ੴ

ਸਿੱਖਬਾਣੀ · SikhBani

Ang 1146

Sri Guru Granth Sahib · Raag Bhairao · 3 shabads, 56 lines
Translations
Shabad Guru Arjan Dev Ji Raag Bhairao

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਓ ਪੰਜਵੀਂ ਪਾਤਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਨਿਰਧਨ ਕਉ. ਤੁਮ ਦੇਵਹੁ ਧਨਾ ॥

niradhan kau. tum devahu dhanaa |

Sant Singh KhalsaYou bless the poor with wealth, O Lord.
Manmohan SinghThou bless the poor with wealth, O Lord.
Manmohan Singh (Punjabi)ਤੂੰ ਗਰੀਬਾਂ ਨੂੰ ਦੌਲਤ ਬਖਸ਼ਦਾ ਹੈ, ਹੇ ਪ੍ਰਭੂ!
Fareedkot Teekaਨਾਮ ਸੇ ਰਹਿਤ ਨਿਰਧਨੋਂ ਕੋ ਤੁਮ ਹੀ ਨਾਮ ਕਾ ਧਨ ਦੇਤੇ ਹੋ॥
Prof. Sahib Singhਹੇ ਪ੍ਰਭੂ! ਤੂੰ (ਜਿਸ) ਕੰਗਾਲ ਨੂੰ (ਆਪਣਾ ਨਾਮ-) ਧਨ ਦੇਂਦਾ ਹੈਂ,

ਪਦ ਅਰਥ ਨਿਰਧਨ ਕਉ = ਕੰਗਾਲ ਨੂੰ। ਦੇਵਹੁ = ਤੂੰ ਦੇਂਦਾ ਹੈਂ। ਧਨਾ = ਨਾਮ-ਧਨ।

SikhNet (Spanish)Oh Dios, tú bendices al pobre con Riquezas,

ਅਨਿਕ ਪਾਪ ਜਾਹਿ; ਨਿਰਮਲ ਮਨਾ ॥

anik paap jaeh; niramal manaa |

Sant Singh KhalsaCountless sins are taken away, and the mind becomes immaculate and pure.
Manmohan SinghThrough Thee manifold sins are washed off and the soul becomes immaculate.
Manmohan Singh (Punjabi)ਤੇਰੇ ਰਾਹੀਂ ਅਨੇਕਾਂ ਹੀ ਕਸਮਲ ਧੋਤੇ ਜਾਂਦੇ ਹਨ ਅਤੇ ਆਤਮਾ ਪਵਿੱਤਰ ਹੋ ਜਾਂਦੀ ਹੈ।
Fareedkot Teekaਤਿਸ ਪੁਰਸ ਕੇ ਅਨੇਕ ਪਾਪ ਦੂਰ ਹੋ ਜਾਤੇ ਹੈਂ ਔਰ ਮਨ ਤਿਸ ਕਾ ਨਿਰਮਲ ਹੋ ਜਾਤਾ ਹੈ॥
Prof. Sahib Singhਉਸ ਦੇ ਅਨੇਕਾਂ ਪਾਪ ਦੂਰ ਹੋ ਜਾਂਦੇ ਹਨ, ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ।

ਪਦ ਅਰਥ ਜਾਹਿ = ਦੂਰ ਹੋ ਜਾਂਦੇ ਹਨ। ਨਿਰਮਲ = ਪਵਿੱਤਰ।

SikhNet (Spanish)purificas las mentes y liberas a todos de las consecuencias de sus errores,

ਸਗਲ ਮਨੋਰਥ ਪੂਰਨ ਕਾਮ ॥

sagal manorath pooran kaam |

Sant Singh KhalsaAll the mind's desires are fulfilled, and one's tasks are perfectly accomplished.
Manmohan SinghThrough Thee all the desires and tasks are accomplished.
Manmohan Singh (Punjabi)ਤੇਰੇ ਰਾਹੀਂ ਸਾਰੀਆਂ ਅਭਿਲਾਸ਼ਾਂ ਅਤੇ ਕਾਰਜ ਸੰਪੂਰਨ ਹੋ ਜਾਂਦੇ ਹਨ।
Fareedkot Teekaਸਭੀ ਮਨੋਰਥ ਔਰ ਕਾਮਨਾ ਤਿਸ ਕੀ ਪੂਰੀਆਂ ਹੋ ਜਾਤੀਆਂ ਹੈ॥
Prof. Sahib Singhਉਸ ਦੀਆਂ ਸਾਰੀਆਂ ਮੰਗਾਂ ਪੂਰੀਆਂ ਹੋ ਜਾਂਦੀਆਂ ਹਨ, ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।

ਪਦ ਅਰਥ ਮਨੋਰਥ = ਲੋੜਾਂ।

SikhNet (Spanish)sí, a través de Ti, todos encuentran Plenitud.

ਭਗਤ ਅਪੁਨੇ ਕਉ; ਦੇਵਹੁ ਨਾਮ ॥੧॥

bhagat apune kau; devahu naam |1|

Sant Singh KhalsaYou bestow Your Name upon Your devotee. ||1||
Manmohan SinghO God, Thy saint, Thou bless with Thine Name.
Manmohan Singh (Punjabi)ਹੇ ਵਾਹਿਗੁਰੂ! ਆਪਣੇ ਸਾਧੂਆਂ ਨੂੰ ਤੂੰ ਆਪਣਾ ਨਾਮ ਪ੍ਰਦਾਨ ਕਰਦਾ ਹੈਂ।
Fareedkot Teekaਜਿਸ ਅਪਨੇ ਭਗਤ ਕੋ ਤੁਮ ਅਪਨਾ ਨਾਮ ਦੇਤੇ ਹੋ॥੧॥
Prof. Sahib Singhਹੇ ਪ੍ਰਭੂ! ਤੂੰ ਆਪਣੇ ਭਗਤ ਨੂੰ (ਆਪ ਹੀ) ਆਪਣਾ ਨਾਮ ਦੇਂਦਾ ਹੈਂ ॥੧॥
SikhNet (Spanish)Bendíceme entonces con Tu Nombre, pues soy Tu Devoto. (1)

ਸਫਲ ਸੇਵਾ; ਗੋਪਾਲ ਰਾਇ ॥

safal sevaa; gopaal raae |

Sant Singh KhalsaService to the Lord, our Sovereign King, is fruitful and rewarding.
Manmohan SinghFruitful is the service of my Lord, the King.
Manmohan Singh (Punjabi)ਫਲਦਾਇਕ ਹੈ ਟਹਿਲ ਸੇਵਾ ਮੇਰੇ ਪ੍ਰਭੂ ਪਾਤਿਸ਼ਾਹ ਦੀ।
Fareedkot Teekaਹੇ ਗੋਪਾਲ ਰਾਇ! ਤੇਰੀ ਸੇਵਾ ਸਫਲ ਹੈ, ਭਾਵ ਔਰ ਸੇਵਾ ਸਦੀਵ ਸਫਲ ਨਹੀਂ॥
Prof. Sahib Singhਸ੍ਰਿਸ਼ਟੀ ਦੇ ਪਾਲਕ-ਪ੍ਰਭੂ-ਪਾਤਿਸ਼ਾਹ ਦੀ ਭਗਤੀ (ਸਦਾ) ਫਲ ਦੇਣ ਵਾਲੀ ਹੈ।

ਪਦ ਅਰਥ ਸੇਵਾ = ਭਗਤੀ। ਸਫਲ = ਫਲ ਦੇਣ ਵਾਲੀ।

SikhNet (Spanish)Bendito y fructífero es el Servicio a mi Dios, el Rey.

ਕਰਨ ਕਰਾਵਨਹਾਰ ਸੁਆਮੀ; ਤਾ ਤੇ ਬਿਰਥਾ ਕੋਇ. ਨ ਜਾਇ ॥੧॥ ਰਹਾਉ ॥

karan karaavanahaar suaamee; taa te birathaa koe. na jaae |1| rahaau |

Sant Singh KhalsaOur Lord and Master is the Creator, the Cause of causes; no one is turned away from His Door empty-handed. ||1||Pause||
Manmohan SinghThe doer and the Cause is my Lord Master, From His door, no one returns empty-handed. Pause.
Manmohan Singh (Punjabi)ਕਰਨ ਵਾਲਾ ਅਤੇ ਕਰਾਉਣ ਵਾਲਾ ਹੈ ਮੇਰਾ ਸੁਆਮੀ ਮਾਲਕ! ਉਸ ਦੇ ਬੂਹੇ ਤੋਂ ਕੋਈ ਵੀ ਖਾਲੀ ਹੱਥ ਨਹੀਂ ਮੁੜਦਾ। ਠਹਿਰਾਉ।
Fareedkot Teekaਹੇ ਕਰਨ ਕਰਾਵਨਹਾਰ! ਹੇ ਮੇਰੇ ਸ੍ਵਾਮੀ! ਤੇਰੇ ਸੇ (ਬਿਰਥਾ) ਖਾਲੀ ਕੋਈ ਨਹੀਂ ਜਾਤਾ ਹੈ॥੧॥ ਰਹਾਉ ॥
Prof. Sahib Singhਉਹ ਮਾਲਕ-ਪ੍ਰਭੂ ਸਭ ਕੁਝ ਕਰਨ ਦੀ ਸਮਰਥਾ ਵਾਲਾ ਹੈ ਤੇ ਜੀਵਾਂ ਪਾਸੋਂ ਸਭ ਕੁਝ ਕਰਾ ਸਕਦਾ ਹੈ, ਉਸ ਦੇ ਦਰ ਤੋਂ ਕੋਈ ਜੀਵ ਖ਼ਾਲੀ ਨਹੀਂ ਜਾਂਦਾ ॥੧॥ ਰਹਾਉ ॥

ਪਦ ਅਰਥ ਕਰਾਵਨਹਾਰ = (ਜੀਵਾਂ ਪਾਸੋਂ) ਕਰਾ ਸਕਣ ਵਾਲਾ। ਤਾ ਤੇ = ਉਸ (ਪ੍ਰਭੂ ਦੇ ਦਰ) ਤੋਂ। ਬਿਰਥਾ = ਖ਼ਾਲੀ, ਬੇ-ਮੁਰਾਦ ॥੧॥ ਰਹਾਉ ॥

SikhNet (Spanish)Él es el Hacedor y la Causa y de Su Recinto nadie regresa con las manos vacías. (1-Pausa)

ਰੋਗੀ ਕਾ; ਪ੍ਰਭ ਖੰਡਹੁ ਰੋਗੁ ॥

rogee kaa; prabh khanddahu rog |

Sant Singh KhalsaGod eradicates the disease from the diseased person.
Manmohan SinghThe Lord rids the diseased one of his disease.
Manmohan Singh (Punjabi)ਬੀਮਾਰ ਦੀ ਪ੍ਰਭੂ ਬੀਮਾਰੀ ਕੱਟ ਦਿੰਦਾ ਹੈ।
Fareedkot Teekaਹੇ ਪ੍ਰਭੂ! ਆਪ ਅਗ੍ਯਾਨ ਕਰ ਰੋਗੀ ਕਾ ਵਾ ਪ੍ਰਤੱਖ੍ਯ ਰੋਗੀ ਕਾ ਰੋਗੁ ਖੰਡਨ ਕਰਤੇ ਹੋ॥
Prof. Sahib Singhਹੇ ਪ੍ਰਭੂ! ਤੂ (ਆਪਣਾ ਨਾਮ-ਦਾਰੂ ਦੇ ਕੇ) ਰੋਗੀ ਦਾ ਰੋਗ ਨਾਸ ਕਰ ਦੇਂਦਾ ਹੈਂ,

ਪਦ ਅਰਥ ਪ੍ਰਭ = ਹੇ ਪ੍ਰਭੂ! ਖੰਡਹੁ = ਤੂੰ ਨਾਸ ਕਰਦਾ ਹੈਂ।

SikhNet (Spanish)Oh Dios, a través de Ti, uno se libera de todos sus males y el que vive en pena y en dolor,

ਦੁਖੀਏ ਕਾ; ਮਿਟਾਵਹੁ ਪ੍ਰਭ ਸੋਗੁ ॥

dukhee kaa; mittaavahu prabh sog |

Sant Singh KhalsaGod takes away the sorrows of the suffering.
Manmohan SinghOf the woe-begone man, the Lord eradicates the sorrow.
Manmohan Singh (Punjabi)ਪੀੜਤ ਪ੍ਰਾਣੀ ਦਾ ਪ੍ਰਭੂ ਗਮ ਦੂਰ ਕਰ ਦਿੰਦਾ ਹੈ।
Fareedkot Teekaਹੇ ਪ੍ਰਭੂ! ਆਪ ਦੁਖੀ ਕੇ ਸੋਗੋਂ ਕੋ ਮਿਟਾ ਦੇਤੇ ਹੋ॥
Prof. Sahib Singhਦੁਖੀਏ ਦਾ ਗ਼ਮ ਮਿਟਾ ਦੇਂਦਾ ਹੈਂ,

ਪਦ ਅਰਥ ਸੋਗੁ = ਗ਼ਮ।

SikhNet (Spanish)logra sentir Júbilo y tener Integridad.

ਨਿਥਾਵੇ ਕਉ; ਤੁਮੑ ਥਾਨਿ ਬੈਠਾਵਹੁ ॥

nithaave kau; tuma thaan baitthaavahu |

Sant Singh KhalsaAnd those who have no place at all - You seat them upon the place.
Manmohan SinghThe placeless one, Thou seat on the place, O Lord.
Manmohan Singh (Punjabi)ਟਿਕਾਣੇ ਰਹਿਤ ਨੂੰ ਤੂੰ ਟਿਕਾਣੇ ਤੇ ਬਹਾਲ ਦਿੰਦਾ ਹੈ, ਹੇ ਸਾਈਂ!
Fareedkot Teekaਨਿਥਾਵੇ ਪੁਰਸ ਕੋ ਆਪ ਅਸਥਾਨ ਮੇਂ ਬੈਠਾ ਦੇਤੇ ਹੋ, ਭਾਵ ਜੋ ਸਰੂਪ ਸੇ ਭੂਲਾ ਹੂਆ ਹੈ, ਉਸ ਕੋ ਸ੍ਵਰੂਪ ਗ੍ਯਾਨ ਬਖਸ ਦੇਤੇ ਹੋ॥
Prof. Sahib Singhਜਿਸ ਨੂੰ ਕਿਤੇ ਭੀ ਸਹਾਰਾ ਨਹੀਂ ਮਿਲਦਾ ਤੂੰ ਉਸ ਨੂੰ (ਆਪਣਾ ਨਾਮ ਬਖ਼ਸ਼ ਕੇ) ਇੱਜ਼ਤ ਵਾਲੀ ਥਾਂ ਤੇ ਬਿਠਾ ਦੇਂਦਾ ਹੈਂ।

ਪਦ ਅਰਥ ਥਾਨਿ = (ਇੱਜ਼ਤ ਵਾਲੀ) ਥਾਂ ਤੇ।

SikhNet (Spanish)Sí, los que no tienen un lugar, lo logran a través de Ti.

ਦਾਸ ਅਪਨੇ ਕਉ; ਭਗਤੀ ਲਾਵਹੁ ॥੨॥

daas apane kau; bhagatee laavahu |2|

Sant Singh KhalsaYou link Your slave to devotional worship. ||2||
Manmohan SinghThy slave, O Lord, Thou yoke to Thine devotional service.
Manmohan Singh (Punjabi)ਆਪਣੇ ਗੁਮਾਸ਼ਤੇ ਨੂੰ ਹੇ ਸੁਆਮੀ! ਤੂੰ ਆਪਣੀ ਪ੍ਰੇਮ ਮਈ ਸੇਵਾ ਵਿੱਚ ਜੋੜ ਲੈਂਦਾ ਹੈ।
Fareedkot Teekaਪੁਨਹ ਆਪਣੇ ਦਾਸ ਕੋ ਆਪਨੀ ਸੇਵਾ ਵਿਖੇ ਲਗਾਇ ਲੇਤੇ ਹੋ॥੨॥
Prof. Sahib Singhਹੇ ਪ੍ਰਭੂ! ਆਪਣੇ ਸੇਵਕ ਨੂੰ ਤੂੰ ਆਪ ਹੀ ਆਪਣੀ ਭਗਤੀ ਵਿਚ ਜੋੜਦਾ ਹੈਂ ॥੨॥
SikhNet (Spanish)Hazme entonces Tuyo, Tu Devoto, Tu Devoción, oh Dios. (2)

ਨਿਮਾਣੇ ਕਉ; ਪ੍ਰਭ ਦੇਤੋ ਮਾਨੁ ॥

nimaane kau; prabh deto maan |

Sant Singh KhalsaGod bestows honor on the dishonored.
Manmohan SinghO Lord, Thou bestow honour on the dishonoured one.
Manmohan Singh (Punjabi)ਤੂੰ ਹੇ ਸੁਆਮੀ! ਬੇਇਜਤੇ ਨੂੰ ਇਜਤ ਬਖਸ਼ਦਾ ਹੈ।
Fareedkot Teekaਹੇ ਪ੍ਰਭੂ! ਨਿਮਾਨੇ ਕੋ ਮਾਨ ਦੇਤੇ ਹੋ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਨੂੰ ਕਿਤੇ ਭੀ ਆਦਰ-ਸਤਕਾਰ ਨਹੀਂ ਮਿਲਦਾ, ਉਸ ਨੂੰ ਤੂੰ (ਆਪਣੀ ਭਗਤੀ ਦੀ ਦਾਤ ਦੇ ਕੇ ਹਰ ਥਾਂ) ਇੱਜ਼ਤ ਬਖ਼ਸ਼ਦਾ ਹੈਂ।

ਪਦ ਅਰਥ ਦੇਤੋ = ਤੂੰ ਦੇਂਦਾ ਹੈਂ। ਮਾਨੁ = ਆਦਰ।

SikhNet (Spanish)Oh Dios, das Honor en el mundo al que no lo tiene,

ਮੂੜ ਮੁਗਧੁ; ਹੋਇ ਚਤੁਰ ਸੁਗਿਆਨੁ ॥

moorr mugadh; hoe chatur sugiaan |

Sant Singh KhalsaHe makes the foolish and ignorant become clever and wise.
Manmohan SinghThrough Thee, the foolish and ignorant man becomes shrewd and very wise, O Lord.
Manmohan Singh (Punjabi)ਤੇਰੇ ਰਾਹੀਂ ਮੂਰਖ ਅਤੇ ਬੇਸਮਝ ਬੰਦਾ ਦਾਨਾ ਅਤੇ ਬਹੁਤ ਸਿਆਣਾ ਹੋ ਜਾਂਦਾ ਹੈ, ਹੇ ਸੁਆਮੀ!
Fareedkot Teekaਪੁਨਹ ਮੂਰਖ ਕੋ ਚਤਰ, ਭਾਵ ਸਾਸਤ੍ਰ ਵਕਤਾ ਕਰ ਦੇਤੇ ਹੋ ਔਰ ਮਹਾਂ ਮੂਰਖ ਕੋ ਤਤ੍ਵ ਵੇਤਾ ਕਰ ਦੇਤੇ ਹੋ॥
Prof. Sahib Singh(ਤੇਰੀ ਭਗਤੀ ਦੀ ਬਰਕਤਿ ਨਾਲ) ਮਹਾਂ ਮੂਰਖ ਮਨੁੱਖ ਸਿਆਣਾ ਹੋ ਜਾਂਦਾ ਹੈ ਗਿਆਨਵਾਨ ਹੋ ਜਾਂਦਾ ਹੈ।

ਪਦ ਅਰਥ ਮੂੜ ਮੁਗਧੁ = ਮਹਾਂ ਮੂਰਖ। ਚਤੁਰ = ਸਿਆਣਾ। ਸੁਗਿਆਨੁ = ਗਿਆਨ-ਵਾਨ।

SikhNet (Spanish)y el tonto se vuelve sabio en Tu Sabiduría,

ਸਗਲ ਭਇਆਨ ਕਾ; ਭਉ ਨਸੈ ॥

sagal bheaan kaa; bhau nasai |

Sant Singh KhalsaThe fear of all fear disappears.
Manmohan SinghAll his dread and fears flees away,
Manmohan Singh (Punjabi)ਉਸਦੇ ਸਾਰੇ ਡਰਾਂ ਦਾ ਤ੍ਰਾਹ ਦੌੜ ਜਾਂਦਾ ਹੈ,
Fareedkot Teekaਸੰਪੂਰਨ (ਭਇਆਨ) ਭੈ ਕੇ ਦੇਣੇ ਵਾਲੇ ਜੋ ਕਾਮਾਦਿ ਹੈਂ, ਤਿਸ ਕੇ ਮਨ ਸੇ ਤਿਨ ਕਾ ਡਰ ਦੂਰ ਹੋ ਜਾਤਾ ਹੈ॥
Prof. Sahib Singh(ਉਸ ਦੇ ਮਨ ਵਿਚੋਂ) ਸਾਰੇ ਡਰਾਣ ਵਾਲਿਆਂ ਦਾ ਡਰ ਦੂਰ ਹੋ ਜਾਂਦਾ ਹੈ।

ਪਦ ਅਰਥ ਭਇਆਨ = ਡਰ ਦੇਣ ਵਾਲੇ, ਡਰਾਣ ਵਾਲੇ। ਭਉ = ਡਰ।

SikhNet (Spanish)uno se libera de todo miedo y alucinación en el momento

ਜਨ ਅਪਨੇ ਕੈ; ਹਰਿ ਮਨਿ ਬਸੈ ॥੩॥

jan apane kai; har man basai |3|

Sant Singh KhalsaThe Lord dwells within the mind of His humble servant. ||3||
Manmohan Singhwhen God abides within the mind of that slave.
Manmohan Singh (Punjabi)ਜਿਸ ਗੋਲੇ ਦੇ ਚਿੱਤ ਦੇ ਅੰਦਰ ਰਬ ਵੱਸਦਾ ਹੈ।
Fareedkot Teekaਹੇ ਹਰੀ! ਤੂੰ ਜਿਸ ਅਪਨੇ ਜਨ ਕੇ ਮਨ ਮੇਂ ਬਸਤਾ ਹੈਂ॥੩॥
Prof. Sahib Singhਪਰਮਾਤਮਾ ਆਪਣੇ ਸੇਵਕ ਦੇ (ਸਦਾ) ਮਨ ਵਿਚ ਵੱਸਦਾ ਹੈ ॥੩॥

ਪਦ ਅਰਥ ਜਨ ਕੈ ਮਨਿ = ਜਨ ਦੇ ਮਨ ਵਿਚ ॥੩॥

SikhNet (Spanish)en que llegas a habitar en el corazón de Tu Esclavo. (3)

ਪਾਰਬ੍ਰਹਮ ਪ੍ਰਭ ਸੂਖ ਨਿਧਾਨ ॥

paarabraham prabh sookh nidhaan |

Sant Singh KhalsaThe Supreme Lord God is the Treasure of Peace.
Manmohan SinghThe Transcendent Lord Master is the Treasure of bliss.
Manmohan Singh (Punjabi)ਸ਼ਰੋਮਣੀ ਸੁਆਮੀ ਮਾਲਕ ਪ੍ਰਸੰਨਤਾ ਦਾ ਖਜਾਨਾ ਹੈ।
Fareedkot Teekaਹੇ ਪਾਰਬ੍ਰਹਮ ਸਮਰਥ ਸੁਖੋਂ ਕੇ ਸੁਮੰਦ੍ਰ! ॥
Prof. Sahib Singhਪਰਮੇਸਰ ਪ੍ਰਭੂ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ,

ਪਦ ਅਰਥ ਨਿਧਾਨ = ਖ਼ਜ਼ਾਨਾ।

SikhNet (Spanish)El Dios Trascendente, el Dios es el Tesoro de Éxtasis

ਤਤੁ ਗਿਆਨੁ; ਹਰਿ ਅੰਮ੍ਰਿਤ ਨਾਮ ॥

tat giaan; har amrit naam |

Sant Singh KhalsaThe Ambrosial Name of the Lord is the essence of reality.
Manmohan SinghGod's Nectar-Name is the real Divine knowledge.
Manmohan Singh (Punjabi)ਹਰੀ ਦਾ ਸੁਧਾ-ਸਰੂਪ ਨਾਮ ਅਸਲੀ ਬ੍ਰਹਮ ਗਿਆਤਾ ਹੈ।
Fareedkot Teekaਹੇ ਹਰੀ ਤਤ੍ਵ ਗ੍ਯਾਨ ਕਰਨੇ ਵਾਲੇ! ਅੰਮ੍ਰਿਤ ਰੂਪ ਤੇਰਾ ਨਾਮੁ ਹੈ॥
Prof. Sahib Singhਉਸ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਆਤਮਕ ਜੀਵਨ ਦੀ ਸੂਝ ਦੇਂਦਾ ਹੈ ਰਾਜ਼ ਸਮਝਾਂਦਾ ਹੈ।

ਪਦ ਅਰਥ ਗਿਆਨੁ = ਆਤਮਕ ਜੀਵਨ ਦੀ ਸੂਝ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ।

SikhNet (Spanish)y la Quintaesencia uno la encuentra en el Néctar de Su Nombre.

ਕਰਿ ਕਿਰਪਾ; ਸੰਤ ਟਹਲੈ ਲਾਏ ॥

kar kirapaa; sant ttahalai laae |

Sant Singh KhalsaGranting His Grace, He enjoins the mortals to serve the Saints.
Manmohan SinghShowing His mercy, when the Lord yokes man to the service of the saints,
Manmohan Singh (Punjabi)ਆਪਣੀ ਰਹਿਮਤ ਧਾਰ ਕੇ ਜਦ ਸਾਈਂ ਬੰਦੇ ਨੂੰ ਸਾਧੂਆਂ ਦੀ ਸੇਵਾ ਅੰਦਰ ਜੋੜਦਾ ਹੈ,
Fareedkot Teekaਹੇ ਭਗਵਨ! ਜੋ ਪੁਰਸ ਤੈਨੇ ਆਪਣੀ ਕਿਰਪਾ ਕਰ ਕੇ ਸੰਤੋਂ ਕੀ ਸੇਵਾ ਮੇਂ ਲਾਏ ਹੈਂ॥
Prof. Sahib Singhਮਿਹਰ ਕਰ ਕੇ ਜਿਸ ਮਨੁੱਖ ਨੂੰ ਉਹ ਆਪ ਸੰਤ ਜਨਾਂ ਦੀ ਸੇਵਾ ਵਿਚ ਜੋੜਦਾ ਹੈ,

ਪਦ ਅਰਥ ਕਰਿ = ਕਰ ਕੇ। ਲਏ = ਲਾਂਦਾ ਹੈ।

SikhNet (Spanish)Cuando Él en Su Misericordia nos arrima al Servicio del Santo, uno se funde,

ਨਾਨਕ ਸਾਧੂ ਸੰਗਿ ਸਮਾਏ ॥੪॥੨੩॥੩੬॥

naanak saadhoo sang samaae |4|23|36|

Sant Singh KhalsaO Nanak, such a person merges in the Saadh Sangat, the Company of the Holy. ||4||23||36||
Manmohan Singhhe, O Nanak, then merges in the Lord through the society of saints.
Manmohan Singh (Punjabi)ਉਹ ਹੇ ਨਾਨਕ! ਤਦ ਸਤਿਸੰਗਤ ਦੇ ਰਾਹੀਂ ਸੁਆਮੀ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਪੁਰਸ ਸਾਧੂਓਂ ਕੇ ਸੰਗ ਕਰ ਤੇਰੇ ਵਿਖੇ (ਸਮਾਏ) ਅਭੇਦ ਹੋ ਗਏ ਹੈਂ॥੪॥੨੩॥੩੬॥☬ਸੰਗਤ ਨੇ ਪ੍ਰਸ਼ਨ ਕੀਆ: ਮਹਾਰਾਜ ਜੀ ਸੰਤਾਂ ਕੇ ਸੰਗ ਸੇ ਕਿਆ ਲਾਭ ਹੋਤਾ ਹੈ? ਸੋ ਤਿਸ ਪ੍ਰਤੀ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! ਉਹ ਮਨੁੱਖ (ਸਦਾ) ਸਾਧ ਸੰਗਤ ਵਿਚ ਟਿਕਿਆ ਰਹਿੰਦਾ ਹੈ ॥੪॥੨੩॥੩੬॥

ਪਦ ਅਰਥ ਸੰਗਿ = ਸੰਗਤ ਵਿਚ। ਸਮਾਏ = ਲੀਨ ਰਹਿੰਦਾ ਹੈ ॥੪॥੨੩॥੩੬॥

SikhNet (Spanish)oh, dice Nanak, en el Ser del Santo. (4-23-36)

Open this shabad →

Shabad Guru Arjan Dev Ji Raag Bhairao

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਸੰਤ ਮੰਡਲ ਮਹਿ; ਹਰਿ ਮਨਿ ਵਸੈ ॥

sant manddal meh; har man vasai |

Sant Singh KhalsaIn the Realm of the Saints, the Lord dwells in the mind.
Manmohan SinghThrough the saints' A society, the Lord abides in the mortal's mind.
Manmohan Singh (Punjabi)ਸਤਿਸੰਗਤ ਰਾਹੀਂ ਸੁਆਮੀ ਪ੍ਰਾਨੀ ਦੇ ਚਿੱਤ ਅੰਦਰ ਟਿਕ ਜਾਂਦਾ ਹੈ।
Fareedkot Teekaਸੰਤ ਮੰਡਲ ਮਹਿ ਪ੍ਰਾਪਤਿ ਹੋਣੇ ਕਰ ਹਰੀ ਮਨ ਵਿਖੇ ਨਿਵਾਸ ਕਰਤਾ ਹੈ॥
Prof. Sahib Singhਸਾਧ ਸੰਗਤ ਵਿਚ (ਰਿਹਾਂ) ਪਰਮਾਤਮਾ (ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ (ਪਰਗਟ ਹੋ ਪੈਂਦਾ ਹੈ)।

ਪਦ ਅਰਥ ਸੰਤ ਮੰਡਲ = ਸਾਧ ਸੰਗਤ। ਮਨਿ = ਮਨ ਵਿਚ। ਵਸੈ = ਆ ਵੱਸਦਾ ਹੈ।

SikhNet (Spanish)En el Reino de los Santos, Dios habita en la mente.

ਸੰਤ ਮੰਡਲ ਮਹਿ; ਦੁਰਤੁ ਸਭੁ ਨਸੈ ॥

sant manddal meh; durat sabh nasai |

Sant Singh KhalsaIn the Realm of the Saints, all sins run away.
Manmohan SinghThrough the congress of the saints, all the sins flee away.
Manmohan Singh (Punjabi)ਸੰਤ ਸਮਾਗਮ ਦੇ ਰਾਹੀਂ ਸਾਰੇ ਕਸਮਲ ਦੌੜ ਜਾਂਦੇ ਹਨ।
Fareedkot Teekaਸੰਤ ਮੰਡਲ ਮਹਿ ਪ੍ਰਾਪਤਿ ਹੋਣੇ ਕਰ ਸਭੀ (ਦੁਰਤ) ਪਾਪ ਭਾਗ ਜਾਤੇ ਹੈਂ॥
Prof. Sahib Singhਸਾਧ ਸੰਗਤ ਵਿਚ ਟਿਕਿਆਂ (ਹਿਰਦੇ ਵਿਚੋਂ) ਹਰੇਕ ਕਿਸਮ ਦਾ ਪਾਪ ਦੂਰ ਹੋ ਜਾਂਦਾ ਹੈ।

ਪਦ ਅਰਥ ਦੁਰਤੁ = {दुरित} ਪਾਪ।

SikhNet (Spanish)En el Reino de los Santos, uno es liberado de las consecuencias de sus errores.

ਸੰਤ ਮੰਡਲ ਮਹਿ; ਨਿਰਮਲ ਰੀਤਿ ॥

sant manddal meh; niramal reet |

Sant Singh KhalsaIn the Realm of the Saints, one's lifestyle is immaculate.
Manmohan SinghIn the society of the saints, one acquires the immaculate way of life.
Manmohan Singh (Punjabi)ਸਤਿ ਸੰਗਤ ਅੰਦਰ ਇਨਸਾਨ ਪਵਿੱਤਰ ਜੀਵਨ ਰਹੁ-ਰੀਤੀ ਪ੍ਰਾਪਤ ਕਰ ਲੈਂਦਾ ਹੈ।
Fareedkot Teekaਸੰਤ ਮੰਡਲ ਮੇਂ (ਨਿਰਮਲ) ਉਤਮ ਰੀਤੀ ਪ੍ਰਾਪਤਿ ਹੋਤੀ ਹੈ॥
Prof. Sahib Singhਸਾਧ ਸੰਗਤ ਵਿਚ ਰਿਹਾਂ (ਮਨੁੱਖ ਦੀ) ਜੀਵਨ-ਜੁਗਤਿ ਵਿਕਾਰਾਂ ਦੀ ਮੈਲ ਤੋਂ ਸਾਫ਼ ਰੱਖਣ ਵਾਲੀ ਬਣ ਜਾਂਦੀ ਹੈ,

ਪਦ ਅਰਥ ਰੀਤਿ = ਜੀਵਨ-ਮਰਯਾਦਾ, ਜੀਵਨ-ਜੁਗਤਿ। ਨਿਰਮਲ = ਵਿਕਾਰਾਂ ਦੀ ਮੈਲ ਤੋਂ ਸਾਫ਼ (ਰੱਖਣ ਵਾਲੀ)।

SikhNet (Spanish)En el Reino de los Santos, uno se vuelve Puro e Inmaculado.

ਸੰਤਸੰਗਿ. ਹੋਇ ਏਕ ਪਰੀਤਿ ॥੧॥

santasang. hoe ek pareet |1|

Sant Singh KhalsaIn the Society of the Saints, one comes to love the One Lord. ||1||
Manmohan SinghThrough the saints 'congregation, one comes to embrace love for One Lord.
Manmohan Singh (Punjabi)ਸਾਧ ਸੰਗਤ ਦੇ ਰਾਹੀਂ ਇਨਸਾਨ ਦੀ ਇੱਕ ਪ੍ਰਭੂ ਨਾਲ ਪਿਰਹੜੀ ਪੈ ਜਾਂਦੀ ਹੈ।
Fareedkot Teekaਸੰਤੋਂ ਕੇ ਸੰਗਿ ਕਰਨੇ ਸੇ ਏਕ ਵਾਹਿਗੁਰੂ ਮੇਂ ਪ੍ਰੀਤੀ ਹੋਤੀ ਹੈ॥੧॥
Prof. Sahib Singhਸਾਧ ਸੰਗਤ ਦੀ ਬਰਕਤਿ ਨਾਲ ਇਕ ਪਰਮਾਤਮਾ ਦਾ ਪਿਆਰ (ਹਿਰਦੇ ਵਿਚ ਪੈਦਾ) ਹੋ ਜਾਂਦਾ ਹੈ ॥੧॥

ਪਦ ਅਰਥ ਸੰਤ ਸੰਗਿ = ਸਾਧ ਸੰਗਤ ਵਿਚ। ਏਕ ਪਰੀਤਿ = ਇਕ ਪਰਮਾਤਮਾ ਦਾ ਪਿਆਰ ॥੧॥

SikhNet (Spanish)En la Sociedad de los Santos, uno ama a su Único Señor. (1)

ਸੰਤ ਮੰਡਲੁ; ਤਹਾ ਕਾ ਨਾਉ ॥

sant manddal; tahaa kaa naau |

Sant Singh KhalsaThat alone is called the Realm of the Saints,
Manmohan SinghThat alone is called the saints guild,
Manmohan Singh (Punjabi)ਸਿਰਫ ਉਸ ਨੂੰ ਹੀ ਸਤਿਸੰਗਤ ਆਖਿਆ ਜਾਂਦਾ ਹੈ,
Fareedkot Teekaਸੰਤੋਂ ਕਾ ਮੰਡਲ ਅਰਥਾਤ ਸਮੂਹ ਤਿਸ ਕਾ ਨਾਮੁ ਹੈ॥
Prof. Sahib Singhਸਾਧ ਸੰਗਤ ਉਸ ਥਾਂ ਦਾ ਨਾਮ ਹੈ,

ਪਦ ਅਰਥ ਤਹਾ ਕਾ = ਉਸ (ਥਾਂ) ਦਾ।

SikhNet (Spanish)El Recinto de los Santos es sólo ahí,

ਪਾਰਬ੍ਰਹਮ ਕੇਵਲ ਗੁਣ ਗਾਉ ॥੧॥ ਰਹਾਉ ॥

paarabraham keval gun gaau |1| rahaau |

Sant Singh Khalsawhere only the Glorious Praises of the Supreme Lord God are sung. ||1||Pause||
Manmohan Singhwhere only the praises of the Transcendent Lord are sung. Pause.
Manmohan Singh (Punjabi)ਜਿਥੇ ਵਾਹਿਦ ਪਰਮ ਪ੍ਰਭੂ ਦੀਆਂ ਸਿਫਤਾਂ ਹੀ ਗਾਇਨ ਕੀਤੀਆਂ ਜਾਂਦੀਆਂ ਹਨ। ਠਹਿਰਾੳ।
Fareedkot Teekaਜਹਾਂ ਕੇਵਲ ਪਾਰਬ੍ਰਹਮ ਪਰਮੇਸ੍ਵਰ ਕੇ ਗੁਣੋਂ ਕਾ ਗਾਇਨ ਹੋ॥੧॥ ਰਹਾਉ ॥
Prof. Sahib Singhਜਿਥੇ ਸਿਰਫ਼ ਪਰਮਾਤਮਾ ਦੀ ਸਿਫ਼ਤ-ਸਾਲਾਹ ਹੁੰਦੀ ਹੈ ॥੧॥ ਰਹਾਉ ॥

ਪਦ ਅਰਥ ਕੇਵਲ = ਸਿਰਫ਼। ਗੁਣ ਗਾਉ = ਗੁਣਾਂ ਦਾ ਗਾਇਨ, ਸਿਫ਼ਤ-ਸਾਲਾਹ ॥੧॥ ਰਹਾਉ ॥

SikhNet (Spanish)donde se canta al Dios Trascendente. (1-Pausa)

ਸੰਤ ਮੰਡਲ ਮਹਿ; ਜਨਮ ਮਰਣੁ ਰਹੈ ॥

sant manddal meh; janam maran rahai |

Sant Singh KhalsaIn the Realm of the Saints, birth and death are ended.
Manmohan SinghBy the society of saints, one is ride of birth and death.
Manmohan Singh (Punjabi)ਸਤਿ ਸੰਗਤ ਦੁਆਰਾ ਜੀਵ ਜੰਮਣ ਅਤੇ ਮਰਣ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਸੰਤ ਮੰਡਲ ਵਿਖੇ ਜਨਮ ਮਰਨ ਨਿਬ੍ਰਤ ਹੋ ਜਾਤਾ ਹੈ॥
Prof. Sahib Singhਸਾਧ ਸੰਗਤ ਵਿਚ ਰਿਹਾਂ ਜਨਮ ਮਰਨ (ਦਾ ਗੇੜ) ਮੁੱਕ ਜਾਂਦਾ ਹੈ,

ਪਦ ਅਰਥ ਰਹੈ = ਮੁੱਕ ਜਾਂਦਾ ਹੈ।

SikhNet (Spanish)En el Reino de los Santos, uno se sobrepone al nacimiento y a la muerte.

ਸੰਤ ਮੰਡਲ ਮਹਿ; ਜਮੁ ਕਿਛੂ. ਨ ਕਹੈ ॥

sant manddal meh; jam kichhoo. na kahai |

Sant Singh KhalsaIn the Realm of the Saints, the Messenger of Death cannot touch the mortal.
Manmohan SinghThrough the society of saints, the death's courier touches one not.
Manmohan Singh (Punjabi)ਸਤਿ ਸੰਗਤ ਦੇ ਰਾਹੀਂ, ਮੌਤ ਦਾ ਦੂਤ ਇਨਸਾਨ ਨੂੰ ਛੂੰਹਦਾ ਤੱਕ ਨਹੀਂ।
Fareedkot Teekaਸੰਤ ਮੰਡਲ ਮੇਂ ਪ੍ਰਾਪਿਤ ਹੋਣੇ ਸੇ ਫੇਰ ਜਮੁ ਕਿਛੁ ਨਹੀਂ ਕਹਤਾ ਹੈ॥
Prof. Sahib Singhਸਾਧ ਸੰਗਤ ਵਿਚ ਰਿਹਾਂ ਜਮਰਾਜ ਕੋਈ ਡਰਾਵਾ ਨਹੀਂ ਦੇ ਸਕਦਾ,
SikhNet (Spanish)En el Reino de los Santos, Yama no toca al mortal.

ਸੰਤਸੰਗਿ ਹੋਇ ਨਿਰਮਲ ਬਾਣੀ ॥

santasang hoe niramal baanee |

Sant Singh KhalsaIn the Society of the Saints, one's speech becomes immaculate
Manmohan SinghIn the society of the saints, one's speech becomes immaculate.
Manmohan Singh (Punjabi)ਸਤਿ ਸੰਗਤ ਅੰਦਰ, ਬੰਦੇ ਦੀ ਬੋਲ ਬਾਣੀ ਪਵਿੱਤਰ ਹੋ ਜਾਂਦੀ ਹੈ।
Fareedkot Teekaਸੰਤੋਂ ਕੇ ਸੰਗ ਕਰਨੇ ਸੇ ਬਾਣੀ ਨਿਰਮਲ ਹੋ ਜਾਤੀ ਹੈ॥
Prof. Sahib Singh(ਕਿਉਂਕਿ) ਸਾਧ ਸੰਗਤ ਵਿਚ (ਜੀਵਨ ਨੂੰ) ਪਵਿੱਤਰ ਕਰਨ ਵਾਲੀ ਬਾਣੀ ਦਾ ਉਚਾਰਨ ਹੁੰਦਾ ਹੈ,

ਪਦ ਅਰਥ ਨਿਰਮਲ ਬਾਣੀ = ਪਵਿੱਤਰ ਕਰਨ ਵਾਲੀ ਬਾਣੀ (ਦਾ ਉਚਾਰ)।

SikhNet (Spanish)En la Sociedad de los Santos, el habla de uno se vuelve Pura.

ਸੰਤ ਮੰਡਲ ਮਹਿ; ਨਾਮੁ ਵਖਾਣੀ ॥੨॥

sant manddal meh; naam vakhaanee |2|

Sant Singh KhalsaIn the realm of the saints, the Lord's Name is chanted. ||2||
Manmohan SinghIn the society of saints, he utters the Lord's Name.
Manmohan Singh (Punjabi)ਸਤਿ ਸੰਗਤ ਅੰਦਰ ਉਹ ਸਾਈਂ ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਸੰਤੋਂ ਕੇ ਮੰਡਲ ਵਿਖੇ ਕੇਵਲ ਪਰਮੇਸ੍ਵਰ ਕੇ ਨਾਮ ਕਾ ਹੀ ਵਖ੍ਯਾਨ ਹੋਤਾ ਹੈ॥੨॥
Prof. Sahib Singh(ਉਥੇ) ਸਾਧ ਸੰਗਤ ਵਿਚ ਪਰਮਾਤਮਾ ਦਾ ਨਾਮ (ਹੀ) ਉਚਾਰਿਆ ਜਾਂਦਾ ਹੈ ॥੨॥

ਪਦ ਅਰਥ ਵਖਾਣੀ = ਉਚਾਰਿਆ ਜਾਂਦਾ ਹੈ ॥੨॥

SikhNet (Spanish)En el Reino de los Santos, el Nombre del Señor es entonado. (2)

ਸੰਤ ਮੰਡਲ ਕਾ; ਨਿਹਚਲ ਆਸਨੁ ॥

sant manddal kaa; nihachal aasan |

Sant Singh KhalsaThe Realm of the Saints is the eternal, ever-stable place.
Manmohan SinghEver stable is the abode of the saints guild.
Manmohan Singh (Punjabi)ਸਦੀਵੀ ਸਥਿਰ ਹੈ ਸਾਧ ਸਮਾਗਮ ਦਾ ਟਿਕਾਣਾ।
Fareedkot Teekaਸੰਤ ਮੰਡਲ ਕਾ ਆਸਨ ਨਿਹਚਲ ਹੈ, ਭਾਵ ਯਿਹ ਕੇ ਬ੍ਰਿਤੀ ਤਦਾਕਾਰ ਹੋਣੇ ਸੇ ਅਡੋਲ ਹੋ ਜਾਤੀ ਹੈ॥
Prof. Sahib Singhਸਾਧ ਸੰਗਤ ਦਾ ਟਿਕਾਣਾ (ਐਸਾ ਹੈ ਕਿ ਉਥੇ ਟਿਕਣ ਵਾਲੇ ਵਿਕਾਰਾਂ ਦੇ ਹੱਲਿਆਂ ਤੋਂ) ਅਡੋਲ (ਰਹਿੰਦੇ ਹਨ),

ਪਦ ਅਰਥ ਨਿਹਚਲ = (ਵਿਕਾਰਾਂ ਵਲੋਂ) ਅਡੋਲ। ਆਸਨੁ = (ਹਿਰਦਾ-) ਆਸਣ।

SikhNet (Spanish)El Reino de los Santos, es el Eterno e Inamovible Recinto donde los Santos viven,

ਸੰਤ ਮੰਡਲ ਮਹਿ; ਪਾਪ ਬਿਨਾਸਨੁ ॥

sant manddal meh; paap binaasan |

Sant Singh KhalsaIn the Realm of the Saints, sins are destroyed.
Manmohan SinghThe sins are destroyed in the saints' A congregation.
Manmohan Singh (Punjabi)ਸਾਧ ਸਮਾਗਮ ਅੰਦਰ ਪਾਪ ਕੱਟੇ ਜਾਂਦੇ ਹਨ।
Fareedkot Teekaਪੁਨਹ ਸੰਤ ਮੰਡਲ ਮੇਂ ਪ੍ਰਾਪਤਿ ਹੋਣੇ ਸੇ ਪਾਪ ਨਸਟ ਹੋ ਜਾਤੇ ਹੈਂ॥
Prof. Sahib Singhਸਾਧ ਸੰਗਤ ਵਿਚ ਰਿਹਾਂ (ਸਾਰੇ) ਪਾਪਾਂ ਦਾ ਨਾਸ ਹੋ ਜਾਂਦਾ ਹੈ।
SikhNet (Spanish)sí, ahí los errores son borrados.

ਸੰਤ ਮੰਡਲ ਮਹਿ; ਨਿਰਮਲ ਕਥਾ ॥

sant manddal meh; niramal kathaa |

Sant Singh KhalsaIn the Realm of the Saints, the immaculate sermon is spoken.
Manmohan SinghIn the saints' A congregation, the pure discourse of God is narrated.
Manmohan Singh (Punjabi)ਸਾਧ ਸੰਗਤ ਅੰਦਰ, ਵਾਹਿਗੁਰੂ ਦੀ ਪਵਿੱਤਰ ਕਥਾਵਾਰਤਾ ਬਿਆਨ ਕੀਤੀ ਜਾਂਦੀ ਹੈ।
Fareedkot Teekaਸੰਤ ਮੰਡਲ ਮੇਂ ਨਿਰਮਲ ਪਰਮੇਸ੍ਵਰ ਕੀ ਕਥਾ ਹੋਤੀ ਹੈ॥
Prof. Sahib Singhਸਾਧ ਸੰਗਤ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਹੁੰਦੀ ਰਹਿੰਦੀ ਹੈ ਜੋ (ਮਨੁੱਖ ਨੂੰ) ਵਿਕਾਰਾਂ ਦੀ ਮੈਲ ਤੋਂ ਬਚਾਈ ਰੱਖਦੀ ਹੈ।
SikhNet (Spanish)En el Reino de los Santos, se recita el Blanco y Puro Evangelio de Dios.

ਸੰਤਸੰਗਿ; ਹਉਮੈ ਦੁਖ ਨਸਾ ॥੩॥

santasang; haumai dukh nasaa |3|

Sant Singh KhalsaIn the Society of the Saints, the pain of egotism runs away. ||3||
Manmohan SinghThrough the saints' society, the ailment of ego flees away.
Manmohan Singh (Punjabi)ਸਤਿ ਸੰਗਤ ਦੇ ਰਾਹੀਂ ਹੰਕਾਰ ਦੀ ਬਿਮਾਰੀ ਦੌੜ ਜਾਂਦੀ ਹੈ।
Fareedkot Teekaਸੰਤੋਂ ਕੇ ਸੰਗ ਕਰ ਹੰਤਾ ਮਮਤਾ ਕਾ ਦੁਖ ਦੂਰ ਹੂਆ ਹੈ॥੩॥
Prof. Sahib Singhਸਾਧ ਸੰਗਤ ਵਿਚ ਰਹਿ ਕੇ ਹਉਮੈ (ਤੋਂ ਪੈਦਾ ਹੋਣ ਵਾਲੇ ਸਾਰੇ) ਦੁੱਖ ਦੂਰ ਹੋ ਜਾਂਦੇ ਹਨ ॥੩॥

ਪਦ ਅਰਥ ਨਸਾ = ਨੱਠ ਜਾਂਦਾ ਹੈ, ਦੂਰ ਹੋ ਜਾਂਦਾ ਹੈ ॥੩॥

SikhNet (Spanish)En el Reino de los Santos, uno se cura de la enfermedad del ego. (3)

ਸੰਤ ਮੰਡਲ ਕਾ. ਨਹੀ ਬਿਨਾਸੁ ॥

sant manddal kaa. nahee binaas |

Sant Singh KhalsaThe Realm of the Saints cannot be destroyed.
Manmohan SinghThe society of the saints is destroyed not.
Manmohan Singh (Punjabi)ਸੰਤ ਸੰਗਤ ਨਾਸ ਨਹੀਂ ਹੁੰਦੀ।
Fareedkot Teekaਸੰਤ ਮੰਡਲ ਕਾ ਕਬੀ ਨਾਸ ਨਹੀਂ ਹੋਤਾ ਹੈ॥
Prof. Sahib Singhਸਾਧ ਸੰਗਤ ਦੇ ਵਾਯੂ-ਮੰਡਲ ਦਾ ਕਦੇ ਨਾਸ ਨਹੀਂ ਹੁੰਦਾ।
SikhNet (Spanish)El Reino de los Santos, uno no puede ser destruido.

ਸੰਤ ਮੰਡਲ ਮਹਿ; ਹਰਿ ਗੁਣਤਾਸੁ ॥

sant manddal meh; har gunataas |

Sant Singh KhalsaIn the Realm of the Saints, is the Lord, the Treasure of Virtue.
Manmohan SinghIn the guild of the saints abides the treasure of God's virtues.
Manmohan Singh (Punjabi)ਸਤਿਸੰਗਤ ਅੰਦਰ ਵਾਹਿਗੁਰੂ ਦੀਆਂ ਨੇਕੀਆਂ ਦਾ ਖਜਾਨਾ ਵੱਸਦਾ ਹੈ।
Fareedkot Teekaਸੰਤ ਮੰਡਲ ਮਹਿ ਹਰਿ ਗੁਣੋ ਕਾ ਸਮੂਹ ਪ੍ਰਾਪਤਿ ਹੋਤਾ ਹੈ; ਵਾ ਸੰਤ ਮੰਡਲ ਮੇਂ ਹਰੀ ਕੇ ਸਮੂਹ ਗੁਣ ਹੈਂ॥
Prof. Sahib Singhਸਾਧ ਸੰਗਤ ਵਿਚ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ (ਸਦਾ) ਵੱਸਦਾ ਹੈ,

ਪਦ ਅਰਥ ਗੁਣਤਾਸੁ = ਗੁਣਾਂ ਦਾ ਖ਼ਜ਼ਾਨਾ।

SikhNet (Spanish)En el Reino de los Santos habita Dios, el Tesoro de toda Virtud.

ਸੰਤ ਮੰਡਲ; ਠਾਕੁਰ ਬਿਸ੍ਰਾਮੁ ॥

sant manddal; tthaakur bisraam |

Sant Singh KhalsaThe Realm of the Saints is the resting place of our Lord and Master.
Manmohan SinghThe saints 'congregation is the abiding-place of the Lord Master.
Manmohan Singh (Punjabi)ਸਾਧ ਸੰਗਤ ਸੁਆਮੀ ਮਾਲਕ ਦਾ ਨਿਵਾਸ ਅਸਥਾਨ ਹੈ।
Fareedkot Teekaਸੰਤ ਮੰਡਲ ਕਾ ਠਾਕੁਰ ਵਿਖੇ (ਬਿਸ੍ਰਾਮ) ਨਿਵਾਸੁ ਹੋਤਾ ਹੈ॥
Prof. Sahib Singhਸਾਧ ਸੰਗਤ ਵਿਚ ਸਦਾ ਮਾਲਕ-ਪ੍ਰਭੂ ਦਾ ਨਿਵਾਸ ਹੈ।

ਪਦ ਅਰਥ ਠਾਕੁਰ ਬਿਸ੍ਰਾਮੁ = ਮਾਲਕ-ਪ੍ਰਭੂ ਦਾ ਨਿਵਾਸ।

SikhNet (Spanish)El Recinto de los Santos es el remanso de nuestro Señor y Maestro.

ਨਾਨਕ; ਓਤਿ ਪੋਤਿ ਭਗਵਾਨੁ ॥੪॥੨੪॥੩੭॥

naanak; ot pot bhagavaan |4|24|37|

Sant Singh KhalsaO Nanak, He is woven into the fabric of His devotees, through and through. ||4||24||37||
Manmohan SinghNanak, the Lord is woven with His saints like warp and woof.
Manmohan Singh (Punjabi)ਨਾਨਕ, ਤਾਣੇ ਅਤੇ ਪੇਟੇ ਦੀ ਤਰ੍ਹਾਂ ਸੁਆਮੀ ਆਪਣੇ ਸੰਤਾਂ ਨਾਲ ਉਣਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਪੂਰਨ ਸੰਤ (ਓਤਿ ਪੋਤਿ) ਤਾਣੇ ਪੇਟੇ ਕੀ ਤਰਾਂ ਭਗਵਾਨ ਕੇ ਸਾਥ ਅਭੇਦ ਹੈਂ॥੪॥੨੪॥੩੭॥☬ਪੁਨ: ਉਪਦੇਸ਼:
Prof. Sahib Singhਹੇ ਨਾਨਕ! ਭਗਵਾਨ-ਪ੍ਰਭੂ (ਸਾਧ ਸੰਗਤ ਵਿਚ) ਤਾਣੇ ਪੇਟੇ ਵਾਂਗ ਮਿਲਿਆ ਰਹਿੰਦਾ ਹੈ ॥੪॥੨੪॥੩੭॥

ਪਦ ਅਰਥ ਓਤਿ = ਉਣੇ ਹੋਏ ਵਿਚ। ਪੋਤਿ = ਪ੍ਰੋਤੇ ਹੋਏ ਵਿਚ। ਓਤਿ ਪੋਤਿ = ਤਾਣੇ ਪੇਟੇ ਵਿਚ, ਜਿਵੇਂ ਤਾਣੇ ਪੇਟੇ ਦੇ ਧਾਗੇ ਆਪੋ ਵਿਚ ਮਿਲੇ ਹੁੰਦੇ ਹਨ ॥੪॥੨੪॥੩੭॥

SikhNet (Spanish)Dice Nanak, Él se encuentra entretejido, en la fibra de Sus Devotos, trama y urdimbre. (4-24-37)

Open this shabad →

Shabad Guru Arjan Dev Ji Raag Bhairao continues on Ang 1147

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਰੋਗੁ ਕਵਨੁ; ਜਾਂ ਰਾਖੈ ਆਪਿ ॥

rog kavan; jaan raakhai aap |

Sant Singh KhalsaWhy worry about disease, when the Lord Himself protects us?
Manmohan SinghWhat is disease, when the Lord, of Himself, Protects?
Manmohan Singh (Punjabi)ਬੀਮਾਰੀ ਕੀ ਹੈ, ਜਦ ਪ੍ਰਭੂ ਖੁਦ ਰੱਖਿਆ ਕਰਦਾ ਹੈ।
Fareedkot Teekaਜੇ ਪਰਮੇਸ੍ਵਰ ਆਪ ਰਖ੍ਯਾ ਕਰੇ ਤੋ ਰੋਗ ਕਵਨ ਵਿਚਾਰਾ ਹੈ; ਵਾ ਕਯਾ ਚੀਜ ਹੈ। ਭਾਵ ਅਗਯਾਨ ਰੋਗ, ਵਾ ਜਨਮ ਮਰਨ ਕਾ ਰੋਗ ਤਿਸ ਪੁਰਸ ਕੋ ਨਹੀਂ ਹੋਤਾ ਹੈ॥
Prof. Sahib Singhਜਦੋਂ ਪਰਮਾਤਮਾ ਆਪ (ਕਿਸੇ ਮਨੁੱਖ ਦੀ) ਰੱਖਿਆ ਕਰਦਾ ਹੈ, ਉਸ ਮਨੁੱਖ ਨੂੰ ਕੋਈ ਰੋਗ ਵਿਆਪ ਨਹੀਂ ਸਕਦਾ।

ਪਦ ਅਰਥ ਕਵਨੁ = ਕਿਹੜਾ? ਜਾਂ = ਜਦੋਂ।

SikhNet (Spanish)Si Él, el Señor es el Protector,

ਤਿਸੁ ਜਨ; ਹੋਇ. ਨ ਦੂਖੁ ਸੰਤਾਪੁ ॥

tis jan; hoe. na dookh santaap |

Sant Singh KhalsaThat person whom the Lord protects, does not suffer pain and sorrow.
Manmohan SinghThe man, whom the Lord saves, suffers not pain and sorrow.
Manmohan Singh (Punjabi)ਜਿਸ ਦੀ ਪ੍ਰਭੂ ਰੱਖਿਆ ਕਰਦਾ ਹੈ, ਉਸ ਇਨਸਾਨ ਨੂੰ ਕਸ਼ਟ ਅਤੇ ਸ਼ੋਕ ਨਹੀਂ ਵਾਪਰਦੇ।
Fareedkot Teekaਪੁਨਾ ਤਿਸ ਪੁਰਸ ਕੋ ਕੋਈ ਦੁਖ ਭੀ ਸੰਤਪਤਿ ਨਹੀਂ ਕਰ ਸਕਤਾ ਹੈ॥
Prof. Sahib Singhਉਸ ਮਨੁੱਖ ਨੂੰ ਕੋਈ ਦੁੱਖ ਕੋਈ ਕਲੇਸ਼ ਉਸ ਨੂੰ ਪੋਹ ਨਹੀਂ ਸਕਦਾ।

ਪਦ ਅਰਥ ਸੰਤਾਪੁ = ਕਲੇਸ਼।

SikhNet (Spanish)¿dónde entonces está la enfermedad?

ਜਿਸੁ ਊਪਰਿ; ਪ੍ਰਭੁ ਕਿਰਪਾ ਕਰੈ ॥

jis aoopar; prabh kirapaa karai |

Sant Singh KhalsaThat person, upon whom God showers His Mercy
Manmohan SinghOne, on whom is the Lord's grace
Manmohan Singh (Punjabi)ਜਿਸ ਉਤੇ ਸੁਆਮੀ ਦੀ ਰਹਿਮਤ ਹੈ,
Fareedkot Teekaਜਿਸ ਕੇ ਊਪਰ ਪਰਮੇਸਰ ਕ੍ਰਿਪਾ ਦ੍ਰਿਸ੍ਟੀ ਕਰਤਾ ਹੈ॥
Prof. Sahib Singhਪਰਮਾਤਮਾ ਜਿਸ ਮਨੁੱਖ ਉੱਤੇ ਮਿਹਰ ਕਰਦਾ ਹੈ,

ਪਦ ਅਰਥ ਤਿਸੁ ਊਪਰ ਤੇ = ਉਸ ਦੇ ਸਿਰ ਉੱਤੋਂ।

SikhNet (Spanish)Sí, aquél a quien Dios salva, la tristeza a ese ser no le aflige.

ਤਿਸੁ ਊਪਰ ਤੇ; ਕਾਲੁ ਪਰਹਰੈ ॥੧॥

tis aoopar te; kaal paraharai |1|

Sant Singh Khalsa- Death hovering above him is turned away. ||1||
Manmohan Singhthe Lord averts death's messenger from him.
Manmohan Singh (Punjabi)ਉਸ ਦੇ ਉਤੋਂ ਸੁਆਮੀ ਮੌਤ ਨੂੰ ਪਰੇ ਹਟਾ ਦਿੰਦਾ ਹੈ।
Fareedkot Teekaਤਿਸ ਕੇ ਸਿਰ ਪਰ ਸੇ ਕਾਲ ਕੋ ਨਿਵਾਰ ਦੇਤਾ ਹੈ॥੧॥
Prof. Sahib Singhਉਸ ਦੇ ਸਿਰ ਉੱਤੋਂ ਉਹ ਮੌਤ (ਦਾ ਡਰ, ਆਤਮਕ ਮੌਤ) ਦੂਰ ਕਰ ਦੇਂਦਾ ਹੈ ॥੧॥

ਪਦ ਅਰਥ ਕਾਲੁ = ਮੌਤ, ਮੌਤ ਦਾ ਡਰ। ਪਰਹਰੈ = ਦੂਰ ਕਰ ਦੇਂਦਾ ਹੈ ॥੧॥

SikhNet (Spanish)Aquél sobre quien la Gracia de Dios se posa, la muerte no lo acecha. (1)

ਸਦਾ ਸਖਾਈ. ਹਰਿ ਹਰਿ ਨਾਮੁ ॥

sadaa sakhaaee. har har naam |

Sant Singh KhalsaThe Name of the Lord, Har, Har, is forever our Help and Support.
Manmohan SinghThe Lord God's Name is ever the mortal's Helper.
Manmohan Singh (Punjabi)ਸਾਈਂ ਹਰੀ ਦਾ ਨਾਮ ਸਦੀਵ ਹੀ ਬੰਦੇ ਦਾ ਸਹਾਇਕ ਹੈ।
Fareedkot Teekaਸਦੀਵ ਮਿਤ੍ਰਤਾਈ ਕਰਨੇ ਵਾਲਾ ਹਰਿ ਹਰਿ ਨਾਮੁ ਹੈ॥
Prof. Sahib Singhਪਰਮਾਤਮਾ ਦਾ ਨਾਮ (ਹੀ ਮਨੁੱਖ ਦਾ) ਸਦਾ ਸਾਥੀ ਹੈ।

ਪਦ ਅਰਥ ਸਖਾਈ = ਸਾਥੀ, ਮਿੱਤਰ।

SikhNet (Spanish)Siempre y por siempre, el Naam, el Nombre del Señor nos guarda Compañía, sí,

ਜਿਸੁ ਚੀਤਿ ਆਵੈ. ਤਿਸੁ ਸਦਾ ਸੁਖੁ ਹੋਵੈ; ਨਿਕਟਿ. ਨ ਆਵੈ ਤਾ ਕੈ ਜਾਮੁ ॥੧॥ ਰਹਾਉ ॥

jis cheet aavai. tis sadaa sukh hovai; nikatt. na aavai taa kai jaam |1| rahaau |

Sant Singh KhalsaWhen He comes to mind, the mortal finds lasting peace, and the Messenger of Death cannot even approach him. ||1||Pause||
Manmohan SinghWhosoever contemplates the Name; he attains lasting peace and death's courier comes not near him. Pause.
Manmohan Singh (Punjabi)ਜੋ ਕੋਈ ਨਾਮ ਦਾ ਆਰਾਧਨ ਕਰਦਾ ਹੈ, ਉਹ ਸਦੀਵੀ ਆਰਾਮ ਨੂੰ ਪਾ ਲੈਂਦਾ ਹੈ ਅਤੇ ਮੌਤ ਦਾ ਦੂਤ ਉਸ ਦੇ ਨੇੜੇ ਨਹੀਂ ਆਉਂਦਾ। ਠਹਿਰਾਓ।
Fareedkot Teekaਜਿਸ ਪੁਰਸ ਕੇ ਚਿਤ ਮੇਂ ਵਹੁ ਹਰਿ ਹਰਿ ਨਾਮ ਆ ਜਾਵੈ ਤਿਸ ਕੋ ਸਦਾ ਸੁਖ ਹੋਤਾ ਹੈ ਔਰ ਜਮ ਤਿਸ ਕੇ ਨਿਕਟ ਨਹੀਂ ਆਵਤਾ ਹੈ॥੧॥ ਰਹਾਉ ॥
Prof. Sahib Singhਜਿਸ ਮਨੁੱਖ ਦੇ ਚਿੱਤ ਵਿਚ ਹਰਿ-ਨਾਮ ਆ ਵੱਸਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਹੈ, ਜਮਰਾਜ ਉਸ ਦੇ ਨੇੜੇ ਨਹੀਂ ਆਉਂਦਾ (ਉਸ ਨੂੰ ਮੌਤ ਦਾ ਡਰ ਨਹੀਂ ਰਹਿੰਦਾ। ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁਕਦੀ) ॥੧॥ ਰਹਾਉ ॥

ਪਦ ਅਰਥ ਚੀਤਿ = ਚਿੱਤ ਵਿਚ। ਤਾ ਕੈ ਨਿਕਟਿ = ਉਸ ਦੇ ਨੇੜੇ। ਜਾਮੁ = ਜਮੁ ॥੧॥ ਰਹਾਉ ॥

SikhNet (Spanish)quien sea que Lo aprecia en su corazón, vive en Éxtasis y a ese ser Yama no lo toca. (1-Pausa)

ਜਬ ਇਹੁ. ਨ ਸੋ; ਤਬ ਕਿਨਹਿ ਉਪਾਇਆ ॥

jab ihu. na so; tab kineh upaaeaa |

Sant Singh KhalsaWhen this being did not exist, who created him then?
Manmohan SinghWhen this mortal was not in existence, who did create him then?
Manmohan Singh (Punjabi)ਜਦ ਇਹ ਪ੍ਰਾਣੀ ਹੋਂਦ ਵਿੱਚ ਹੀ ਨਹੀਂ ਸੀ, ਤਦ ਇਸਨੂੰ ਕਿਸ ਨੇ ਪੈਦਾ ਕੀਤਾ ਸੀ?
Fareedkot Teekaਜਬ ਇਹੁ ਪੁਰਸ ਕੁਛ ਭੀ ਨਹੀਂ ਥਾ ਤਬ ਗਰਭ ਵਿਖੇ ਸਰਬ ਪ੍ਰਕਾਰ ਰਖ੍ਯਾ ਕਰ ਕੇ ਚੇਤਨ ਸਤਾ ਦੇ ਕਰ ਕਿਸ ਨੇ ਉਤਪਤ ਕੀਆ ਹੈ, ਭਾਵ ਇਹ ਸਰਬ ਪ੍ਰਕਾਰ ਸਮ੍ਰਥ ਪਰਮੇਸ੍ਵਰ ਹੀ ਹੈ॥
Prof. Sahib Singhਜਦੋਂ ਇਹ ਜੀਵ ਪਹਿਲਾਂ ਹੈ ਹੀ ਨਹੀਂ ਸੀ ਤਦੋਂ (ਪਰਮਾਤਮਾ ਤੋਂ ਬਿਨਾ ਹੋਰ) ਕਿਸ ਨੇ ਇਸ ਨੂੰ ਪੈਦਾ ਕਰ ਸਕਣਾ ਸੀ?

ਪਦ ਅਰਥ ਇਹੁ = ਇਹ ਜੀਵ। ਨ ਸੋ = ਨਹੀਂ ਸੀ। ਕਿਨਹਿ = ਕਿਸਨੇ?

SikhNet (Spanish)Cuando la vida no existía, ¿Quien hizo que el ser humano tomara vida?,

ਕਵਨ ਮੂਲ ਤੇ; ਕਿਆ ਪ੍ਰਗਟਾਇਆ ॥

kavan mool te; kiaa pragattaaeaa |

Sant Singh KhalsaWhat has been produced from the source?
Manmohan SinghFrom what a seed, what the Lord has made manifest?
Manmohan Singh (Punjabi)ਕਿਸ ਬੀਜ ਤੋਂ ਸੁਆਮੀ ਨੇ ਕੀ ਜਾਹਿਰ ਕਰ ਦਿੱਤਾ ਹੈ?
Fareedkot Teekaਦੇਖੀਏ ਕਿਸ ਮੂਲ ਸੇ ਕਿਆ ਪ੍ਰਗਟ ਕਰ ਦਿਖਾਇਆ ਹੈ, ਭਾਵ ਪਰਮੇਸ੍ਵਰ ਨੇ ਰਕਤ ਬੀਜ ਸੇ ਕੈਸਾ ਸੁੰਦਰ ਸਰੀਰ ਬਨਾਇ ਦੀਆ ਹੈ॥
Prof. Sahib Singh(ਵੇਖੋ,) ਕਿਸ ਮੁੱਢ ਤੋਂ (ਪਿਤਾ ਦੀ ਬੂੰਦ ਤੋਂ) ਇਸ ਦੀ ਕੈਸੀ ਸੋਹਣੀ ਸੂਰਤ (ਪਰਮਾਤਮਾ ਨੇ) ਬਣਾ ਦਿੱਤੀ।

ਪਦ ਅਰਥ ਮੂਲ ਤੇ = ਮੁੱਢ ਤੋਂ। ਕਿਆ = ਕੈਸਾ ਸੋਹਣਾ।

SikhNet (Spanish)pues mira su Semilla y ve en lo que se convierte.

ਆਪਹਿ ਮਾਰਿ; ਆਪਿ ਜੀਵਾਲੈ ॥

aapeh maar; aap jeevaalai |

Sant Singh KhalsaHe Himself kills, and He Himself rejuvenates.
Manmohan SinghOf Himself the Lord slays and Himself He revives.
Manmohan Singh (Punjabi)ਆਪੇ ਸੁਆਮੀ ਮਾਰਦਾ ਹੈ ਤੇ ਆਪੇ ਸੁਰਜੀਤ ਕਰਦਾ ਹੈ।
Fareedkot Teekaਪਰਮੇਸ੍ਵਰ ਆਪੇ ਹੀ ਸੰਸਾਰ ਕੀ ਤ੍ਰਫ ਸੇ ਮਾਰ ਕਰ ਅਪਣੀ ਤਰਫ ਜੀਵਾਇ ਲੇਤਾ ਹੈ॥
Prof. Sahib Singhਉਹ ਆਪ ਹੀ (ਜੀਵ ਨੂੰ) ਮਾਰਦਾ ਹੈ ਆਪ ਹੀ ਪੈਦਾ ਕਰਦਾ ਹੈ।

ਪਦ ਅਰਥ ਆਪਹਿ = ਆਪ ਹੀ। ਮਾਰਿ = ਮਾਰੇ, ਮਾਰਦਾ ਹੈ। ਜੀਵਾਲੈ = ਜਿੰਦ ਪਾ ਦੇਂਦਾ ਹੈ।

SikhNet (Spanish)El Señor mismo mata y da vida,

ਅਪਨੇ ਭਗਤ ਕਉ; ਸਦਾ ਪ੍ਰਤਿਪਾਲੈ ॥੨॥

apane bhagat kau; sadaa pratipaalai |2|

Sant Singh KhalsaHe cherishes His devotees forever. ||2||
Manmohan SinghHis devotee, the Lord ever cherishes.
Manmohan Singh (Punjabi)ਆਪਣੇ ਅਨੁਰਾਗੀ ਨੂੰ ਸਾਈਂ ਸਦੀਵ ਹੀ ਪਾਲਦਾ ਪੋਸਦਾ ਹੈ।
Fareedkot Teekaਅਪਨੇ ਭਗਤਿ ਕੀ ਸਦਾ ਹੀ ਪ੍ਰਤਿਪਾਲ ਕਰਤਾ ਹੈ॥੨॥
Prof. Sahib Singhਪਰਮਾਤਮਾ ਆਪਣੇ ਭਗਤ ਦੀ ਸਦਾ ਰੱਖਿਆ ਕਰਦਾ ਹੈ ॥੨॥

ਪਦ ਅਰਥ ਕਉ = ਨੂੰ। ਪ੍ਰਤਿਪਾਲੈ = ਰੱਖਿਆ ਕਰਦਾ ਹੈ ॥੨॥

SikhNet (Spanish)pero a Su Devoto siempre lo protege. (2)

ਸਭ ਕਿਛੁ ਜਾਣਹੁ; ਤਿਸ ਕੈ ਹਾਥ ॥

sabh kichh jaanahu; tis kai haath |

Sant Singh KhalsaKnow that everything is in His Hands.
Manmohan SinghKnow that everything is in His hand.
Manmohan Singh (Punjabi)ਜਾਣ ਲੈ ਕਿ ਸਾਰਾ ਕੁਝ ਉਸ ਦੇ ਹੱਥ ਵਿੱਚ ਹੈ।
Fareedkot Teekaਤਾਂ ਤੇ ਇਹ ਜਾਣ ਲੇਵਹੁ ਸਭੁ ਕਿਛੁ ਤਿਸੀ ਵਾਹਿਗੁਰੂ ਕੇ ਹਾਥ ਹੈ॥
Prof. Sahib Singhਇਹ ਸੱਚ ਜਾਣੋ ਕਿ ਹਰੇਕ ਤਾਕਤ ਉਸ ਪਰਮਾਤਮਾ ਦੇ ਹੱਥਾਂ ਵਿਚ ਹੈ।

ਪਦ ਅਰਥ ਸਭ ਕਿਛੁ = ਹਰੇਕ ਤਾਕਤ।

SikhNet (Spanish)Aprende que todo lo que existe está bajo el Control de Dios,

ਪ੍ਰਭੁ ਮੇਰੋ; ਅਨਾਥ ਕੋ ਨਾਥ ॥

prabh mero; anaath ko naath |

Sant Singh KhalsaMy God is the Master of the masterless.
Manmohan SinghMy Lord is the patron of the patronless.
Manmohan Singh (Punjabi)ਮੇਰਾ ਪ੍ਰਭੂ ਨਿਖਸਮਿਆਂ ਦਾ ਖਸਮ ਹੈ।
Fareedkot Teekaਮੇਰਾ ਪ੍ਰਭੂ ਅਨਾਥੋਂ ਕਾ ਨਾਥੁ ਹੈ, ਭਾਵ ਜਿਸ ਕਾ ਕੋਈ ਭੀ ਰਖਕੁ ਨਾ ਹੋਵੈ ਤਿਸ ਕੀ ਓਹ ਰਖ੍ਯਾ ਕਰਤਾ ਹੈ॥
Prof. Sahib Singhਉਹ ਪਿਆਰਾ ਪ੍ਰਭੂ ਨਿਖਸਮਿਆਂ ਦਾ ਖਸਮ ਹੈ।

ਪਦ ਅਰਥ ਅਨਾਥ ਕੋ ਨਾਥ = ਨਿਖਸਮਿਆਂ ਦਾ ਖਸਮ।

SikhNet (Spanish)pues mi Todopoderoso Maestro es el Soporte del que no lo tiene.

ਦੁਖ ਭੰਜਨੁ; ਤਾ ਕਾ ਹੈ ਨਾਉ ॥

dukh bhanjan; taa kaa hai naau |

Sant Singh KhalsaHis Name is the Destroyer of pain.
Manmohan SinghThe Destroyer of pain is His Name.
Manmohan Singh (Punjabi)ਪੀੜ ਨੂੰ ਨਾਸ ਕਰਨ ਵਾਲਾ ਹੈ, ਉਸ ਦਾ ਨਾਮ।
Fareedkot Teekaਦੁਖੋਂ ਕੇ ਨਸਟ ਕਰਨੇ ਵਾਲਾ ਤਿਸ ਕਾ ਨਾਮੁ ਹੈ॥
Prof. Sahib Singhਉਸ ਦਾ ਨਾਮ ਹੀ ਹੈ 'ਦੁਖ-ਭੰਜਨੁ' (ਭਾਵ, ਦੁੱਖਾਂ ਦਾ ਨਾਸ ਕਰਨ ਵਾਲਾ)।

ਪਦ ਅਰਥ ਦੁਖ ਭੰਜਨੁ = ਦੁੱਖਾਂ ਦਾ ਨਾਸ ਕਰਨ ਵਾਲਾ। ਤਾ ਕਾ = ਉਸ (ਪਰਮਾਤਮਾ) ਦਾ।

SikhNet (Spanish)Es el Destructor de la tristeza,

ਸੁਖ ਪਾਵਹਿ; ਤਿਸ ਕੇ ਗੁਣ ਗਾਉ ॥੩॥

sukh paaveh; tis ke gun gaau |3|

Sant Singh KhalsaSinging His Glorious Praises, you shall find peace. ||3||
Manmohan SinghSinging His praises, thou shall obtain peace, O man.
Manmohan Singh (Punjabi)ਉਸ ਦੀਆਂ ਸਿਫ਼ਤ ਸ਼ਲਾਘਾ ਗਾਇਨ ਕਰਨ ਦੁਆਰਾ, ਤੂੰ ਆਰਾਮ ਪਾ ਲਵੇਗਾ, ਹੇ ਬੰਦੇ!
Fareedkot Teekaਜੋ ਤਿਸ ਕੇ ਗੁਣੋ ਕੋ ਗਾਵਤੇ ਹੈਂ ਵਹੁ ਸੁਖੋਂ ਕੋ ਪ੍ਰਾਪਤਿ ਹੋਤੇ ਹੈਂ॥੩॥☬ਜੇ ਕਹੇ ਜੋ ਪਰਮੇਸ੍ਵਰ ਕੇ ਗੁਣੋਂ ਕੋ ਗਾਵਤੇ ਹੈਂ ਤਿਨੋਂ ਕਾ ਨਿਸਚਾ ਕੈਸਾ ਹੋਤਾ ਹੈ? ਤਿਸ ਪਰ ਐਸੇ ਉਚਾਰਨ ਕਰਤੇ ਹੈਂ:
Prof. Sahib Singhਉਸ ਦੇ ਗੁਣ ਗਾਇਆ ਕਰ, ਸਾਰੇ ਸੁਖ ਪ੍ਰਾਪਤ ਕਰੇਂਗਾ ॥੩॥

ਪਦ ਅਰਥ ਪਾਵਹਿ = ਤੂੰ ਪ੍ਰਾਪਤ ਕਰੇਂਗਾ। ਤਿਸ ਕੇ = {ਸਬੰਧਕ 'ਕੇ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਗਾਉ = ਗਾਇਆ ਕਰ ॥੩॥

SikhNet (Spanish)ese en verdad es Su Nombre y uno obtiene el Éxtasis, cantando Su Alabanza. (3)

ਸੁਣਿ ਸੁਆਮੀ. ਸੰਤਨ ਅਰਦਾਸਿ ॥

sun suaamee. santan aradaas |

Sant Singh KhalsaO my Lord and Master, please listen to the prayer of Your Saint.
Manmohan SinghO Lord, hear Thou the prayer of Thy saint.
Manmohan Singh (Punjabi)ਹੇ ਪ੍ਰਭੂ! ਤੂੰ ਆਪਣੇ ਸਾਧੂ ਦੀ ਪ੍ਰਾਰਥਨਾਂ ਸ੍ਰਵਣ ਕਰ।
Fareedkot Teekaਹੇ ਸ੍ਵਾਮੀ! ਸੰਤੋਂ ਕੀ ਬੇਨਤੀ ਸੁਣਤਾ ਹੈਂ॥
Prof. Sahib Singhਹੇ ਸੁਆਮੀ! ਤੂੰ ਆਪਣੇ ਸੰਤ ਜਨਾਂ ਦੀ ਅਰਜ਼ੋਈ ਸੁਣ ਲੈਂਦਾ ਹੈਂ।

ਪਦ ਅਰਥ ਸੁਆਮੀ = ਹੇ ਮਾਲਕ-ਪ੍ਰਭੂ!

SikhNet (Spanish)Oh Maestro, escucha la oración de Tu Sirviente,

ਜੀਉ ਪ੍ਰਾਨ ਧਨੁ. ਤੁਮੑਰੈ ਪਾਸਿ ॥

jeeo praan dhan. tumarai paas |

Sant Singh KhalsaI place my soul, my breath of life and wealth before You.
Manmohan SinghMy soul, very life and wealth, I surrender unto Thee, O Lord.
Manmohan Singh (Punjabi)ਆਪਣੀ ਜਿੰਦੜੀ, ਜਿੰਦ ਜਾਨ ਅਤੇ ਧਨ ਦੌਲਤ ਮੈਂ ਤੈਨੂੰ ਸਮਰਪਨ ਕਰਦਾ ਹਾਂ, ਹੇ ਸੁਆਮੀ!
Fareedkot Teekaਜੀਵ, ਪ੍ਰਾਣ, ਧਨ ਤੁਮਰੇ ਆਗੇ ਹੀ ਹੈ॥
Prof. Sahib Singhਸੰਤ ਜਨ ਆਪਣੀ ਜਿੰਦ ਆਪਣੇ ਪ੍ਰਾਣ ਆਪਣਾ ਧਨ ਸਭ ਕੁਝ ਤੇਰੇ ਹਵਾਲੇ ਕਰੀ ਰੱਖਦੇ ਹਨ।

ਪਦ ਅਰਥ ਜੀਉ = ਜਿੰਦ। ਪਾਸਿ = ਹਵਾਲੇ।

SikhNet (Spanish)mi vida y mi vitalidad las conservo sólo bajo Tu Custodia.

ਇਹੁ ਜਗੁ ਤੇਰਾ; ਸਭ ਤੁਝਹਿ ਧਿਆਏ ॥

eihu jag teraa; sabh tujheh dhiaae |

Sant Singh KhalsaAll this world is Yours; it meditates on You.
Manmohan SinghThis entire universe is Thine and it meditates on Thee, O my Master.
Manmohan Singh (Punjabi)ਇਹ ਸਮੂਹ ਆਲਮ ਤੇਰਾ ਹੈ ਅਤੇ ਇਹ ਤੇਰਾ ਹੀ ਆਰਾਧਨ ਕਰਦਾ ਹੈ, ਹੇ ਮੇਰੇ ਮਾਲਕ!
Fareedkot Teekaਇਹ ਸੰਪੂਰਨ ਸੰਸਾਰ ਤੇਰਾ ਹੈ ਔਰ ਸਭ ਤੇਰੇ ਕੋ ਹੀ ਧ੍ਯਾਵਤੇ ਹੈਂ॥
Prof. Sahib Singhਹੇ ਪ੍ਰਭੂ! ਇਹ ਸਾਰਾ ਜਗਤ ਤੇਰਾ ਪੈਦਾ ਕੀਤਾ ਹੋਇਆ ਹੈ, ਸਾਰੀ ਲੁਕਾਈ ਤੇਰਾ ਹੀ ਧਿਆਨ ਧਰਦੀ ਹੈ।

ਪਦ ਅਰਥ ਸਭ = ਸਾਰੀ ਲੁਕਾਈ।

SikhNet (Spanish)El mundo entero Te pertenece y medita sólo en Ti.

Open this shabad (19 lines, Angs 1146-1147) →

Ang 1146 of 1430