ੴ

ਸਿੱਖਬਾਣੀ · SikhBani

ਜਾ ਪ੍ਰਭ ਕੀ ਹਉ ਚੇਰੁਲੀ ਸੋ ਸਭ ਤੇ ਊਚਾ ॥

jaa prabh kee hau cherulee so sabh te aoochaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 400 · 11 lines
Translations

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਜਾ ਪ੍ਰਭ ਕੀ. ਹਉ ਚੇਰੁਲੀ; ਸੋ ਸਭ ਤੇ ਊਚਾ ॥

jaa prabh kee. hau cherulee; so sabh te aoochaa |

Sant Singh KhalsaI am God's maid-servant; He is the highest of all.
Manmohan SinghThe Lord whose hand maiden I am is the highest of all.
Manmohan Singh (Punjabi)ਸੁਆਮੀ, ਜਿਸ ਦੀ ਮੈਂ ਚੇਰੀ ਹਾਂ, ਸਾਰਿਆਂ ਨਾਲੋ ਉੱਚਾ ਹੈ।
Fareedkot Teekaਜਿਸ ਪ੍ਰਭੂ ਕੀ ਮੈਂ (ਚੇਰੁਲੀ) ਦਾਸੀ ਹੂੰ ਸੋ ਸ੍ਵਾਮੀ ਸਭ ਸੇ ਊਚਾ ਹੈ॥
Prof. Sahib Singhਹੇ ਸਹੇਲੀਹੋ! ਮੈਂ ਜਿਸ ਪ੍ਰਭੂ ਦੀ ਨਿਮਾਣੀ ਜਿਹੀ ਦਾਸੀ ਹਾਂ ਮੇਰਾ ਉਹ ਮਾਲਕ-ਪ੍ਰਭੂ ਸਭਨਾਂ ਨਾਲੋਂ ਉੱਚਾ ਹੈ,

ਪਦ ਅਰਥ ਹਉ = ਮੈਂ। ਚੇਰੀ = ਦਾਸੀ। ਚੇਰੁਲੀ = ਨਿਮਾਣੀ ਜਿਹੀ ਦਾਸੀ। ਤੇ = ਤੋਂ, ਨਾਲੋਂ।

SikhNet (Spanish)Aquel Señor de Quien soy Esposa es lo más Alto de los alto;

ਸਭੁ ਕਿਛੁ ਤਾ ਕਾ ਕਾਂਢੀਐ; ਥੋਰਾ ਅਰੁ ਮੂਚਾ ॥੧॥

sabh kichh taa kaa kaandteeai; thoraa ar moochaa |1|

Sant Singh KhalsaAll things, big and small, are said to belong to Him. ||1||
Manmohan SinghAll the things small and big are said to be His.
Manmohan Singh (Punjabi)ਸਾਰੀਆਂ ਛੋਟੀਆਂ ਅਤੇ ਵੱਡੀਆਂ ਵਸਤੂਆਂ ਉਸੇ ਦੀਆਂ ਆਖੀਆਂ ਜਾਂਦੀਆਂ ਹਨ।
Fareedkot Teekaਥੋੜਾ ਭੀ ਔਰ (ਮੂਚਾ) ਬਹੁਤਾ ਭੀ ਸਭ ਕੁਛੁ ਤਿਸੀ ਕਾ (ਕਾਂਢੀਐ) ਕਹੀਤਾ ਹੈ॥੧॥
Prof. Sahib Singhਮੇਰੇ ਪਾਸ ਜੋ ਕੁਝ ਭੀ ਨਿੱਕੀ ਵੱਡੀ ਚੀਜ਼ ਹੈ ਉਸ ਮਾਲਕ ਦੀ ਹੀ ਅਖਵਾਂਦੀ ਹੈ ॥੧॥

ਪਦ ਅਰਥ ਤਾ ਕਾ = ਉਸ (ਪ੍ਰਭੂ) ਦਾ। ਕਾਂਢੀਐ = ਆਖਿਆ ਜਾਂਦਾ ਹੈ। ਮੂਚਾ = ਬਹੁਤਾ। ਥੋਰਾ ਅਰੁ ਮੂਚਾ = ਥੋੜਾ ਅਤੇ ਬਹੁਤਾ, ਨਿੱਕੀ ਵੱਡੀ ਹਰੇਕ ਚੀਜ਼ ॥੧॥

SikhNet (Spanish)Es aclamado como el Maestro de todo, tanto de lo elevado como de lo bajo. (1)

ਜੀਅ ਪ੍ਰਾਨ ਮੇਰਾ ਧਨੋ; ਸਾਹਿਬ ਕੀ ਮਨੀਆ ॥

jeea praan meraa dhano; saahib kee maneea |

Sant Singh KhalsaI surrender my soul, my breath of life, and my wealth, to my Lord Master.
Manmohan SinghMy soul life and wealth are accepted as the Lord's own.
Manmohan Singh (Punjabi)ਮੇਰੀ ਆਤਮਾ, ਜਿੰਦ-ਜਾਨ ਅਤੇ ਦੌਲਤ ਸੁਆਮੀ ਦੀਆਂ ਮੰਨੀਆਂ ਜਾਣੀਆਂ ਹਨ।
Fareedkot Teekaਜੀਵ ਪ੍ਰਾਣ ਧਨ ਜੋ ਕੁਛ ਮੇਰਾ ਹੈ, ਸੋ ਮੈਨੇ ਸਭ ਬਿਭੂਤੀ ਸਾਹਿਬ ਕੀ (ਮਨੀਆ) ਮਾਨੀ ਹੈ; ਵਾ ਸਭ (ਮਨੀਆ) ਵਡਿਆਈ ਤਿਸੀ ਕੀ ਹੈ॥
Prof. Sahib Singhਹੇ ਸਹੇਲੀਹੋ! ਮੇਰੀ ਜਿੰਦ ਮੇਰੇ ਪ੍ਰਾਣ ਮੇਰਾ ਧਨ-ਪਦਾਰਥ-ਇਹ ਸਭ ਕੁਝ ਮੈਂ ਆਪਣੇ ਮਾਲਕ-ਪ੍ਰਭੂ ਦੀ ਦਿੱਤੀ ਹੋਈ ਦਾਤਿ ਮੰਨਦੀ ਹਾਂ।

ਪਦ ਅਰਥ ਧਨੋ = ਧਨੁ। ਜੀਅ-ਜਿੰਦ। ਮਨੀਆ = ਮੰਨਦੀ ਹਾਂ।

SikhNet (Spanish)El Señor es el Sustento de mi Alma y mi Respiración Vital; es mi Único Tesoro, y el Señor me ha aceptado como Suyo.

ਨਾਮਿ ਜਿਸੈ ਕੈ ਊਜਲੀ; ਤਿਸੁ ਦਾਸੀ ਗਨੀਆ ॥੧॥ ਰਹਾਉ ॥

naam jisai kai aoojalee; tis daasee ganeea |1| rahaau |

Sant Singh KhalsaThrough His Name, I become radiant; I am known as His slave. ||1||Pause||
Manmohan SinghI am accounted the maid servant of Him through whose Name I have become pure. Pause.
Manmohan Singh (Punjabi)ਮੈਂ ਉਸ ਦੀ ਟਹਿਲਣ ਗਿਣੀ ਜਾਂਦੀ ਹਾਂ, ਜਿਸਦੇ ਨਾਮ ਦੇ ਰਾਹੀਂ ਮੈਂ ਨਿਰਮਲ ਹੋਈ ਹਾਂ। ਠਹਿਰਾਉ।
Fareedkot Teekaਜਿਸ ਕੇ ਨਾਮ ਜਪਨੇ ਸੇ ਮੇਰੀ ਬੁਧਿ ਉਜਲੀ ਭਈ ਹੈ, ਮੈਂ ਅਪਨੇ ਕੋ ਉਸਦੀ ਦਾਸੀ ਗਿਨਤੀ ਹੂੰ॥੧॥ ਰਹਾਉ ॥
Prof. Sahib Singhਜਿਸ ਮਾਲਕ-ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਮੈਂ ਇੱਜ਼ਤ ਵਾਲੀ ਹੋ ਗਈ ਹਾਂ ਮੈਂ ਆਪਣੇ ਆਪ ਨੂੰ ਉਸ ਦੀ ਦਾਸੀ ਗਿਣਤੀ ਹਾਂ ॥੧॥ ਰਹਾਉ ॥

ਪਦ ਅਰਥ ਨਾਮਿ = ਨਾਮ ਦੀ ਰਾਹੀਂ। ਊਜਲੀ = ਸੁਰਖ਼-ਰੂ, ਇੱਜ਼ਤ ਵਾਲੀ। ਤਿਸੁ = ਉਸ (ਪ੍ਰਭੂ) ਦੀ। ਗਨੀਆ = ਗਿਣਦੀ ਹਾਂ ॥੧॥ ਰਹਾਉ ॥

SikhNet (Spanish)Sí, soy Esclavo de Aquél a través de Cuyo Nombre he sido santificado. (1-Pausa)

ਵੇਪਰਵਾਹੁ ਅਨੰਦ ਮੈ; ਨਾਉ ਮਾਣਕ ਹੀਰਾ ॥

veparavaahu anand mai; naau maanak heeraa |

Sant Singh KhalsaYou are Carefree, the Embodiment of Bliss. Your Name is a gem, a jewel.
Manmohan SinghThou art care free and embodiment of bliss Thy Name is a jewel and a gem.
Manmohan Singh (Punjabi)ਤੂੰ ਬੇ-ਮੁਹਤਾਜ ਅਤੇ ਪਰਸੰਨਤਾ ਸਰੂਪ ਹੈ। ਤੇਰਾ ਨਾਮ ਜਵੇਹਰ ਤੇ ਰਤਨ ਹੈ।
Fareedkot Teekaਜਿਸ ਕੇ ਪਾਸ ਵਹੁ ਹੀਰਾ ਮਾਣਕ ਰੂਪ ਨਾਮ ਪ੍ਰਾਪਤ ਹੈ ਵਹੁ ਬੇਪਰਵਾਹੁ ਹੈ ਔਰ ਆਨੰਦਮਯ ਹੈ॥
Prof. Sahib Singh(ਹੇ ਮੇਰੇ ਮਾਲਕ-ਪ੍ਰਭੂ!) ਤੈਨੂੰ ਕਿਸੇ ਦੀ ਮੁਥਾਜੀ ਨਹੀਂ, ਤੂੰ ਸਦਾ ਆਨੰਦ-ਸਰੂਪ ਹੈਂ, ਤੇਰਾ ਨਾਮ ਮੇਰੇ ਵਾਸਤੇ ਮੋਤੀ ਹੈ ਹੀਰਾ ਹੈ।

ਪਦ ਅਰਥ ਵੇਪਰਵਾਹੁ = ਬੇ-ਮੁਥਾਜ। ਅਨੰਦ ਮੈ = ਆਨੰਦ-ਸਰੂਪ। ਮਾਣਕ = ਮੋਤੀ।

SikhNet (Spanish)Oh Maestro Valeroso, Encarnación de Éxtasis, Tu Nombre es Precioso como joya;

ਰਜੀ ਧਾਈ ਸਦਾ ਸੁਖੁ; ਜਾ ਕਾ ਤੂੰ ਮੀਰਾ ॥੨॥

rajee dhaaee sadaa sukh; jaa kaa toon meeraa |2|

Sant Singh KhalsaOne who has You as her Master, is satisfied, satiated and happy forever. ||2||
Manmohan SinghSated satiated and ever happy is she whose Master Thou art.
Manmohan Singh (Punjabi)ਰੱਜੀ-ਪੱਜੀ ਅਤੇ ਸਦੀਵੀ ਪ੍ਰਸੰਨ ਹੈ ਉਹ, ਜਿਸ ਦਾ ਤੂੰ ਮਾਲਕ ਹੈ।
Fareedkot Teekaਹੇ ਭਾਈ! ਹਮ ਐਸੇ ਬੇਨਤੀ ਕਰਤੇ ਹੈਂ: ਹੇ ਪਰਮੇਸ੍ਵਰ! ਜਿਸ ਕਾ ਤੂੰ (ਮੀਰਾ) ਪਾਤਸ਼ਾਹਿ ਹੈਂ ਤਿਸ ਕੋ ਸਦਾ ਸੁਖ ਪ੍ਰਾਪਤ ਹੈ ਔਰ ਅਗਯਾਨ ਕਾਲ ਮੇਂ ਜੋ ਪਦਾਰਥੋਂ ਕੀ ਓਰ ਬੁਧੀ (ਧਾਈ) ਧਾਉਤੀ ਥੀ ਸੋ (ਰਜੀ) ਸੰਤੁਸ੍ਟ ਹੂਈ ਹੈ; ਵਾ (ਰਜੀ ਧਾਈ) ਏਕ ਪਦ ਸੰਤੁਸਟ ਕਾ ਵਾਚਕ ਹੈ॥੨॥
Prof. Sahib Singhਹੇ ਪ੍ਰਭੂ! ਜਿਸ ਜੀਵ-ਇਸਤ੍ਰੀ ਦਾ (ਜਿਸ ਜੀਵ-ਇਸਤ੍ਰੀ ਦੇ ਸਿਰ ਉਤੇ) ਤੂੰ ਪਾਤਿਸ਼ਾਹ (ਬਣਦਾ) ਹੈਂ ਉਹ (ਮਾਇਆ ਵਲੋਂ) ਰੱਜੀ ਰਹਿੰਦੀ ਹੈ ਤ੍ਰਿਪਤ ਹੋਈ ਰਹਿੰਦੀ ਹੈ ਉਹ ਸਦਾ ਆਨੰਦ ਮਾਣਦੀ ਹੈ ॥੨॥

ਪਦ ਅਰਥ ਧਾਈ = ਧ੍ਰਾਪੀ, ਰੱਜੀ ਹੋਈ, ਤ੍ਰਿਪਤ। ਮੀਰਾ = ਪਾਤਿਸ਼ਾਹ ॥੨॥

SikhNet (Spanish)y por siempre, contenta y en paz está aquella criatura de quien Tú eres su Rey y Maestro. (2)

ਸਖੀ ਸਹੇਰੀ ਸੰਗ ਕੀ; ਸੁਮਤਿ ਦ੍ਰਿੜਾਵਉ ॥

sakhee saheree sang kee; sumat drirraavau |

Sant Singh KhalsaO my companions and fellow maidens, please implant that balanced understanding within me.
Manmohan SinghYe friends and maids of my association implant unto me right understanding.
Manmohan Singh (Punjabi)ਤੁਸੀਂ, ਮੇਰੇ ਮਿਲਾਪ ਵਾਲੀਓ ਸਜਣੀਓ ਅਤੇ ਸਹੇਲੀਓ! ਮੇਰੇ ਅੰਦਰ ਸ਼੍ਰੇਸ਼ਟ ਸਮਝ ਨੂੰ ਪੱਕਾ ਕਰੋ।
Fareedkot Teekaਜੋ ਸੰਗ ਕੀ ਪ੍ਯਾਰੀ ਸਹੇਲੀ ਹੈ ਅਰਥਾਤ ਜਗ੍ਯਾਸੂ ਹੈਂ ਤਿਨ ਕੋ ਮੈਂ ਯਹੀ ਸੁਮਤਿ ਦ੍ਰਿੜਾਉਤੀ ਹੂੰ॥
Prof. Sahib Singhਹੇ ਮੇਰੇ ਨਾਲ ਦੀਓ ਸਹੇਲੀਹੋ! ਮੈਂ ਤੁਹਾਨੂੰ ਇਹ ਭਲੀ ਸਲਾਹ ਮੁੜ ਮੁੜ ਚੇਤੇ ਕਰਾਂਦੀ ਹਾਂ (ਜੋ ਮੈਨੂੰ ਗੁਰੂ ਪਾਸੋਂ ਮਿਲੀ ਹੋਈ ਹੈ),

ਪਦ ਅਰਥ ਸੰਗ ਕੀ = ਨਾਲ ਦੀ। ਸਹੇਰੀ = ਹੇ ਸਹੇਲੀਹੋ! ਸੁਮਤਿ = ਚੰਗੀ ਮਤਿ। ਦ੍ਰਿੜਾਵਉ = ਦ੍ਰਿੜਾਵਉਂ, ਮੈਂ ਨਿਸ਼ਚੇ ਕਰਾਂਦੀ ਹਾਂ।

SikhNet (Spanish)Oh compañeros y amigos, háganme sabio en el Señor para que sirva a Sus Santos

ਸੇਵਹੁ ਸਾਧੂ ਭਾਉ ਕਰਿ; ਤਉ ਨਿਧਿ ਹਰਿ ਪਾਵਉ ॥੩॥

sevahu saadhoo bhaau kar; tau nidh har paavau |3|

Sant Singh KhalsaServe the Holy Saints lovingly, and find the treasure of the Lord. ||3||
Manmohan SinghI serve the saints with love therefore obtain God's treasure.
Manmohan Singh (Punjabi)ਮੈਂ ਪਿਆਰ ਨਾਲ ਸੰਤਾਂ ਦੀ ਟਹਿਲ ਕਾਮਉਂਦਾ ਹਾਂ ਇਸ ਲਈ ਵਾਹਿਗੁਰੂ ਦੇ ਖਜਾਨੇ! ਪਾਉਂਦਾ ਹਾਂ।
Fareedkot Teekaਕਿ ਸਾਧੂਓਂ ਕੋ ਭਾਉ ਕਰ ਕੇ ਸੇਵਨ ਕਰੋ, ਤਬ ਹਰਿ ਨਿਧਿ ਰੂਪ ਕੋ ਪਾਵਹੁਗੇ॥੩॥
Prof. Sahib Singhਤੁਸੀ ਸਰਧਾ-ਪ੍ਰੇਮ ਧਾਰ ਕੇ ਗੁਰੂ ਦੀ ਸਰਨ ਪਵੋ। (ਮੈਂ ਜਦੋਂ ਦੀ ਗੁਰੂ ਦੀ ਸਰਨ ਪਈ ਹਾਂ) ਤਦੋਂ ਤੋਂ ਮੈਂ ਪਰਮਾਤਮਾ ਦਾ ਨਾਮ-ਖ਼ਜ਼ਾਨਾ ਪ੍ਰਾਪਤ ਕਰ ਰਹੀ ਹਾਂ ॥੩॥

ਪਦ ਅਰਥ ਸਾਧੂ = ਗੁਰੂ। ਭਾਉ = ਪ੍ਰੇਮ। ਕਰਿ = ਕਰ ਕੇ। ਨਿਧਿ = ਖ਼ਜ਼ਾਨਾ। ਪਾਵਉ = ਮੈਂ ਹਾਸਲ ਕਰਦੀ ਹਾਂ, ਪਾਵਉਂ {ਨੋਟ: ਲਫ਼ਜ਼ 'ਸੇਵਹੁ' ਅਤੇ 'ਪਾਵਉ' ਦੀ ਵਿਆਕਰਨਿਕ ਸ਼ਕਲ ਖ਼ਾਸ ਧਿਆਨ ਨਾਲ ਵੇਖਣ-ਯੋਗ ਹੈ} ॥੩॥

SikhNet (Spanish)con Amor y así logre el Tesoro de Dios. (3)

ਸਗਲੀ ਦਾਸੀ ਠਾਕੁਰੈ; ਸਭ ਕਹਤੀ ਮੇਰਾ ॥

sagalee daasee tthaakurai; sabh kahatee meraa |

Sant Singh KhalsaAll are servants of the Lord Master, and all call Him their own.
Manmohan SinghAll are the hand maidens of the Lord and all call His their own.
Manmohan Singh (Punjabi)ਸਾਰੀਆਂ ਸਾਹਿਬ ਦੀਆਂ ਗੋਲੀਆਂ ਹਨ ਅਤੇ ਸਾਰੀਆਂ ਉਸ ਨੂੰ ਆਪਣਾ ਨਿੱਜ ਦਾ ਆਖਦੀਆਂ ਹਨ।
Fareedkot Teekaਜੀਵ ਰੂਪ ਇਸਤ੍ਰੀਆਂ ਸਭ ਠਾਕੁਰ ਕੀ ਦਾਸੀ ਹੈਂ ਔਰ ਸਭ ਸਾਹਿਬ ਕੋ ਅਪਨਾ ਕਹਿਤੀ ਹੈਂ॥
Prof. Sahib Singhਹੇ ਮੇਰੀ ਸਹੇਲੀਹੋ! ਹਰੇਕ ਜੀਵ-ਇਸਤ੍ਰੀ ਹੀ ਮਾਲਕ-ਪ੍ਰਭੂ ਦੀ ਦਾਸੀ ਹੈ, ਹਰੇਕ ਜੀਵ-ਇਸਤ੍ਰੀ ਆਖਦੀ ਹੈ ਕਿ ਪਰਮਾਤਮਾ ਮੇਰਾ ਮਾਲਕ ਹੈ।

ਪਦ ਅਰਥ ਸਗਲੀ = ਸਾਰੀ, ਹਰੇਕ ਜੀਵ-ਇਸਤ੍ਰੀ। ਠਾਕੁਰੈ = ਠਾਕੁਰ ਦੀ।

SikhNet (Spanish)Todas son las novias devotas del Señor y cada una pregona: “Él es mío, Él es mío”,

ਜਿਸਹਿ ਸੀਗਾਰੇ ਨਾਨਕਾ; ਤਿਸੁ ਸੁਖਹਿ ਬਸੇਰਾ ॥੪॥੧੫॥੧੧੭॥

jiseh seegaare naanakaa; tis sukheh baseraa |4|15|117|

Sant Singh KhalsaShe alone dwells in peace, O Nanak, whom the Lord adorns. ||4||15||117||
Manmohan SinghShe alone whom the Lord adorns O Nanak abides in peace.
Manmohan Singh (Punjabi)ਕੇਵਲ ਓਹੀ, ਜਿਸ ਨੂੰ ਸੁਆਮੀ ਸਜਾਉਂਦਾ ਸੰਵਾਰਦਾ ਹੈ, ਹੇ ਨਾਨਕ! ਆਰਾਮ ਅੰਦਰ ਵਸਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਠਾਕੁਰ ਆਪ ਸੀਗਾਰ ਕਰਤਾ ਹੈ ਤਿਸ ਕਾ ਸੁਖ ਮੇਂ (ਬਸੇਰਾ) ਬਾਸਾ ਹੋਤਾ ਹੈ॥੪॥੧੫॥੧੧੭॥☬ਜਿਸ ਸਿੰਗਾਰ ਕਰ ਪਰਮੇਸ੍ਵਰ ਪ੍ਰਸੰਨ ਹੋਵੇ ਸੋ ਸਿੰਗਾਰ ਕੌਨ ਹੈ? ਤਿਸ ਪਰ ਕਹਤੇ ਹੈਂ:
Prof. Sahib Singhਪਰ, ਹੇ ਨਾਨਕ! (ਆਖ-ਹੇ ਸਹੇਲੀਹੋ!) ਜੀਵ-ਇਸਤ੍ਰੀ (ਦੇ ਜੀਵਨ) ਨੂੰ (ਮਾਲਕ-ਪ੍ਰਭੂ ਆਪ) ਸੋਹਣਾ ਬਣਾਂਦਾ ਹੈ ਉਸ ਦਾ ਨਿਵਾਸ ਸੁਖ-ਆਨੰਦ ਵਿਚ ਹੋਇਆ ਰਹਿੰਦਾ ਹੈ ॥੪॥੧੫॥੧੧੭॥

ਪਦ ਅਰਥ ਜਿਸਹਿ = ਜਿਸ ਨੂੰ। ਸੀਗਾਰੇ = ਸੁੰਦਰ ਬਣਾਂਦਾ ਹੈ। ਸੁਖਹਿ = ਸੁਖ ਵਿਚ। ਬਸੇਰਾ = ਵਾਸ ॥੪॥੧੫॥੧੧੭॥

SikhNet (Spanish)pero solamente habita en Éxtasis, aquélla a quien el Señor embellece con Su Gracia. (4-15-117)
Answers quote the Granth verbatim with Ang citations. AI commentary is not Gurbani and not a religious ruling.