ਸਦ ਜੀਵਣੁ ਅਰਜੁਨੁ ਅਮੋਲੁ; ਆਜੋਨੀ ਸੰਭਉ ॥
sad jeevan arajun amol; aajonee sanbhau |
Sant Singh KhalsaO Guru Arjun, You are Eternal, Invaluable, Unborn, Self-existent,
Manmohan SinghThou, O Guru Arjan, are ever-alive, invaluable, unborn, self-existent,
Manmohan Singh (Punjabi)ਤੂੰ ਹੇ ਗੁਰੂ ਅਰਜਨ, ਸਦੀਵੀ-ਸੁਰਜੀਤ, ਅਮੋਲਕ, ਅਜਨਮਾ, ਖੁਦ-ਬ-ਖੁਦ ਹੋਣ ਵਾਲਾ,
Fareedkot Teekaਜੋ ਸਦਾ ਜੀਵਨ ਰੂਪ ਔ ਅਜੋਨੀ ਜਨਮੋਂ ਤੇ ਰਹਿਤ (ਸੰਭਉ) ਸੁਤੇ ਪ੍ਰਕਾਸ਼ ਵਾਹਿਗੁਰੂ ਹੈ, ਸੋਈ ਅਮੋਲਕ ਰੂਪ ਸ੍ਰੀ ਗੁਰੂ ਅਰਜਨ ਸਾਹਿਬ ਜੀ ਭਏ ਹੋ॥
Prof. Sahib Singh(ਗੁਰੂ) ਅਰਜਨ (ਸਾਹਿਬ) ਸਦ-ਜੀਵੀ ਹੈ, (ਆਪ ਦਾ) ਮੁੱਲ ਨਹੀਂ ਪੈ ਸਕਦਾ, (ਆਪ) ਜੂਨਾਂ ਤੋਂ ਰਹਤ ਤੇ ਸੁਤੇ ਪ੍ਰਕਾਸ਼ ਹਰੀ ਦਾ ਰੂਪ ਹਨ;
SikhNet (Spanish)Oh Guru Aryan, eres Eterno, Invaluable, Nonato, Auto Existente,
ਭਯ ਭੰਜਨੁ, ਪਰ ਦੁਖ ਨਿਵਾਰੁ; ਅਪਾਰੁ ਅਨੰਭਉ ॥
bhay bhanjan, par dukh nivaar; apaar ananbhau |
Sant Singh Khalsathe Destroyer of fear, the Dispeller of pain, Infinite and Fearless.
Manmohan Singhthe destroyer of dread, the dispeller of other's pain, infinite and fearless.
Manmohan Singh (Punjabi)ਡਰ ਨਾਸ ਕਰਨਹਾਰ, ਹੋਰਨਾ ਦੀ ਪੀੜ ਦੂਰ ਕਰਨ ਵਾਲਾ ਬੇਅੰਤ ਅਤੇ ਭੈ-ਰਹਿਤ ਹੈ।
Fareedkot Teekaਸਰਬ ਭੈ ਕੇ (ਭੰਜਨੁ) ਨਾਸ ਕਰਨੇਹਾਰੇ ਔ ਪਰ ਕੇ ਦੁਖ ਕੋ ਨਿਵਾਰਨੇਵਾਰੇ ਅਪਾਰ ਅਨਭਵ ਸਰੂਪ (ਅਗਹ) ਜੋ ਪਰਮੇਸਰ ਹੈ॥
Prof. Sahib Singh(ਗੁਰੂ ਅਰਜਨ) ਭੈ ਦੂਰ ਕਰਨ ਵਾਲਾ, ਪਰਾਏ ਦੁੱਖ ਹਰਨ ਵਾਲਾ, ਬੇਅੰਤ ਤੇ ਗਿਆਨ-ਸਰੂਪ ਹੈ।ਪਦ ਅਰਥ ਪਰ ਦੁਖ = ਪਰਾਏ ਦੁੱਖ। ਅਨੰਭਉ = ਗਿਆਨ-ਰੂਪ।
SikhNet (Spanish)Destructor del miedo, Disipador del dolor, Infinito y Sin Miedo.
ਅਗਹ ਗਹਣੁ, ਭ੍ਰਮੁ ਭ੍ਰਾਂਤਿ ਦਹਣੁ; ਸੀਤਲੁ ਸੁਖ ਦਾਤਉ ॥
agah gehan, bhram bhraant dehan; seetal sukh daatau |
Sant Singh KhalsaYou have grasped the Ungraspable, and burnt away doubt and skepticism. You bestow cooling and soothing peace.
Manmohan SinghThou have seized the Unseizable Lord, has burnt off doubt and misgiving and thou bless the mortals with cool comfort.
Manmohan Singh (Punjabi)ਤੂੰ ਅਪਕੜ ਸੁਆਮੀ ਨੂੰ ਪਕੜ ਲਿਆ ਹੈ ਅਤੇ ਸੰਦੇਹ ਤੇ ਗਲਤ-ਫਹਿਮੀ ਨੂੰ ਸਾੜ ਸੁਟਿਆ ਹੈ ਅਤੇ ਤੂੰ ਪ੍ਰਾਣੀਆਂ ਨੂੰ ਠੰਢਾ ਆਰਾਮ ਬਖਸ਼ਦਾ ਹੈ।
Fareedkot Teekaਤਿਸ ਕੋ ਗ੍ਰਹਣ ਕਰਾਵਨੇਹਾਰੇ ਔ ਭ੍ਰਮ ਕਰ ਕੇ ਜੋ ਭ੍ਰਾਂਤੀ ਹੋਇ ਰਹੀ ਹੈ ਤਿਸ ਕੋ ਜਲਾਵਨੇ ਵਾਲੇ, ਭਾਵ ਦੂਰ ਕਰਤੇ ਹੋ ਔ (ਸੀਤਲੁ) ਸ਼ਾਂਤਿ ਸੁਖ ਕੇ ਦਾਤਾਰ ਹੋ॥
Prof. Sahib Singh(ਗੁਰੂ ਅਰਜਨ ਸਾਹਿਬ ਜੀ ਦੀ) ਉਸ ਹਰੀ ਤਕ ਪਹੁੰਚ ਹੈ ਜੋ (ਜੀਵਾਂ ਦੀ) ਪਹੁੰਚ ਤੋਂ ਪਰੇ ਹੈ, (ਗੁਰੂ ਅਰਜਨ) ਭਰਮ ਤੇ ਭਟਕਣਾ ਨੂੰ ਦੂਰ ਕਰਨ ਵਾਲਾ ਹੈ, ਸੀਤਲ ਹੈ ਤੇ ਸੁਖਾਂ ਦੇ ਦੇਣ ਵਾਲਾ ਹੈ;ਪਦ ਅਰਥ ਅਗਹ = ਜੋ ਪਹੁੰਚ ਤੋਂ ਪਰੇ ਹੈ। ਅਗਹ ਗਹਣੁ = ਪਹੁੰਚ ਤੋਂ ਪਰੇ ਜੋ ਹਰੀ ਹੈ ਉਸ ਤਾਈਂ ਪਹੁੰਚ ਵਾਲਾ।
SikhNet (Spanish)Has comprendido lo Incomprensible y has quemado la duda y el escepticismo. Tú otorgas la Tersa y Refrescante Paz.
ਆਸੰਭਉ ਉਦਵਿਅਉ; ਪੁਰਖੁ ਪੂਰਨ ਬਿਧਾਤਉ ॥
aasanbhau udaviaau; purakh pooran bidhaatau |
Sant Singh KhalsaThe Self-existent, Perfect Primal Lord God Creator has taken birth.
Manmohan SinghIn thy form, the self-illumined Creator and the Perfect Lord has come into being.
Manmohan Singh (Punjabi)ਤੇਰੇ ਸਰੂਪ ਅੰਦਰ, ਸਵੈ-ਪ੍ਰਕਾਸ਼ਵਾਨ ਕਰਤਾਰ ਅਤੇ ਮੁਕੰਮਲ ਮਾਲਕ ਨੇ ਅਵਤਾਰ ਧਾਰਿਆ ਹੈ।
Fareedkot Teekaਜੋ (ਆਸੰਭਉ) ਪੂਰਨ ਪੁਰਖ ਜਨਮ ਤੇ ਰਹਿਤ ਬਿਧਾਤਾ ਹੈ, ਸੋਈ ਆਪ (ਉਦਵਿਅਉ) ਪ੍ਰਗਟ ਭਏ ਹੋ॥
Prof. Sahib Singh(ਮਾਨੋ) ਅਜਨਮਾ, ਪੂਰਨ ਪੁਰਖ ਸਿਰਜਣਹਾਰ ਪ੍ਰਗਟ ਹੋ ਪਿਆ ਹੈ।ਪਦ ਅਰਥ ਆਸੰਭਉ = ਉਤਪੱਤੀ ਰਹਤ, ਅਜਨਮਾ। ਉਦਵਿਅਉ = ਪਰਗਟ ਹੋਇਆ ਹੈ। ਬਿਧਾਤਉ = ਕਰਤਾਰ, ਬਿਧਾਤਾ।
SikhNet (Spanish)El Auto Existente, Perfecto Creador, Dios nuestro Señor, ha tomado nacimiento;
ਨਾਨਕ ਆਦਿ ਅੰਗਦ ਅਮਰ; ਸਤਿਗੁਰ ਸਬਦਿ ਸਮਾਇਅਉ ॥
naanak aad angad amar; satigur sabad samaaeaau |
Sant Singh KhalsaFirst, Guru Nanak, then Guru Angad and Guru Amar Daas, the True Guru, have been absorbed into the Word of the Shabad.
Manmohan SinghNanak, the primal Guru, Angad Dev, Amar Dass and the True Guru, have all merged in the Lord.
Manmohan Singh (Punjabi)ਆਦੀ ਗੁਰੂ ਨਾਨਕ ਅੰਗਦ ਦੇਵ, ਅਮਰਦਾਸ ਅਤੇ ਸੱਚੇ ਗੁਰਦੇਵ ਜੀ ਸਾਰੇ ਸੁਆਮੀ ਅੰਦਰ ਲੀਨ ਹੋ ਗਏ ਹਨ।
Fareedkot Teekaਸ੍ਰੀ ਗੁਰੁ ਨਾਨਕ ਦੇਵ ਜੀ ਤੇ ਆਦਿ ਲੇ ਕਰ ਸ੍ਰੀ ਗੁਰੂ ਅੰਗਦ ਸਾਹਿਬ ਜੀ ਔ ਸ੍ਰੀ ਗੁਰੂ ਅਮਰਦਾਸ ਜੀ ਪੁਨਾ ਸ੍ਰੀ ਗੁਰੂ ਰਾਮਦਾਸ ਜੀ ਸਤਿਗੁਰੋਂ ਕੇ ਸਬਦ ਕਰ ਬ੍ਰਹਮ ਸਰੂਪ ਮੇਂ ਸਮਾਏ ਹੈਂ॥
Prof. Sahib Singhਗੁਰੂ ਨਾਨਕ, ਗੁਰੂ ਅੰਗਦ ਤੇ ਗੁਰੂ ਅਮਰਦਾਸ ਜੀ ਦੀ ਬਰਕਤਿ ਨਾਲ, (ਗੁਰੂ ਅਰਜਨ ਦੇਵ) ਸਤਿਗੁਰੂ ਦੇ ਸ਼ਬਦ ਵਿਚ ਲੀਨ ਹੈ।ਪਦ ਅਰਥ ਆਦਿ = ਤੋਂ ਲੈ ਕੇ। ਸਤਿਗੁਰਿ ਸਬਦਿ = ਸਤਿਗੁਰੂ ਦੇ ਸ਼ਬਦ ਵਿਚ। ਸਮਾਇਅਉ = (ਗੁਰੂ ਅਰਜਨ) ਲੀਨ ਹੋਇਆ ਹੈ।
SikhNet (Spanish)primero Guru Nanak, después Guru Angad y Guru Amar Das, el Verdadero Guru,
ਧਨੁ ਧੰਨੁ ਗੁਰੂ ਰਾਮਦਾਸ ਗੁਰੁ; ਜਿਨਿ ਪਾਰਸੁ ਪਰਸਿ, ਮਿਲਾਇਅਉ ॥੫॥
dhan dhan guroo raamadaas gur; jin paaras paras, milaaeaau |5|
Sant Singh KhalsaBlessed, blessed is Guru Raam Daas, the Philosopher's Stone, who transformed Guru Arjun unto Himself. ||5||
Manmohan SinghBlest, blest indeed is Ram Dass, the Great Guru, who, like the philosopher's stone, touched Arjan Dev, and make him like himself.
Manmohan Singh (Punjabi)ਮੁਬਾਰਕ ਸਚ ਮੁਚ ਮੁਬਾਰਕ ਹਨ ਵਿਸ਼ਾਲ ਗੁਰੂ ਰਾਮਦਾਸ ਜੀ ਜਿਨ੍ਹਾ ਨੇ ਰਸਾਇਣ ਦੀ ਮਾਨੰਦ ਅਰਜਨ ਦੇਵ ਨੂੰ ਛੂਹ ਕੇ, ਉਸ ਨੂੰ ਆਪਣੇ ਵਰਗਾ ਬਣਾ ਲਿਆ ਹੈ।
Fareedkot Teekaਮਨ, ਬਾਣੀ ਤੇ ਧੰਨ ਧੰਨ ਕਰਨੇ ਯੋਗ ਜੋ ਸਰਬ ਤੇ (ਗੁਰੁ) ਬਡੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਹੈਂ, ਜਿਨ ਪਾਰਸ ਸਰੂਪ ਨੇ ਆਪ ਕੋ ਆਪਣੇ ਸਾਥ ਪਰਸ ਕਰ ਬ੍ਰਹਮ ਸਾਥ ਮਿਲਾਇਆ ਹੈ॥੫॥
Prof. Sahib Singhਗੁਰੂ ਰਾਮਦਾਸ ਜੀ ਧੰਨ ਹੈ, ਜਿਸ ਨੇ ਗੁਰੂ (ਅਰਜਨ ਜੀ ਨੂੰ) ਪਰਸ ਕੇ ਪਾਰਸ ਬਣਾ ਕੇ ਆਪਣੇ ਵਰਗਾ ਕਰ ਲਿਆ ਹੈ ॥੫॥ਪਦ ਅਰਥ ਜਿਨਿ = ਜਿਸ (ਗੁਰੂ ਰਾਮਦਾਸ ਜੀ) ਨੇ। ਪਰਸਿ = (ਗੁਰੂ ਅਰਜਨ ਨੂੰ) ਪਰਸ ਕੇ। ਪਾਰਸੁ = ਪਾਰਸ (ਬਣਾ ਕੇ) ॥੫॥
SikhNet (Spanish)han sido absorbidos en la Palabra del Shabd. Bendito, Bendito sea Guru Ram Das, la Piedra Filosofal, Quien transformó a Guru Aryan en Sí Mismo. (5)