ਆਸਾ ਮਹਲਾ ੫ ॥
aasaa mahalaa 5 | Ang 399
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl, Guru Aryan, Quinto Canal Divino.
ਜਾ ਕਾ ਠਾਕੁਰੁ ਤੁਹੀ ਪ੍ਰਭ; ਤਾ ਕੇ ਵਡਭਾਗਾ ॥
jaa kaa tthaakur tuhee prabh; taa ke vaddabhaagaa | Ang 399
Sant Singh KhalsaOne who has You as His Master, O God, is blessed with great destiny.
Manmohan SinghHe whose Thou art the Master, O Lord his is the great destiny.
Manmohan Singh (Punjabi)ਜਿਸ ਦਾ ਤੂੰ ਮਾਲਕ ਹੈ, ਹੇ ਸੁਆਮੀ ਉਸ ਦੀ ਪਰਮ ਚੰਗੀ ਕਿਸਮਤ ਹੈ।
Fareedkot Teekaਹੇ ਪ੍ਰਭੂ! ਜਿਸ ਕਾ ਤੂੰ ਠਾਕੁਰ ਹੈਂ ਤਿਸ ਕੇ ਬਡੇ ਭਾਗ ਹੈਂ॥
Prof. Sahib Singhਹੇ ਪ੍ਰਭੂ! ਤੂੰ ਆਪ ਹੀ ਜਿਸ ਮਨੁੱਖ ਦੇ ਸਿਰ ਉੱਤੇ ਮਾਲਕ ਹੈਂ ਉਸ ਦੇ ਵੱਡੇ ਭਾਗ (ਸਮਝਣੇ ਚਾਹੀਦੇ) ਹਨ,ਪਦ ਅਰਥ ਜਾ ਕਾ = ਜਿਸ ਮਨੁੱਖ ਦਾ। ਠਾਕੁਰੁ = ਮਾਲਕ। ਪ੍ਰਭ = ਹੇ ਪ੍ਰਭੂ! ਸੁਹੇਲਾ = ਸੌਖਾ।
SikhNet (Spanish)Aquél de quien Tú eres el Maestro, oh Señor, es un hombre de gran Destino;
ਓਹੁ ਸੁਹੇਲਾ ਸਦ ਸੁਖੀ; ਸਭੁ ਭ੍ਰਮੁ ਭਉ ਭਾਗਾ ॥੧॥
ohu suhelaa sad sukhee; sabh bhram bhau bhaagaa |1| Ang 399
Sant Singh KhalsaHe is happy, and forever at peace; his doubts and fears are all dispelled. ||1||
Manmohan SinghHe is at ease and ever happy and His doubt and dread are all dispelled.
Manmohan Singh (Punjabi)ਉਹ ਸੁਖੀ ਹੈ ਅਤੇ ਹਮੇਸ਼ਾਂ ਹੀ ਪ੍ਰਸੰਨ ਹੈ। ਉਸਦਾ ਸੰਦੇਹ ਤੇ ਡਰ ਸਭ ਦੂਰ ਹੋ ਗਏ ਹਨ।
Fareedkot Teekaਓਹ ਪਰਲੋਕ ਮੇਂ (ਸੁਹੇਲਾ) ਸੁਖੀ ਹੋਵੈਗਾ ਔਰ ਇਸ ਲੋਕ ਮੇਂ ਭੀ ਸਦੀਵ ਸੁਖੀ ਹੈ ਔਰ ਉਸ ਕਾ ਸਰਬ ਪ੍ਰਕਾਰ ਕਾ ਭ੍ਰਮ ਔਰ ਭ੍ਯ ਭਾਗਾ ਹੈ॥੧॥
Prof. Sahib Singhਉਹ ਸਦਾ ਸੌਖਾ (ਜੀਵਨ ਬਿਤੀਤ ਕਰਦਾ) ਹੈ ਉਹ ਸਦਾ ਸੁਖੀ (ਰਹਿੰਦਾ) ਹੈ ਉਸ ਦਾ ਹਰੇਕ ਕਿਸਮ ਦਾ ਡਰ ਤੇ ਭਰਮ ਦੂਰ ਹੋ ਜਾਂਦਾ ਹੈ ॥੧॥ਪਦ ਅਰਥ ਸਦ = ਸਦਾ। ਭ੍ਰਮੁ = ਭਟਕਣਾ ॥੧॥
SikhNet (Spanish)él está para siempre en Dicha y en Paz, porque su miedo y duda están apaciguados. (1)
ਹਮ ਚਾਕਰ ਗੋਬਿੰਦ ਕੇ; ਠਾਕੁਰੁ ਮੇਰਾ ਭਾਰਾ ॥
ham chaakar gobind ke; tthaakur meraa bhaaraa | Ang 399
Sant Singh KhalsaI am the slave of the Lord of the Universe; my Master is the greatest of all.
Manmohan SinghI am the servant of God the world sustainer Great indeed is my Lord.
Manmohan Singh (Punjabi)ਸ੍ਰਿਸ਼ਟੀ ਦੇ ਥੰਮਣਹਾਰ ਵਾਹਿਗੁਰੂ ਦਾ ਮੈਂ ਨੌਕਰ ਹਾਂ। ਵੱਡਾ ਹੈ ਮੈਡਾ ਮਾਲਕ।
Fareedkot Teekaਹੇ ਗੋਬਿੰਦ! ਹਮ ਆਪ ਕੇ ਦਾਸ ਹੈਂ ਤੂੰ ਹਮਾਰਾ ਭਾਰਾ ਠਾਕੁਰੁ ਹੈਂ॥
Prof. Sahib Singh(ਹੇ ਭਾਈ!) ਮੈਂ ਉਸ ਗੋਬਿੰਦ ਦਾ ਸੇਵਕ ਹਾਂ ਮੇਰਾ ਉਹ ਮਾਲਕ ਹੈ ਜੋ ਸਭ ਤੋਂ ਵੱਡਾ ਹੈ,ਪਦ ਅਰਥ ਚਾਕਰ = ਸੇਵਕ, ਨੌਕਰ। ਭਾਰਾ = ਵੱਡੇ ਜਿਗਰੇ ਵਾਲਾ।
SikhNet (Spanish)Soy el Esclavo del Señor; mi Maestro es lo más Alto de lo alto. Sí, Él,
ਕਰਨ ਕਰਾਵਨ ਸਗਲ ਬਿਧਿ; ਸੋ ਸਤਿਗੁਰੂ ਹਮਾਰਾ ॥੧॥ ਰਹਾਉ ॥
karan karaavan sagal bidh; so satiguroo hamaaraa |1| rahaau | Ang 399
Sant Singh KhalsaHe is the Creator, the Cause of causes; He is my True Guru. ||1||Pause||
Manmohan SinghHe who in every way the designer of chances is my True Guru. Pause.
Manmohan Singh (Punjabi)ਜੋ ਹਰ ਤਰ੍ਹਾਂ ਨਾਲ ਢੋ-ਮੇਲ ਮੇਲਣਹਾਰ ਹੈ, ਉਹ ਮੇਰਾ ਸੱਚਾ ਗੁਰੂ ਹੈ। ਠਹਿਰਾਉ।
Fareedkot Teekaਜੋ ਸਗਲ ਬਿਧਿਓਂ ਕੇ ਕਰਨ ਕਰਾਵਨ ਹਾਰ ਹੈਂ, ਸੋ ਤੂਹੀਂ ਹਮਾਰਾ ਸਤਿਗੁਰੂ ਹੈਂ॥੧॥ ਰਹਾਉ ॥
Prof. Sahib Singhਜੋ (ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ) ਸਾਰੇ ਤਰੀਕਿਆਂ ਨਾਲ (ਸਭ ਕੁਝ) ਕਰਨ ਵਾਲਾ ਹੈ ਤੇ (ਜੀਵਾਂ ਪਾਸੋਂ) ਕਰਾਣ ਵਾਲਾ ਹੈ, ਉਹੀ ਮੇਰਾ ਗੁਰੂ ਹੈ (ਮੈਨੂੰ ਜੀਵਨ-ਰਾਹ ਦਾ ਚਾਨਣ ਦੇਣ ਵਾਲਾ ਹੈ) ॥੧॥ ਰਹਾਉ ॥ਪਦ ਅਰਥ ਸਗਲ ਬਿਧਿ = ਸਾਰੇ ਤਰੀਕਿਆਂ ਨਾਲ ॥੧॥ ਰਹਾਉ ॥
SikhNet (Spanish)Quien en cada situación es la Causa de las causas, sólo Él es mi Verdadero Guru. (1-Pausa)
ਦੂਜਾ ਨਾਹੀ ਅਉਰੁ ਕੋ; ਤਾ. ਕਾ ਭਉ ਕਰੀਐ ॥
doojaa naahee aaur ko; taa. kaa bhau kareeai | Ang 399
Sant Singh KhalsaThere is no other whom I should fear.
Manmohan SinghThere is not any other whose fear I should entertain.
Manmohan Singh (Punjabi)ਕੋਈ ਹੋਰ ਹੈ ਹੀ ਨਹੀਂ, ਜਿਸ ਦਾ ਡਰ ਮੈਂ ਧਾਰਨ ਕਰਾਂ।
Fareedkot Teekaਔਰ ਜੇ ਦੂਜਾ ਹੋਵੇਂ ਤਾਂ ਤਿਸ ਕਾ ਭੀ ਧਾਰਣ ਕਰੀਏ; ਵਾ (ਤਾ ਕਾ) ਤੌ ਕਿਆ ਭੈ ਕਰੀਏ ਦੂਸਰਾ ਤੋ ਕੋਈ ਹੈ ਹੀ ਨਹੀਂ ਤਾਂ ਕਿਆ ਭੈ ਹੈ॥
Prof. Sahib Singh(ਹੇ ਭਾਈ! ਜਗਤ ਵਿਚ) ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਜਿਸ ਦਾ ਡਰ ਮੰਨਿਆ ਜਾਏ।ਪਦ ਅਰਥ ਕੋ = ਕੋਈ। ਅਉਰੁ = ਹੋਰ। ਤਾ ਕਾ = ਉਸ ਦਾ।
SikhNet (Spanish)No hay nadie más a quien uno pueda tenerle Reverencia,
ਗੁਰ ਸੇਵਾ. ਮਹਲੁ ਪਾਈਐ; ਜਗੁ ਦੁਤਰੁ ਤਰੀਐ ॥੨॥
gur sevaa. mehal paaeeai; jag dutar tareeai |2| Ang 400
Sant Singh KhalsaServing the Guru, the Mansion of the Lord's Presence is obtained, and the impassable world-ocean is crossed over. ||2||
Manmohan SinghBy Guru's service Lord's presence is attained and the impassable world ocean is crossed.
Manmohan Singh (Punjabi)ਗੁਰਾਂ ਦੀ ਟਹਿਲ ਦੁਆਰਾ ਸੁਆਮੀ ਦੀ ਹਜ਼ੂਰੀ ਪਾਈਦੀ ਹੈ ਅਤੇ ਪਾਰ ਨਾਂ ਕੀਤੇ ਜਾਣ ਵਾਲੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ।
Fareedkot Teekaਗੁਰੂ ਕੀ ਸੇਵਾ ਤੇ ਤੇਰਾ (ਮਹਲੁ) ਸ੍ਵਰੂਪ ਪ੍ਰਾਪਤ ਹੋਤਾ ਹੈ ਔਰ ਦੁਸ੍ਤਰ ਸੰਸਾਰ ਸਮੁੰਦ੍ਰ ਸੇ ਤਰੀਤਾ ਹੈ॥੨॥
Prof. Sahib Singh(ਹੇ ਭਾਈ!) ਗੁਰੂ ਦੀ ਦੱਸੀ ਸੇਵਾ ਕੀਤਿਆਂ (ਪਰਮਾਤਮਾ ਦੇ ਚਰਨਾਂ ਵਿਚ) ਟਿਕਾਣਾ ਮਿਲ ਜਾਂਦਾ ਹੈ, ਤੇ ਇਸ ਸੰਸਾਰ (-ਸਮੁੰਦਰ) ਤੋਂ ਪਾਰ ਲੰਘ ਜਾਈਦਾ ਹੈ ਜਿਸ ਤੋਂ (ਉਂਞ) ਪਾਰ ਲੰਘਣਾ ਬਹੁਤ ਹੀ ਔਖਾ ਹੈ ॥੨॥ਪਦ ਅਰਥ ਮਹਲੁ = ਪ੍ਰਭੂ ਦਾ ਟਿਕਾਣਾ। ਦੁਤਰੁ = ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ। ਤਰੀਐ = ਤਰਿਆ ਜਾ ਸਕਦਾ ਹੈ ॥੨॥
SikhNet (Spanish)pero uno penetra en Su Mansión a través de la Devoción del Guru, y así nada a través del infranqueable mar del mundo. (2)
ਦ੍ਰਿਸਟਿ ਤੇਰੀ ਸੁਖੁ ਪਾਈਐ; ਮਨ ਮਾਹਿ ਨਿਧਾਨਾ ॥
drisatt teree sukh paaeeai; man maeh nidhaanaa | Ang 400
Sant Singh KhalsaBy Your Glance of Grace, peace is obtained, and the treasure fills the mind.
Manmohan SinghBy Thine gracious glance peace is procured and the Name's treasure is enshrined in the mind.
Manmohan Singh (Punjabi)ਤੇਰੀ ਮਿਹਰ ਦੀ ਨਿਗ੍ਹਾ ਦੁਆਰਾ ਠੰਢ-ਚੈਨ ਪਰਾਪਤ ਹੁੰਦੀ ਹੈ ਅਤੇ ਨਾਮ ਦਾ ਖਜਾਨਾ ਚਿੱਤ ਅੰਦਰ ਟਿਕ ਜਾਂਦਾ ਹੈ।
Fareedkot Teekaਤੇਰੀ ਕ੍ਰਿਪਾ ਦ੍ਰਿਸਟੀ ਸੇ ਸੁਖ ਪਾਈਤਾ ਹੈ। ਹੇ ਨਿਧੀ ਰੂਪ! ਤੂੰ ਮਨ ਕੇ ਬੀਚ ਹੀ ਹੈਂ॥
Prof. Sahib Singhਹੇ ਪ੍ਰਭੂ! ਤੇਰੀ ਮੇਹਰ ਦੀ ਨਜ਼ਰ ਨਾਲ ਸੁਖ ਮਿਲਦਾ ਹੈ (ਜਿਨ੍ਹਾਂ ਉਤੇ ਤੇਰੀ ਮੇਹਰ ਹੋਵੇ ਉਹਨਾਂ ਦੇ) ਮਨ ਵਿਚ (ਤੇਰਾ ਨਾਮ-) ਖ਼ਜ਼ਾਨਾ ਆ ਵੱਸਦਾ ਹੈ।ਪਦ ਅਰਥ ਦ੍ਰਿਸਟਿ = ਨਜ਼ਰ, ਨਿਗਾਹ। ਨਿਧਾਨਾ = ਖ਼ਜ਼ਾਨਾ।
SikhNet (Spanish)Por Tu Mirada de Gracia, la Paz es obtenida, oh Señor, y la mente se llena del Tesoro de Tu Nombre.
ਜਾ ਕਉ ਤੁਮ ਕਿਰਪਾਲ ਭਏ; ਸੇਵਕ ਸੇ ਪਰਵਾਨਾ ॥੩॥
jaa kau tum kirapaal bhe; sevak se paravaanaa |3| Ang 400
Sant Singh KhalsaThat servant, unto whom You bestow Your Mercy, is approved and accepted. ||3||
Manmohan SinghHe unto him Thou becomest merciful that slave is approved.
Manmohan Singh (Punjabi)ਜਿਸ ਉਤੇ ਤੂੰ ਮਿਹਰਵਾਨ ਹੋ ਜਾਂਦਾ ਹੈ, ਉਹ ਗੋਲਾ ਕਬੂਲ ਪੈ ਜਾਂਦਾ ਹੈ।
Fareedkot Teekaਜਿਸ ਕੋ ਅਰਥਾਤ ਜਿਸ ਉਪਰ ਤੁਮ ਕ੍ਰਿਪਾਲ ਹੂਏ ਹੋ, ਸੋ ਸੇਵਕ ਪ੍ਰਮਾਨੀਕ ਹੂਏ ਹੈਂ॥੩॥
Prof. Sahib Singhਹੇ ਪ੍ਰਭੂ! ਜਿਨ੍ਹਾਂ ਉਤੇ ਤੂੰ ਦਇਆਵਾਨ ਹੁੰਦਾ ਹੈਂ ਉਹ ਤੇਰੇ ਸੇਵਕ ਤੇਰੇ ਦਰ ਤੇ ਕਬੂਲ ਹੁੰਦੇ ਹਨ ॥੩॥ਪਦ ਅਰਥ ਜਾ ਕਉ = ਜਿਨ੍ਹਾਂ ਉਤੇ। ਪਰਵਾਨਾ = ਕਬੂਲ ॥੩॥
SikhNet (Spanish)Aquél a quien muestras Tu Misericordia, ese Sirviente Tuyo es aprobado. (3)
ਅੰਮ੍ਰਿਤ ਰਸੁ ਹਰਿ ਕੀਰਤਨੋ; ਕੋ ਵਿਰਲਾ ਪੀਵੈ ॥
amrit ras har keeratano; ko viralaa peevai | Ang 400
Sant Singh KhalsaHow rare is that person who drinks in the Ambrosial Essence of the Lord's Kirtan.
Manmohan SinghSome rare person drinks the immortalizing Nectar of God's praise.
Manmohan Singh (Punjabi)ਕੋਈ ਟਾਵਾ ਟੋਲ ਪੁਰਸ਼ ਹੀ ਵਾਹਿਗੁਰੂ ਦੀ ਕੀਰਤੀ ਦੇ ਅਮਰ ਕਰ ਦੇਣ ਵਾਲੇ ਆਬਿ-ਹਿਯਾਤ ਨੂੰ ਪਾਨ ਕਰਦਾ ਹੈ।
Fareedkot Teekaਹੇ ਹਰੀ! ਤੇਰੇ ਕੀਰਤਨ ਕਾ ਅੰਮ੍ਰਿਤ ਰਸ ਕੋਈ ਬਿਰਲਾ ਸੰਤ ਪਾਨ ਕਰਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਆਤਮਕ ਜੀਵਨ ਦੇਣ ਵਾਲਾ ਰਸ ਹੈ, ਕੋਈ ਵਿਰਲਾ (ਭਾਗਾਂ ਵਾਲਾ) ਮਨੁੱਖ ਇਹ (ਅੰਮ੍ਰਿਤ ਰਸ) ਪੀਂਦਾ ਹੈ।ਪਦ ਅਰਥ ਕੀਰਤਨੋ = ਕੀਰਤਨੁ, ਸਿਫ਼ਤਿ-ਸਾਲਾਹ। ਅੰਮ੍ਰਿਤ ਰਸੁ = ਆਤਮਕ ਜੀਵਨ ਦੇਣ ਵਾਲਾ ਜਲ।
SikhNet (Spanish)La Alabanza del Señor es Néctar Dulce, pero extraordinario es aquél que lo prueba.
ਵਜਹੁ ਨਾਨਕ ਮਿਲੈ ਏਕੁ ਨਾਮੁ; ਰਿਦ ਜਪਿ ਜਪਿ ਜੀਵੈ ॥੪॥੧੪॥੧੧੬॥
vajahu naanak milai ek naam; rid jap jap jeevai |4|14|116| Ang 400
Sant Singh KhalsaNanak has obtained the commodity of the One Name; he lives by chanting and meditating on it within his heart. ||4||14||116||
Manmohan SinghNanak has obtained the livelihood of the One Name He lives by pondering and contemplating over is in his mind.
Manmohan Singh (Punjabi)ਨਾਨਕ ਨੂੰ ਇਕ ਨਾਮ ਦੀ ਉਪਜੀਵਕਾ ਪਰਾਪਤ ਹੋਈ ਹੈ। ਆਪਣੇ ਚਿੱਤ ਅੰਦਰ ਉਹ ਇਸ ਦਾ ਚਿੰਤਨ ਤੇ ਆਰਾਧਨ ਕਰਨ ਦੁਆਰਾ ਜੀਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੁਝ ਕੋ ਏਕ ਤੇਰੇ ਨਾਮ ਕਾ (ਵਜਹੁ) ਰੋਜੀਨਾ ਮਿਲੈ, ਜੋ ਹਮ ਅੰਤਸਕਰਣ ਸੇ ਤੁਮਾਰਾ ਜਾਪ ਜਪ ਜਪ ਕਰ ਕੇ ਜੀਵਤੇ ਰਹੇਂ ਅਰਥਾਤ ਜੀਵਨ ਮੁਕਤ ਹੋਵੈਂ॥੪॥੧੪॥੧੧੬॥☬ਉਪਦੇਸ:
Prof. Sahib Singhਹੇ ਨਾਨਕ! (ਆਖ-ਜਿਸ ਨੌਕਰ ਨੂੰ) ਪਰਮਾਤਮਾ ਦਾ ਨਾਮ-ਵਜ਼ੀਫ਼ਾ ਮਿਲ ਜਾਂਦਾ ਹੈ ਉਹ ਆਪਣੇ ਹਿਰਦੇ ਵਿਚ ਇਹ ਨਾਮ ਸਦਾ ਜਪ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ॥੪॥੧੪॥੧੧੬॥ਪਦ ਅਰਥ ਵਜਹੁ = ਵਜ਼ੀਫ਼ਾ, ਤਨਖ਼ਾਹ ॥੪॥੧੪॥੧੧੬॥
SikhNet (Spanish)Nanak ha obtenido la Mercancía del Nombre de Dios y vive, en lo profundo de su corazón, cantando y meditando en Él. (4-14-116)