ੴ

ਸਿੱਖਬਾਣੀ · SikhBani

ਜੋ ਮਾਗਹਿ ਸੋਈ ਸੋਈ ਪਾਵਹਿ ਸੇਵਿ ਹਰਿ ਕੇ ਚਰਣ ਰਸਾਇਣ ॥

jo maageh soee soee paaveh sev har ke charan rasaaein
Guru Arjan Dev Ji ਗੁਰੂ ਅਰਜਨ ਦੇਵ ਜੀ · Raag Todee · Ang 713, 714 · 7 lines
Translations

ਟੋਡੀ ਮਹਲਾ ੫ ॥

ttoddee mahalaa 5 | Ang 713

Sant Singh KhalsaTodee, Fifth Mehl:
Manmohan SinghTodi 5th Guru.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ।
SikhNet (Spanish)Todi, Mejl Guru Aryan, Quinto Canal Divino.

ਰਸਨਾ; ਗੁਣ ਗੋਪਾਲ ਨਿਧਿ ਗਾਇਣ ॥

rasanaa; gun gopaal nidh gaaein | Ang 713

Sant Singh KhalsaMy tongue sings the Praises of the Lord of the world, the ocean of virtue.
Manmohan SinghWhen my tongue sings the praise of the Lord, the ocean of virtues;
Manmohan Singh (Punjabi)ਜਦ ਮੇਰੀ ਜੀਭ, ਗੁਣਾਂ ਦੇ ਸਮੁੰਦਰ ਸੁਆਮੀ ਦਾ ਜੱਸ ਗਾਇਨ ਕਰਦੀ ਹੈ,
Fareedkot Teekaਹੇ ਭਾਈ! ਜਿਨੋਂ ਗੁਣੋਂ ਕੀ ਨਿਧੀ ਗੁਪਾਲ ਕੇ ਗੁਣੋਂ ਕੋ ਰਸਨਾ ਕਰ ਕੇ ਗਾਇਨ ਕੀਆ ਹੈ॥
Prof. Sahib Singhਹੇ ਭਾਈ! (ਸਾਰੇ ਸੁਖਾਂ ਦੇ) ਖ਼ਜ਼ਾਨੇ ਗੋਪਾਲ-ਪ੍ਰਭੂ ਦੇ ਗੁਣ ਜੀਭ ਨਾਲ ਗਾਂਵਿਆਂ-

ਪਦ ਅਰਥ ਰਸਨਾ = ਜੀਭ (ਨਾਲ)। ਨਿਧਿ = ਖ਼ਜ਼ਾਨਾ, ਸੁਖਾਂ ਦਾ ਖ਼ਜ਼ਾਨਾ।

SikhNet (Spanish)Mi lengua canta las Alabanzas del Señor del mundo, el Océano de Virtud,

ਸਾਂਤਿ ਸਹਜੁ ਰਹਸੁ ਮਨਿ ਉਪਜਿਓ; ਸਗਲੇ ਦੂਖ ਪਲਾਇਣ ॥੧॥ ਰਹਾਉ ॥

saant sehaj rehas man upajio; sagale dookh palaaein |1| rahaau | Ang 713

Sant Singh KhalsaPeace, tranquility, poise and delight well up in my mind, and all sorrows run away. ||1||Pause||
Manmohan Singhthen peace, poise and delight well up in my mind and all the sorrows flee away. Pause.
Manmohan Singh (Punjabi)ਤਾਂ ਮੇਰੇ ਹਿਰਦੇ ਅੰਦਰ ਸੁੱਖ, ਅਡੋਲਤਾ ਅਤੇ ਅਨੰਦ ਪੈਦਾ ਹੋ ਆਉਂਦੇ ਹਨ ਅਤੇ ਸਾਰੇ ਦੁੱਖੜੇ ਦੋੜ ਜਾਂਦੇ ਹਨ। ਠਹਿਰਾਉ।
Fareedkot Teekaਤਿਨੋਂ ਕੇ ਮਨ ਮੇਂ (ਸਾਂਤਿ) ਅਰ (ਸਹਜੁ) ਆਤਮ ਗਿਆਨ ਕਾ (ਰਹਸੁ) ਅਨੰਦ ਉਪਜਿਆ ਹੈ, ਇਸ ਮੇਂ ਸੰਪੂਰਣ ਦੁਖ ਤਿਨ ਕੇ ਭਾਗ ਗਏ ਹੈਂ॥੧॥ ਰਹਾਉ ॥
Prof. Sahib Singhਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਕ ਅਡੋਲਤਾ ਪੈਦਾ ਹੁੰਦੀ ਹੈ, ਸੁਖ ਪੈਦਾ ਹੁੰਦਾ ਹੈ, ਸਾਰੇ ਦੁੱਖ ਦੂਰ ਹੋ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਸਹਜੁ = ਆਤਮਕ ਅਡੋਲਤਾ। ਰਹਸੁ = ਖ਼ੁਸ਼ੀ। ਮੁਨਿ = ਮਨ ਵਿਚ। ਪਲਾਇਣ = ਦੌੜ ਜਾਂਦੇ ਹਨ ॥੧॥ ਰਹਾਉ ॥

SikhNet (Spanish)Paz, Tranquilidad. Equilibrio y Dicha se construyen en mí y me libero de todas mis tristezas. (1-Pausa)

ਜੋ ਮਾਗਹਿ ਸੋਈ ਸੋਈ ਪਾਵਹਿ; ਸੇਵਿ ਹਰਿ ਕੇ ਚਰਣ ਰਸਾਇਣ ॥

jo maageh soee soee paaveh; sev har ke charan rasaaein | Ang 714

Sant Singh KhalsaWhatever I ask for, I receive; I serve at the Lord's feet, the source of nectar.
Manmohan SinghWhatever thou askest, that, that all, thou shalt obtain by serving the Lord's feet, the Abode of delight.
Manmohan Singh (Punjabi)ਖੁਸ਼ੀ ਦੇ ਘਰ, ਸੁਆਮੀ ਦੇ ਚਰਨਾਂ ਦੀ ਘਾਲ ਕਮਾਉਣ ਦੁਆਰਾ ਜਿਹੜਾ ਕੁੱਛ ਤੂੰ ਮੰਗਦਾ ਹੈ, ਉਹੀ ਉਹੀ ਕੁੱਛ ਤੂੰ ਪਾ ਲਵੇਗਾਂ।
Fareedkot Teekaਵਹੁ ਸੰਤ ਜਨ ਤਿਸ ਹਰੀ ਕੇ (ਰਸਾਇਣ) ਰਸੋਂ ਕੇ ਘਰ ਚਰਣੋਂ ਕੌ ਸੇਵ ਕਰ ਕੇ ਜੋ ਮਾਂਗਤੇ ਹੈਂ ਸੋਈ ਸੋਈ ਪਾਵਤੇ ਹੈਂ॥
Prof. Sahib Singhਹੇ ਭਾਈ! ਪ੍ਰਭੂ ਸਾਰੇ ਰਸਾਂ ਦਾ ਘਰ ਹੈ ਉਸ ਦੇ ਚਰਨ ਸੇਵ ਕੇ (ਮਨੁੱਖ) ਜੋ ਕੁਝ (ਉਸ ਦੇ ਦਰ ਤੋਂ) ਮੰਗਦੇ ਹਨ, ਉਹੀ ਕੁਝ ਪ੍ਰਾਪਤ ਕਰ ਲੈਂਦੇ ਹਨ,

ਪਦ ਅਰਥ ਮਾਗਹਿ = (ਜੀਵ) ਮੰਗਦੇ ਹਨ। ਸੇਵਿ = ਸੇਵ ਕੇ। ਰਸਾਇਣ = ਸਾਰੇ ਰਸਾਂ ਦਾ ਘਰ।

SikhNet (Spanish)Logro lo que busco cuando sirvo a los Pies del Señor, la Fuente del Néctar.

ਜਨਮ ਮਰਣ ਦੁਹਹੂ ਤੇ ਛੂਟਹਿ; ਭਵਜਲੁ ਜਗਤੁ ਤਰਾਇਣ ॥੧॥

janam maran duhahoo te chhootteh; bhavajal jagat taraaein |1| Ang 714

Sant Singh KhalsaI am released from the bondage of birth and death, and so I cross over the terrifying world-ocean. ||1||
Manmohan SinghThou shalt be free both from birth and death and shalt cross the terrible world ocean.
Manmohan Singh (Punjabi)ਤੂੰ ਜੰਮਣ ਤੇ ਮਰਨ ਦੋਨਾਂ ਤੋਂ ਖਲਾਸੀ ਪਾ ਜਾਵੇਗਾ, ਅਤੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਵੰਝੇਗਾ।
Fareedkot Teekaਜਨਮ ਔ ਮਰਣ ਰੂਪ ਦੋਨੋਂ ਦੁਖੋਂ ਸੇ ਛੂਟ ਜਾਤੇ ਹੈਂ, ਇਹ ਜਗਤ ਜੋ ਭੈ ਕੇ ਜਲ ਕਾ ਸਮੁੰਦਰ ਹੈ ਤਿਸ ਤੇ ਵਹੁ (ਤਰਾਇਣ) ਤਰ ਗਏ ਹੈਂ ਵਾ ਤਰਣ ਵਾਲੇ ਹੈਂ॥੧॥
Prof. Sahib Singh(ਨਿਰਾ ਇਹੀ ਨਹੀਂ, ਪ੍ਰਭੂ ਦੀ ਸੇਵਾ-ਭਗਤੀ ਕਰਨ ਵਾਲੇ ਮਨੁੱਖ) ਜਨਮ ਅਤੇ ਮੌਤ ਦੋਹਾਂ ਤੋਂ ਬਚ ਜਾਂਦੇ ਹਨ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੧॥

ਪਦ ਅਰਥ ਤੇ = ਤੋਂ। ਛੂਟਹਿ = ਬਚ ਜਾਂਦੇ ਹਨ। ਭਵਜਲੁ = ਸੰਸਾਰ-ਸਮੁੰਦਰ ॥੧॥

SikhNet (Spanish)Mi atadura a nacimientos y muertes es removida y cruzo triunfante y con júbilo el mar de las existencias materiales.(1)

ਖੋਜਤ ਖੋਜਤ ਤਤੁ ਬੀਚਾਰਿਓ; ਦਾਸ ਗੋਵਿੰਦ ਪਰਾਇਣ ॥

khojat khojat tat beechaario; daas govind paraaein | Ang 714

Sant Singh KhalsaSearching and seeking, I have come to understand the essence of reality; the slave of the Lord of the Universe is dedicated to Him.
Manmohan SinghSearching and searching, I have ascertained this reality that Lord's slave is dedicated unto Him.
Manmohan Singh (Punjabi)ਭਾਲ ਭਾਲ ਕੇ ਮੈਂ ਇਹ ਅਸਲੀਅਤ ਨਿਰਣੇ ਕੀਤੀ ਹੈ ਕਿ ਸੁਆਮੀ ਦਾ ਗੋਲਾ ਉਸ ਦੇ ਸਮਰਪਨਹ ਹੋਇਆ ਹੋਇਆ ਹੁੰਦਾ ਹੈ।
Fareedkot Teekaਖੋਜਤਿਆਂ ਖੋਜਤਿਆਂ ਅਰਥਾਤ ਵਿਚਾਰ ਕਰਤਿਆਂ ਹੋਇਆਂ ਤਿਨ ਹਰੀ ਕੇ ਦਾਸੋਂ ਨੇ ਇਹ (ਤਤੁ) ਸਿਧਾਂਤ ਵੀਚਾਰਿਆ ਹੈ ਕਿ ਗੋਬਿੰਦ ਭਜਨ ਕੇ ਪਰਾਇਣ ਰਹਿਨਾ ਭਲਾ ਹੈ, ਭਾਵ ਸੇ ਸਦਾ ਭਜਨ ਮੇਂ ਤਤਪਰ ਰਹਿਤੇ ਹੈਂ॥
Prof. Sahib Singhਹੇ ਭਾਈ! ਖੋਜ ਕਰਦਿਆਂ ਕਰਦਿਆਂ ਪ੍ਰਭੂ ਦੇ ਦਾਸ ਅਸਲੀਅਤ ਵਿਚਾਰ ਲੈਂਦੇ ਹਨ, ਅਤੇ ਪ੍ਰਭੂ ਦੇ ਹੀ ਆਸਰੇ ਰਹਿੰਦੇ ਹਨ।

ਪਦ ਅਰਥ ਤਤੁ = ਅਸਲੀਅਤ, ਅਸਲ ਸਿੱਟਾ। ਪਰਾਇਣ = ਆਸਰੇ।

SikhNet (Spanish)Escudriñando la naturaleza de las cosas, encontré que el Sirviente del Señor vive sólo en Su Refugio.

ਅਬਿਨਾਸੀ ਖੇਮ ਚਾਹਹਿ ਜੇ ਨਾਨਕ; ਸਦਾ ਸਿਮਰਿ ਨਾਰਾਇਣ ॥੨॥੫॥੧੦॥

abinaasee khem chaaheh je naanak; sadaa simar naaraaein |2|5|10| Ang 714

Sant Singh KhalsaIf you desire eternal bliss, O Nanak, ever remember the Lord in meditation. ||2||5||10||
Manmohan SinghO Nanak, if thou desirest eternal bliss, remember thou ever the Omnipresent Lord.
Manmohan Singh (Punjabi)ਹੇ ਨਾਨਕ! ਜੇਕਰ ਤੂੰ ਸਦੀਵੀ ਖੁਸ਼ੀ ਲੋੜਦਾ ਹੈ। ਤਾਂ ਤੂੰ ਹਮੇਸ਼ਾਂ ਹੀ ਸਰਬ-ਵਿਆਪਕ ਸੁਆਮੀ ਦਾ ਆਰਾਧਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਜੇਕਰ ਤੂੰ ਅਬਨਾਸ਼ੀ (ਖੇਮ) ਰਖਿਆ ਅਪਨੀ ਚਾਹਤਾ ਹੈਂ ਤੌ ਸਦਾ ਨਰਾਇਣ ਕਾ ਨਾਮ ਹੀ ਸਿਮਰਨ ਕਰ॥੨॥੫॥੧੦॥☬ਜਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਕੇ ਵੱਡੇ ਭ੍ਰਾਤਾ ਪ੍ਰਿਥੀ ਚੰਦ ਕਾ ਸਹਾਈ ਹੋ ਕਰ ਸੁਲਹੀ ਪਠਾਣ ਵਿਰੋਧ ਕਰ ਕੇ ਆਇਆ, ਤਬ ਵਹੁ ਰਸਤੇ ਮੇਂ ਕੋਠੇ ਨਾਮ ਗ੍ਰਾਮ ਵਿਖੇ ਆਵੇ ਬੀਚ ਜਲ ਕਰ ਕੇ ਮ੍ਰਿਤੂ ਹੂਆ। ਤਿਸ ਕਾ ਨਾਸ ਹੋਣਾ ਸੁਣ ਕਰ ਤਿਸ ਪ੍ਰਥਾਇ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਭਾਈ!) ਜੇ ਤੂੰ ਕਦੇ ਨਾਹ ਮੁੱਕਣ ਵਾਲਾ ਸੁਖ ਲੋੜਦਾ ਹੈਂ, ਤਾਂ ਸਦਾ ਪਰਮਾਤਮਾ ਦਾ ਸਿਮਰਨ ਕਰਿਆ ਕਰ ॥੨॥੫॥੧੦॥

ਪਦ ਅਰਥ ਅਬਿਨਾਸੀ ਖੇਮ = ਕਦੇ ਨਾਸ ਨਾਹ ਹੋਣ ਵਾਲਾ ਸੁਖ। ਚਾਹਹਿ = ਤੂੰ ਚਾਹੁੰਦਾ ਹੈਂ ॥੨॥੫॥੧੦॥

SikhNet (Spanish)Oh, dice Nanak, si buscas el Éxtasis Eterno, vive siempre en tu Dios. (2-5-10)
Answers quote the Granth verbatim with Ang citations. AI commentary is not Gurbani and not a religious ruling.