ਖੇਲੁ ਗੂੜੑਉ ਕੀਅਉ. ਹਰਿ ਰਾਇ, ਸੰਤੋਖਿ ਸਮਾਚਰੵਿਓ; ਬਿਮਲ ਬੁਧਿ, ਸਤਿਗੁਰਿ ਸਮਾਣਉ ॥
khel goorrau keeo. har raae, santokh samaacharayio; bimal budh, satigur samaanau |
Sant Singh KhalsaThe Sovereign Lord King has staged this wondrous play; contentment was gathered together, and pure understanding was infused in the True Guru.
Manmohan SinghGod, the King, has staged the wondrous play and has infused and amassed contentment and immaculate understanding, in the True Guru.
Manmohan Singh (Punjabi)ਵਾਹਿਗੁਰੂ, ਪਾਤਿਸ਼ਾਹ ਨੇ ਅਸਚਰਜ ਖੇਡ ਰਚੀ ਹੈ ਅਤੇ ਸੰਚੇ ਗੁਰਾਂ ਅੰਦਰ ਸੰਤੁਸ਼ਟਤਾ ਤੇ ਪਵਿੱਤਰ ਸਮਝ ਫੂਕੀ ਤੇ ਇਕੱਤਰ ਕਰ ਦਿੱਤੀ ਹੈ।
Fareedkot Teekaਹੇ ਹਰੀ ਰੂਪ ਮਹਾਰਾਜ ਸ੍ਰੀ ਗੁਰੂ ਅਰਜਨ ਸਾਹਿਬ ਜੀ! ਇਹ ਜਗਤ ਰੂਪੀ ਆਪ ਨੇ ਗੂਹੜਾ ਖੇਲ ਕੀਆ ਹੈ ਔਰ ਸੰਤੋਖ ਉਪਲਖਤ ਸਰਬ ਦੈਵੀ ਸੰਪਤਿ ਗੁਣੋਂ ਕੋ ਆਪ ਨੇ (ਸੰ) ਭਲੀ ਪਰਕਾਰ ਸੇ (ਸਮਾਚਰਿਓ) ਗ੍ਰਹਣ ਕਰਿਆ ਹੈ ਔ ਨਿਰਮਲ ਬੁਧੀ ਕਰ ਸਤਿਗੁਰੋਂ ਮੇਂ ਆਪ ਸਮਾਏ ਹੋ॥
Prof. Sahib Singhਅਕਾਲ ਪੁਰਖ ਨੇ (ਇਹ) ਅਸਚਰਜ ਖੇਡ ਰਚੀ ਹੈ, (ਗੁਰੂ ਅਰਜੁਨ) ਸੰਤੋਖ ਵਿਚ ਵਿਚਰ ਰਿਹਾ ਹੈ। ਨਿਰਮਲ ਬੁੱਧੀ ਗੁਰੂ (ਅਰਜੁਨ) ਵਿਚ ਸਮਾਈ ਹੋਈ ਹੈ।ਪਦ ਅਰਥ ਗੂੜ੍ਹ੍ਹਉ = ਅਸਚਰਜ। ਹਰਿ ਰਾਇ = ਅਕਾਲ ਪੁਰਖ ਨੇ। ਸਮਾਚਰ੍ਯ੍ਯਿਉ = ਵਿਚਰਦਾ ਹੈ (ਗੁਰੂ ਅਰਜੁਨ)। ਬਿਮਲ = ਨਿਰਮਲ। ਸਤਿਗੁਰਿ = ਗੁਰੂ (ਅਰਜੁਨ) ਵਿਚ। ਸਮਾਣਉ = ਸਮਾਈ ਹੈ।
SikhNet (Spanish)El Rey Soberano y Señor, ha producido esta Obra Maravillosa, el Contentamiento se hizo presente y el Entendimiento fue infundido en el Verdadero Guru.
ਆਜੋਨੀ ਸੰਭਵਿਅਉ; ਸੁਜਸੁ. ਕਲੵ ਕਵੀਅਣਿ ਬਖਾਣਿਅਉ ॥
aajonee sanbhaviaau; sujas. kalay kaveean bakhaaniaau |
Sant Singh KhalsaKALL the poet utters the Praises of the Unborn, Self-existent Lord.
Manmohan SinghThe poets, like Kall, recite the sublime praise of the Guru, who is the manifestation of the unborn and self-illumined Lord.
Manmohan Singh (Punjabi)ਕਲ ਵਰਗੇ ਕਵੀਸ਼ਰ, ਅਜਨਮੇ ਅਤੇ ਸਵੈ-ਪ੍ਰਕਾਸ਼ਵਾਨ ਪ੍ਰਭੂ ਦੇ ਸਰੂਪ, ਗੁਰਾਂ ਦੀ ਸ਼੍ਰੇਸ਼ਟ ਕੀਰਤੀ ਉਚਾਰਨ ਕਰਦੇ ਹਨ।
Fareedkot Teekaਜੋ ਅਜੋਨੀ ਪਰਮੇਸਰ ਹੈ, ਸੋਈ ਆਪ (ਸੰਭਵਿਅਉ) ਉਦੇ ਭਏ ਹੋ। ਸ੍ਰੀ ਕਲ ਭੱਟ ਜੀ ਕਹਿਤੇ ਹੈਂ: ਆਪ ਕਾ ਸੁਜਸ (ਕਵੀਅਣਿ) ਕਵੀਓਂ ਕੇ ਪੁਤਰੋਂ ਨੇ ਵਾ ਬਹੁਤ ਕਵੀਓਂ ਨੇ, ਭਾਵ ਵਿਆਸ ਵਸਿਸਟ ਆਦਿਕੋਂ ਨੇ ਵਖ੍ਯਾਨ ਕੀਆ ਹੈ॥
Prof. Sahib Singhਆਪ ਜੂਨਾਂ ਤੋਂ ਰਹਤ ਤੇ ਸੁਤੇ-ਪ੍ਰਕਾਸ਼ ਹਰੀ ਦਾ ਰੂਪ ਹਨ। ਕਲ੍ਯ੍ਯ ਆਦਿਕ ਕਵੀਆਂ ਨੇ (ਆਪ ਦਾ) ਸੁੰਦਰ ਜਸ ਉਚਾਰਿਆ ਹੈ।ਪਦ ਅਰਥ ਆਜੋਨੀ = ਜੂਨਾਂ ਤੋਂ ਰਹਤ। ਸੰਭਵਿਅਉ = ਸੁਤੇ ਪ੍ਰਕਾਸ਼, (स्वयंभु) ਆਪਣੇ ਆਪ ਤੋਂ ਪਰਗਟ ਹੋਣ ਵਾਲਾ। ਕਲ੍ਯ੍ਯ ਕਵੀਅਣਿ = ਕਲ੍ਯ੍ਯ ਆਦਿਕ ਕਵੀਆਂ ਨੇ।
SikhNet (Spanish)Kal, el poeta recita las Alabanzas del Señor Nonato y Auto Existente;
ਗੁਰਿ ਨਾਨਕਿ. ਅੰਗਦੁ ਵਰੵਉ; ਗੁਰਿ ਅੰਗਦਿ ਅਮਰ ਨਿਧਾਨੁ ॥
gur naanak. angad varyau; gur angad amar nidhaan |
Sant Singh KhalsaGuru Nanak blessed Guru Angad, and Guru Angad blessed Guru Amar Daas with the treasure.
Manmohan SinghGuru Nanak blessed Angad and Guru Angad blest Amar Dass with the Name Treasure.
Manmohan Singh (Punjabi)ਗੁਰੂ ਨਾਨਕ ਨੇ ਅੰਗਦ ਨੂੰ ਵਰੋਸਾਇਆ ਤੇ ਗੁਰੂ ਅੰਗਦ ਨੇ ਅਮਰਦਾਸ ਨੂੰ ਨਾਮ ਦਾ ਖਜਾਨਾ ਬਖਸ਼ਿਆ।
Fareedkot Teekaਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਅੰਗਦ ਜੀ ਕੋ (ਵਰਉ) ਵਰ ਦੀਆ ਹੈ; ਵਾ ਉਪਦੇਸ਼ ਕੀ ਵਰਖਾ ਕਰੀ ਹੈ ਔ ਸ੍ਰੀ ਗੁਰੂ ਅੰਗਦ ਜੀ ਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਵਰਸਾਏ ਹੈਂ ਔ ਗੁਰੂ ਅਮਰਦਾਸ ਸਾਹਿਬ ਜੀ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕੋ ਨਿਧੋਂ ਕਾ ਖਜਾਨਾ ਨਾਮ ਦੀਆ ਹੈ॥
Prof. Sahib Singhਗੁਰੂ ਨਾਨਕ (ਦੇਵ ਜੀ) ਨੇ ਗੁਰੂ ਅੰਗਦ ਨੂੰ ਵਰ ਬਖ਼ਸ਼ਿਆ; ਗੁਰੂ ਅੰਗਦ (ਦੇਵ ਜੀ) ਨੇ (ਸਭ ਪਦਾਰਥਾਂ ਦਾ) ਖ਼ਜ਼ਾਨਾ (ਗੁਰੂ) ਅਮਰਦਾਸ (ਜੀ) ਨੂੰ ਦਿੱਤਾ।ਪਦ ਅਰਥ ਵਰ੍ਯ੍ਯਉ = ਵਰ ਦਿੱਤਾ ਹੈ। ਨਿਧਾਨੁ = ਖ਼ਜ਼ਾਨਾ।
SikhNet (Spanish)Guru Nanak bendijo a Guru Angad y Guru Angad bendijo a Guru Amar Das con el Tesoro.
ਗੁਰਿ ਰਾਮਦਾਸ. ਅਰਜੁਨੁ ਵਰੵਉ; ਪਾਰਸੁ ਪਰਸੁ ਪ੍ਰਮਾਣੁ ॥੪॥
gur raamadaas. arajun varyau; paaras paras pramaan |4|
Sant Singh KhalsaGuru Raam Daas blessed Guru Arjun, who touched the Philosopher's Stone, and was certified. ||4||
Manmohan SinghGuru Ram Dass blessed Arjan Dev, who touching the Philosopher's stone, became acceptable.
Manmohan Singh (Punjabi)ਗੁਰੂ ਰਾਮਦਾਸ ਨੇ ਅਰਜਨ ਦੇਵ ਨੂੰ ਵਰੋਸਾਇਆ ਜੋ ਰਸਾਇਣ ਨਾਲ ਲਗ ਕੇ ਪ੍ਰਮਾਣੀਕ ਥੀ ਗਿਆ।
Fareedkot Teekaਹੇ ਸ੍ਰੀ ਗੁਰੂ ਅਰਜਨ ਸਾਹਿਬ ਜੀ! ਤਿਸੀ ਪ੍ਰਕਾਰ ਆਪ ਕੋ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਵਰ ਦੇਤੇ ਭਏ ਹੈਂ। ਪਾਰਸ ਰੂਪ ਸਤਿਗੁਰੋਂ ਕੋ ਪਰਸ ਕੇ ਆਪ ਭੀ ਸੋਈ ਸਰੂਪ (ਪ੍ਰਮਾਣੁ) ਤੁਲ ਭਏ ਹੋ॥੪॥
Prof. Sahib Singhਗੁਰੂ ਰਾਮਦਾਸ ਜੀ ਨੇ (ਗੁਰੂ) ਅਰਜੁਨ (ਸਾਹਿਬ ਜੀ) ਨੂੰ ਵਰ ਦਿੱਤਾ; ਅਤੇ ਉਹਨਾਂ (ਦੇ ਚਰਨਾਂ) ਨੂੰ ਛੁਹਣਾ ਪਾਰਸ ਦੀ ਛੋਹ ਵਰਗਾ ਹੋ ਗਿਆ ਹੈ ॥੪॥ਪਦ ਅਰਥ ਪਰਸੁ = ਪਰਸਣਾ, ਛੁਹਣਾ। ਪਾਰਸੁ ਪ੍ਰਮਾਣੁ = ਪਾਰਸ ਵਰਗਾ ॥੪॥
SikhNet (Spanish)Guru Ram Das bendijo a Guru Aryan Quien tocó la Piedra Filosofal y fue aprobado. (4)