ਆਸਾ ਮਹਲਾ ੩ ॥
aasaa mahalaa 3 |
Sant Singh KhalsaAasaa, Third Mehl:
Manmohan SinghAsa 3rd Guru.
Manmohan Singh (Punjabi)ਆਸਾ ਤੀਜੀ ਪਾਤਸ਼ਾਹੀ।
SikhNet (Spanish)Asa, Mejl Guru Amar Das, Tercer Canal Divino.
ਘਰੈ ਅੰਦਰਿ. ਸਭੁ ਵਥੁ ਹੈ; ਬਾਹਰਿ ਕਿਛੁ ਨਾਹੀ ॥
gharai andar. sabh vath hai; baahar kichh naahee |
Sant Singh KhalsaEverything is within the home of your own self; there is nothing beyond it.
Manmohan SinghIn thy own home is everything, O man, and there is nothing without.
Manmohan Singh (Punjabi)ਤੇਰੇ ਆਪਣੇ ਗ੍ਰਹਿ ਵਿੱਚ ਹਰ ਚੀਜ਼ ਹੈ, ਹੇ ਬੰਦੇ! ਬਾਹਰ ਕੁਝ ਭੀ ਨਹੀਂ।
Fareedkot Teekaਘਰ ਕੇ ਹੀ ਅੰਦਰਿ ਸਭ ਕੁਛ ਬਸਤੁ ਹੈ ਬਾਹਰ ਕੁਛ ਭੀ ਨਹੀਂ ਹੈ॥
Prof. Sahib Singh(ਪਰਮਾਤਮਾ ਦਾ ਨਾਮ-) ਖ਼ਜ਼ਾਨਾ ਸਾਰਾ (ਮਨੁੱਖ ਦੇ) ਹਿਰਦੇ ਦੇ ਅੰਦਰ ਹੀ ਹੈ, ਬਾਹਰ ਜੰਗਲ ਆਦਿਕ ਵਿਚ (ਢੂੰਢਿਆਂ) ਕੁਝ ਨਹੀਂ ਮਿਲਦਾ।ਪਦ ਅਰਥ ਵਥੁ = ਵਸਤੁ, ਚੀਜ਼ {वस्तु}। ਬਾਹਰਿ = ਜੰਗਲ ਆਦਿਕ ਵਿਚ।
SikhNet (Spanish)Lo que buscamos está en el interior de nuestro hogar; no está afuera.
ਗੁਰ ਪਰਸਾਦੀ ਪਾਈਐ; ਅੰਤਰਿ ਕਪਟ ਖੁਲਾਹੀ ॥੧॥
gur parasaadee paaeeai; antar kapatt khulaahee |1|
Sant Singh KhalsaBy Guru's Grace, it is obtained, and the doors of the inner heart are opened wide. ||1||
Manmohan SinghBy Guru's grace everything is obtained and the doors of the mind are opened.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਹਰ ਸ਼ੈ ਪ੍ਰਾਪਤ ਹੋ ਜਾਂਦੀ ਹੈ ਅਤੇ ਮਨ ਦੇ ਦਰਵਾਜੇ ਖੁਲ੍ਹ ਜਾਂਦੇ ਹਨ।
Fareedkot Teekaਗੁਰੋਂ ਕੀ ਕ੍ਰਿਪਾ ਸੇ ਜਬ ਕਪਟ ਰੂਪੀ ਤਾਕ ਕੋ (ਖੁਲਾਹੀ) ਖੋਲੀਏ ਤੋ ਸਰਬ ਬਸਤੁ ਕੋ ਅੰਤਰ ਹੀ ਪਾਈਤਾ ਹੈ; ਭਾਵ ਪਰਮੇਸ੍ਵਰ ਅਰ ਸਭ ਦੈਵੀ ਗੁਣ ਪ੍ਰਾਪਤ ਹੋਤੇ ਹੈਂ॥੧॥
Prof. Sahib Singhਪਰ ਇਹ (ਨਾਮ-ਖ਼ਜ਼ਾਨਾ) ਮਿਲਦਾ ਹੈ ਗੁਰੂ ਦੀ ਕਿਰਪਾ ਨਾਲ। (ਜਿਸ ਨੂੰ ਗੁਰੂ ਮਿਲ ਪਏ ਉਸ ਦੇ) ਅੰਦਰਲੇ ਕਿਵਾੜ (ਜੋ ਪਹਿਲਾਂ ਮਾਇਆ ਦੇ ਮੋਹ ਦੇ ਕਾਰਨ ਬੰਦ ਸਨ) ਖੁਲ੍ਹ ਜਾਂਦੇ ਹਨ ॥੧॥ਪਦ ਅਰਥ ਪਰਸਾਦੀ = ਕਿਰਪਾ ਨਾਲ। ਕਪਟ = ਕਪਾਟ, ਕਿਵਾੜ। ਖੁਲਾਹੀ = ਖੁਲਹਿ ॥੧॥
SikhNet (Spanish)Lo obtenemos a través de la Gracia del Guru, y sus puertas se abren hacia nosotros. (1)
ਸਤਿਗੁਰ ਤੇ; ਹਰਿ ਪਾਈਐ ਭਾਈ ॥
satigur te; har paaeeai bhaaee |
Sant Singh KhalsaFrom the True Guru, the Lord's Name is obtained, O Siblings of Destiny.
Manmohan SinghFrom the True Guru, God is attained, O brother.
Manmohan Singh (Punjabi)ਸੱਚੇ ਗੁਰਾਂ ਪਾਸੋਂ ਵਾਹਿਗੁਰੂ ਪ੍ਰਾਪਤ ਹੁੰਦਾ ਹੈ, ਹੇ ਵੀਰ!
Fareedkot Teekaਹੇ ਭਾਈ! ਸਤਿਗੁਰੋਂ ਸੇ ਹਰਿ ਪ੍ਰਾਪਤਿ ਹੋਤਾ ਹੈ॥☬ਜੇ ਕਹੇ ਕਹਾਂ ਮਿਲਤਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਗੁਰੂ ਪਾਸੋਂ ਹੀ ਪਰਮਾਤਮਾ ਲੱਭਦਾ ਹੈ,ਪਦ ਅਰਥ ਤੇ = ਪਾਸੋਂ।
SikhNet (Spanish)Oh hermano, obtenemos al Señor a través del Verdadero Guru.
ਅੰਤਰਿ ਨਾਮੁ ਨਿਧਾਨੁ ਹੈ; ਪੂਰੈ ਸਤਿਗੁਰਿ ਦੀਆ ਦਿਖਾਈ ॥੧॥ ਰਹਾਉ ॥
antar naam nidhaan hai; poorai satigur deea dikhaaee |1| rahaau |
Sant Singh KhalsaThe treasure of the Naam is within; the Perfect True Guru has shown this to me. ||1||Pause||
Manmohan SinghThe Name Treasure is within the man, which the perfect Sat Guru has shown it to me. Pause.
Manmohan Singh (Punjabi)ਨਾਮ ਦਾ ਖ਼ਜ਼ਾਨਾ ਇਨਸਾਨ ਦੇ ਅੰਦਰ ਹੈ, ਪੂਰਨ ਸਤਿਗੁਰਾਂ ਨੇ ਮੈਨੂੰ ਇਹ ਵਿਖਾਲ ਦਿੱਤਾ ਹੈ। ਠਹਿਰਾਉ।
Fareedkot Teekaਅੰਤਸਕਰਣ ਮੇਂ ਹੀ ਨਾਮ ਖਜਾਨਾ ਹੈ, ਪੂਰੇ ਸਤਿਗੁਰੋਂ ਕਾ ਦੀਆ ਹੂਆ ਦਿਖਾਈ ਪੜਤਾ ਹੈ॥੧॥ ਰਹਾਉ ॥
Prof. Sahib Singh(ਉਂਝ ਤਾਂ) ਹਰੇਕ ਮਨੁੱਖ ਦੇ ਅੰਦਰ (ਪਰਮਾਤਮਾ ਦਾ) ਨਾਮ-ਖ਼ਜ਼ਾਨਾ ਮੌਜੂਦ ਹੈ, ਪਰ ਗੁਰੂ ਹੀ (ਇਹ ਖ਼ਜ਼ਾਨਾ) ਵਿਖਾਉਂਦਾ ਹੈ ॥੧॥ ਰਹਾਉ ॥ਪਦ ਅਰਥ ਨਿਧਾਨੁ = ਖ਼ਜ਼ਾਨਾ। ਸਤਿਗੁਰਿ = ਗੁਰੂ ਨੇ ॥੧॥ ਰਹਾਉ ॥
SikhNet (Spanish)El Tesoro del Naam, el Nombre del Señor está en nuestro interior, pero es revelado a través del Verdadero Guru. (1‑Pausa)
ਹਰਿ ਕਾ ਗਾਹਕੁ ਹੋਵੈ. ਸੋ ਲਏ; ਪਾਏ ਰਤਨੁ ਵੀਚਾਰਾ ॥
har kaa gaahak hovai. so le; paae ratan veechaaraa |
Sant Singh KhalsaOne who is a buyer of the Lord's Name, finds it, and obtains the jewel of contemplation.
Manmohan SinghHe, who is the purchaser of God's Name, finds it and obtains the gem of meditation.
Manmohan Singh (Punjabi)ਜੋ ਰੱਬ ਦੇ ਨਾਮ ਦਾ ਖਰੀਦਾਰ ਹੈ, ਉਹ ਇਸ ਨੂੰ ਪਾ ਲੈਦਾ ਹੈ ਅਤੇ ਸਿਮਰਨ ਦੇ ਮਾਨਕ ਨੂੰ ਹਾਸਲ ਕਰ ਲੈਦਾ ਹੈ।
Fareedkot Teekaਜੋ ਹਰਿ ਨਾਮ ਕਾ ਗਾਹਕ ਹੋਤਾ ਹੈ, ਸੋ ਗੁਰੋਂ ਕੇ ਚਰਨੋਂ ਕਾ ਆਸਰਾ ਲੇਤਾ ਹੈ, ਤਬ ਰਤਨ ਗ੍ਯਾਨ ਕਾ ਬੀਚਾਰ ਪਾਉਤਾ ਹੈ॥
Prof. Sahib Singhਜੇਹੜਾ ਮਨੁੱਖ ਪਰਮਾਤਮਾ ਦੇ ਨਾਮ-ਧਨ ਦਾ ਗਾਹਕ ਬਣਦਾ ਹੈ ਉਹ (ਗੁਰੂ ਦੀ ਰਾਹੀਂ) ਆਤਮਕ ਜੀਵਨ ਦਾ ਕੀਮਤੀ ਵਿਚਾਰ ਪ੍ਰਾਪਤ ਕਰ ਲੈਂਦਾ ਹੈ,ਪਦ ਅਰਥ ਰਤਨੁ = ਕੀਮਤੀ ਪਦਾਰਥ।
SikhNet (Spanish)El discípulo del Señor logra la joya de la mente concreta,
ਅੰਦਰੁ ਖੋਲੈ ਦਿਬ ਦਿਸਟਿ; ਦੇਖੈ ਮੁਕਤਿ ਭੰਡਾਰਾ ॥੨॥
andar kholai dib disatt; dekhai mukat bhanddaaraa |2|
Sant Singh KhalsaHe opens the doors deep within, and through the Eyes of Divine Vision, beholds the treasure of liberation. ||2||
Manmohan SinghHe opens his mind, and through the Divine glance beholds the treasure of salvation.
Manmohan Singh (Punjabi)ਉਹ ਆਪਣੇ ਅੰਤਸ਼-ਕਰਨ ਨੂੰ ਖੋਲ੍ਹਦਾ ਹੈ ਅਤੇ ਰੱਬੀ ਨਜ਼ਰ ਦੁਆਰਾ ਮੋਖ਼ਸ਼ ਦੇ ਖ਼ਜ਼ਾਨੇ ਨੂੰ ਵੇਖਦਾ ਹੈ।
Fareedkot Teekaਜਬ ਕ੍ਰਿਪਾਲ ਹੋ ਕਰ ਗੁਰੂ ਇਸ ਕੇ ਅੰਤਰ ਮੇਂ ਦਿਬ ਦਿਸ੍ਟ ਖੋਲ ਦੇਤੇ ਹੈਂ ਤਬ ਮੁਕਤ ਕਾ ਭੰਡਾਰਾ ਬ੍ਰਹਮ ਕੋ ਦੇਖਤਾ ਹੈ॥੨॥
Prof. Sahib Singhਉਸ ਦਾ ਹਿਰਦਾ ਖੁਲ੍ਹ ਜਾਂਦਾ ਹੈ ਤੇ ਉਹ ਆਤਮ ਦ੍ਰਿਸ਼ਟੀ ਨਾਲ ਵੇਖਦਾ ਹੈ ਕਿ ਮਾਇਆ ਦੇ ਮੋਹ ਤੋਂ ਖ਼ਲਾਸੀ ਦਿਵਾਣ ਵਾਲੇ ਨਾਮ-ਧਨ ਦੇ ਖ਼ਜ਼ਾਨੇ ਭਰੇ ਪਏ ਹਨ ॥੨॥ਪਦ ਅਰਥ ਅੰਦਰੁ = ਅੰਦਰਲਾ ਹਿਰਦਾ {ਲਫ਼ਜ਼ 'ਅੰਦਰਿ' ਅਤੇ 'ਅੰਦਰੁ' ਦਾ ਫ਼ਰਕ ਧਿਆਨ ਨਾਲ ਵੇਖੋ}। ਦਿਬ ਦਿਸਟਿ = ਦੈਵੀ ਨਜ਼ਰ ਨਾਲ, ਆਤਮਾ-ਦ੍ਰਿਸ਼ਟੀ ਨਾਲ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ ॥੨॥
SikhNet (Spanish)y cuando en su interior tiene la Visión de lo Divino, encuentra la Fuente de Éxtasis. (2)
ਅੰਦਰਿ ਮਹਲ ਅਨੇਕ ਹਹਿ; ਜੀਉ ਕਰੇ ਵਸੇਰਾ ॥
andar mehal anek heh; jeeo kare vaseraa |
Sant Singh KhalsaThere are so many mansions within the body; the soul dwells within them.
Manmohan SinghWithin the body are many mansions, and the soul dwells therein.
Manmohan Singh (Punjabi)ਸਰੀਰ ਦੇ ਵਿੱਚ ਘਣੇਰੇ ਮੰਦਰ ਹਨ ਅਤੇ ਆਤਮਾ ਊਨ੍ਹਾਂ ਅੰਦਰ ਵਸਦੀ ਹੈ।
Fareedkot Teekaਅਨੇਕ (ਮਹਲ) ਸਰੀਰੋਂ ਕੇ ਅੰਦਰ ਜੋ ਏਕ ਬ੍ਰਹਮ ਪੂਰਨ ਹੈ, ਜੇ ਕਰ ਜੀਵ ਤਿਸਮੇਂ ਬਾਸਾ ਕਰੇ, ਭਾਵ ਇਸਥਿਤ ਹੋਵੈ॥
Prof. Sahib Singhਮਨੁੱਖ ਦੇ ਹਿਰਦੇ ਵਿਚ ਨਾਮ-ਧਨ ਦੇ ਅਨੇਕਾਂ ਖ਼ਜ਼ਾਨੇ ਮੌਜੂਦ ਹਨ, ਜੀਵਾਤਮਾ ਭੀ ਅੰਦਰ ਹੀ ਵੱਸਦਾ ਹੈ,ਪਦ ਅਰਥ ਅੰਦਰਿ ਮਹਲ = ਸਰੀਰ ਦੇ ਅੰਦਰ। ਅਨੇਕ ਹਹਿ = ਅਨੇਕਾਂ ਰਤਨ ਹਨ। ਜੀਉ = ਜੀਵਾਤਮਾ।
SikhNet (Spanish)Hay tantas mansiones dentro del cuerpo en las que el Alma habita,
ਮਨ ਚਿੰਦਿਆ ਫਲੁ ਪਾਇਸੀ; ਫਿਰਿ. ਹੋਇ ਨ ਫੇਰਾ ॥੩॥
man chindiaa fal paaeisee; fir. hoe na feraa |3|
Sant Singh KhalsaHe obtains the fruits of his mind's desires, and he shall not have to go through reincarnation again. ||3||
Manmohan SinghHe obtains the fruit his heart desires and transmigrates not, again.
Manmohan Singh (Punjabi)ਉਹ ਆਪਣਾ ਦਿਲ ਚਾਹੁੰਦਾ ਮੇਵਾ ਪਾ ਲੈਦਾ ਹੈ ਅਤੇ ਮੁੜ ਕੇ ਆਵਾਗਾਉਣ ਵਿੱਚ ਨਹੀਂ ਪੈਦਾ।
Fareedkot Teekaਤਬ ਮਨ ਬਾਂਛਤ ਫਲ ਕੋ ਪਾਇ ਲੇਤਾ ਹੈ ਫਿਰ ਚੌਰਾਸੀ ਮੇਂ ਫੇਰਾ ਨਹੀਂ ਹੋਤਾ ਹੈ॥੩॥
Prof. Sahib Singh(ਗੁਰੂ ਦੀ ਮੇਹਰ ਨਾਲ ਹੀ) ਮਨੁੱਖ ਮਨ-ਇੱਛਤ ਫਲ ਹਾਸਲ ਕਰਦਾ ਹੈ, ਤੇ ਮੁੜ ਇਸ ਨੂੰ ਜਨਮ-ਮਰਨ ਦਾ ਗੇੜ ਨਹੀਂ ਰਹਿੰਦਾ ॥੩॥ਪਦ ਅਰਥ ਮਨ ਚਿੰਦਿਆ = ਮਨ-ਇੱਛਤ ॥੩॥
SikhNet (Spanish)y cuando los anhelos de su corazón están satisfechos no vuelve más al mundo del deseo. (3)
ਪਾਰਖੀਆ. ਵਥੁ ਸਮਾਲਿ ਲਈ; ਗੁਰ. ਸੋਝੀ ਹੋਈ ॥
paarakheea. vath samaal lee; gur. sojhee hoee |
Sant Singh KhalsaThe appraisers cherish the commodity of the Name; they obtain understanding from the Guru.
Manmohan SinghThe assayers obtain understanding from the Guru and take care of the Name commodity.
Manmohan Singh (Punjabi)ਪਾਰਖੂ ਗੁਰਾਂ ਪਾਸੋਂ ਸਮਝ ਪ੍ਰਾਪਤ ਕਰਦੇ ਹਨ, ਅਤੇ ਨਾਮ ਦੇ ਵੱਖਰ ਨੂੰ ਸੰਭਾਲ ਲੈਂਦੇ ਹਨ।
Fareedkot Teekaਜਿਨ ਕੋਂ ਗੁਰੋਂ ਕੀ ਦੀ ਹੂਈ ਸੋਝੀ ਹੂਈ ਹੈ, ਤਿਨ ਪਾਰਖੂਓਂ ਨੇ, ਭਾਵ ਸੇ ਸਤ ਅਸਤ ਕੇ ਬਿਬੇਕੀਓਂ ਨੇ (ਵਥੁ) ਬ੍ਰਹਮ ਰੂਪ ਵਸਤ ਸਮਝ ਕਰ ਸੰਭਾਲ ਲਈ, ਭਾਵ ਪਾਇ ਲਈ ਹੈ॥
Prof. Sahib Singhਜਿਨ੍ਹਾਂ ਨੂੰ ਗੁਰੂ ਦੀ ਦਿੱਤੀ ਹੋਈ ਸੂਝ ਮਿਲ ਗਈ ਉਹਨਾਂ ਆਤਮਕ ਜੀਵਨ ਦੀ ਪਰਖ ਕਰਨ ਵਾਲਿਆਂ ਨੇ ਨਾਮ-ਖ਼ਜ਼ਾਨਾ ਆਪਣੇ ਹਿਰਦੇ ਵਿਚ ਸਾਂਭ ਲਿਆ।ਪਦ ਅਰਥ ਗੁਰ ਸੋਝੀ = ਗੁਰੂ ਦੀ ਦਿੱਤੀ ਸਮਝ।
SikhNet (Spanish)Los sabios ensamblan en su ser la Realidad estando despiertos al Guru.
ਨਾਮੁ ਪਦਾਰਥੁ ਅਮੁਲੁ ਸਾ; ਗੁਰਮੁਖਿ ਪਾਵੈ ਕੋਈ ॥੪॥
naam padaarath amul saa; guramukh paavai koee |4|
Sant Singh KhalsaThe wealth of the Naam is priceless; how few are the Gurmukhs who obtain it. ||4||
Manmohan SinghThe wealth of Lord's Name is priceless and through the Guru, a few obtain it.
Manmohan Singh (Punjabi)ਨਾਮ ਦੀ ਧਨ-ਦੌਲਤ ਅਣਮੁੱਲੀ ਹੈ। ਗੁਰਾਂ ਦੇ ਰਾਹੀਂ ਕੋਈ ਵਿਰਲਾ ਹੀ ਇਸ ਨੂੰ ਪਾਉਂਦਾ ਹੈ।
Fareedkot Teeka(ਸਾ) ਸੋ (ਨਾਮੁ) ਨਾਮੀ ਜੋ ਅਮੋਲਕ ਪਦਾਰਥ ਹੈ ਤਿਸ ਕੋ ਗੁਰਾਂ ਦੁਆਰੇ ਕੋਈ ਪਾਵਤਾ ਹੈ॥੪॥
Prof. Sahib Singhਪ੍ਰਭੂ ਦਾ ਨਾਮ-ਖ਼ਜ਼ਾਨਾ ਬੇ-ਮੁਲਾ ਹੈ ਜੋ ਗੁਰੂ ਦੀ ਸਰਨ ਪੈ ਕੇ ਹੀ ਮਨੁੱਖ ਲੱਭ ਸਕਦਾ ਹੈ ॥੪॥ਪਦ ਅਰਥ ਸਾ = ਸੀ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੪॥
SikhNet (Spanish)El Naam, el Nombre del Señor es el objeto invaluable de la vida; es a través del Guru que uno Lo obtiene. (4)
ਬਾਹਰੁ ਭਾਲੇ, ਸੁ ਕਿਆ ਲਹੈ; ਵਥੁ ਘਰੈ ਅੰਦਰਿ ਭਾਈ ॥
baahar bhaale, su kiaa lahai; vath gharai andar bhaaee |
Sant Singh KhalsaSearching outwardly, what can anyone find? The commodity is deep within the home of the self, O Siblings of Destiny.
Manmohan SinghBy searching without, what can he find? The real Thing is within the home (heart), O brother.
Manmohan Singh (Punjabi)ਜੋ ਬਾਹਰਵਾਰ ਲਭਦਾ ਹੈ, ਉਹ ਕੀ ਲੱਭ ਸਕਦਾ ਹੈ? ਅਸਲ ਚੀਜ਼ ਗ੍ਰਹਿ ਦੇ ਵਿੱਚ ਹੀ ਹੈ, ਹੇ ਵੀਰ!
Fareedkot Teekaਹੇ ਭਾਈ! ਜੋ ਬਾਹਰ ਖੋਜੇਗਾ ਸੋ ਕਿਆ ਪਾਵੇਗਾ, ਭਾਵ ਕੁਛ ਨਹੀਂ ਮਿਲੇਗਾ। ਆਤਮਾ ਬਸਤ ਤੋ ਘਰ ਕੇ ਅੰਤਰ ਹੀ ਹੈ॥
Prof. Sahib Singhਨਾਮ-ਖ਼ਜ਼ਾਨਾ ਹਿਰਦੇ ਦੇ ਅੰਦਰ ਹੀ ਹੈ, ਜੇਹੜਾ ਮਨੁੱਖ ਜੰਗਲ ਆਦਿਕ ਢੂੰਢਦਾ ਫਿਰਦਾ ਹੈ ਉਸ ਨੂੰ ਕੁਝ ਨਹੀਂ ਲੱਭਦਾ।ਪਦ ਅਰਥ ਬਾਹਰੁ = ਜੰਗਲ ਆਦਿਕ {ਲਫ਼ਜ਼ 'ਬਾਹਰਿ' ਅਤੇ 'ਬਾਹਰੁ' ਦਾ ਫ਼ਰਕ ਧਿਆਨ ਨਾਲ ਵੇਖੋ}।
SikhNet (Spanish)Aquél que busca afuera, no encuentra nada, pues todo está en el interior.
ਭਰਮੇ ਭੂਲਾ ਸਭੁ ਜਗੁ ਫਿਰੈ; ਮਨਮੁਖਿ ਪਤਿ ਗਵਾਈ ॥੫॥
bharame bhoolaa sabh jag firai; manamukh pat gavaaee |5|
Sant Singh KhalsaThe entire world is wandering around, deluded by doubt; the self-willed manmukhs lose their honor. ||5||
Manmohan SinghThe whole world wanders astray in doubt. The perverse persons lose his honour.
Manmohan Singh (Punjabi)ਸਾਰਾ ਸੰਸਾਰ ਸੰਦੇਹ ਅੰਦਰ ਭੁਲਿਆ ਫਿਰਦਾ ਹੈ। ਪ੍ਰਤੀਕੂਲ ਪੁਰਸ਼ ਆਪਣੀ ਇਜ਼ੱਤ ਗੁਆ ਲੈਦਾ ਹੈ।
Fareedkot Teekaਸਭ ਸੰਸਾਰ ਭਰਮ ਮੇਂ ਭੂਲਾ ਹੂਆ ਫਿਰਤਾ ਹੈ, ਮਨਮੁਖਤਾ ਕਰ ਅਪਨੀ ਪ੍ਰਤਿਸ਼ਟਾ ਖੋਈ ਹੈ॥੫॥
Prof. Sahib Singhਭੁਲੇਖੇ ਵਿਚ ਕੁਰਾਹੇ ਪਿਆ ਹੋਇਆ ਸਾਰਾ ਜਗਤ ਭਾਲਦਾ ਫਿਰਦਾ ਹੈ, ਤੇ ਇੰਜ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਆਪਣੀ ਸਮਝ ਦੇ) ਤੇ ਇੱਜ਼ਤ ਗਵਾ ਲੈਂਦਾ ਹੈ ॥੫॥ਪਦ ਅਰਥ ਪਤਿ = ਇਜ਼ਤ ॥੫॥
SikhNet (Spanish)El mundo entero está desviado por la duda, y así en ego los hombres pierden su honor. (5)
ਘਰੁ ਦਰੁ ਛੋਡੇ ਆਪਣਾ; ਪਰ ਘਰਿ ਝੂਠਾ ਜਾਈ ॥
ghar dar chhodde aapanaa; par ghar jhootthaa jaaee |
Sant Singh KhalsaThe false one leaves his own hearth and home, and goes out to another's home.
Manmohan SinghThe false man leaves his own home and door and goes to another's home.
Manmohan Singh (Punjabi)ਕੂੜਾ ਬੰਦਾ ਆਪਣੇ ਝੱਗੇ ਅਤੇ ਬੂਹੇ ਨੂੰ ਤਿਆਗ ਕੇ ਹੋਰਨਾ ਦੇ ਮਕਾਨ ਤੇ ਜਾਂਦਾ ਹੈ।
Fareedkot Teekaਅਪਨਾ ਸ੍ਵਰੂਪ ਘਰ (ਦਰੁ) ਅੰਦਰ ਹੀ ਛੋਡਕੇ, ਭਾਵ ਸਰੀਰ ਅੰਤਰ ਬ੍ਰਹਮ ਕੋ ਨ ਜਾਣਕੇ, ਝੂਠਾ (ਪਰ ਘਰਿ) ਪਰਾਏ ਘਰੋਂ ਮੇਂ (ਜਾਈ) ਜਾਤਾ ਹੈ ਅਰਥਾਤ ਆਨ ਦੇਵਤੋਂ ਕੀ ਉਪਾਸ਼ਨਾ ਕਰਤਾ ਹੈ॥
Prof. Sahib Singhਜਿਵੇਂ ਕੋਈ ਝੂਠਾ (ਠੱਗ) ਮਨੁੱਖ ਆਪਣਾ ਘਰ-ਘਾਟ ਛੱਡ ਦੇਂਦਾ ਹੈ (ਤੇ ਧਨ ਆਦਿਕ ਦੀ ਖ਼ਾਤਰ) ਪਰਾਏ ਘਰ ਵਿਚ ਜਾਂਦਾ ਹੈ,ਪਦ ਅਰਥ ਘਰਿ = ਘਰ।
SikhNet (Spanish)Abandonando el propio Hogar, el Verdadero, él se dirige hacia la puerta equivocada,
ਚੋਰੈ ਵਾਂਗੂ ਪਕੜੀਐ; ਬਿਨੁ ਨਾਵੈ. ਚੋਟਾ ਖਾਈ ॥੬॥
chorai vaangoo pakarreeai; bin naavai. chottaa khaaee |6|
Sant Singh KhalsaLike a thief, he is caught, and without the Naam, he is beaten and struck down. ||6||
Manmohan SinghHe is caught like a thief and without the Name, he suffers strokes.
Manmohan Singh (Punjabi)ਉਹ ਤਸਕਰ ਦੀ ਤਰ੍ਹਾਂ ਫੜ ਲਿਆ ਜਾਂਦਾ ਹੈ ਅਤੇ ਨਾਮ ਦੇ ਬਗੈਰ ਸੱਟਾਂ ਸਹਾਰਦਾ ਹੈ।
Fareedkot Teekaਸੋ ਬਿਨਾਂ ਨਾਮ ਸੇ ਚੋਰ ਕੀ ਤਰਹ ਪਕੜਾ ਜਾਏਗਾ ਔਰ ਜਮ ਕੀ ਚੋਟਾਂ ਖਾਏਗਾ॥੬॥
Prof. Sahib Singhਉਹ ਚੋਰ ਵਾਂਗ ਫੜਿਆ ਜਾਂਦਾ ਹੈ (ਇਸੇ ਤਰ੍ਹਾਂ) ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਮਨੁੱਖ (ਲੋਕ ਪਰਲੋਕ ਵਿਚ) ਸੱਟਾਂ ਖਾਂਦਾ ਹੈ ॥੬॥ਪਦ ਅਰਥ ਚੋਟਾ = ਸਜ਼ਾ, ਚੋਟਾਂ ॥੬॥
SikhNet (Spanish)ahí es atrapado como un ladrón, porque sin el Naam, el Nombre del Señor, sufre tristeza. (6)
ਜਿਨੑੀ ਘਰੁ ਜਾਤਾ ਆਪਣਾ; ਸੇ ਸੁਖੀਏ ਭਾਈ ॥
jinaee ghar jaataa aapanaa; se sukhee bhaaee |
Sant Singh KhalsaThose who know their own home, are happy, O Siblings of Destiny.
Manmohan SinghThey, who know their Home, are happy, my brother.
Manmohan Singh (Punjabi)ਜੋ ਆਪਣੇ ਗ੍ਰਹਿ ਨੂੰ ਜਾਣਦੇ ਹਨ, ਉਹ ਅਨੰਦ-ਪ੍ਰਸੰਨ ਹਨ, ਹੇ ਵੀਰ!
Fareedkot Teekaਹੇ ਭਾਈ! ਜਿਨੋਂ ਨੇ ਅਪਨਾ ਸ੍ਵਰੂਪ ਘਰ ਪਛਾਨਾ ਹੈ, ਸੋ ਸੁਖੀਏ ਭਏ ਹੈਂ॥☬ਜੇ ਕਹੇ ਕਿਸ ਤਰਾਂ ਉਨੋਂ ਨੇ ਪਛਾਨਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਜਿਨ੍ਹਾਂ ਮਨੁੱਖਾਂ ਨੇ ਆਪਣਾ (ਹਿਰਦਾ-) ਘਰ ਚੰਗੀ ਤਰ੍ਹਾਂ ਸਮਝ ਲਿਆ ਹੈ (ਭਾਵ, ਜਿਨ੍ਹਾਂ ਨੇ) ਇਹ ਪਛਾਣ ਲਿਆ ਹੈ ਕਿ ਪਰਮਾਤਮਾ (ਸਾਡੇ) ਅੰਦਰ ਹੀ ਵੱਸਦਾ ਹੈ, ਉਹ ਸੁਖੀ ਜੀਵਨ ਬਿਤਾਂਦੇ ਹਨ।ਪਦ ਅਰਥ ਜਾਤਾ = ਪਛਾਣਿਆ। ਭਾਈ = ਹੇ ਭਾਈ!
SikhNet (Spanish)Benditos son aquéllos que realizan su propio Hogar;
ਅੰਤਰਿ ਬ੍ਰਹਮੁ ਪਛਾਣਿਆ; ਗੁਰ ਕੀ ਵਡਿਆਈ ॥੭॥
antar braham pachhaaniaa; gur kee vaddiaaee |7|
Sant Singh KhalsaThey realize God within their own hearts, through the glorious greatness of the Guru. ||7||
Manmohan SinghThrough the Guru's glory, they recognise the Omnipresent Lord in their heart.
Manmohan Singh (Punjabi)ਗੁਰਾਂ ਦੇ ਪਰਤਾਪ ਦੁਆਰਾ, ਉਹ ਆਪਣੇ ਦਿਲ ਵਿੱਚ ਸਰਬ-ਵਿਆਪਕ ਸੁਆਮੀ ਨੂੰ ਸਿੰਆਣ ਲੈਂਦੇ ਹਨ।
Fareedkot Teekaਗੁਰੋਂ ਕੀ ਬਡਿਆਈ ਕਰ ਕੇ ਅੰਤਸ਼ਕਰਣ ਮੇਂ ਹੀ ਬ੍ਰਹਮ ਕੋ ਪਛਾਨ ਲਿਆ ਹੈ॥੭॥
Prof. Sahib Singh(ਪਰ, ਹੇ ਭਾਈ!) ਇਹ ਸਤਿਗੁਰੂ ਦੀ ਹੀ ਮੇਹਰ ਹੈ (ਗੁਰੂ ਕਿਰਪਾ ਕਰੇ ਤਦੋਂ ਹੀ ਇਹ ਸਮਝ ਪੈਂਦੀ ਹੈ) ॥੭॥ਪਦ ਅਰਥ ਵਡਿਆਈ = ਬਖ਼ਸ਼ਸ਼, ਬਰਕਤਿ ॥੭॥
SikhNet (Spanish)ellos encuentran al Señor en su interior a través de la Gloria del Guru. (7)
ਆਪੇ ਦਾਨੁ ਕਰੇ. ਕਿਸੁ ਆਖੀਐ; ਆਪੇ ਦੇਇ ਬੁਝਾਈ ॥
aape daan kare. kis aakheeai; aape dee bujhaaee |
Sant Singh KhalsaHe Himself gives gifts, and He Himself bestows understanding; unto whom can we complain?
Manmohan SinghThe Lord Himself gives gifts and Himself bestows understanding, and there is none to complain to.
Manmohan Singh (Punjabi)ਸਾਹਿਬ ਖ਼ੁਦ ਦਾਤ ਦਿੰਦਾ ਹੈ ਅਤੇ ਖ਼ੁਦ ਹੀ ਸਮਝ ਪਰਦਾਨ ਕਰਦਾ ਹੈ, ਉਸ ਦੇ ਬਿਨਾ ਮੈਂ ਹੋਰ ਕਿਸ ਨੂੰ ਨਿਵੇਦਨ ਕਰਾਂ?
Fareedkot Teekaਹੇ ਭਾਈ! ਦੂਸਰੇ ਕਿਸ ਕੋ ਕਹੀਏ, ਕਰਤਾ ਪੁਰਖ ਆਪ ਹੀ ਦਾਨ ਕਰੇ ਤੌ ਬੁਝਾਇ ਦੇਤਾ ਹੈ॥
Prof. Sahib Singhਪਰਮਾਤਮਾ ਆਪ ਹੀ ਨਾਮ ਦੀ ਦਾਤ ਕਰਦਾ ਹੈ, ਹੋਰ ਕੋਈ ਨਹੀਂ, ਤੇ ਉਹ ਆਪ ਹੀ (ਨਾਮ ਦੀ) ਸਮਝ ਬਖ਼ਸ਼ਦਾ ਹੈ।ਪਦ ਅਰਥ ਕਿਸੁ = ਹੋਰ ਕਿਸ ਨੂੰ? ਬੁਝਾਈ = ਸਮਝ।
SikhNet (Spanish)El Señor Mismo otorga los regalos y Él Mismo confiere el Entendimiento. ¿Ante quién podríamos quejarnos?
ਨਾਨਕ. ਨਾਮੁ ਧਿਆਇ ਤੂੰ; ਦਰਿ ਸਚੈ ਸੋਭਾ ਪਾਈ ॥੮॥੬॥੨੮॥
naanak. naam dhiaae toon; dar sachai sobhaa paaee |8|6|28|
Sant Singh KhalsaO Nanak, meditate on the Naam, the Name of the Lord, and you shall obtain glory in the True Court. ||8||6||28||
Manmohan SinghNanak, meditate thou on the Name, so shalt thou obtain glory in the True court.
Manmohan Singh (Punjabi)ਨਾਨਕ ਤੂੰ ਨਾਮ ਦਾ ਆਰਾਧਨ ਕਰ, ਇਸ ਤਰ੍ਹਾਂ ਤੂੰ ਸੱਚੇ ਦਰਬਾਰ ਅੰਦਰ ਵਡਿਆਈ ਹਾਸਲ ਕਰੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੂੰ ਨਾਮ ਕਾ ਧਿਆਵਨਾ ਕਰ ਤਬ ਸਚੇ ਕੇ ਦਰ ਮੇਂ ਤੇਰੀ ਸੋਭਾ ਭੀ ਪਾਈ ਜਾਵੇਗੀ, ਭਾਵ ਹੋਏਗੀ ਔਰ ਜਿਨੋਂ ਨੇ ਸੋਭਾ ਪਾਈ ਹੈ ਤਿਨੋਂ ਨੇ ਭੀ ਨਾਮ ਧਿਆਉਨੇ ਕਰ ਹੀ ਪਾਈ ਹੈ॥੮॥੩॥੬॥
Prof. Sahib Singhਹੇ ਨਾਨਕ! ਤੂੰ ਸਦਾ ਹਰਿ-ਨਾਮ ਸਿਮਰਦਾ ਰਹੁ ਤੇ ਇਸ ਤਰ੍ਹਾਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਦਰ ਤੇ ਸੋਭਾ ਹਾਸਲ ਕਰ ॥੮॥੬॥੨੮॥ਪਦ ਅਰਥ ਦਰਿ ਸਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ ॥੮॥੬॥੨੮॥
SikhNet (Spanish)Oh, dice Nanak, habita en el Naam, el Nombre del Señor, y obtén la Gloria en la Corte Verdadera. (8‑6‑28)