ੴ

ਸਿੱਖਬਾਣੀ · SikhBani

ਅਨਜਾਨਤ ਕਿਛੁ ਇਨਹਿ ਕਮਾਨੋ ਜਪ ਤਪ ਕਛੂ ਨ ਸਾਧਾ ॥

anajaanat kichh ineh kamaano jap tap kachhoo na saadhaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 215, 216 · 11 lines
Translations

ਗਉੜੀ ਮਾਲਾ ਮਹਲਾ ੫ ॥

gaurree maalaa mahalaa 5 | Ang 215

Sant Singh KhalsaGauree Maalaa, Fifth Mehl:
Manmohan SinghGauri Mala 5th Guru.
Manmohan Singh (Punjabi)ਗਊੜੀ ਮਾਲਾ ਪਾਤਸ਼ਾਹੀ ਪੰਜਵੀ।
SikhNet (Spanish)Gauri Mala, Mejl Guru Aryan, Quinto Canal Divino.

ਮੋ ਕਉ; ਇਹ ਬਿਧਿ ਕੋ ਸਮਝਾਵੈ ॥

mo kau; ih bidh ko samajhaavai | Ang 215

Sant Singh KhalsaWho can help me understand my condition?
Manmohan SinghWho can make me understand this state?
Manmohan Singh (Punjabi)ਮੈਨੂੰ ਇਸ ਦਸ਼ਾ ਨੂੰ ਕੌਣ ਸਮਝਾ ਸਕਦਾ ਹੈ?
Fareedkot Teekaਪ੍ਰਸ਼ਨ: ਮੇਰੇ ਕੋ ਇਹ ਬਿਧੀ ਜੋ ਆਗੈ ਪੂਛਨੀ ਹੈ ਕੌਣ ਸਮਝਾਵੈ, ਵਾ ਕੋਈ ਸਮਝਾਇ ਦੇਵੇ?
Prof. Sahib Singh(ਹੇ ਭਾਈ!) ਹੋਰ ਕੌਣ ਮੈਨੂੰ ਇਸ ਤਰ੍ਹਾਂ ਸਮਝ ਸਕਦਾ ਹੈ?

ਪਦ ਅਰਥ ਮੋ ਕਉ = ਮੈਨੂੰ। ਕੋ = ਕੌਣ?

SikhNet (Spanish)¿Quién me puede revelar el Misterio del Señor Creador?

ਕਰਤਾ ਹੋਇ ਜਨਾਵੈ ॥੧॥ ਰਹਾਉ ॥

karataa hoe janaavai |1| rahaau | Ang 215

Sant Singh KhalsaOnly the Creator knows it. ||1||Pause||
Manmohan SinghIf one be the doer, then alone he can explain. Pause.
Manmohan Singh (Punjabi)ਜੇਕਰ ਬੰਦਾ ਕਰਨ ਵਾਲਾ ਹੋਵੇ, ਕੇਵਲ ਤਾ ਹੀ ਉਹ ਦਰਸਾ ਸਕਦਾ ਹੈ। ਠਹਿਰਾਉ।
Fareedkot Teekaਪ੍ਰਿਥਮ ਅਪਨੇ ਮਨ ਕਾ ਵਸ ਕਰਤਾ ਹੋਵੇ ਫਿਰ ਮੇਰੇ ਕੋ ਸਮਝਾਵੈ; ਵਾ ਜਿਸ ਪ੍ਰਕਾਰ ਜੀਵ ਕਰਤਾ ਭੋਗਤਾ ਹੋ ਰਹਾ ਹੈ ਇਸ ਬਾਤ ਕੋ ਜਣਾਵੈ॥੧॥ ਰਹਾਉ ॥
Prof. Sahib Singh(ਉਹੀ ਗੁਰਮੁਖ) ਸਮਝਾ ਸਕਦਾ ਹੈ (ਜੋ) ਕਰਤਾਰ ਦਾ ਰੂਪ ਹੋ ਜਾਏ ॥੧॥ ਰਹਾਉ ॥

ਪਦ ਅਰਥ ਕਰਤਾ ਹੋਇ = ਕਰਤਾਰ ਦਾ ਰੂਪ ਹੋ ਕੇ। ਜਨਾਵੈ = ਸਮਝਾ ਸਕਦਾ ਹੈ ॥੧॥ ਰਹਾਉ ॥

SikhNet (Spanish)Si el hombre fuera el Creador, sólo entonces, él podría entender. (1-Pausa)

ਅਨਜਾਨਤ ਕਿਛੁ ਇਨਹਿ ਕਮਾਨੋ; ਜਪ ਤਪ ਕਛੂ. ਨ ਸਾਧਾ ॥

anajaanat kichh ineh kamaano; jap tap kachhoo. na saadhaa | Ang 215

Sant Singh KhalsaThis person does things in ignorance; he does not chant in meditation, and does not perform any deep, self-disciplined meditation.
Manmohan SinghIn ignorance this man does everything. But he performs not meditation and arduous service whatever.
Manmohan Singh (Punjabi)ਬੇਸਮਝੀ ਅੰਦਰ ਇਹ ਇਨਸਾਨ ਸਾਰਾ ਕੁਝ ਕਰਦਾ ਹੈ। ਪਰ ਉਹ ਸਿਮਰਨ ਅਤੇ ਕਰੜੀ ਘਾਲ ਕੁਝ ਭੀ ਨਹੀਂ ਕਰਦਾ।
Fareedkot Teekaਅਨਜਾਨ ਪੁਨੇ ਮੇਂ ਕੁਛ ਇਸ ਜੀਵ ਨੇ ਹੀ ਕਮਾਇਓ ਹੈ, ਤਬ ਇਸ ਕੋ ਬੰਧਨ ਪੜ ਗਿਆ ਹੈ। ਯਾ ਕਛੁ ਜਪ ਤਪ ਨਹੀਂ ਕੀਆ ਤਬ ਇਸ ਕੋ ਬੰਧਨ ਪੜਾ ਹੈ॥
Prof. Sahib Singh(ਹੇ ਭਾਈ! ਗੁਰੂ ਤੋਂ ਬਿਨਾ ਹੋਰ ਕੋਈ ਨਹੀਂ ਸਮਝਾ ਸਕਦਾ ਕਿ) ਅਗਿਆਨਤਾ ਵਿਚ ਫਸ ਕੇ ਇਸ ਜੀਵ ਨੇ ਸਿਮਰਨ ਨਹੀਂ ਕੀਤਾ ਤੇ ਵਿਕਾਰਾਂ ਵਲੋਂ ਰੋਕ ਦਾ ਉੱਦਮ ਨਹੀਂ ਕੀਤਾ, ਕੁਝ ਹੋਰ ਹੋਰ ਹੀ (ਕੋਝੇ ਕੰਮ) ਕੀਤੇ ਹਨ।

ਪਦ ਅਰਥ ਇਨਹਿ = ਇਸ ਜੀਵ ਨੇ। ਜਪ ਤਪ = ਪਰਮਾਤਮਾ ਦਾ ਸਿਮਰਨ ਤੇ ਵਿਕਾਰਾਂ ਵਲੋਂ ਰੋਕ ਦੇ ਉੱਦਮ।

SikhNet (Spanish)El hombre hace todo desde la ignorancia, y no practica ni la meditación,

ਦਹ ਦਿਸਿ ਲੈ ਇਹੁ ਮਨੁ ਦਉਰਾਇਓ; ਕਵਨ ਕਰਮ ਕਰਿ ਬਾਧਾ ॥੧॥

deh dis lai ihu man dauraaeo; kavan karam kar baadhaa |1| Ang 215

Sant Singh KhalsaThis mind wanders around in the ten directions - how can it be restrained? ||1||
Manmohan SinghIn desire, he courses this mind of his in ten directions. By what deeds is the mind restrained?
Manmohan Singh (Punjabi)ਖ਼ਾਹਿਸ਼ ਅੰਦਰ ਉਹ ਆਪਣੇ ਇਸ ਮਨੂਏ ਨੂੰ ਦਸੀਂ ਪਾਸੀਂ ਭਜਾਉਂਦਾ ਹੈ! ਕਿਹੜਿਆਂ ਕੰਮਾਂ ਦੁਆਰਾ ਮਨੂਆਂ ਰੋਕਿਆ ਜਾਂਦਾ ਹੈ?
Fareedkot Teekaਦਸੋ ਦਿਸਾ ਪੂਰਬ ਉਤਰ ਆਦਿਕੋਂ ਮੇਂ ਲੈਕਰ ਇਸ ਕੋ ਮਨ ਨੇ ਭ੍ਰਮਾਇਆ ਹੈ, ਵਾ ਮਨ ਕੋ ਦੌੜਾਯਾ ਹੈ। ਇਨ ਮੇਂ ਸੇ ਕੌਨ ਕਰਮ ਕਰ ਬਾਧਾ ਹੈ? ॥੧॥☬ਉੱਤਰ:
Prof. Sahib Singhਇਹ ਜੀਵ ਆਪਣੇ ਇਸ ਮਨ ਨੂੰ ਦਸੀਂ ਪਾਸੀਂ ਭਜਾ ਰਿਹਾ ਹੈ। ਇਹ ਕੇਹੜੇ ਕਰਮਾਂ ਦੇ ਕਾਰਨ (ਮਾਇਆ ਦੇ ਮੋਹ ਵਿਚ) ਬੱਝਾ ਪਿਆ ਹੈ? ॥੧॥

ਪਦ ਅਰਥ ਦਹ ਦਿਸਿ = ਦਸੀਂ ਪਾਸੀਂ। ਦਉਰਾਇਓ = ਭਜਾਇਆ, ਦੌੜਾਇਆ। ਕਰਿ = ਕਰ ਕੇ। ਬਾਧਾ = ਬੱਝਾ ਪਿਆ ਹੈ ॥੧॥

SikhNet (Spanish)ni la austeridad, y su mente vaga en las diez direcciones. Así, ¿cómo puede ser controlada?(1)

ਮਨ ਤਨ ਧਨ ਭੂਮਿ ਕਾ ਠਾਕੁਰੁ; ਹਉ ਇਸ ਕਾ ਇਹੁ ਮੇਰਾ ॥

man tan dhan bhoom kaa tthaakur; hau is kaa ihu meraa | Ang 215

Sant Singh Khalsa"I am the lord, the master of my mind, body, wealth and lands. These are mine."
Manmohan SinghMan says, "I am the master of my mind, body, wealth, and land. I am theirs and they are mine".
Manmohan Singh (Punjabi)ਬੰਦਾ ਆਖਦਾ ਹੈ, "ਮੈਂ ਆਪਣੇ ਮਨੂਏ, ਦੇਹਿ, ਦੌਲਤ ਅਤੇ ਜ਼ਮੀਨ ਦਾ ਮਾਲਕ ਹਾਂ। ਮੈਂ ਇਨ੍ਹਾਂ ਦਾ ਹਾਂ ਤੇ ਇਹ ਮੇਰੇ ਹਨ।"
Fareedkot Teekaਮਨ ਤਨ ਔਰ ਪ੍ਰਿਥਵੀ ਕਾ ਅਪਨੇ ਸੰਕਲਪ ਕਰ ਕੇ (ਠਾਕੁਰੁ) ਮਾਲਕ ਬਨ ਰਹਾ ਹੈ ਔਰ ਮੈਂ ਇਸੀ ਵਿਭੂਤੀ ਕਾ ਸਾਹਿਬ ਹਾਂ ਏਹ ਪਦਾਰਥ ਮੇਰਾ ਹੈ॥
Prof. Sahib Singh(ਮੋਹ ਵਿਚ ਫਸ ਕੇ ਜੀਵ ਹਰ ਵੇਲੇ ਇਹੀ ਆਖਦਾ ਹੈ-) ਮੈਂ ਆਪਣੀ ਜਿੰਦ ਦਾ ਸਰੀਰ ਦਾ ਧਨ ਦਾ ਧਰਤੀ ਦਾ ਮਾਲਕ ਹਾਂ, ਮੈਂ ਇਸ (ਧਨ ਆਦਿ) ਦਾ ਮਾਲਕ ਹਾਂ, ਇਹ ਧਨ ਆਦਿਕ ਮੇਰਾ ਹੈ।

ਪਦ ਅਰਥ ਭੂਮਿ = ਧਰਤੀ। ਠਾਕੁਰੁ = ਮਾਲਕ। ਹਉ = ਮੈਂ। ਇਹੁ = ਇਹ ਧਨ।

SikhNet (Spanish)Uno dice: “Soy el maestro de mi cuerpo, de mi mente y de mis riquezas, ellas me pertenecen y yo a ellas”.

ਭਰਮ ਮੋਹ ਕਛੁ ਸੂਝਸਿ ਨਾਹੀ; ਇਹ ਪੈਖਰ ਪਏ ਪੈਰਾ ॥੨॥

bharam moh kachh soojhas naahee; ih paikhar pe pairaa |2| Ang 216

Sant Singh KhalsaIn doubt and emotional attachment, this person understands nothing; with this leash, these feet are tied up. ||2||
Manmohan SinghIn doubt and worldly attachment, he sees nothing. With these tethers his feet are loaded.
Manmohan Singh (Punjabi)ਸੰਦੇਹ ਅਤੇ ਸੰਸਾਰੀ ਲਗਨ ਅੰਦਰ ਉਸ ਨੂੰ ਕੁਛ ਭੀ ਨਹੀਂ ਦਿਸਦਾ। ਇਹ ਜੂੜ ਉਸ ਦੇ ਪੈਰਾ ਨੂੰ ਪਏ ਹੋਏ ਹਨ।
Fareedkot Teekaਭ੍ਰਮ ਮੋਹ ਕਰ ਕੇ ਯਥਾਰਥ ਗ੍ਯਾਨ ਨਹੀਂ ਹੋਤਾ ਕਿ ਯਹਿ ਪਦਾਰਥ ਮਿਥਿਆ ਹੈ, ਮੈਂ ਮਮਤਾ ਕਿਯੋਂ ਕਰ ਰਹਾ ਹਾਂ। ਯਾਂ ਤੇ ਏਹ ਹੰਤਾ ਮਮਤਾ ਰੂਪੀ ਕਰਮੋਂ ਕੇ ਪੈਖੜ ਬੁਧੀ ਰੂਪੀ ਚਰਨੋਂ ਮੇਂ ਪੜੇ ਰਹੇ ਹੈਂ॥੨॥☬ਜੋ ਰਸੀ ਪਸੂ ਕੇ ਪੈਰੋਂ ਮੇਂ ਪਾਇ ਕਰ ਬਾਧਨੇ ਕੀ ਹੋਤੀ ਹੈ, ਉਸ ਕਾ ਨਾਮ ਪੰਜਾਬੀ ਭਾਖਾ ਮੇਂ ਪੈਖੜ ਹੈ।☬ਪ੍ਰਸ਼ਨ:
Prof. Sahib Singh(ਹੇ ਭਾਈ! ਮਾਇਆ ਦੀ ਖ਼ਾਤਰ) ਭਟਕਣਾ ਦੇ ਕਾਰਨ (ਮਾਇਆ ਦੇ) ਮੋਹ ਦੇ ਕਾਰਨ (ਜੀਵ ਨੂੰ) ਕੋਈ ਸੁਚੱਜੀ ਗੱਲ ਨਹੀਂ ਸੁੱਝਦੀ, ਇਸ ਦੇ ਪੈਰਾਂ ਵਿਚ ਮਾਇਆ ਦੇ ਮੋਹ ਦੇ ਢੰਗੇ ਪਏ ਹੋਏ ਹਨ (ਜਿਵੇਂ ਖੋਤੇ ਆਦਿਕ ਨੂੰ ਚੰਗਾ ਢੰਗਾ ਆਦਿਕ ਪਾਇਆ ਹੁੰਦਾ ਹੈ) ॥੨॥

ਪਦ ਅਰਥ ਪੈਖਰ = ਢੰਗੇ ॥੨॥

SikhNet (Spanish)Engañado por la duda y el apego, uno no conoce lo Real, y como un burro sus pies son amarrados. (2)

ਤਬ ਇਹੁ ਕਹਾ ਕਮਾਵਨ ਪਰਿਆ; ਜਬ ਇਹੁ ਕਛੂ ਨ ਹੋਤਾ ॥

tab ihu kahaa kamaavan pariaa; jab ihu kachhoo na hotaa | Ang 216

Sant Singh KhalsaWhat did this person do, when he did not exist?
Manmohan SinghWhat work did this man do then, when he was not in being?
Manmohan Singh (Punjabi)ਉਦੋਂ ਇਹ ਆਦਮੀ ਕੀ ਕੰਮ ਕਰਦਾ ਸੀ, ਜਦ ਇਸ ਸਦੀ ਹੋਦਂ ਹੀ ਨਹੀਂ ਸੀ?
Fareedkot Teekaਜਬ ਏਹੁ ਕੁਛ ਭੀ ਭਿੰਨ ਕਰ ਕੇ ਨਹੀਂ ਹੋਤਾ ਥਾ ਤਬ ਇਹ ਕਹਾਂ ਕਮਾਵਨ ਪੜਿਆ ਥਾ?
Prof. Sahib Singhਜਦੋਂ (ਜਗਤ-ਰਚਨਾ ਤੋਂ ਪਹਿਲਾਂ) ਇਸ ਜੀਵ ਦੀ ਕੋਈ ਹਸਤੀ ਨਹੀਂ ਸੀ, ਤਦੋਂ ਇਹ ਜੀਵ ਕੀਹ ਕਮਾਣ ਜੋਗਾ ਸੀ (ਤੇ, ਹੁਣ ਇਹ ਮਾਣ ਕਰਦਾ ਹੈ ਕਿ ਮੈਂ ਧਨ ਦਾ ਮਾਲਕ ਹਾਂ ਮੈਂ ਧਰਤੀ ਦਾ ਮਾਲਕ ਹਾਂ)

ਪਦ ਅਰਥ ਕਹਾ = ਕਿਥੇ? ਕਮਾਵਨ ਪਰਿਆ = ਕਮਾਣ ਜੋਗਾ ਸੀ।

SikhNet (Spanish)¿Qué hacía el hombre cuando no era un ser? ¿Cuándo es que el Señor,

ਜਬ ਏਕ ਨਿਰੰਜਨ ਨਿਰੰਕਾਰ ਪ੍ਰਭ; ਸਭੁ ਕਿਛੁ ਆਪਹਿ ਕਰਤਾ ॥੩॥

jab ek niranjan nirankaar prabh; sabh kichh aapeh karataa |3| Ang 216

Sant Singh KhalsaWhen the Immaculate and Formless Lord God was all alone, He did everything by Himself. ||3||
Manmohan SinghWhen the immaculate and Formless Lord was all alone, all the things, then he did do himself.
Manmohan Singh (Punjabi)ਜਦ ਪਵਿੱਤ੍ਰ ਤੇ ਸਰੂਪ-ਰਹਿਤ ਸੁਆਮੀ ਕਲਮਕੱਲਾ ਹੀ ਸੀ, ਉਦੋਂ ਉਹ ਸਾਰਾ ਕੁਝ ਆਪੇ ਹੀ ਕਰਦਾ ਸੀ।
Fareedkot Teekaਔਰ ਜਬ ਪ੍ਰਲੋ ਕਾਲ ਮੇਂ ਏਕ ਨਿਰੰਜਨ ਨਿਰੰਕਾਰ ਪ੍ਰਭੂ ਸਭ ਕੁਛ ਆਪ ਹੀ ਕਰਤਾ ਥਾ? ॥੩॥☬ਉਤਰ:
Prof. Sahib Singh(ਹੇ ਭਾਈ! ਗੁਰੂ ਤੋਂ ਬਿਨਾ ਹੋਰ ਕੌਣ ਦੱਸੇ? ਕਿ) ਜਦੋਂ ਕੇਵਲ ਇਕ ਨਿਰੰਜਨ ਆਕਾਰ-ਰਹਿਤ ਪ੍ਰਭੂ ਆਪ ਹੀ ਆਪ ਸੀ, ਤਦੋਂ ਪ੍ਰਭੂ ਆਪ ਹੀ ਸਭ ਕੁਝ ਕਰਨ ਵਾਲਾ ਸੀ ॥੩॥

ਪਦ ਅਰਥ ਆਪਹਿ = ਆਪ ਹੀ ॥੩॥

SikhNet (Spanish)el Inmaculado, el Uno sin Forma, creó todo por Sí Mismo? (3)

ਅਪਨੇ ਕਰਤਬ ਆਪੇ ਜਾਨੈ; ਜਿਨਿ ਇਹੁ ਰਚਨੁ ਰਚਾਇਆ ॥

apane karatab aape jaanai; jin ihu rachan rachaaeaa | Ang 216

Sant Singh KhalsaHe alone knows His actions; He created this creation.
Manmohan SinghHe who has fashioned this world, Himself knows his doings.
Manmohan Singh (Punjabi)ਜਿਸ ਨੇ ਇਹ ਸੰਸਾਰ ਸਾਜਿਆ ਹੈ, ਆਪਣੇ ਕੰਮਾਂ ਨੂੰ ਉਹ ਆਪ ਹੀ ਜਾਣਦਾ ਹੈ।
Fareedkot Teekaਜਿਸ ਪਰਮੇਸ੍ਵਰ ਨੇ ਸ੍ਰਿਸਟੀ ਕੋ ਸਾਜਿਆ ਹੈ, ਸੋ ਅਪਨੇ ਕਰਤਬ ਆਪ ਹੀ ਜਾਨਤਾ ਹੈ॥
Prof. Sahib Singhਉਹੀ ਆਪ ਆਪਣੇ ਕੀਤੇ ਕੰਮਾਂ ਨੂੰ ਜਾਣਦਾ ਹੈ ਤੇ ਉਹੀ ਆਪ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ (ਅਗਿਆਨੀ ਜੀਵ ਵਿਅਰਥ ਹੀ ਮਲਕੀਅਤਾਂ ਦਾ ਮਾਣ ਕਰਦਾ ਹੈ ਤੇ ਭਟਕਦਾ ਫਿਰਦਾ ਹੈ)।

ਪਦ ਅਰਥ ਆਪੇ = (ਪ੍ਰਭੂ) ਆਪ ਹੀ। ਜਿਨਿ = ਜਿਸ (ਪ੍ਰਭੂ) ਨੇ।

SikhNet (Spanish)Sólo el Creador conoce el Misterio de Sus Maravillas.

ਕਹੁ ਨਾਨਕ. ਕਰਣਹਾਰੁ ਹੈ ਆਪੇ; ਸਤਿਗੁਰਿ. ਭਰਮੁ ਚੁਕਾਇਆ ॥੪॥੫॥੧੬੩॥

kahu naanak. karanahaar hai aape; satigur. bharam chukaaeaa |4|5|163| Ang 216

Sant Singh KhalsaSays Nanak, the Lord Himself is the Doer. The True Guru has dispelled my doubts. ||4||5||163||
Manmohan SinghSays Nanak, the Lord Himself is the Doer of everything. The True Guru has dispelled my doubt.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਪ੍ਰਭੂ ਆਪ ਹੀ ਸਭ ਕੁਛ ਕਰਣ ਵਾਲਾ ਹੈ। ਸੱਚੇ ਗੁਰਾਂ ਨੇ ਮੇਰਾ ਸ਼ੰਕਾ ਨਵਿਰਤ ਕਰ ਦਿਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਆਪ ਹੀ ਕਰਨੇ ਵਾਲਾ ਹੈ, ਮੇਰਾ ਭਰਮੁ ਸਤਗੁਰੋਂ ਨੇ ਉਠਾਇ ਦੀਆ ਹੈ॥੪॥੫॥੧੬੩॥
Prof. Sahib Singhਨਾਨਕ ਆਖਦਾ ਹੈ- ਗੁਰੂ ਨੇ ਹੀ (ਇਹ ਤਨ ਧਨ ਧਰਤੀ ਆਦਿਕ ਦੀਆਂ ਮਲਕੀਅਤਾਂ ਦਾ) ਭੁਲੇਖਾ ਦੂਰ ਕੀਤਾ ਹੈ ਤੇ ਸਮਝਾਇਆ ਹੈ ਕਿ ਜਿਸ ਪਰਮਾਤਮਾ ਨੇ ਇਹ ਜਗਤ-ਰਚਨਾ ਰਚੀ ਹੈ ॥੪॥੫॥੧੬੩॥

ਪਦ ਅਰਥ ਸਤਿਗੁਰਿ = ਗੁਰੂ ਨੇ ॥੪॥

SikhNet (Spanish)Dice Nanak, Él sólo es la Causa de todas las causas, y solamente a través del Verdadero Guru nuestra duda es disipada. (4-5-163)
Answers quote the Granth verbatim with Ang citations. AI commentary is not Gurbani and not a religious ruling.