ੴ

ਸਿੱਖਬਾਣੀ · SikhBani

Ang 241

Sri Guru Granth Sahib · Raag Gauree · 3 shabads, 43 lines
Translations
Shabad Guru Arjan Dev Ji Raag Gauree continued from Ang 240

ਮੋਹਨ ਲਾਲ ਅਨੂਪ; ਸਰਬ ਸਾਧਾਰੀਆ ॥

mohan laal anoop; sarab saadhaareea |

Sant Singh KhalsaThe Fascinating and Beauteous Beloved is the Giver of support to all.
Manmohan SinghThe Fascinating Beauteous Beloved is the Giver of support to all.
Manmohan Singh (Punjabi)ਮੋਹਿਤ ਕਰਣਹਾਰ ਸਨੁੱਖਾ ਪ੍ਰੀਤਮ ਸਾਰਿਆਂ ਨੂੰ ਆਸਰਾ ਦੇਣ ਵਾਲਾ ਹੈ।
Fareedkot Teekaਜੋ ਮੋਹਨ ਲਾਲ ਅਨੂਪ ਪਰਮੇਸ੍ਵਰ ਸਰਬ ਕਾ (ਸਾਧਾਰੀਆ) ਓਹੀ ਅਧਾਰ ਰੂਪ ਹੈ॥
Prof. Sahib Singhਹੇ ਮਨ ਨੂੰ ਮੋਹ ਲੈਣ ਵਾਲੇ ਸੋਹਣੇ ਲਾਲ! ਹੇ ਸਭ ਜੀਵਾਂ ਦੇ ਆਸਰੇ ਪ੍ਰਭੂ!

ਪਦ ਅਰਥ ਮੋਹਨ = ਹੇ (ਮਨ ਨੂੰ) ਮੋਹਣ ਵਾਲੇ ਪ੍ਰਭੂ! ਅਨੂਪ = ਹੇ ਸੁੰਦਰ! ਸਰਬ ਸਾਧਾਰੀਆ = ਹੇ ਸਭ ਦੇ ਆਸਰੇ!

SikhNet (Spanish)Oh mi Bienamado, de Belleza Infinita, oh Tú, Seductor de corazones, el Soporte de todo.

ਗੁਰ ਨਿਵਿ ਨਿਵਿ ਲਾਗਉ ਪਾਇ; ਦੇਹੁ ਦਿਖਾਰੀਆ ॥੩॥

gur niv niv laagau paae; dehu dikhaareea |3|

Sant Singh KhalsaI bow low and fall at the Feet of the Guru; if only I could see the Lord! ||3||
Manmohan SinghI bow low and fall at Guru's feet, Causes me to see the Lord, O my Guru.
Manmohan Singh (Punjabi)ਮੈਂ ਬਹੁਤ ਨੀਵਾ ਹੋ ਕੇ ਗੁਰਾਂ ਦੇ ਪੈਰੀ ਪੈਦਾ ਹਾਂ। ਹੈ ਮੇਰੇ ਗੁਰੂ ਜੀ! ਮੈਨੂੰ ਸਾਹਿਬ ਦਿਖਾਲ ਦਿਓ।
Fareedkot Teekaਹੇ ਗੁਰੋ! ਆਪ ਕੇ ਮੈਂ ਨਿਵ ਨਿਵ ਕੇ ਚਰਨੋਂ ਮੇਂ ਲਾਗਤਾ ਹੂੰ, ਜੋ ਤਿਸ ਕੋ ਮੇਰੇ ਤਾਈਂ ਦੇਖਾਇ ਦੇਵੋ॥੩॥
Prof. Sahib Singhਮੈਂ ਨਿਊਂ ਨਿਊਂ ਕੇ ਗੁਰੂ ਦੀ ਪੈਰੀਂ ਲੱਗਦਾ ਹਾਂ (ਤੇ ਗੁਰੂ ਅੱਗੇ ਬੇਨਤੀ ਕਰਦਾ ਹਾਂ ਕਿ ਮੈਨੂੰ ਤੇਰਾ) ਦਰਸਨ ਕਰਾ ਦੇਵੇ ॥੩॥

ਪਦ ਅਰਥ ਨਿਵਿ = ਨਿਊਂ ਕੇ। ਲਾਗਉ = ਲਾਗਉਂ, ਮੈਂ ਲੱਗਦਾ ਹਾਂ। ਗੁਰ ਪਾਇ = ਗੁਰੂ ਦੇ ਪੈਰੀਂ। ਦੇਹੁ ਦਿਖਾਰੀਆ = ਦਿਖਾਰਿ ਦੇਹੁ ॥੩॥

SikhNet (Spanish)Busco Verte, y me postro a los Pies del Guru para que me conduzca hacia Ti. (3)

ਮੈ ਕੀਏ ਮਿਤ੍ਰ ਅਨੇਕ; ਇਕਸੁ ਬਲਿਹਾਰੀਆ ॥

mai kee mitr anek; ikas balihaareea |

Sant Singh KhalsaI have made many friends, but I am a sacrifice to the One alone.
Manmohan SinghI have made friends with many, but am a sacrifice to the One alone.
Manmohan Singh (Punjabi)ਮੈਂ ਘਨੇਰੇ ਸਜਨ ਬਣਾਏ ਹਨ, ਪਰ ਮੈਂ ਕੁਰਬਾਨ ਕੇਵਲ ਇਕ ਉਤੇ ਹੀ ਜਾਂਦਾ ਹਾਂ।
Fareedkot Teekaਅਨੇਕ ਦੇਵੀ ਦੇਵਤਿਓਂ ਕੇ ਸਾਥ ਮੈਨੇ ਪ੍ਰੀਤੀ ਕਰੀ ਪਰੰਤੂ ਅਬ ਮੇਂ ਏਕ ਪਰਮੇਸ੍ਵਰ ਪਰ ਬਲਿਹਾਰੇ ਹੋਤਾ ਹੂੰ॥☬ਪ੍ਰਸ਼ਨ: ਏਕ ਪਰ ਕਿਉਂ ਬਲਿਹਾਰੇ ਹੋਤਾ ਹੈ?☬ਉੱਤਰ:
Prof. Sahib Singhਮੈਂ ਅਨੇਕਾਂ ਸਾਕ-ਸਨਬੰਧੀਆਂ ਨੂੰ ਆਪਣਾ ਮਿੱਤਰ ਬਣਾਇਆ (ਪਰ ਕਿਸੇ ਨਾਲ ਭੀ ਤੋੜ ਦਾ ਸਾਥ ਨਹੀਂ ਨਿਭਦਾ, ਹੁਣ ਮੈਂ) ਇਕ ਪਰਮਾਤਮਾ ਤੋਂ ਹੀ ਕੁਰਬਾਨ ਜਾਂਦਾ ਹਾਂ (ਉਹੀ ਨਾਲ ਨਿਭਣ ਵਾਲਾ ਸਾਥੀ ਹੈ)।

ਪਦ ਅਰਥ ਇਕਸੁ = ਇੱਕ ਤੋਂ।

SikhNet (Spanish)Tengo muchas amistades, pero ofrezco mi ser en sacrificio sólo a Ti,

ਸਭ ਗੁਣ ਕਿਸ ਹੀ ਨਾਹਿ; ਹਰਿ ਪੂਰ ਭੰਡਾਰੀਆ ॥੪॥

sabh gun kis hee naeh; har poor bhanddaareea |4|

Sant Singh KhalsaNo one has all virtues; the Lord alone is filled to overflowing with them. ||4||
Manmohan SinghNone has all the virtues. God is the brimful treasure of excellences.
Manmohan Singh (Punjabi)ਕਿਸੇ ਵਿੱਚ ਭੀ ਸਾਰੀਆਂ ਨੇਕੀਆਂ ਨਹੀਂ। ਵਾਹਿਗੁਰੂ ਵਡਿਆਈਆਂ ਦਾ ਪਰੀਪੂਰਨ ਖ਼ਜ਼ਾਨਾ ਹੈ।
Fareedkot Teekaਸੰਪੂਰਣ ਗੁਣ ਔਰ ਕਿਸੀ ਮੇਂ ਨਹੀਂ ਹਰੀ ਹੀ ਪੂਰਣ ਗੁਣੋਂ ਕਾ ਭੰਡਾਰ ਹੈ॥੪॥
Prof. Sahib Singhਸਾਰੇ ਗੁਣ (ਭੀ) ਹੋਰ ਕਿਸੇ ਵਿਚ ਨਹੀਂ ਹਨ, ਇਕ ਪਰਮਾਤਮਾ ਹੀ ਭਰੇ ਖ਼ਜ਼ਾਨਿਆਂ ਵਾਲਾ ਹੈ ॥੪॥

ਪਦ ਅਰਥ ਕਿਸ ਹੀ = {ਲਫ਼ਜ਼ 'ਕਿਸੁ' ਦਾ (ੁ) ਲਫ਼ਜ਼ 'ਹੀ' ਦੇ ਕਾਰਨ ਉਡ ਗਿਆ ਹੈ}। ਪੂਰ = ਭਰੇ ਹੋਏ। ਭੰਡਾਰੀਆ = ਖ਼ਜ਼ਾਨੇ ॥੪॥

SikhNet (Spanish)porque nadie se compara Contigo, oh Tesoro de Virtudes.(4)

ਚਹੁ ਦਿਸਿ ਜਪੀਐ ਨਾਉ; ਸੂਖਿ ਸਵਾਰੀਆ ॥

chahu dis japeeai naau; sookh savaareea |

Sant Singh KhalsaHis Name is chanted in the four directions; those who chant it are embellished with peace.
Manmohan SinghIn the four directions, Lord's Name is repeated. His contemplators are embellished with bliss.
Manmohan Singh (Punjabi)ਚੌਹੀ ਪਾਸੀ ਸਾਈਂ ਦੇ ਨਾਮ ਦਾ ਸਿਮਰਨ ਹੁੰਦਾ ਹੈ। ਉਸ ਦਾ ਸਿਮਰਨ ਕਰਨ ਵਾਲੇ ਖੁਸ਼ੀ ਨਾਲ ਸੁਸ਼ੋਭਤ ਹੁੰਦੇ ਹਨ।
Fareedkot Teekaਐਸਾ ਹਰੀ ਕਾ ਨਾਮ ਚਾਰੋਂ ਦਿਸਾ ਮੇਂ ਆਪ ਕੀ ਕ੍ਰਿਪਾ ਸੇ ਹੀ ਜਪੀਤਾ ਹੈ। ਜੋ ਸੁਖੋਂ ਕੇ ਦੇਣੇ ਵਾਲਾ ਔਰ ਪੁਰਸ਼ ਕੇ ਸਵਾਰਨੇ ਵਾਲਾ ਹੈ ਅਰਥਾਤ ਰਚਨੇ ਵਾਲਾ ਹੈ॥
Prof. Sahib Singh(ਹੇ ਪ੍ਰਭੂ!) ਚੌਹੀਂ ਪਾਸੀਂ ਤੇਰਾ ਹੀ ਨਾਮ ਜਪਿਆ ਜਾ ਰਿਹਾ ਹੈ, (ਜੇਹੜਾ ਮਨੁੱਖ ਜਪਦਾ ਹੈ ਉਹ) ਸੁਖ-ਆਨੰਦ ਵਿਚ (ਰਹਿੰਦਾ ਹੈ ਉਸ ਦਾ ਜੀਵਨ) ਸੰਵਰ ਜਾਂਦਾ ਹੈ।

ਪਦ ਅਰਥ ਚਹੁ ਦਿਸਿ = ਚੌਹੀਂ ਪਾਸੀਂ। ਦਿਸ = ਪਾਸਾ। ਸੂਖਿ = ਸੁਖ ਵਿਚ।

SikhNet (Spanish)Tu Nombre resuena en todas partes, y en Tu Alabanza Tus Gurmukjs están en Éxtasis. Oh Señor, no busco ningún apoyo más que el Tuyo.

ਮੈ ਆਹੀ ਓੜਿ ਤੁਹਾਰਿ; ਨਾਨਕ ਬਲਿਹਾਰੀਆ ॥੫॥

mai aahee orr tuhaar; naanak balihaareea |5|

Sant Singh KhalsaI seek Your Protection; Nanak is a sacrifice to You. ||5||
Manmohan SinghI crave for Thine protection, O God, Nanak is a sacrifice unto Thee.
Manmohan Singh (Punjabi)ਮੈਂ ਤੇਰੀ ਪਨਾਹ ਨੂੰ ਲੋੜਦਾ ਹਾਂ, ਹੈ ਵਾਹਿਗੁਰੂ! ਨਾਨਕ ਤੇਰੇ ਉਤੋਂ ਘੋਲੀ ਵੰਞਦਾ ਹੈ।
Fareedkot Teekaਗੁਰੂ ਜੀ ਕਹਤੇ ਹੈਂ: ਯਾਂ ਤੇ ਮੈਂ (ਤੁਹਾਰਿ) ਤੁਮਾਰੀ ਓਟ ਚਾਹੀ ਹੈ ਅਰੁ ਮੈਂ ਬਲਿਹਾਰੇ ਜਾਤਾ ਹੂੰ॥੫॥
Prof. Sahib Singh(ਹੇ ਪ੍ਰਭੂ!) ਮੈਂ ਤੇਰਾ ਆਸਰਾ ਤੱਕਿਆ ਹੈ। ਹੇ ਨਾਨਕ! (ਆਖ-) ਮੈਂ ਤੈਥੋਂ ਸਦਕੇ ਹਾਂ ॥੫॥

ਪਦ ਅਰਥ ਆਹੀ = ਚਾਹੀ ਹੈ। ਓੜਿ = ਓਟ, ਆਸਰਾ। ਤੁਹਾਰਿ = ਤੁਹਾਰੀ, ਤੇਰੀ ॥੫॥

SikhNet (Spanish)¡Qué siempre pueda ofrecer mi ser en sacrificio a Ti!(5)

ਗੁਰਿ. ਕਾਢਿਓ ਭੁਜਾ ਪਸਾਰਿ; ਮੋਹ ਕੂਪਾਰੀਆ ॥

gur. kaadtio bhujaa pasaar; moh koopaareea |

Sant Singh KhalsaThe Guru reached out to me, and gave me His Arm; He lifted me up, out of the pit of emotional attachment.
Manmohan SinghStretching out his arm the Guru has taken me out of the well of worldly attachment.
Manmohan Singh (Punjabi)ਆਪਣੀ ਬਾਂਹ ਅਗੇ ਵਧਾ ਕੇ ਗੁਰਾਂ ਨੇ ਮੈਨੂੰ ਸੰਸਾਰੀ ਲਗਨ ਦੇ ਖੂਹ ਵਿਚੋਂ ਬਾਹਰ ਕੱਢ ਲਿਆ ਹੈ।
Fareedkot Teekaਐਸੀ ਬੇਨਤੀ ਕਰਨੇ ਤੇ ਗੁਰੋਂ ਮੋਹ ਰੂਪੀ ਕੂਏ ਸੇ ਕ੍ਰਿਪਾ ਰੂਪੀ ਭੁਜਾ ਪਸਾਰ ਕਰ ਨਿਕਾਲ ਲੀਆ॥
Prof. Sahib Singh(ਹੇ ਭਾਈ!) ਗੁਰੂ ਨੇ ਮੈਨੂੰ ਬਾਂਹ ਖਿਲਾਰ ਕੇ ਮੋਹ ਦੇ ਖੂਹ ਵਿਚੋਂ ਕੱਢ ਲਿਆ ਹੈ।

ਪਦ ਅਰਥ ਗੁਰਿ = ਗੁਰੂ ਨੇ। ਭੁਜਾ = ਬਾਂਹ। ਪਸਾਰਿ = ਖਿਲਾਰ ਕੇ। ਕੂਪ = ਖੂਹ।

SikhNet (Spanish)El Guru me ha extendido la mano y me ha sacado del pozo de la ilusión.

ਮੈ ਜੀਤਿਓ ਜਨਮੁ ਅਪਾਰੁ; ਬਹੁਰਿ. ਨ ਹਾਰੀਆ ॥੬॥

mai jeetio janam apaar; bahur. na haareea |6|

Sant Singh KhalsaI have won the incomparable life, and I shall not lose it again. ||6||
Manmohan SinghI have won over the invaluable human life and that I will not lose, again.
Manmohan Singh (Punjabi)ਮੈਂ ਅਮੋਲਕ ਮਨੁੱਖਾ ਜੀਵਨ ਜਿੱਤ ਲਿਆ ਹੈ, ਜਿਸ ਨੂੰ ਮੈਂ ਮੁੜਕੇ ਨਹੀਂ ਹਾਰਾਂਗਾ।
Fareedkot Teekaਮੈਂ ਅਪਾਰ ਜਨਮੁ, ਭਾਵ ਅਨੰਤ ਗੁਣਾਂ ਵਾਲਾ, ਵਾ ਅਮੋਲਕ ਜੀਤ ਲੀਆ। ਫੇਰ ਨਹੀਂ ਹਾਰੂੰਗਾ, ਭਾਵ ਏਹ ਅਬ ਜਨਮ ਮਰਨ ਮੇਂ ਨਹੀਂ ਆਊਂਗਾ॥੬॥
Prof. Sahib Singh(ਉਸ ਦੀ ਬਰਕਤਿ ਨਾਲ) ਮੈਂ ਕੀਮਤੀ ਮਨੁੱਖਾ ਜਨਮ (ਦੀ ਬਾਜ਼ੀ) ਜਿੱਤ ਲਈ ਹੈ, ਮੁੜ ਮੈਂ (ਮੋਹ ਦੇ ਟਾਕਰੇ ਤੇ) ਬਾਜ਼ੀ ਨਹੀਂ ਹਾਰਾਂਗਾ ॥੬॥

ਪਦ ਅਰਥ ਬਹੁਰਿ = ਮੁੜ ॥੬॥

SikhNet (Spanish)He ganado la Vida Eterna, y no he perdido en el juego de la vida esta vez. (6)

ਮੈ ਪਾਇਓ ਸਰਬ ਨਿਧਾਨੁ; ਅਕਥੁ ਕਥਾਰੀਆ ॥

mai paaeo sarab nidhaan; akath kathaareea |

Sant Singh KhalsaI have obtained the treasure of all; His Speech is unspoken and subtle.
Manmohan SinghI have obtained God, the treasure of everything, whose discourse is ineffable.
Manmohan Singh (Punjabi)ਮੈਂ ਹਰ ਸ਼ੈ ਦੇ ਖ਼ਜ਼ਾਨੇ ਵਾਹਿਗੁਰੂ ਨੂੰ ਪਾ ਲਿਆ ਹੈ, ਜਿਸ ਦੀ ਵਾਰਤਾ ਬਿਆਨ ਤੋਂ ਬਾਹਰ ਹੈ।
Fareedkot Teekaਔਰ (ਅਕਥੁ) ਪਰਮੇਸ੍ਵਰ ਕਾ ਜਸ ਕਥਨ ਕਰਨ ਰੂਪ ਸਰਬ ਨਿਧੀਓਂ ਕਾ ਖਜਾਨਾ ਮੈਂ ਪਾਇ ਲੀਆ ਹੈ॥
Prof. Sahib Singh(ਗੁਰੂ ਦੀ ਕਿਰਪਾ ਨਾਲ) ਮੈਂ ਸਾਰੇ ਗੁਣਾਂ ਦਾ ਖ਼ਜ਼ਾਨਾ ਉਹ ਪਰਮਾਤਮਾ ਲੱਭ ਲਿਆ ਹੈ, ਜਿਸ ਦੀਆਂ ਸਿਫ਼ਤ-ਸਾਲਾਹ ਦੀਆਂ ਕਹਾਣੀਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ।

ਪਦ ਅਰਥ ਸਰਬ ਨਿਧਾਨੁ = ਸਾਰੇ ਗੁਣਾਂ ਦਾ ਖ਼ਜ਼ਾਨਾ। ਅਕਥੁ = ਜਿਸ ਨੂੰ ਬਿਆਨ ਨਾਹ ਕੀਤਾ ਜਾ ਸਕੇ।

SikhNet (Spanish)He recolectado el Tesoro de Todo Bien, el Mérito es Indecible.

ਹਰਿ ਦਰਗਹ ਸੋਭਾਵੰਤ; ਬਾਹ ਲੁਡਾਰੀਆ ॥੭॥

har daragah sobhaavant; baah luddaareea |7|

Sant Singh KhalsaIn the Court of the Lord, I am honored and glorified; I swing my arms in joy. ||7||
Manmohan SinghBecoming illustrious in God's court I shall wave my arm in joy.
Manmohan Singh (Punjabi)ਵਾਹਿਗੁਰੂ ਦੇ ਦਰਬਾਰ ਅੰਦਰ ਕੀਰਤੀਮਾਨ ਹੈ ਮੈਂ ਖੁਸ਼ੀ ਅੰਦਰ ਆਪਣੀ ਭੁਜਾ ਨੂੰ ਹੁਲਾਰਾਂਗਾ।
Fareedkot Teekaਹਰਿ ਕੀ ਦਰਗਾਹਿ ਮੇਂ ਸੋਭਾਵੰਤ ਹੋਵਾਂਗੇ ਔਰ ਭੁਜਾ ਕੋ ਲਟਕਾਇ ਕਰ ਚਲਾਂਗੇ ਅਰਥਾਤ ਨਿਰਭੈ ਹੋਵਾਂਗੇ॥੭॥
Prof. Sahib Singh(ਜੇਹੜੇ ਮਨੁੱਖ ਸਰਬ-ਨਿਧਾਨ ਪ੍ਰਭੂ ਨੂੰ ਮਿਲ ਪੈਂਦੇ ਹਨ) ਉਹ ਉਸ ਦੀ ਦਰਗਾਹ ਵਿਚ ਸੋਭਾ ਹਾਸਲ ਕਰ ਲੈਂਦੇ ਹਨ, ਉਹ ਉਥੇ ਬਾਂਹ ਹੁਲਾਰ ਕੇ ਤੁਰਦੇ ਹਨ (ਮੌਜ-ਆਨੰਦ ਵਿਚ ਰਹਿੰਦੇ ਹਨ) ॥੭॥

ਪਦ ਅਰਥ ਬਾਹ ਲੁਡਾਰੀਆ = ਬਾਹ ਹੁਲਾਰਦੇ ਹਨ ॥੭॥

SikhNet (Spanish)He sido glorificado en la Corte del Señor, y ahora no puedo contener mi alegría. (7)

ਜਨ ਨਾਨਕ. ਲਧਾ ਰਤਨੁ; ਅਮੋਲੁ ਅਪਾਰੀਆ ॥

jan naanak. ladhaa ratan; amol apaareea |

Sant Singh KhalsaServant Nanak has received the invaluable and incomparable jewel.
Manmohan SinghSlave Nanak has found the unequalled and invaluable jewel.
Manmohan Singh (Punjabi)ਗੁਮਾਸ਼ਤੇ ਨਾਨਕ ਨੂੰ ਲਾਸਾਨੀ ਅਤੇ ਅਣਮੁੱਲਾ ਹੀਰਾ ਲੱਭ ਪਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਪਾਰ ਅਮੋਲ ਰਤਨ ਪ੍ਰਾਪਤਿ ਹੂਆ ਹੈ॥
Prof. Sahib Singhਹੇ ਦਾਸ ਨਾਨਕ! (ਆਖ-ਜਿਨ੍ਹਾਂ ਨੇ ਗੁਰੂ ਦਾ ਪੱਲਾ ਫੜਿਆ ਉਹਨਾਂ ਨੇ) ਪਰਮਾਤਮਾ ਦਾ ਬੇਅੰਤ ਕੀਮਤੀ ਨਾਮ-ਰਤਨ ਹਾਸਲ ਕਰ ਲਿਆ।

ਪਦ ਅਰਥ ਅਮੋਲੁ = ਜਿਸ ਦਾ ਮੁੱਲ ਨਾਹ ਪਾਇਆ ਜਾ ਸਕੇ। ਅਪਾਰੀਆ = ਬੇਅੰਤ।

SikhNet (Spanish)Dice Nanak, el Sirviente del Señor, ha encontrado la Joya del Nombre,

ਗੁਰ ਸੇਵਾ. ਭਉਜਲੁ ਤਰੀਐ; ਕਹਉ ਪੁਕਾਰੀਆ ॥੮॥੧੨॥

gur sevaa. bhaujal tareeai; khau pukaareea |8|12|

Sant Singh KhalsaServing the Guru, I cross over the terrifying world-ocean; I proclaim this loudly to all. ||8||12||
Manmohan SinghThrough Guru's service the dreadful world-ocean is crossed. Unto all I proclaim loudly.
Manmohan Singh (Punjabi)ਗੁਰਾਂ ਦੀ ਘਾਲ ਰਾਹੀਂ ਭਿਆਨਕ ਸੰਸਾਰ ਸਮੁੰਦਰ ਪਾਰ ਕੀਤਾ ਜਾਂਦਾ ਹੈ। ਮੈਂ ਸਮੂਹ ਨੂੰ ਉੱਚੀ ਬੋਲ ਕੇ ਦੱਸਦਾ ਹਾਂ।
Fareedkot Teekaਹੇ ਭਾਈ! ਮੈਂ ਪੁਕਾਰ ਕਰ ਕਹਤਾ ਹੂੰ। ਗੁਰੋਂ ਕੀ ਸੇਵਾ ਸੇ ਸੰਸਾਰ ਸਮੁੰਦਰ ਤਰੀਤਾ ਹੈ, ਤਾਂ ਤੇ ਗੁਰੋਂ ਕੀ ਸੇਵਾ ਕਰਨੀ ਚਾਹੀਏ॥੮॥੧॥੧੨॥☬ਜਿਸ ਪ੍ਰਕਾਰ ਗੁਰਮੁਖਿ ਜਗਤ ਸਮੁੰਦਰ ਸੇ ਤਰੇ ਹੈਂ, ਸੋ ਉਪਦੇਸ਼ ਹੈ:
Prof. Sahib Singh(ਹੇ ਭਾਈ!) ਮੈਂ ਪੁਕਾਰ ਕੇ ਆਖਦਾ ਹਾਂ ਕਿ ਗੁਰੂ ਦੀ ਸਰਨ ਪਿਆਂ ਸੰਸਾਰ-ਸਮੁੰਦਰ ਤੋਂ (ਬੇ-ਦਾਗ਼ ਰਹਿ ਕੇ) ਪਾਰ ਲੰਘ ਜਾਈਦਾ ਹੈ ॥੮॥੧੨॥

ਪਦ ਅਰਥ ਭਉਜਲੁ = ਸੰਸਾਰ-ਸਮੁੰਦਰ। ਤਰੀਐ = ਤਰਿਆ ਜਾ ਸਕਦਾ ਹੈ। ਕਹਉ = ਕਹਉਂ, ਮੈਂ ਆਖਦਾ ਹਾਂ। ਪੁਕਾਰੀਆ = ਪੁਕਾਰ ਕੇ ॥੮॥

SikhNet (Spanish)Invaluable e Infinito. Y ve, esto Él lo proclama a todos.(8-12)

Open this shabad (19 lines, Angs 240-241) →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
Prof. Sahib Singhਰਾਗ ਗਉੜੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Gauri Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਨਾਰਾਇਣ; ਹਰਿ ਰੰਗ ਰੰਗੋ ॥

naaraaein; har rang rango |

Sant Singh KhalsaDye yourself in the color of the Lord's Love.
Manmohan SinghDye thyself with the love of Lord God.
Manmohan Singh (Punjabi)ਤੂੰ ਆਪਣੇ ਆਪ ਨੂੰ ਵਾਹਿਗੁਰੂ ਸੁਆਮੀ ਦੀ ਪ੍ਰੀਤ ਨਾਲ ਰੰਗ।
Fareedkot Teekaਹੇ ਭਾਈ! ਨਾਰਾਇਣ ਹਰੀ ਕੇ ਪ੍ਰੇਮ ਮੇਂ ਅਪਨੇ ਮਨ ਕੋ ਰੰਗੋ॥
Prof. Sahib Singh(ਹੇ ਭਾਈ!) ਹਰੀ-ਪਰਮਾਤਮਾ ਦੇ ਪਿਆਰ-ਰੰਗ ਵਿਚ ਆਪਣੇ ਮਨ ਨੂੰ ਰੰਗ।

ਪਦ ਅਰਥ ਰੰਗੋ = ਰੰਗਹੁ, ਰੰਗ ਚਾੜ੍ਹੋ ।

SikhNet (Spanish)Estate imbuido en el Amor del Señor,

ਜਪਿ ਜਿਹਵਾ; ਹਰਿ ਏਕ ਮੰਗੋ ॥੧॥ ਰਹਾਉ ॥

jap jihavaa; har ek mango |1| rahaau |

Sant Singh KhalsaChant the Name of the One Lord with your tongue, and ask for Him alone. ||1||Pause||
Manmohan SinghRepeat thou the Name of God with thy tongue and ask for Him alone. Pause.
Manmohan Singh (Punjabi)ਤੂੰ ਆਪਣੀ ਜੀਭ ਨਾਲ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ, ਅਤੇ ਕੇਵਲ ਉਸੇ ਦੀ ਹੀ ਯਾਚਨਾ ਕਰ। ਠਹਿਰਾਉ।
Fareedkot Teekaਔਰ ਜਿਹਵਾ ਕਰ ਕੇ ਜਪਨਾ ਏਕ ਹਰੀ ਕਾ ਮੰਗੋ, ਵਾ ਜਿਹਵਾ ਕਰ ਕੇ ਏਕ ਹਰੀ ਕੋ ਜਪੋ ਪੁਨਾ ਉਸੀ ਸੇ ਮਾਂਗੋ॥੧॥ ਰਹਾਉ ॥
Prof. Sahib Singhਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਜਪ, ਹਰੀ ਦੇ ਦਰ ਤੋਂ ਉਸ ਦਾ ਨਾਮ ਮੰਗ ॥੧॥ ਰਹਾਉ ॥
SikhNet (Spanish)pronuncia Su Nombre con tus labios, y pide por Él solamente. (1-Pausa)

ਤਜਿ ਹਉਮੈ; ਗੁਰ ਗਿਆਨ ਭਜੋ ॥

taj haumai; gur giaan bhajo |

Sant Singh KhalsaRenounce your ego, and dwell upon the spiritual wisdom of the Guru.
Manmohan SinghEschew thy ego and reflect upon the Guru given Divine Knowledge.
Manmohan Singh (Punjabi)ਆਪਣੀ ਹੰਗਤਾ ਨੂੰ ਛੱਡ ਅਤੇ ਗੁਰਾਂ ਦੇ ਬਖਸ਼ੇ ਹੋਏ ਬ੍ਰਹਿਮ ਵਿਚਾਰ ਨੂੰ ਸੋਚ ਸਮਝ।
Fareedkot Teekaਹੰਕਾਰ ਕੋ ਤਿਆਗ ਕਰ ਗੁਰੋਂ ਕੇ ਗਿਆਨ ਕੋ (ਭਜੋ) ਸੇਵਨ ਕਰੋ॥
Prof. Sahib Singh(ਹੇ ਭਾਈ!) ਗੁਰੂ ਦੇ ਬਖ਼ਸ਼ੇ ਗਿਆਨ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਪਰਮਾਤਮਾ ਦਾ ਨਾਮ ਸਿਮਰ।

ਪਦ ਅਰਥ ਤਜਿ = ਤਜ ਕੇ। ਭਜੋ = ਭਜਹੁ, ਯਾਦ ਕਰੋ।

SikhNet (Spanish)Quita de en medio tu ego, y habita en la Sabiduría del Guru.

ਮਿਲਿ ਸੰਗਤਿ; ਧੁਰਿ ਕਰਮ ਲਿਖਿਓ ॥੧॥

mil sangat; dhur karam likhio |1|

Sant Singh KhalsaThose who have such pre-ordained destiny, join the Sangat, the Holy Congregation. ||1||
Manmohan SinghThey alone, in whose eternal lot it is so writ, meet the society of Saints.
Manmohan Singh (Punjabi)ਕੇਵਲ ਉਹੀ ਜਿਨ੍ਹਾਂ ਦੇ ਮੁਢਲੇ ਭਾਗਾਂ ਵਿੱਚ ਇਸ ਤਰ੍ਹਾਂ ਲਿਖਿਆ ਹੁੰਦਾ ਹੈ, ਸਤਿਸੰਗਤ ਨਾਲ ਜੁੜਦੇ ਹਨ।
Fareedkot Teekaਪਰੰਤੂ ਗੁਰੋਂ ਕੀ ਸੰਗਤ ਤੌ ਮਿਲਤੀ ਹੈ ਜੇ ਆਦਿ ਸੇ ਸ਼ੁਭ ਕਰਮ ਲਿਖਿਆ ਹੂਆ ਹੋਵੇ॥੧॥
Prof. Sahib Singhਜਿਸ ਮਨੁੱਖ ਦੇ ਮੱਥੇ ਉਤੇ ਧੁਰ ਦਰਗਾਹੋਂ ਬਖ਼ਸ਼ਸ਼ ਦਾ ਲੇਖ ਲਿਖਿਆ ਜਾਂਦਾ ਹੈ, ਉਹ ਸਾਧ ਸੰਗਤਿ ਵਿਚ ਮਿਲ ਕੇ (ਹਉਮੈ ਦੂਰ ਕਰਦਾ ਹੈ ਤੇ ਹਰਿ-ਨਾਮ ਜਪਦਾ ਹੈ) ॥੧॥

ਪਦ ਅਰਥ ਮਿਲਿ = ਮਿਲ ਕੇ। ਧੁਰਿ = ਪ੍ਰਭੂ ਦੀ ਦਰਗਾਹ ਤੋਂ। ਕਰਮ = ਬਖ਼ਸ਼ਸ਼ ॥੧॥

SikhNet (Spanish)Si así es el Decreto de la Eternidad, uno viene a tomar parte en la Saad Sangat, la Sociedad de los Santos. (1)

ਜੋ ਦੀਸੈ; ਸੋ ਸੰਗਿ. ਨ ਗਇਓ ॥

jo deesai; so sang. na geo |

Sant Singh KhalsaWhatever you see, shall not go with you.
Manmohan SinghWhatever is seen, that goes not with the man.
Manmohan Singh (Punjabi)ਜਿਹੜਾ ਕੁਛ ਭੀ ਦਿਸਦਾ ਹੈ, ਉਹ ਬੰਦੇ ਦੇ ਨਾਲ ਨਹੀਂ ਜਾਂਦਾ।
Fareedkot Teekaਜੋ ਸੰਨਬੰਧੀਓਂ ਕਾ ਸਮੁਦਾਇ ਔਰ ਵਿਭੂਤੀ ਕਾ ਵਿਸਥਾਰ ਦੇਖਾਈ ਦੇਤਾ ਹੈ, ਸੋ ਕਿਸੀ ਕੇ ਸਾਥ ਨਹੀਂ ਗਾਇਆ॥
Prof. Sahib Singh(ਹੇ ਭਾਈ! ਜਗਤ ਵਿਚ ਅੱਖੀਂ) ਜੋ ਕੁਝ ਦਿੱਸ ਰਿਹਾ ਹੈ, ਇਹ ਕਿਸੇ ਦੇ ਭੀ ਨਾਲ ਨਹੀਂ ਜਾਂਦਾ,

ਪਦ ਅਰਥ ਸੰਗਿ = ਨਾਲ।

SikhNet (Spanish)Todo lo que parece ser la tangible realidad, no nos acompaña después de la muerte.

ਸਾਕਤੁ ਮੂੜੁ ਲਗੇ; ਪਚਿ ਮੁਇਓ ॥੨॥

saakat moorr lage; pach mueo |2|

Sant Singh KhalsaThe foolish, faithless cynics are attached - they waste away and die. ||2||
Manmohan SinghAttached therewith the foolish mammon-worshipper putrefies and dies.
Manmohan Singh (Punjabi)ਉਸ ਨਾਲ ਜੁੜ ਕੇ ਮੂਰਖ ਮਾਇਆਂ ਦਾ ਪੁਜਾਰੀ ਗਲ ਸੜ ਕੇ ਮਰ ਜਾਂਦਾ ਹੈ।
Fareedkot Teekaਜੋ ਸਾਕਤੁ ਮੂਰਖ ਹੈ, ਸੋ ਨਾਸ ਰੂਪ ਪਦਾਰਥੋਂ ਮੇਂ ਲਾਗਾ ਹੂਆ ਪਚ ਕਰ ਮੂਆ ਹੈ॥੨॥
Prof. Sahib Singhਪਰ ਮੂਰਖ ਮਾਇਆ-ਵੇੜ੍ਹਿਆ ਮਨੁੱਖ (ਇਸ ਦਿੱਸਦੇ ਪਿਆਰ ਵਿਚ) ਲੱਗ ਕੇ ਖ਼ੁਆਰ ਹੋ ਕੇ ਆਤਮਕ ਮੌਤ ਸਹੇੜਦਾ ਹੈ ॥੨॥

ਪਦ ਅਰਥ ਸਾਕਤੁ = ਰੱਬ ਨਾਲੋਂ ਟੁੱਟਾ ਹੋਇਆ ਮਨੁੱਖ। ਲਗੇ = ਲਗਿ, ਲੱਗ ਕੇ। ਪਚਿ = ਖ਼ੁਆਰ ਹੋ ਕੇ ॥੨॥

SikhNet (Spanish)Los que alaban a Maya son apegados a ella y con el tiempo son destruidos. (2)

ਮੋਹਨ ਨਾਮੁ; ਸਦਾ ਰਵਿ ਰਹਿਓ ॥

mohan naam; sadaa rav rahio |

Sant Singh KhalsaThe Name of the Fascinating Lord is all-pervading forever.
Manmohan SinghThe Name of the Fascinating Lord is ever pervading.
Manmohan Singh (Punjabi)ਮੋਹਿਤ ਕਰਨਹਾਰ ਸਾਈਂ ਦਾ ਨਾਮ ਹਮੇਸ਼ਾਂ ਲਈ ਵਿਆਪਕ ਹੈ।
Fareedkot Teekaਜੋ ਮੋਹਨ ਔਰ (ਸਦਾ) ਨਿਤ ਰੂਪ ਪੁਨਾ ਸਰਬ ਮੇਂ ਰਵ ਰਹਿਆ ਹੈ॥
Prof. Sahib Singh(ਹੇ ਭਾਈ!) ਮੋਹਨ-ਪ੍ਰਭੂ ਦਾ ਨਾਮ, ਜੋ ਸਦਾ ਹਰ ਥਾਂ ਵਿਆਪ ਰਿਹਾ ਹੈ,

ਪਦ ਅਰਥ ਮੋਹਨ ਨਾਮੁ = ਮੋਹਨ ਦਾ ਨਾਮ। ਰਵਿ ਰਹਿਓ = ਵਿਆਪਕ ਹੈ, ਹਰ ਥਾਂ ਮੌਜੂਦ ਹੈ।

SikhNet (Spanish)El Nombre del Bello Señor prevalece a través de todo y para toda la Eternidad.

ਕੋਟਿ ਮਧੇ; ਕਿਨੈ ਗੁਰਮੁਖਿ ਲਹਿਓ ॥੩॥

kott madhe; kinai guramukh lahio |3|

Sant Singh KhalsaAmong millions, how rare is that Gurmukh who attains the Name. ||3||
Manmohan SinghAmongst million, there is hardly one, who through the Guru, attains to the Name.
Manmohan Singh (Punjabi)ਕ੍ਰੋੜਾਂ ਵਿਚੋਂ ਕੋਈ ਇਕ ਅੱਧ ਹੀ ਗੁਰਾਂ ਦੇ ਰਾਹੀਂ ਨਾਮ ਨੂੰ ਪ੍ਰਾਪਤ ਹੁੰਦਾ ਹੈ।
Fareedkot Teekaਤਿਸ ਕਾ ਨਾਮ ਕ੍ਰੋੜੋਂ ਮੇਂ ਸੇ ਕਿਸੀ ਵਿਰਲੇ ਨੇ ਹੀ ਲੀਆ ਹੈ॥੩॥
Prof. Sahib Singhਕ੍ਰੋੜਾਂ ਵਿਚੋਂ ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪ੍ਰਾਪਤ ਕੀਤਾ ਹੈ ॥੩॥

ਪਦ ਅਰਥ ਲਹਿਓ = ਲੱਭਾ ॥੩॥

SikhNet (Spanish)Sin embargo, extraordinario es aquél que, de entre millones, Lo ha obtenido por la Gracia del Guru.(3)

ਹਰਿ ਸੰਤਨ; ਕਰਿ ਨਮੋ ਨਮੋ ॥

har santan; kar namo namo |

Sant Singh KhalsaGreet the Lord's Saints humbly, with deep respect.
Manmohan SinghMake obeisance, obeisance, unto God's Saints.
Manmohan Singh (Punjabi)ਨਮਸਕਾਰ, ਨਮਸਕਾਰਕਰ ਰੱਬ ਦੇ ਸ਼ਾਧੂਆਂ ਨੂੰ।
Fareedkot Teekaਤਾਂ ਤੇ ਨਾਮ ਲੈਣੇ ਵਾਲੇ ਜੋ ਹਰੀ ਕੇ ਸੰਤ ਹੈਂ ਤਿਨ ਕੋ ਮਨ ਕਰ ਕੇ ਨਮੋ ਔਰ ਬਾਣੀ ਕਰ (ਨਮੋ) ਨਮਸਕਾਰ ਕਰੋ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਸੇਵਕ ਸੰਤ ਜਨਾਂ ਨੂੰ ਸਦਾ ਸਦਾ ਨਮਸਕਾਰ ਕਰਦਾ ਰਹੁ,

ਪਦ ਅਰਥ ਨਮੋ = ਨਮਸਕਾਰ।

SikhNet (Spanish)Póstrate en Reverencia ante los Santos del Señor,

ਨਉ ਨਿਧਿ ਪਾਵਹਿ; ਅਤੁਲੁ ਸੁਖੋ ॥੪॥

nau nidh paaveh; atul sukho |4|

Sant Singh KhalsaYou shall obtain the nine treasures, and receive infinite peace. ||4||
Manmohan SinghThus shalt thou receive nine treasures and infinite peace.
Manmohan Singh (Punjabi)ਇੰਜ ਤੂੰ ਨੌ ਖ਼ਜ਼ਾਨੇ ਅਤੇ ਅੰਨਤ ਆਰਾਮ ਪਾ ਲਵੇਗਾ।
Fareedkot Teekaਕਿਉਂਕਿ ਨਉ ਨਿਧਿ ਔਰ ਅਤੁਲ ਸੁਖ ਪਾਵੋਗੇ॥੪॥
Prof. Sahib Singhਤੂੰ ਬੇਅੰਤ ਸੁਖ ਪਾਏਂਗਾ , ਤੈਨੂੰ ਉਹ ਨਾਮ ਮਿਲ ਜਾਏਗਾ ਜੋ, ਮਾਨੋ, ਧਰਤੀ ਦੇ ਨੌ ਹੀ ਖ਼ਜ਼ਾਨੇ ਹੈ ॥੪॥

ਪਦ ਅਰਥ ਪਾਵਹਿ = ਤੂੰ ਪਾਏਂਗਾ। ਨਉ ਨਿਧਿ = (ਧਰਤੀ ਦੇ ਸਾਰੇ ਹੀ) ਨੌ ਖ਼ਜ਼ਾਨੇ ॥੪॥

SikhNet (Spanish)y recolecta en tu propio ser los Nueve Tesoros del Nombre y la Paz Infinita. (4)

ਨੈਨ ਅਲੋਵਉ; ਸਾਧ ਜਨੋ ॥

nain alovau; saadh jano |

Sant Singh KhalsaWith your eyes, behold the holy people;
Manmohan Singhwith thine eyes, behold the holy men.
Manmohan Singh (Punjabi)ਆਪਣੀਆਂ ਅੱਖਾਂ ਨਾਲ ਪਵਿੱਤ੍ਰ ਪੁਰਸ਼ਾ ਨੂੰ ਤੱਕ।
Fareedkot Teekaਯਾਂ ਤੇ ਨੇਤ੍ਰੋਂ ਸੇ ਸਾਧੂ ਜਨੋਂ ਕਾ ਦਰਸਨ (ਅਲੋਵਉ) ਦੇਖੋ॥
Prof. Sahib Singhਹੇ ਸਾਧ ਜਨੋ! (ਮੇਰੀ ਤਾਂ ਇਹੀ ਅਰਦਾਸ ਹੈ ਕਿ) ਮੈਂ ਆਪਣੀਆਂ ਅੱਖਾਂ ਨਾਲ (ਉਹਨਾਂ ਦਾ) ਦਰਸਨ ਕਰਦਾ ਰਹਾਂ (ਜੋ ਨਾਮ ਜਪਦੇ ਹਨ।)

ਪਦ ਅਰਥ ਅਲੋਵਉ = ਮੈਂ ਵੇਖਦਾ ਹਾਂ, ਅਲੋਵਉਂ।

SikhNet (Spanish)Mis ojos buscan tener la Visión de los Santos,

ਹਿਰਦੈ ਗਾਵਹੁ; ਨਾਮ ਨਿਧੋ ॥੫॥

hiradai gaavahu; naam nidho |5|

Sant Singh Khalsain your heart, sing the treasure of the Naam. ||5||
Manmohan SinghWithin thy mind, sing the praise of the Name-treasure.
Manmohan Singh (Punjabi)ਆਪਣੇ ਮਨ ਅੰਦਰ ਨਾਮ-ਖ਼ਜ਼ਾਨੇ ਦਾ ਜਾਇਸ ਗਾਇਨ ਕਰ।
Fareedkot Teekaਔਰ ਹਰੀ ਕਾ ਨਾਮੁ ਜੋ ਨਿਧ ਰੂਪ ਹੈ ਹਿਰਦੇ ਮੇਂ ਤਿਸ ਕੋ ਗਾਵੋ, ਭਾਵ ਚਿੰਤਨ ਕਰੋ॥੫॥
Prof. Sahib Singhਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਗਾਂਦੇ ਰਹੋ ਜੋ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ ॥੫॥

ਪਦ ਅਰਥ ਨਿਧੋ = ਨਿਧਿ, ਖ਼ਜ਼ਾਨਾ ॥੫॥

SikhNet (Spanish)y mi corazón canta el Tesoro del Nombre. (5)

ਕਾਮ ਕ੍ਰੋਧ ਲੋਭੁ ਮੋਹੁ ਤਜੋ ॥

kaam krodh lobh mohu tajo |

Sant Singh KhalsaAbandon sexual desire, anger, greed and emotional attachment.
Manmohan SinghAbandon lust, wrath, avarice and worldly love.
Manmohan Singh (Punjabi)ਲਿੰਗ ਚੇਸ਼ਟਾ, ਗੁੱਸਾ, ਲਾਲਚ ਤੇ ਸੰਸਾਰੀ ਮਮਤਾ ਨੂੰ ਛੱਡ ਦੇ।
Fareedkot Teekaਕਾਮ ਤਥਾ ਕ੍ਰੋਧ, ਲੋਭ ਔਰ ਮੋਹ ਕੋ ਤਿਆਗੋ॥
Prof. Sahib Singh(ਹੇ ਭਾਈ! ਆਪਣੇ ਮਨ ਵਿਚੋਂ) ਕਾਮ, ਕ੍ਰੋਧ, ਲੋਭ ਤੇ ਮੋਹ ਦੂਰ ਕਰੋ।

ਪਦ ਅਰਥ ਤਜੋ = ਤਿਆਗੋ।

SikhNet (Spanish)Deshazte de una vez por todas de la lujuria, del enojo,

ਜਨਮ ਮਰਨ ਦੁਹੁ ਤੇ ਰਹਿਓ ॥੬॥

janam maran duhu te rahio |6|

Sant Singh KhalsaThus you shall be rid of both birth and death. ||6||
Manmohan SinghThus be rid of both birth and death.
Manmohan Singh (Punjabi)ਇਸ ਤਰ੍ਹਾਂ ਜੰਮਣ ਤੇ ਮਰਣ ਦੁਹਾ ਤੇ ਖਲਾਸੀ ਪਾ ਜਾ।
Fareedkot Teekaਕਿਯੋਂਕਿ ਜਿਸ ਨੇ ਤਿਆਗਿਆ ਹੈ, ਸੋ ਜਨਮ ਮਰਨ ਦੋਨੋਂ ਸੇ ਰਹਤ ਹੂਆ ਹੈ॥੬॥
Prof. Sahib Singh(ਜੇਹੜਾ ਮਨੁੱਖ ਇਹਨਾਂ ਵਿਕਾਰਾਂ ਨੂੰ ਮਿਟਾਂਦਾ ਹੈ) ਉਹ ਜਨਮ ਅਤੇ ਮਰਨ ਦੋਹਾਂ (ਦੇ ਗੇੜ) ਤੋਂ ਬਚ ਜਾਂਦਾ ਹੈ ॥੬॥

ਪਦ ਅਰਥ ਦੁਹੁ ਤੇ = ਦੋਹਾਂ ਤੋਂ। ਰਹਿਓ = ਬਚ ਜਾਂਦਾ ਹੈ ॥੬॥

SikhNet (Spanish)de la avaricia, de la vanidad, y trasciende el nacimiento y la muerte. (6)

ਦੂਖੁ ਅੰਧੇਰਾ; ਘਰ ਤੇ ਮਿਟਿਓ ॥

dookh andheraa; ghar te mittio |

Sant Singh KhalsaPain and darkness shall depart from your home,
Manmohan SinghDistress and darkness shall depart from thy home,
Manmohan Singh (Punjabi)ਦਰਦ ਤੇ ਹਨੇਰਾ ਤੇਰੇ ਗ੍ਰਹਿ ਤੋਂ ਦੂਰ ਹੋ ਜਾਣਗੇ,
Fareedkot Teekaਤਬ ਦੁਖ ਔਰ ਅਗਿਆਨ ਰੂਪੀ ਅੰਧੇਰਾ ਰਿਦੇ ਸੇ ਮਿਟ ਗਇਆ॥
Prof. Sahib Singh(ਹੇ ਭਾਈ!) ਉਸ ਦੇ ਹਿਰਦੇ-ਘਰ ਵਿਚੋਂ ਦੁਖ ਤੇ ਹਨੇਰਾ ਮਿਟ ਜਾਂਦਾ ਹੈ,

ਪਦ ਅਰਥ ਘਰਿ ਤੇ = ਹਿਰਦੇ-ਘਰ ਤੋਂ।

SikhNet (Spanish)Todos tus problemas y la oscuridad de tu casa se irán,

ਗੁਰਿ ਗਿਆਨੁ ਦ੍ਰਿੜਾਇਓ; ਦੀਪ ਬਲਿਓ ॥੭॥

gur giaan drirraaeo; deep balio |7|

Sant Singh Khalsawhen the Guru implants spiritual wisdom within you, and lights that lamp. ||7||
Manmohan Singhwhen, within thee, the Guru implants wisdom and lits the Divine lamp.
Manmohan Singh (Punjabi)ਜਦ ਤੇਰੇ ਅੰਦਰ ਗੁਰਾਂ ਨੇ ਸਿਆਣਪ ਇਸਬਿਤ ਕਰ ਦਿਤੀ ਅਤੇ ਈਸ਼ਵਰੀ ਜੋਤ ਰੋਸ਼ਨ ਕਰ ਦਿਤੀ।
Fareedkot Teekaਜਬ ਗੁਰੋਂ ਕਰ ਕੇ ਦ੍ਰਿੜਾਇਆ ਹੂਆ ਗ੍ਯਾਨ ਰੂਪ ਦੀਪਕ (ਬਲਿਓ) ਪ੍ਰਕਾਸਿਆ॥੭॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪੱਕੀ ਕਰ ਦਿੱਤੀ। ਉਸ ਦੇ ਅੰਦਰ (ਆਤਮਕ ਸੂਝ ਦਾ) ਦੀਵਾ ਜਗ ਪੈਂਦਾ ਹੈ ॥੭॥

ਪਦ ਅਰਥ ਗੁਰਿ = ਗੁਰੂ ਨੇ। ਦ੍ਰਿੜਾਇਓ = ਪੱਕਾ ਕਰ ਦਿੱਤਾ। ਦੀਪ = ਦੀਵਾ ॥੭॥

SikhNet (Spanish)y enalteciendo la Sabiduría del Guru, la Luz vendrá a tu mente. (7)

ਜਿਨਿ ਸੇਵਿਆ; ਸੋ ਪਾਰਿ ਪਰਿਓ ॥

jin seviaa; so paar pario |

Sant Singh KhalsaOne who serves the Lord crosses over to the other side.
Manmohan SinghHe, who serves the Lord crosses the sea of life.
Manmohan Singh (Punjabi)ਜੋ ਸੁਆਮੀ ਦੀ ਘਾਲ ਕਮਾਉਂਦਾ ਹੈ, ਉਹ ਜੀਵਨ ਦੇ ਸਾਗਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਜਿਸ ਨੇ ਸੇਵਿਆ ਹੈ, ਸੋ ਪੁਰਸ ਬਿਖੇ ਔਰ ਦੁਖੋਂ ਸੇ ਪਾਰ ਪੜਿਆ ਹੈ॥
Prof. Sahib Singhਜਿਸ ਮਨੁੱਖ ਨੇ ਪਰਮਾਤਮਾ ਦਾ ਸਿਮਰਨ ਕੀਤਾ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ।

ਪਦ ਅਰਥ ਜਿਨਿ = ਜਿਸ (ਮਨੁੱਖ) ਨੇ।

SikhNet (Spanish)Aquél que sirve al Maestro, nada hasta la otra orilla del mar de las existencias.

ਜਨ ਨਾਨਕ; ਗੁਰਮੁਖਿ ਜਗਤੁ ਤਰਿਓ ॥੮॥੧॥੧੩॥

jan naanak; guramukh jagat tario |8|1|13|

Sant Singh KhalsaO servant Nanak, the Gurmukh saves the world. ||8||1||13||
Manmohan SinghThrough the Guru, O slave Nanak, the entire world is saved.
Manmohan Singh (Punjabi)ਗੁਰਾਂ ਦੇ ਰਾਹੀਂ ਹੇ ਗੋਲੇ ਨਾਨਕ! ਸਾਰਾ ਸੰਸਾਰ ਬਚ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ (ਗੁਰਮੁਖਿ) ਗੁਰਾਂ ਦ੍ਵਾਰੇ ਜਗਤ ਕੋ ਤਰ ਗਿਆ ਹੈ॥੮॥੧॥੧੩॥☬ਸ੍ਵੈ ਅਨਭਵ ਸਿਧਾਂਤ ਜਨਾਵਤੇ ਹੂਏ ਪਰਮੇਸ੍ਵਰ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-) ਗੁਰੂ ਦੀ ਸਰਨ ਪੈ ਕੇ ਜਗਤ (ਸੰਸਾਰ-ਸਮੁੰਦਰ ਨੂੰ) ਤਰ ਜਾਂਦਾ ਹੈ ॥੮॥੧॥੧੩॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੮॥

SikhNet (Spanish)Oh, dice Nanak, el mundo entero es salvado a través del Guru. (8-1-13)

Open this shabad →

Shabad Guru Arjan Dev Ji Raag Gauree

ਮਹਲਾ ੫ ਗਉੜੀ ॥

mahalaa 5 gaurree |

Sant Singh KhalsaFifth Mehl, Gauree:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਹਰਿ ਹਰਿ. ਗੁਰੁ ਗੁਰੁ ਕਰਤ; ਭਰਮ ਗਏ ॥

har har. gur gur karat; bharam ge |

Sant Singh KhalsaDwelling upon the Lord, Har, Har, and the Guru, the Guru, my doubts have been dispelled.
Manmohan SinghMeditating on God's Name and the Great Guru, my doubts are dispelled.
Manmohan Singh (Punjabi)ਵਾਹਿਗੁਰੂ ਦੇ ਨਾਮ ਅਤੇ ਵਡੇ ਗੁਰਾਂ ਦਾ ਸਿਮਰਨ ਕਰਨ ਦੁਆਰਾ ਮੇਰਾ ਮੇਰੇ ਵਹਿਮ ਦੂਰ ਹੋ ਗਏ ਹਨ।
Fareedkot Teekaਹੇ ਭਾਈ! ਹਰਿ ਹਰਿ ਗੁਰ ਗੁਰ ਕਰਤੇ ਹੂਏ ਹਮਾਰੇ ਭ੍ਰਮ ਚਲੇ ਗਏ ਹੈਂ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਦਿਆਂ, ਗੁਰੂ ਗੁਰੂ ਕਰਦਿਆਂ ਮੇਰੇ ਮਨ ਦੀਆਂ ਸਾਰੀਆਂ ਭਟਕਣਾਂ ਦੂਰ ਹੋ ਗਈਆਂ ਹਨ,

ਪਦ ਅਰਥ ਕਰਤੁ = ਕਰਦਿਆਂ, ਜਪਦਿਆਂ। ਭਰਮ = ਸਭ ਭਟਕਣਾਂ।

SikhNet (Spanish)Habitando en el Señor y en el Guru, mis dudas fueron resueltas,

ਮੇਰੈ ਮਨਿ; ਸਭਿ ਸੁਖ ਪਾਇਓ ॥੧॥ ਰਹਾਉ ॥

merai man; sabh sukh paaeo |1| rahaau |

Sant Singh KhalsaMy mind has obtained all comforts. ||1||Pause||
Manmohan SinghMy soul has obtained all the comforts. Pause.
Manmohan Singh (Punjabi)ਮੇਰੀ ਆਤਮਾ ਨੇ ਸਾਰੇ ਆਰਾਮ ਪਰਾਪਤ ਕਰ ਲਏ ਹਨ। ਠਹਿਰਾਉ।
Fareedkot Teekaਅਬ ਮੇਰੇ ਮਨ ਨੇ ਸਰਬ ਸੁਖ ਪਾਇਆ ਹੈ॥੧॥ ਰਹਾਉ ॥
Prof. Sahib Singhਤੇ ਮੇਰੇ ਮਨ ਨੇ ਸਾਰੇ ਹੀ ਸੁਖ ਪ੍ਰਾਪਤ ਕਰ ਲਏ ਹਨ ॥੧॥ ਰਹਾਉ ॥

ਪਦ ਅਰਥ ਮੇਰੈ ਮਨਿ = ਮੇਰੇ ਮਨ ਨੇ। ਸਭਿ = ਸਾਰੇ ॥੧॥ ਰਹਾਉ ॥

SikhNet (Spanish)y mi mente descansó en Paz. (1-Pausa)

ਬਲਤੋ ਜਲਤੋ ਤਉਕਿਆ; ਗੁਰ ਚੰਦਨੁ ਸੀਤਲਾਇਓ ॥੧॥

balato jalato taukiaa; gur chandan seetalaaeo |1|

Sant Singh KhalsaI was burning, on fire, and the Guru poured water on me; He is cooling and soothing, like the sandalwood tree. ||1||
Manmohan SinghOn me, smouldering and burning, the Guru has sprinkled water the Guru is cool like Sandal.
Manmohan Singh (Punjabi)ਮੈਂ ਸੁਲਘਦੇ ਤੇ ਸੜਦੇ ਉਤੇ ਗੁਰਾਂ ਨੇ ਪਾਣੀ ਛਿੜਕਿਆਂ ਹੈ। ਗੁਰੂ ਜੀ ਚੰਨਣ ਵਾਞ ਸੀਤਲ ਹਨ।
Fareedkot Teekaਅਪਨੇ ਸੰਕਲਪਾਂ ਰੂਪੀ (ਬਲਤੋ) ਪ੍ਰਜੁਲਤ ਜੋ ਵੈਸੰਤਰ ਥਾ ਤਿਸ ਵਿਖੇ (ਜਲਤੋ) ਦਗਧ ਹੋ ਰਹਾ ਥਾ। ਜਬ ਮੇਰੇ ਅੰਤਸਕਰਨ ਮੇਂ ਗੁਰੋਂ ਨੇ ਉਪਦੇਸ਼ ਰੂਪੀ ਚੰਦਨ (ਤਉਕਿਆ) ਛਿੜਕਿਆ ਤਬ ਰਿਦਾ ਸਾਂਤਿ ਹੂਆ॥੧॥
Prof. Sahib Singh(ਹੇ ਭਾਈ! ਮਨ ਵਿਕਾਰਾਂ ਵਿਚ) ਸੜ ਰਿਹਾ ਸੀ, ਬਲ ਰਿਹਾ ਸੀ, (ਜਦੋਂ) ਗੁਰੂ ਦਾ ਸ਼ਬਦ-ਚੰਦਨ (ਘਸਾ ਕੇ ਇਸ ਤੇ) ਛਿਣਕਿਆ ਤਾਂ ਇਹ ਮਨ ਠੰਢਾ-ਠਾਰ ਹੋ ਗਿਆ ॥੧॥

ਪਦ ਅਰਥ ਬਲਤੋ = ਬਲਦਾ। ਤਉਕਿਆ = ਛਿਣਕਿਆ। ਗੁਰ ਚੰਦਨੁ = ਗੁਰੂ ਦਾ ਸ਼ਬਦ-ਚੰਦਨ ॥੧॥

SikhNet (Spanish)Estaba quemándome en la hoguera, y el Guru vertió el agua sobre mí. Mi Guru es fragante, como el árbol frondoso. (1)

ਅਗਿਆਨ ਅੰਧੇਰਾ ਮਿਟਿ ਗਇਆ; ਗੁਰ ਗਿਆਨੁ ਦੀਪਾਇਓ ॥੨॥

agiaan andheraa mitt geaa; gur giaan deepaaeo |2|

Sant Singh KhalsaThe darkness of ignorance has been dispelled; the Guru has lit the lamp of spiritual wisdom. ||2||
Manmohan SinghMy darkness of ignorance is dispelled, with the Guru's lamp of Divine Knowledge.
Manmohan Singh (Punjabi)ਗੁਰਾਂ ਦੇ ਬ੍ਰਹਿਮ-ਗਿਆਤ ਦੀ ਜੋਤ ਦੇ ਨਾਲ ਮੇਰਾ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਗਿਆ ਹੈ।
Fareedkot Teekaਜਬ ਗੁਰੋਂ ਨੇ ਗਿਆਨ ਸੂਰਜ ਕਾ (ਦੀਪਾਇਓ) ਪ੍ਰਕਾਸ ਕੀਆ ਉਸੀ ਕਾਲ ਮੇਂ ਅਗਿਆਨ ਅੰਧੇਰਾ ਮਿਟ ਗਿਆ॥੨॥
Prof. Sahib Singh(ਹੇ ਭਾਈ!) ਜਦੋਂ ਗੁਰੂ ਦਾ ਬਖ਼ਸ਼ਿਆ ਗਿਆਨ (ਮਨ ਵਿਚ) ਰੌਸ਼ਨ ਹੋਇਆ ਤਾਂ (ਮਨ ਵਿਚੋਂ) ਅਗਿਆਨ ਦਾ ਹਨੇਰਾ ਦੂਰ ਹੋ ਗਿਆ ॥੨॥

ਪਦ ਅਰਥ ਦੀਪਾਇਓ = ਜਗ ਪਿਆ, ਰੌਸ਼ਨ ਹੋ ਗਿਆ ॥੨॥

SikhNet (Spanish)Mira, la oscuridad de la ignorancia es disipada, y dentro de mí brilla la Luz de la Sabiduría del Guru. (2)

ਪਾਵਕੁ ਸਾਗਰੁ ਗਹਰੋ; ਚਰਿ ਸੰਤਨ ਨਾਵ. ਤਰਾਇਓ ॥੩॥

paavak saagar gaharo; char santan naav. taraaeo |3|

Sant Singh KhalsaThe ocean of fire is so deep; the Saints have crossed over, in the boat of the Lord's Name. ||3||
Manmohan SinghThe sea of fire is deep, embarking on the Name boat, the Saints have ferried me across.
Manmohan Singh (Punjabi)ਅੱਗ ਦਾ ਸਮੁੰਦਰ ਡੂੰਘਾ ਹੈ, ਨਾਮ ਦੀ ਬੇੜੀ ਉਤੇ ਚੜ੍ਹ ਕੇ ਸਾਧੂਆਂ ਨੇ ਮੇਰਾ ਪਾਰ ਉਤਾਰਾ ਕਰ ਦਿੱਤਾ ਹੈ।
Fareedkot Teekaਦੁਖੋਂ ਰੂਪੀ ਅਗਨੀ ਕਾ ਸਾਗਰ ਜੋ ਸੰਸਾਰ (ਗਹਰੋ) ਡੂੰਘਾ ਹੈ ਸੰਤ ਜਨੋਂ ਨੇ ਭਗਤੀ ਰੂਪੀ ਨੌਕਾ ਪਰ ਚੜਾਇ ਕਰ ਤਰਾਇ ਲੀਆ॥੩॥☬ਪ੍ਰਸ਼ਨ: ਆਪ ਕੌਨ ਕਰਮ ਕੀਆ ਥਾ?☬ਉੱਤਰ:
Prof. Sahib Singh(ਹੇ ਭਾਈ!) ਇਹ ਡੂੰਘਾ ਸੰਸਾਰ-ਸਮੁੰਦਰ (ਵਿਕਾਰਾਂ ਦੀ ਤਪਸ਼ ਨਾਲ) ਅੱਗ (ਹੀ ਅੱਗ ਬਣਿਆ ਪਿਆ ਸੀ) ਮੈਂ ਸਾਧ-ਸੰਗਤਿ-ਬੇੜੀ ਵਿਚ ਚੜ੍ਹ ਕੇ ਇਸ ਤੋਂ ਪਾਰ ਲੰਘ ਆਇਆ ਹਾਂ ॥੩॥

ਪਦ ਅਰਥ ਪਾਵਕੁ = ਅੱਗ। ਸਾਗਰੁ = ਸਮੁੰਦਰ। ਗਹਰੋ = ਡੂੰਘਾ। ਚਰਿ = ਚੜ੍ਹ ਕੇ। ਨਾਵ = ਬੇੜੀ ॥੩॥

SikhNet (Spanish)El mar de fuego es hondo; es el barco de los Santos, el que nos puede llevar a través. (3)

ਨਾ ਹਮ ਕਰਮ. ਨ ਧਰਮ ਸੁਚ; ਪ੍ਰਭਿ ਗਹਿ ਭੁਜਾ ਆਪਾਇਓ ॥੪॥

naa ham karam. na dharam such; prabh geh bhujaa aapaaeo |4|

Sant Singh KhalsaI have no good karma; I have no Dharmic faith or purity. But God has taken me by the arm, and made me His own. ||4||
Manmohan SinghIn me there is no Good deed, faith and piety. Taking me by the arm, the Lord has owned me.
Manmohan Singh (Punjabi)ਮੇਰੇ ਵਿੱਚ ਚੰਗੇ ਅਮਲ, ਈਮਾਨ ਤੇ ਪਵਿੱਤਰਤਾ ਨਹੀਂ। ਬਾਹੋਂ ਫੜ ਕੇ ਸੁਆਮੀ ਨੇ ਮੈਨੂੰ ਆਪਣਾ ਬਣਾ ਲਿਆ ਹੈ।
Fareedkot Teekaਹਮਨੇ ਨ ਕੁਛ ਕਰਮ ਕੀਆ ਹੈ ਔਰ ਨ ਧਰਮ ਕੀਆ ਹੈ ਅਰੁ ਨ ਪਵਿਤ੍ਰਤਾ ਕੀਨੀ ਹੈ। ਪ੍ਰਭੂ ਨੇ ਭੁਜਾ ਪਕੜ ਕਰ (ਆਪਾਇਓ) ਅਪਨਾ ਕਰ ਲੀਆ ਹੂੰ॥੪॥
Prof. Sahib Singh(ਹੇ ਭਾਈ!) ਮੇਰੇ ਪਾਸ ਨਾਹ ਕੋਈ ਕਰਮ ਨਾਹ ਧਰਮ ਨਾਹ ਪਵਿਤ੍ਰਤਾ (ਆਦਿਕ ਰਾਸਿ-ਪੂੰਜੀ) ਸੀ, ਪ੍ਰਭੂ ਨੇ ਮੇਰੀ ਬਾਂਹ ਫੜ ਕੇ (ਆਪ ਹੀ ਮੈਨੂੰ) ਆਪਣਾ (ਦਾਸ) ਬਣਾ ਲਿਆ ਹੈ ॥੪॥

ਪਦ ਅਰਥ ਸੁਚ = ਪਵਿਤ੍ਰਤਾ। ਪ੍ਰਭਿ = ਪ੍ਰਭੂ ਨੇ। ਗਹਿ = ਫੜ ਕੇ। ਭੁਜਾ = ਬਾਂਹ। ਆਪਾਇਓ = ਆਪਣਾ ਬਣਾ ਲਿਆ ॥੪॥

SikhNet (Spanish)Ni he cometido buenas acciones, ni tengo la aprobación de la religión, ni piedad en mí, sin embargo, el Señor me ha tomado de la mano y me ha hecho Suyo. (4)

ਭਉ ਖੰਡਨੁ ਦੁਖ ਭੰਜਨੋ; ਭਗਤਿ ਵਛਲ ਹਰਿ ਨਾਇਓ ॥੫॥

bhau khanddan dukh bhanjano; bhagat vachhal har naaeo |5|

Sant Singh KhalsaThe Destroyer of fear, the Dispeller of pain, the Lover of His Saints - these are the Names of the Lord. ||5||
Manmohan SinghThe Destroyer of fear, the Dispeller of pain and the Lover of His Saints, are the Names of God.
Manmohan Singh (Punjabi)ਡਰ ਨੂੰ ਨਾਸ ਕਰਨਹਾਰ, ਪੀੜ ਮੇਟਣ ਵਾਲਾ ਅਤੇ ਆਪਣੇ ਸੰਤਾਂ ਦਾ ਪਿਆਰਾ ਵਾਹਿਗੁਰੂ ਦੇ ਨਾਮ ਹਨ।
Fareedkot Teekaਭੈ ਕੇ ਖੰਡਨੇ ਵਾਲੇ ਔਰ ਦੁਖੋਂ ਕੇ ਦੂਰ ਕਰਨੇ ਵਾਲੇ, ਪੁਨਾ ਭਗਤੋਂ ਕੇ ਪਿਆਰੇ ਹਰੀ ਕੇ ਨਾਮੁ ਹੈਂ॥੫॥
Prof. Sahib Singh(ਹੇ ਭਾਈ!) ਭਗਤੀ ਨਾਲ ਪਿਆਰ ਕਰਨ ਵਾਲੇ ਹਰੀ ਦਾ ਉਹ ਨਾਮ ਜੋ ਹਰੇਕ ਕਿਸਮ ਦਾ ਡਰ ਤੇ ਦੁੱਖ ਨਾਸ ਕਰਨ ਦੇ ਸਮਰੱਥ ਹੈ (ਮੈਨੂੰ ਉਸ ਦੀ ਆਪਣੀ ਮਿਹਰ ਨਾਲ ਹੀ ਮਿਲ ਗਿਆ ਹੈ) ॥੫॥

ਪਦ ਅਰਥ ਭਉ ਖੰਡਨੁ = ਡਰ ਨਾਸ ਕਰਨ ਵਾਲਾ। ਭਗਤਿ ਵਛਲ ਹਰਿ ਨਾਇਓ = ਭਗਤੀ ਨਾਲ ਪਿਆਰ ਕਰਨ ਵਾਲੇ ਹਰੀ ਦਾ ਨਾਮ ॥੫॥

SikhNet (Spanish)El Naam, el Nombre del Señor es el Destructor de la tristeza y de la ansiedad; el Señor es el Amante de Sus Gurmukjs. (5)

ਅਨਾਥਹ ਨਾਥ ਕ੍ਰਿਪਾਲ ਦੀਨ; ਸੰਮ੍ਰਿਥ ਸੰਤ ਓਟਾਇਓ ॥੬॥

anaathah naath kripaal deen; samrith sant ottaaeo |6|

Sant Singh KhalsaHe is the Master of the masterless, Merciful to the meek, All-powerful, the Support of His Saints. ||6||
Manmohan SinghGod is the Master of the Masterless, Merciful to the meek, Omnipotent and the support of his Saints.
Manmohan Singh (Punjabi)ਵਾਹਿਗੁਰੂ ਨਿਖਸਮਿਆਂ ਦਾ ਖਸਮ, ਮਸਕੀਨਾਂ ਤੇ ਮਿਹਰਬਾਨ, ਸਰਬ-ਸ਼ਕਤੀਵਾਨ ਅਤੇ ਆਪਣੇ ਸਾਧੁਆਂ ਦਾ ਆਸਰਾ ਹੈ।
Fareedkot Teekaਪੂਰਬ ਉਕਤ ਜਾਨ ਕਰ ਐਸੇ ਬੇਨਤੀ ਕਰੀ: ਹੇ ਅਨਾਥੋਂ ਕੇ ਨਾਥ! ਹੇ ਦੀਨੋਂ ਪਰ ਕ੍ਰਿਪਾਲ! ਹੇ ਸਮਰਥ! ਤੂੰ ਸੰਤੋਂ ਕਾ (ਓਟਾਇਓਂ) ਆਸਰਾ ਰੂਪ ਹੈਂ॥੬॥
Prof. Sahib Singhਹੇ ਅਨਾਥਾਂ ਦੇ ਨਾਥ! ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਸੰਤਾਂ ਦੇ ਸਹਾਰੇ! ਹੇ ਪ੍ਰਭੂ ਪਾਤਿਸ਼ਾਹ! ॥੬॥

ਪਦ ਅਰਥ ਸੰਮ੍ਰਿਥ = ਸਭ ਤਾਕਤਾਂ ਦਾ ਮਾਲਕ। ਓਟਾਇਓ = ਆਸਰਾ ॥੬॥

SikhNet (Spanish)Él es el Apoyo de los que no se apoyan en nadie, es Bondadoso con los humildes; Él es Todopoderoso y el Refugio de los Santos.(6)

ਨਿਰਗੁਨੀਆਰੇ ਕੀ ਬੇਨਤੀ; ਦੇਹੁ ਦਰਸੁ ਹਰਿ ਰਾਇਓ ॥੭॥

niraguneeaare kee benatee; dehu daras har raaeo |7|

Sant Singh KhalsaI am worthless - I offer this prayer, O my Lord King: "Please, grant me the Blessed Vision of Your Darshan." ||7||
Manmohan SinghI, virtueless, Make a supplication, O Sovereign Lord, "Bless me with Thine Sight".
Manmohan Singh (Punjabi)ਮੈਂ ਨੇਕੀ-ਵਿਹੁਣ ਵਿੱਚ ਪ੍ਰਾਰਥਨਾ ਕਰਦਾ ਹਾਂ, ਹੈ ਪਾਤਸ਼ਾਹ ਪਰਮੇਸ਼ਵਰ! ਮੈਨੂੰ ਆਪਣੇ ਦੀਦਾਰ ਦੀ ਦਾਤ ਦੇ।
Fareedkot Teekaਮੈਂ ਨਿਰਗੁਨਿਆਰੇ ਕੀ ਬੇਨਤੀ ਹੈ ਕਿ ਹੇ ਹਰੀ ਰਾਜਾ ਦਰਸ਼ਨ ਦੇਹੁ॥੭॥
Prof. Sahib Singhਮੇਰੀ ਗੁਣ-ਹੀਨ ਦੀ ਬੇਨਤੀ ਸੁਣ, ਮੈਨੂੰ ਆਪਣਾ ਦਰਸਨ ਦੇਹ ॥੭॥

ਪਦ ਅਰਥ ਹਰਿ ਰਾਇਓ = ਹੇ ਪ੍ਰਭੂ ਪਾਤਸ਼ਾਹ ॥੭॥

SikhNet (Spanish)Sin tener ningún mérito con que exigir nada, Te rezo, oh mi Señor, mi Rey, para que me bendigas con Tu Darshan.(7)

ਨਾਨਕ. ਸਰਨਿ ਤੁਹਾਰੀ ਠਾਕੁਰ; ਸੇਵਕੁ. ਦੁਆਰੈ ਆਇਓ ॥੮॥੨॥੧੪॥

naanak. saran tuhaaree tthaakur; sevak. duaarai aaeo |8|2|14|

Sant Singh KhalsaNanak has come to Your Sanctuary, O my Lord and Master; Your servant has come to Your Door. ||8||2||14||
Manmohan SinghNanak is under Thine protection, O Lord. Thy servant has come and fallen at Thine door.
Manmohan Singh (Punjabi)ਨਾਨਕ ਤੇਰੀ ਪਨਾਹ ਹੇਠਾਂ ਹੈ, ਹੇ ਸੁਆਮੀ! ਤੇਰਾ ਟਹਿਲੂਆਂ ਤੇਰੇ ਬੂਹੇ ਤੇ ਆ ਡਿਗਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਠਾਕੁਰ! ਮੈਂ ਸੇਵਕ ਦੁਆਰੇ ਪਰ ਆਇਆ ਹੂੰ ਅਰੁ ਆਪ ਕੀ ਸ਼ਰਣ ਲਈ ਹੈ॥੮॥੨॥੧੪॥☬ਪਰਮੇਸ੍ਵਰ ਸੇ ਮਨਮੁਖ ਜੀਵੋਂ ਕੀ ਕ੍ਰਿਘਨਤਾ ਦੇਖਾਵਤੇ ਹੈਂ:
Prof. Sahib Singhਹੇ ਨਾਨਕ! (ਅਰਦਾਸ ਕਰ, ਤੇ ਆਖ-) ਹੇ ਠਾਕੁਰ! ਮੈਂ ਤੇਰਾ ਸੇਵਕ ਤੇਰੀ ਸਰਨ ਆਇਆ ਹਾਂ, ਤੇਰੇ ਦਰ ਤੇ ਆਇਆ ਹਾਂ ॥੮॥੨॥੧੪॥

ਪਦ ਅਰਥ ਠਾਕੁਰ = ਹੇ ਠਾਕੁਰ ॥੮॥

SikhNet (Spanish)Nanak busca Tu Santuario, oh mi Maestro; él, Tu Sirviente, está a Tu Puerta. (8-2-14)

Open this shabad →

Ang 241 of 1430