ੴ

ਸਿੱਖਬਾਣੀ · SikhBani

ਜੋ ਪ੍ਰਭ ਭਾਵੈ ਜਨਮਿ ਨ ਆਵੈ ॥ ਹਰਿ ਪ੍ਰੇਮ ਭਗਤਿ ਹਰਿ ਪ੍ਰੀਤਿ ਰਚੈ ॥੧॥

jo prabh bhaavai janam na aavai har prem bhagat har preet...
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 407, 408 · 5 lines
Translations

ਆਸਾ ਮਹਲਾ ੫ ਘਰੁ ੧੪ ॥

aasaa mahalaa 5 ghar 14 | Ang 407

Sant Singh KhalsaAasaa, Fifth Mehl, Fourteenth House:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ, ਘਰ ੧੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 407

Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Único Ser Supremo, el Eterno, el Iluminador

ਓਹੁ. ਨੇਹੁ ਨਵੇਲਾ ॥ ਅਪੁਨੇ ਪ੍ਰੀਤਮ ਸਿਉ; ਲਾਗਿ ਰਹੈ ॥੧॥ ਰਹਾਉ ॥

ohu. nehu navelaa | apune preetam siau; laag rahai |1| rahaau | Ang 407

Sant Singh KhalsaThat love is forever fresh and new, Which is for the Beloved Lord. ||1||Pause||
Manmohan SinghThat love is ever fresh, which is embraced for one's Beloved. Pause.
Manmohan Singh (Punjabi)ਉਹ ਪ੍ਰੀਤ ਸਦੀਵ ਹੀ ਨਵੀ ਹੈ, ਜੋ ਆਪਣੇ ਪਿਆਰੇ ਨਾਲ ਪਾਈ ਜਾਂਦੀ ਹੈ। ਠਹਿਰਾਉ।
Fareedkot Teekaਵਹੁ ਪ੍ਰੇਮ (ਨਵੇਲਾ) ਨਯਾ ਹੈ॥ ਓਸ ਪ੍ਰੇਮ ਕਾ ਕੋਈ ਵੇਲਾ ਨਹੀਂ ਹੈ, ਜੋ ਅਪਨੇ ਪਿਆਰੇ ਸੇ ਲਗ ਰਹਤਾ ਹੈ ਜਿਸ ਸਮਯ ਪਰਮੇਸ੍ਵਰ ਕ੍ਰਿਪਾ ਕਰਤਾ ਹੈ, ਉਸ ਸਮਯ ਹੀ ਪ੍ਰੇਮ ਉਤਪੰਨ ਹੋਤਾ ਹੈ॥੧॥ ਰਹਾਉ ॥
Prof. Sahib Singhਉਹ ਪਿਆਰ ਸਦਾ ਨਵਾਂ ਰਹਿੰਦਾ ਹੈ (ਦੁਨੀਆ ਵਾਲੇ ਪਿਆਰ ਛੇਤੀ ਹੀ ਫਿੱਕੇ ਪੈ ਜਾਂਦੇ ਹਨ), ਜੇਹੜਾ ਪਿਆਰ ਪਿਆਰੇ ਪ੍ਰੀਤਮ ਪ੍ਰਭੂ ਨਾਲ ਬਣਿਆ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਨੇਹੁ = ਪਿਆਰ। ਨਵੇਲਾ = ਨਵਾਂ, ਸੱਜਰਾ। ਸਿਉ = ਨਾਲ ॥੧॥ ਰਹਾਉ ॥

SikhNet (Spanish)El amor que se mantiene siempre fresco y siempre nuevo es aquél Amor cuyo objeto es el Señor Creador. (1‑Pausa)

ਜੋ ਪ੍ਰਭ ਭਾਵੈ; ਜਨਮਿ ਨ ਆਵੈ ॥ ਹਰਿ ਪ੍ਰੇਮ ਭਗਤਿ; ਹਰਿ ਪ੍ਰੀਤਿ ਰਚੈ ॥੧॥

jo prabh bhaavai; janam na aavai | har prem bhagat; har preet rachai |1| Ang 407

Sant Singh KhalsaOne who is pleasing to God shall not be reincarnated again. He remains absorbed in the loving devotional worship of the Lord, in the Love of the Lord. ||1||
Manmohan SinghHe, who is pleasing to the Lord, enters not womb again; he remains absorbed in God's devotional service and God's love.
Manmohan Singh (Punjabi)ਜਿਹੜਾ ਆਪਣੇ ਸੁਆਮੀ ਨੂੰ ਚੰਗਾ ਲੱਗਦਾ ਹੈ, ਉਹ ਮੁੜ ਜਨਮ ਨਹੀਂ ਧਾਰਦਾ; ਉਹ ਰੱਬ ਦੀ ਅਨੁਰਾਗੀ ਸੇਵਾ ਅਤੇ ਰੱਬੀ ਪ੍ਰੇਮ ਅੰਦਰ ਰਮਿਆ ਰਹਿੰਦਾ ਹੈ।
Fareedkot Teekaਜੋ ਪ੍ਰੇਮੀ ਪ੍ਰਭ ਕੋ ਭਾਵਤਾ ਹੈ ਫਿਰ ਸੋ ਜਨਮ ਮੇਂ ਨਹੀਂ ਆਉਤਾ ਹੈ॥ ਹਰਿ ਕੀ ਪ੍ਰੇਮਾ ਭਗਤੀ ਕਰ ਕੇ ਹਰਿ ਕੇ ਪ੍ਰੇਮ ਮੇਂ ਰਚੇ ਤਦ ਰੂਪ ਹੋ ਰਹਤਾ ਹੈ॥੧॥
Prof. Sahib Singhਜੇਹੜਾ ਮਨੁੱਖ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ (ਉਹ ਉਸ ਪਿਆਰ ਦੀ ਬਰਕਤਿ ਨਾਲ ਮੁੜ ਮੁੜ) ਜਨਮ ਵਿਚ ਨਹੀਂ ਆਉਂਦਾ। ਜਿਸ ਮਨੁੱਖ ਨੂੰ ਹਰੀ ਦਾ ਪ੍ਰੇਮ ਪ੍ਰਾਪਤ ਹੋ ਜਾਂਦਾ ਹੈ ਹਰੀ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ ਉਹ (ਸਦਾ) ਹਰੀ ਦੀ ਪ੍ਰੀਤ ਵਿਚ ਮਸਤ ਰਹਿੰਦਾ ਹੈ ॥੧॥

ਪਦ ਅਰਥ ਪ੍ਰਭ ਭਾਵੈ = ਪ੍ਰਭੂ ਨੂੰ ਪਿਆਰਾ ਲੱਗਦਾ ਹੈ। ਜਨਮਿ = (ਮੁੜ ਮੁੜ) ਜਨਮ ਵਿਚ। ਰਚੈ = ਮਸਤ ਰਹਿੰਦਾ ਹੈ ॥੧॥

SikhNet (Spanish)Y aquél a quien el Señor ama no está destinado a nacer de nuevo, y vive absorbido en la Adoración Amorosa de su Dios, en el Amor al Señor. (1)

ਪ੍ਰਭ ਸੰਗਿ ਮਿਲੀਜੈ; ਇਹੁ ਮਨੁ ਦੀਜੈ ॥ ਨਾਨਕ ਨਾਮੁ ਮਿਲੈ; ਅਪਨੀ ਦਇਆ ਕਰਹੁ ॥੨॥੧॥੧੫੦॥

prabh sang mileejai; ihu man deejai | naanak naam milai; apanee deaa karahu |2|1|150| Ang 408

Sant Singh KhalsaHe is blended with God, by dedicating his mind to Him. Bless Nanak with Your Name, O Lord - please, shower Your Mercy upon him! ||2||1||150||
Manmohan SinghMan merges with the Lord, by dedicating this soul unto Him. Shower Thy benediction, O Lord, That Nanak may obtain Thy Name.
Manmohan Singh (Punjabi)ਆਪਣੀ ਇਹ ਆਤਮਾ ਉਸ ਨੂੰ ਸਮਰਪਣ ਕਰਨ ਦੁਆਰਾ, ਆਦਮੀ ਸੁਆਮੀ ਨਾਲ ਮਿਲ ਜਾਂਦਾ ਹੈ। ਆਪਣੀ ਰਹਿਮਤ ਧਾਰ, ਹੇ ਸੁਆਮੀ! ਤਾਂ ਜੋ ਨਾਨਕ ਨੂੰ ਤੇਰਾ ਨਾਮ ਪਰਾਪਤ ਹੋਵੇ।
Fareedkot Teekaਤਾਂਤੇ ਪ੍ਰਭ ਕੇ ਸੰਗਿ ਮਿਲੀਐ ਔਰ ਇਹ ਮਨ ਪਰਮੇਸਰ ਕੇ ਸਿਮਰਨ ਮੇਂ ਦੀਜੀਏ॥ ਸ੍ਰੀ ਗੁਰੂ ਜੀ ਕਹਤੇ ਹੈਂ: ਪੁਨਾ ਐਸੇ ਬੇਨਤੀ ਕਰੀਏ: ਹੇ ਭਗਵਨ! ਅਪਨੀ ਐਸੀ ਕ੍ਰਿਪਾ ਕਰਹੁ ਜੋ ਤੇਰਾ ਨਾਮ ਮੇਰੇ ਕੌ ਮਿਲੈ॥੨॥੧॥੧੫੦॥
Prof. Sahib Singh(ਪਰ, ਇਸ ਪਿਆਰ ਦਾ ਮੁੱਲ ਭੀ ਦੇਣਾ ਪੈਂਦਾ ਹੈ) ਪ੍ਰਭੂ (ਦੇ ਚਰਨਾਂ) ਵਿਚ (ਤਦੋਂ ਹੀ) ਮਿਲ ਸਕੀਦਾ ਹੈ ਜੇ (ਆਪਣਾ) ਇਹ ਮਨ ਹਵਾਲੇ ਕਰ ਦੇਈਏ, (ਇਹ ਗੱਲ ਪਰਮਾਤਮਾ ਦੀ ਮੇਹਰ ਨਾਲ ਹੀ ਹੋ ਸਕਦੀ ਹੈ, ਤਾਂ ਤੇ) ਹੇ ਨਾਨਕ! (ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਆਪਣੀ ਮੇਹਰ ਕਰ (ਤਾ ਕਿ ਤੇਰੇ ਦਾਸ) ਨਾਨਕ ਨੂੰ ਤੇਰਾ ਨਾਮ (ਤੇਰੇ ਨਾਮ ਦਾ ਪਿਆਰ) ਪ੍ਰਾਪਤ ਹੋ ਜਾਏ ॥੨॥੧॥੧੫੦॥

ਪਦ ਅਰਥ ਸੰਗਿ = ਨਾਲ। ਮਿਲੀਜੈ = ਮਿਲ ਸਕੀਦਾ ਹੈ। ਦੀਜੈ = ਜੇ ਦਿੱਤਾ ਜਾਏ। ਨਾਨਕ = ਨਾਨਕ ਨੂੰ ॥੨॥੧॥੧੫੦॥

* ਨੋਟ: ਘਰੁ ੧੪ ਦੇ ਸ਼ਬਦਾਂ ਦਾ ਸੰਗ੍ਰਹ ਸ਼ੁਰੂ ਹੋਇਆ ਹੈ।

SikhNet (Spanish)Se funde en el Señor dedicando su mente a Él; oh Señor, bendice a Nanak, por favor, rocía Tu Misericordia sobre él. (2‑1‑150)
Answers quote the Granth verbatim with Ang citations. AI commentary is not Gurbani and not a religious ruling.