ੴ

ਸਿੱਖਬਾਣੀ · SikhBani

ਨਿਰਧਨ ਕਉ ਤੁਮ ਦੇਵਹੁ ਧਨਾ ॥

niradhan kau tum devahu dhanaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Bhairao · Ang 1146 · 19 lines
Translations

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਓ ਪੰਜਵੀਂ ਪਾਤਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਨਿਰਧਨ ਕਉ. ਤੁਮ ਦੇਵਹੁ ਧਨਾ ॥

niradhan kau. tum devahu dhanaa |

Sant Singh KhalsaYou bless the poor with wealth, O Lord.
Manmohan SinghThou bless the poor with wealth, O Lord.
Manmohan Singh (Punjabi)ਤੂੰ ਗਰੀਬਾਂ ਨੂੰ ਦੌਲਤ ਬਖਸ਼ਦਾ ਹੈ, ਹੇ ਪ੍ਰਭੂ!
Fareedkot Teekaਨਾਮ ਸੇ ਰਹਿਤ ਨਿਰਧਨੋਂ ਕੋ ਤੁਮ ਹੀ ਨਾਮ ਕਾ ਧਨ ਦੇਤੇ ਹੋ॥
Prof. Sahib Singhਹੇ ਪ੍ਰਭੂ! ਤੂੰ (ਜਿਸ) ਕੰਗਾਲ ਨੂੰ (ਆਪਣਾ ਨਾਮ-) ਧਨ ਦੇਂਦਾ ਹੈਂ,

ਪਦ ਅਰਥ ਨਿਰਧਨ ਕਉ = ਕੰਗਾਲ ਨੂੰ। ਦੇਵਹੁ = ਤੂੰ ਦੇਂਦਾ ਹੈਂ। ਧਨਾ = ਨਾਮ-ਧਨ।

SikhNet (Spanish)Oh Dios, tú bendices al pobre con Riquezas,

ਅਨਿਕ ਪਾਪ ਜਾਹਿ; ਨਿਰਮਲ ਮਨਾ ॥

anik paap jaeh; niramal manaa |

Sant Singh KhalsaCountless sins are taken away, and the mind becomes immaculate and pure.
Manmohan SinghThrough Thee manifold sins are washed off and the soul becomes immaculate.
Manmohan Singh (Punjabi)ਤੇਰੇ ਰਾਹੀਂ ਅਨੇਕਾਂ ਹੀ ਕਸਮਲ ਧੋਤੇ ਜਾਂਦੇ ਹਨ ਅਤੇ ਆਤਮਾ ਪਵਿੱਤਰ ਹੋ ਜਾਂਦੀ ਹੈ।
Fareedkot Teekaਤਿਸ ਪੁਰਸ ਕੇ ਅਨੇਕ ਪਾਪ ਦੂਰ ਹੋ ਜਾਤੇ ਹੈਂ ਔਰ ਮਨ ਤਿਸ ਕਾ ਨਿਰਮਲ ਹੋ ਜਾਤਾ ਹੈ॥
Prof. Sahib Singhਉਸ ਦੇ ਅਨੇਕਾਂ ਪਾਪ ਦੂਰ ਹੋ ਜਾਂਦੇ ਹਨ, ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ।

ਪਦ ਅਰਥ ਜਾਹਿ = ਦੂਰ ਹੋ ਜਾਂਦੇ ਹਨ। ਨਿਰਮਲ = ਪਵਿੱਤਰ।

SikhNet (Spanish)purificas las mentes y liberas a todos de las consecuencias de sus errores,

ਸਗਲ ਮਨੋਰਥ ਪੂਰਨ ਕਾਮ ॥

sagal manorath pooran kaam |

Sant Singh KhalsaAll the mind's desires are fulfilled, and one's tasks are perfectly accomplished.
Manmohan SinghThrough Thee all the desires and tasks are accomplished.
Manmohan Singh (Punjabi)ਤੇਰੇ ਰਾਹੀਂ ਸਾਰੀਆਂ ਅਭਿਲਾਸ਼ਾਂ ਅਤੇ ਕਾਰਜ ਸੰਪੂਰਨ ਹੋ ਜਾਂਦੇ ਹਨ।
Fareedkot Teekaਸਭੀ ਮਨੋਰਥ ਔਰ ਕਾਮਨਾ ਤਿਸ ਕੀ ਪੂਰੀਆਂ ਹੋ ਜਾਤੀਆਂ ਹੈ॥
Prof. Sahib Singhਉਸ ਦੀਆਂ ਸਾਰੀਆਂ ਮੰਗਾਂ ਪੂਰੀਆਂ ਹੋ ਜਾਂਦੀਆਂ ਹਨ, ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।

ਪਦ ਅਰਥ ਮਨੋਰਥ = ਲੋੜਾਂ।

SikhNet (Spanish)sí, a través de Ti, todos encuentran Plenitud.

ਭਗਤ ਅਪੁਨੇ ਕਉ; ਦੇਵਹੁ ਨਾਮ ॥੧॥

bhagat apune kau; devahu naam |1|

Sant Singh KhalsaYou bestow Your Name upon Your devotee. ||1||
Manmohan SinghO God, Thy saint, Thou bless with Thine Name.
Manmohan Singh (Punjabi)ਹੇ ਵਾਹਿਗੁਰੂ! ਆਪਣੇ ਸਾਧੂਆਂ ਨੂੰ ਤੂੰ ਆਪਣਾ ਨਾਮ ਪ੍ਰਦਾਨ ਕਰਦਾ ਹੈਂ।
Fareedkot Teekaਜਿਸ ਅਪਨੇ ਭਗਤ ਕੋ ਤੁਮ ਅਪਨਾ ਨਾਮ ਦੇਤੇ ਹੋ॥੧॥
Prof. Sahib Singhਹੇ ਪ੍ਰਭੂ! ਤੂੰ ਆਪਣੇ ਭਗਤ ਨੂੰ (ਆਪ ਹੀ) ਆਪਣਾ ਨਾਮ ਦੇਂਦਾ ਹੈਂ ॥੧॥
SikhNet (Spanish)Bendíceme entonces con Tu Nombre, pues soy Tu Devoto. (1)

ਸਫਲ ਸੇਵਾ; ਗੋਪਾਲ ਰਾਇ ॥

safal sevaa; gopaal raae |

Sant Singh KhalsaService to the Lord, our Sovereign King, is fruitful and rewarding.
Manmohan SinghFruitful is the service of my Lord, the King.
Manmohan Singh (Punjabi)ਫਲਦਾਇਕ ਹੈ ਟਹਿਲ ਸੇਵਾ ਮੇਰੇ ਪ੍ਰਭੂ ਪਾਤਿਸ਼ਾਹ ਦੀ।
Fareedkot Teekaਹੇ ਗੋਪਾਲ ਰਾਇ! ਤੇਰੀ ਸੇਵਾ ਸਫਲ ਹੈ, ਭਾਵ ਔਰ ਸੇਵਾ ਸਦੀਵ ਸਫਲ ਨਹੀਂ॥
Prof. Sahib Singhਸ੍ਰਿਸ਼ਟੀ ਦੇ ਪਾਲਕ-ਪ੍ਰਭੂ-ਪਾਤਿਸ਼ਾਹ ਦੀ ਭਗਤੀ (ਸਦਾ) ਫਲ ਦੇਣ ਵਾਲੀ ਹੈ।

ਪਦ ਅਰਥ ਸੇਵਾ = ਭਗਤੀ। ਸਫਲ = ਫਲ ਦੇਣ ਵਾਲੀ।

SikhNet (Spanish)Bendito y fructífero es el Servicio a mi Dios, el Rey.

ਕਰਨ ਕਰਾਵਨਹਾਰ ਸੁਆਮੀ; ਤਾ ਤੇ ਬਿਰਥਾ ਕੋਇ. ਨ ਜਾਇ ॥੧॥ ਰਹਾਉ ॥

karan karaavanahaar suaamee; taa te birathaa koe. na jaae |1| rahaau |

Sant Singh KhalsaOur Lord and Master is the Creator, the Cause of causes; no one is turned away from His Door empty-handed. ||1||Pause||
Manmohan SinghThe doer and the Cause is my Lord Master, From His door, no one returns empty-handed. Pause.
Manmohan Singh (Punjabi)ਕਰਨ ਵਾਲਾ ਅਤੇ ਕਰਾਉਣ ਵਾਲਾ ਹੈ ਮੇਰਾ ਸੁਆਮੀ ਮਾਲਕ! ਉਸ ਦੇ ਬੂਹੇ ਤੋਂ ਕੋਈ ਵੀ ਖਾਲੀ ਹੱਥ ਨਹੀਂ ਮੁੜਦਾ। ਠਹਿਰਾਉ।
Fareedkot Teekaਹੇ ਕਰਨ ਕਰਾਵਨਹਾਰ! ਹੇ ਮੇਰੇ ਸ੍ਵਾਮੀ! ਤੇਰੇ ਸੇ (ਬਿਰਥਾ) ਖਾਲੀ ਕੋਈ ਨਹੀਂ ਜਾਤਾ ਹੈ॥੧॥ ਰਹਾਉ ॥
Prof. Sahib Singhਉਹ ਮਾਲਕ-ਪ੍ਰਭੂ ਸਭ ਕੁਝ ਕਰਨ ਦੀ ਸਮਰਥਾ ਵਾਲਾ ਹੈ ਤੇ ਜੀਵਾਂ ਪਾਸੋਂ ਸਭ ਕੁਝ ਕਰਾ ਸਕਦਾ ਹੈ, ਉਸ ਦੇ ਦਰ ਤੋਂ ਕੋਈ ਜੀਵ ਖ਼ਾਲੀ ਨਹੀਂ ਜਾਂਦਾ ॥੧॥ ਰਹਾਉ ॥

ਪਦ ਅਰਥ ਕਰਾਵਨਹਾਰ = (ਜੀਵਾਂ ਪਾਸੋਂ) ਕਰਾ ਸਕਣ ਵਾਲਾ। ਤਾ ਤੇ = ਉਸ (ਪ੍ਰਭੂ ਦੇ ਦਰ) ਤੋਂ। ਬਿਰਥਾ = ਖ਼ਾਲੀ, ਬੇ-ਮੁਰਾਦ ॥੧॥ ਰਹਾਉ ॥

SikhNet (Spanish)Él es el Hacedor y la Causa y de Su Recinto nadie regresa con las manos vacías. (1-Pausa)

ਰੋਗੀ ਕਾ; ਪ੍ਰਭ ਖੰਡਹੁ ਰੋਗੁ ॥

rogee kaa; prabh khanddahu rog |

Sant Singh KhalsaGod eradicates the disease from the diseased person.
Manmohan SinghThe Lord rids the diseased one of his disease.
Manmohan Singh (Punjabi)ਬੀਮਾਰ ਦੀ ਪ੍ਰਭੂ ਬੀਮਾਰੀ ਕੱਟ ਦਿੰਦਾ ਹੈ।
Fareedkot Teekaਹੇ ਪ੍ਰਭੂ! ਆਪ ਅਗ੍ਯਾਨ ਕਰ ਰੋਗੀ ਕਾ ਵਾ ਪ੍ਰਤੱਖ੍ਯ ਰੋਗੀ ਕਾ ਰੋਗੁ ਖੰਡਨ ਕਰਤੇ ਹੋ॥
Prof. Sahib Singhਹੇ ਪ੍ਰਭੂ! ਤੂ (ਆਪਣਾ ਨਾਮ-ਦਾਰੂ ਦੇ ਕੇ) ਰੋਗੀ ਦਾ ਰੋਗ ਨਾਸ ਕਰ ਦੇਂਦਾ ਹੈਂ,

ਪਦ ਅਰਥ ਪ੍ਰਭ = ਹੇ ਪ੍ਰਭੂ! ਖੰਡਹੁ = ਤੂੰ ਨਾਸ ਕਰਦਾ ਹੈਂ।

SikhNet (Spanish)Oh Dios, a través de Ti, uno se libera de todos sus males y el que vive en pena y en dolor,

ਦੁਖੀਏ ਕਾ; ਮਿਟਾਵਹੁ ਪ੍ਰਭ ਸੋਗੁ ॥

dukhee kaa; mittaavahu prabh sog |

Sant Singh KhalsaGod takes away the sorrows of the suffering.
Manmohan SinghOf the woe-begone man, the Lord eradicates the sorrow.
Manmohan Singh (Punjabi)ਪੀੜਤ ਪ੍ਰਾਣੀ ਦਾ ਪ੍ਰਭੂ ਗਮ ਦੂਰ ਕਰ ਦਿੰਦਾ ਹੈ।
Fareedkot Teekaਹੇ ਪ੍ਰਭੂ! ਆਪ ਦੁਖੀ ਕੇ ਸੋਗੋਂ ਕੋ ਮਿਟਾ ਦੇਤੇ ਹੋ॥
Prof. Sahib Singhਦੁਖੀਏ ਦਾ ਗ਼ਮ ਮਿਟਾ ਦੇਂਦਾ ਹੈਂ,

ਪਦ ਅਰਥ ਸੋਗੁ = ਗ਼ਮ।

SikhNet (Spanish)logra sentir Júbilo y tener Integridad.

ਨਿਥਾਵੇ ਕਉ; ਤੁਮੑ ਥਾਨਿ ਬੈਠਾਵਹੁ ॥

nithaave kau; tuma thaan baitthaavahu |

Sant Singh KhalsaAnd those who have no place at all - You seat them upon the place.
Manmohan SinghThe placeless one, Thou seat on the place, O Lord.
Manmohan Singh (Punjabi)ਟਿਕਾਣੇ ਰਹਿਤ ਨੂੰ ਤੂੰ ਟਿਕਾਣੇ ਤੇ ਬਹਾਲ ਦਿੰਦਾ ਹੈ, ਹੇ ਸਾਈਂ!
Fareedkot Teekaਨਿਥਾਵੇ ਪੁਰਸ ਕੋ ਆਪ ਅਸਥਾਨ ਮੇਂ ਬੈਠਾ ਦੇਤੇ ਹੋ, ਭਾਵ ਜੋ ਸਰੂਪ ਸੇ ਭੂਲਾ ਹੂਆ ਹੈ, ਉਸ ਕੋ ਸ੍ਵਰੂਪ ਗ੍ਯਾਨ ਬਖਸ ਦੇਤੇ ਹੋ॥
Prof. Sahib Singhਜਿਸ ਨੂੰ ਕਿਤੇ ਭੀ ਸਹਾਰਾ ਨਹੀਂ ਮਿਲਦਾ ਤੂੰ ਉਸ ਨੂੰ (ਆਪਣਾ ਨਾਮ ਬਖ਼ਸ਼ ਕੇ) ਇੱਜ਼ਤ ਵਾਲੀ ਥਾਂ ਤੇ ਬਿਠਾ ਦੇਂਦਾ ਹੈਂ।

ਪਦ ਅਰਥ ਥਾਨਿ = (ਇੱਜ਼ਤ ਵਾਲੀ) ਥਾਂ ਤੇ।

SikhNet (Spanish)Sí, los que no tienen un lugar, lo logran a través de Ti.

ਦਾਸ ਅਪਨੇ ਕਉ; ਭਗਤੀ ਲਾਵਹੁ ॥੨॥

daas apane kau; bhagatee laavahu |2|

Sant Singh KhalsaYou link Your slave to devotional worship. ||2||
Manmohan SinghThy slave, O Lord, Thou yoke to Thine devotional service.
Manmohan Singh (Punjabi)ਆਪਣੇ ਗੁਮਾਸ਼ਤੇ ਨੂੰ ਹੇ ਸੁਆਮੀ! ਤੂੰ ਆਪਣੀ ਪ੍ਰੇਮ ਮਈ ਸੇਵਾ ਵਿੱਚ ਜੋੜ ਲੈਂਦਾ ਹੈ।
Fareedkot Teekaਪੁਨਹ ਆਪਣੇ ਦਾਸ ਕੋ ਆਪਨੀ ਸੇਵਾ ਵਿਖੇ ਲਗਾਇ ਲੇਤੇ ਹੋ॥੨॥
Prof. Sahib Singhਹੇ ਪ੍ਰਭੂ! ਆਪਣੇ ਸੇਵਕ ਨੂੰ ਤੂੰ ਆਪ ਹੀ ਆਪਣੀ ਭਗਤੀ ਵਿਚ ਜੋੜਦਾ ਹੈਂ ॥੨॥
SikhNet (Spanish)Hazme entonces Tuyo, Tu Devoto, Tu Devoción, oh Dios. (2)

ਨਿਮਾਣੇ ਕਉ; ਪ੍ਰਭ ਦੇਤੋ ਮਾਨੁ ॥

nimaane kau; prabh deto maan |

Sant Singh KhalsaGod bestows honor on the dishonored.
Manmohan SinghO Lord, Thou bestow honour on the dishonoured one.
Manmohan Singh (Punjabi)ਤੂੰ ਹੇ ਸੁਆਮੀ! ਬੇਇਜਤੇ ਨੂੰ ਇਜਤ ਬਖਸ਼ਦਾ ਹੈ।
Fareedkot Teekaਹੇ ਪ੍ਰਭੂ! ਨਿਮਾਨੇ ਕੋ ਮਾਨ ਦੇਤੇ ਹੋ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਨੂੰ ਕਿਤੇ ਭੀ ਆਦਰ-ਸਤਕਾਰ ਨਹੀਂ ਮਿਲਦਾ, ਉਸ ਨੂੰ ਤੂੰ (ਆਪਣੀ ਭਗਤੀ ਦੀ ਦਾਤ ਦੇ ਕੇ ਹਰ ਥਾਂ) ਇੱਜ਼ਤ ਬਖ਼ਸ਼ਦਾ ਹੈਂ।

ਪਦ ਅਰਥ ਦੇਤੋ = ਤੂੰ ਦੇਂਦਾ ਹੈਂ। ਮਾਨੁ = ਆਦਰ।

SikhNet (Spanish)Oh Dios, das Honor en el mundo al que no lo tiene,

ਮੂੜ ਮੁਗਧੁ; ਹੋਇ ਚਤੁਰ ਸੁਗਿਆਨੁ ॥

moorr mugadh; hoe chatur sugiaan |

Sant Singh KhalsaHe makes the foolish and ignorant become clever and wise.
Manmohan SinghThrough Thee, the foolish and ignorant man becomes shrewd and very wise, O Lord.
Manmohan Singh (Punjabi)ਤੇਰੇ ਰਾਹੀਂ ਮੂਰਖ ਅਤੇ ਬੇਸਮਝ ਬੰਦਾ ਦਾਨਾ ਅਤੇ ਬਹੁਤ ਸਿਆਣਾ ਹੋ ਜਾਂਦਾ ਹੈ, ਹੇ ਸੁਆਮੀ!
Fareedkot Teekaਪੁਨਹ ਮੂਰਖ ਕੋ ਚਤਰ, ਭਾਵ ਸਾਸਤ੍ਰ ਵਕਤਾ ਕਰ ਦੇਤੇ ਹੋ ਔਰ ਮਹਾਂ ਮੂਰਖ ਕੋ ਤਤ੍ਵ ਵੇਤਾ ਕਰ ਦੇਤੇ ਹੋ॥
Prof. Sahib Singh(ਤੇਰੀ ਭਗਤੀ ਦੀ ਬਰਕਤਿ ਨਾਲ) ਮਹਾਂ ਮੂਰਖ ਮਨੁੱਖ ਸਿਆਣਾ ਹੋ ਜਾਂਦਾ ਹੈ ਗਿਆਨਵਾਨ ਹੋ ਜਾਂਦਾ ਹੈ।

ਪਦ ਅਰਥ ਮੂੜ ਮੁਗਧੁ = ਮਹਾਂ ਮੂਰਖ। ਚਤੁਰ = ਸਿਆਣਾ। ਸੁਗਿਆਨੁ = ਗਿਆਨ-ਵਾਨ।

SikhNet (Spanish)y el tonto se vuelve sabio en Tu Sabiduría,

ਸਗਲ ਭਇਆਨ ਕਾ; ਭਉ ਨਸੈ ॥

sagal bheaan kaa; bhau nasai |

Sant Singh KhalsaThe fear of all fear disappears.
Manmohan SinghAll his dread and fears flees away,
Manmohan Singh (Punjabi)ਉਸਦੇ ਸਾਰੇ ਡਰਾਂ ਦਾ ਤ੍ਰਾਹ ਦੌੜ ਜਾਂਦਾ ਹੈ,
Fareedkot Teekaਸੰਪੂਰਨ (ਭਇਆਨ) ਭੈ ਕੇ ਦੇਣੇ ਵਾਲੇ ਜੋ ਕਾਮਾਦਿ ਹੈਂ, ਤਿਸ ਕੇ ਮਨ ਸੇ ਤਿਨ ਕਾ ਡਰ ਦੂਰ ਹੋ ਜਾਤਾ ਹੈ॥
Prof. Sahib Singh(ਉਸ ਦੇ ਮਨ ਵਿਚੋਂ) ਸਾਰੇ ਡਰਾਣ ਵਾਲਿਆਂ ਦਾ ਡਰ ਦੂਰ ਹੋ ਜਾਂਦਾ ਹੈ।

ਪਦ ਅਰਥ ਭਇਆਨ = ਡਰ ਦੇਣ ਵਾਲੇ, ਡਰਾਣ ਵਾਲੇ। ਭਉ = ਡਰ।

SikhNet (Spanish)uno se libera de todo miedo y alucinación en el momento

ਜਨ ਅਪਨੇ ਕੈ; ਹਰਿ ਮਨਿ ਬਸੈ ॥੩॥

jan apane kai; har man basai |3|

Sant Singh KhalsaThe Lord dwells within the mind of His humble servant. ||3||
Manmohan Singhwhen God abides within the mind of that slave.
Manmohan Singh (Punjabi)ਜਿਸ ਗੋਲੇ ਦੇ ਚਿੱਤ ਦੇ ਅੰਦਰ ਰਬ ਵੱਸਦਾ ਹੈ।
Fareedkot Teekaਹੇ ਹਰੀ! ਤੂੰ ਜਿਸ ਅਪਨੇ ਜਨ ਕੇ ਮਨ ਮੇਂ ਬਸਤਾ ਹੈਂ॥੩॥
Prof. Sahib Singhਪਰਮਾਤਮਾ ਆਪਣੇ ਸੇਵਕ ਦੇ (ਸਦਾ) ਮਨ ਵਿਚ ਵੱਸਦਾ ਹੈ ॥੩॥

ਪਦ ਅਰਥ ਜਨ ਕੈ ਮਨਿ = ਜਨ ਦੇ ਮਨ ਵਿਚ ॥੩॥

SikhNet (Spanish)en que llegas a habitar en el corazón de Tu Esclavo. (3)

ਪਾਰਬ੍ਰਹਮ ਪ੍ਰਭ ਸੂਖ ਨਿਧਾਨ ॥

paarabraham prabh sookh nidhaan |

Sant Singh KhalsaThe Supreme Lord God is the Treasure of Peace.
Manmohan SinghThe Transcendent Lord Master is the Treasure of bliss.
Manmohan Singh (Punjabi)ਸ਼ਰੋਮਣੀ ਸੁਆਮੀ ਮਾਲਕ ਪ੍ਰਸੰਨਤਾ ਦਾ ਖਜਾਨਾ ਹੈ।
Fareedkot Teekaਹੇ ਪਾਰਬ੍ਰਹਮ ਸਮਰਥ ਸੁਖੋਂ ਕੇ ਸੁਮੰਦ੍ਰ! ॥
Prof. Sahib Singhਪਰਮੇਸਰ ਪ੍ਰਭੂ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ,

ਪਦ ਅਰਥ ਨਿਧਾਨ = ਖ਼ਜ਼ਾਨਾ।

SikhNet (Spanish)El Dios Trascendente, el Dios es el Tesoro de Éxtasis

ਤਤੁ ਗਿਆਨੁ; ਹਰਿ ਅੰਮ੍ਰਿਤ ਨਾਮ ॥

tat giaan; har amrit naam |

Sant Singh KhalsaThe Ambrosial Name of the Lord is the essence of reality.
Manmohan SinghGod's Nectar-Name is the real Divine knowledge.
Manmohan Singh (Punjabi)ਹਰੀ ਦਾ ਸੁਧਾ-ਸਰੂਪ ਨਾਮ ਅਸਲੀ ਬ੍ਰਹਮ ਗਿਆਤਾ ਹੈ।
Fareedkot Teekaਹੇ ਹਰੀ ਤਤ੍ਵ ਗ੍ਯਾਨ ਕਰਨੇ ਵਾਲੇ! ਅੰਮ੍ਰਿਤ ਰੂਪ ਤੇਰਾ ਨਾਮੁ ਹੈ॥
Prof. Sahib Singhਉਸ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਆਤਮਕ ਜੀਵਨ ਦੀ ਸੂਝ ਦੇਂਦਾ ਹੈ ਰਾਜ਼ ਸਮਝਾਂਦਾ ਹੈ।

ਪਦ ਅਰਥ ਗਿਆਨੁ = ਆਤਮਕ ਜੀਵਨ ਦੀ ਸੂਝ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ।

SikhNet (Spanish)y la Quintaesencia uno la encuentra en el Néctar de Su Nombre.

ਕਰਿ ਕਿਰਪਾ; ਸੰਤ ਟਹਲੈ ਲਾਏ ॥

kar kirapaa; sant ttahalai laae |

Sant Singh KhalsaGranting His Grace, He enjoins the mortals to serve the Saints.
Manmohan SinghShowing His mercy, when the Lord yokes man to the service of the saints,
Manmohan Singh (Punjabi)ਆਪਣੀ ਰਹਿਮਤ ਧਾਰ ਕੇ ਜਦ ਸਾਈਂ ਬੰਦੇ ਨੂੰ ਸਾਧੂਆਂ ਦੀ ਸੇਵਾ ਅੰਦਰ ਜੋੜਦਾ ਹੈ,
Fareedkot Teekaਹੇ ਭਗਵਨ! ਜੋ ਪੁਰਸ ਤੈਨੇ ਆਪਣੀ ਕਿਰਪਾ ਕਰ ਕੇ ਸੰਤੋਂ ਕੀ ਸੇਵਾ ਮੇਂ ਲਾਏ ਹੈਂ॥
Prof. Sahib Singhਮਿਹਰ ਕਰ ਕੇ ਜਿਸ ਮਨੁੱਖ ਨੂੰ ਉਹ ਆਪ ਸੰਤ ਜਨਾਂ ਦੀ ਸੇਵਾ ਵਿਚ ਜੋੜਦਾ ਹੈ,

ਪਦ ਅਰਥ ਕਰਿ = ਕਰ ਕੇ। ਲਏ = ਲਾਂਦਾ ਹੈ।

SikhNet (Spanish)Cuando Él en Su Misericordia nos arrima al Servicio del Santo, uno se funde,

ਨਾਨਕ ਸਾਧੂ ਸੰਗਿ ਸਮਾਏ ॥੪॥੨੩॥੩੬॥

naanak saadhoo sang samaae |4|23|36|

Sant Singh KhalsaO Nanak, such a person merges in the Saadh Sangat, the Company of the Holy. ||4||23||36||
Manmohan Singhhe, O Nanak, then merges in the Lord through the society of saints.
Manmohan Singh (Punjabi)ਉਹ ਹੇ ਨਾਨਕ! ਤਦ ਸਤਿਸੰਗਤ ਦੇ ਰਾਹੀਂ ਸੁਆਮੀ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਪੁਰਸ ਸਾਧੂਓਂ ਕੇ ਸੰਗ ਕਰ ਤੇਰੇ ਵਿਖੇ (ਸਮਾਏ) ਅਭੇਦ ਹੋ ਗਏ ਹੈਂ॥੪॥੨੩॥੩੬॥☬ਸੰਗਤ ਨੇ ਪ੍ਰਸ਼ਨ ਕੀਆ: ਮਹਾਰਾਜ ਜੀ ਸੰਤਾਂ ਕੇ ਸੰਗ ਸੇ ਕਿਆ ਲਾਭ ਹੋਤਾ ਹੈ? ਸੋ ਤਿਸ ਪ੍ਰਤੀ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! ਉਹ ਮਨੁੱਖ (ਸਦਾ) ਸਾਧ ਸੰਗਤ ਵਿਚ ਟਿਕਿਆ ਰਹਿੰਦਾ ਹੈ ॥੪॥੨੩॥੩੬॥

ਪਦ ਅਰਥ ਸੰਗਿ = ਸੰਗਤ ਵਿਚ। ਸਮਾਏ = ਲੀਨ ਰਹਿੰਦਾ ਹੈ ॥੪॥੨੩॥੩੬॥

SikhNet (Spanish)oh, dice Nanak, en el Ser del Santo. (4-23-36)
Answers quote the Granth verbatim with Ang citations. AI commentary is not Gurbani and not a religious ruling.