ਟੋਡੀ ਮਹਲਾ ੫ ॥
ttoddee mahalaa 5 |
Sant Singh KhalsaTodee, Fifth Mehl:
Manmohan SinghTodi 5th Guru.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ।
SikhNet (Spanish)Todi, Mejl Guru Aryan, Quinto Canal Divino.
ਸਤਿਗੁਰ; ਆਇਓ ਸਰਣਿ ਤੁਹਾਰੀ ॥
satigur; aaeo saran tuhaaree |
Sant Singh KhalsaO True Guru, I have come to Your Sanctuary.
Manmohan SinghMy True Guru, I have sought Thy protection.
Manmohan Singh (Punjabi)ਮੇਰੇ ਸੱਚੇ ਗੁਰੂ ਜੀ, ਮੈਂ ਤੁਹਾਡੀ ਪਨਾਹ ਲਈ ਹੈ।
Fareedkot Teekaਹੇ ਸਤਿਗੁਰ ਜੀ! ਮੈਂ ਆਪ ਕੀ ਸਰਨ ਆਇਆ ਹੂੰ॥
Prof. Sahib Singhਹੇ ਗੁਰੂ! ਮੈਂ ਤੇਰੀ ਸਰਨ ਆਇਆ ਹਾਂ।ਪਦ ਅਰਥ ਸਤਿਗੁਰ = ਹੇ ਗੁਰੂ!
SikhNet (Spanish)Busco Tu Refugio, oh Verdadero Guru;
ਮਿਲੈ ਸੂਖੁ ਨਾਮੁ ਹਰਿ ਸੋਭਾ; ਚਿੰਤਾ ਲਾਹਿ ਹਮਾਰੀ ॥੧॥ ਰਹਾਉ ॥
milai sookh naam har sobhaa; chintaa laeh hamaaree |1| rahaau |
Sant Singh KhalsaGrant me the peace and glory of the Lord's Name, and remove my anxiety. ||1||Pause||
Manmohan SinghGrant me the peace and glory of God's Name, and remove thou my anxiety. Pause.
Manmohan Singh (Punjabi)ਮੈਨੂੰ ਰੱਬ ਦੇ ਨਾਮ ਦੀ ਠੰਢ ਚੈਨ ਅਤੇ ਪ੍ਰਭਤਾ ਬਖਸ਼ ਅਤੇ ਮੇਰਾ ਫਿਕਰ ਦੂਰ ਕਰ। ਠਹਿਰਾਉ।
Fareedkot Teekaਹਰੀ ਕਾ ਨਾਮ ਜੋ ਸਰਬ ਸੁਖੋਂ ਕਾ ਦਾਤਾ ਹੈ, ਸੋ ਆਪ ਸੇ ਮੇਰੇ ਕੋ ਮਿਲੇ ਸੋ ਦੇ ਕਰ ਹਮਾਰੀ ਚਿੰਤਾ ਦੂਰ ਕਰੀਏ॥੧॥ ਰਹਾਉ ॥
Prof. Sahib Singhਮੇਰੀ ਚਿੰਤਾ ਦੂਰ ਕਰ (ਮੇਹਰ ਕਰ, ਤੇਰੇ ਦਰ ਤੋਂ ਮੈਨੂੰ) ਪਰਮਾਤਮਾ ਦਾ ਨਾਮ ਮਿਲ ਜਾਏ, (ਇਹੀ ਮੇਰੇ ਵਾਸਤੇ) ਸੁਖ (ਹੈ, ਇਹੀ ਮੇਰੇ ਵਾਸਤੇ) ਸੋਭਾ (ਹੈ) ॥੧॥ ਰਹਾਉ ॥ਪਦ ਅਰਥ ਲਾਹਿ = ਦੂਰ ਕਰ ॥੧॥ ਰਹਾਉ ॥
SikhNet (Spanish)libérame de mis preocupaciones para que logre la Paz y la Gloria de Tu Nombre. (1-Pausa)
ਅਵਰ ਨ ਸੂਝੈ. ਦੂਜੀ ਠਾਹਰ; ਹਾਰਿ ਪਰਿਓ ਤਉ ਦੁਆਰੀ ॥
avar na soojhai. doojee tthaahar; haar pario tau duaaree |
Sant Singh KhalsaI cannot see any other place of shelter; I have grown weary, and collapsed at Your door.
Manmohan SinghI see not any other place of shelter. Growing weary I have fallen at Thy door.
Manmohan Singh (Punjabi)ਮੈਨੂੰ ਹੋਰ ਕੋਈ ਪਨਾਹ ਦੀ ਥਾਂ ਨਹੀਂ ਦਿਸਦੀ। ਹਾਰ ਹੰਭ ਕੇ ਮੈਂ ਤੇਰੇ ਬੂਹੇ ਤੇ ਆ ਡਿੱਗਾ ਹਾਂ।
Fareedkot Teekaਆਪ ਸੇ ਬਿਨਾਂ ਔਰ ਕੋਈ ਦੂਸਰੀ ਜਾਗਾਂ ਮੇਰੇ ਕੋ ਦ੍ਰਿਸ਼ਟ ਨਹੀਂ ਆਵਤੀ ਹੈ, ਇਸੀ ਤੇ ਹਾਰ ਅਰਥਾਤ ਥਕਤ ਹੋ ਕਰ ਆਪ ਕੇ ਦੁਆਰੇ ਮੇਂ ਆਇ ਪੜਾ ਹੂੰ॥
Prof. Sahib Singhਹੇ ਪ੍ਰਭੂ! (ਮੈਂ ਹੋਰ ਆਸਰਿਆਂ ਵਲੋਂ) ਹਾਰ ਕੇ ਤੇਰੇ ਦਰ ਤੇ ਆ ਪਿਆ ਹਾਂ, ਹੁਣ ਮੈਨੂੰ ਕੋਈ ਹੋਰ ਆਸਰਾ ਸੁੱਝਦਾ ਨਹੀਂ।ਪਦ ਅਰਥ ਅਵਰ ਠਾਹਰ = ਕੋਈ ਹੋਰ ਆਸਰਾ। ਹਾਰਿ = ਹਾਰ ਕੇ। ਤਉ ਦੁਆਰੀ = ਤੇਰੇ ਦਰ ਤੇ।
SikhNet (Spanish)No conozco otro Santuario y por eso me postro a Tu Puerta;
ਲੇਖਾ ਛੋਡਿ ਅਲੇਖੈ ਛੂਟਹ; ਹਮ ਨਿਰਗੁਨ ਲੇਹੁ ਉਬਾਰੀ ॥੧॥
lekhaa chhodd alekhai chhoottah; ham niragun lehu ubaaree |1|
Sant Singh KhalsaPlease ignore my account; only then may I be saved. I am worthless - please, save me! ||1||
Manmohan SinghHeed not my account for I can only be saved by ignoring the account. Save though, me, the meritless one, O Lord.
Manmohan Singh (Punjabi)ਮੇਰਾ ਹਿਸਾਬ ਕਿਤਾਬ ਨਾਂ ਪੜਤਾਲ, ਮੈਂ ਕੇਵਲ ਲੇਖੇ ਪੱਤੇ ਨੂੰ ਅੱਖਾਂ ਤੋਂ ਓਹਲੇ ਕਰਨ ਨਾਲ ਹੀ ਬੱਚ ਸਕਦਾ ਹਾਂ। ਮੈਂ ਗੁਣ-ਵਿਹੂਣ ਦਾ ਪਾਰ ਉਤਾਰਾ ਕਰ ਦੇ, ਹੇ ਸੁਆਮੀ!
Fareedkot Teekaਲੇਖਾ ਛੋਡਿ ਕਰ ਕੇ ਮੈਂ ਤੇਰਾ ਜਨ (ਅਲੇਖੈ) ਹਿਸਾਬ ਲੀਏ ਬਿਨਾਂ ਹੀ ਜਮ ਸੇ ਛੂਟ ਸਕਤਾ ਹੂੰ, ਤਾਂ ਤੇ ਮੈਂ ਨਿਰਗੁਣ ਕੋ ਆਪ ਉਬਾਰ ਲੀਜੀਏ॥੧॥
Prof. Sahib Singhਹੇ ਪ੍ਰਭੂ ਅਸਾਂ ਜੀਵਾਂ ਦੇ ਕਰਮਾਂ ਦਾ ਲੇਖਾ ਨਾਹ ਕਰ, ਅਸੀਂ ਤਦੋਂ ਹੀ ਸੁਰਖ਼ਰੂ ਹੋ ਸਕਦੇ ਹਾਂ, ਜੇ ਸਾਡੇ ਕਰਮਾਂ ਦਾ ਲੇਖਾ ਨਾਹ ਹੀ ਕੀਤਾ ਜਾਏ। ਹੇ ਪ੍ਰਭੂ! ਸਾਨੂੰ ਗੁਣਹੀਨ ਜੀਵਾਂ ਨੂੰ (ਵਿਕਾਰਾਂ ਤੋਂ ਤੂੰ ਆਪ) ਬਚਾ ਲੈ ॥੧॥ਪਦ ਅਰਥ ਅਲੇਖੈ = ਬਿਨਾ ਲੇਖਾ ਕਰਨ ਦੇ। ਛੂਟਹ = ਅਸੀਂ ਸੁਰਖ਼ਰੂ ਹੋ ਸਕਦੇ ਹਾਂ। ਨਿਰਗੁਨ = ਗੁਣਹੀਨ। ਲੇਹੁ ਉਬਾਰੀ = ਉਬਾਰਿ ਲੇਹੁ, ਬਚਾ ਲੈ ॥੧॥
SikhNet (Spanish)no me hagas rendir cuentas, pues así no me voy a salvar. No tengo ningún mérito; mejor sálvame como estoy, oh mi Señor. (1)
ਸਦ ਬਖਸਿੰਦੁ ਸਦਾ ਮਿਹਰਵਾਨਾ; ਸਭਨਾ ਦੇਇ ਅਧਾਰੀ ॥
sad bakhasind sadaa miharavaanaa; sabhanaa dee adhaaree |
Sant Singh KhalsaYou are always forgiving, and always merciful; You give support to all.
Manmohan SinghEver pardoner art Thou, ever Beneficent, Thou O Lord, givest support to all.
Manmohan Singh (Punjabi)ਤੂੰ ਸਦਾ ਮਾਫੀ ਦੇਣਹਾਰ ਹੈ। ਹਮੇਸ਼ਾਂ ਹੀ ਦਇਆਲੂ ਹੈ, ਹੇ ਸੁਆਮੀ, ਸਾਰਿਆਂ ਨੂੰ ਆਸਰਾ ਦਿੰਦਾ ਹੈ।
Fareedkot Teekaਆਪ ਸਦਾ ਬਖਸਿੰਦ ਔਰ ਸਦਾ ਮਿਹਰਵਾਨ ਹੋ ਪੁਨਾ ਸਰਬ ਕੋ ਅਧਾਰ ਦਾਤਾ ਹੋ॥
Prof. Sahib Singhਹੇ ਭਾਈ! ਪਰਮਾਤਮਾ ਸਦਾ ਬਖ਼ਸ਼ਸ਼ ਕਰਨ ਵਾਲਾ ਹੈ, ਸਦਾ ਮੇਹਰ ਕਰਨ ਵਾਲਾ ਹੈ, ਉਹ ਸਭ ਜੀਵਾਂ ਨੂੰ ਆਸਰਾ ਦੇਂਦਾ ਹੈ।ਪਦ ਅਰਥ ਸਦ = ਸਦਾ। ਬਖਸਿੰਦੁ = ਬਖ਼ਸ਼ਸ਼ ਕਰਨ ਵਾਲਾ। ਦੇਇ = ਦੇਂਦਾ ਹੈ। ਅਧਾਰੀ = ਆਸਰਾ।
SikhNet (Spanish)Siempre Perdonador eres Tú, siempre Benévolo, y eres en verdad el Único Soporte de todos.
ਨਾਨਕ ਦਾਸ. ਸੰਤ ਪਾਛੈ ਪਰਿਓ; ਰਾਖਿ ਲੇਹੁ ਇਹ ਬਾਰੀ ॥੨॥੪॥੯॥
naanak daas. sant paachhai pario; raakh lehu ih baaree |2|4|9|
Sant Singh KhalsaSlave Nanak follows the Path of the Saints; save him, O Lord, this time. ||2||4||9||
Manmohan SinghSlave Nanak follows the way of saints, Save him Thou, O Lord this time (in this life).
Manmohan Singh (Punjabi)ਗੋਲਾ ਨਾਨਕ ਸਾਧੂਆਂ ਦੇ ਮਾਰਗ ਚਲਦਾ ਹੈ, ਹੇ ਸਾਹਿਬ! ਤੂੰ ਉਸ ਨੂੰ ਇਸ ਜਨਮ ਵਿੱਚ ਜਾਂ ਇਸ ਦਫਾ ਬਚਾ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਸੰਤੋਂ ਕੇ ਪੀਛੇ ਪਰਾ ਹੂੰ, ਭਾਵ ਸੇ ਸਰਣ ਹੂਆ ਹੂੰ, ਮੇਰੇ ਕੋ (ਇਹ ਬਾਰੀ) ਇਸ ਜਨਮ ਮੇਂ ਰਾਖ ਲੀਜੀਏ॥੨॥੪॥੯॥☬ਉਪਦੇਸ਼ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! (ਤੂੰ ਭੀ ਅਰਜ਼ੋਈ ਕਰ ਤੇ ਆਖ-) ਮੈਂ ਗੁਰੂ ਦੀ ਸਰਨ ਆ ਪਿਆ ਹਾਂ, ਮੈਨੂੰ ਇਸ ਜਨਮ ਵਿਚ (ਵਿਕਾਰਾਂ ਤੋਂ) ਬਚਾਈ ਰੱਖ ॥੨॥੪॥੯॥ਪਦ ਅਰਥ ਸੰਤ ਪਾਛੈ = ਗੁਰੂ ਦੀ ਸਰਨ। ਇਹ ਬਾਰੀ = ਇਸ ਵਾਰੀ, ਇਸ ਜਨਮ ਵਿਰ ॥੨॥੪॥੯॥
SikhNet (Spanish)Tu Esclavo Nanak sigue el Sendero de los Santos; sálvalo, oh Señor, en ésta encarnación. (2-4-9)