ੴ

ਸਿੱਖਬਾਣੀ · SikhBani

ਆਪੈ ਆਪੁ ਪਛਾਣਿਆ ਸਾਦੁ ਮੀਠਾ ਭਾਈ ॥

aapai aap pachhaaniaa saad meetthaa bhaaee
Guru Amardas Ji ਗੁਰੂ ਅਮਰਦਾਸ ਜੀ · Raag Aasaa · Ang 426 · 19 lines
Translations

ਆਸਾ ਮਹਲਾ ੩ ॥

aasaa mahalaa 3 |

Sant Singh KhalsaAasaa, Third Mehl:
Manmohan SinghAsa 3rd Guru.
Manmohan Singh (Punjabi)ਆਸਾ ਤੀਜੀ ਪਾਤਸ਼ਾਹੀ।
SikhNet (Spanish)Asa, Mejl Guru Amar Das, Tercer Canal Divino.

ਆਪੈ ਆਪੁ ਪਛਾਣਿਆ; ਸਾਦੁ ਮੀਠਾ ਭਾਈ ॥

aapai aap pachhaaniaa; saad meetthaa bhaaee |

Sant Singh KhalsaThose who recognize their own selves, enjoy the sweet flavor, O Siblings of Destiny.
Manmohan SinghThey, who recognise their ownself, enjoy the sweet savour, O brother.
Manmohan Singh (Punjabi)ਜੋ ਆਪਣੇ ਆਪ ਨੂੰ ਸਿਆਣਦੇ ਹਨ, ਉਹ ਮਿੱਠਾ ਸੁਆਦ ਮਾਣਦੇ ਹਨ, ਹੇ ਭਰਾਵਾਂ!
Fareedkot Teekaਹੇ ਭਾਈ! ਜਿਨੋਂ ਨੇ ਅਪਨੇ ਆਪ ਮੇਂ ਹੀ ਬ੍ਰਹਮ ਕੋ ਪਛਾਨਿਆ ਹੈ, ਤਿਨ ਕੋ ਮੀਠਾ ਸ੍ਵਾਦ ਆਇਆ ਹੈ॥
Prof. Sahib Singh(ਪਰਮਾਤਮਾ ਦਾ ਨਾਮ-ਰਸ ਚੱਖਣ ਨਾਲ) ਮਨੁੱਖ ਆਪਣੇ ਆਪ ਹੀ ਆਤਮਕ ਜੀਵਨ ਨੂੰ ਪੜਤਾਲਣ ਲੱਗ ਪੈਂਦਾ ਹੈ ਤੇ ਇਸ ਤਰ੍ਹਾਂ ਉਸ ਨੂੰ ਨਾਮ-ਰਸ ਦਾ ਸੁਆਦ ਮਿੱਠਾ ਲਗਣਾ ਸ਼ੁਰੂ ਹੋ ਜਾਂਦਾ ਹੈ।

ਪਦ ਅਰਥ ਆਪੈ ਆਪੁ = ਆਪਣੇ ਹੀ ਆਪ ਨੂੰ, ਆਪਣੇ ਹੀ ਆਤਮਕ ਜੀਵਨ ਨੂੰ। ਪਛਾਣਿਆ = ਪੜਤਾਲ ਕੀਤੀ। ਸਾਦੁ = ਸੁਆਦ। ਭਾਈ = ਹੇ ਭਾਈ!

SikhNet (Spanish)Quienes reconocen su propio ser disfrutan del Dulce Sabor, oh Hermanos del Destino;

ਹਰਿ ਰਸਿ ਚਾਖਿਐ. ਮੁਕਤੁ ਭਏ; ਜਿਨੑਾ ਸਾਚੋ ਭਾਈ ॥੧॥

har ras chaakhiai. mukat bhe; jinaa saacho bhaaee |1|

Sant Singh KhalsaThose who drink in the sublime essence of the Lord are emancipated; they love the Truth. ||1||
Manmohan SinghThey who love the truth, get emancipated by quaffing God's elixir.
Manmohan Singh (Punjabi)ਜੋ ਸੱਚ ਨੂੰ ਪਿਆਰ ਕਰਦੇ ਹਨ, ਉਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਕੇ ਮੋਖ਼ਸ਼ ਹੋ ਜਾਂਦੇ ਹਨ।
Fareedkot Teekaਜਿਨ ਕੋ ਸਚਾ ਭਾਵਤਾ ਹੈ, ਸੋ ਹਰਿ ਰਸ ਕੋ ਚਾਖ ਕਰ ਕੇ ਮੁਕਤ ਭਏ ਹੈਂ॥੧॥
Prof. Sahib Singh(ਨਾਮ-ਰਸ ਦੀ ਬਰਕਤਿ ਨਾਲ) ਜਿਨ੍ਹਾਂ ਨੂੰ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ਉਹ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦੇ ਹਨ ॥੧॥

ਪਦ ਅਰਥ ਰਸਿ ਚਾਖਿਐ = ਰਸ ਚੱਖਣ ਨਾਲ। ਸਾਚੋ = ਸਾਚੁ ਹੀ, ਸਦਾ-ਥਿਰ ਪ੍ਰਭੂ ਹੀ। ਭਾਈ = ਪਿਆਰਾ ਲੱਗਦਾ ਹੈ ॥੧॥

SikhNet (Spanish)quienes beben de la Sublime Esencia del Señor son liberados, ellos aman la Verdad. (1)

ਹਰਿ ਜੀਉ. ਨਿਰਮਲ ਨਿਰਮਲਾ; ਨਿਰਮਲ ਮਨਿ ਵਾਸਾ ॥

har jeeo. niramal niramalaa; niramal man vaasaa |

Sant Singh KhalsaThe Beloved Lord is the purest of the pure; He comes to dwell in the pure mind.
Manmohan SinghThe reverend Lord is the purest of the pure, and abides in the pure mind.
Manmohan Singh (Punjabi)ਪੂਜਯ ਪ੍ਰਭੂ ਪਵਿੱਤਰਾਂ ਦਾ ਪਰਮ ਪਵਿੱਤ੍ਰ ਹੈ, ਅਤੇ ਪਵਿੱਤ੍ਰ ਹਿਰਦੇ ਅੰਦਰ ਵਸਦਾ ਹੈ।
Fareedkot Teekaਹਰਿ ਜੀਉ ਆਪ (ਨਿਰਮਲ ਨਿਰਮਲਾ) ਅਤ੍ਯੰਤ ਸੁਧ ਹੈ ਔਰ ਤਿਸ ਕਾ ਸੁਧ ਮਨ ਮੇਂ ਹੀ ਬਾਸਾ ਹੈ ਅਰਥਾਤ ਸੁਧ ਅੰਤਸ਼ਕਰਣ ਮੇਂ ਸਾਖਿਆਤ ਹੋਤਾ ਹੈ॥
Prof. Sahib Singhਪਰਮਾਤਮਾ ਨਿਰੋਲ ਪਵਿਤ੍ਰ ਹੈ, ਉਸ ਦਾ ਨਿਵਾਸ ਪਵਿਤ੍ਰ ਮਨ ਵਿਚ ਹੀ ਹੋ ਸਕਦਾ ਹੈ।

ਪਦ ਅਰਥ ਨਿਰਮਲੁ = ਪਵਿਤ੍ਰ। ਮਨਿ = ਮਨ ਵਿਚ।

SikhNet (Spanish)El Señor es lo más Puro de lo puro; puedes purificar tu corazón para Recibirlo,

ਗੁਰਮਤੀ ਸਾਲਾਹੀਐ; ਬਿਖਿਆ ਮਾਹਿ ਉਦਾਸਾ ॥੧॥ ਰਹਾਉ ॥

guramatee saalaaheeai; bikhiaa maeh udaasaa |1| rahaau |

Sant Singh KhalsaPraising the Lord, through the Guru's Teachings, one remains unaffected by corruption. ||1||Pause||
Manmohan SinghPraising God under Guru's instruction, one remains unaffected by deadly passions. Pause.
Manmohan Singh (Punjabi)ਗੁਰਾਂ ਦੇ ਊਪਦੇਸ਼ ਤਾਬੇ ਵਾਹਿਗੁਰੂ ਦੀ ਸਿਫ਼ਤ ਕਰਕੇ ਆਦਮੀ ਪ੍ਰਾਣ ਨਾਸਕ ਮਾਇਆ ਵਿੱਚ ਨਿਰਲੇਪ ਰਹਿੰਦਾ ਹੈ। ਠਹਿਰਾਉ।
Fareedkot Teekaਗੁਰ ਸੀਖਿਆ ਲੇ ਕਰ ਤਿਸ ਕੀ ਸੋਭਾ ਕਰੀਏ, ਜਿਨੋਂ ਨੇ ਸੋਭਾ ਕੀ ਹੈ, ਸੋ ਬਿਖਿਆ ਮੇਂ ਰਹਤੇ ਹੂਏ ਭੀ ਉਦਾਸ ਭਏ ਹੈਂ॥੧॥ ਰਹਾਉ ॥
Prof. Sahib Singhਜੇ ਗੁਰੂ ਦੀ ਮਤਿ ਉਤੇ ਤੁਰ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹੀਏ ਤਾਂ ਮਾਇਆ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਹੋ ਸਕੀਦਾ ਹੈ ॥੧॥ ਰਹਾਉ ॥

ਪਦ ਅਰਥ ਬਿਖਿਆ = ਮਾਇਆ। ਉਦਾਸਾ = ਨਿਰਲੇਪ ॥੧॥ ਰਹਾਉ ॥

SikhNet (Spanish)Alabándolo a través del Shabd de la Palabra del Guru y conservándote desapegado de Maya. (1‑Pausa)

ਬਿਨੁ ਸਬਦੈ. ਆਪੁ ਨ ਜਾਪਈ; ਸਭ ਅੰਧੀ ਭਾਈ ॥

bin sabadai. aap na jaapee; sabh andhee bhaaee |

Sant Singh KhalsaWithout the Word of the Shabad, they do not understand themselves -they are totally blind, O Siblings of Destiny.
Manmohan SinghWithout the Name, man understands not his own self and sans it all are blind, O Brother.
Manmohan Singh (Punjabi)ਨਾਮ ਦੇ ਬਗੈਰ ਇਨਸਾਨ ਆਪਣੇ ਆਪ ਨੂੰ ਨਹੀਂ ਸਮਝਦਾ, ਇਸ ਦੇ ਬਿਨਾ ਸਾਰੇ ਅੰਨ੍ਹੇ ਹਨ, ਹੇ ਵੀਰ!
Fareedkot Teekaਹੇ ਭਾਈ! ਬਿਨਾਂ ਗੁਰ ਸਬਦ ਕੇ ਅਪਨਾ ਆਪ ਨਹੀਂ ਜਾਨਤਾ ਔਰ ਸਾਰੀ ਦੁਨੀਆਂ ਅੰਧੀ ਹੈ॥
Prof. Sahib Singhਗੁਰੂ ਦੇ ਸ਼ਬਦ ਤੋਂ ਬਿਨਾ ਆਪਣੇ ਆਤਮਕ ਜੀਵਨ ਨੂੰ ਪਰਖਿਆ ਨਹੀਂ ਜਾ ਸਕਦਾ (ਸ਼ਬਦ ਤੋਂ ਬਿਨਾ) ਸਾਰੀ ਲੁਕਾਈ (ਮਾਇਆ ਦੇ ਮੋਹ ਵਿਚ) ਅੰਨ੍ਹੀ ਹੋਈ ਰਹਿੰਦੀ ਹੈ।

ਪਦ ਅਰਥ ਆਪੁ = ਆਪਣਾ ਆਤਮਕ ਜੀਵਨ। ਸਭ = ਸਾਰੀ ਲੁਕਾਈ।

SikhNet (Spanish)Sin la Palabra del Guru, uno permanece ciego y no conoce su ser interior.

ਗੁਰਮਤੀ ਘਟਿ ਚਾਨਣਾ; ਨਾਮੁ ਅੰਤਿ ਸਖਾਈ ॥੨॥

guramatee ghatt chaananaa; naam ant sakhaaee |2|

Sant Singh KhalsaThrough the Guru's Teachings, the heart is illuminated, and in the end, only the Naam shall be your companion. ||2||
Manmohan SinghBy Guru, instruction there is mind's illumination and in the end God's Name is the man's succourer.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਮਨ ਵਿੱਚ ਪ੍ਰਕਾਸ਼ ਹੁੰਦਾ ਹੈ। ਅਖੀਰ ਵਿੱਚ ਰੱਬ ਦਾ ਨਾਮ ਬੰਦੇ ਦਾ ਸਹਾਇਕ ਹੁੰਦਾ ਹੈ।
Fareedkot Teekaਜੋ (ਗੁਰਮਤੀ) ਗੁਰਮਤਿ ਵਾਲੇ ਹੈਂ ਤਿਨ ਕੇ ਘਟ ਮੇਂ ਗਿਆਨ ਪਰਕਾਸ਼ ਹੋਤਾ ਹੈ, ਨਾਮ ਤਿਨ ਕਾ ਅੰਤ ਮੇਂ (ਸਖਾਈ) ਮਿਤ੍ਰ ਹੋਤਾ ਹੈ॥੨॥
Prof. Sahib Singhਗੁਰੂ ਦੀ ਮਤਿ ਦੀ ਰਾਹੀਂ ਹਿਰਦੇ ਵਿਚ (ਵਸਾਇਆ ਹੋਇਆ ਨਾਮ ਆਤਮਕ ਜੀਵਨ ਲਈ) ਚਾਨਣ ਦੇਂਦਾ ਹੈ, ਅੰਤ ਵੇਲੇ ਭੀ ਹਰਿ-ਨਾਮ ਹੀ ਸਾਥੀ ਬਣਦਾ ਹੈ ॥੨॥

ਪਦ ਅਰਥ ਘਟਿ = ਹਿਰਦੇ ਵਿਚ। ਸਖਾਈ = ਸਾਥੀ ॥੨॥

SikhNet (Spanish)El interior se ilumina con la Palabra del Guru, y el Naam, el Nombre del Señor le acompaña hasta el fin de sus días y en el más allá. (2)

ਨਾਮੇ ਹੀ ਨਾਮਿ ਵਰਤਦੇ; ਨਾਮੇ ਵਰਤਾਰਾ ॥

naame hee naam varatade; naame varataaraa |

Sant Singh KhalsaThey are occupied with the Naam, and only the Naam; they deal only in the Naam.
Manmohan SinghThey abide in nothing but the Name and deal only in the Name.
Manmohan Singh (Punjabi)ਗੁਰਮੁਖ ਨਿਰੋਲ ਨਾਮ ਅੰਦਰ ਵਸਦੇ ਹਨ ਅਤੇ ਕੇਵਲ ਨਾਮ ਦਾ ਹੀ ਵਿਉਹਾਰ ਕਰਦੇ ਹਨ।
Fareedkot Teekaਸੋ ਗੁਰਮੁਖ ਨਾਮ ਹੀ ਮੇਂ ਵਰਤਤੇ ਹੈਂ ਨਾਮ ਮੇਂ ਹੀ (ਵਰਤਾਰਾ) ਛਾਂਦਾ ਅਧਿਕਾਰੀਓਂ ਕੋ ਦੇਤੇ ਹੈਂ॥
Prof. Sahib Singhਨਾਮ ਜਪਣ ਵਾਲੇ ਮਨੁੱਖ, ਨਾਮ ਵਿਚ ਲੀਨ ਰਹਿੰਦਿਆਂ ਹੀ ਸਦਾ ਦੁਨੀਆ ਦੀ ਕਿਰਤਕਾਰ ਕਰਦੇ ਹਨ ਤੇ ਉਹਨਾਂ ਦੇ ਹਿਰਦੇ ਵਿਚ ਨਾਮ ਟਿਕਿਆ ਰਹਿੰਦਾ ਹੈ।

ਪਦ ਅਰਥ ਵਰਤਦੇ = ਟਿਕੇ ਰਹਿੰਦੇ ਹਨ। ਵਰਤਾਰਾ = ਵਰਤਣ-ਵਿਹਾਰ।

SikhNet (Spanish)Así uno habita sólo en el Naam, el Nombre del Señor, y se desenvuelve sólo en Él.

ਅੰਤਰਿ ਨਾਮੁ, ਮੁਖਿ ਨਾਮੁ ਹੈ; ਨਾਮੇ ਸਬਦਿ ਵੀਚਾਰਾ ॥੩॥

antar naam, mukh naam hai; naame sabad veechaaraa |3|

Sant Singh KhalsaDeep within their hearts is the Naam; upon their lips is the Naam; they contemplate the Word of God, and the Naam. ||3||
Manmohan SinghIn their heart is the Name, in their mouth is the Name, in their mouth is the Name, and God's Name they contemplate.
Manmohan Singh (Punjabi)ਉਨ੍ਹਾਂ ਦੇ ਦਿਲ ਵਿੱਚ ਨਾਮ ਹੈ, ਉਨ੍ਹਾਂ ਦੇ ਮੂੰਹ ਵਿੱਚ ਨਾਮ ਹੈ ਅਤੇ ਵਾਹਿਗੁਰੂ ਦੇ ਨਾਮ ਦਾ ਹੀ ਉਹ ਚਿੰਤਨ ਕਰਦੇ ਹਨ।
Fareedkot Teekaਤਿਨ ਕੇ ਰਿਦੇ ਅੰਤਰਿ ਭੀ ਨਾਮ ਹੈ ਅਰ ਬਾਹਰ ਮੁਖ ਮੇਂ ਭੀ ਨਾਮ ਹੀ ਹੈ, ਨਾਮ ਜਪ ਕਰ ਕੇ ਸਰਬ ਮੇਂ (ਸਬਦਿ) ਬ੍ਰਹਮ ਕੋ ਵਿਚਾਰਾ ਹੈ॥੩॥
Prof. Sahib Singhਉਹਨਾਂ ਦੇ ਮੂੰਹ ਵਿਚ ਨਾਮ ਵੱਸਦਾ ਹੈ, ਉਹ ਗੁਰ-ਸ਼ਬਦ ਦੀ ਰਾਹੀਂ ਹਰਿ-ਨਾਮ ਦਾ ਹੀ ਵਿਚਾਰ ਕਰਦੇ ਰਹਿੰਦੇ ਹਨ ॥੩॥

ਪਦ ਅਰਥ ਮੁਖਿ = ਮੂੰਹ ਵਿਚ। ਸਬਦਿ = ਸ਼ਬਦ ਦੀ ਰਾਹੀਂ ॥੩॥

SikhNet (Spanish)En su interior reverbera el Naam; en sus labios está el Naam, y a través del Shabd de la Palabra del Guru, medita en el Naam. (3)

ਨਾਮੁ ਸੁਣੀਐ. ਨਾਮੁ ਮੰਨੀਐ; ਨਾਮੇ ਵਡਿਆਈ ॥

naam suneeai. naam maneeai; naame vaddiaaee |

Sant Singh KhalsaThey listen to the Naam, believe in the Naam, and through the Naam, they obtain glory.
Manmohan SinghThey hear the Name, believe in the Name and through the Name obtain glory.
Manmohan Singh (Punjabi)ਉਹ ਨਾਮ ਸ੍ਰਵਣ ਕਰਦੇ ਹਨ, ਨਾਮ ਊਤੇ ਭਰੋਸਾ ਕਰਦੇ ਹਨ ਅਤੇ ਨਾਮ ਦੇ ਰਾਹੀਂ ਪ੍ਰਭਤਾ ਪਾਉਂਦੇ ਹਨ।
Fareedkot Teekaਵਹੁ ਨਾਮ ਹੀ ਸੁਨਤੇ ਹੈਂ, ਨਾਮ ਹੀ ਕਾ ਮਨਨ ਕਰਤੇ ਹੈਂ, ਨਾਮ ਕਰ ਕੇ ਵਡਿਆਈ ਪਾਉਤੇ ਹੈਂ॥
Prof. Sahib Singhਹਰ ਵੇਲੇ ਹਰਿ-ਨਾਮ ਸੁਣਨਾ ਚਾਹੀਦਾ ਹੈ, ਹਰਿ-ਨਾਮ ਵਿਚ ਮਨ ਗਿਝਾਣਾ ਚਾਹੀਦਾ ਹੈ, ਹਰਿ-ਨਾਮ ਦੀ ਬਰਕਤਿ ਨਾਲ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ।

ਪਦ ਅਰਥ ਮੰਨੀਐ = ਮੰਨਣਾ ਚਾਹੀਦਾ ਹੈ, ਮਨ ਨੂੰ ਗਿਝਾਣਾ ਚਾਹੀਦਾ ਹੈ।

SikhNet (Spanish)Vamos a escuchar el Nombre y poner nuestra Fe en Él, porque a través del Naam se encuentra toda la Gloria.

ਨਾਮੁ ਸਲਾਹੇ ਸਦਾ ਸਦਾ; ਨਾਮੇ ਮਹਲੁ ਪਾਈ ॥੪॥

naam salaahe sadaa sadaa; naame mehal paaee |4|

Sant Singh KhalsaThey praise the Naam, forever and ever, and through the Naam, they obtain the Mansion of the Lord's Presence. ||4||
Manmohan SinghEver, ever they praise the Name and through the Name attain to Lord's mansion.
Manmohan Singh (Punjabi)ਹਮੇਸ਼ਾਂ, ਹਮੇਸ਼ਾਂ ਉਹ ਨਾਮ ਦੀ ਪ੍ਰਸੰਸਾ ਕਰਦੇ ਹਨ, ਅਤੇ ਨਾਮ ਦੇ ਜ਼ਰੀਏ ਮਾਲਕ ਦੇ ਮੰਦਰ ਨੂੰ ਪਾ ਲੈਂਦੇ ਹਨ।
Fareedkot Teekaਨਾਮ ਹੀ ਕੀ ਸਦਾ ਸਦਾ ਸਲਾਹਨਾ ਕਰਤੇ ਹੈਂ, ਨਾਮ ਹੀ ਕਰ ਕੇ (ਮਹਲੁ) ਸ੍ਵਰੂਪ ਕੋ ਪਾਵਤੇ ਹੈਂ॥
Prof. Sahib Singhਜੇਹੜਾ ਮਨੁੱਖ ਸਦਾ ਹਰ ਵੇਲੇ ਹਰੀ ਦੀ ਸਿਫ਼ਤ-ਸਾਲਾਹ ਕਰਦਾ ਹੈ ਉਹ ਹਰਿ-ਨਾਮ ਦੀ ਰਾਹੀਂ ਹਰਿ-ਚਰਨਾਂ ਵਿਚ ਟਿਕਾਣਾ ਲੱਭ ਲੈਂਦਾ ਹੈ ॥੪॥

ਪਦ ਅਰਥ ਮਹਲੁ = ਪਰਮਾਤਮਾ ਦੇ ਚਰਨਾਂ ਵਿਚ ਨਿਵਾਸ। ॥੪॥

SikhNet (Spanish)Alaba siempre el Naam y a través del Naam llegarás hasta el Castillo del Señor. (4)

ਨਾਮੇ ਹੀ ਘਟਿ ਚਾਨਣਾ; ਨਾਮੇ ਸੋਭਾ ਪਾਈ ॥

naame hee ghatt chaananaa; naame sobhaa paaee |

Sant Singh KhalsaThrough the Naam, their hearts are illumined, and through the Naam, they obtain honor.
Manmohan SinghThrough the Name is their mind illumined and through the Name they obtain honour.
Manmohan Singh (Punjabi)ਨਾਮ ਦੇ ਰਾਹੀਂ ਉਨ੍ਹਾਂ ਦਾ ਮਨ ਰੋਸ਼ਨ ਹੋ ਜਾਂਦਾ ਹੈ, ਅਤੇ ਨਾਮ ਦੁਆਰਾ ਹੀ ਉਹ ਇੱਜ਼ਤ-ਆਬਰੂ ਪਾਉਂਦੇ ਹਨ।
Fareedkot Teekaਨਾਮ ਹੀ ਕਰ ਕੇ ਤਿਨਾਂ ਕੇ ਘਟ ਮੇਂ ਚਾਨਣਾ ਹੈ, ਨਾਮ ਹੀ ਕਰ ਕੇ ਤਿਨੋਂ ਨੇ ਸੋਭਾ ਪਾਈ ਹੈ॥
Prof. Sahib Singhਹਰਿ-ਨਾਮ ਦੀ ਰਾਹੀਂ ਹੀ ਹਿਰਦੇ ਵਿਚ (ਆਤਮਕ ਜੀਵਨ ਲਈ) ਚਾਨਣ ਪੈਦਾ ਹੁੰਦਾ ਹੈ, (ਹਰ ਥਾਂ) ਸੋਭਾ ਮਿਲਦੀ ਹੈ।

ਪਦ ਅਰਥ ਨਾਮੇ = ਨਾਮ ਦੀ ਰਾਹੀਂ।

SikhNet (Spanish)A través del Naam, tu corazón se ilumina; a través del Naam conocerás la Gloria y el Éxtasis.

ਨਾਮੇ ਹੀ ਸੁਖੁ ਊਪਜੈ; ਨਾਮੇ ਸਰਣਾਈ ॥੫॥

naame hee sukh aoopajai; naame saranaaee |5|

Sant Singh KhalsaThrough the Naam, peace wells up; I seek the Sanctuary of the Naam. ||5||
Manmohan SinghBy God's Name peace is procured, so I seek the Name's protection.
Manmohan Singh (Punjabi)ਨਾਮ ਦੁਆਰਾ ਆਰਾਮ ਪ੍ਰਾਪਤ ਹੁੰਦਾ ਹੈ, ਇਸ ਲਈ ਮੈਂ ਨਾਮ ਦੀ ਪਨਾਹ ਲੈਦਾ ਹਾਂ।
Fareedkot Teekaਨਾਮ ਹੀ ਸੇ ਤਿਨ ਕੋ ਆਤਮ ਸੁਖ ਹੈ, ਨਾਮ ਹੀ ਕੀ ਸਰਣ ਮੇਂ ਰਹਤੇ ਹੈਂ॥੪॥
Prof. Sahib Singhਹਰਿ-ਨਾਮ ਦੀ ਰਾਹੀਂ ਹੀ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਤੇ ਹਰੀ ਦੀ ਹੀ ਸਰਨ ਪਏ ਰਹੀਦਾ ਹੈ ॥੫॥
SikhNet (Spanish)Sólo busco el Refugio del Naam, el Nombre del Señor. (5)

ਬਿਨੁ ਨਾਵੈ. ਕੋਇ ਨ ਮੰਨੀਐ; ਮਨਮੁਖਿ ਪਤਿ ਗਵਾਈ ॥

bin naavai. koe na maneeai; manamukh pat gavaaee |

Sant Singh KhalsaWithout the Naam, no one is accepted; the self-willed manmukhs lose their honor.
Manmohan SinghWithout the Name no one is accepted and the apostate lose their honour.
Manmohan Singh (Punjabi)ਨਾਮ ਦੇ ਬਗੈਰ ਕੋਈ ਭੀ ਕਬੂਲ ਨਹੀਂ ਪੈਦਾ। ਅਧਰਮੀ ਆਪਣੀ ਇੱਜ਼ਤ ਵੰਞਾ ਲੈਂਦੇ ਹਨ।
Fareedkot Teekaਜੋ ਮਨਮੁਖਿ ਬਿਨਾਂ ਨਾਮ ਤੇ ਹੈਂ ਤਿਨ ਕੋ ਕੋਈ ਭੀ ਨਹੀਂ ਮਾਨਤਾ, ਤਿਨੋਂ ਨੇ ਅਪਨੀ ਪਤਿ ਖੋਈ ਹੈ॥
Prof. Sahib Singhਨਾਮ ਸਿਮਰਨ ਤੋਂ ਬਿਨਾ ਕਿਸੇ ਭੀ ਮਨੁੱਖ ਨੂੰ ਦਰਗਾਹ ਵਿਚ ਆਦਰ ਨਹੀਂ ਮਿਲਦਾ, ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ (ਦਰਗਾਹ ਵਿਚ) ਇੱਜ਼ਤ ਗਵਾ ਬੈਠਦਾ ਹੈ।

ਪਦ ਅਰਥ ਬਿਨੁ ਨਾਵੈ = ਨਾਮ ਤੋਂ ਬਿਨਾ। ਮੰਨੀਐ = ਆਦਰ ਪਾਂਦਾ। ਮਨਮੁਖਿ = ਮਨ ਦੇ ਪਿੱਛੇ ਤੁਰਨ ਵਾਲੇ ਨੇ।

SikhNet (Spanish)Sin el Naam no somos aprobados; los arrogantes Mamukjs pierden su honor

ਜਮ ਪੁਰਿ ਬਾਧੇ ਮਾਰੀਅਹਿ; ਬਿਰਥਾ ਜਨਮੁ ਗਵਾਈ ॥੬॥

jam pur baadhe maareeeh; birathaa janam gavaaee |6|

Sant Singh KhalsaIn the City of Death, they are tied down and beaten, and they lose their lives in vain. ||6||
Manmohan SinghThey are tied and thrashed in the City of death and lose their life in vain.
Manmohan Singh (Punjabi)ਉਹ ਮੌਤ ਦੇ ਸ਼ਹਿਰ ਵਿੱਚ ਨਰੜ ਕੇ ਕੁੱਟੇ ਜਾਂਦੇ ਹਨ ਅਤੇ ਆਪਣਾ ਜੀਵਨ ਬੇਫਾਇਦਾ ਗੁਆ ਲੈਂਦੇ ਹਨ।
Fareedkot Teekaਜਮ ਪੁਰ ਮੇਂ ਬਾਧੇ ਹੂਏ ਮਾਰੀਤੇ ਹੈਂ ਜਨਮ ਬ੍ਯਰਥ ਗਵਾਈ ਜਾਤੇ ਹੈਂ॥੬॥
Prof. Sahib Singhਇਹੋ ਜਿਹੇ ਮਨੁੱਖ ਜਮ ਦੀ ਪੁਰੀ ਵਿਚ ਬੱਝੇ ਮਾਰ ਖਾਂਦੇ ਹਨ, ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦੇ ਹਨ ॥੬॥

ਪਦ ਅਰਥ ਬਿਰਥਾ = ਵਿਅਰਥ ॥੬॥

SikhNet (Spanish)y el mensajero de la muerte los amarra y los golpea, y así desperdician sus vidas en vano. (6)

ਨਾਮੈ ਕੀ ਸਭ ਸੇਵਾ ਕਰੈ; ਗੁਰਮੁਖਿ ਨਾਮੁ ਬੁਝਾਈ ॥

naamai kee sabh sevaa karai; guramukh naam bujhaaee |

Sant Singh KhalsaThose Gurmukhs who realize the Naam, all serve the Naam.
Manmohan SinghAll the men, to whom the Name is revealed through the Guru, serve the Guru, serve the Lord's Name.
Manmohan Singh (Punjabi)ਸਾਰੇ ਇਨਸਾਨ ਜਿਨ੍ਹਾਂ ਉਤੇ ਗੁਰਾਂ ਦੇ ਰਾਹੀਂ ਪ੍ਰਭੂ ਦਾ ਨਾਮ ਨਾਜ਼ਲ ਹੋਇਆ ਹੈ, ਨਾਮ ਦੀ ਘਾਲ ਕਮਾਊਦੇ ਹਨ।
Fareedkot Teekaਜਿਨ ਕੋ ਨਾਮ ਕੀ ਬੂਝ ਆਈ ਹੈ, ਤਿਨ ਗੁਰਮੁਖੋਂ ਕੀ ਨਾਮ ਕਰ ਕੇ ਸਭ ਕੋਈ ਸੇਵਾ ਕਰਤਾ ਹੈ॥
Prof. Sahib Singhਸਾਰੀ ਲੁਕਾਈ ਹਰਿ-ਨਾਮ (ਜਪਣ ਵਾਲੇ) ਦੀ ਸੇਵਾ ਕਰਦੀ ਹੈ ਤੇ ਨਾਮ ਜਪਣ ਦੀ ਸੂਝ ਗੁਰੂ ਬਖ਼ਸ਼ਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ।

SikhNet (Spanish)Esos Gurumukhs que toman Conciencia del Naam sirven al Naam.

ਨਾਮਹੁ ਹੀ ਨਾਮੁ ਮੰਨੀਐ; ਨਾਮੇ ਵਡਿਆਈ ॥੭॥

naamahu hee naam maneeai; naame vaddiaaee |7|

Sant Singh KhalsaSo believe in the Naam, and only the Naam; through the Naam, glorious greatness is obtained. ||7||
Manmohan SinghThe Name alone worship thou, O man, and through the Name honour is attained.
Manmohan Singh (Punjabi)ਤੂੰ ਹੇ ਬੰਦੇ! ਕੇਵਲ ਨਾਮ ਦੀ ਹੀ ਉਪਾਸ਼ਨਾ ਕਰ, ਨਾਮ ਦੇ ਰਾਹੀਂ ਹੀ ਉੱਚਤਾ ਪ੍ਰਾਪਤ ਹੁੰਦੀ ਹੈ।
Fareedkot Teekaਨਾਮ ਹੀ ਕਰ ਕੇ ਗੁਰਮੁਖੋਂ ਕਾ ਨਾਮੁ ਮਾਨੀਤਾ ਹੈ ਸਭ ਵਡਿਆਈ ਨਾਮ ਹੀ ਮੇਂ ਹੈ॥੭॥
Prof. Sahib Singh(ਹਰ ਥਾਂ) ਨਾਮ (ਜਪਣ ਵਾਲੇ) ਨੂੰ ਹੀ ਆਦਰ ਮਿਲਦਾ ਹੈ, ਨਾਮ ਦੀ ਬਰਕਤਿ ਨਾਲ ਹੀ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ ॥੭॥
SikhNet (Spanish)Cree entonces en el Naam y sólo en el Naam,

ਜਿਸ ਨੋ ਦੇਵੈ. ਤਿਸੁ ਮਿਲੈ; ਗੁਰਮਤੀ ਨਾਮੁ ਬੁਝਾਈ ॥

jis no devai. tis milai; guramatee naam bujhaaee |

Sant Singh KhalsaHe alone receives it, unto whom it is given. Through the Guru's Teachings, the Naam is realized.
Manmohan SinghHe alone receives the Name, to whom the Guru gives. By Guru's instruction the Name is realised.
Manmohan Singh (Punjabi)ਕੇਵਲ ਓਹੀ ਨਾਮ ਨੂੰ ਹਾਸਲ ਕਰਦਾ ਹੈ, ਜਿਸ ਨੂੰ ਗੁਰੂ ਦਿੰਦੇ ਹਨ। ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਅਨੁਭਵ ਕੀਤਾ ਜਾਂਦਾ ਹੈ।
Fareedkot Teekaਜਿਨ ਗੁਰਮਤੀਓਂ ਕੋ ਨਾਮ ਕੀ ਬੂਝ ਆਈ ਹੈ ਵਹ ਜਿਸ ਕੋ ਨਾਮ ਦੇਤੇ ਹੈਂ ਤਿਸ ਕੋ ਮਿਲਤਾ ਹੈ॥
Prof. Sahib Singhਪਰ, ਹਰਿ-ਨਾਮ ਸਿਰਫ਼ ਉਸੇ ਨੂੰ ਮਿਲਦਾ ਹੈ ਜਿਸ ਨੂੰ ਹਰੀ ਆਪ ਦੇਂਦਾ ਹੈ, ਜਿਸ ਨੂੰ ਗੁਰੂ ਦੀ ਮਤਿ ਉਤੇ ਤੋਰ ਕੇ ਨਾਮ (ਸਿਮਰਨ ਦੀ) ਸੂਝ ਬਖ਼ਸ਼ਦਾ ਹੈ।

ਪਦ ਅਰਥ ਜਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}।

SikhNet (Spanish)porque a través del Naam la Grandeza y la Gloria son obtenidas. (7)

ਨਾਨਕ. ਸਭ ਕਿਛੁ ਨਾਵੈ ਕੈ ਵਸਿ ਹੈ; ਪੂਰੈ ਭਾਗਿ. ਕੋ ਪਾਈ ॥੮॥੭॥੨੯॥

naanak. sabh kichh naavai kai vas hai; poorai bhaag. ko paaee |8|7|29|

Sant Singh KhalsaO Nanak, everything is under the influence of the Naam; by perfect good destiny, a few obtain it. ||8||7||29||
Manmohan SinghNanak, everything is under the sway of the Name. Through perfect good fortune, a few obtain the Name.
Manmohan Singh (Punjabi)ਨਾਨਕ, ਹਰ ਵਸਤੂ ਨਾਮ ਦੇ ਅਖਤਿਆਰ ਵਿੱਚ ਹੈ। ਪੂਰਨ ਚੰਗੇ ਨਸੀਬਾਂ ਰਾਹੀਂ, ਕੋਈ ਵਿਰਲਾ ਹੀ ਨਾਮ ਨੂੰ ਪਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਭ ਕਛੁ ਨਾਮ ਹੀ ਕੇ ਬਸ ਮੇਂ ਹੈਂ ਕੋਈ ਪੂਰੇ ਭਾਗੋਂ ਵਾਲਾ ਨਾਮ ਕੋ ਪਾਵਤਾ ਹੈ॥੮॥੪॥੭॥☬(ਦੁਹਾਗਣੀ) ਮਨਮੁਖ (ਸੁਹਾਗਣੀ) ਗੁਰਮਖ, ਭਾਵ ਸੇ ਅਗ੍ਯਾਨੀ ਗਿਆਨੀ ਕੀ ਕਰਣੀ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਹਰੇਕ (ਆਦਰ-ਮਾਣ) ਹਰਿ-ਨਾਮ ਦੇ ਵੱਸ ਵਿਚ ਹੈ। ਕੋਈ ਵਿਰਲਾ ਮਨੁੱਖ ਵੱਡੀ ਕਿਸਮਤ ਨਾਲ ਹਰਿ-ਨਾਮ ਪ੍ਰਾਪਤ ਕਰਦਾ ਹੈ ॥੮॥੭॥੨੯॥

ਪਦ ਅਰਥ ਕੋ = ਕੋਈ ਵਿਰਲਾ ॥੮॥੭॥੨੯॥

SikhNet (Spanish)Aquél que es bendecido con el Naam, despierta dentro de sí mismo a través del Shabd de la Palabra del Guru. Dice Nanak, todo está bajo el Comando del Señor, pero es por un Destino Perfecto que uno toma Conciencia del Nombre. (8‑7‑29)
Answers quote the Granth verbatim with Ang citations. AI commentary is not Gurbani and not a religious ruling.