ੴ

ਸਿੱਖਬਾਣੀ · SikhBani

Ang 400

Sri Guru Granth Sahib · Raag Aasaa · 5 shabads, 42 lines
Translations
Shabad Guru Arjan Dev Ji Raag Aasaa continued from Ang 399

ਗੁਰ ਸੇਵਾ. ਮਹਲੁ ਪਾਈਐ; ਜਗੁ ਦੁਤਰੁ ਤਰੀਐ ॥੨॥

gur sevaa. mehal paaeeai; jag dutar tareeai |2|

Sant Singh KhalsaServing the Guru, the Mansion of the Lord's Presence is obtained, and the impassable world-ocean is crossed over. ||2||
Manmohan SinghBy Guru's service Lord's presence is attained and the impassable world ocean is crossed.
Manmohan Singh (Punjabi)ਗੁਰਾਂ ਦੀ ਟਹਿਲ ਦੁਆਰਾ ਸੁਆਮੀ ਦੀ ਹਜ਼ੂਰੀ ਪਾਈਦੀ ਹੈ ਅਤੇ ਪਾਰ ਨਾਂ ਕੀਤੇ ਜਾਣ ਵਾਲੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ।
Fareedkot Teekaਗੁਰੂ ਕੀ ਸੇਵਾ ਤੇ ਤੇਰਾ (ਮਹਲੁ) ਸ੍ਵਰੂਪ ਪ੍ਰਾਪਤ ਹੋਤਾ ਹੈ ਔਰ ਦੁਸ੍ਤਰ ਸੰਸਾਰ ਸਮੁੰਦ੍ਰ ਸੇ ਤਰੀਤਾ ਹੈ॥੨॥
Prof. Sahib Singh(ਹੇ ਭਾਈ!) ਗੁਰੂ ਦੀ ਦੱਸੀ ਸੇਵਾ ਕੀਤਿਆਂ (ਪਰਮਾਤਮਾ ਦੇ ਚਰਨਾਂ ਵਿਚ) ਟਿਕਾਣਾ ਮਿਲ ਜਾਂਦਾ ਹੈ, ਤੇ ਇਸ ਸੰਸਾਰ (-ਸਮੁੰਦਰ) ਤੋਂ ਪਾਰ ਲੰਘ ਜਾਈਦਾ ਹੈ ਜਿਸ ਤੋਂ (ਉਂਞ) ਪਾਰ ਲੰਘਣਾ ਬਹੁਤ ਹੀ ਔਖਾ ਹੈ ॥੨॥

ਪਦ ਅਰਥ ਮਹਲੁ = ਪ੍ਰਭੂ ਦਾ ਟਿਕਾਣਾ। ਦੁਤਰੁ = ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ। ਤਰੀਐ = ਤਰਿਆ ਜਾ ਸਕਦਾ ਹੈ ॥੨॥

SikhNet (Spanish)pero uno penetra en Su Mansión a través de la Devoción del Guru, y así nada a través del infranqueable mar del mundo. (2)

ਦ੍ਰਿਸਟਿ ਤੇਰੀ ਸੁਖੁ ਪਾਈਐ; ਮਨ ਮਾਹਿ ਨਿਧਾਨਾ ॥

drisatt teree sukh paaeeai; man maeh nidhaanaa |

Sant Singh KhalsaBy Your Glance of Grace, peace is obtained, and the treasure fills the mind.
Manmohan SinghBy Thine gracious glance peace is procured and the Name's treasure is enshrined in the mind.
Manmohan Singh (Punjabi)ਤੇਰੀ ਮਿਹਰ ਦੀ ਨਿਗ੍ਹਾ ਦੁਆਰਾ ਠੰਢ-ਚੈਨ ਪਰਾਪਤ ਹੁੰਦੀ ਹੈ ਅਤੇ ਨਾਮ ਦਾ ਖਜਾਨਾ ਚਿੱਤ ਅੰਦਰ ਟਿਕ ਜਾਂਦਾ ਹੈ।
Fareedkot Teekaਤੇਰੀ ਕ੍ਰਿਪਾ ਦ੍ਰਿਸਟੀ ਸੇ ਸੁਖ ਪਾਈਤਾ ਹੈ। ਹੇ ਨਿਧੀ ਰੂਪ! ਤੂੰ ਮਨ ਕੇ ਬੀਚ ਹੀ ਹੈਂ॥
Prof. Sahib Singhਹੇ ਪ੍ਰਭੂ! ਤੇਰੀ ਮੇਹਰ ਦੀ ਨਜ਼ਰ ਨਾਲ ਸੁਖ ਮਿਲਦਾ ਹੈ (ਜਿਨ੍ਹਾਂ ਉਤੇ ਤੇਰੀ ਮੇਹਰ ਹੋਵੇ ਉਹਨਾਂ ਦੇ) ਮਨ ਵਿਚ (ਤੇਰਾ ਨਾਮ-) ਖ਼ਜ਼ਾਨਾ ਆ ਵੱਸਦਾ ਹੈ।

ਪਦ ਅਰਥ ਦ੍ਰਿਸਟਿ = ਨਜ਼ਰ, ਨਿਗਾਹ। ਨਿਧਾਨਾ = ਖ਼ਜ਼ਾਨਾ।

SikhNet (Spanish)Por Tu Mirada de Gracia, la Paz es obtenida, oh Señor, y la mente se llena del Tesoro de Tu Nombre.

ਜਾ ਕਉ ਤੁਮ ਕਿਰਪਾਲ ਭਏ; ਸੇਵਕ ਸੇ ਪਰਵਾਨਾ ॥੩॥

jaa kau tum kirapaal bhe; sevak se paravaanaa |3|

Sant Singh KhalsaThat servant, unto whom You bestow Your Mercy, is approved and accepted. ||3||
Manmohan SinghHe unto him Thou becomest merciful that slave is approved.
Manmohan Singh (Punjabi)ਜਿਸ ਉਤੇ ਤੂੰ ਮਿਹਰਵਾਨ ਹੋ ਜਾਂਦਾ ਹੈ, ਉਹ ਗੋਲਾ ਕਬੂਲ ਪੈ ਜਾਂਦਾ ਹੈ।
Fareedkot Teekaਜਿਸ ਕੋ ਅਰਥਾਤ ਜਿਸ ਉਪਰ ਤੁਮ ਕ੍ਰਿਪਾਲ ਹੂਏ ਹੋ, ਸੋ ਸੇਵਕ ਪ੍ਰਮਾਨੀਕ ਹੂਏ ਹੈਂ॥੩॥
Prof. Sahib Singhਹੇ ਪ੍ਰਭੂ! ਜਿਨ੍ਹਾਂ ਉਤੇ ਤੂੰ ਦਇਆਵਾਨ ਹੁੰਦਾ ਹੈਂ ਉਹ ਤੇਰੇ ਸੇਵਕ ਤੇਰੇ ਦਰ ਤੇ ਕਬੂਲ ਹੁੰਦੇ ਹਨ ॥੩॥

ਪਦ ਅਰਥ ਜਾ ਕਉ = ਜਿਨ੍ਹਾਂ ਉਤੇ। ਪਰਵਾਨਾ = ਕਬੂਲ ॥੩॥

SikhNet (Spanish)Aquél a quien muestras Tu Misericordia, ese Sirviente Tuyo es aprobado. (3)

ਅੰਮ੍ਰਿਤ ਰਸੁ ਹਰਿ ਕੀਰਤਨੋ; ਕੋ ਵਿਰਲਾ ਪੀਵੈ ॥

amrit ras har keeratano; ko viralaa peevai |

Sant Singh KhalsaHow rare is that person who drinks in the Ambrosial Essence of the Lord's Kirtan.
Manmohan SinghSome rare person drinks the immortalizing Nectar of God's praise.
Manmohan Singh (Punjabi)ਕੋਈ ਟਾਵਾ ਟੋਲ ਪੁਰਸ਼ ਹੀ ਵਾਹਿਗੁਰੂ ਦੀ ਕੀਰਤੀ ਦੇ ਅਮਰ ਕਰ ਦੇਣ ਵਾਲੇ ਆਬਿ-ਹਿਯਾਤ ਨੂੰ ਪਾਨ ਕਰਦਾ ਹੈ।
Fareedkot Teekaਹੇ ਹਰੀ! ਤੇਰੇ ਕੀਰਤਨ ਕਾ ਅੰਮ੍ਰਿਤ ਰਸ ਕੋਈ ਬਿਰਲਾ ਸੰਤ ਪਾਨ ਕਰਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਆਤਮਕ ਜੀਵਨ ਦੇਣ ਵਾਲਾ ਰਸ ਹੈ, ਕੋਈ ਵਿਰਲਾ (ਭਾਗਾਂ ਵਾਲਾ) ਮਨੁੱਖ ਇਹ (ਅੰਮ੍ਰਿਤ ਰਸ) ਪੀਂਦਾ ਹੈ।

ਪਦ ਅਰਥ ਕੀਰਤਨੋ = ਕੀਰਤਨੁ, ਸਿਫ਼ਤਿ-ਸਾਲਾਹ। ਅੰਮ੍ਰਿਤ ਰਸੁ = ਆਤਮਕ ਜੀਵਨ ਦੇਣ ਵਾਲਾ ਜਲ।

SikhNet (Spanish)La Alabanza del Señor es Néctar Dulce, pero extraordinario es aquél que lo prueba.

ਵਜਹੁ ਨਾਨਕ ਮਿਲੈ ਏਕੁ ਨਾਮੁ; ਰਿਦ ਜਪਿ ਜਪਿ ਜੀਵੈ ॥੪॥੧੪॥੧੧੬॥

vajahu naanak milai ek naam; rid jap jap jeevai |4|14|116|

Sant Singh KhalsaNanak has obtained the commodity of the One Name; he lives by chanting and meditating on it within his heart. ||4||14||116||
Manmohan SinghNanak has obtained the livelihood of the One Name He lives by pondering and contemplating over is in his mind.
Manmohan Singh (Punjabi)ਨਾਨਕ ਨੂੰ ਇਕ ਨਾਮ ਦੀ ਉਪਜੀਵਕਾ ਪਰਾਪਤ ਹੋਈ ਹੈ। ਆਪਣੇ ਚਿੱਤ ਅੰਦਰ ਉਹ ਇਸ ਦਾ ਚਿੰਤਨ ਤੇ ਆਰਾਧਨ ਕਰਨ ਦੁਆਰਾ ਜੀਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੁਝ ਕੋ ਏਕ ਤੇਰੇ ਨਾਮ ਕਾ (ਵਜਹੁ) ਰੋਜੀਨਾ ਮਿਲੈ, ਜੋ ਹਮ ਅੰਤਸਕਰਣ ਸੇ ਤੁਮਾਰਾ ਜਾਪ ਜਪ ਜਪ ਕਰ ਕੇ ਜੀਵਤੇ ਰਹੇਂ ਅਰਥਾਤ ਜੀਵਨ ਮੁਕਤ ਹੋਵੈਂ॥੪॥੧੪॥੧੧੬॥☬ਉਪਦੇਸ:
Prof. Sahib Singhਹੇ ਨਾਨਕ! (ਆਖ-ਜਿਸ ਨੌਕਰ ਨੂੰ) ਪਰਮਾਤਮਾ ਦਾ ਨਾਮ-ਵਜ਼ੀਫ਼ਾ ਮਿਲ ਜਾਂਦਾ ਹੈ ਉਹ ਆਪਣੇ ਹਿਰਦੇ ਵਿਚ ਇਹ ਨਾਮ ਸਦਾ ਜਪ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ॥੪॥੧੪॥੧੧੬॥

ਪਦ ਅਰਥ ਵਜਹੁ = ਵਜ਼ੀਫ਼ਾ, ਤਨਖ਼ਾਹ ॥੪॥੧੪॥੧੧੬॥

SikhNet (Spanish)Nanak ha obtenido la Mercancía del Nombre de Dios y vive, en lo profundo de su corazón, cantando y meditando en Él. (4-14-116)

Open this shabad (11 lines, Angs 399-400) →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਜਾ ਪ੍ਰਭ ਕੀ. ਹਉ ਚੇਰੁਲੀ; ਸੋ ਸਭ ਤੇ ਊਚਾ ॥

jaa prabh kee. hau cherulee; so sabh te aoochaa |

Sant Singh KhalsaI am God's maid-servant; He is the highest of all.
Manmohan SinghThe Lord whose hand maiden I am is the highest of all.
Manmohan Singh (Punjabi)ਸੁਆਮੀ, ਜਿਸ ਦੀ ਮੈਂ ਚੇਰੀ ਹਾਂ, ਸਾਰਿਆਂ ਨਾਲੋ ਉੱਚਾ ਹੈ।
Fareedkot Teekaਜਿਸ ਪ੍ਰਭੂ ਕੀ ਮੈਂ (ਚੇਰੁਲੀ) ਦਾਸੀ ਹੂੰ ਸੋ ਸ੍ਵਾਮੀ ਸਭ ਸੇ ਊਚਾ ਹੈ॥
Prof. Sahib Singhਹੇ ਸਹੇਲੀਹੋ! ਮੈਂ ਜਿਸ ਪ੍ਰਭੂ ਦੀ ਨਿਮਾਣੀ ਜਿਹੀ ਦਾਸੀ ਹਾਂ ਮੇਰਾ ਉਹ ਮਾਲਕ-ਪ੍ਰਭੂ ਸਭਨਾਂ ਨਾਲੋਂ ਉੱਚਾ ਹੈ,

ਪਦ ਅਰਥ ਹਉ = ਮੈਂ। ਚੇਰੀ = ਦਾਸੀ। ਚੇਰੁਲੀ = ਨਿਮਾਣੀ ਜਿਹੀ ਦਾਸੀ। ਤੇ = ਤੋਂ, ਨਾਲੋਂ।

SikhNet (Spanish)Aquel Señor de Quien soy Esposa es lo más Alto de los alto;

ਸਭੁ ਕਿਛੁ ਤਾ ਕਾ ਕਾਂਢੀਐ; ਥੋਰਾ ਅਰੁ ਮੂਚਾ ॥੧॥

sabh kichh taa kaa kaandteeai; thoraa ar moochaa |1|

Sant Singh KhalsaAll things, big and small, are said to belong to Him. ||1||
Manmohan SinghAll the things small and big are said to be His.
Manmohan Singh (Punjabi)ਸਾਰੀਆਂ ਛੋਟੀਆਂ ਅਤੇ ਵੱਡੀਆਂ ਵਸਤੂਆਂ ਉਸੇ ਦੀਆਂ ਆਖੀਆਂ ਜਾਂਦੀਆਂ ਹਨ।
Fareedkot Teekaਥੋੜਾ ਭੀ ਔਰ (ਮੂਚਾ) ਬਹੁਤਾ ਭੀ ਸਭ ਕੁਛੁ ਤਿਸੀ ਕਾ (ਕਾਂਢੀਐ) ਕਹੀਤਾ ਹੈ॥੧॥
Prof. Sahib Singhਮੇਰੇ ਪਾਸ ਜੋ ਕੁਝ ਭੀ ਨਿੱਕੀ ਵੱਡੀ ਚੀਜ਼ ਹੈ ਉਸ ਮਾਲਕ ਦੀ ਹੀ ਅਖਵਾਂਦੀ ਹੈ ॥੧॥

ਪਦ ਅਰਥ ਤਾ ਕਾ = ਉਸ (ਪ੍ਰਭੂ) ਦਾ। ਕਾਂਢੀਐ = ਆਖਿਆ ਜਾਂਦਾ ਹੈ। ਮੂਚਾ = ਬਹੁਤਾ। ਥੋਰਾ ਅਰੁ ਮੂਚਾ = ਥੋੜਾ ਅਤੇ ਬਹੁਤਾ, ਨਿੱਕੀ ਵੱਡੀ ਹਰੇਕ ਚੀਜ਼ ॥੧॥

SikhNet (Spanish)Es aclamado como el Maestro de todo, tanto de lo elevado como de lo bajo. (1)

ਜੀਅ ਪ੍ਰਾਨ ਮੇਰਾ ਧਨੋ; ਸਾਹਿਬ ਕੀ ਮਨੀਆ ॥

jeea praan meraa dhano; saahib kee maneea |

Sant Singh KhalsaI surrender my soul, my breath of life, and my wealth, to my Lord Master.
Manmohan SinghMy soul life and wealth are accepted as the Lord's own.
Manmohan Singh (Punjabi)ਮੇਰੀ ਆਤਮਾ, ਜਿੰਦ-ਜਾਨ ਅਤੇ ਦੌਲਤ ਸੁਆਮੀ ਦੀਆਂ ਮੰਨੀਆਂ ਜਾਣੀਆਂ ਹਨ।
Fareedkot Teekaਜੀਵ ਪ੍ਰਾਣ ਧਨ ਜੋ ਕੁਛ ਮੇਰਾ ਹੈ, ਸੋ ਮੈਨੇ ਸਭ ਬਿਭੂਤੀ ਸਾਹਿਬ ਕੀ (ਮਨੀਆ) ਮਾਨੀ ਹੈ; ਵਾ ਸਭ (ਮਨੀਆ) ਵਡਿਆਈ ਤਿਸੀ ਕੀ ਹੈ॥
Prof. Sahib Singhਹੇ ਸਹੇਲੀਹੋ! ਮੇਰੀ ਜਿੰਦ ਮੇਰੇ ਪ੍ਰਾਣ ਮੇਰਾ ਧਨ-ਪਦਾਰਥ-ਇਹ ਸਭ ਕੁਝ ਮੈਂ ਆਪਣੇ ਮਾਲਕ-ਪ੍ਰਭੂ ਦੀ ਦਿੱਤੀ ਹੋਈ ਦਾਤਿ ਮੰਨਦੀ ਹਾਂ।

ਪਦ ਅਰਥ ਧਨੋ = ਧਨੁ। ਜੀਅ-ਜਿੰਦ। ਮਨੀਆ = ਮੰਨਦੀ ਹਾਂ।

SikhNet (Spanish)El Señor es el Sustento de mi Alma y mi Respiración Vital; es mi Único Tesoro, y el Señor me ha aceptado como Suyo.

ਨਾਮਿ ਜਿਸੈ ਕੈ ਊਜਲੀ; ਤਿਸੁ ਦਾਸੀ ਗਨੀਆ ॥੧॥ ਰਹਾਉ ॥

naam jisai kai aoojalee; tis daasee ganeea |1| rahaau |

Sant Singh KhalsaThrough His Name, I become radiant; I am known as His slave. ||1||Pause||
Manmohan SinghI am accounted the maid servant of Him through whose Name I have become pure. Pause.
Manmohan Singh (Punjabi)ਮੈਂ ਉਸ ਦੀ ਟਹਿਲਣ ਗਿਣੀ ਜਾਂਦੀ ਹਾਂ, ਜਿਸਦੇ ਨਾਮ ਦੇ ਰਾਹੀਂ ਮੈਂ ਨਿਰਮਲ ਹੋਈ ਹਾਂ। ਠਹਿਰਾਉ।
Fareedkot Teekaਜਿਸ ਕੇ ਨਾਮ ਜਪਨੇ ਸੇ ਮੇਰੀ ਬੁਧਿ ਉਜਲੀ ਭਈ ਹੈ, ਮੈਂ ਅਪਨੇ ਕੋ ਉਸਦੀ ਦਾਸੀ ਗਿਨਤੀ ਹੂੰ॥੧॥ ਰਹਾਉ ॥
Prof. Sahib Singhਜਿਸ ਮਾਲਕ-ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਮੈਂ ਇੱਜ਼ਤ ਵਾਲੀ ਹੋ ਗਈ ਹਾਂ ਮੈਂ ਆਪਣੇ ਆਪ ਨੂੰ ਉਸ ਦੀ ਦਾਸੀ ਗਿਣਤੀ ਹਾਂ ॥੧॥ ਰਹਾਉ ॥

ਪਦ ਅਰਥ ਨਾਮਿ = ਨਾਮ ਦੀ ਰਾਹੀਂ। ਊਜਲੀ = ਸੁਰਖ਼-ਰੂ, ਇੱਜ਼ਤ ਵਾਲੀ। ਤਿਸੁ = ਉਸ (ਪ੍ਰਭੂ) ਦੀ। ਗਨੀਆ = ਗਿਣਦੀ ਹਾਂ ॥੧॥ ਰਹਾਉ ॥

SikhNet (Spanish)Sí, soy Esclavo de Aquél a través de Cuyo Nombre he sido santificado. (1-Pausa)

ਵੇਪਰਵਾਹੁ ਅਨੰਦ ਮੈ; ਨਾਉ ਮਾਣਕ ਹੀਰਾ ॥

veparavaahu anand mai; naau maanak heeraa |

Sant Singh KhalsaYou are Carefree, the Embodiment of Bliss. Your Name is a gem, a jewel.
Manmohan SinghThou art care free and embodiment of bliss Thy Name is a jewel and a gem.
Manmohan Singh (Punjabi)ਤੂੰ ਬੇ-ਮੁਹਤਾਜ ਅਤੇ ਪਰਸੰਨਤਾ ਸਰੂਪ ਹੈ। ਤੇਰਾ ਨਾਮ ਜਵੇਹਰ ਤੇ ਰਤਨ ਹੈ।
Fareedkot Teekaਜਿਸ ਕੇ ਪਾਸ ਵਹੁ ਹੀਰਾ ਮਾਣਕ ਰੂਪ ਨਾਮ ਪ੍ਰਾਪਤ ਹੈ ਵਹੁ ਬੇਪਰਵਾਹੁ ਹੈ ਔਰ ਆਨੰਦਮਯ ਹੈ॥
Prof. Sahib Singh(ਹੇ ਮੇਰੇ ਮਾਲਕ-ਪ੍ਰਭੂ!) ਤੈਨੂੰ ਕਿਸੇ ਦੀ ਮੁਥਾਜੀ ਨਹੀਂ, ਤੂੰ ਸਦਾ ਆਨੰਦ-ਸਰੂਪ ਹੈਂ, ਤੇਰਾ ਨਾਮ ਮੇਰੇ ਵਾਸਤੇ ਮੋਤੀ ਹੈ ਹੀਰਾ ਹੈ।

ਪਦ ਅਰਥ ਵੇਪਰਵਾਹੁ = ਬੇ-ਮੁਥਾਜ। ਅਨੰਦ ਮੈ = ਆਨੰਦ-ਸਰੂਪ। ਮਾਣਕ = ਮੋਤੀ।

SikhNet (Spanish)Oh Maestro Valeroso, Encarnación de Éxtasis, Tu Nombre es Precioso como joya;

ਰਜੀ ਧਾਈ ਸਦਾ ਸੁਖੁ; ਜਾ ਕਾ ਤੂੰ ਮੀਰਾ ॥੨॥

rajee dhaaee sadaa sukh; jaa kaa toon meeraa |2|

Sant Singh KhalsaOne who has You as her Master, is satisfied, satiated and happy forever. ||2||
Manmohan SinghSated satiated and ever happy is she whose Master Thou art.
Manmohan Singh (Punjabi)ਰੱਜੀ-ਪੱਜੀ ਅਤੇ ਸਦੀਵੀ ਪ੍ਰਸੰਨ ਹੈ ਉਹ, ਜਿਸ ਦਾ ਤੂੰ ਮਾਲਕ ਹੈ।
Fareedkot Teekaਹੇ ਭਾਈ! ਹਮ ਐਸੇ ਬੇਨਤੀ ਕਰਤੇ ਹੈਂ: ਹੇ ਪਰਮੇਸ੍ਵਰ! ਜਿਸ ਕਾ ਤੂੰ (ਮੀਰਾ) ਪਾਤਸ਼ਾਹਿ ਹੈਂ ਤਿਸ ਕੋ ਸਦਾ ਸੁਖ ਪ੍ਰਾਪਤ ਹੈ ਔਰ ਅਗਯਾਨ ਕਾਲ ਮੇਂ ਜੋ ਪਦਾਰਥੋਂ ਕੀ ਓਰ ਬੁਧੀ (ਧਾਈ) ਧਾਉਤੀ ਥੀ ਸੋ (ਰਜੀ) ਸੰਤੁਸ੍ਟ ਹੂਈ ਹੈ; ਵਾ (ਰਜੀ ਧਾਈ) ਏਕ ਪਦ ਸੰਤੁਸਟ ਕਾ ਵਾਚਕ ਹੈ॥੨॥
Prof. Sahib Singhਹੇ ਪ੍ਰਭੂ! ਜਿਸ ਜੀਵ-ਇਸਤ੍ਰੀ ਦਾ (ਜਿਸ ਜੀਵ-ਇਸਤ੍ਰੀ ਦੇ ਸਿਰ ਉਤੇ) ਤੂੰ ਪਾਤਿਸ਼ਾਹ (ਬਣਦਾ) ਹੈਂ ਉਹ (ਮਾਇਆ ਵਲੋਂ) ਰੱਜੀ ਰਹਿੰਦੀ ਹੈ ਤ੍ਰਿਪਤ ਹੋਈ ਰਹਿੰਦੀ ਹੈ ਉਹ ਸਦਾ ਆਨੰਦ ਮਾਣਦੀ ਹੈ ॥੨॥

ਪਦ ਅਰਥ ਧਾਈ = ਧ੍ਰਾਪੀ, ਰੱਜੀ ਹੋਈ, ਤ੍ਰਿਪਤ। ਮੀਰਾ = ਪਾਤਿਸ਼ਾਹ ॥੨॥

SikhNet (Spanish)y por siempre, contenta y en paz está aquella criatura de quien Tú eres su Rey y Maestro. (2)

ਸਖੀ ਸਹੇਰੀ ਸੰਗ ਕੀ; ਸੁਮਤਿ ਦ੍ਰਿੜਾਵਉ ॥

sakhee saheree sang kee; sumat drirraavau |

Sant Singh KhalsaO my companions and fellow maidens, please implant that balanced understanding within me.
Manmohan SinghYe friends and maids of my association implant unto me right understanding.
Manmohan Singh (Punjabi)ਤੁਸੀਂ, ਮੇਰੇ ਮਿਲਾਪ ਵਾਲੀਓ ਸਜਣੀਓ ਅਤੇ ਸਹੇਲੀਓ! ਮੇਰੇ ਅੰਦਰ ਸ਼੍ਰੇਸ਼ਟ ਸਮਝ ਨੂੰ ਪੱਕਾ ਕਰੋ।
Fareedkot Teekaਜੋ ਸੰਗ ਕੀ ਪ੍ਯਾਰੀ ਸਹੇਲੀ ਹੈ ਅਰਥਾਤ ਜਗ੍ਯਾਸੂ ਹੈਂ ਤਿਨ ਕੋ ਮੈਂ ਯਹੀ ਸੁਮਤਿ ਦ੍ਰਿੜਾਉਤੀ ਹੂੰ॥
Prof. Sahib Singhਹੇ ਮੇਰੇ ਨਾਲ ਦੀਓ ਸਹੇਲੀਹੋ! ਮੈਂ ਤੁਹਾਨੂੰ ਇਹ ਭਲੀ ਸਲਾਹ ਮੁੜ ਮੁੜ ਚੇਤੇ ਕਰਾਂਦੀ ਹਾਂ (ਜੋ ਮੈਨੂੰ ਗੁਰੂ ਪਾਸੋਂ ਮਿਲੀ ਹੋਈ ਹੈ),

ਪਦ ਅਰਥ ਸੰਗ ਕੀ = ਨਾਲ ਦੀ। ਸਹੇਰੀ = ਹੇ ਸਹੇਲੀਹੋ! ਸੁਮਤਿ = ਚੰਗੀ ਮਤਿ। ਦ੍ਰਿੜਾਵਉ = ਦ੍ਰਿੜਾਵਉਂ, ਮੈਂ ਨਿਸ਼ਚੇ ਕਰਾਂਦੀ ਹਾਂ।

SikhNet (Spanish)Oh compañeros y amigos, háganme sabio en el Señor para que sirva a Sus Santos

ਸੇਵਹੁ ਸਾਧੂ ਭਾਉ ਕਰਿ; ਤਉ ਨਿਧਿ ਹਰਿ ਪਾਵਉ ॥੩॥

sevahu saadhoo bhaau kar; tau nidh har paavau |3|

Sant Singh KhalsaServe the Holy Saints lovingly, and find the treasure of the Lord. ||3||
Manmohan SinghI serve the saints with love therefore obtain God's treasure.
Manmohan Singh (Punjabi)ਮੈਂ ਪਿਆਰ ਨਾਲ ਸੰਤਾਂ ਦੀ ਟਹਿਲ ਕਾਮਉਂਦਾ ਹਾਂ ਇਸ ਲਈ ਵਾਹਿਗੁਰੂ ਦੇ ਖਜਾਨੇ! ਪਾਉਂਦਾ ਹਾਂ।
Fareedkot Teekaਕਿ ਸਾਧੂਓਂ ਕੋ ਭਾਉ ਕਰ ਕੇ ਸੇਵਨ ਕਰੋ, ਤਬ ਹਰਿ ਨਿਧਿ ਰੂਪ ਕੋ ਪਾਵਹੁਗੇ॥੩॥
Prof. Sahib Singhਤੁਸੀ ਸਰਧਾ-ਪ੍ਰੇਮ ਧਾਰ ਕੇ ਗੁਰੂ ਦੀ ਸਰਨ ਪਵੋ। (ਮੈਂ ਜਦੋਂ ਦੀ ਗੁਰੂ ਦੀ ਸਰਨ ਪਈ ਹਾਂ) ਤਦੋਂ ਤੋਂ ਮੈਂ ਪਰਮਾਤਮਾ ਦਾ ਨਾਮ-ਖ਼ਜ਼ਾਨਾ ਪ੍ਰਾਪਤ ਕਰ ਰਹੀ ਹਾਂ ॥੩॥

ਪਦ ਅਰਥ ਸਾਧੂ = ਗੁਰੂ। ਭਾਉ = ਪ੍ਰੇਮ। ਕਰਿ = ਕਰ ਕੇ। ਨਿਧਿ = ਖ਼ਜ਼ਾਨਾ। ਪਾਵਉ = ਮੈਂ ਹਾਸਲ ਕਰਦੀ ਹਾਂ, ਪਾਵਉਂ {ਨੋਟ: ਲਫ਼ਜ਼ 'ਸੇਵਹੁ' ਅਤੇ 'ਪਾਵਉ' ਦੀ ਵਿਆਕਰਨਿਕ ਸ਼ਕਲ ਖ਼ਾਸ ਧਿਆਨ ਨਾਲ ਵੇਖਣ-ਯੋਗ ਹੈ} ॥੩॥

SikhNet (Spanish)con Amor y así logre el Tesoro de Dios. (3)

ਸਗਲੀ ਦਾਸੀ ਠਾਕੁਰੈ; ਸਭ ਕਹਤੀ ਮੇਰਾ ॥

sagalee daasee tthaakurai; sabh kahatee meraa |

Sant Singh KhalsaAll are servants of the Lord Master, and all call Him their own.
Manmohan SinghAll are the hand maidens of the Lord and all call His their own.
Manmohan Singh (Punjabi)ਸਾਰੀਆਂ ਸਾਹਿਬ ਦੀਆਂ ਗੋਲੀਆਂ ਹਨ ਅਤੇ ਸਾਰੀਆਂ ਉਸ ਨੂੰ ਆਪਣਾ ਨਿੱਜ ਦਾ ਆਖਦੀਆਂ ਹਨ।
Fareedkot Teekaਜੀਵ ਰੂਪ ਇਸਤ੍ਰੀਆਂ ਸਭ ਠਾਕੁਰ ਕੀ ਦਾਸੀ ਹੈਂ ਔਰ ਸਭ ਸਾਹਿਬ ਕੋ ਅਪਨਾ ਕਹਿਤੀ ਹੈਂ॥
Prof. Sahib Singhਹੇ ਮੇਰੀ ਸਹੇਲੀਹੋ! ਹਰੇਕ ਜੀਵ-ਇਸਤ੍ਰੀ ਹੀ ਮਾਲਕ-ਪ੍ਰਭੂ ਦੀ ਦਾਸੀ ਹੈ, ਹਰੇਕ ਜੀਵ-ਇਸਤ੍ਰੀ ਆਖਦੀ ਹੈ ਕਿ ਪਰਮਾਤਮਾ ਮੇਰਾ ਮਾਲਕ ਹੈ।

ਪਦ ਅਰਥ ਸਗਲੀ = ਸਾਰੀ, ਹਰੇਕ ਜੀਵ-ਇਸਤ੍ਰੀ। ਠਾਕੁਰੈ = ਠਾਕੁਰ ਦੀ।

SikhNet (Spanish)Todas son las novias devotas del Señor y cada una pregona: “Él es mío, Él es mío”,

ਜਿਸਹਿ ਸੀਗਾਰੇ ਨਾਨਕਾ; ਤਿਸੁ ਸੁਖਹਿ ਬਸੇਰਾ ॥੪॥੧੫॥੧੧੭॥

jiseh seegaare naanakaa; tis sukheh baseraa |4|15|117|

Sant Singh KhalsaShe alone dwells in peace, O Nanak, whom the Lord adorns. ||4||15||117||
Manmohan SinghShe alone whom the Lord adorns O Nanak abides in peace.
Manmohan Singh (Punjabi)ਕੇਵਲ ਓਹੀ, ਜਿਸ ਨੂੰ ਸੁਆਮੀ ਸਜਾਉਂਦਾ ਸੰਵਾਰਦਾ ਹੈ, ਹੇ ਨਾਨਕ! ਆਰਾਮ ਅੰਦਰ ਵਸਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਠਾਕੁਰ ਆਪ ਸੀਗਾਰ ਕਰਤਾ ਹੈ ਤਿਸ ਕਾ ਸੁਖ ਮੇਂ (ਬਸੇਰਾ) ਬਾਸਾ ਹੋਤਾ ਹੈ॥੪॥੧੫॥੧੧੭॥☬ਜਿਸ ਸਿੰਗਾਰ ਕਰ ਪਰਮੇਸ੍ਵਰ ਪ੍ਰਸੰਨ ਹੋਵੇ ਸੋ ਸਿੰਗਾਰ ਕੌਨ ਹੈ? ਤਿਸ ਪਰ ਕਹਤੇ ਹੈਂ:
Prof. Sahib Singhਪਰ, ਹੇ ਨਾਨਕ! (ਆਖ-ਹੇ ਸਹੇਲੀਹੋ!) ਜੀਵ-ਇਸਤ੍ਰੀ (ਦੇ ਜੀਵਨ) ਨੂੰ (ਮਾਲਕ-ਪ੍ਰਭੂ ਆਪ) ਸੋਹਣਾ ਬਣਾਂਦਾ ਹੈ ਉਸ ਦਾ ਨਿਵਾਸ ਸੁਖ-ਆਨੰਦ ਵਿਚ ਹੋਇਆ ਰਹਿੰਦਾ ਹੈ ॥੪॥੧੫॥੧੧੭॥

ਪਦ ਅਰਥ ਜਿਸਹਿ = ਜਿਸ ਨੂੰ। ਸੀਗਾਰੇ = ਸੁੰਦਰ ਬਣਾਂਦਾ ਹੈ। ਸੁਖਹਿ = ਸੁਖ ਵਿਚ। ਬਸੇਰਾ = ਵਾਸ ॥੪॥੧੫॥੧੧੭॥

SikhNet (Spanish)pero solamente habita en Éxtasis, aquélla a quien el Señor embellece con Su Gracia. (4-15-117)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਸੰਤਾ ਕੀ ਹੋਇ ਦਾਸਰੀ; ਏਹੁ ਅਚਾਰਾ ਸਿਖੁ ਰੀ ॥

santaa kee hoe daasaree; ehu achaaraa sikh ree |

Sant Singh KhalsaBecome the servant of the Saints, and learn this way of life.
Manmohan SinghBecome the handmaiden of the saints and learn thou this conduct.
Manmohan Singh (Punjabi)ਸਾਧੂਆਂ ਦੀ ਨੌਕਰਾਣੀ ਹੋ ਵੰਞ। ਤੂੰ ਇਹ ਰਹਿਣੀ ਬਹਿਣੀ ਸਿਖ ਲੈ।
Fareedkot Teekaਆਚਰਣ ਯਹੀ ਸੀਖ ਕਿ ਸੰਤੋਂ ਕੀ ਦਾਸੀ ਬਨੀ ਰਹੁ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਤੂੰ ਸਤਸੰਗੀਆਂ ਦੀ ਨਿਮਾਣੀ ਜਿਹੀ ਦਾਸੀ ਬਣੀ ਰਹੁ-ਬੱਸ! ਇਹ ਕਰਤੱਬ ਸਿੱਖ,

ਪਦ ਅਰਥ ਸੰਤਾ ਕੀ = ਸਤਸੰਗੀਆਂ ਦੀ। ਹੋਇ = ਬਣ ਜਾ। ਦਾਸਰੀ = ਨਿਮਾਣੀ ਜਿਹੀ ਦਾਸੀ। ਆਚਾਰਾ = ਕਰਤੱਬ। ਰੀ = ਹੇ (ਜਿੰਦੇ)!

SikhNet (Spanish)Sé la esclava de los Santos del Señor, oh Esposa de Dios;

ਸਗਲ ਗੁਣਾ ਗੁਣ ਊਤਮੋ; ਭਰਤਾ. ਦੂਰਿ ਨ ਪਿਖੁ ਰੀ ॥੧॥

sagal gunaa gun aootamo; bharataa. door na pikh ree |1|

Sant Singh KhalsaOf all virtues, the most sublime virtue is to see your Husband Lord near at hand. ||1||
Manmohan SinghThe sublimest virtue of all the virtues is not to see thy Spouse afar.
Manmohan Singh (Punjabi)ਸਮੁਹ ਨੇਕੀਆਂ ਵਿਚੋਂ ਸਭ ਤੋਂ ਸ਼੍ਰੇਸ਼ਟ ਨੇਕੀ ਇਹ ਹੈ ਕਿ ਤੂੰ ਆਪਣੇ ਕੰਤ ਨੂੰ ਦੁਰੇਡੇ ਨਾਂ ਦੇਖ।
Fareedkot Teekaਸਭ ਗੁਣੋਂ ਸੇ ਉਤਮ ਗੁਣ ਇਹੀ ਹੈ, ਜੋ ਭਰਤਾ ਸ੍ਵਾਮੀ ਤੂੰ ਅਪਨੇ ਸੇ ਦੂਰ ਨਾ ਦੇਖ॥੧॥
Prof. Sahib Singhਤੇ, ਹੇ ਜਿੰਦੇ! ਉਸ ਖਸਮ-ਪ੍ਰਭੂ ਨੂੰ ਕਿਤੇ ਦੂਰ ਵੱਸਦਾ ਨਾਹ ਖ਼ਿਆਲ ਕਰ ਜੇਹੜਾ ਸਾਰੇ ਗੁਣਾਂ ਦਾ ਮਾਲਕ ਹੈ ਜੋ ਗੁਣਾਂ ਕਰਕੇ ਸਭ ਤੋਂ ਸ੍ਰੇਸ਼ਟ ਹੈ ॥੧॥

ਪਦ ਅਰਥ ਊਤਮੋ = ਊਤਮੁ, ਸ੍ਰੇਸ਼ਟ। ਭਰਤਾ = ਖਸਮ-ਪ੍ਰਭੂ। ਨ ਪਿਖੁ = ਨਾਹ ਵੇਖ, ਨਾਹ ਸਮਝ ॥੧॥

SikhNet (Spanish)sí, aprende esta conducta y serás virtuosa solamente si sabes que tu Esposo está a la mano. (1)

ਇਹੁ ਮਨੁ ਸੁੰਦਰਿ ਆਪਣਾ; ਹਰਿ ਨਾਮਿ ਮਜੀਠੈ ਰੰਗਿ ਰੀ ॥

eihu man sundar aapanaa; har naam majeetthai rang ree |

Sant Singh KhalsaSo, dye this mind of yours with the color of the Lord's Love.
Manmohan SinghDye this beautiful soul of thine with the madder of God's name O bride.
Manmohan Singh (Punjabi)ਏਸ ਆਪਣੀ ਸੋਹਣੀ ਆਤਮਾ ਨੂੰ ਵਾਹਿਗੁਰੂ ਦੇ ਨਾਮ ਦੀ ਮਜੀਠ ਨਾਲ ਰੰਗ ਲੈ, ਨੀ ਪਤਨੀਏ!
Fareedkot Teekaਅਰੀ ਇਸ ਸੁੰਦਰ ਅਪਨੇ ਮਨ ਕੋ ਤੂੰ ਗੋਪਾਲ ਆਕਲ ਪੁਰਖ ਕੇ ਨਾਮ ਮੰਜੀਠ ਰੰਗ ਮੇਂ ਰੰਗ ਦੇ॥
Prof. Sahib Singhਹੇ (ਮੇਰੀ) ਸੋਹਣੀ ਜਿੰਦੇ! ਤੂੰ ਆਪਣੇ ਇਸ ਮਨ ਨੂੰ ਮਜੀਠ (ਵਰਗੇ ਪੱਕੇ) ਪਰਮਾਤਮਾ ਦੇ ਨਾਮ-ਰੰਗ ਨਾਲ ਰੰਗ ਲੈ,

ਪਦ ਅਰਥ ਸੁੰਦਰਿ = ਹੇ ਸੁੰਦਰੀ! ਹੇ ਸੋਹਣੀ ਜਿੰਦੇ! ਨਾਮਿ = ਨਾਮ ਵਿਚ। ਮਜੀਠੈ = ਮਜੀਠ ਨਾਲ, ਮਜੀਠ ਵਰਗੇ ਪੱਕੇ ਰੰਗ ਨਾਲ।

SikhNet (Spanish)Bella es tu mente; tíñela del Color Carmesí del Naam, el Nombre del Señor.

ਤਿਆਗਿ ਸਿਆਣਪ ਚਾਤੁਰੀ; ਤੂੰ ਜਾਣੁ ਗੁਪਾਲਹਿ ਸੰਗਿ ਰੀ ॥੧॥ ਰਹਾਉ ॥

tiaag siaanap chaaturee; toon jaan gupaaleh sang ree |1| rahaau |

Sant Singh KhalsaRenounce cleverness and cunning, and know that the Sustainer of the world is with you. ||1||Pause||
Manmohan SinghAbandon cleverness and cunningness and know thou that the World Cherisher is with thee. Pause.
Manmohan Singh (Punjabi)ਚਤੁਰਾਈ ਅਤੇ ਚਤਰਵਿਧੀ ਨੂੰ ਛੱਡ ਦੇ ਅਤੇ ਸ੍ਰਿਸ਼ਟੀ ਦੇ ਪਾਲਣਹਾਰ ਨੂੰ ਤੂੰ ਆਪਣੇ ਅੰਗ ਸੰਗ ਸਮਝ। ਠਹਿਰਾਉ।
Fareedkot Teekaਸ਼ਾਸਤ੍ਰੋਂ ਕੀ ਜਨ੍ਯ ਸ੍ਯਾਨਪ ਔ ਬੁਧੀ ਕੀ ਚਤੁਰਾਈ ਕੋ ਤਿਆਗ ਕਰ ਕੇ ਤੂੰ ਗੋਪਾਲ ਕੋ ਸਰਬਦਾ ਕਾਲ ਅਪਨੇ ਸੰਗ ਜਾਨ॥੧॥ ਰਹਾਉ ॥
Prof. Sahib Singhਆਪਣੇ ਅੰਦਰੋਂ ਸਿਆਣਪ ਤੇ ਚਤੁਰਾਈ ਛੱਡ ਕੇ (ਇਹ ਮਾਣ ਛੱਡ ਦੇ ਕਿ ਤੂੰ ਬੜੀ ਸਿਆਣੀ ਹੈਂ ਤੇ ਚਤੁਰ ਹੈਂ), ਹੇ ਜਿੰਦੇ! ਸ੍ਰਿਸ਼ਟੀ ਦੇ ਪਾਲਕ-ਪ੍ਰਭੂ ਨੂੰ ਆਪਣੇ-ਨਾਲ-ਵੱਸਦਾ ਸਮਝਦੀ ਰਹੁ ॥੧॥ ਰਹਾਉ ॥

ਪਦ ਅਰਥ ਚਾਤੁਰੀ = ਚਤੁਰਾਈ। ਗੁਪਾਲਹਿ = ਗੁਪਾਲ ਨੂੰ। ਸੰਗਿ = ਆਪਣੇ ਨਾਲ ਵੱਸਦਾ ॥੧॥ ਰਹਾਉ ॥

SikhNet (Spanish)Deja ya tu astuto y perspicaz discernimiento, y siente al Señor cerca de ti. (1-Pausa)

ਭਰਤਾ ਕਹੈ. ਸੁ ਮਾਨੀਐ; ਏਹੁ ਸੀਗਾਰੁ ਬਣਾਇ ਰੀ ॥

bharataa kahai. su maaneeai; ehu seegaar banaae ree |

Sant Singh KhalsaWhatever your Husband Lord says, accept that, and make it your decoration.
Manmohan SinghWhat the Spouse says act thou on that and make this thy embellishment.
Manmohan Singh (Punjabi)ਜਿਹੜਾ ਕੁਛ ਕੰਤ ਆਖਦਾ ਹੈ, ਤੂੰ ਓਸ ਨੂੰ ਮੰਨ ਇਸ ਨੂੰ ਆਪਣਾ ਹਾਰ ਸਿੰਗਾਰ ਬਣਾ।
Fareedkot Teekaਹੇ ਭਾਈ! ਜੋ ਸ੍ਵਾਮੀ ਕਹੈ ਸੋ ਮਾਨਨਾ ਕਰੀਏ, ਇਹੀ ਅਪਨਾ ਸਿੰਗਾਰ ਬਨਾਵਨਾ ਕਰ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਖਸਮ-ਪ੍ਰਭੂ ਜੋ ਹੁਕਮ ਕਰਦਾ ਹੈ ਉਹ (ਮਿੱਠਾ ਕਰ ਕੇ) ਮੰਨਣਾ ਚਾਹੀਦਾ ਹੈ-ਬੱਸ! ਇਸ ਗੱਲ ਨੂੰ (ਆਪਣੇ ਜੀਵਨ ਦਾ) ਸਿੰਗਾਰ ਬਣਾਈ ਰੱਖ।

ਪਦ ਅਰਥ ਮਾਨੀਐ = ਮੰਨਣਾ ਚਾਹੀਦਾ ਹੈ। ਸੀਗਾਰੁ = ਸਿੰਗਾਰੁ।

SikhNet (Spanish)Camina en Su Voluntad y deja que este sea tu embellecimiento,

ਦੂਜਾ ਭਾਉ ਵਿਸਾਰੀਐ; ਏਹੁ ਤੰਬੋਲਾ ਖਾਇ ਰੀ ॥੨॥

doojaa bhaau visaareeai; ehu tanbolaa khaae ree |2|

Sant Singh KhalsaForget the love of duality, and chew upon this betel leaf. ||2||
Manmohan SinghForget the love of another and chew thou this betel O bride.
Manmohan Singh (Punjabi)ਹੋਰਸ ਦੇ ਪਿਆਰ ਨੂੰ ਭੁਲ ਜਾ। ਤੂੰ ਇਸ ਪਾਨ ਨੂੰ ਚੱਬ, ਹੇ ਵਹੁਟੀਏ!
Fareedkot Teekaਔਰ ਦ੍ਵੈਤ ਭਾਵ ਕੋ ਭੁਲਾਈਏ, ਭਾਵ ਦੂਰ ਕਰ ਦੇਵੀਏ, ਯਹੀ ਪਾਨੋਂ ਕਾ ਬੀੜਾ ਖਾਉ॥੨॥
Prof. Sahib Singhਪਰਮਾਤਮਾ ਤੋਂ ਬਿਨਾ ਹੋਰ (ਮਾਇਆ ਆਦਿਕ ਦਾ) ਪਿਆਰ ਭੁਲਾ ਦੇਣਾ ਚਾਹੀਦਾ ਹੈ-(ਇਹ ਨਿਯਮ ਆਤਮਕ ਜੀਵਨ ਵਾਸਤੇ, ਮਾਨੋ, ਪਾਨ ਦਾ ਬੀੜਾ ਹੈ) ਹੇ ਜਿੰਦੇ! ਇਹ ਪਾਨ ਖਾਇਆ ਕਰ ॥੨॥

ਪਦ ਅਰਥ ਦੂਜਾ ਭਾਉ = ਪ੍ਰਭੂ-ਪਤੀ ਨੂੰ ਛੱਡ ਕੇ ਕਿਸੇ ਹੋਰ ਦਾ ਪਿਆਰ। ਤੰਬੋਲਾ = ਪਾਨ ਦਾ ਬੀੜਾ ॥੨॥

SikhNet (Spanish)refresca tu aliento olvidando todo lo demás. (2)

ਗੁਰ ਕਾ ਸਬਦੁ ਕਰਿ ਦੀਪਕੋ; ਇਹ ਸਤ ਕੀ ਸੇਜ ਬਿਛਾਇ ਰੀ ॥

gur kaa sabad kar deepako; ih sat kee sej bichhaae ree |

Sant Singh KhalsaMake the Word of the Guru's Shabad your lamp, and let your bed be Truth.
Manmohan SinghMake This Gurbani thy lamp and spread the couch of chastity.
Manmohan Singh (Punjabi)ਇਸ ਗੁਰਬਾਣੀ ਨੂੰ ਤੂੰ ਆਪਣਾ ਦੀਵਾ ਬਣਾ ਅਤੇ ਪਾਕ ਦਾਮਨੀ ਦਾ ਪਲੰਘ ਵਿਛਾ।
Fareedkot Teekaਗੁਰ ਕਾ (ਸਬਦੁ) ਉਪਦੇਸ਼ ਰੂਪੀ ਦੀਪਕ ਬਾਲ ਕਰ (ਸਤ) ਅੰਤਸ਼ਕਰਣ ਕੀ ਸੇਜਾ ਵਿਛਾਉ, ਭਾਵ ਸੁਧ ਅੰਤਸ਼ਕਰਣ ਮੇਂ ਹੀ ਪਰਮੇਸ੍ਵਰ ਪਰਾਪਤ ਹੋਤਾ ਹੈ। ਸਤੋ ਗੁਣ ਕਾ ਕਾਰਜ ਹੋਣੇ ਤੇ ਅੰਤਸ਼ਕਰਣ ਕੋ ਸਤ ਕਹਾ ਜਾਤਾ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਸਤਿਗੁਰੂ ਦੇ ਸ਼ਬਦ ਨੂੰ ਦੀਵਾ ਬਣਾ (ਜੋ ਤੇਰੇ ਅੰਦਰ ਆਤਮਕ ਜੀਵਨ ਦਾ ਚਾਨਣ ਪੈਦਾ ਕਰੇ) ਤੇ ਉਸ ਆਤਮਕ ਜੀਵਨ ਦੀ (ਆਪਣੇ ਹਿਰਦੇ ਵਿਚ) ਸੇਜ ਵਿਛਾ।

ਪਦ ਅਰਥ ਕਰਿ = ਬਣਾ। ਦੀਪਕੋ = ਦੀਪਕੁ, ਦੀਵਾ। ਸਤ = ਉੱਚਾ ਆਚਰਨ।

SikhNet (Spanish)Ilumina tu hogar con la Palabra del Guru; deja que la Verdad

ਆਠ ਪਹਰ. ਕਰ ਜੋੜਿ ਰਹੁ; ਤਉ ਭੇਟੈ ਹਰਿ ਰਾਇ ਰੀ ॥੩॥

aatth pehar. kar jorr rahu; tau bhettai har raae ree |3|

Sant Singh KhalsaTwenty-four hours a day, stand with your palms pressed together, and the Lord, your King, shall meet you. ||3||
Manmohan SinghAll the day long remain standing with clasped hands than shall the Sovereign Lord meet thee O bride.
Manmohan Singh (Punjabi)ਸਾਰਾ ਦਿਹਾੜਾ ਹੀ ਹੱਥ ਬੰਨ੍ਹ ਕੇ ਖੜੀ ਰਹਿ, ਤਦ ਤੈਨੂੰ ਪਾਤਸ਼ਾਹ ਪਰਮੇਸ਼ਰ ਮਿਲੇਗਾ, ਹੇ ਪਤਨੀਏ!
Fareedkot Teekaਔਰ ਆਠੋਂ ਪਹਰ ਹਾਥ ਜੋੜ ਕੇ ਆਗਿਆ ਮੇਂ ਖੜੀ ਰਹੁ, ਤਬ ਹਰਿ ਰਾਇ ਤੇਰੇ ਕੋ (ਭੇਟੈ) ਮਿਲੇਗਾ॥੩॥
Prof. Sahib Singhਹੇ ਸੋਹਣੀ ਜਿੰਦੇ! (ਆਪਣੇ ਅੰਦਰ ਆਤਮੇ) ਅੱਠੇ ਪਹਰ (ਦੋਵੇਂ) ਹੱਥ ਜੋੜ ਕੇ (ਪ੍ਰਭੂ-ਚਰਨਾਂ ਵਿਚ) ਟਿਕੀ ਰਹੁ, ਤਦੋਂ ਹੀ ਪ੍ਰਭੂ-ਪਾਤਿਸ਼ਾਹ (ਆ ਕੇ) ਮਿਲਦਾ ਹੈ ॥੩॥

ਪਦ ਅਰਥ ਕਰ = (ਦੋਵੇਂ) ਹੱਥ। ਜੋੜਿ = ਜੋੜ ਕੇ। ਤਉ = ਤਦੋਂ ਹੀ। ਭੇਟੈ = ਮਿਲਦਾ ਹੈ। ਹਰਿ ਰਾਇ = ਪ੍ਰਭੂ-ਪਾਤਿਸ਼ਾਹ ॥੩॥

SikhNet (Spanish)sea tu lecho y póstrate siempre frente a tu Señor con las palmas juntas, y entonces el Señor, tu Rey, te tomará en Sus brazos. (3)

ਤਿਸ ਹੀ ਚਜੁ ਸੀਗਾਰੁ ਸਭੁ; ਸਾਈ ਰੂਪਿ ਅਪਾਰਿ ਰੀ ॥

tis hee chaj seegaar sabh; saaee roop apaar ree |

Sant Singh KhalsaShe alone is cultured and embellished, and she alone is of incomparable beauty.
Manmohan SinghShe alone possesses discretion and all the decoration and she is of matchless beauty.
Manmohan Singh (Punjabi)ਕੇਵਲ ਓਸ ਪਾਰ ਹੀ ਅਕਲ ਅਤੇ ਸਾਰੇ ਹਾਰ-ਸ਼ਿੰਗਾਰ ਹਨ ਤੇ ਉਹ ਹੀ ਲਾਸਾਨੀ ਸੁੰਦਰਤਾ ਵਾਲੀ ਹੈ।
Fareedkot Teekaਤਿਸੀ ਕਾ (ਚਜੁ ਸੀਗਾਰੁ) ਸਰੇਸ਼ਟ ਸਿੰਗਾਰ ਹੈ, ਤਿਸ ਕਾ ਰੂਪ ਭੀ ਅਪਾਰ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਉਸੇ ਜੀਵ-ਇਸਤ੍ਰੀ ਦਾ ਸੁਚੱਜ ਮੰਨਿਆ ਜਾਂਦਾ ਹੈ ਉਸੇ ਜੀਵ-ਇਸਤ੍ਰੀ ਦਾ (ਆਤਮਕ) ਸਿੰਗਾਰ ਪਰਵਾਨ ਹੁੰਦਾ ਹੈ, ਉਹ ਜੀਵ-ਇਸਤ੍ਰੀ ਸੁੰਦਰ ਰੂਪ ਵਾਲੀ ਸਮਝੀ ਜਾਂਦੀ ਹੈ ਜੋ ਬੇਅੰਤ ਪਰਮਾਤਮਾ (ਦੇ ਚਰਨਾਂ) ਵਿਚ ਲੀਨ ਰਹਿੰਦੀ ਹੈ।

ਪਦ ਅਰਥ ਤਿਸ ਹੀ = ਉਸੇ ਦਾ ਹੀ {ਲਫ਼ਜ਼ 'ਤਿਸੁ' ਦਾ (ੁ) ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉਡ ਗਿਆ ਹੈ}। ਚਜੁ = ਸੁਚੱਜ। ਸਭੁ = ਸਾਰਾ। ਸਾਈ = ਉਹ (ਜੀਵ-ਇਸਤ੍ਰੀ) ਹੀ। ਰੂਪਿ = ਸੋਹਣੇ ਰੂਪ ਵਾਲੀ। ਅਪਾਰਿ = ਅਪਾਰ-ਪ੍ਰਭੂ ਵਿਚ।

SikhNet (Spanish)Sólo es bella, culta y de deslumbrante atractivo,

ਸਾਈ ਸੋੁਹਾਗਣਿ ਨਾਨਕਾ; ਜੋ ਭਾਣੀ ਕਰਤਾਰਿ ਰੀ ॥੪॥੧੬॥੧੧੮॥

saaee suohaagan naanakaa; jo bhaanee karataar ree |4|16|118|

Sant Singh KhalsaShe alone is the happy soul-bride, O Nanak, who is pleasing to the Creator Lord. ||4||16||118||
Manmohan SinghShe alone is the true wife O Nanak who is pleasing to the Creator.
Manmohan Singh (Punjabi)ਕੇਵਲ ਉਹ ਹੀ ਸੱਚੀ ਪਤਨੀ ਹੈ, ਹੇ ਨਾਨਕ! ਜਿਹੜੀ ਸਿਰਜਣਹਾਰ ਨੂੰ ਚੰਗੀ ਲਗਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਕਰਤਾਰ ਕੇ ਮਨ ਕੋ (ਭਾਣੀ) ਅਛੀ ਲਗੀ ਹੈ ਸੁਹਾਗਨ ਭੀ ਸੋਈ ਹੈ ॥੪॥੧੬॥੧੧੮॥
Prof. Sahib Singhਹੇ ਨਾਨਕ! (ਆਖ-) ਹੇ ਜਿੰਦੇ! ਉਹੀ ਜੀਵ-ਇਸਤ੍ਰੀ ਸੁਹਾਗ-ਭਾਗ ਵਾਲੀ ਹੈ ਜੋ (ਕਰਤਾਰ ਨੂੰ) ਪਿਆਰੀ ਲੱਗਦੀ ਹੈ ਜੋ ਕਰਤਾਰ (ਦੀ ਯਾਦ) ਵਿਚ ਲੀਨ ਰਹਿੰਦੀ ਹੈ ॥੪॥੧੬॥੧੧੮॥

ਪਦ ਅਰਥ ਸਹਾਗਣਿ = {ਅੱਖਰ 'ਸ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਸੋਹਾਗਣਿ' ਹੈ; ਇਥੇ 'ਸੁਹਾਗਣਿ' ਪੜ੍ਹਨਾ ਹੈ}। ਭਾਣੀ = ਪਸੰਦ ਆਈ ਹੈ। ਕਰਤਾਰਿ = ਕਰਤਾਰ ਵਿਚ (ਲੀਨ) ॥੪॥੧੬॥੧੧੮॥

SikhNet (Spanish)aquélla novia que el Señor Creador aprueba; sí, sólo ella es la verdadera Esposa. (4-16-118)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਡੀਗਨ ਡੋਲਾ ਤਊ ਲਉ; ਜਉ ਮਨ ਕੇ ਭਰਮਾ ॥

ddeegan ddolaa taoo lau; jau man ke bharamaa |

Sant Singh KhalsaAs long as there are doubts in the mind, the mortal staggers and falls.
Manmohan SinghAs long as there are doubts in the mind till then man falls and staggers.
Manmohan Singh (Punjabi)ਜਦ ਤਾਂਈ ਚਿੱਤ ਅੰਦਰ ਸੰਦੇਹ ਹਨ, ਉਦੋਂ ਤਾਂਈ ਆਦਮੀ ਡਿਗਦਾ ਅਤੇ ਡਿੱਕ-ਡੋਲੇ ਖਾਂਦਾ ਹੈ।
Fareedkot Teeka(ਡੀਗਨ) ਟੇਢੇ ਮਾਰਗੋਂ ਮੇਂ ਤਬ ਲਗ ਡੋਲਤਾ ਥਾ ਜਬ ਤਕ ਮਨ ਕੇ ਵਿਖੇ ਭਰਮ ਥੇ॥
Prof. Sahib Singhਹੇ ਭਾਈ! ਵਿਕਾਰਾਂ ਵਿਚ ਡਿੱਗਣ ਤੇ ਮੋਹ ਵਿਚ ਫਸਣ ਦਾ ਸਬਬ ਤਦੋਂ ਤਕ ਬਣਿਆ ਰਹਿੰਦਾ ਹੈ ਜਦੋਂ ਤਕ ਮਨੁੱਖ ਦੇ ਮਨ ਦੀਆਂ (ਮਾਇਆ ਦੀ ਖ਼ਾਤਰ) ਦੌੜਾਂ ਭੱਜਾਂ ਟਿਕੀਆਂ ਰਹਿੰਦੀਆਂ ਹਨ।

ਪਦ ਅਰਥ ਡੀਗਨ = (ਵਿਕਾਰਾਂ ਵਿਚ) ਡਿੱਗਣਾ। ਡੋਲਾ = (ਮਾਇਆ ਦੇ ਮੋਹ ਵਿਚ) ਡੋਲ ਜਾਣਾ, ਮੋਹ ਵਿਚ ਫਸ ਜਾਣਾ। ਤਊ ਲਉ = ਉਤਨਾ ਚਿਰ ਤਕ ਹੀ। ਭਰਮਾ = ਦੌੜ-ਭੱਜਾਂ।

SikhNet (Spanish)Solamente vacila en la Fe, aquél que tiene su mente llena de dudas,

ਭ੍ਰਮ ਕਾਟੇ. ਗੁਰਿ ਆਪਣੈ; ਪਾਏ ਬਿਸਰਾਮਾ ॥੧॥

bhram kaatte. gur aapanai; paae bisaraamaa |1|

Sant Singh KhalsaThe Guru removed my doubts, and I have obtained my place of rest. ||1||
Manmohan SinghWhen my Guru removed my doubts I obtained rest.
Manmohan Singh (Punjabi)ਜਦ ਮੇਰੇ ਗੁਰੂ ਨੇ ਮੇਰੇ ਵਹਿਮ ਦੂਰ ਕਰ ਦਿਤੇ ਤਦ ਮੈਨੂੰ ਆਰਾਮ ਪਰਾਪਤ ਹੋ ਗਿਆ।
Fareedkot Teekaਜਬ ਅਪਨੇ ਗੁਰੋਂ ਨੇ ਭਰਮ ਕਾਟ ਦੀਏ ਤਬ ਹਮਨੇ (ਬਿਸਰਾਮਾ) ਇਸਥਿਤੀ, ਭਾਵ ਸੁਖ ਪਾਇ ਲੀਏ ਹੈਂ॥੧॥
Prof. Sahib Singhਪਰ ਪਿਆਰੇ ਗੁਰੂ ਨੇ ਜਿਸ ਮਨੁੱਖ ਦੀਆਂ ਭਟਕਣਾਂ ਦੂਰ ਕਰ ਦਿੱਤੀਆਂ ਉਸ ਨੇ ਮਾਨਸਕ ਟਿਕਾਉ ਪ੍ਰਾਪਤ ਕਰ ਲਿਆ ॥੧॥

ਪਦ ਅਰਥ ਗੁਰਿ = ਗੁਰੂ ਨੇ। ਬਿਸਰਾਮਾ = ਟਿਕਾਉ ॥੧॥

SikhNet (Spanish)pero aquél a quien el Guru remueve de sus dudas, obtiene la Paz. (1)

ਓਇ ਬਿਖਾਦੀ ਦੋਖੀਆ; ਤੇ ਗੁਰ ਤੇ ਹੂਟੇ ॥

oe bikhaadee dokheea; te gur te hootte |

Sant Singh KhalsaThose quarrelsome enemies have been overcome, through the Guru.
Manmohan SinghThose quarrelsome adversaries they have left me through the Guru.
Manmohan Singh (Punjabi)ਉਹ ਝਗੜਾਲੂ ਵੈਰੀ, ਉਹ ਗੁਰਾਂ ਦੇ ਰਾਹੀਂ ਮੇਰੇ ਮਗਰੋਂ ਲਹਿ ਗਏ ਹਨ।
Fareedkot Teekaਵਹ ਜੋ ਕਾਮਾਦਿਕ (ਬਿਖਾਦੀ) ਸੋਕ ਦੇਣੇ ਹਾਰੇ ਵਾ ਝਗੜਾਲੂ ਔਰ ਦੂਖਣ ਪਰਾਪਤ ਕਰਨੇ ਵਾਲੇ ਥੇ, (ਤੇ) ਵਹੁ ਗੁਰੂ ਕੀ ਕ੍ਰਿਪਾ ਸੇ (ਹੂਟੇ) ਹਟ ਗਏ॥
Prof. Sahib Singh(ਹੇ ਭਾਈ!) ਇਹ ਜਿਤਨੇ ਭੀ ਕਾਮਾਦਿਕ ਝਗੜਾਲੂ ਵੈਰੀ ਹਨ ਗੁਰੂ ਦੀ ਸਰਨ ਪਿਆਂ ਇਹ ਸਾਰੇ ਹੀ ਥੱਕ ਗਏ ਹਨ (ਸਾਨੂੰ ਦੁਖੀ ਕਰਨੋਂ ਰਹਿ ਗਏ ਹਨ)।

ਪਦ ਅਰਥ ਓਇ = {ਲਫ਼ਜ਼ 'ਓਹੁ' ਤੋਂ ਬਹੁ-ਵਚਨ'}। ਬਿਖਾਦੀ = ਝਗੜਾਲੂ। ਦੋਖੀਆ = ਵੈਰੀ। ਤੇ = ਉਹ ਸਾਰੇ। ਗੁਰ ਤੇ = ਗੁਰੂ ਤੋਂ, ਗੁਰੂ ਦੀ ਰਾਹੀਂ। ਹੂਟੇ = ਹੁੱਟ ਗਏ, ਥੱਕ ਗਏ।

SikhNet (Spanish)A mis adversarios hostiles los vencí a través de la Gracia del Guru,

ਹਮ ਛੂਟੇ ਅਬ ਉਨੑਾ ਤੇ; ਓਇ ਹਮ ਤੇ ਛੂਟੇ ॥੧॥ ਰਹਾਉ ॥

ham chhootte ab unaa te; oe ham te chhootte |1| rahaau |

Sant Singh KhalsaI have now escaped from them, and they have run away from me. ||1||Pause||
Manmohan SinghI have now escaped from them and they have escaped from me. Pause.
Manmohan Singh (Punjabi)ਮੈਂ ਹੁਣ ਉਨ੍ਹਾਂ ਕੋਲੋਂ ਖਲਾਸੀ ਪਾ ਗਿਆ ਹਾਂ ਅਤੇ ਉਹ ਮੇਰੇ ਪਾਸੋਂ ਖਹਿੜਾ ਛੁਡਾ ਗਏ ਹਨ। ਠਹਿਰਾਉ।
Fareedkot Teekaਹਮ ਉਨ ਸੇ ਛੁਟ ਗਏ ਵੋ ਹਮਸੇ ਛੁਟ ਗਏ॥੧॥ ਰਹਾਉ ॥
Prof. Sahib Singhਹੁਣ ਉਹਨਾਂ ਪਾਸੋਂ ਸਾਡੀ ਖ਼ਲਾਸੀ ਹੋ ਗਈ ਹੈ, ਉਹ ਸਾਰੇ ਸਾਡਾ ਖਹਿੜਾ ਛੱਡ ਗਏ ਹਨ ॥੧॥ ਰਹਾਉ ॥

ਪਦ ਅਰਥ ਉਨ੍ਹ੍ਹਾ ਤੇ = ਉਹਨਾਂ ਪਾਸੋਂ। ਹਮ ਤੇ = ਸਾਡੇ ਪਾਸੋਂ ॥੧॥ ਰਹਾਉ ॥

SikhNet (Spanish)fui liberado de sus garras y ellos se fueron de mi hogar. (1-Pausa)

ਮੇਰਾ ਤੇਰਾ ਜਾਨਤਾ; ਤਬ ਹੀ ਤੇ ਬੰਧਾ ॥

meraa teraa jaanataa; tab hee te bandhaa |

Sant Singh KhalsaHe is concerned with 'mine and yours', and so he is held in bondage.
Manmohan SinghWhen man knows mine and thine since then he is held in bondage.
Manmohan Singh (Punjabi)ਜਦ ਇਨਸਾਨ ਮੈਡਾ ਤੇ ਤੈਡਾ ਜਾਣਦਾ ਹੈ, ਤਦ ਤੋਂ ਹੀ ਉਹ ਕੈਦ ਵਿੱਚ ਬੱਝ ਜਾਂਦਾ ਹੈ।
Fareedkot Teekaਜਬ ਤਕ ਯਹ ਮੇਰਾ ਹੈ ਯਹ ਤੇਰਾ ਹੈ ਐਸਾ ਮਨ ਜਾਨਤਾ ਥਾ, ਤਬ ਹੀ ਤਕ ਅਗਿਆਨ ਬੰਧਨ ਥਾ॥
Prof. Sahib Singhਜਦੋਂ ਤੋਂ ਮਨੁੱਖ ਵਿਤਕਰੇ ਕਰਦਾ ਚਲਿਆ ਆਉਂਦਾ ਹੈ ਤਦੋਂ ਤੋਂ ਹੀ ਇਸ ਨੂੰ ਮਾਇਆ ਦੇ ਮੋਹ ਦੇ ਬੰਧਨ ਪਏ ਹੋਏ ਹਨ।

ਪਦ ਅਰਥ ਮੇਰਾ ਤੇਰਾ = ਮੇਰ ਤੇਰ, ਵਿਤਕਰਾ। ਤਬ ਹੀ ਤੇ = ਤਦੋਂ ਹੀ। ਬੰਧਾ = ਮੋਹ ਦੇ ਬੰਧਨ।

SikhNet (Spanish)Como solamente conocía “lo mío y lo tuyo”, estaba atado;

ਗੁਰਿ. ਕਾਟੀ ਅਗਿਆਨਤਾ; ਤਬ ਛੁਟਕੇ ਫੰਧਾ ॥੨॥

gur. kaattee agiaanataa; tab chhuttake fandhaa |2|

Sant Singh KhalsaWhen the Guru dispelled my ignorance, then the noose of death was cut away from my neck. ||2||
Manmohan SinghWhen the Guru dispelled my spiritual ignorance then was my noose cut.
Manmohan Singh (Punjabi)ਤਦ ਗੁਰਾਂ ਨੇ ਮੇਰਾ ਆਤਮਕ ਅਨ੍ਹੇਰਾ ਦੂਰ ਕਰ ਦਿਤਾ ਹੈ, ਤਦ ਮੇਰੇ ਫਾਹੀ ਕੱਟੀ ਗਈ।
Fareedkot Teekaਜਬ ਗੁਰੋਂ ਨੇ ਅਗਿਆਨਤਾ ਕਾਟ ਦਈ ਤਬ ਜਿਤਨੇ (ਫੰਧਾ) ਫਾਹੇ ਥੇ ਸਭ ਛੁਟ ਗਏ॥੨॥
Prof. Sahib Singhਪਰ ਜਦੋਂ ਗੁਰੂ ਨੇ ਅਗਿਆਨਤਾ ਦੂਰ ਕਰ ਦਿੱਤੀ ਤਦੋਂ ਮੋਹ ਦੀਆਂ ਫਾਹੀਆਂ ਤੋਂ ਖ਼ਲਾਸੀ ਹੋ ਗਈ ॥੨॥

ਪਦ ਅਰਥ ਛੁਟਕੇ = ਖੁਲ੍ਹ ਗਏ, ਟੁੱਟ ਗਏ। ਫੰਧਾ = ਫਾਹੀਆਂ। ॥੨॥

SikhNet (Spanish)pero cuando el Guru borró mi ignorancia, mis ataduras fueron soltadas. (2)

ਜਬ ਲਗੁ ਹੁਕਮੁ. ਨ ਬੂਝਤਾ; ਤਬ ਹੀ ਲਉ ਦੁਖੀਆ ॥

jab lag hukam. na boojhataa; tab hee lau dukheea |

Sant Singh KhalsaAs long as he does not understand the Command of God's Will, he remains miserable.
Manmohan SinghAs long as man understands not God's will so long he remains miserable.
Manmohan Singh (Punjabi)ਜਦ ਤੋਡੀ ਆਦਮੀ ਰਬ ਦੀ ਰਜ਼ਾ ਨੂੰ ਨਹੀਂ ਸਮਝਦਾ ਤਦ ਤੋੜੀ ਉਹ ਦੁਖੀ ਰਹਿੰਦਾ ਹੈ।
Fareedkot Teekaਜਬ ਲਗ ਸ੍ਵਾਮੀ ਕਾ ਹੁਕਮ ਨਹੀਂ ਸਮਝਤਾ ਥਾ ਤਬੀ ਤਕ ਦੁਖੀਆ ਰਹਤਾ ਥਾ॥
Prof. Sahib Singhਹੇ ਭਾਈ! ਜਦ ਤਕ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਨਹੀਂ ਸਮਝਦਾ ਉਤਨਾ ਚਿਰ ਤਕ ਹੀ ਦੁਖੀ ਰਹਿੰਦਾ ਹੈ।

ਪਦ ਅਰਥ ਤਬ ਹੀ ਲਉ = ਤਦ ਤਕ ਹੀ।

SikhNet (Spanish)Mientras uno no toma Conciencia de la Voluntad del Señor, uno sufre dolor,

ਗੁਰ ਮਿਲਿ ਹੁਕਮੁ ਪਛਾਣਿਆ; ਤਬ ਹੀ ਤੇ ਸੁਖੀਆ ॥੩॥

gur mil hukam pachhaaniaa; tab hee te sukheea |3|

Sant Singh KhalsaMeeting with the Guru, he comes to recognize God's Will, and then, he becomes happy. ||3||
Manmohan SinghMeeting the Guru when he recognises Lord's will since then he becomes happy.
Manmohan Singh (Punjabi)ਗੁਰਾਂ ਨੂੰ ਭੇਟ ਕੇ ਜਦ ਉਹ ਸਾਈਂ ਦੀ ਰਜ਼ਾ ਨੂੰ ਸਿੰਆਣ ਲੈਦਾ ਹੈ, ਓਦੋਂ ਤੋਂ ਉਹ ਅਨੰਦ ਹੋ ਜਾਂਦਾ ਹੈ।
Fareedkot Teekaਗੁਰੋਂ ਸੇ ਮਿਲ ਕਰ ਜਬ ਹੁਕਮ ਕੋ ਪਛਾਨਿਆ ਹੈ ਤਬ ਹੀ ਸੇ ਸੁਖੀਆ ਹੂਆ ਹੂੰ॥੩॥
Prof. Sahib Singhਪਰ ਜਿਸ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਰਜ਼ਾ ਨੂੰ ਸਮਝ ਲਿਆ ਉਹ ਉਸੇ ਵੇਲੇ ਤੋਂ ਸੁਖੀ ਹੋ ਗਿਆ ॥੩॥

ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ। ਤਬ ਹੀ ਤੇ = ਤਦੋਂ ਤੋਂ ਹੀ ॥੩॥

SikhNet (Spanish)pero cuando uno se encuentra con el Guru, y reconoce Su Voluntad, vive en Éxtasis. (3)

ਨਾ ਕੋ ਦੁਸਮਨੁ ਦੋਖੀਆ; ਨਾਹੀ ਕੋ ਮੰਦਾ ॥

naa ko dusaman dokheea; naahee ko mandaa |

Sant Singh KhalsaI have no enemies and no adversaries; no one is wicked to me.
Manmohan SinghI have no enemy or an evil-wisher nor is nay one wicked towards me.
Manmohan Singh (Punjabi)ਮੇਰਾ ਕੋਈ ਵੈਰੀ ਜਾਂ ਬੁਰਾ-ਚਾਹੁਣ ਵਾਲਾ ਨਹੀਂ, ਨਾਂ ਹੀ ਕੋਈ ਇਨਸਾਨ ਬਦ ਹੈ।
Fareedkot Teekaਅਬ ਨ ਕੋਈ ਮੇਰਾ ਸਤਰੂ ਹੀ ਰਹਿ ਗਿਆ ਨ ਕੋਈ ਮੇਰਾ ਦੋਖੀ ਹੀ ਰਹਿ ਗਿਆ ਹੈ, ਨ ਹਮਾਰੀ ਨਿਗਾਹ ਮੇਂ ਕੋਈ ਮੰਦਾ ਪੁਰਖ ਦਿਖਾਈ ਪੜਤਾ ਹੈ॥
Prof. Sahib Singhਉਸ ਮਨੁੱਖ ਨੂੰ ਕੋਈ ਆਪਣਾ ਦੁਸ਼ਮਨ ਨਹੀਂ ਦਿੱਸਦਾ, ਕੋਈ ਵੈਰੀ ਨਹੀਂ ਜਾਪਦਾ, ਕੋਈ ਉਸ ਨੂੰ ਭੈੜਾ ਨਹੀਂ ਲੱਗਦਾ,

ਪਦ ਅਰਥ ਕੋ = ਕੋਈ ਮਨੁੱਖ। ਦੋਖੀਆ = ਵੈਰੀ।

SikhNet (Spanish)Entonces no quedan más adversarios y no se cruza uno con algún malvado;

ਗੁਰ ਕੀ ਸੇਵਾ ਸੇਵਕੋ; ਨਾਨਕ ਖਸਮੈ ਬੰਦਾ ॥੪॥੧੭॥੧੧੯॥

gur kee sevaa sevako; naanak khasamai bandaa |4|17|119|

Sant Singh KhalsaThat servant, who performs the Lord's service, O Nanak, is the slave of the Lord Master. ||4||17||119||
Manmohan SinghThe servant who performs Guru's service O Nanak is the slave of the Lord.
Manmohan Singh (Punjabi)ਟਹਿਲੂਆਂ ਜੋ ਗੁਰਾਂ ਦੀ ਟਹਿਲ ਕਮਾਉਂਦਾ ਹੈ, ਹੇ ਨਾਨਕ! ਉਹ ਸੁਆਮੀ ਦਾ ਗੋਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੂ ਕੀ ਸੇਵਾ ਕਰਨੇ ਹਾਰਾ ਸੇਵਕ ਹੂੰ, ਅਕਾਲ ਪੁਰਖ ਮੇਰੇ ਮਾਲਕ ਹੈਂ, ਮੈਂ ਉਨ ਕਾ (ਬੰਦਾ) ਦਾਸ ਹੂੰ॥੪॥੧੭॥੧੧੯॥
Prof. Sahib Singhਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਦੱਸੀ ਸੇਵਾ ਕਰ ਕੇ ਪਰਮਾਤਮਾ ਦਾ ਸੇਵਕ ਬਣ ਜਾਂਦਾ ਹੈ, ਖਸਮ-ਪ੍ਰਭੂ ਦਾ ਗ਼ੁਲਾਮ ਬਣ ਜਾਂਦਾ ਹੈ ॥੪॥੧੭॥੧੧੯॥

ਪਦ ਅਰਥ ਖਸਮ = ਖਸਮ ਦਾ ॥੪॥੧੭॥੧੧੯॥

SikhNet (Spanish)sí, aquél que sirve al Guru es también el Sirviente del Señor. (4-17-119)

Open this shabad →

Shabad Guru Arjan Dev Ji Raag Aasaa continues on Ang 401

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਸੂਖ ਸਹਜ ਆਨਦੁ ਘਣਾ; ਹਰਿ ਕੀਰਤਨੁ ਗਾਉ ॥

sookh sehaj aanad ghanaa; har keeratan gaau |

Sant Singh KhalsaPeace, celestial poise and absolute bliss are obtained, singing the Kirtan of the Lord's Praises.
Manmohan SinghSing God's praises and thou shalt obtain peace poise and great happiness.
Manmohan Singh (Punjabi)ਵਾਹਿਗੁਰੂ ਦੀ ਕੀਰਤੀ ਗਾਇਨ ਕਰ ਅਤੇ ਤੈਨੂੰ ਆਰਾਮ, ਅਡੋਲਤਾ ਤੇ ਬਹੁਤੀ ਖੁਸ਼ੀ ਪਰਾਪਤ ਹੋਵੇਗੀ।
Fareedkot Teeka(ਸੂਖ ਸਹਜ) ਆਤਮ ਸੁਖ (ਆਨਦੁ) ਸੰਸਾਰੀ ਸੁਖ ਯਹ ਸਭ ਗੁਰ ਉਪਦੇਸ ਤੇ ਹਰਿ ਕੇ ਕੀਰਤਨ ਗਾਨੇ ਸੇ ਬੁਹਤ ਹੂਆ ਹੈ॥
Prof. Sahib Singh(ਹੇ ਭਾਈ!) ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹਾਂ ਤੇ (ਮੇਰੇ ਅੰਦਰ) ਆਤਮਕ ਅਡੋਲਤਾ ਦਾ ਵੱਡਾ ਸੁਖ-ਆਨੰਦ ਬਣਿਆ ਰਹਿੰਦਾ ਹੈ।

ਪਦ ਅਰਥ ਸਹਜ = ਆਤਮਕ ਅਡੋਲਤਾ। ਘਣਾ = ਬਹੁਤ। ਗਾਉ = ਗਾਉਂ, ਮੈਂ ਗਾਂਦਾ ਹਾਂ।

SikhNet (Spanish)Cuando canto las Alabanzas del Señor, estoy en Éxtasis y en calma.

ਗਰਹ. ਨਿਵਾਰੇ ਸਤਿਗੁਰੂ; ਦੇ ਅਪਣਾ ਨਾਉ ॥੧॥

garah. nivaare satiguroo; de apanaa naau |1|

Sant Singh KhalsaBestowing His Name, the True Guru removes the evil omens. ||1||
Manmohan SinghGranting His Name the True Guru removes the evil influences.
Manmohan Singh (Punjabi)ਆਪਣਾ ਨਾਮ ਬਖਸ਼ ਕੇ, ਸੱਚਾ ਗੁਰੂ ਮੰਦੇ ਅਸਰਾਂ ਨੂੰ ਦੂਰ ਕਰ ਦਿੰਦਾ ਹੈ।
Fareedkot Teekaਅਪਨਾ ਨਾਮ ਦੇ ਕਰ ਕੇ ਦੁਖ ਦੇਨੇ ਵਾਲੇ (ਗਰਹ) ਪਕੜਣੇ ਵਾਲੇ ਕਾਮਾਦਿਕ ਗੁਰੋਂ ਨੇ ਨਿਵਰਤ ਕਰ ਦੀਏ ਹੈਂ॥੧॥
Prof. Sahib Singhਗੁਰੂ ਨੇ ਮੈਨੂੰ ਉਹ ਹਰਿ-ਨਾਮ ਦੇ ਕੇ ਜੇਹੜਾ ਨਾਮ ਉਹ ਆਪ ਜਪਦਾ ਹੈ, ਮੇਰੇ ਉਤੋਂ (ਮਾਨੋ) ਨੌ ਹੀ ਗ੍ਰਹਿਆਂ ਦੀਆਂ ਮੁਸੀਬਤਾਂ ਦੂਰ ਕਰ ਦਿੱਤੀਆਂ ਹਨ ॥੧॥

ਪਦ ਅਰਥ ਗਰਹ = ੯ ਗ੍ਰਹ। ਨਿਵਾਰੇ = ਦੂਰ ਕਰ ਦਿੱਤੇ। ਦੇ = ਦੇ ਕੇ। ਅਪਣਾ ਨਾਉ = ਪਰਮਾਤਮਾ ਦਾ ਪਿਆਰਾ ਨਾਮ ਜਿਸ ਨੂੰ ਗੁਰੂ ਆਪ ਭੀ ਜਪਦਾ ਹੈ ॥੧॥

SikhNet (Spanish)Las estrellas malignas ya no me amenazan, pues el Verdadero Guru me ha bendecido con Su Nombre. (1)

ਬਲਿਹਾਰੀ ਗੁਰ ਆਪਣੇ; ਸਦ ਸਦ ਬਲਿ ਜਾਉ ॥

balihaaree gur aapane; sad sad bal jaau |

Sant Singh KhalsaI am a sacrifice to my Guru; forever and ever, I am a sacrifice to Him.
Manmohan SinghI am devoted to my Guru and am ever, ever a sacrifice to Him.
Manmohan Singh (Punjabi)ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ ਅਤੇ ਹਮੇਸ਼ਾਂ ਉਸ ਤੋਂ ਕੁਰਬਾਨ ਹਾਂ।
Fareedkot Teekaਮੈਂ ਨਿਤਯੰਪ੍ਰਤਿ ਮਨ ਤਨ ਬਾਣੀ ਕਰ ਕੇ ਤਿਸ ਅਪਨੇ ਗੁਰੂ ਪਰ ਸੇ ਬਲਿਹਾਰ ਜਾਤਾ ਹੂੰ॥
Prof. Sahib Singh(ਹੇ ਭਾਈ!) ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਸਦਾ ਹੀ ਸਦਕੇ ਜਾਂਦਾ ਹਾਂ, ਮੈਂ ਗੁਰੂ ਤੋਂ ਵਾਰਨੇ ਜਾਂਦਾ ਹਾਂ,

ਪਦ ਅਰਥ ਸਦ ਸਦ = ਸਦਾ ਸਦਾ, ਸਦਾ ਹੀ। ਜਾਉ = ਜਾਉਂ, ਮੈਂ ਜਾਂਦਾ ਹਾਂ। ਬਲਿ = ਸਦਕੇ।

SikhNet (Spanish)Oh, ofrezco mi ser en sacrificio a mi Guru; yo ofrezco mi ser en sacrificio a Él.

Open this shabad (11 lines, Angs 400-401) →

Ang 400 of 1430