ਰਾਗੁ ਰਾਮਕਲੀ ਮਹਲਾ ੫ ਘਰੁ ੨ ਦੁਪਦੇ ॥
raag raamakalee mahalaa 5 ghar 2 dupade |
Sant Singh KhalsaRaag Raamkalee, Fifth Mehl, Second House, Dho-Padhay:
Manmohan SinghRag Ramkali 5th Guru. Dupadas.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ। ਦੁਪਦੇ।
Prof. Sahib Singhਰਾਗ ਰਾਮਕਲੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Rag Ramkali, Mejl Guru Aryan, Quinto Canal Divino, Du-Padas.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਗਾਵਹੁ; ਰਾਮ ਕੇ ਗੁਣ ਗੀਤ ॥
gaavahu; raam ke gun geet |
Sant Singh KhalsaSing the songs of Praise of the Lord.
Manmohan SinghSing thou the songs of praise of thy Omnipresent Lord.
Manmohan Singh (Punjabi)ਤੂੰ ਆਪਣੇ ਸਰਬ-ਵਿਆਪਕ ਸੁਆਮੀ ਦੀ ਕੀਰਤੀ ਦੇ ਗਾਉਣ ਗਾਇਨ ਕਰ।
Fareedkot Teekaਹੇ ਭਾਈ! ਰਾਮ ਕੇ ਗੁਣੋਂ ਕੇ ਗੀਤ ਗਾਵੋ॥
Prof. Sahib Singhਹੇ ਮੇਰੇ ਮਿੱਤਰ! ਪਰਮਾਤਮਾ ਦੇ ਗੁਣਾਂ ਦੇ ਗੀਤ (ਸਦਾ) ਗਾਂਦਾ ਰਹੁ।
SikhNet (Spanish)Canta la Alabanza de tu Señor; cantando el Naam,
ਨਾਮੁ ਜਪਤ. ਪਰਮ ਸੁਖੁ ਪਾਈਐ; ਆਵਾ ਗਉਣੁ ਮਿਟੈ. ਮੇਰੇ ਮੀਤ ॥੧॥ ਰਹਾਉ ॥
naam japat. param sukh paaeeai; aavaa gaun mittai. mere meet |1| rahaau |
Sant Singh KhalsaChanting the Naam, the Name of the Lord, total peace is obtained; coming and going is ended, my friend. ||1||Pause||
Manmohan SinghContemplating the Name, supreme bliss is attained and coming and going is ended, O my Friend. Pause.
Manmohan Singh (Punjabi)ਨਾਮ ਦਾ ਸਿਮਰਨ ਕਰਨ ਦੁਆਰਾ ਮਹਾਨ ਪ੍ਰਸੰਨਤਾ ਪ੍ਰਾਪਤ ਹੁੰਦੀ ਹੈ ਅਤੇ ਆਉਣਾ ਤੇ ਜਾਣਾ ਮੁਕ ਜਾਂਦਾ ਹੈ, ਹੇ ਮੇਰੇ ਮਿੱਤਰ!
Fareedkot Teekaਹੇ ਮੇਰੇ ਮਿਤ੍ਰੋ! ਨਾਮ ਜਪਨੇ ਸੇ (ਪਰਮ) ਬਡਾ ਸੁਖ ਅਰਥਾਤ ਸਰੂਪਾਨੰਦ ਪਾਈਤਾ ਹੈ ਔ ਜਨਮ ਮਰਨ ਮਿਟ ਜਾਤਾ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਦਾ ਨਾਮ ਜਪਦਿਆਂ ਸਭ ਤੋਂ ਸ੍ਰੇਸ਼ਟ ਸੁਖ ਹਾਸਲ ਕਰ ਲਈਦਾ ਹੈ ਅਤੇ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਜਪਤ = ਜਾਪਦਿਆਂ। ਪਰਮ = ਸਭ ਤੋਂ ਉੱਚਾ। ਪਾਈਐ = ਹਾਸਲ ਕਰੀਦਾ ਹੈ। ਆਵਾਗਉਣੁ = ਜਗਤ ਵਿਚ ਆਉਣ ਤੇ ਜਗਤ ਤੋਂ ਜਾਣ (ਦਾ ਗੇੜ), ਜਨਮ ਮਰਨ ਦਾ ਗੇੜ। ਮੀਤ = ਹੇ ਮਿੱਤਰ! ॥੧॥ ਰਹਾਉ ॥
SikhNet (Spanish)el Nombre del Señor, la Paz interior es obtenida y las idas y venidas se terminan, oh amigo.
ਗੁਣ ਗਾਵਤ; ਹੋਵਤ ਪਰਗਾਸੁ ॥
gun gaavat; hovat paragaas |
Sant Singh KhalsaSinging the Glorious Praises of the Lord, one is enlightened,
Manmohan SinghSinging the Lord's praise, the soul is illumined,
Manmohan Singh (Punjabi)ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ ਆਤਮਾਂ ਪ੍ਰਕਾਸ਼ਵਾਨ ਥੀ ਵੰਞਦੀ ਹੈ,
Fareedkot Teekaਗੁਣੋਂ ਕੋ ਗਾਵਣੇ ਕਰ (ਪ੍ਰਕਾਸ) ਗ੍ਯਾਨ ਹੋਤਾ ਹੈ॥
Prof. Sahib Singhਹੇ ਮਿੱਤਰ! ਪਰਮਾਤਮਾ ਦੇ ਗੁਣ ਗਾਂਦਿਆਂ (ਮਨ ਵਿਚ ਸਹੀ ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ,ਪਦ ਅਰਥ ਗਾਵਤ = ਗਾਂਦਿਆਂ। ਪਰਗਾਸੁ = ਚਾਨਣ।
SikhNet (Spanish)Cantando Su Alabanza, la mente se ilumina
ਚਰਨ ਕਮਲ ਮਹਿ; ਹੋਇ ਨਿਵਾਸੁ ॥੧॥
charan kamal meh; hoe nivaas |1|
Sant Singh Khalsaand comes to dwell in His lotus feet. ||1||
Manmohan Singhand the mortal abides in the Lord's lotus-feet.
Manmohan Singh (Punjabi)ਅਤੇ ਪ੍ਰਾਨੀ ਪ੍ਰਭੂ ਦੇ ਕੰਵਲ ਪੈਰਾਂ ਵਿੱਚ ਵਸੇਬਾ ਪਾ ਲੈਂਦਾ ਹੈ।
Fareedkot Teekaਪੁਨਾ ਪਰਮੇਸ਼੍ਵਰ ਕੇ ਚਰਨ ਕਮਲੋਂ ਮੇਂ ਮਨ ਕਾ ਨਿਵਾਸੁ ਹੋਤਾ ਹੈ॥੧॥
Prof. Sahib Singhਅਤੇ ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਮਨ ਟਿਕਿਆ ਰਹਿੰਦਾ ਹੈ ॥੧॥ਪਦ ਅਰਥ ਮਹਿ = ਵਿਚ। ਨਿਵਾਸੁ = ਟਿਕਾਉ ॥੧॥
SikhNet (Spanish)y uno descansa en los Pies de Loto de Dios. (1)
ਸੰਤਸੰਗਤਿ ਮਹਿ; ਹੋਇ ਉਧਾਰੁ ॥
santasangat meh; hoe udhaar |
Sant Singh KhalsaIn the Society of the Saints, one is saved.
Manmohan SinghIn the society of saints, one is emancipated,
Manmohan Singh (Punjabi)ਸਤਿਸੰਗਤ ਅੰਦਰ ਇਨਸਾਨ ਬੰਦਖਲਾਸ ਹੋ ਜਾਂਦਾ ਹੈ,
Fareedkot Teekaਸੰਤੋਂ ਕੀ ਸੰਗਤ ਮੇਂ ਉਧਾਰ ਹੋਤਾ ਹੈ॥
Prof. Sahib Singhਗੁਰੂ ਦੀ ਸੰਗਤ ਵਿਚ ਰਿਹਾਂ ਤੇਰਾ ਪਾਰ-ਉਤਾਰਾ ਹੋ ਜਾਇਗਾ,ਪਦ ਅਰਥ ਸੰਤ ਸੰਗਤਿ = ਗੁਰੂ ਦੀ ਸੰਗਤ। ਉਧਾਰੁ = ਪਾਰ-ਉਤਾਰਾ।
SikhNet (Spanish)Cada uno puede ser emancipado a través del Servicio de los Santos;
ਨਾਨਕ; ਭਵਜਲੁ ਉਤਰਸਿ ਪਾਰਿ ॥੨॥੧॥੫੭॥
naanak; bhavajal utaras paar |2|1|57|
Sant Singh KhalsaO Nanak, he crosses over the terrifying world-ocean. ||2||1||57||
Manmohan SinghO Nanak, and he crosses the terrible world-ocean.
Manmohan Singh (Punjabi)ਹੇ ਨਾਨਕ ਅਤੇ ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਸੀ ਕਰ ਸੰਸਾਰ ਸੇ ਪਾਰ ਉਤਾਰੀਤਾ ਹੈ॥੨॥੧॥੫੭॥
Prof. Sahib Singhਤੇ ਹੇ ਨਾਨਕ! ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਹਿਂਗਾ ॥੨॥੧॥੫੭॥ਪਦ ਅਰਥ ਭਵਜਲੁ = ਸੰਸਾਰ-ਸਮੁੰਦਰ। ਉਤਰਸਿ = ਤੂੰ ਲੰਘ ਜਾਹਿਂਗਾ ॥੨॥੧॥੫੭॥
SikhNet (Spanish)de esta forma, dice Nanak, uno nada a través del mar de la existencia.(2-1-57)