ੴ

ਸਿੱਖਬਾਣੀ · SikhBani

Ang 901

Sri Guru Granth Sahib · Raag Raamkalee · 5 shabads, 39 lines
Translations
Shabad Guru Arjan Dev Ji Raag Raamkalee

ਰਾਗੁ ਰਾਮਕਲੀ ਮਹਲਾ ੫ ਘਰੁ ੨ ਦੁਪਦੇ ॥

raag raamakalee mahalaa 5 ghar 2 dupade |

Sant Singh KhalsaRaag Raamkalee, Fifth Mehl, Second House, Dho-Padhay:
Manmohan SinghRag Ramkali 5th Guru. Dupadas.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ। ਦੁਪਦੇ।
Prof. Sahib Singhਰਾਗ ਰਾਮਕਲੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Rag Ramkali, Mejl Guru Aryan, Quinto Canal Divino, Du-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਗਾਵਹੁ; ਰਾਮ ਕੇ ਗੁਣ ਗੀਤ ॥

gaavahu; raam ke gun geet |

Sant Singh KhalsaSing the songs of Praise of the Lord.
Manmohan SinghSing thou the songs of praise of thy Omnipresent Lord.
Manmohan Singh (Punjabi)ਤੂੰ ਆਪਣੇ ਸਰਬ-ਵਿਆਪਕ ਸੁਆਮੀ ਦੀ ਕੀਰਤੀ ਦੇ ਗਾਉਣ ਗਾਇਨ ਕਰ।
Fareedkot Teekaਹੇ ਭਾਈ! ਰਾਮ ਕੇ ਗੁਣੋਂ ਕੇ ਗੀਤ ਗਾਵੋ॥
Prof. Sahib Singhਹੇ ਮੇਰੇ ਮਿੱਤਰ! ਪਰਮਾਤਮਾ ਦੇ ਗੁਣਾਂ ਦੇ ਗੀਤ (ਸਦਾ) ਗਾਂਦਾ ਰਹੁ।
SikhNet (Spanish)Canta la Alabanza de tu Señor; cantando el Naam,

ਨਾਮੁ ਜਪਤ. ਪਰਮ ਸੁਖੁ ਪਾਈਐ; ਆਵਾ ਗਉਣੁ ਮਿਟੈ. ਮੇਰੇ ਮੀਤ ॥੧॥ ਰਹਾਉ ॥

naam japat. param sukh paaeeai; aavaa gaun mittai. mere meet |1| rahaau |

Sant Singh KhalsaChanting the Naam, the Name of the Lord, total peace is obtained; coming and going is ended, my friend. ||1||Pause||
Manmohan SinghContemplating the Name, supreme bliss is attained and coming and going is ended, O my Friend. Pause.
Manmohan Singh (Punjabi)ਨਾਮ ਦਾ ਸਿਮਰਨ ਕਰਨ ਦੁਆਰਾ ਮਹਾਨ ਪ੍ਰਸੰਨਤਾ ਪ੍ਰਾਪਤ ਹੁੰਦੀ ਹੈ ਅਤੇ ਆਉਣਾ ਤੇ ਜਾਣਾ ਮੁਕ ਜਾਂਦਾ ਹੈ, ਹੇ ਮੇਰੇ ਮਿੱਤਰ!
Fareedkot Teekaਹੇ ਮੇਰੇ ਮਿਤ੍ਰੋ! ਨਾਮ ਜਪਨੇ ਸੇ (ਪਰਮ) ਬਡਾ ਸੁਖ ਅਰਥਾਤ ਸਰੂਪਾਨੰਦ ਪਾਈਤਾ ਹੈ ਔ ਜਨਮ ਮਰਨ ਮਿਟ ਜਾਤਾ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਦਾ ਨਾਮ ਜਪਦਿਆਂ ਸਭ ਤੋਂ ਸ੍ਰੇਸ਼ਟ ਸੁਖ ਹਾਸਲ ਕਰ ਲਈਦਾ ਹੈ ਅਤੇ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਜਪਤ = ਜਾਪਦਿਆਂ। ਪਰਮ = ਸਭ ਤੋਂ ਉੱਚਾ। ਪਾਈਐ = ਹਾਸਲ ਕਰੀਦਾ ਹੈ। ਆਵਾਗਉਣੁ = ਜਗਤ ਵਿਚ ਆਉਣ ਤੇ ਜਗਤ ਤੋਂ ਜਾਣ (ਦਾ ਗੇੜ), ਜਨਮ ਮਰਨ ਦਾ ਗੇੜ। ਮੀਤ = ਹੇ ਮਿੱਤਰ! ॥੧॥ ਰਹਾਉ ॥

SikhNet (Spanish)el Nombre del Señor, la Paz interior es obtenida y las idas y venidas se terminan, oh amigo.

ਗੁਣ ਗਾਵਤ; ਹੋਵਤ ਪਰਗਾਸੁ ॥

gun gaavat; hovat paragaas |

Sant Singh KhalsaSinging the Glorious Praises of the Lord, one is enlightened,
Manmohan SinghSinging the Lord's praise, the soul is illumined,
Manmohan Singh (Punjabi)ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ ਆਤਮਾਂ ਪ੍ਰਕਾਸ਼ਵਾਨ ਥੀ ਵੰਞਦੀ ਹੈ,
Fareedkot Teekaਗੁਣੋਂ ਕੋ ਗਾਵਣੇ ਕਰ (ਪ੍ਰਕਾਸ) ਗ੍ਯਾਨ ਹੋਤਾ ਹੈ॥
Prof. Sahib Singhਹੇ ਮਿੱਤਰ! ਪਰਮਾਤਮਾ ਦੇ ਗੁਣ ਗਾਂਦਿਆਂ (ਮਨ ਵਿਚ ਸਹੀ ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ,

ਪਦ ਅਰਥ ਗਾਵਤ = ਗਾਂਦਿਆਂ। ਪਰਗਾਸੁ = ਚਾਨਣ।

SikhNet (Spanish)Cantando Su Alabanza, la mente se ilumina

ਚਰਨ ਕਮਲ ਮਹਿ; ਹੋਇ ਨਿਵਾਸੁ ॥੧॥

charan kamal meh; hoe nivaas |1|

Sant Singh Khalsaand comes to dwell in His lotus feet. ||1||
Manmohan Singhand the mortal abides in the Lord's lotus-feet.
Manmohan Singh (Punjabi)ਅਤੇ ਪ੍ਰਾਨੀ ਪ੍ਰਭੂ ਦੇ ਕੰਵਲ ਪੈਰਾਂ ਵਿੱਚ ਵਸੇਬਾ ਪਾ ਲੈਂਦਾ ਹੈ।
Fareedkot Teekaਪੁਨਾ ਪਰਮੇਸ਼੍ਵਰ ਕੇ ਚਰਨ ਕਮਲੋਂ ਮੇਂ ਮਨ ਕਾ ਨਿਵਾਸੁ ਹੋਤਾ ਹੈ॥੧॥
Prof. Sahib Singhਅਤੇ ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਮਨ ਟਿਕਿਆ ਰਹਿੰਦਾ ਹੈ ॥੧॥

ਪਦ ਅਰਥ ਮਹਿ = ਵਿਚ। ਨਿਵਾਸੁ = ਟਿਕਾਉ ॥੧॥

SikhNet (Spanish)y uno descansa en los Pies de Loto de Dios. (1)

ਸੰਤਸੰਗਤਿ ਮਹਿ; ਹੋਇ ਉਧਾਰੁ ॥

santasangat meh; hoe udhaar |

Sant Singh KhalsaIn the Society of the Saints, one is saved.
Manmohan SinghIn the society of saints, one is emancipated,
Manmohan Singh (Punjabi)ਸਤਿਸੰਗਤ ਅੰਦਰ ਇਨਸਾਨ ਬੰਦਖਲਾਸ ਹੋ ਜਾਂਦਾ ਹੈ,
Fareedkot Teekaਸੰਤੋਂ ਕੀ ਸੰਗਤ ਮੇਂ ਉਧਾਰ ਹੋਤਾ ਹੈ॥
Prof. Sahib Singhਗੁਰੂ ਦੀ ਸੰਗਤ ਵਿਚ ਰਿਹਾਂ ਤੇਰਾ ਪਾਰ-ਉਤਾਰਾ ਹੋ ਜਾਇਗਾ,

ਪਦ ਅਰਥ ਸੰਤ ਸੰਗਤਿ = ਗੁਰੂ ਦੀ ਸੰਗਤ। ਉਧਾਰੁ = ਪਾਰ-ਉਤਾਰਾ।

SikhNet (Spanish)Cada uno puede ser emancipado a través del Servicio de los Santos;

ਨਾਨਕ; ਭਵਜਲੁ ਉਤਰਸਿ ਪਾਰਿ ॥੨॥੧॥੫੭॥

naanak; bhavajal utaras paar |2|1|57|

Sant Singh KhalsaO Nanak, he crosses over the terrifying world-ocean. ||2||1||57||
Manmohan SinghO Nanak, and he crosses the terrible world-ocean.
Manmohan Singh (Punjabi)ਹੇ ਨਾਨਕ ਅਤੇ ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਸੀ ਕਰ ਸੰਸਾਰ ਸੇ ਪਾਰ ਉਤਾਰੀਤਾ ਹੈ॥੨॥੧॥੫੭॥
Prof. Sahib Singhਤੇ ਹੇ ਨਾਨਕ! ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਹਿਂਗਾ ॥੨॥੧॥੫੭॥

ਪਦ ਅਰਥ ਭਵਜਲੁ = ਸੰਸਾਰ-ਸਮੁੰਦਰ। ਉਤਰਸਿ = ਤੂੰ ਲੰਘ ਜਾਹਿਂਗਾ ॥੨॥੧॥੫੭॥

SikhNet (Spanish)de esta forma, dice Nanak, uno nada a través del mar de la existencia.(2-1-57)

Open this shabad →

Shabad Guru Arjan Dev Ji Raag Raamkalee

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਗੁਰੁ ਪੂਰਾ ਮੇਰਾ ਗੁਰੁ ਪੂਰਾ ॥

gur pooraa meraa gur pooraa |

Sant Singh KhalsaMy Guru is perfect, my Guru is perfect.
Manmohan SinghPerfect is my Guru, my Guru is Perfect.
Manmohan Singh (Punjabi)ਪੂਰਨ ਹਨ ਮੇਰੇ ਗੁਰੂ ਜੀ, ਮੇਰੇ ਗੁਰੂ ਜੀ ਪੂਰਨ ਹਨ।
Fareedkot Teekaਤੀਨੋਂ ਕਾਲੋਂ ਮੇਂ ਮੇਰਾ ਗੁਰੂ ਸਭ ਕਾਮ ਮੇਂ ਪੂਰਾ ਹੈ॥
Prof. Sahib Singhਮੇਰਾ ਗੁਰੂ ਸਭ ਗੁਣਾਂ ਦਾ ਮਾਲਕ ਹੈ, ਮੇਰਾ ਗੁਰੂ ਪੂਰੀ ਸਮਰਥਾ ਵਾਲਾ ਹੈ।

ਪਦ ਅਰਥ ਪੂਰਾ = ਸਾਰੇ ਗੁਣਾਂ ਦਾ ਮਾਲਕ, ਸਭ ਤਾਕਤਾਂ ਦਾ ਮਾਲਕ।

SikhNet (Spanish)Mi Guru es Perfecto; es en verdad Perfecto.

ਰਾਮ ਨਾਮੁ ਜਪਿ ਸਦਾ ਸੁਹੇਲੇ; ਸਗਲ ਬਿਨਾਸੇ ਰੋਗ ਕੂਰਾ ॥੧॥ ਰਹਾਉ ॥

raam naam jap sadaa suhele; sagal binaase rog kooraa |1| rahaau |

Sant Singh KhalsaChanting the Lord's Name, I am always at peace; all my illness and fraud is dispelled. ||1||Pause||
Manmohan SinghMeditating on the Lord's Name, I am ever at peace and all my ailments and falsehood are eradicated. Pause.
Manmohan Singh (Punjabi)ਸਾਹਿਬ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਮੈਂ ਸਦੀਵ ਹੀ ਸੁਖੀ ਹਾਂ ਅਤੇ ਮੇਰੀਆਂ ਸਾਰੀਆਂ ਬੀਮਾਰੀਆਂ ਅਤੇ ਝੂਠ ਨਸ਼ਟ ਹੋ ਗਏ ਹਨ। ਠਹਿਰਾਓ।
Fareedkot Teekaਤਿਨ੍ਹੋਂ ਗੁਰੋਂ ਦੁਆਰੇ ਨਾਮ ਕੋ ਜਪ ਕੇ ਹਮ ਸਦਾ ਸੁਖੀ ਹੂਏ ਹੈਂ ਔ ਸਗਲ ਰੋਗ ਦੂਰ ਹੂਏ ਹੈਂ ਔ (ਕੂਰਾ) ਮੂਰਖਪੁਣਾ ਦੂਰ ਭਯਾ ਹੈ॥੧॥ ਰਹਾਉ ॥
Prof. Sahib Singh(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪ ਕੇ ਮਨੁੱਖ ਸਦਾ ਸੁਖੀ ਰਹਿੰਦੇ ਹਨ, ਮਾਇਆ ਦੇ ਮੋਹ ਤੋਂ ਪੈਦਾ ਹੋਣ ਵਾਲੇ ਉਹਨਾਂ ਦੇ ਸਾਰੇ ਰੋਗ ਦੂਰ ਹੋ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਸੁਹੇਲੇ = ਸੁਖੀ। ਸਗਲ = ਸਾਰੇ। ਰੋਗ ਕੂਰਾ = ਕੂੜ ਦੇ ਰੋਗ, ਮਾਇਆ ਦੇ ਮੋਹ ਤੋਂ ਪੈਦਾ ਹੋਏ ਰੋਗ ॥੧॥ ਰਹਾਉ ॥

SikhNet (Spanish)Contemplando Su Nombre uno vive en Éxtasis, libre de los males ilusorios.(1-Pausa)

ਏਕੁ ਅਰਾਧਹੁ; ਸਾਚਾ ਸੋਇ ॥

ek araadhahu; saachaa soe |

Sant Singh KhalsaWorship and adore that One Lord alone.
Manmohan SinghMeditate thou on that True Lord alone.
Manmohan Singh (Punjabi)ਤੂੰ ਕੇਵਲ ਉਸ ਸੱਚੇ ਸੁਆਮੀ ਦਾ ਹੀ ਸਿਮਰਨ ਕਰ।
Fareedkot Teekaਹੇ ਭਾਈ! ਤਾਂ ਤੇ ਏਕ ਜੋ ਸਾਚਾ ਹੈ (ਸੋਇ) ਤਿਸ ਕੋ ਅਰਾਧੋ॥
Prof. Sahib Singh(ਗੁਰੂ ਦੇ ਦਰ ਤੇ ਆ ਕੇ) ਸਦਾ ਕਾਇਮ ਰਹਿਣ ਵਾਲੇ ਉਸ ਇੱਕ ਪਰਮਾਤਮਾ ਦਾ ਆਰਾਧਨ ਕਰਿਆ ਕਰੋ,

ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ। ਏਕੁ ਸੋਇ = ਸਿਰਫ਼ ਉਸ ਪਰਮਾਤਮਾ ਨੂੰ।

SikhNet (Spanish)Vive sólo en tu Señor,

ਜਾ ਕੀ ਸਰਨਿ; ਸਦਾ ਸੁਖੁ ਹੋਇ ॥੧॥

jaa kee saran; sadaa sukh hoe |1|

Sant Singh KhalsaIn His Sanctuary, eternal peace is obtained. ||1||
Manmohan SinghIn his refuge, ever-lasting peace is obtained.
Manmohan Singh (Punjabi)ਜਿਸ ਦੀ ਸ਼ਰਣਾਗਤ ਅੰਦਰ ਸਦੀਵੀ ਆਰਾਮ ਪ੍ਰਾਪਤ ਹੋ ਜਾਂਦਾ ਹੈ।
Fareedkot Teekaਜਿਸ ਕੀ ਸਰਨ ਲੈਨੇ ਸੇ ਅਚੁਤ ਸੁਖੁ ਪ੍ਰਾਪਤਿ ਹੋਵੈ॥੧॥
Prof. Sahib Singhਜਿਸ ਦੀ ਸਰਨ ਪਿਆਂ ਸਦਾ ਆਤਮਕ ਆਨੰਦ ਮਿਲਦਾ ਹੈ ॥੧॥

ਪਦ ਅਰਥ ਜਾ ਕੀ ਸਰਨਿ = ਜਿਸ (ਪ੍ਰਭੂ) ਦਾ ਆਸਰਾ ਲਿਆਂ ॥੧॥

SikhNet (Spanish)pues en Su Santuario uno está siempre en Éxtasis (1)

ਨੀਦ ਸੁਹੇਲੀ; ਨਾਮ ਕੀ ਲਾਗੀ ਭੂਖ ॥

need suhelee; naam kee laagee bhookh |

Sant Singh KhalsaOne who feels hunger for the Naam sleeps in peace.
Manmohan SinghWhen the mortal has hunger for the Lord's Name alone, he sleeps in peace.
Manmohan Singh (Punjabi)ਜਦ ਪ੍ਰਾਣੀ ਨੂੰ ਕੇਵਲ ਪ੍ਰਭੂ ਦੇ ਨਾਮ ਦੀ ਹੀ ਭੁੱਖ ਲੱਗਦੀ ਹੈ ਤਾਂ ਉਹ ਆਰਾਮ ਅੰਦਰ ਸੌਦਾਂ ਹੈ।
Fareedkot Teekaਜਬ ਸੇ ਨਾਮ ਕੀ (ਭੂਖ) ਚਾਹ ਲਗੀ ਹੈ ਤਬ ਸੇ ਸੁਖ ਕੇ ਦੇਣੇ ਵਾਲੀ ਸਾਂਤੀ ਰੂਪ ਨਿੰਦ੍ਰਾ ਪ੍ਰਾਪਤਿ ਭਈ ਹੈ॥
Prof. Sahib Singh(ਗੁਰੂ ਦੀ ਸਰਨ ਪਿਆਂ) ਪਰਮਾਤਮਾ ਦੇ ਨਾਮ ਦੀ ਲਗਨ ਪੈਦਾ ਹੋ ਜਾਂਦੀ ਹੈ, ਤੇ, ਨਾਮ ਵਿਚ ਲੀਨਤਾ ਮਨੁੱਖ ਵਾਸਤੇ ਸੁਖਦਾਈ ਹੋ ਜਾਂਦੀ ਹੈ।

ਪਦ ਅਰਥ ਨੀਦ = (ਪ੍ਰਭੂ-ਚਰਨਾਂ ਵਿਚ) ਲੀਨਤਾ। ਸੁਹੇਲੀ = ਸੁਖਦਾਈ।

SikhNet (Spanish)La añoranza se tiene sólo al Nombre del Señor; duerme en Paz,

ਹਰਿ ਸਿਮਰਤ; ਬਿਨਸੇ ਸਭ ਦੂਖ ॥੨॥

har simarat; binase sabh dookh |2|

Sant Singh KhalsaMeditating in remembrance on the Lord, all pains are dispelled. ||2||
Manmohan SinghPondering over the Lord, all the agonies are eradicated.
Manmohan Singh (Punjabi)ਪ੍ਰਭੂ ਦਾ ਆਰਾਧਨ ਕਰਨ ਦੁਆਰਾ, ਸਾਰੀਆਂ ਪੀੜਾਂ ਨਸ਼ਟ ਹੋ ਜਾਂਦੀਆਂ ਹਨ।
Fareedkot Teekaਹਰੀ ਕੇ ਸਿਮਰਨੇ ਸੇ ਸਭ ਦੁਖ ਦੂਰ ਹੂਏ ਹੈਂ॥੨॥
Prof. Sahib Singhਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ॥੨॥

ਪਦ ਅਰਥ ਸਿਮਰਤ = ਸਿਮਰਦਿਆਂ ॥੨॥

SikhNet (Spanish)todas las aflicciones desaparecen contemplando Su Nombre.(2)

ਸਹਜਿ ਅਨੰਦ ਕਰਹੁ. ਮੇਰੇ ਭਾਈ ॥

sehaj anand karahu. mere bhaaee |

Sant Singh KhalsaEnjoy celestial bliss, O my Siblings of Destiny.
Manmohan SinghEnjoy thou the celestial bliss, O my brother.
Manmohan Singh (Punjabi)ਤੂੰ ਬੈਕੁੰਠੀ ਖੁਸ਼ੀ ਮਾਣ, ਹੇ ਮੇਰੇ ਵੀਰ!
Fareedkot Teekaਤਾਂ ਤੇ ਹੇ ਮੇਰੇ ਭਾਈ! ਨਾਮ ਕੋ ਜਪ ਕੇ ਅਬ ਹਮ ਸੁਭਾਵਕ ਹੀ ਅਨੰਦ ਕਾ ਧਾਰਨਾ ਕਰਤੇ ਹੈਂ॥
Prof. Sahib Singhਹੇ ਮੇਰੇ ਭਾਈ! ਆਤਮਕ ਅਡੋਲਤਾ ਵਿਚ ਟਿਕ ਕੇ ਆਤਮਕ ਖ਼ੁਸ਼ੀਆਂ ਪ੍ਰਾਪਤ ਕਰੋ।

ਪਦ ਅਰਥ ਸਹਿਜ = ਆਤਮਕ ਅਡੋਲਤਾ ਵਿਚ (ਟਿਕ ਕੇ)। ਭਾਈ = ਹੇ ਭਾਈ!

SikhNet (Spanish)Oh amigo, habita en la Paz del Equilibrio

ਗੁਰਿ ਪੂਰੈ; ਸਭ ਚਿੰਤ ਮਿਟਾਈ ॥੩॥

gur poorai; sabh chint mittaaee |3|

Sant Singh KhalsaThe Perfect Guru has eradicated all anxiety. ||3||
Manmohan SinghThe Perfect Guru shall rid thee of all thy anxiety.
Manmohan Singh (Punjabi)ਪੂਰਨ ਗੁਰਦੇਵ ਜੀ ਤੇਰੇ ਸਾਰੇ ਫਿਕਰ ਅੰਦੇਸ਼ੇ ਦੂਰ ਕਰ ਦੇਣਗੇ।
Fareedkot Teekaਕਿਉਂਕਿ ਗੁਰ ਪੂਰਿਓਂ ਨੇ ਸਭ ਚਿੰਤਾ ਮਿਟਾਈ ਹੈਂ॥੩॥
Prof. Sahib Singh(ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ) ਪੂਰਾ ਗੁਰੂ ਉਸ ਦੀ ਸਾਰੀ ਚਿੰਤਾ ਮਿਟਾ ਦੇਂਦਾ ਹੈ ॥੩॥

ਪਦ ਅਰਥ ਗੁਰਿ = ਗੁਰੂ ਨੇ। ਸਭ = ਸਾਰੀ ॥੩॥

SikhNet (Spanish)y tu Guru Perfecto te liberará de todas tus preocupaciones. (3)

ਆਠ ਪਹਰ; ਪ੍ਰਭ ਕਾ ਜਪੁ ਜਾਪਿ ॥

aatth pehar; prabh kaa jap jaap |

Sant Singh KhalsaTwenty-four hours a day, chant God's Chant.
Manmohan SinghUtter thou the Lord's Name through all the eight watches,
Manmohan Singh (Punjabi)ਅੱਠੇ ਪਹਿਰ ਹੀ ਤੂੰ ਸਾਹਿਬ ਦੇ ਨਾਮ ਦਾ ਊਚਾਰਨ ਕਰ,
Fareedkot Teekaਹਮ ਤੋ ਆਠੋਂ ਪਹਿਰ ਹਰੀ ਕਾ ਜਾਪ ਜਪਤੇ ਹੈਂ॥
Prof. Sahib Singh(ਗੁਰੂ ਦੀ ਸਰਨ ਪੈ ਕੇ) ਅੱਠੇ ਪਹਿਰ ਪ੍ਰਭੂ ਦੇ ਨਾਮ ਦਾ ਜਾਪ ਕਰਿਆ ਕਰ।

ਪਦ ਅਰਥ ਜਾਪਿ = ਜਪਿਆ ਕਰੋ।

SikhNet (Spanish)Contempla a tu Dios noche y día,

ਨਾਨਕ. ਰਾਖਾ ਹੋਆ ਆਪਿ ॥੪॥੨॥੫੮॥

naanak. raakhaa hoaa aap |4|2|58|

Sant Singh KhalsaO Nanak, He Himself shall save you. ||4||2||58||
Manmohan Singhand He shall Himself save thee, O Nanak.
Manmohan Singh (Punjabi)ਅਤੇ ਊਹ ਖੁਦ ਹੀ ਤੇਰੀ ਰੱਖਿਆ ਕਰੇਗਾ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਸੀ ਸੇ ਹਮਾਰਾ ਤੋ ਰਾਖਾ ਆਪ ਸਤਿਗੁਰੂ ਹੂਆ ਹੈ, ਭਾਵ ਭਜਨ ਮੇਂ ਹਮ ਕੋ ਬਿਘਨ ਨਹੀਂ ਹੋਤਾ॥੪॥੨॥੫੮॥
Prof. Sahib Singhਹੇ ਨਾਨਕ! (ਜਿਹੜਾ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ ਪ੍ਰਭੂ) ਆਪ ਉਸ ਦਾ ਰਖਵਾਲਾ ਬਣਦਾ ਹੈ ॥੪॥੨॥੫੮॥

ਪਦ ਅਰਥ ਨਾਨਕ = ਹੇ ਨਾਨਕ! ਰਾਖਾ = ਰਖਵਾਲਾ ॥੪॥੨॥੫੮॥

SikhNet (Spanish)Él siempre te conservará íntegro. (4-2-58)

Open this shabad →

Shabad Guru Arjan Dev Ji Raag Raamkalee

ਰਾਗੁ ਰਾਮਕਲੀ ਮਹਲਾ ੫ ਪੜਤਾਲ ਘਰੁ ੩ ॥

raag raamakalee mahalaa 5 parrataal ghar 3 |

Sant Singh KhalsaRaag Raamkalee, Fifth Mehl, Partaal, Third House:
Manmohan SinghRag Ramkali 5th Guru. Partal.
Manmohan Singh (Punjabi)ਰਾਗ ਰਾਮਕਲੀ ਪੰਜਵੀਂ ਪਾਤਿਸ਼ਾਹੀ। ਪੜਤਾਲ।
Prof. Sahib Singhਰਾਗ ਰਾਮਕਲੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਪੜਤਾਲ'।
SikhNet (Spanish)Ramkali, Mejl Guru Aryan, Quinto Canal Divino, Partala.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਨਰਨਰਹ; ਨਮਸਕਾਰੰ ॥

naranarah; namasakaaran |

Sant Singh KhalsaI humbly bow to the Lord, the Supreme Being.
Manmohan SinghI make obeisance unto the Omnipotent Lord.
Manmohan Singh (Punjabi)ਮੈਂ ਸਰਬ-ਸ਼ਕਤੀਮਾਨ ਸੁਆਮੀ ਨੂੰ ਬੰਦਨਾਂ ਕਰਦਾ ਹਾਂ।
Fareedkot Teekaਨਰੋਂ ਮੇਂ ਜੋ (ਨਰਹ) ਸ੍ਰੇਸਟ ਵਾ ਨਿਅੰਤਾ ਪਰਮੇਸ੍ਵਰ ਹੈ ਤਿਸ ਕੋ ਹਮਾਰੀ ਨਮਸਕਾਰ ਹੈ॥☬ਵਹੁ ਕੈਸਾ ਹੈ?
Prof. Sahib Singhਸਦਾ ਪਰਮਾਤਮਾ ਨੂੰ ਨਮਸਕਾਰ ਕਰਦੇ ਰਹੋ।

ਪਦ ਅਰਥ ਨਰਨਰਹ = ਨਰਾਂ ਵਿਚੋਂ ਸ੍ਰੇਸ਼ਟ ਨਰ, ਪਰਮਾਤਮਾ।

SikhNet (Spanish)Saludo al Hombre, al Ser, a Dios Único,

ਜਲਨ ਥਲਨ ਬਸੁਧ ਗਗਨ; ਏਕ ਏਕੰਕਾਰੰ ॥੧॥ ਰਹਾਉ ॥

jalan thalan basudh gagan; ek ekankaaran |1| rahaau |

Sant Singh KhalsaThe One, the One and Only Creator Lord permeates the water, the land, the earth and the sky. ||1||Pause||
Manmohan SinghThe one Lord alone is permeating the water, the desert, the earth and the sky. Pause.
Manmohan Singh (Punjabi)ਕੇਵਲ ਇੱਕ ਸੁਆਮੀ ਹੀ ਪਾਣੀ, ਮਾਰੂਥਲ, ਧਰਤੀ ਅਤੇ ਆਕਾਸ਼ ਅੰਦਰ ਸਮਾਂ ਰਿਹਾ ਹੈ। ਠਹਿਰਾਓ।
Fareedkot Teekaਜਲੋਂ ਮੇਂ ਥਲੋਂ ਮੇਂ ਅਰਥਾਤ ਮਾਰੂ ਅਸਥਲੋਂ ਮੇਂ ਔ ਪ੍ਰਿਥਵੀ ਮੇਂ ਪੁਨਹ ਅਕਾਸ ਮੇਂ ਜੋ ਏਕੋ ਏਕ ਸਰੂਪ ਹੈ☬ਪੁਨਹ ਵਹੁ ਕੈਸਾ ਹੈ?☬ਸਾਮਰਥ ਹੈ॥੧॥ ਰਹਾਉ ॥
Prof. Sahib Singhਉਹ ਇੱਕ ਸਰਬ-ਵਿਆਪਕ ਪਰਮਾਤਮਾ ਜਲਾਂ ਵਿਚ ਮੌਜੂਦ ਹੈ, ਥਲਾਂ ਵਿਚ ਹੈ, ਧਰਤੀ ਵਿਚ ਹੈ, ਤੇ ਆਕਾਸ਼ ਵਿਚ ਹੈ ॥੧॥ ਰਹਾਉ ॥

ਪਦ ਅਰਥ ਜਲਨ = ਜਲਾਂ ਵਿਚ। ਥਲਨ = ਥਲਾਂ ਵਿਚ। ਬਸੁਧ = ਧਰਤੀ ਵਿਚ। ਗਗਨ = ਆਕਾਸ਼ ਵਿਚ। ਏਕੰਕਾਰੰ = ਸਰਬ-ਵਿਆਪਕ ਪ੍ਰਭੂ ॥੧॥ ਰਹਾਉ ॥

SikhNet (Spanish)Quien prevalece en las aguas y en la tierra y es también el Señor de los Cielos.(1-Pausa)

ਹਰਨ ਧਰਨ; ਪੁਨ ਪੁਨਹ ਕਰਨ ॥

haran dharan; pun punah karan |

Sant Singh KhalsaOver and over again, the Creator Lord destroys, sustains and creates.
Manmohan SinghOver and over again, the Creator creates the creation. he sustains and also destroys it,
Manmohan Singh (Punjabi)ਬਾਰੰਬਾਰ ਰਚਣਹਾਰ ਰਚਨਾ ਨੂੰ ਰਚਦਾ ਹੈ। ਉਹ ਇਸ ਨੂੰ ਆਸਰਾ ਦਿੰਦਾ ਹੈ ਅਤੇ ਨਾਸ ਭੀ ਕਰਦਾ ਹੈ।
Fareedkot Teekaਬਾਰੰਬਾਰ ਸੰਸਾਰ ਕੋ ਕਰ ਕੇ (ਧਰਨ) ਪਾਲਨਾ ਕਰਤਾ ਹੈ ਪੁਨਹ (ਹਰਨ) ਨਾਸ ਭੀ ਕਰ ਦੇਤਾ ਹੈ॥
Prof. Sahib Singhਪਰਮਾਤਮਾ ਸਭ ਦਾ ਨਾਸ ਕਰਨ ਵਾਲਾ ਹੈ, ਉਹੀ ਸਭ ਦਾ ਪਾਲਣ ਵਾਲਾ ਹੈ, ਉਹੀ ਜੀਵਾਂ ਨੂੰ ਮੁੜ ਮੁੜ ਪੈਦਾ ਕਰਨ ਵਾਲਾ ਹੈ।

ਪਦ ਅਰਥ ਹਰਨ = ਨਾਸ ਕਰਨ ਵਾਲਾ। ਧਰਨ = ਪਾਲਣ ਵਾਲਾ। ਪੁਨ ਪੁਨਹ = ਮੁੜ ਮੁੜ। ਕਰਨ = ਪੈਦਾ ਕਰਨ ਵਾਲਾ।

SikhNet (Spanish)Él sostiene y también destruye; Él nos trae a nuestro ser una y otra vez.

ਨਹ ਗਿਰਹ. ਨਿਰੰਹਾਰੰ ॥੧॥

neh girah. niranhaaran |1|

Sant Singh KhalsaHe has no home; He needs no nourishment. ||1||
Manmohan SinghHe has no home, nor takes He any food.
Manmohan Singh (Punjabi)ਨਾਂ ਉਸ ਦਾ ਕੋਈ ਘਰ ਹੈ ਨਾਂ ਹੀ ਉਹ ਭੋਜਨ ਛਕਦਾ ਹੈ।
Fareedkot Teekaਪੁਨਹ ਜਿਸ ਕਾ ਘਰ ਨਹੀਂ ਹੈ ਔ ਭੋਜਨ ਭੀ ਨਹੀਂ ਖਾਤਾ॥੧॥
Prof. Sahib Singhਉਸ ਦਾ ਕੋਈ ਖ਼ਾਸ ਘਰ ਨਹੀਂ, ਉਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ ॥੧॥

ਪਦ ਅਰਥ ਗਿਰਹ = ਗ੍ਰਿਹ, ਘਰ। ਨਿਰੰਹਾਰੰ = ਨਿਰ-ਅਹਾਰੰ, ਖ਼ੁਰਾਕ ਤੋਂ ਬਿਨਾ ॥੧॥

SikhNet (Spanish)Él no tiene un recinto ni depende de la comida.(1)

ਗੰਭੀਰ ਧੀਰ ਨਾਮ ਹੀਰ; ਊਚ ਮੂਚ ਅਪਾਰੰ ॥

ganbheer dheer naam heer; aooch mooch apaaran |

Sant Singh KhalsaThe Naam, the Name of the Lord, is deep and profound, strong, poised, lofty, exalted and infinite.
Manmohan SinghUnfathomable, Fortitudinous, Lofty, Grand and Infinite is the Lord, and His Name is precious like the jewel.
Manmohan Singh (Punjabi)ਆਥਾਹ, ਧੀਰਜਵਾਨ, ਬੁਲੰਦ, ਵਿਸ਼ਾਲ ਅਤੇ ਬੇਅੰਤ ਹੈ ਸੁਆਮੀ ਅਤੇ ਜਵੇਹਰ ਵਰਗਾ ਵਡਮੁੱਲਾ ਹੈ ਉਸ ਦਾ ਨਾਮ।
Fareedkot Teekaਨਿਹਚਲ ਔ ਧੀਰਜਵਾਨ ਹੈ ਪੁਨਾ ਨਾਮ ਜਿਸ ਕਾ (ਹੀਰ) ਸੁਧ ਅਮੋਲਕ ਔ ਊਚਾ ਹੈ ਵਾ ਬਹੁਤ ਊਚਾ ਹੈ ਤਥਾ ਪਾਰ ਉਰਾਰ ਤੇ ਰਹਿਤ ਹੈ॥
Prof. Sahib Singhਪਰਮਾਤਮਾ (ਮਾਨੋ) ਡੂੰਘਾ (ਸਮੁੰਦਰ) ਹੈ, ਵੱਡੇ ਜਿਗਰੇ ਵਾਲਾ ਹੈ, ਉਸ ਦਾ ਨਾਮ ਬਹੁ-ਮੁੱਲਾ ਹੈ। ਉਹ ਪਰਮਾਤਮਾ ਸਭ ਤੋਂ ਉੱਚਾ ਹੈ, ਸਭ ਤੋਂ ਵੱਡਾ ਹੈ, ਬੇਅੰਤ ਹੈ।

ਪਦ ਅਰਥ ਗੰਭੀਰ = ਡੂੰਘਾ। ਧੀਰ = ਵੱਡੇ ਜਿਗਰੇ ਵਾਲਾ। ਹੀਰ = ਬਹੁ-ਮੁੱਲਾ। ਮੂਚ = ਵੱਡਾ।

SikhNet (Spanish)Es Profundo y Equilibrado; es la Joya, lo Infinito, lo más Elevado. Él se divierte de mil formas;

ਕਰਨ ਕੇਲ. ਗੁਣ ਅਮੋਲ; ਨਾਨਕ. ਬਲਿਹਾਰੰ ॥੨॥੧॥੫੯॥

karan kel. gun amol; naanak. balihaaran |2|1|59|

Sant Singh KhalsaHe stages His plays; His Virtues are priceless. Nanak is a sacrifice to Him. ||2||1||59||
Manmohan SinghNanak is a sacrifice unto Him, who enacts wondrous plays and invaluable are whose merits.
Manmohan Singh (Punjabi)ਨਾਨਕ ਉਸ ਉਤੋਂ ਕੁਰਬਾਨ ਵੰਝਦਾ ਹੈ ਜੋ ਅਸਚਰਜ ਕੌਤਕ ਕਰਦਾ ਹੈ ਅਤੇ ਅਣਮੁੱਲੀਆਂ ਹਨ ਜਿਸ ਦੀਆਂ ਖੂਬੀਆਂ।
Fareedkot Teekaਬਿਲਾਸੋਂ ਕੇ ਕਰਨੇਹਾਰਾ ਹੈ ਔਰ ਗੁਣ ਜਿਸ ਕੇ ਅਮੋਲ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਵਾਹਿਗੁਰੂ ਸੇ ਹਮ ਬਲਿਹਾਰਨੇ ਜਾਤੇ ਹੈਂ॥੨॥੧॥੫੯॥☬ਮਾਯਾ ਕੋ ਛਲ ਰੂਪ ਔ ਸੰਤੋਂ ਮੇਂ ਭਾਵਨੀ ਕਰਨੇ ਸੇ ਸੁਖ ਕੀ ਪ੍ਰਾਪਤੀ ਦਿਖਾਵਤੇ ਹੈਂ:
Prof. Sahib Singhਉਹ ਸਭ ਕੌਤਕ ਕਰਨ ਵਾਲਾ ਹੈ, ਅਮੁੱਲ ਗੁਣਾਂ ਦਾ ਮਾਲਕ ਹੈ। ਹੇ ਨਾਨਕ! ਉਸ ਤੋਂ ਕੁਰਬਾਨ ਜਾਣਾ ਚਾਹੀਦਾ ਹੈ ॥੨॥੧॥੫੯॥

ਪਦ ਅਰਥ ਕਰਨ ਕੇਲ = ਕੌਤਕ ਕਰਨ ਵਾਲਾ। ਅਮੋਲ = ਜਿਸ ਦਾ ਮੁੱਲ ਨਾਹ ਪਾਇਆ ਜਾ ਸਕੇ। ਬਲਿਹਾਰੰ = ਸਦਕੇ, ਕੁਰਬਾਨ ॥੨॥੧॥੫੯॥

SikhNet (Spanish)tiene Virtudes Infinitas. Nanak ofrece su ser en sacrificio a Él.(2-1-59)

Open this shabad →

Shabad Guru Arjan Dev Ji Raag Raamkalee

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਰੂਪ ਰੰਗ ਸੁਗੰਧ ਭੋਗ, ਤਿਆਗਿ ਚਲੇ; ਮਾਇਆ ਛਲੇ. ਕਨਿਕ ਕਾਮਿਨੀ ॥੧॥ ਰਹਾਉ ॥

roop rang sugandh bhog, tiaag chale; maaeaa chhale. kanik kaaminee |1| rahaau |

Sant Singh KhalsaYou must abandon your beauty, pleasures, fragrances and enjoyments; beguiled by gold and sexual desire, you must still leave Maya behind. ||1||Pause||
Manmohan SinghBeguiled by worldly valuables gold and wife, the mortal departs, leaving behind beauty, revelments, fragrance and pleasures of flesh. Pause.
Manmohan Singh (Punjabi)ਸੰਸਾਰੀ ਪਦਾਰਥਾਂ, ਸੋਨੇ ਤੇ ਪਤਨੀ ਦਾ ਠਗਿਆ ਹੋਇਆ ਇਨਸਾਨ ਸੁੰਦਰਤਾ, ਰੰਗ ਰਲੀਆਂ, ਖੁਸ਼ਬੂਈਆਂ ਅਤੇ ਭੋਗ-ਵਿਲਾਸ ਦੇ ਸੁਆਦਾਂ ਨੂੰ ਪਿੱਛੇ ਛੱਡ ਕੇ ਟੁਰ ਜਾਂਦਾ ਹੈ। ਠਹਿਰਾਓ।
Fareedkot Teekaਰੂਪ ਔਰ ਇਸਤ੍ਰੀ ਔਰ ਰੰਗ ਪੁਨਾ ਸੁਗੰਧ ਔਰ ਜੋ ਭੋਗ ਹੈਂ ਅਰ ਸੁਇਨਾ ਔਰ ਇਸਤ੍ਰੀ ਇਹ ਸਭ ਮਾਯਾ ਕੇ ਫਲ੍ਹ ਹੈਂ, ਇਨ ਕੋ ਸਭ ਤਿਆਗ ਕੇ ਚਲੇ ਜਾਤੇ ਹੈਂ॥੧॥ ਰਹਾਉ ॥
Prof. Sahib Singhਸੋਨਾ, ਇਸਤ੍ਰੀ ਆਦਿਕ ਮਾਇਆ ਦੇ ਠੱਗੇ ਹੋਏ ਜੀਵ (ਆਖ਼ਰ ਦੁਨੀਆ ਦੇ ਸਾਰੇ) ਸੋਹਣੇ ਰੂਪ ਰੰਗ ਸੁਗੰਧੀਆਂ ਤੇ ਭੋਗ-ਪਦਾਰਥ ਛੱਡ ਕੇ (ਇਥੋਂ) ਤੁਰ ਪੈਂਦੇ ਹਨ ॥੧॥ ਰਹਾਉ ॥

ਪਦ ਅਰਥ ਤਿਆਗਿ ਚਲੇ = ਛੱਡ ਕੇ ਤੁਰ ਪਏ। ਕਨਿਕ = ਸੋਨਾ। ਕਾਮਿਨੀ = ਇਸਤ੍ਰੀ ॥੧॥ ਰਹਾਉ ॥

SikhNet (Spanish)Debes abandonar la ansiedad por la belleza, los placeres, los perfumes y gozos. Desviado por Maya, el oro y la lujuria, él se ha ido al más allá. (1-Pausa)

ਭੰਡਾਰ ਦਰਬ ਅਰਬ ਖਰਬ; ਪੇਖਿ ਲੀਲਾ ਮਨੁ ਸਧਾਰੈ ॥

bhanddaar darab arab kharab; pekh leelaa man sadhaarai |

Sant Singh KhalsaYou gaze upon billions and trillions of treasures and riches, which delight and comfort your mind,
Manmohan SinghA thousand millions and innumerable treasures of riches and sights of pomp and show, which comfort the mind,
Manmohan Singh (Punjabi)ਧਨ ਦੌਲਤ ਦੇ ਹਜ਼ਾਰ ਕ੍ਰੋੜ ਅਤੇ ਅਣਗਿਣਤ ਖਜ਼ਾਨੇ ਅਤੇ ਸ਼ਾਨ-ਸ਼ੌਕਤ ਦੇ ਨਜ਼ਾਰੇ ਜੋ ਚਿੱਤ ਨੂੰ ਪ੍ਰਸੰਨ ਕਰਦੇ ਹਨ,
Fareedkot Teekaਅਰਬ ਔਰ ਖਰਬ ਗਿਨਤੀ ਹੈ, ਭਾਵ ਬਹੁਤ ਧਨ ਕੇ (ਭੰਡਾਰ) ਖਜਾਨਿਓਂ ਕੀ (ਲੀਲਾ) ਖੇਡ ਦੇਖ ਕੇ ਮਨ ਸਹਿਤ ਅਧਾਰ ਕੇ ਹੋਤਾ ਹੈ ਅਰਥਾਤ ਪ੍ਰਸੰਨ ਹੋਤਾ ਹੈ। ਵਾ (ਸਧਾਰੈ) ਤਿਸ ਤਰਫ ਜਾਤਾ, ਭਾਵ ਅਤੀ ਪ੍ਰੀਤੀ ਕਰਤਾ ਹੈ॥
Prof. Sahib Singhਬੇਅੰਤ ਧਨ ਦੇ ਖ਼ਜ਼ਾਨਿਆਂ ਦੀ ਮੌਜ ਵੇਖ ਵੇਖ ਕੇ (ਮਨੁੱਖ ਦਾ) ਮਨ (ਆਪਣੇ ਅੰਦਰ) ਢਾਰਸ ਬਣਾਂਦਾ ਰਹਿੰਦਾ ਹੈ,

ਪਦ ਅਰਥ ਭੰਡਾਰ = ਖ਼ਜ਼ਾਨੇ। ਦਰਬ = {द्रव्य} ਧਨ। ਅਰਬ ਖਰਬ = ਅਰਬਾਂ ਖਰਬਾਂ ਦੀ ਗਿਣਤੀ ਵਾਲੇ, ਬੇਅੰਤੁ। ਪੇਖਿ = ਵੇਖ ਕੇ। ਲੀਲਾ = ਖੇਡ। ਮਨੁ ਸਧਾਰੈ = ਮਨ ਢਾਰਸ ਬਣਾਂਦਾ ਹੈ।

SikhNet (Spanish)Estás tan orgulloso de tus incalculables tesoros que te dan seguridad,

ਨਹ ਸੰਗਿ ਗਾਮਨੀ ॥੧॥

neh sang gaamanee |1|

Sant Singh Khalsabut these will not go along with you. ||1||
Manmohan Singhgo not with mortal.
Manmohan Singh (Punjabi)ਪ੍ਰਾਣੀ ਦੇ ਨਾਲ ਨਹੀਂ ਜਾਂਦੇ।
Fareedkot Teekaਪਰੰਤੂ ਇਨ ਪਦਾਰਥੋਂ ਕਾ ਪਰਲੋਕ ਮੇਂ ਸਾਥ ਜਾਨਾ ਨਹੀਂ ਹੋਤਾ ਹੈ॥੧॥
Prof. Sahib Singh(ਪਰ ਇਹਨਾਂ ਵਿਚੋਂ ਕੋਈ ਚੀਜ਼ ਇਸ ਦੇ) ਨਾਲ ਨਹੀਂ ਜਾਂਦੀ ॥੧॥

ਪਦ ਅਰਥ ਸੰਗਿ = ਨਾਲ। ਗਾਮਨੀ = ਜਾਂਦਾ ॥੧॥

SikhNet (Spanish)pero nada te acompañará al final. (1)

ਸੁਤ ਕਲਤ੍ਰ ਭ੍ਰਾਤ ਮੀਤ, ਉਰਝਿ ਪਰਿਓ ਭਰਮਿ ਮੋਹਿਓ; ਇਹ ਬਿਰਖ ਛਾਮਨੀ ॥

sut kalatr bhraat meet, urajh pario bharam mohio; ih birakh chhaamanee |

Sant Singh KhalsaEntangled with children, spouse, siblings and friends, you are enticed and fooled; these pass like the shadow of a tree.
Manmohan SinghDeluded by doubt, he is involved in his sons, wife, brothers and friends, but these are short-lived like the shade of a tree.
Manmohan Singh (Punjabi)ਸੰਦੇਹ ਦਾ ਬਹਿਕਾਇਆ ਹੋਇਆ ਉਹ ਆਪਣੇ ਪੁਤਰਾਂ, ਪਤਨੀ, ਭਾਈਆਂ ਅਤੇ ਮਿੱਤਰਾਂ ਅੰਦਰ ਉਲਝਿਆ ਹੋਇਆ ਹੈ ਪਰ ਇਹ ਰੁੱਖ ਦੀ ਛਾਂ ਦੀ ਮਾਨੰਦ ਛਿਨ-ਭੰਗਰ ਹਨ।
Fareedkot Teekaਇਸਤ੍ਰੀ ਤਥਾ ਭਾਈ ਔ ਮਿਤ੍ਰੋਂ ਕੋ ਦੇਖ ਕੇ ਇਨ ਕੇ ਬੀਚ ਭਰਮ ਕਰ ਕੇ ਮੋਹਿਆ ਹੂਆ ਫਸ ਰਹਾ ਹੈ। ਏਹ ਕੈਸੇ ਹੈਂ? ਜੈਸੇ ਬ੍ਰਿਛ ਕੀ (ਛਾਮਨੀ) ਛਾਇਆ ਹੈ, ਭਾਵ ਸੇ ਇਸਥਿਰ ਨਹੀਂ ਹੈਂ॥
Prof. Sahib Singhਪੁੱਤਰ, ਇਸਤ੍ਰੀ, ਭਰਾ, ਮਿੱਤਰ (ਆਦਿਕ ਦੇ ਮੋਹ) ਵਿਚ ਜੀਵ ਫਸਿਆ ਰਹਿੰਦਾ ਹੈ, ਭੁਲੇਖੇ ਦੇ ਕਾਰਨ ਮੋਹ ਵਿਚ ਠੱਗਿਆ ਜਾਂਦਾ ਹੈ-ਪਰ ਇਹ ਸਭ ਕੁਝ ਰੁੱਖ ਦੀ ਛਾਂ (ਵਾਂਗ) ਹੈ।

ਪਦ ਅਰਥ ਸੁਤ = ਪੁੱਤਰ। ਕਲਤ੍ਰ = ਇਸਤ੍ਰੀ। ਭ੍ਰਾਤ = ਭਰਾ। ਮੀਤ = ਮਿੱਤਰ। ਉਰਝਿ ਪਰਿਓ = ਉਲਝਿਆ ਪਿਆ ਹੈ, ਫਸਿਆ ਪਿਆ ਹੈ। ਭਰਮਿ = ਭਰਮ ਵਿਚ, ਭੁਲੇਖੇ ਵਿਚ। ਬਿਰਖ ਛਾਮਨੀ = ਰੁੱਖ ਦੀ ਛਾਂ।

SikhNet (Spanish)Envuelto en el amor ilusorio de tus hijos, esposa, hermanos y amigos, vives en el engaño, pues todo esto es como la sombra pasajera de un árbol.

ਚਰਨ ਕਮਲ ਸਰਨ ਨਾਨਕ; ਸੁਖੁ ਸੰਤ ਭਾਵਨੀ ॥੨॥੨॥੬੦॥

charan kamal saran naanak; sukh sant bhaavanee |2|2|60|

Sant Singh KhalsaNanak seeks the Sanctuary of His lotus feet; He has found peace in the faith of the Saints. ||2||2||60||
Manmohan SinghNanak seeks the protection of the Lord's lotus-feet and through the saintly faith, he obtained peace.
Manmohan Singh (Punjabi)ਨਾਨਕ ਪ੍ਰਭੂ ਦੇ ਕੰਵਲ ਪੈਰਾਂ ਦੀ ਪਨਾਹ ਲੋੜਦਾ ਹੈ ਅਤੇ ਸਾਧੂਆਂ ਵਰਗੀ ਸ਼ਰਧਾ ਰਾਹੀਂ ਉਸ ਨੂੰ ਆਰਾਮ ਪ੍ਰਾਪਤ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਸੰਤੋਂ ਕੇ ਚਰਨ ਕਮਲੋਂ ਕੀ ਸਰਨ ਹੋਇਕੇ ਵਾਹਗੁਰੂ ਕੀ (ਭਾਵਨੀ) ਸਰਧਾ ਮੇਂ ਲਗੇ ਹੈਂ, ਸੋ ਸੁਖ ਰੂਪ ਹੂਏ ਹੈਂ॥੨॥੨॥੬੦॥☬ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਵੈਮਨ ਕੇ ਪਰਥਾਇ ਕਰ ਸਰਬ ਕੋ ਹਰੀ ਨਾਮ ਕਾ ਉਪਦੇਸ਼ ਕਰਤੇ ਹੈਂ:
Prof. Sahib Singh(ਇਸ ਵਾਸਤੇ) ਹੇ ਨਾਨਕ! ਪਰਮਾਤਮਾ ਦੇ ਸੋਹਣੇ ਚਰਨਾਂ ਦੀ ਸਰਨ ਦਾ ਸੁਖ ਹੀ ਸੰਤ ਜਨਾਂ ਨੂੰ ਚੰਗਾ ਲੱਗਦਾ ਹੈ ॥੨॥੨॥੬੦॥

ਪਦ ਅਰਥ ਸੰਤ ਭਾਵਨੀ = ਸੰਤਾਂ ਨੂੰ ਚੰਗਾ ਲੱਗਦਾ ਹੈ ॥੨॥੨॥੬੦॥

SikhNet (Spanish)Nanak busca el Santuario de Sus Pies de Loto; Él ha encontrado la Paz en la Fe de los Santos. (2-2-60)

Open this shabad →

Shabad Guru Tegh Bahadur Ji Raag Raamkalee continues on Ang 902

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God, By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਰਾਗੁ ਰਾਮਕਲੀ ਮਹਲਾ ੯ ਤਿਪਦੇ ॥

raag raamakalee mahalaa 9 tipade |

Sant Singh KhalsaRaag Raamkalee, Ninth Mehl, Thi-Padhay:
Manmohan SinghRag Ramkali. 9th Guru Tipadas.
Manmohan Singh (Punjabi)ਰਾਗ ਰਾਮਕਲੀ। ਨੌਵੀਂ ਪਾਤਿਸ਼ਾਹੀ ਤਿਪਦੇ।
Prof. Sahib Singhਰਾਗ ਰਾਮਕਲੀ ਵਿੱਚ ਗੁਰੂ ਤੇਗਬਹਾਦਰ ਜੀ ਦੀ ਤਿਨ-ਬੰਦਾਂ ਵਾਲੀ ਬਾਣੀ।
SikhNet (Spanish)Ramkali, Mejl Guru Teg Bajadur, Noveno Canal Divino, Ti-Padas.

ਰੇ ਮਨ; ਓਟ ਲੇਹੁ ਹਰਿ ਨਾਮਾ ॥

re man; ott lehu har naamaa |

Sant Singh KhalsaO mind, take the sheltering support of the Lord's Name.
Manmohan SinghO my soul seek thou the shelter of God's Name,
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਵਾਹਿਗੁਰੂ ਦੇ ਨਾਮ ਦੀ ਸ਼ਰਣਾਗਤ ਸੰਭਾਲ,
Fareedkot Teekaਹੇ ਮਨ! ਤੂੰ ਹਰੀ ਕੇ ਨਾਮ ਕੀ ਓਟ ਲੇਹੁ॥
Prof. Sahib Singhਹੇ (ਮੇਰੇ) ਮਨ! ਪਰਮਾਤਮਾ ਦੇ ਨਾਮ ਦਾ ਆਸਰਾ ਲਿਆ ਕਰ,

ਪਦ ਅਰਥ ਓਟ = ਆਸਰਾ।

SikhNet (Spanish)Oh mente, busca el Santuario del Nombre del Señor;

ਜਾ ਕੈ ਸਿਮਰਨਿ ਦੁਰਮਤਿ ਨਾਸੈ; ਪਾਵਹਿ ਪਦੁ ਨਿਰਬਾਨਾ ॥੧॥ ਰਹਾਉ ॥

jaa kai simaran duramat naasai; paaveh pad nirabaanaa |1| rahaau |

Sant Singh KhalsaRemembering Him in meditation, evil-mindedness is dispelled, and the state of Nirvaanaa is obtained. ||1||Pause||
Manmohan Singhremembering which thy evil intellect shall be dispelled and thou shalt obtain the status of supreme bliss. Pause.
Manmohan Singh (Punjabi)ਜਿਸ ਦਾ ਆਰਾਧਨ ਕਰਨ ਦੁਆਰਾਤੇਰੀ ਮੰਦੀ ਅਕਲ ਦੂਰ ਜਾਵੇਗਫ਼ਿ ਅਤੇ ਤੂੰ ਪਰਮ ਪ੍ਰਸੰਨਤਾ ਦੀ ਪਦਵੀ ਨੂੰ ਪਾ ਲਵੇਂਗੀ। ਠਹਿਰਾਓ।
Fareedkot Teekaਜਿਸ ਕੇ ਸਿਮਰਨੇ ਸੇ ਦੁਰਮਤੀ ਦੂਰ ਹੋਵੇ ਔ ਨਿਰਬਾਣ ਪਦ ਕੋ ਪਾਵੇਂ॥੧॥ ਰਹਾਉ ॥
Prof. Sahib Singhਜਿਸ ਨਾਮ ਦੇ ਸਿਮਰਨ ਨਾਲ ਖੋਟੀ ਮੱਤ ਨਾਸ ਹੋ ਜਾਂਦੀ ਹੈ, (ਨਾਮ ਦੀ ਬਰਕਤਿ ਨਾਲ) ਤੂੰ ਉਹ ਆਤਮਕ ਦਰਜਾ ਹਾਸਲ ਕਰ ਲਏਂਗਾ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ ॥੧॥ ਰਹਾਉ ॥

ਪਦ ਅਰਥ ਜਾ ਕੈ ਸਿਮਰਨਿ = ਜਿਸ ਹਰਿ-ਨਾਮ ਦੇ ਸਿਮਰਨ ਨਾਲ। ਦੁਰਮਤਿ = ਖੋਟੀ ਮੱਤ। ਨਿਰਬਾਨ ਪਦੁ = ਉਹ ਆਤਮਕ ਦਰਜਾ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ, ਵਾਸਨਾ-ਰਹਿਤ ॥੧॥ ਰਹਾਉ ॥

SikhNet (Spanish)Contemplándolo, uno se libera de la maldad de la mente y obtiene el Estado de Nirvana.(1-Pausa)

ਬਡਭਾਗੀ ਤਿਹ ਜਨ ਕਉ ਜਾਨਹੁ ਜੋ; ਹਰਿ ਕੇ ਗੁਨ ਗਾਵੈ ॥

baddabhaagee tih jan kau jaanahu jo; har ke gun gaavai |

Sant Singh KhalsaKnow that one who sings the Glorious Praises of the Lord is very fortunate.
Manmohan SinghDeem that man to be very fortunate, who sings God's praise.
Manmohan Singh (Punjabi)ਉਸ ਇਨਸਾਨ ਨੂੰ ਪਰਮ ਚੰਗੇ ਕਰਮਾਂ ਵਾਲਾ ਸਮਝ ਜੋ ਵਾਹਿਗੁਰੂ ਦੀ ਮਹਿਮਾਂ ਗਾਇਨ ਕਰਦਾ ਹੈ।
Fareedkot Teekaਤਿਸ ਜਨ ਕੋ ਬਡੇ ਭਾਗੋਂ ਵਾਲਾ ਜਾਨੋ ਜੋ ਪਰਮੇਸ੍ਵਰ ਕੇ ਗੁਨੋਂ ਕੋ ਗਾਵਤਾ ਹੈ॥
Prof. Sahib Singhਹੇ (ਮੇਰੇ) ਮਨ! ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ ਉਸ ਨੂੰ ਵੱਡੇ ਭਾਗਾਂ ਵਾਲਾ ਸਮਝ।

ਪਦ ਅਰਥ ਤਿਹ ਜਨ ਕਉ = ਉਸ ਮਨੁੱਖ ਨੂੰ। ਜਾਨਹੁ = ਸਮਝੋ।

SikhNet (Spanish)los errores de incontables encarnaciones son lavados

ਜਨਮ ਜਨਮ ਕੇ ਪਾਪ ਖੋਇ ਕੈ; ਫੁਨਿ ਬੈਕੁੰਠਿ ਸਿਧਾਵੈ ॥੧॥

janam janam ke paap khoe kai; fun baikuntth sidhaavai |1|

Sant Singh KhalsaThe sins of countless incarnations are washed off, and he attains the heavenly realm. ||1||
Manmohan SinghWashing off the sins of millions of births, he shall ultimately go to celestial elysium.
Manmohan Singh (Punjabi)ਕ੍ਰੋੜਾਂ ਹੀ ਜਨਮਾਂ ਦੇ ਪਾਪਾਂ ਨੂੰ ਧੋ ਕੇ, ਅੰਤ ਨੂੰ ਉਹ ਸੱਚਖੰਡ ਨੂੰ ਜਾਵੇਗਾ।
Fareedkot Teekaਵਹੁ ਜਨਮਾਂਤ੍ਰੋਂ ਕੇ ਪਾਪੋਂ ਕੋ ਦੂਰ ਕਰ ਕੇ ਪੁਨਹ (ਬੈਕੁੰਠਿ) ਅਬਚਲ ਸਰੂਪ ਮੇਂ ਜਾਤਾ ਹੈ॥੧॥
Prof. Sahib Singhਉਹ ਮਨੁੱਖ ਅਨੇਕਾਂ ਜਨਮਾਂ ਦੇ ਪਾਪ ਦੂਰ ਕਰ ਕੇ ਫਿਰ ਬੈਕੁੰਠ ਵਿਚ ਜਾ ਪਹੁੰਚਦਾ ਹੈ ॥੧॥

ਪਦ ਅਰਥ ਖੋਇ ਕੈ = ਨਾਸ ਕਰ ਕੇ। ਫੁਨਿ = ਮੁੜ, ਫਿਰ। ਬੈਕੁੰਠਿ = ਬੈਕੁੰਠ ਵਿਚ। ਸਿਧਾਵੈ = ਜਾ ਪਹੁੰਚਦਾ ਹੈ ॥੧॥

SikhNet (Spanish)y él obtiene el Recinto Celestial.(1)

Open this shabad (10 lines, Angs 901-902) →

Ang 901 of 1430