ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਗੁਰ ਕੈ ਸਬਦਿ; ਬਨਾਵਹੁ ਇਹੁ ਮਨੁ ॥
gur kai sabad; banaavahu ihu man |
Sant Singh KhalsaI have shaped this mind in the mold of the Guru's Word.
Manmohan SinghIn the mould of Guru's instruction, I fashion this mind of mine.
Manmohan Singh (Punjabi)ਗੁਰਾਂ ਦੇ ਉਪਦੇਸ਼ ਦੇ ਸਾਂਚੇ ਵਿੱਚ ਮੈਂ ਆਪਣੇ ਇਸ ਮਨੂਏ ਨੂੰ ਘੜਦਾ ਹਾਂ।
Fareedkot Teekaਗੁਰੋਂ ਕੇ ਸਬਦ ਕਰ ਕੇ ਇਸ ਮਨ ਚੰਚਲ ਕੋ ਸੁਧ ਬਨਾਵਾਂ॥
Prof. Sahib Singh(ਹੇ ਭਾਈ!) ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ) ਇਸ ਮਨ ਨੂੰ ਨਵੇਂ ਸਿਰੇ ਘੜੋ।ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਬਨਾਵਹੁ = ਨਵੇਂ ਸਿਰੇ ਘੜੋ, ਸੋਹਣਾ ਬਣਾ ਲਵੋ।
SikhNet (Spanish)Funde tu mente en el Molde del la Palabra del Guru;
ਗੁਰ ਕਾ ਦਰਸਨੁ; ਸੰਚਹੁ ਹਰਿ ਧਨੁ ॥੧॥
gur kaa darasan; sanchahu har dhan |1|
Sant Singh KhalsaBeholding the Blessed Vision of the Guru's Darshan, I have gathered the wealth of the Lord. ||1||
Manmohan SinghI see Guru's sight and amass God's wealth.
Manmohan Singh (Punjabi)ਮੈਂ ਗੁਰਾਂ ਦਾ ਦੀਦਾਰ ਦੇਖਦਾ ਅਤੇ ਵਾਹਿਗੁਰੂ ਦੀ ਦੌਲਤ ਇਕੱਤਰ ਕਰਦਾ ਹਾਂ।
Fareedkot Teekaਔਰ ਗੁਰੋਂ ਕਾ ਦਰਸਨ ਕਰ ਕੇ ਹਰਿ ਨਾਮ ਧਨੁ ਸੰਚਨ ਕਰਾਂ॥੧॥
Prof. Sahib Singh(ਗੁਰੂ ਦਾ ਸ਼ਬਦ ਹੀ) ਗੁਰੂ ਦਾ ਦੀਦਾਰ ਹੈ (ਇਸ ਸ਼ਬਦ ਦੀ ਬਰਕਤਿ ਨਾਲ) ਪਰਮਾਤਮਾ ਦਾ ਨਾਮ-ਧਨ ਇਕੱਠਾ ਕਰੋ ॥੧॥ਪਦ ਅਰਥ ਸੰਚਹੁ = ਇਕੱਠਾ ਕਰੋ ॥੧॥
SikhNet (Spanish)sí, para tener la Visión del Guru y extasiarte en el Señor. (1)
ਊਤਮ ਮਤਿ; ਮੇਰੈ ਰਿਦੈ ਤੂੰ ਆਉ ॥
aootam mat; merai ridai toon aau |
Sant Singh KhalsaO sublime understanding, come, enter into my mind,
Manmohan SinghO sublime understanding come thou into my mind.
Manmohan Singh (Punjabi)ਹੇ ਸ਼੍ਰੇਸ਼ਟ ਸਮਝ! ਤੂੰ ਮੈਡੇ ਮਨ ਅੰਦਰ ਪ੍ਰਵੇਸ਼ ਕਰ।
Fareedkot Teekaਹੇ ਭਗਵੰਤ ਕੇ ਗੁਣਾਨੁਰਾਗਨੀ ਉਤਮ ਬੁਧੀ! ਤੂੰ ਮੇਰੇ ਅੰਤਸਕਰਣ ਮੇਂ ਆਇ ਕਰ ਪ੍ਰਾਪਤ ਹੋਹੁ॥
Prof. Sahib Singhਹੇ ਸ੍ਰੇਸ਼ਟ ਮਤਿ! (ਜੇ ਗੁਰੂ ਮੇਹਰ ਕਰੇ ਤਾਂ) ਤੂੰ ਮੇਰੇ ਅੰਦਰ ਆ ਵੱਸ,ਪਦ ਅਰਥ ਮਤਿ = ਹੇ ਮਤਿ! ਮੇਰੈ ਰਿਦੈ = ਮੇਰੇ ਹਿਰਦੇ ਵਿਚ, ਮੇਰੇ ਅੰਦਰ।
SikhNet (Spanish)Oh Perfecta Sabiduría, ven a mi corazón,
ਧਿਆਵਉ ਗਾਵਉ ਗੁਣ ਗੋਵਿੰਦਾ; ਅਤਿ ਪ੍ਰੀਤਮ ਮੋਹਿ ਲਾਗੈ ਨਾਉ ॥੧॥ ਰਹਾਉ ॥
dhiaavau gaavau gun govindaa; at preetam mohi laagai naau |1| rahaau |
Sant Singh Khalsathat I may meditate and sing the Glorious Praises of the Lord of the Universe, and love so dearly the Lord's Name. ||1||Pause||
Manmohan SinghThat I may ponder on and sing Lord's praise and exceedingly love His Name. Pause.
Manmohan Singh (Punjabi)ਤਾਂ ਜੋ ਮੈਂ ਸੁਆਮੀ ਦੀ ਕੀਰਤੀ ਦਾ ਚਿੰਤਨ ਤੇ ਗਾਇਨ ਕਰਾਂ ਅਤੇ ਮੈਨੂੰ ਉਸ ਦਾ ਨਾਮ ਪਰਮ ਪਿਆਰਾ ਲੱਗੇ। ਠਹਿਰਾਉ।
Fareedkot Teekaਜਿਸ ਕਰ ਕੇ ਮੈਂ ਗੋਬਿੰਦ ਕੋ ਧ੍ਯਾਵਉ ਔ ਗੋਬਿੰਦ ਕੇ ਗੁਣ ਗਾਵਉ ਅਰ ਗੋਬਿੰਦ ਕਾ ਨਾਮ ਹੀ ਮੁਝੈ ਅਤਿਸੈ ਕਰ ਕੇ ਪ੍ਯਾਰਾ ਲਗੈ॥੧॥ ਰਹਾਉ ॥
Prof. Sahib Singhਤਾ ਕਿ ਮੈਂ ਪਰਮਾਤਮਾ ਦੇ ਗੁਣ ਗਾਵਾਂ ਪਰਮਾਤਮਾ ਦਾ ਧਿਆਨ ਧਰਾਂ ਤੇ ਪਰਮਾਤਮਾ ਦਾ ਨਾਮ ਮੈਨੂੰ ਬਹੁਤ ਪਿਆਰਾ ਲੱਗ ਪਏ ॥੧॥ ਰਹਾਉ ॥ਪਦ ਅਰਥ ਧਿਆਵਉ = ਮੈਂ ਧਿਆਵਾਂ। ਗਾਵਉ = ਮੈਂ ਗਾਵਾਂ। ਅਤਿ ਪ੍ਰੀਤਮ = ਬਹੁਤ ਪਿਆਰਾ। ਮੋਹਿ = ਮੈਨੂੰ ॥੧॥ ਰਹਾਉ ॥
SikhNet (Spanish)para que contemple, para que cante la Alabanza del Señor y ame inmensamente el Naam, el Nombre del Señor. (1‑Pausa)
ਤ੍ਰਿਪਤਿ ਅਘਾਵਨੁ ਸਾਚੈ ਨਾਇ ॥
tripat aghaavan saachai naae |
Sant Singh KhalsaI am satisfied and satiated by the True Name.
Manmohan SinghThrough the True Name I am sated and satiated.
Manmohan Singh (Punjabi)ਸੱਚੇ ਨਾਮ ਦੁਆਰਾ ਮੈਂ ਰੱਜ ਤੇ ਧ੍ਰਾਪ (ਰੱਜ ਪੁੱਜ) ਗਿਆ ਹਾਂ।
Fareedkot Teekaਹੇ ਬੁਧੀ! ਤੇਰੀ ਕ੍ਰਿਪਾ ਕਰ ਕੇ ਮੇਰਾ ਮਨ ਜਬ ਨਾਮ ਮੇਂ ਲਗੈਗਾ, ਤੋ ਸਚ ਨਾਮ ਕਰ ਕੇ ਮੈਂ ਪਦਾਰਥੋਂ ਸੇ ਅਤੀ ਤ੍ਰਿਪਤਿ ਹੋਵਾਂਗਾ॥
Prof. Sahib Singh(ਹੇ ਭਾਈ!) ਗੁਰੂ ਦੇ ਚਰਨਾਂ ਦੀ ਧੂੜ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ।ਪਦ ਅਰਥ ਤ੍ਰਿਪਤਿ = ਰੱਜ। ਅਘਾਵਨੁ = ਰੱਜ। ਨਾਇ = ਨਾਮ ਦੀ ਰਾਹੀਂ।
SikhNet (Spanish)A través del Verdadero Nombre la mente está satisfecha.
ਅਠਸਠਿ ਮਜਨੁ; ਸੰਤ ਧੂਰਾਇ ॥੨॥
atthasatth majan; sant dhooraae |2|
Sant Singh KhalsaMy cleansing bath at the sixty-eight sacred shrines of pilgrimage is the dust of the Saints. ||2||
Manmohan SinghThe dust of saints feet is my ablution at the sixty eight shrines.
Manmohan Singh (Punjabi)ਸਾਧੂਆਂ ਦੇ ਪੈਰਾਂ ਦੀ ਧੂੜ ਮੇਰਾ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ।
Fareedkot Teekaਔਰ ਸੰਤੋਂ ਕੀ ਧੂਰਿ ਪ੍ਰਾਪਤ ਕਰ ਕੇ ਅਠਸਠਿ ੬੮ ਤੀਰਥੋਂ ਕੇ (ਮਜਨੁ) ਇਸਨਾਨ ਕਾ ਫਲ੍ਹ ਹੋਇ ਜਾਇਗਾ॥੨॥
Prof. Sahib Singh(ਗੁਰੂ ਦੀ ਰਾਹੀਂ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਤ੍ਰਿਸ਼ਨਾ ਮੁੱਕ ਜਾਂਦੀ ਹੈ ਮਨ ਰੱਜ ਜਾਂਦਾ ਹੈ ॥੨॥ਪਦ ਅਰਥ ਅਠਸਠਿ = ਅਠਾਹਠ। ਮਜਨੁ = ਇਸ਼ਨਾਨ। ਧੂਰਾਇ = ਧੂੜ ॥੨॥
SikhNet (Spanish)Sí, revolcarse en el Polvo de los Pies de los Santos es bañarse en todas las aguas santas. (2)
ਸਭ ਮਹਿ ਜਾਨਉ; ਕਰਤਾ ਏਕ ॥
sabh meh jaanau; karataa ek |
Sant Singh KhalsaI recognize that the One Creator is contained in all.
Manmohan SinghI realise that the Creator alone is contained amongst all.
Manmohan Singh (Punjabi)ਮੈਂ ਕੇਵਲ ਕਰਤਾਰ ਨੂੰ ਸਾਰਿਆਂ ਅੰਦਰ ਰਮਿਆ ਹੋਇਆ ਅਨੁਭਵ ਕਰਦਾ ਹਾਂ।
Fareedkot Teekaਤਬ ਮੈਂ ਏਕ ਕਰਤਾ ਪੁਰਖੁ ਕੋ ਸਭ ਮੇਂ ਪੂਰਨ ਜਾਨੋਂਗਾ॥
Prof. Sahib Singh(ਹੇ ਭਾਈ!) ਮੈਂ ਹੁਣ ਸਭਨਾਂ ਵਿਚ ਇਕ ਕਰਤਾਰ ਨੂੰ ਹੀ ਵੱਸਦਾ ਪਛਾਣਦਾ ਹਾਂ।ਪਦ ਅਰਥ ਜਾਨਉ = ਮੈਂ ਜਾਣਦਾ ਹਾਂ, ਜਾਨਉਂ।
SikhNet (Spanish)Ahora me doy cuenta que el Único Señor prevalece en todo,
ਸਾਧਸੰਗਤਿ ਮਿਲਿ; ਬੁਧਿ ਬਿਬੇਕ ॥੩॥
saadhasangat mil; budh bibek |3|
Sant Singh KhalsaJoining the Saadh Sangat, the Company of the Holy, my understanding is refined. ||3||
Manmohan SinghBy meeting saints society acute becomes my understanding.
Manmohan Singh (Punjabi)ਸਤਿ ਸੰਗਤ ਨਾਲ ਜੁੜ ਕੇ ਪ੍ਰਬੀਨ ਹੋ ਗਈ ਹੈ ਮੇਰੀ ਸਮਝ।
Fareedkot Teekaਜਬ ਸਾਧ ਸੰਗਤਿ ਮੇਂ ਮਿਲ ਕਰਕੇ, ਹੇ ਮੇਰੀ ਬੁਧੀ! ਸਤ ਅਸਤ ਕਾ ਬਿਬੇਕ ਪ੍ਰਾਪਤ ਹੋਇਗਾ॥੩॥
Prof. Sahib Singhਗੁਰੂ ਦੀ ਸੰਗਤਿ ਵਿਚ ਮਿਲ ਕੇ ਮੈਂ ਚੰਗੇ ਮੰਦੇ ਦੀ ਪਰਖ ਕਰਨ ਵਾਲੀ ਅਕਲ ਪ੍ਰਾਪਤ ਕਰ ਲਈ ਹੈ ॥੩॥ਪਦ ਅਰਥ ਮਿਲਿ = ਮਿਲ ਕੇ। ਬਿਬੇਕ = ਚੰਗੇ ਮੰਦੇ ਦੀ ਪਰਖ ॥੩॥
SikhNet (Spanish)y en la Sociedad de los Santos, mi intuición es despertada. (3)
ਦਾਸੁ ਸਗਲ ਕਾ; ਛੋਡਿ ਅਭਿਮਾਨੁ ॥
daas sagal kaa; chhodd abhimaan |
Sant Singh KhalsaI have become the servant of all; I have renounced my ego and pride.
Manmohan SinghAbandoning pride, I have become the servant of all.
Manmohan Singh (Punjabi)ਹੰਕਾਰ ਨੂੰ ਤਿਆਗ ਕੇ ਮੈਂ ਸਾਰਿਆਂ ਦਾ ਸੇਵਕ ਹੋ ਗਿਆ ਹਾਂ।
Fareedkot Teekaਜਾਤਿ ਆਦਿ ਕਾ ਅਭਿਮਾਨੁ ਤ੍ਯਾਗ ਕਰ ਕੇ ਮੈਂ ਸਭ ਕਾ ਦਾਸ ਬਨਾ ਹੂੰ॥
Prof. Sahib Singh(ਹੇ ਭਾਈ!) ਮੈਂ ਅਹੰਕਾਰ ਛੱਡ ਕੇ ਸਭਨਾਂ ਦਾ ਦਾਸ ਬਣ ਗਿਆ ਹਾਂ।
SikhNet (Spanish)Dice Nanak, abandonando el ego,
ਨਾਨਕ ਕਉ; ਗੁਰਿ ਦੀਨੋ ਦਾਨੁ ॥੪॥੨੫॥
naanak kau; gur deeno daan |4|25|
Sant Singh KhalsaThe Guru has given this gift to Nanak. ||4||25||
Manmohan SinghUnto Nanak, the great Lord has granted this boon.
Manmohan Singh (Punjabi)ਨਾਨਕ ਨੂੰ ਵਿਸ਼ਾਲ ਸੁਆਮੀ ਨੇ ਇਹ ਦਾਤ ਬਖ਼ਸ਼ੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੁਝ ਕੋ ਗੁਰੋਂ ਨੇ ਐਸੀ ਬੇਨਤੀ ਕਰਤੇ ਦੇਖ ਕਰ ਉਤਮ ਬੁਧ ਕਾ ਦਾਨ ਦੀਆ ਹੈ॥੪॥੨੫॥
Prof. Sahib Singh(ਮੈਨੂੰ) ਨਾਨਕ ਨੂੰ ਗੁਰੂ ਨੇ (ਬਿਬੇਕ ਬੁਧਿ ਦੀ ਅਜੇਹੀ) ਦਾਤਿ ਬਖ਼ਸ਼ੀ ਹੈ ਕਿ ਮੈਂ ਅਹੰਕਾਰ ਛੱਡ ਕੇ ਸਭਨਾਂ ਦਾ ਦਾਸ ਬਣ ਗਿਆ ਹਾਂ ॥੪॥੨੫॥ਪਦ ਅਰਥ ਕਉ = ਨੂੰ। ਗੁਰਿ = ਗੁਰੂ ਨੇ ॥੪॥੨੫॥
SikhNet (Spanish)me volví el sirviente de todos y así fui bendecido con la Munificencia del Señor. (4‑25)