ਭੈਰਉ ਮਹਲਾ ੫ ॥
bhairau mahalaa 5 | Ang 1146
Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.
ਰੋਗੁ ਕਵਨੁ; ਜਾਂ ਰਾਖੈ ਆਪਿ ॥
rog kavan; jaan raakhai aap | Ang 1146
Sant Singh KhalsaWhy worry about disease, when the Lord Himself protects us?
Manmohan SinghWhat is disease, when the Lord, of Himself, Protects?
Manmohan Singh (Punjabi)ਬੀਮਾਰੀ ਕੀ ਹੈ, ਜਦ ਪ੍ਰਭੂ ਖੁਦ ਰੱਖਿਆ ਕਰਦਾ ਹੈ।
Fareedkot Teekaਜੇ ਪਰਮੇਸ੍ਵਰ ਆਪ ਰਖ੍ਯਾ ਕਰੇ ਤੋ ਰੋਗ ਕਵਨ ਵਿਚਾਰਾ ਹੈ; ਵਾ ਕਯਾ ਚੀਜ ਹੈ। ਭਾਵ ਅਗਯਾਨ ਰੋਗ, ਵਾ ਜਨਮ ਮਰਨ ਕਾ ਰੋਗ ਤਿਸ ਪੁਰਸ ਕੋ ਨਹੀਂ ਹੋਤਾ ਹੈ॥
Prof. Sahib Singhਜਦੋਂ ਪਰਮਾਤਮਾ ਆਪ (ਕਿਸੇ ਮਨੁੱਖ ਦੀ) ਰੱਖਿਆ ਕਰਦਾ ਹੈ, ਉਸ ਮਨੁੱਖ ਨੂੰ ਕੋਈ ਰੋਗ ਵਿਆਪ ਨਹੀਂ ਸਕਦਾ।ਪਦ ਅਰਥ ਕਵਨੁ = ਕਿਹੜਾ? ਜਾਂ = ਜਦੋਂ।
SikhNet (Spanish)Si Él, el Señor es el Protector,
ਤਿਸੁ ਜਨ; ਹੋਇ. ਨ ਦੂਖੁ ਸੰਤਾਪੁ ॥
tis jan; hoe. na dookh santaap | Ang 1146
Sant Singh KhalsaThat person whom the Lord protects, does not suffer pain and sorrow.
Manmohan SinghThe man, whom the Lord saves, suffers not pain and sorrow.
Manmohan Singh (Punjabi)ਜਿਸ ਦੀ ਪ੍ਰਭੂ ਰੱਖਿਆ ਕਰਦਾ ਹੈ, ਉਸ ਇਨਸਾਨ ਨੂੰ ਕਸ਼ਟ ਅਤੇ ਸ਼ੋਕ ਨਹੀਂ ਵਾਪਰਦੇ।
Fareedkot Teekaਪੁਨਾ ਤਿਸ ਪੁਰਸ ਕੋ ਕੋਈ ਦੁਖ ਭੀ ਸੰਤਪਤਿ ਨਹੀਂ ਕਰ ਸਕਤਾ ਹੈ॥
Prof. Sahib Singhਉਸ ਮਨੁੱਖ ਨੂੰ ਕੋਈ ਦੁੱਖ ਕੋਈ ਕਲੇਸ਼ ਉਸ ਨੂੰ ਪੋਹ ਨਹੀਂ ਸਕਦਾ।ਪਦ ਅਰਥ ਸੰਤਾਪੁ = ਕਲੇਸ਼।
SikhNet (Spanish)¿dónde entonces está la enfermedad?
ਜਿਸੁ ਊਪਰਿ; ਪ੍ਰਭੁ ਕਿਰਪਾ ਕਰੈ ॥
jis aoopar; prabh kirapaa karai | Ang 1146
Sant Singh KhalsaThat person, upon whom God showers His Mercy
Manmohan SinghOne, on whom is the Lord's grace
Manmohan Singh (Punjabi)ਜਿਸ ਉਤੇ ਸੁਆਮੀ ਦੀ ਰਹਿਮਤ ਹੈ,
Fareedkot Teekaਜਿਸ ਕੇ ਊਪਰ ਪਰਮੇਸਰ ਕ੍ਰਿਪਾ ਦ੍ਰਿਸ੍ਟੀ ਕਰਤਾ ਹੈ॥
Prof. Sahib Singhਪਰਮਾਤਮਾ ਜਿਸ ਮਨੁੱਖ ਉੱਤੇ ਮਿਹਰ ਕਰਦਾ ਹੈ,ਪਦ ਅਰਥ ਤਿਸੁ ਊਪਰ ਤੇ = ਉਸ ਦੇ ਸਿਰ ਉੱਤੋਂ।
SikhNet (Spanish)Sí, aquél a quien Dios salva, la tristeza a ese ser no le aflige.
ਤਿਸੁ ਊਪਰ ਤੇ; ਕਾਲੁ ਪਰਹਰੈ ॥੧॥
tis aoopar te; kaal paraharai |1| Ang 1146
Sant Singh Khalsa- Death hovering above him is turned away. ||1||
Manmohan Singhthe Lord averts death's messenger from him.
Manmohan Singh (Punjabi)ਉਸ ਦੇ ਉਤੋਂ ਸੁਆਮੀ ਮੌਤ ਨੂੰ ਪਰੇ ਹਟਾ ਦਿੰਦਾ ਹੈ।
Fareedkot Teekaਤਿਸ ਕੇ ਸਿਰ ਪਰ ਸੇ ਕਾਲ ਕੋ ਨਿਵਾਰ ਦੇਤਾ ਹੈ॥੧॥
Prof. Sahib Singhਉਸ ਦੇ ਸਿਰ ਉੱਤੋਂ ਉਹ ਮੌਤ (ਦਾ ਡਰ, ਆਤਮਕ ਮੌਤ) ਦੂਰ ਕਰ ਦੇਂਦਾ ਹੈ ॥੧॥ਪਦ ਅਰਥ ਕਾਲੁ = ਮੌਤ, ਮੌਤ ਦਾ ਡਰ। ਪਰਹਰੈ = ਦੂਰ ਕਰ ਦੇਂਦਾ ਹੈ ॥੧॥
SikhNet (Spanish)Aquél sobre quien la Gracia de Dios se posa, la muerte no lo acecha. (1)
ਸਦਾ ਸਖਾਈ. ਹਰਿ ਹਰਿ ਨਾਮੁ ॥
sadaa sakhaaee. har har naam | Ang 1146
Sant Singh KhalsaThe Name of the Lord, Har, Har, is forever our Help and Support.
Manmohan SinghThe Lord God's Name is ever the mortal's Helper.
Manmohan Singh (Punjabi)ਸਾਈਂ ਹਰੀ ਦਾ ਨਾਮ ਸਦੀਵ ਹੀ ਬੰਦੇ ਦਾ ਸਹਾਇਕ ਹੈ।
Fareedkot Teekaਸਦੀਵ ਮਿਤ੍ਰਤਾਈ ਕਰਨੇ ਵਾਲਾ ਹਰਿ ਹਰਿ ਨਾਮੁ ਹੈ॥
Prof. Sahib Singhਪਰਮਾਤਮਾ ਦਾ ਨਾਮ (ਹੀ ਮਨੁੱਖ ਦਾ) ਸਦਾ ਸਾਥੀ ਹੈ।ਪਦ ਅਰਥ ਸਖਾਈ = ਸਾਥੀ, ਮਿੱਤਰ।
SikhNet (Spanish)Siempre y por siempre, el Naam, el Nombre del Señor nos guarda Compañía, sí,
ਜਿਸੁ ਚੀਤਿ ਆਵੈ. ਤਿਸੁ ਸਦਾ ਸੁਖੁ ਹੋਵੈ; ਨਿਕਟਿ. ਨ ਆਵੈ ਤਾ ਕੈ ਜਾਮੁ ॥੧॥ ਰਹਾਉ ॥
jis cheet aavai. tis sadaa sukh hovai; nikatt. na aavai taa kai jaam |1| rahaau | Ang 1146
Sant Singh KhalsaWhen He comes to mind, the mortal finds lasting peace, and the Messenger of Death cannot even approach him. ||1||Pause||
Manmohan SinghWhosoever contemplates the Name; he attains lasting peace and death's courier comes not near him. Pause.
Manmohan Singh (Punjabi)ਜੋ ਕੋਈ ਨਾਮ ਦਾ ਆਰਾਧਨ ਕਰਦਾ ਹੈ, ਉਹ ਸਦੀਵੀ ਆਰਾਮ ਨੂੰ ਪਾ ਲੈਂਦਾ ਹੈ ਅਤੇ ਮੌਤ ਦਾ ਦੂਤ ਉਸ ਦੇ ਨੇੜੇ ਨਹੀਂ ਆਉਂਦਾ। ਠਹਿਰਾਓ।
Fareedkot Teekaਜਿਸ ਪੁਰਸ ਕੇ ਚਿਤ ਮੇਂ ਵਹੁ ਹਰਿ ਹਰਿ ਨਾਮ ਆ ਜਾਵੈ ਤਿਸ ਕੋ ਸਦਾ ਸੁਖ ਹੋਤਾ ਹੈ ਔਰ ਜਮ ਤਿਸ ਕੇ ਨਿਕਟ ਨਹੀਂ ਆਵਤਾ ਹੈ॥੧॥ ਰਹਾਉ ॥
Prof. Sahib Singhਜਿਸ ਮਨੁੱਖ ਦੇ ਚਿੱਤ ਵਿਚ ਹਰਿ-ਨਾਮ ਆ ਵੱਸਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਹੈ, ਜਮਰਾਜ ਉਸ ਦੇ ਨੇੜੇ ਨਹੀਂ ਆਉਂਦਾ (ਉਸ ਨੂੰ ਮੌਤ ਦਾ ਡਰ ਨਹੀਂ ਰਹਿੰਦਾ। ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁਕਦੀ) ॥੧॥ ਰਹਾਉ ॥ਪਦ ਅਰਥ ਚੀਤਿ = ਚਿੱਤ ਵਿਚ। ਤਾ ਕੈ ਨਿਕਟਿ = ਉਸ ਦੇ ਨੇੜੇ। ਜਾਮੁ = ਜਮੁ ॥੧॥ ਰਹਾਉ ॥
SikhNet (Spanish)quien sea que Lo aprecia en su corazón, vive en Éxtasis y a ese ser Yama no lo toca. (1-Pausa)
ਜਬ ਇਹੁ. ਨ ਸੋ; ਤਬ ਕਿਨਹਿ ਉਪਾਇਆ ॥
jab ihu. na so; tab kineh upaaeaa | Ang 1146
Sant Singh KhalsaWhen this being did not exist, who created him then?
Manmohan SinghWhen this mortal was not in existence, who did create him then?
Manmohan Singh (Punjabi)ਜਦ ਇਹ ਪ੍ਰਾਣੀ ਹੋਂਦ ਵਿੱਚ ਹੀ ਨਹੀਂ ਸੀ, ਤਦ ਇਸਨੂੰ ਕਿਸ ਨੇ ਪੈਦਾ ਕੀਤਾ ਸੀ?
Fareedkot Teekaਜਬ ਇਹੁ ਪੁਰਸ ਕੁਛ ਭੀ ਨਹੀਂ ਥਾ ਤਬ ਗਰਭ ਵਿਖੇ ਸਰਬ ਪ੍ਰਕਾਰ ਰਖ੍ਯਾ ਕਰ ਕੇ ਚੇਤਨ ਸਤਾ ਦੇ ਕਰ ਕਿਸ ਨੇ ਉਤਪਤ ਕੀਆ ਹੈ, ਭਾਵ ਇਹ ਸਰਬ ਪ੍ਰਕਾਰ ਸਮ੍ਰਥ ਪਰਮੇਸ੍ਵਰ ਹੀ ਹੈ॥
Prof. Sahib Singhਜਦੋਂ ਇਹ ਜੀਵ ਪਹਿਲਾਂ ਹੈ ਹੀ ਨਹੀਂ ਸੀ ਤਦੋਂ (ਪਰਮਾਤਮਾ ਤੋਂ ਬਿਨਾ ਹੋਰ) ਕਿਸ ਨੇ ਇਸ ਨੂੰ ਪੈਦਾ ਕਰ ਸਕਣਾ ਸੀ?ਪਦ ਅਰਥ ਇਹੁ = ਇਹ ਜੀਵ। ਨ ਸੋ = ਨਹੀਂ ਸੀ। ਕਿਨਹਿ = ਕਿਸਨੇ?
SikhNet (Spanish)Cuando la vida no existía, ¿Quien hizo que el ser humano tomara vida?,
ਕਵਨ ਮੂਲ ਤੇ; ਕਿਆ ਪ੍ਰਗਟਾਇਆ ॥
kavan mool te; kiaa pragattaaeaa | Ang 1146
Sant Singh KhalsaWhat has been produced from the source?
Manmohan SinghFrom what a seed, what the Lord has made manifest?
Manmohan Singh (Punjabi)ਕਿਸ ਬੀਜ ਤੋਂ ਸੁਆਮੀ ਨੇ ਕੀ ਜਾਹਿਰ ਕਰ ਦਿੱਤਾ ਹੈ?
Fareedkot Teekaਦੇਖੀਏ ਕਿਸ ਮੂਲ ਸੇ ਕਿਆ ਪ੍ਰਗਟ ਕਰ ਦਿਖਾਇਆ ਹੈ, ਭਾਵ ਪਰਮੇਸ੍ਵਰ ਨੇ ਰਕਤ ਬੀਜ ਸੇ ਕੈਸਾ ਸੁੰਦਰ ਸਰੀਰ ਬਨਾਇ ਦੀਆ ਹੈ॥
Prof. Sahib Singh(ਵੇਖੋ,) ਕਿਸ ਮੁੱਢ ਤੋਂ (ਪਿਤਾ ਦੀ ਬੂੰਦ ਤੋਂ) ਇਸ ਦੀ ਕੈਸੀ ਸੋਹਣੀ ਸੂਰਤ (ਪਰਮਾਤਮਾ ਨੇ) ਬਣਾ ਦਿੱਤੀ।ਪਦ ਅਰਥ ਮੂਲ ਤੇ = ਮੁੱਢ ਤੋਂ। ਕਿਆ = ਕੈਸਾ ਸੋਹਣਾ।
SikhNet (Spanish)pues mira su Semilla y ve en lo que se convierte.
ਆਪਹਿ ਮਾਰਿ; ਆਪਿ ਜੀਵਾਲੈ ॥
aapeh maar; aap jeevaalai | Ang 1146
Sant Singh KhalsaHe Himself kills, and He Himself rejuvenates.
Manmohan SinghOf Himself the Lord slays and Himself He revives.
Manmohan Singh (Punjabi)ਆਪੇ ਸੁਆਮੀ ਮਾਰਦਾ ਹੈ ਤੇ ਆਪੇ ਸੁਰਜੀਤ ਕਰਦਾ ਹੈ।
Fareedkot Teekaਪਰਮੇਸ੍ਵਰ ਆਪੇ ਹੀ ਸੰਸਾਰ ਕੀ ਤ੍ਰਫ ਸੇ ਮਾਰ ਕਰ ਅਪਣੀ ਤਰਫ ਜੀਵਾਇ ਲੇਤਾ ਹੈ॥
Prof. Sahib Singhਉਹ ਆਪ ਹੀ (ਜੀਵ ਨੂੰ) ਮਾਰਦਾ ਹੈ ਆਪ ਹੀ ਪੈਦਾ ਕਰਦਾ ਹੈ।ਪਦ ਅਰਥ ਆਪਹਿ = ਆਪ ਹੀ। ਮਾਰਿ = ਮਾਰੇ, ਮਾਰਦਾ ਹੈ। ਜੀਵਾਲੈ = ਜਿੰਦ ਪਾ ਦੇਂਦਾ ਹੈ।
SikhNet (Spanish)El Señor mismo mata y da vida,
ਅਪਨੇ ਭਗਤ ਕਉ; ਸਦਾ ਪ੍ਰਤਿਪਾਲੈ ॥੨॥
apane bhagat kau; sadaa pratipaalai |2| Ang 1146
Sant Singh KhalsaHe cherishes His devotees forever. ||2||
Manmohan SinghHis devotee, the Lord ever cherishes.
Manmohan Singh (Punjabi)ਆਪਣੇ ਅਨੁਰਾਗੀ ਨੂੰ ਸਾਈਂ ਸਦੀਵ ਹੀ ਪਾਲਦਾ ਪੋਸਦਾ ਹੈ।
Fareedkot Teekaਅਪਨੇ ਭਗਤਿ ਕੀ ਸਦਾ ਹੀ ਪ੍ਰਤਿਪਾਲ ਕਰਤਾ ਹੈ॥੨॥
Prof. Sahib Singhਪਰਮਾਤਮਾ ਆਪਣੇ ਭਗਤ ਦੀ ਸਦਾ ਰੱਖਿਆ ਕਰਦਾ ਹੈ ॥੨॥ਪਦ ਅਰਥ ਕਉ = ਨੂੰ। ਪ੍ਰਤਿਪਾਲੈ = ਰੱਖਿਆ ਕਰਦਾ ਹੈ ॥੨॥
SikhNet (Spanish)pero a Su Devoto siempre lo protege. (2)
ਸਭ ਕਿਛੁ ਜਾਣਹੁ; ਤਿਸ ਕੈ ਹਾਥ ॥
sabh kichh jaanahu; tis kai haath | Ang 1146
Sant Singh KhalsaKnow that everything is in His Hands.
Manmohan SinghKnow that everything is in His hand.
Manmohan Singh (Punjabi)ਜਾਣ ਲੈ ਕਿ ਸਾਰਾ ਕੁਝ ਉਸ ਦੇ ਹੱਥ ਵਿੱਚ ਹੈ।
Fareedkot Teekaਤਾਂ ਤੇ ਇਹ ਜਾਣ ਲੇਵਹੁ ਸਭੁ ਕਿਛੁ ਤਿਸੀ ਵਾਹਿਗੁਰੂ ਕੇ ਹਾਥ ਹੈ॥
Prof. Sahib Singhਇਹ ਸੱਚ ਜਾਣੋ ਕਿ ਹਰੇਕ ਤਾਕਤ ਉਸ ਪਰਮਾਤਮਾ ਦੇ ਹੱਥਾਂ ਵਿਚ ਹੈ।ਪਦ ਅਰਥ ਸਭ ਕਿਛੁ = ਹਰੇਕ ਤਾਕਤ।
SikhNet (Spanish)Aprende que todo lo que existe está bajo el Control de Dios,
ਪ੍ਰਭੁ ਮੇਰੋ; ਅਨਾਥ ਕੋ ਨਾਥ ॥
prabh mero; anaath ko naath | Ang 1146
Sant Singh KhalsaMy God is the Master of the masterless.
Manmohan SinghMy Lord is the patron of the patronless.
Manmohan Singh (Punjabi)ਮੇਰਾ ਪ੍ਰਭੂ ਨਿਖਸਮਿਆਂ ਦਾ ਖਸਮ ਹੈ।
Fareedkot Teekaਮੇਰਾ ਪ੍ਰਭੂ ਅਨਾਥੋਂ ਕਾ ਨਾਥੁ ਹੈ, ਭਾਵ ਜਿਸ ਕਾ ਕੋਈ ਭੀ ਰਖਕੁ ਨਾ ਹੋਵੈ ਤਿਸ ਕੀ ਓਹ ਰਖ੍ਯਾ ਕਰਤਾ ਹੈ॥
Prof. Sahib Singhਉਹ ਪਿਆਰਾ ਪ੍ਰਭੂ ਨਿਖਸਮਿਆਂ ਦਾ ਖਸਮ ਹੈ।ਪਦ ਅਰਥ ਅਨਾਥ ਕੋ ਨਾਥ = ਨਿਖਸਮਿਆਂ ਦਾ ਖਸਮ।
SikhNet (Spanish)pues mi Todopoderoso Maestro es el Soporte del que no lo tiene.
ਦੁਖ ਭੰਜਨੁ; ਤਾ ਕਾ ਹੈ ਨਾਉ ॥
dukh bhanjan; taa kaa hai naau | Ang 1146
Sant Singh KhalsaHis Name is the Destroyer of pain.
Manmohan SinghThe Destroyer of pain is His Name.
Manmohan Singh (Punjabi)ਪੀੜ ਨੂੰ ਨਾਸ ਕਰਨ ਵਾਲਾ ਹੈ, ਉਸ ਦਾ ਨਾਮ।
Fareedkot Teekaਦੁਖੋਂ ਕੇ ਨਸਟ ਕਰਨੇ ਵਾਲਾ ਤਿਸ ਕਾ ਨਾਮੁ ਹੈ॥
Prof. Sahib Singhਉਸ ਦਾ ਨਾਮ ਹੀ ਹੈ 'ਦੁਖ-ਭੰਜਨੁ' (ਭਾਵ, ਦੁੱਖਾਂ ਦਾ ਨਾਸ ਕਰਨ ਵਾਲਾ)।ਪਦ ਅਰਥ ਦੁਖ ਭੰਜਨੁ = ਦੁੱਖਾਂ ਦਾ ਨਾਸ ਕਰਨ ਵਾਲਾ। ਤਾ ਕਾ = ਉਸ (ਪਰਮਾਤਮਾ) ਦਾ।
SikhNet (Spanish)Es el Destructor de la tristeza,
ਸੁਖ ਪਾਵਹਿ; ਤਿਸ ਕੇ ਗੁਣ ਗਾਉ ॥੩॥
sukh paaveh; tis ke gun gaau |3| Ang 1146
Sant Singh KhalsaSinging His Glorious Praises, you shall find peace. ||3||
Manmohan SinghSinging His praises, thou shall obtain peace, O man.
Manmohan Singh (Punjabi)ਉਸ ਦੀਆਂ ਸਿਫ਼ਤ ਸ਼ਲਾਘਾ ਗਾਇਨ ਕਰਨ ਦੁਆਰਾ, ਤੂੰ ਆਰਾਮ ਪਾ ਲਵੇਗਾ, ਹੇ ਬੰਦੇ!
Fareedkot Teekaਜੋ ਤਿਸ ਕੇ ਗੁਣੋ ਕੋ ਗਾਵਤੇ ਹੈਂ ਵਹੁ ਸੁਖੋਂ ਕੋ ਪ੍ਰਾਪਤਿ ਹੋਤੇ ਹੈਂ॥੩॥☬ਜੇ ਕਹੇ ਜੋ ਪਰਮੇਸ੍ਵਰ ਕੇ ਗੁਣੋਂ ਕੋ ਗਾਵਤੇ ਹੈਂ ਤਿਨੋਂ ਕਾ ਨਿਸਚਾ ਕੈਸਾ ਹੋਤਾ ਹੈ? ਤਿਸ ਪਰ ਐਸੇ ਉਚਾਰਨ ਕਰਤੇ ਹੈਂ:
Prof. Sahib Singhਉਸ ਦੇ ਗੁਣ ਗਾਇਆ ਕਰ, ਸਾਰੇ ਸੁਖ ਪ੍ਰਾਪਤ ਕਰੇਂਗਾ ॥੩॥ਪਦ ਅਰਥ ਪਾਵਹਿ = ਤੂੰ ਪ੍ਰਾਪਤ ਕਰੇਂਗਾ। ਤਿਸ ਕੇ = {ਸਬੰਧਕ 'ਕੇ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਗਾਉ = ਗਾਇਆ ਕਰ ॥੩॥
SikhNet (Spanish)ese en verdad es Su Nombre y uno obtiene el Éxtasis, cantando Su Alabanza. (3)
ਸੁਣਿ ਸੁਆਮੀ. ਸੰਤਨ ਅਰਦਾਸਿ ॥
sun suaamee. santan aradaas | Ang 1146
Sant Singh KhalsaO my Lord and Master, please listen to the prayer of Your Saint.
Manmohan SinghO Lord, hear Thou the prayer of Thy saint.
Manmohan Singh (Punjabi)ਹੇ ਪ੍ਰਭੂ! ਤੂੰ ਆਪਣੇ ਸਾਧੂ ਦੀ ਪ੍ਰਾਰਥਨਾਂ ਸ੍ਰਵਣ ਕਰ।
Fareedkot Teekaਹੇ ਸ੍ਵਾਮੀ! ਸੰਤੋਂ ਕੀ ਬੇਨਤੀ ਸੁਣਤਾ ਹੈਂ॥
Prof. Sahib Singhਹੇ ਸੁਆਮੀ! ਤੂੰ ਆਪਣੇ ਸੰਤ ਜਨਾਂ ਦੀ ਅਰਜ਼ੋਈ ਸੁਣ ਲੈਂਦਾ ਹੈਂ।ਪਦ ਅਰਥ ਸੁਆਮੀ = ਹੇ ਮਾਲਕ-ਪ੍ਰਭੂ!
SikhNet (Spanish)Oh Maestro, escucha la oración de Tu Sirviente,
ਜੀਉ ਪ੍ਰਾਨ ਧਨੁ. ਤੁਮੑਰੈ ਪਾਸਿ ॥
jeeo praan dhan. tumarai paas | Ang 1146
Sant Singh KhalsaI place my soul, my breath of life and wealth before You.
Manmohan SinghMy soul, very life and wealth, I surrender unto Thee, O Lord.
Manmohan Singh (Punjabi)ਆਪਣੀ ਜਿੰਦੜੀ, ਜਿੰਦ ਜਾਨ ਅਤੇ ਧਨ ਦੌਲਤ ਮੈਂ ਤੈਨੂੰ ਸਮਰਪਨ ਕਰਦਾ ਹਾਂ, ਹੇ ਸੁਆਮੀ!
Fareedkot Teekaਜੀਵ, ਪ੍ਰਾਣ, ਧਨ ਤੁਮਰੇ ਆਗੇ ਹੀ ਹੈ॥
Prof. Sahib Singhਸੰਤ ਜਨ ਆਪਣੀ ਜਿੰਦ ਆਪਣੇ ਪ੍ਰਾਣ ਆਪਣਾ ਧਨ ਸਭ ਕੁਝ ਤੇਰੇ ਹਵਾਲੇ ਕਰੀ ਰੱਖਦੇ ਹਨ।ਪਦ ਅਰਥ ਜੀਉ = ਜਿੰਦ। ਪਾਸਿ = ਹਵਾਲੇ।
SikhNet (Spanish)mi vida y mi vitalidad las conservo sólo bajo Tu Custodia.
ਇਹੁ ਜਗੁ ਤੇਰਾ; ਸਭ ਤੁਝਹਿ ਧਿਆਏ ॥
eihu jag teraa; sabh tujheh dhiaae | Ang 1146
Sant Singh KhalsaAll this world is Yours; it meditates on You.
Manmohan SinghThis entire universe is Thine and it meditates on Thee, O my Master.
Manmohan Singh (Punjabi)ਇਹ ਸਮੂਹ ਆਲਮ ਤੇਰਾ ਹੈ ਅਤੇ ਇਹ ਤੇਰਾ ਹੀ ਆਰਾਧਨ ਕਰਦਾ ਹੈ, ਹੇ ਮੇਰੇ ਮਾਲਕ!
Fareedkot Teekaਇਹ ਸੰਪੂਰਨ ਸੰਸਾਰ ਤੇਰਾ ਹੈ ਔਰ ਸਭ ਤੇਰੇ ਕੋ ਹੀ ਧ੍ਯਾਵਤੇ ਹੈਂ॥
Prof. Sahib Singhਹੇ ਪ੍ਰਭੂ! ਇਹ ਸਾਰਾ ਜਗਤ ਤੇਰਾ ਪੈਦਾ ਕੀਤਾ ਹੋਇਆ ਹੈ, ਸਾਰੀ ਲੁਕਾਈ ਤੇਰਾ ਹੀ ਧਿਆਨ ਧਰਦੀ ਹੈ।ਪਦ ਅਰਥ ਸਭ = ਸਾਰੀ ਲੁਕਾਈ।
SikhNet (Spanish)El mundo entero Te pertenece y medita sólo en Ti.
ਕਰਿ ਕਿਰਪਾ; ਨਾਨਕ ਸੁਖੁ ਪਾਏ ॥੪॥੨੫॥੩੮॥
kar kirapaa; naanak sukh paae |4|25|38| Ang 1147
Sant Singh KhalsaPlease shower Nanak with Your Mercy and bless him with peace. ||4||25||38||
Manmohan SinghShow Thou mercy unto Nanak, O Lord, that he may be blessed with peace.
Manmohan Singh (Punjabi)ਨਾਨਕ ਉਤੇ ਤੂੰ ਆਪਣੀ ਰਹਿਮਤ ਧਾਰ, ਹੇ ਸਾਈਂ! ਤਾਂ ਜੋ ਉਸ ਨੂੰ ਠੰਖ ਚੈਨ ਪ੍ਰਾਪਤ ਹੋ ਜਾਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ ਊਪਰ ਆਪਨੇ ਕ੍ਰਿਪਾ ਦ੍ਰਿਸ੍ਟੀ ਕਰੀ ਹੈ ਤਿਨੋਂ ਨੇ ਹੀ ਸੁਖ ਪਾਏ ਹੈਂ॥੪॥੨੫॥੩੮॥
Prof. Sahib Singhਹੇ ਨਾਨਕ! ਮਿਹਰ ਕਰ ਕੇ (ਜਿਸ ਨੂੰ ਤੂੰ ਆਪਣਾ ਨਾਮ ਬਖ਼ਸ਼ਦਾ ਹੈਂ, ਉਹ ਮਨੁੱਖ) ਆਤਮਕ ਆਨੰਦ ਮਾਣਦਾ ਹੈ ॥੪॥੨੫॥੩੮॥
SikhNet (Spanish)Y por Tu Gracia, Nanak habita siempre en Éxtasis. (4-25-38)