ਭੈਰਉ ਮਹਲਾ ੫ ॥
bhairau mahalaa 5 |
Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.
ਸੰਤ ਮੰਡਲ ਮਹਿ; ਹਰਿ ਮਨਿ ਵਸੈ ॥
sant manddal meh; har man vasai |
Sant Singh KhalsaIn the Realm of the Saints, the Lord dwells in the mind.
Manmohan SinghThrough the saints' A society, the Lord abides in the mortal's mind.
Manmohan Singh (Punjabi)ਸਤਿਸੰਗਤ ਰਾਹੀਂ ਸੁਆਮੀ ਪ੍ਰਾਨੀ ਦੇ ਚਿੱਤ ਅੰਦਰ ਟਿਕ ਜਾਂਦਾ ਹੈ।
Fareedkot Teekaਸੰਤ ਮੰਡਲ ਮਹਿ ਪ੍ਰਾਪਤਿ ਹੋਣੇ ਕਰ ਹਰੀ ਮਨ ਵਿਖੇ ਨਿਵਾਸ ਕਰਤਾ ਹੈ॥
Prof. Sahib Singhਸਾਧ ਸੰਗਤ ਵਿਚ (ਰਿਹਾਂ) ਪਰਮਾਤਮਾ (ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ (ਪਰਗਟ ਹੋ ਪੈਂਦਾ ਹੈ)।ਪਦ ਅਰਥ ਸੰਤ ਮੰਡਲ = ਸਾਧ ਸੰਗਤ। ਮਨਿ = ਮਨ ਵਿਚ। ਵਸੈ = ਆ ਵੱਸਦਾ ਹੈ।
SikhNet (Spanish)En el Reino de los Santos, Dios habita en la mente.
ਸੰਤ ਮੰਡਲ ਮਹਿ; ਦੁਰਤੁ ਸਭੁ ਨਸੈ ॥
sant manddal meh; durat sabh nasai |
Sant Singh KhalsaIn the Realm of the Saints, all sins run away.
Manmohan SinghThrough the congress of the saints, all the sins flee away.
Manmohan Singh (Punjabi)ਸੰਤ ਸਮਾਗਮ ਦੇ ਰਾਹੀਂ ਸਾਰੇ ਕਸਮਲ ਦੌੜ ਜਾਂਦੇ ਹਨ।
Fareedkot Teekaਸੰਤ ਮੰਡਲ ਮਹਿ ਪ੍ਰਾਪਤਿ ਹੋਣੇ ਕਰ ਸਭੀ (ਦੁਰਤ) ਪਾਪ ਭਾਗ ਜਾਤੇ ਹੈਂ॥
Prof. Sahib Singhਸਾਧ ਸੰਗਤ ਵਿਚ ਟਿਕਿਆਂ (ਹਿਰਦੇ ਵਿਚੋਂ) ਹਰੇਕ ਕਿਸਮ ਦਾ ਪਾਪ ਦੂਰ ਹੋ ਜਾਂਦਾ ਹੈ।ਪਦ ਅਰਥ ਦੁਰਤੁ = {दुरित} ਪਾਪ।
SikhNet (Spanish)En el Reino de los Santos, uno es liberado de las consecuencias de sus errores.
ਸੰਤ ਮੰਡਲ ਮਹਿ; ਨਿਰਮਲ ਰੀਤਿ ॥
sant manddal meh; niramal reet |
Sant Singh KhalsaIn the Realm of the Saints, one's lifestyle is immaculate.
Manmohan SinghIn the society of the saints, one acquires the immaculate way of life.
Manmohan Singh (Punjabi)ਸਤਿ ਸੰਗਤ ਅੰਦਰ ਇਨਸਾਨ ਪਵਿੱਤਰ ਜੀਵਨ ਰਹੁ-ਰੀਤੀ ਪ੍ਰਾਪਤ ਕਰ ਲੈਂਦਾ ਹੈ।
Fareedkot Teekaਸੰਤ ਮੰਡਲ ਮੇਂ (ਨਿਰਮਲ) ਉਤਮ ਰੀਤੀ ਪ੍ਰਾਪਤਿ ਹੋਤੀ ਹੈ॥
Prof. Sahib Singhਸਾਧ ਸੰਗਤ ਵਿਚ ਰਿਹਾਂ (ਮਨੁੱਖ ਦੀ) ਜੀਵਨ-ਜੁਗਤਿ ਵਿਕਾਰਾਂ ਦੀ ਮੈਲ ਤੋਂ ਸਾਫ਼ ਰੱਖਣ ਵਾਲੀ ਬਣ ਜਾਂਦੀ ਹੈ,ਪਦ ਅਰਥ ਰੀਤਿ = ਜੀਵਨ-ਮਰਯਾਦਾ, ਜੀਵਨ-ਜੁਗਤਿ। ਨਿਰਮਲ = ਵਿਕਾਰਾਂ ਦੀ ਮੈਲ ਤੋਂ ਸਾਫ਼ (ਰੱਖਣ ਵਾਲੀ)।
SikhNet (Spanish)En el Reino de los Santos, uno se vuelve Puro e Inmaculado.
ਸੰਤਸੰਗਿ. ਹੋਇ ਏਕ ਪਰੀਤਿ ॥੧॥
santasang. hoe ek pareet |1|
Sant Singh KhalsaIn the Society of the Saints, one comes to love the One Lord. ||1||
Manmohan SinghThrough the saints 'congregation, one comes to embrace love for One Lord.
Manmohan Singh (Punjabi)ਸਾਧ ਸੰਗਤ ਦੇ ਰਾਹੀਂ ਇਨਸਾਨ ਦੀ ਇੱਕ ਪ੍ਰਭੂ ਨਾਲ ਪਿਰਹੜੀ ਪੈ ਜਾਂਦੀ ਹੈ।
Fareedkot Teekaਸੰਤੋਂ ਕੇ ਸੰਗਿ ਕਰਨੇ ਸੇ ਏਕ ਵਾਹਿਗੁਰੂ ਮੇਂ ਪ੍ਰੀਤੀ ਹੋਤੀ ਹੈ॥੧॥
Prof. Sahib Singhਸਾਧ ਸੰਗਤ ਦੀ ਬਰਕਤਿ ਨਾਲ ਇਕ ਪਰਮਾਤਮਾ ਦਾ ਪਿਆਰ (ਹਿਰਦੇ ਵਿਚ ਪੈਦਾ) ਹੋ ਜਾਂਦਾ ਹੈ ॥੧॥ਪਦ ਅਰਥ ਸੰਤ ਸੰਗਿ = ਸਾਧ ਸੰਗਤ ਵਿਚ। ਏਕ ਪਰੀਤਿ = ਇਕ ਪਰਮਾਤਮਾ ਦਾ ਪਿਆਰ ॥੧॥
SikhNet (Spanish)En la Sociedad de los Santos, uno ama a su Único Señor. (1)
ਸੰਤ ਮੰਡਲੁ; ਤਹਾ ਕਾ ਨਾਉ ॥
sant manddal; tahaa kaa naau |
Sant Singh KhalsaThat alone is called the Realm of the Saints,
Manmohan SinghThat alone is called the saints guild,
Manmohan Singh (Punjabi)ਸਿਰਫ ਉਸ ਨੂੰ ਹੀ ਸਤਿਸੰਗਤ ਆਖਿਆ ਜਾਂਦਾ ਹੈ,
Fareedkot Teekaਸੰਤੋਂ ਕਾ ਮੰਡਲ ਅਰਥਾਤ ਸਮੂਹ ਤਿਸ ਕਾ ਨਾਮੁ ਹੈ॥
Prof. Sahib Singhਸਾਧ ਸੰਗਤ ਉਸ ਥਾਂ ਦਾ ਨਾਮ ਹੈ,ਪਦ ਅਰਥ ਤਹਾ ਕਾ = ਉਸ (ਥਾਂ) ਦਾ।
SikhNet (Spanish)El Recinto de los Santos es sólo ahí,
ਪਾਰਬ੍ਰਹਮ ਕੇਵਲ ਗੁਣ ਗਾਉ ॥੧॥ ਰਹਾਉ ॥
paarabraham keval gun gaau |1| rahaau |
Sant Singh Khalsawhere only the Glorious Praises of the Supreme Lord God are sung. ||1||Pause||
Manmohan Singhwhere only the praises of the Transcendent Lord are sung. Pause.
Manmohan Singh (Punjabi)ਜਿਥੇ ਵਾਹਿਦ ਪਰਮ ਪ੍ਰਭੂ ਦੀਆਂ ਸਿਫਤਾਂ ਹੀ ਗਾਇਨ ਕੀਤੀਆਂ ਜਾਂਦੀਆਂ ਹਨ। ਠਹਿਰਾੳ।
Fareedkot Teekaਜਹਾਂ ਕੇਵਲ ਪਾਰਬ੍ਰਹਮ ਪਰਮੇਸ੍ਵਰ ਕੇ ਗੁਣੋਂ ਕਾ ਗਾਇਨ ਹੋ॥੧॥ ਰਹਾਉ ॥
Prof. Sahib Singhਜਿਥੇ ਸਿਰਫ਼ ਪਰਮਾਤਮਾ ਦੀ ਸਿਫ਼ਤ-ਸਾਲਾਹ ਹੁੰਦੀ ਹੈ ॥੧॥ ਰਹਾਉ ॥ਪਦ ਅਰਥ ਕੇਵਲ = ਸਿਰਫ਼। ਗੁਣ ਗਾਉ = ਗੁਣਾਂ ਦਾ ਗਾਇਨ, ਸਿਫ਼ਤ-ਸਾਲਾਹ ॥੧॥ ਰਹਾਉ ॥
SikhNet (Spanish)donde se canta al Dios Trascendente. (1-Pausa)
ਸੰਤ ਮੰਡਲ ਮਹਿ; ਜਨਮ ਮਰਣੁ ਰਹੈ ॥
sant manddal meh; janam maran rahai |
Sant Singh KhalsaIn the Realm of the Saints, birth and death are ended.
Manmohan SinghBy the society of saints, one is ride of birth and death.
Manmohan Singh (Punjabi)ਸਤਿ ਸੰਗਤ ਦੁਆਰਾ ਜੀਵ ਜੰਮਣ ਅਤੇ ਮਰਣ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਸੰਤ ਮੰਡਲ ਵਿਖੇ ਜਨਮ ਮਰਨ ਨਿਬ੍ਰਤ ਹੋ ਜਾਤਾ ਹੈ॥
Prof. Sahib Singhਸਾਧ ਸੰਗਤ ਵਿਚ ਰਿਹਾਂ ਜਨਮ ਮਰਨ (ਦਾ ਗੇੜ) ਮੁੱਕ ਜਾਂਦਾ ਹੈ,ਪਦ ਅਰਥ ਰਹੈ = ਮੁੱਕ ਜਾਂਦਾ ਹੈ।
SikhNet (Spanish)En el Reino de los Santos, uno se sobrepone al nacimiento y a la muerte.
ਸੰਤ ਮੰਡਲ ਮਹਿ; ਜਮੁ ਕਿਛੂ. ਨ ਕਹੈ ॥
sant manddal meh; jam kichhoo. na kahai |
Sant Singh KhalsaIn the Realm of the Saints, the Messenger of Death cannot touch the mortal.
Manmohan SinghThrough the society of saints, the death's courier touches one not.
Manmohan Singh (Punjabi)ਸਤਿ ਸੰਗਤ ਦੇ ਰਾਹੀਂ, ਮੌਤ ਦਾ ਦੂਤ ਇਨਸਾਨ ਨੂੰ ਛੂੰਹਦਾ ਤੱਕ ਨਹੀਂ।
Fareedkot Teekaਸੰਤ ਮੰਡਲ ਮੇਂ ਪ੍ਰਾਪਿਤ ਹੋਣੇ ਸੇ ਫੇਰ ਜਮੁ ਕਿਛੁ ਨਹੀਂ ਕਹਤਾ ਹੈ॥
Prof. Sahib Singhਸਾਧ ਸੰਗਤ ਵਿਚ ਰਿਹਾਂ ਜਮਰਾਜ ਕੋਈ ਡਰਾਵਾ ਨਹੀਂ ਦੇ ਸਕਦਾ,
SikhNet (Spanish)En el Reino de los Santos, Yama no toca al mortal.
ਸੰਤਸੰਗਿ ਹੋਇ ਨਿਰਮਲ ਬਾਣੀ ॥
santasang hoe niramal baanee |
Sant Singh KhalsaIn the Society of the Saints, one's speech becomes immaculate
Manmohan SinghIn the society of the saints, one's speech becomes immaculate.
Manmohan Singh (Punjabi)ਸਤਿ ਸੰਗਤ ਅੰਦਰ, ਬੰਦੇ ਦੀ ਬੋਲ ਬਾਣੀ ਪਵਿੱਤਰ ਹੋ ਜਾਂਦੀ ਹੈ।
Fareedkot Teekaਸੰਤੋਂ ਕੇ ਸੰਗ ਕਰਨੇ ਸੇ ਬਾਣੀ ਨਿਰਮਲ ਹੋ ਜਾਤੀ ਹੈ॥
Prof. Sahib Singh(ਕਿਉਂਕਿ) ਸਾਧ ਸੰਗਤ ਵਿਚ (ਜੀਵਨ ਨੂੰ) ਪਵਿੱਤਰ ਕਰਨ ਵਾਲੀ ਬਾਣੀ ਦਾ ਉਚਾਰਨ ਹੁੰਦਾ ਹੈ,ਪਦ ਅਰਥ ਨਿਰਮਲ ਬਾਣੀ = ਪਵਿੱਤਰ ਕਰਨ ਵਾਲੀ ਬਾਣੀ (ਦਾ ਉਚਾਰ)।
SikhNet (Spanish)En la Sociedad de los Santos, el habla de uno se vuelve Pura.
ਸੰਤ ਮੰਡਲ ਮਹਿ; ਨਾਮੁ ਵਖਾਣੀ ॥੨॥
sant manddal meh; naam vakhaanee |2|
Sant Singh KhalsaIn the realm of the saints, the Lord's Name is chanted. ||2||
Manmohan SinghIn the society of saints, he utters the Lord's Name.
Manmohan Singh (Punjabi)ਸਤਿ ਸੰਗਤ ਅੰਦਰ ਉਹ ਸਾਈਂ ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਸੰਤੋਂ ਕੇ ਮੰਡਲ ਵਿਖੇ ਕੇਵਲ ਪਰਮੇਸ੍ਵਰ ਕੇ ਨਾਮ ਕਾ ਹੀ ਵਖ੍ਯਾਨ ਹੋਤਾ ਹੈ॥੨॥
Prof. Sahib Singh(ਉਥੇ) ਸਾਧ ਸੰਗਤ ਵਿਚ ਪਰਮਾਤਮਾ ਦਾ ਨਾਮ (ਹੀ) ਉਚਾਰਿਆ ਜਾਂਦਾ ਹੈ ॥੨॥ਪਦ ਅਰਥ ਵਖਾਣੀ = ਉਚਾਰਿਆ ਜਾਂਦਾ ਹੈ ॥੨॥
SikhNet (Spanish)En el Reino de los Santos, el Nombre del Señor es entonado. (2)
ਸੰਤ ਮੰਡਲ ਕਾ; ਨਿਹਚਲ ਆਸਨੁ ॥
sant manddal kaa; nihachal aasan |
Sant Singh KhalsaThe Realm of the Saints is the eternal, ever-stable place.
Manmohan SinghEver stable is the abode of the saints guild.
Manmohan Singh (Punjabi)ਸਦੀਵੀ ਸਥਿਰ ਹੈ ਸਾਧ ਸਮਾਗਮ ਦਾ ਟਿਕਾਣਾ।
Fareedkot Teekaਸੰਤ ਮੰਡਲ ਕਾ ਆਸਨ ਨਿਹਚਲ ਹੈ, ਭਾਵ ਯਿਹ ਕੇ ਬ੍ਰਿਤੀ ਤਦਾਕਾਰ ਹੋਣੇ ਸੇ ਅਡੋਲ ਹੋ ਜਾਤੀ ਹੈ॥
Prof. Sahib Singhਸਾਧ ਸੰਗਤ ਦਾ ਟਿਕਾਣਾ (ਐਸਾ ਹੈ ਕਿ ਉਥੇ ਟਿਕਣ ਵਾਲੇ ਵਿਕਾਰਾਂ ਦੇ ਹੱਲਿਆਂ ਤੋਂ) ਅਡੋਲ (ਰਹਿੰਦੇ ਹਨ),ਪਦ ਅਰਥ ਨਿਹਚਲ = (ਵਿਕਾਰਾਂ ਵਲੋਂ) ਅਡੋਲ। ਆਸਨੁ = (ਹਿਰਦਾ-) ਆਸਣ।
SikhNet (Spanish)El Reino de los Santos, es el Eterno e Inamovible Recinto donde los Santos viven,
ਸੰਤ ਮੰਡਲ ਮਹਿ; ਪਾਪ ਬਿਨਾਸਨੁ ॥
sant manddal meh; paap binaasan |
Sant Singh KhalsaIn the Realm of the Saints, sins are destroyed.
Manmohan SinghThe sins are destroyed in the saints' A congregation.
Manmohan Singh (Punjabi)ਸਾਧ ਸਮਾਗਮ ਅੰਦਰ ਪਾਪ ਕੱਟੇ ਜਾਂਦੇ ਹਨ।
Fareedkot Teekaਪੁਨਹ ਸੰਤ ਮੰਡਲ ਮੇਂ ਪ੍ਰਾਪਤਿ ਹੋਣੇ ਸੇ ਪਾਪ ਨਸਟ ਹੋ ਜਾਤੇ ਹੈਂ॥
Prof. Sahib Singhਸਾਧ ਸੰਗਤ ਵਿਚ ਰਿਹਾਂ (ਸਾਰੇ) ਪਾਪਾਂ ਦਾ ਨਾਸ ਹੋ ਜਾਂਦਾ ਹੈ।
SikhNet (Spanish)sí, ahí los errores son borrados.
ਸੰਤ ਮੰਡਲ ਮਹਿ; ਨਿਰਮਲ ਕਥਾ ॥
sant manddal meh; niramal kathaa |
Sant Singh KhalsaIn the Realm of the Saints, the immaculate sermon is spoken.
Manmohan SinghIn the saints' A congregation, the pure discourse of God is narrated.
Manmohan Singh (Punjabi)ਸਾਧ ਸੰਗਤ ਅੰਦਰ, ਵਾਹਿਗੁਰੂ ਦੀ ਪਵਿੱਤਰ ਕਥਾਵਾਰਤਾ ਬਿਆਨ ਕੀਤੀ ਜਾਂਦੀ ਹੈ।
Fareedkot Teekaਸੰਤ ਮੰਡਲ ਮੇਂ ਨਿਰਮਲ ਪਰਮੇਸ੍ਵਰ ਕੀ ਕਥਾ ਹੋਤੀ ਹੈ॥
Prof. Sahib Singhਸਾਧ ਸੰਗਤ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਹੁੰਦੀ ਰਹਿੰਦੀ ਹੈ ਜੋ (ਮਨੁੱਖ ਨੂੰ) ਵਿਕਾਰਾਂ ਦੀ ਮੈਲ ਤੋਂ ਬਚਾਈ ਰੱਖਦੀ ਹੈ।
SikhNet (Spanish)En el Reino de los Santos, se recita el Blanco y Puro Evangelio de Dios.
ਸੰਤਸੰਗਿ; ਹਉਮੈ ਦੁਖ ਨਸਾ ॥੩॥
santasang; haumai dukh nasaa |3|
Sant Singh KhalsaIn the Society of the Saints, the pain of egotism runs away. ||3||
Manmohan SinghThrough the saints' society, the ailment of ego flees away.
Manmohan Singh (Punjabi)ਸਤਿ ਸੰਗਤ ਦੇ ਰਾਹੀਂ ਹੰਕਾਰ ਦੀ ਬਿਮਾਰੀ ਦੌੜ ਜਾਂਦੀ ਹੈ।
Fareedkot Teekaਸੰਤੋਂ ਕੇ ਸੰਗ ਕਰ ਹੰਤਾ ਮਮਤਾ ਕਾ ਦੁਖ ਦੂਰ ਹੂਆ ਹੈ॥੩॥
Prof. Sahib Singhਸਾਧ ਸੰਗਤ ਵਿਚ ਰਹਿ ਕੇ ਹਉਮੈ (ਤੋਂ ਪੈਦਾ ਹੋਣ ਵਾਲੇ ਸਾਰੇ) ਦੁੱਖ ਦੂਰ ਹੋ ਜਾਂਦੇ ਹਨ ॥੩॥ਪਦ ਅਰਥ ਨਸਾ = ਨੱਠ ਜਾਂਦਾ ਹੈ, ਦੂਰ ਹੋ ਜਾਂਦਾ ਹੈ ॥੩॥
SikhNet (Spanish)En el Reino de los Santos, uno se cura de la enfermedad del ego. (3)
ਸੰਤ ਮੰਡਲ ਕਾ. ਨਹੀ ਬਿਨਾਸੁ ॥
sant manddal kaa. nahee binaas |
Sant Singh KhalsaThe Realm of the Saints cannot be destroyed.
Manmohan SinghThe society of the saints is destroyed not.
Manmohan Singh (Punjabi)ਸੰਤ ਸੰਗਤ ਨਾਸ ਨਹੀਂ ਹੁੰਦੀ।
Fareedkot Teekaਸੰਤ ਮੰਡਲ ਕਾ ਕਬੀ ਨਾਸ ਨਹੀਂ ਹੋਤਾ ਹੈ॥
Prof. Sahib Singhਸਾਧ ਸੰਗਤ ਦੇ ਵਾਯੂ-ਮੰਡਲ ਦਾ ਕਦੇ ਨਾਸ ਨਹੀਂ ਹੁੰਦਾ।
SikhNet (Spanish)El Reino de los Santos, uno no puede ser destruido.
ਸੰਤ ਮੰਡਲ ਮਹਿ; ਹਰਿ ਗੁਣਤਾਸੁ ॥
sant manddal meh; har gunataas |
Sant Singh KhalsaIn the Realm of the Saints, is the Lord, the Treasure of Virtue.
Manmohan SinghIn the guild of the saints abides the treasure of God's virtues.
Manmohan Singh (Punjabi)ਸਤਿਸੰਗਤ ਅੰਦਰ ਵਾਹਿਗੁਰੂ ਦੀਆਂ ਨੇਕੀਆਂ ਦਾ ਖਜਾਨਾ ਵੱਸਦਾ ਹੈ।
Fareedkot Teekaਸੰਤ ਮੰਡਲ ਮਹਿ ਹਰਿ ਗੁਣੋ ਕਾ ਸਮੂਹ ਪ੍ਰਾਪਤਿ ਹੋਤਾ ਹੈ; ਵਾ ਸੰਤ ਮੰਡਲ ਮੇਂ ਹਰੀ ਕੇ ਸਮੂਹ ਗੁਣ ਹੈਂ॥
Prof. Sahib Singhਸਾਧ ਸੰਗਤ ਵਿਚ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ (ਸਦਾ) ਵੱਸਦਾ ਹੈ,ਪਦ ਅਰਥ ਗੁਣਤਾਸੁ = ਗੁਣਾਂ ਦਾ ਖ਼ਜ਼ਾਨਾ।
SikhNet (Spanish)En el Reino de los Santos habita Dios, el Tesoro de toda Virtud.
ਸੰਤ ਮੰਡਲ; ਠਾਕੁਰ ਬਿਸ੍ਰਾਮੁ ॥
sant manddal; tthaakur bisraam |
Sant Singh KhalsaThe Realm of the Saints is the resting place of our Lord and Master.
Manmohan SinghThe saints 'congregation is the abiding-place of the Lord Master.
Manmohan Singh (Punjabi)ਸਾਧ ਸੰਗਤ ਸੁਆਮੀ ਮਾਲਕ ਦਾ ਨਿਵਾਸ ਅਸਥਾਨ ਹੈ।
Fareedkot Teekaਸੰਤ ਮੰਡਲ ਕਾ ਠਾਕੁਰ ਵਿਖੇ (ਬਿਸ੍ਰਾਮ) ਨਿਵਾਸੁ ਹੋਤਾ ਹੈ॥
Prof. Sahib Singhਸਾਧ ਸੰਗਤ ਵਿਚ ਸਦਾ ਮਾਲਕ-ਪ੍ਰਭੂ ਦਾ ਨਿਵਾਸ ਹੈ।ਪਦ ਅਰਥ ਠਾਕੁਰ ਬਿਸ੍ਰਾਮੁ = ਮਾਲਕ-ਪ੍ਰਭੂ ਦਾ ਨਿਵਾਸ।
SikhNet (Spanish)El Recinto de los Santos es el remanso de nuestro Señor y Maestro.
ਨਾਨਕ; ਓਤਿ ਪੋਤਿ ਭਗਵਾਨੁ ॥੪॥੨੪॥੩੭॥
naanak; ot pot bhagavaan |4|24|37|
Sant Singh KhalsaO Nanak, He is woven into the fabric of His devotees, through and through. ||4||24||37||
Manmohan SinghNanak, the Lord is woven with His saints like warp and woof.
Manmohan Singh (Punjabi)ਨਾਨਕ, ਤਾਣੇ ਅਤੇ ਪੇਟੇ ਦੀ ਤਰ੍ਹਾਂ ਸੁਆਮੀ ਆਪਣੇ ਸੰਤਾਂ ਨਾਲ ਉਣਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਪੂਰਨ ਸੰਤ (ਓਤਿ ਪੋਤਿ) ਤਾਣੇ ਪੇਟੇ ਕੀ ਤਰਾਂ ਭਗਵਾਨ ਕੇ ਸਾਥ ਅਭੇਦ ਹੈਂ॥੪॥੨੪॥੩੭॥☬ਪੁਨ: ਉਪਦੇਸ਼:
Prof. Sahib Singhਹੇ ਨਾਨਕ! ਭਗਵਾਨ-ਪ੍ਰਭੂ (ਸਾਧ ਸੰਗਤ ਵਿਚ) ਤਾਣੇ ਪੇਟੇ ਵਾਂਗ ਮਿਲਿਆ ਰਹਿੰਦਾ ਹੈ ॥੪॥੨੪॥੩੭॥ਪਦ ਅਰਥ ਓਤਿ = ਉਣੇ ਹੋਏ ਵਿਚ। ਪੋਤਿ = ਪ੍ਰੋਤੇ ਹੋਏ ਵਿਚ। ਓਤਿ ਪੋਤਿ = ਤਾਣੇ ਪੇਟੇ ਵਿਚ, ਜਿਵੇਂ ਤਾਣੇ ਪੇਟੇ ਦੇ ਧਾਗੇ ਆਪੋ ਵਿਚ ਮਿਲੇ ਹੁੰਦੇ ਹਨ ॥੪॥੨੪॥੩੭॥
SikhNet (Spanish)Dice Nanak, Él se encuentra entretejido, en la fibra de Sus Devotos, trama y urdimbre. (4-24-37)