ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.
ਹਰਿ ਬਿਸਰਤ; ਸੋ ਮੂਆ ॥੧॥ ਰਹਾਉ ॥
har bisarat; so mooaa |1| rahaau |
Sant Singh KhalsaOne who forgets the Lord is dead. ||1||Pause||
Manmohan SinghHe, who has forgotten God, is dead. Pause.
Manmohan Singh (Punjabi)ਜਿਸ ਨੇ ਵਾਹਿਗੁਰੂ ਨੂੰ ਭੁਲਾ ਦਿੱਤਾ ਹੈ, ਉਹ ਮੂਰਦਾ ਹੈ। ਠਹਿਰਾਉ।
Fareedkot Teekaਜਿਸ ਕੋ ਹਰਿ ਬਿਸਰਨ ਹੋਤਾ ਹੈ, ਸੋ ਮਿਰਤਕ ਹੈ॥੧॥ ਰਹਾਉ ॥
Prof. Sahib Singhਜਿਸ ਮਨੁੱਖ ਨੂੰ ਪਰਮਾਤਮਾ ਦੀ ਯਾਦ ਭੁੱਲ ਗਈ ਉਹ ਆਤਮਕ ਮੌਤੇ ਮਰ ਗਿਆ ॥੧॥ ਰਹਾਉ ॥ਪਦ ਅਰਥ ਸੋ = ਉਹ ਮਨੁੱਖ। ਮੂਆ = ਆਤਮਕ ਮੌਤੇ ਮਰ ਗਿਆ ॥੧॥ ਰਹਾਉ ॥
SikhNet (Spanish)Quien olvida a su Dios está muerto. (1‑Pausa)
ਨਾਮੁ ਧਿਆਵੈ. ਸਰਬ ਫਲ ਪਾਵੈ; ਸੋ ਜਨੁ. ਸੁਖੀਆ ਹੂਆ ॥੧॥
naam dhiaavai. sarab fal paavai; so jan. sukheea hooaa |1|
Sant Singh KhalsaOne who meditates on the Naam, the Name of the Lord, obtains all rewards. That person becomes happy. ||1||
Manmohan SinghHe, who remembers the Name, obtains all the boons. That man becomes happy.
Manmohan Singh (Punjabi)ਜੋ ਨਾਮ ਨੂੰ ਸਿਮਰਦਾ ਹੈ, ਉਹ ਸਾਰੀਆਂ ਮੁਰਾਦਾਂ ਪਾ ਲੈਦਾ ਹੈ ਉਹ ਇਨਸਾਨ ਪ੍ਰਸੰਨ ਹੋ ਜਾਂਦਾ ਹੈ।
Fareedkot Teekaਜੋ ਨਾਮ ਕੋ ਧਿਆਉਤਾ ਹੈ, ਸੋ ਸਭ ਫਲੋਂ ਕੋ ਪਾਉਤਾ ਹੈ, ਸੋਈ ਦਾਸ ਸੁਖੀਆ ਹੂਆ ਹੈ॥੧॥
Prof. Sahib Singhਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ, ਉਹ ਸਾਰੇ (ਮਨ-ਇੱਛਤ) ਫਲ ਹਾਸਲ ਕਰ ਲੈਂਦਾ ਹੈ ਤੇ ਸੌਖਾ ਜੀਵਨ ਗੁਜ਼ਾਰਦਾ ਹੈ ॥੧॥ਪਦ ਅਰਥ ਸੁਖੀਆ = ਸੁਖੀ। ਪਾਵੈ = ਪ੍ਰਾਪਤ ਕਰ ਲੈਂਦਾ ਹੈ ॥੧॥
SikhNet (Spanish)Pero aquél que contempla Su Nombre es colmado de Paz para siempre. (1)
ਰਾਜੁ ਕਹਾਵੈ, ਹਉ ਕਰਮ ਕਮਾਵੈ; ਬਾਧਿਓ. ਨਲਿਨੀ ਭ੍ਰਮਿ ਸੂਆ ॥੨॥
raaj kahaavai, hau karam kamaavai; baadhio. nalinee bhram sooaa |2|
Sant Singh KhalsaOne who calls himself a king, and acts in ego and pride, is caught by his doubts, like a parrot in a trap. ||2||
Manmohan SinghHe, who calls himself a King and practises pride, is caught by doubt like a parrot by the trap.
Manmohan Singh (Punjabi)ਜੋ ਆਪਣੇ ਆਪ ਨੂੰ ਪਾਤਸ਼ਾਹ ਅਖਵਾਉਂਦਾ ਹੈ, ਅਤੇ ਅਹੰਕਾਰੀ ਕੰਮ ਕਰਦਾ ਹੈ, ਉਸ ਨੂੰ ਸੰਦੇਹ ਨੇ ਐਉ ਪਕੜ ਲਿਆ ਹੈ ਜਿਸ ਤਰਾ ਤੋਤੇ ਨੂੰ ਕੁੜਿੱਕੀ ਨੇ।
Fareedkot Teekaਜੋ ਮਨਮੁਖ ਹੈਂ, ਸੋ ਚਾਹੇ ਰਾਜਾ ਕਹਾਉਤਾ ਹੈ ਔਰ ਹੰਕਾਰ ਕਰ ਕਰਮ ਕਮਾਉਤਾ ਹੈ, ਪਰੰਤੂ ਜੈਸੇ ਨਲਨੀ ਮੇਂ ਤੋਤਾ ਬਾਂਧਾ ਜਾਤਾ ਹੈ, ਤੈਸੇ ਵਹੁ ਭ੍ਰਮ ਮੇਂ ਬਾਂਧਾ ਹੂਆ ਹੈ॥੨॥
Prof. Sahib Singh(ਪਰ, ਪਰਮਾਤਮਾ ਦਾ ਨਾਮ ਵਿਸਾਰ ਕੇ ਜੇਹੜਾ ਮਨੁੱਖ ਆਪਣੇ ਆਪ ਨੂੰ) ਰਾਜਾ (ਭੀ) ਅਖਵਾਂਦਾ ਹੈ ਉਹ ਅਹੰਕਾਰ ਪੈਦਾ ਕਰਨ ਵਾਲੇ ਕੰਮ (ਹੀ) ਕਰਦਾ ਹੈ ਉਹ (ਰਾਜ ਦੇ ਮਾਣ ਵਿਚ ਇਉਂ) ਬੱਝਾ ਰਹਿੰਦਾ ਹੈ ਜਿਵੇਂ (ਡੁੱਬਣ ਤੋਂ ਬਚੇ ਰਹਿਣ ਦੇ) ਵਹਿਮ ਵਿਚ ਤੋਤਾ ਨਲਕੀ ਨਾਲ ਚੰਬੜਿਆ ਰਹਿੰਦਾ ਹੈ ॥੨॥ਪਦ ਅਰਥ ਰਾਜੁ = ਰਾਜਾ। ਹਉ ਕਰਮ = ਅਹੰਕਾਰ ਦੇ ਕੰਮ। ਭ੍ਰਮਿ = ਭਰਮ ਵਿਚ, ਵਹਮ ਵਿਚ। ਸੂਆ = ਤੋਤਾ। ਨਲਿਨੀ = ਉਹ ਨਲਕੀ ਜਿਸ ਨਾਲ ਤੋਤੇ ਨੂੰ ਫੜਦੇ ਹਨ। ਇਕ ਖ਼ਾਲੀ ਨਲਕੀ ਕਿਸੇ ਸੀਖ ਆਦਿਕ ਵਿਚ ਪ੍ਰੋ ਕੇ ਦੋਹਾਂ ਸਿਰਿਆਂ ਉਤੇ ਡੰਡਿਆਂ ਦਾ ਸਹਾਰਾ ਦੇ ਕੇ ਇਕ ਚਰਖੜੀ ਜਿਹੀ ਬਣਾ ਲਈਦੀ ਹੈ। ਉਸ ਦੇ ਉਪਰਵਾਰ ਚੋਗਾ ਰੱਖਣ ਦਾ ਪ੍ਰਬੰਧ ਕੀਤਾ ਜਾਂਦਾ ਹੈ। ਹੇਠਲੇ ਪਾਸੇ ਪਾਣੀ-ਭਰਿਆ ਖੁੱਲ੍ਹਾ ਭਾਂਡਾ ਰੱਖਿਆ ਜਾਂਦਾ ਹੈ। ਤੋਤਾ ਚੋਗੇ ਦੇ ਲਾਲਚ ਵਿਚ ਨਲਕੀ ਉਤੇ ਆ ਬੈਠਦਾ ਹੈ, ਉਹ ਉਸ ਤੋਤੇ ਦੇ ਭਾਰ ਨਾਲ ਉਲਟ ਜਾਂਦੀ ਹੈ। ਹੇਠਲੇ ਪਾਸੇ ਪਾਣੀ ਵੇਖ ਕੇ ਤੋਤਾ ਪਾਣੀ ਵਿਚ ਡਿਗਣੋਂ ਬਚਣ ਲਈ ਨਲਕੀ ਨੂੰ ਘੁੱਟ ਕੇ ਫੜੀ ਰੱਖਦਾ ਹੈ ਤੇ ਪਕੜਿਆ ਜਾਂਦਾ ਹੈ ॥੨॥
SikhNet (Spanish)Si uno fuera rey, pero actuara sobre la base de su ego, sería atrapado por la duda así como el periquillo es atrapado por los carrizos. (2)
ਕਹੁ ਨਾਨਕ. ਜਿਸੁ ਸਤਿਗੁਰੁ ਭੇਟਿਆ; ਸੋ ਜਨੁ ਨਿਹਚਲੁ ਥੀਆ ॥੩॥੯॥੧੪੯॥
kahu naanak. jis satigur bhettiaa; so jan nihachal theea |3|9|149|
Sant Singh KhalsaSays Nanak, one who meets the True Guru, becomes permanent and immortal. ||3||9||149||
Manmohan SinghSays Nanak, he who meet the True Guru, that man becomes immortal.
Manmohan Singh (Punjabi)ਗੁਰੂ ਜੀ ਆਖਦੇ ਹਨ, ਜੋ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ, ਉਹ ਪੁਰਸ਼ ਅਹਿੱਲ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਸਤਿਗੁਰ ਮਿਲਾ ਹੈ, ਸੋ ਭਗਤੁ ਨਿਹਚਲ ਹੂਆ ਹੈ॥੩॥੯॥੧੪੯॥
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਸਤਿਗੁਰੂ ਮਿਲ ਪੈਂਦਾ ਹੈ ਉਹ ਮਨੁੱਖ ਅਟੱਲ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ ॥੩॥੯॥੧੪੯॥ਪਦ ਅਰਥ ਭੇਟਿਆ = ਮਿਲ ਪਿਆ। ਨਿਹਚਲੁ = ਅਟੱਲ ਆਤਮਕ ਜੀਵਨ ਵਾਲਾ। ਥੀਆ = ਹੋ ਗਿਆ ॥੩॥੯॥੧੪੯॥
SikhNet (Spanish)Dice Nanak, quien se encuentra con el Verdadero Guru se vuelve inmortal. (3‑9‑149)