ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਸੰਤਾ ਕੀ ਹੋਇ ਦਾਸਰੀ; ਏਹੁ ਅਚਾਰਾ ਸਿਖੁ ਰੀ ॥
santaa kee hoe daasaree; ehu achaaraa sikh ree |
Sant Singh KhalsaBecome the servant of the Saints, and learn this way of life.
Manmohan SinghBecome the handmaiden of the saints and learn thou this conduct.
Manmohan Singh (Punjabi)ਸਾਧੂਆਂ ਦੀ ਨੌਕਰਾਣੀ ਹੋ ਵੰਞ। ਤੂੰ ਇਹ ਰਹਿਣੀ ਬਹਿਣੀ ਸਿਖ ਲੈ।
Fareedkot Teekaਆਚਰਣ ਯਹੀ ਸੀਖ ਕਿ ਸੰਤੋਂ ਕੀ ਦਾਸੀ ਬਨੀ ਰਹੁ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਤੂੰ ਸਤਸੰਗੀਆਂ ਦੀ ਨਿਮਾਣੀ ਜਿਹੀ ਦਾਸੀ ਬਣੀ ਰਹੁ-ਬੱਸ! ਇਹ ਕਰਤੱਬ ਸਿੱਖ,ਪਦ ਅਰਥ ਸੰਤਾ ਕੀ = ਸਤਸੰਗੀਆਂ ਦੀ। ਹੋਇ = ਬਣ ਜਾ। ਦਾਸਰੀ = ਨਿਮਾਣੀ ਜਿਹੀ ਦਾਸੀ। ਆਚਾਰਾ = ਕਰਤੱਬ। ਰੀ = ਹੇ (ਜਿੰਦੇ)!
SikhNet (Spanish)Sé la esclava de los Santos del Señor, oh Esposa de Dios;
ਸਗਲ ਗੁਣਾ ਗੁਣ ਊਤਮੋ; ਭਰਤਾ. ਦੂਰਿ ਨ ਪਿਖੁ ਰੀ ॥੧॥
sagal gunaa gun aootamo; bharataa. door na pikh ree |1|
Sant Singh KhalsaOf all virtues, the most sublime virtue is to see your Husband Lord near at hand. ||1||
Manmohan SinghThe sublimest virtue of all the virtues is not to see thy Spouse afar.
Manmohan Singh (Punjabi)ਸਮੁਹ ਨੇਕੀਆਂ ਵਿਚੋਂ ਸਭ ਤੋਂ ਸ਼੍ਰੇਸ਼ਟ ਨੇਕੀ ਇਹ ਹੈ ਕਿ ਤੂੰ ਆਪਣੇ ਕੰਤ ਨੂੰ ਦੁਰੇਡੇ ਨਾਂ ਦੇਖ।
Fareedkot Teekaਸਭ ਗੁਣੋਂ ਸੇ ਉਤਮ ਗੁਣ ਇਹੀ ਹੈ, ਜੋ ਭਰਤਾ ਸ੍ਵਾਮੀ ਤੂੰ ਅਪਨੇ ਸੇ ਦੂਰ ਨਾ ਦੇਖ॥੧॥
Prof. Sahib Singhਤੇ, ਹੇ ਜਿੰਦੇ! ਉਸ ਖਸਮ-ਪ੍ਰਭੂ ਨੂੰ ਕਿਤੇ ਦੂਰ ਵੱਸਦਾ ਨਾਹ ਖ਼ਿਆਲ ਕਰ ਜੇਹੜਾ ਸਾਰੇ ਗੁਣਾਂ ਦਾ ਮਾਲਕ ਹੈ ਜੋ ਗੁਣਾਂ ਕਰਕੇ ਸਭ ਤੋਂ ਸ੍ਰੇਸ਼ਟ ਹੈ ॥੧॥ਪਦ ਅਰਥ ਊਤਮੋ = ਊਤਮੁ, ਸ੍ਰੇਸ਼ਟ। ਭਰਤਾ = ਖਸਮ-ਪ੍ਰਭੂ। ਨ ਪਿਖੁ = ਨਾਹ ਵੇਖ, ਨਾਹ ਸਮਝ ॥੧॥
SikhNet (Spanish)sí, aprende esta conducta y serás virtuosa solamente si sabes que tu Esposo está a la mano. (1)
ਇਹੁ ਮਨੁ ਸੁੰਦਰਿ ਆਪਣਾ; ਹਰਿ ਨਾਮਿ ਮਜੀਠੈ ਰੰਗਿ ਰੀ ॥
eihu man sundar aapanaa; har naam majeetthai rang ree |
Sant Singh KhalsaSo, dye this mind of yours with the color of the Lord's Love.
Manmohan SinghDye this beautiful soul of thine with the madder of God's name O bride.
Manmohan Singh (Punjabi)ਏਸ ਆਪਣੀ ਸੋਹਣੀ ਆਤਮਾ ਨੂੰ ਵਾਹਿਗੁਰੂ ਦੇ ਨਾਮ ਦੀ ਮਜੀਠ ਨਾਲ ਰੰਗ ਲੈ, ਨੀ ਪਤਨੀਏ!
Fareedkot Teekaਅਰੀ ਇਸ ਸੁੰਦਰ ਅਪਨੇ ਮਨ ਕੋ ਤੂੰ ਗੋਪਾਲ ਆਕਲ ਪੁਰਖ ਕੇ ਨਾਮ ਮੰਜੀਠ ਰੰਗ ਮੇਂ ਰੰਗ ਦੇ॥
Prof. Sahib Singhਹੇ (ਮੇਰੀ) ਸੋਹਣੀ ਜਿੰਦੇ! ਤੂੰ ਆਪਣੇ ਇਸ ਮਨ ਨੂੰ ਮਜੀਠ (ਵਰਗੇ ਪੱਕੇ) ਪਰਮਾਤਮਾ ਦੇ ਨਾਮ-ਰੰਗ ਨਾਲ ਰੰਗ ਲੈ,ਪਦ ਅਰਥ ਸੁੰਦਰਿ = ਹੇ ਸੁੰਦਰੀ! ਹੇ ਸੋਹਣੀ ਜਿੰਦੇ! ਨਾਮਿ = ਨਾਮ ਵਿਚ। ਮਜੀਠੈ = ਮਜੀਠ ਨਾਲ, ਮਜੀਠ ਵਰਗੇ ਪੱਕੇ ਰੰਗ ਨਾਲ।
SikhNet (Spanish)Bella es tu mente; tíñela del Color Carmesí del Naam, el Nombre del Señor.
ਤਿਆਗਿ ਸਿਆਣਪ ਚਾਤੁਰੀ; ਤੂੰ ਜਾਣੁ ਗੁਪਾਲਹਿ ਸੰਗਿ ਰੀ ॥੧॥ ਰਹਾਉ ॥
tiaag siaanap chaaturee; toon jaan gupaaleh sang ree |1| rahaau |
Sant Singh KhalsaRenounce cleverness and cunning, and know that the Sustainer of the world is with you. ||1||Pause||
Manmohan SinghAbandon cleverness and cunningness and know thou that the World Cherisher is with thee. Pause.
Manmohan Singh (Punjabi)ਚਤੁਰਾਈ ਅਤੇ ਚਤਰਵਿਧੀ ਨੂੰ ਛੱਡ ਦੇ ਅਤੇ ਸ੍ਰਿਸ਼ਟੀ ਦੇ ਪਾਲਣਹਾਰ ਨੂੰ ਤੂੰ ਆਪਣੇ ਅੰਗ ਸੰਗ ਸਮਝ। ਠਹਿਰਾਉ।
Fareedkot Teekaਸ਼ਾਸਤ੍ਰੋਂ ਕੀ ਜਨ੍ਯ ਸ੍ਯਾਨਪ ਔ ਬੁਧੀ ਕੀ ਚਤੁਰਾਈ ਕੋ ਤਿਆਗ ਕਰ ਕੇ ਤੂੰ ਗੋਪਾਲ ਕੋ ਸਰਬਦਾ ਕਾਲ ਅਪਨੇ ਸੰਗ ਜਾਨ॥੧॥ ਰਹਾਉ ॥
Prof. Sahib Singhਆਪਣੇ ਅੰਦਰੋਂ ਸਿਆਣਪ ਤੇ ਚਤੁਰਾਈ ਛੱਡ ਕੇ (ਇਹ ਮਾਣ ਛੱਡ ਦੇ ਕਿ ਤੂੰ ਬੜੀ ਸਿਆਣੀ ਹੈਂ ਤੇ ਚਤੁਰ ਹੈਂ), ਹੇ ਜਿੰਦੇ! ਸ੍ਰਿਸ਼ਟੀ ਦੇ ਪਾਲਕ-ਪ੍ਰਭੂ ਨੂੰ ਆਪਣੇ-ਨਾਲ-ਵੱਸਦਾ ਸਮਝਦੀ ਰਹੁ ॥੧॥ ਰਹਾਉ ॥ਪਦ ਅਰਥ ਚਾਤੁਰੀ = ਚਤੁਰਾਈ। ਗੁਪਾਲਹਿ = ਗੁਪਾਲ ਨੂੰ। ਸੰਗਿ = ਆਪਣੇ ਨਾਲ ਵੱਸਦਾ ॥੧॥ ਰਹਾਉ ॥
SikhNet (Spanish)Deja ya tu astuto y perspicaz discernimiento, y siente al Señor cerca de ti. (1-Pausa)
ਭਰਤਾ ਕਹੈ. ਸੁ ਮਾਨੀਐ; ਏਹੁ ਸੀਗਾਰੁ ਬਣਾਇ ਰੀ ॥
bharataa kahai. su maaneeai; ehu seegaar banaae ree |
Sant Singh KhalsaWhatever your Husband Lord says, accept that, and make it your decoration.
Manmohan SinghWhat the Spouse says act thou on that and make this thy embellishment.
Manmohan Singh (Punjabi)ਜਿਹੜਾ ਕੁਛ ਕੰਤ ਆਖਦਾ ਹੈ, ਤੂੰ ਓਸ ਨੂੰ ਮੰਨ ਇਸ ਨੂੰ ਆਪਣਾ ਹਾਰ ਸਿੰਗਾਰ ਬਣਾ।
Fareedkot Teekaਹੇ ਭਾਈ! ਜੋ ਸ੍ਵਾਮੀ ਕਹੈ ਸੋ ਮਾਨਨਾ ਕਰੀਏ, ਇਹੀ ਅਪਨਾ ਸਿੰਗਾਰ ਬਨਾਵਨਾ ਕਰ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਖਸਮ-ਪ੍ਰਭੂ ਜੋ ਹੁਕਮ ਕਰਦਾ ਹੈ ਉਹ (ਮਿੱਠਾ ਕਰ ਕੇ) ਮੰਨਣਾ ਚਾਹੀਦਾ ਹੈ-ਬੱਸ! ਇਸ ਗੱਲ ਨੂੰ (ਆਪਣੇ ਜੀਵਨ ਦਾ) ਸਿੰਗਾਰ ਬਣਾਈ ਰੱਖ।ਪਦ ਅਰਥ ਮਾਨੀਐ = ਮੰਨਣਾ ਚਾਹੀਦਾ ਹੈ। ਸੀਗਾਰੁ = ਸਿੰਗਾਰੁ।
SikhNet (Spanish)Camina en Su Voluntad y deja que este sea tu embellecimiento,
ਦੂਜਾ ਭਾਉ ਵਿਸਾਰੀਐ; ਏਹੁ ਤੰਬੋਲਾ ਖਾਇ ਰੀ ॥੨॥
doojaa bhaau visaareeai; ehu tanbolaa khaae ree |2|
Sant Singh KhalsaForget the love of duality, and chew upon this betel leaf. ||2||
Manmohan SinghForget the love of another and chew thou this betel O bride.
Manmohan Singh (Punjabi)ਹੋਰਸ ਦੇ ਪਿਆਰ ਨੂੰ ਭੁਲ ਜਾ। ਤੂੰ ਇਸ ਪਾਨ ਨੂੰ ਚੱਬ, ਹੇ ਵਹੁਟੀਏ!
Fareedkot Teekaਔਰ ਦ੍ਵੈਤ ਭਾਵ ਕੋ ਭੁਲਾਈਏ, ਭਾਵ ਦੂਰ ਕਰ ਦੇਵੀਏ, ਯਹੀ ਪਾਨੋਂ ਕਾ ਬੀੜਾ ਖਾਉ॥੨॥
Prof. Sahib Singhਪਰਮਾਤਮਾ ਤੋਂ ਬਿਨਾ ਹੋਰ (ਮਾਇਆ ਆਦਿਕ ਦਾ) ਪਿਆਰ ਭੁਲਾ ਦੇਣਾ ਚਾਹੀਦਾ ਹੈ-(ਇਹ ਨਿਯਮ ਆਤਮਕ ਜੀਵਨ ਵਾਸਤੇ, ਮਾਨੋ, ਪਾਨ ਦਾ ਬੀੜਾ ਹੈ) ਹੇ ਜਿੰਦੇ! ਇਹ ਪਾਨ ਖਾਇਆ ਕਰ ॥੨॥ਪਦ ਅਰਥ ਦੂਜਾ ਭਾਉ = ਪ੍ਰਭੂ-ਪਤੀ ਨੂੰ ਛੱਡ ਕੇ ਕਿਸੇ ਹੋਰ ਦਾ ਪਿਆਰ। ਤੰਬੋਲਾ = ਪਾਨ ਦਾ ਬੀੜਾ ॥੨॥
SikhNet (Spanish)refresca tu aliento olvidando todo lo demás. (2)
ਗੁਰ ਕਾ ਸਬਦੁ ਕਰਿ ਦੀਪਕੋ; ਇਹ ਸਤ ਕੀ ਸੇਜ ਬਿਛਾਇ ਰੀ ॥
gur kaa sabad kar deepako; ih sat kee sej bichhaae ree |
Sant Singh KhalsaMake the Word of the Guru's Shabad your lamp, and let your bed be Truth.
Manmohan SinghMake This Gurbani thy lamp and spread the couch of chastity.
Manmohan Singh (Punjabi)ਇਸ ਗੁਰਬਾਣੀ ਨੂੰ ਤੂੰ ਆਪਣਾ ਦੀਵਾ ਬਣਾ ਅਤੇ ਪਾਕ ਦਾਮਨੀ ਦਾ ਪਲੰਘ ਵਿਛਾ।
Fareedkot Teekaਗੁਰ ਕਾ (ਸਬਦੁ) ਉਪਦੇਸ਼ ਰੂਪੀ ਦੀਪਕ ਬਾਲ ਕਰ (ਸਤ) ਅੰਤਸ਼ਕਰਣ ਕੀ ਸੇਜਾ ਵਿਛਾਉ, ਭਾਵ ਸੁਧ ਅੰਤਸ਼ਕਰਣ ਮੇਂ ਹੀ ਪਰਮੇਸ੍ਵਰ ਪਰਾਪਤ ਹੋਤਾ ਹੈ। ਸਤੋ ਗੁਣ ਕਾ ਕਾਰਜ ਹੋਣੇ ਤੇ ਅੰਤਸ਼ਕਰਣ ਕੋ ਸਤ ਕਹਾ ਜਾਤਾ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਸਤਿਗੁਰੂ ਦੇ ਸ਼ਬਦ ਨੂੰ ਦੀਵਾ ਬਣਾ (ਜੋ ਤੇਰੇ ਅੰਦਰ ਆਤਮਕ ਜੀਵਨ ਦਾ ਚਾਨਣ ਪੈਦਾ ਕਰੇ) ਤੇ ਉਸ ਆਤਮਕ ਜੀਵਨ ਦੀ (ਆਪਣੇ ਹਿਰਦੇ ਵਿਚ) ਸੇਜ ਵਿਛਾ।ਪਦ ਅਰਥ ਕਰਿ = ਬਣਾ। ਦੀਪਕੋ = ਦੀਪਕੁ, ਦੀਵਾ। ਸਤ = ਉੱਚਾ ਆਚਰਨ।
SikhNet (Spanish)Ilumina tu hogar con la Palabra del Guru; deja que la Verdad
ਆਠ ਪਹਰ. ਕਰ ਜੋੜਿ ਰਹੁ; ਤਉ ਭੇਟੈ ਹਰਿ ਰਾਇ ਰੀ ॥੩॥
aatth pehar. kar jorr rahu; tau bhettai har raae ree |3|
Sant Singh KhalsaTwenty-four hours a day, stand with your palms pressed together, and the Lord, your King, shall meet you. ||3||
Manmohan SinghAll the day long remain standing with clasped hands than shall the Sovereign Lord meet thee O bride.
Manmohan Singh (Punjabi)ਸਾਰਾ ਦਿਹਾੜਾ ਹੀ ਹੱਥ ਬੰਨ੍ਹ ਕੇ ਖੜੀ ਰਹਿ, ਤਦ ਤੈਨੂੰ ਪਾਤਸ਼ਾਹ ਪਰਮੇਸ਼ਰ ਮਿਲੇਗਾ, ਹੇ ਪਤਨੀਏ!
Fareedkot Teekaਔਰ ਆਠੋਂ ਪਹਰ ਹਾਥ ਜੋੜ ਕੇ ਆਗਿਆ ਮੇਂ ਖੜੀ ਰਹੁ, ਤਬ ਹਰਿ ਰਾਇ ਤੇਰੇ ਕੋ (ਭੇਟੈ) ਮਿਲੇਗਾ॥੩॥
Prof. Sahib Singhਹੇ ਸੋਹਣੀ ਜਿੰਦੇ! (ਆਪਣੇ ਅੰਦਰ ਆਤਮੇ) ਅੱਠੇ ਪਹਰ (ਦੋਵੇਂ) ਹੱਥ ਜੋੜ ਕੇ (ਪ੍ਰਭੂ-ਚਰਨਾਂ ਵਿਚ) ਟਿਕੀ ਰਹੁ, ਤਦੋਂ ਹੀ ਪ੍ਰਭੂ-ਪਾਤਿਸ਼ਾਹ (ਆ ਕੇ) ਮਿਲਦਾ ਹੈ ॥੩॥ਪਦ ਅਰਥ ਕਰ = (ਦੋਵੇਂ) ਹੱਥ। ਜੋੜਿ = ਜੋੜ ਕੇ। ਤਉ = ਤਦੋਂ ਹੀ। ਭੇਟੈ = ਮਿਲਦਾ ਹੈ। ਹਰਿ ਰਾਇ = ਪ੍ਰਭੂ-ਪਾਤਿਸ਼ਾਹ ॥੩॥
SikhNet (Spanish)sea tu lecho y póstrate siempre frente a tu Señor con las palmas juntas, y entonces el Señor, tu Rey, te tomará en Sus brazos. (3)
ਤਿਸ ਹੀ ਚਜੁ ਸੀਗਾਰੁ ਸਭੁ; ਸਾਈ ਰੂਪਿ ਅਪਾਰਿ ਰੀ ॥
tis hee chaj seegaar sabh; saaee roop apaar ree |
Sant Singh KhalsaShe alone is cultured and embellished, and she alone is of incomparable beauty.
Manmohan SinghShe alone possesses discretion and all the decoration and she is of matchless beauty.
Manmohan Singh (Punjabi)ਕੇਵਲ ਓਸ ਪਾਰ ਹੀ ਅਕਲ ਅਤੇ ਸਾਰੇ ਹਾਰ-ਸ਼ਿੰਗਾਰ ਹਨ ਤੇ ਉਹ ਹੀ ਲਾਸਾਨੀ ਸੁੰਦਰਤਾ ਵਾਲੀ ਹੈ।
Fareedkot Teekaਤਿਸੀ ਕਾ (ਚਜੁ ਸੀਗਾਰੁ) ਸਰੇਸ਼ਟ ਸਿੰਗਾਰ ਹੈ, ਤਿਸ ਕਾ ਰੂਪ ਭੀ ਅਪਾਰ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਉਸੇ ਜੀਵ-ਇਸਤ੍ਰੀ ਦਾ ਸੁਚੱਜ ਮੰਨਿਆ ਜਾਂਦਾ ਹੈ ਉਸੇ ਜੀਵ-ਇਸਤ੍ਰੀ ਦਾ (ਆਤਮਕ) ਸਿੰਗਾਰ ਪਰਵਾਨ ਹੁੰਦਾ ਹੈ, ਉਹ ਜੀਵ-ਇਸਤ੍ਰੀ ਸੁੰਦਰ ਰੂਪ ਵਾਲੀ ਸਮਝੀ ਜਾਂਦੀ ਹੈ ਜੋ ਬੇਅੰਤ ਪਰਮਾਤਮਾ (ਦੇ ਚਰਨਾਂ) ਵਿਚ ਲੀਨ ਰਹਿੰਦੀ ਹੈ।ਪਦ ਅਰਥ ਤਿਸ ਹੀ = ਉਸੇ ਦਾ ਹੀ {ਲਫ਼ਜ਼ 'ਤਿਸੁ' ਦਾ (ੁ) ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉਡ ਗਿਆ ਹੈ}। ਚਜੁ = ਸੁਚੱਜ। ਸਭੁ = ਸਾਰਾ। ਸਾਈ = ਉਹ (ਜੀਵ-ਇਸਤ੍ਰੀ) ਹੀ। ਰੂਪਿ = ਸੋਹਣੇ ਰੂਪ ਵਾਲੀ। ਅਪਾਰਿ = ਅਪਾਰ-ਪ੍ਰਭੂ ਵਿਚ।
SikhNet (Spanish)Sólo es bella, culta y de deslumbrante atractivo,
ਸਾਈ ਸੋੁਹਾਗਣਿ ਨਾਨਕਾ; ਜੋ ਭਾਣੀ ਕਰਤਾਰਿ ਰੀ ॥੪॥੧੬॥੧੧੮॥
saaee suohaagan naanakaa; jo bhaanee karataar ree |4|16|118|
Sant Singh KhalsaShe alone is the happy soul-bride, O Nanak, who is pleasing to the Creator Lord. ||4||16||118||
Manmohan SinghShe alone is the true wife O Nanak who is pleasing to the Creator.
Manmohan Singh (Punjabi)ਕੇਵਲ ਉਹ ਹੀ ਸੱਚੀ ਪਤਨੀ ਹੈ, ਹੇ ਨਾਨਕ! ਜਿਹੜੀ ਸਿਰਜਣਹਾਰ ਨੂੰ ਚੰਗੀ ਲਗਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਕਰਤਾਰ ਕੇ ਮਨ ਕੋ (ਭਾਣੀ) ਅਛੀ ਲਗੀ ਹੈ ਸੁਹਾਗਨ ਭੀ ਸੋਈ ਹੈ ॥੪॥੧੬॥੧੧੮॥
Prof. Sahib Singhਹੇ ਨਾਨਕ! (ਆਖ-) ਹੇ ਜਿੰਦੇ! ਉਹੀ ਜੀਵ-ਇਸਤ੍ਰੀ ਸੁਹਾਗ-ਭਾਗ ਵਾਲੀ ਹੈ ਜੋ (ਕਰਤਾਰ ਨੂੰ) ਪਿਆਰੀ ਲੱਗਦੀ ਹੈ ਜੋ ਕਰਤਾਰ (ਦੀ ਯਾਦ) ਵਿਚ ਲੀਨ ਰਹਿੰਦੀ ਹੈ ॥੪॥੧੬॥੧੧੮॥ਪਦ ਅਰਥ ਸਹਾਗਣਿ = {ਅੱਖਰ 'ਸ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਸੋਹਾਗਣਿ' ਹੈ; ਇਥੇ 'ਸੁਹਾਗਣਿ' ਪੜ੍ਹਨਾ ਹੈ}। ਭਾਣੀ = ਪਸੰਦ ਆਈ ਹੈ। ਕਰਤਾਰਿ = ਕਰਤਾਰ ਵਿਚ (ਲੀਨ) ॥੪॥੧੬॥੧੧੮॥
SikhNet (Spanish)aquélla novia que el Señor Creador aprueba; sí, sólo ella es la verdadera Esposa. (4-16-118)