ੴ

ਸਿੱਖਬਾਣੀ · SikhBani

Ang 713

Sri Guru Granth Sahib · Raag Todee · 6 shabads, 38 lines
Translations
Shabad Guru Arjan Dev Ji Raag Todee continued from Ang 712

ਆਗਿਆ ਤੁਮਰੀ ਮੀਠੀ ਲਾਗਉ; ਕੀਓ ਤੁਹਾਰੋ ਭਾਵਉ ॥

aagiaa tumaree meetthee laagau; keeo tuhaaro bhaavau |

Sant Singh KhalsaYour Will seems so sweet to me; whatever You do, is pleasing to me.
Manmohan SinghThine will seems sweet unto me and whatever Thou doest, pleases me.
Manmohan Singh (Punjabi)ਤੇਰੀ ਰਜ਼ਾ ਮੈਨੂੰ ਮਿੱਠੜੀ ਲਗਦੀ ਹੈ। ਅਤੇ ਜੋ ਵੀ ਤੂੰ ਕਰਦਾ ਹੈ, ਮੈਨੂੰ ਭਾਉਂਦਾ ਹੈ।
Fareedkot Teekaਆਪ ਕੀ ਆਗਿਆ ਮੇਰੇ ਕੋ ਮੀਠੀ ਅਰਥਾਤ ਪਿਆਰੀ ਲਾਗੇ, ਆਪ ਕਾ ਕੀਆ ਹੂਆ ਮੇਰੇ ਕੋ ਭਾਵੈ॥
Prof. Sahib Singh(ਹੇ ਪ੍ਰਭੂ! ਮੇਹਰ ਕਰ) ਮੈਨੂੰ ਤੇਰੀ ਰਜ਼ਾ ਮਿੱਠੀ ਲੱਗਦੀ ਰਹੇ, ਮੈਨੂੰ ਤੇਰਾ ਕੀਤਾ ਚੰਗਾ ਲੱਗਦਾ ਰਹੇ।

ਪਦ ਅਰਥ ਆਗਿਆ = ਹੁਕਮ, ਰਜ਼ਾ। ਲਾਗਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ} ਲੱਗੇ। ਭਾਵਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ} ਚੰਗੀ ਲੱਗੇ, ਪਸੰਦ ਆ ਜਾਏ।

SikhNet (Spanish)Tu Voluntad la siento dulce y estoy complacida con lo que haces.

ਜੋ ਤੂ ਦੇਹਿ. ਤਹੀ ਇਹੁ ਤ੍ਰਿਪਤੈ; ਆਨ. ਨ ਕਤਹੂ ਧਾਵਉ ॥੨॥

jo too dehi. tahee ihu tripatai; aan. na katahoo dhaavau |2|

Sant Singh KhalsaWhatever You give me, with that I am satisfied; I shall chase after no one else. ||2||
Manmohan SinghWhatever Thou givest, with that, this soul of mine is satiated. I run after no one else.
Manmohan Singh (Punjabi)ਜਿਹੜਾ ਕੁਛ ਤੂੰ ਮੈਨੂੰ ਦਿੰਦਾ ਹੈ, ਉਸੇ ਨਾਲ ਹੀ ਇਹ ਮੇਰੀ ਆਤਮਾ ਰੱਜ ਜਾਂਦੀ ਹੈ। ਮੈਂ ਕਿਸੇ ਹੋਰ ਮਗਰ ਨਹੀਂ ਦੌੜਦਾ।
Fareedkot Teekaਜੋ ਤੂੰ ਦੇਵੈ ਤਿਸੀ ਮੇਂ ਇਹ ਮੇਰਾ ਮਨ ਤ੍ਰਿਪਤ ਹੋਵੈ ਔਰ ਕਿਸੀ ਜਗੈ ਧਾਵੈ ਨਹੀਂ॥੨॥
Prof. Sahib Singhਜੋ ਕੁਝ ਤੂੰ ਮੈਨੂੰ ਦੇਂਦਾ ਹੈਂ, ਉਸੇ ਵਿਚ ਹੀ (ਮੇਰਾ) ਇਹ ਮਨ ਸੰਤੁਸ਼ਟ ਰਹੇ, ਮੈਂ ਕਿਸੇ ਭੀ ਹੋਰ ਪਾਸੇ ਭਟਕਦਾ ਨਾਹ ਫਿਰਾਂ ॥੨॥

ਪਦ ਅਰਥ ਤਹੀ = ਉਸੇ ਵਿਚ। ਤ੍ਰਿਪਤੈ = ਰੱਜਿਆ ਰਹੇ। ਆਨ = {अन्य} ਹੋਰ ਹੋਰ ਪਾਸੇ। ਆਨ ਕਤ ਹੂ = ਕਿਸੇ ਹੋਰ ਪਾਸੇ। ਧਾਵਉ = ਧਾਵਉਂ, ਮੈਂ ਦੌੜਾਂ ॥੨॥

SikhNet (Spanish)Estoy contenta con lo que me das y vago tratando de tocar la puerta del otro. (2)

ਸਦ ਹੀ ਨਿਕਟਿ ਜਾਨਉ ਪ੍ਰਭ ਸੁਆਮੀ; ਸਗਲ ਰੇਣ ਹੋਇ ਰਹੀਐ ॥

sad hee nikatt jaanau prabh suaamee; sagal ren hoe raheeai |

Sant Singh KhalsaI know that my Lord and Master God is always with me; I am the dust of all men's feet.
Manmohan SinghI ever reckon the Lord Master near me and I remain the dust of all men's feet.
Manmohan Singh (Punjabi)ਮੈਂ ਸੁਆਮੀ ਮਾਲਕ ਨੂੰ ਸਦਾ ਆਪਣੇ ਨੇੜੇ ਜਾਣਦਾ ਹਾਂ, ਅਤੇ ਮੈਂ ਸਾਰਿਆਂ ਦੇ ਪੈਰਾਂ ਦੀ ਧੂੜ ਹੋਇਆ ਰਹਿੰਦਾ ਹੈ।
Fareedkot Teekaਹੇ ਪ੍ਰਭੂ ਸੁਆਮੀ! ਮੈਂ ਸਦਾ ਤੇਰੇ ਕੋ ਅਪਨੇ ਨਿਕਟ ਹੀ ਜਾਨਤਾ ਰਹੂੰ ਔਰ ਸੰਪੂਰਨ ਕੀ (ਰੇਣ) ਧੂੜੀ ਰੂਪ ਹਮ ਹੋਏ ਰਹੈਂ॥
Prof. Sahib Singhਹੇ ਮੇਰੇ ਮਾਲਕ-ਪ੍ਰਭੂ! ਮੈਂ ਤੈਨੂੰ ਸਦਾ ਆਪਣੇ ਨੇੜੇ (ਵੱਸਦਾ) ਜਾਣਦਾ ਰਹਾਂ। ਹੇ ਭਾਈ! ਸਭਨਾਂ ਦੇ ਚਰਨਾਂ ਦੀ ਧੂੜ ਬਣ ਕੇ ਰਹਿਣਾ ਚਾਹੀਦਾ ਹੈ।

ਪਦ ਅਰਥ ਸਦ = ਸਦਾ। ਨਿਕਟਿ = ਨੇੜੇ। ਜਾਨਉ = ਜਾਨਉਂ, ਮੈਂ ਜਾਣਾਂ। ਰੇਣ = ਚਰਨ-ਧੂੜ।

SikhNet (Spanish)Siente a tu Maestro cerca de ti, oh hombre, y siente el polvo bajo los pies de los hombres.

ਸਾਧੂ ਸੰਗਤਿ ਹੋਇ ਪਰਾਪਤਿ; ਤਾ ਪ੍ਰਭੁ ਅਪੁਨਾ ਲਹੀਐ ॥੩॥

saadhoo sangat hoe paraapat; taa prabh apunaa laheeai |3|

Sant Singh KhalsaIf I find the Saadh Sangat, the Company of the Holy, I shall obtain God. ||3||
Manmohan SinghIf I meet the society of saints, then shall I obtain my Lord.
Manmohan Singh (Punjabi)ਜੇਕਰ ਮੈਂ ਸਤਿ ਸੰਗਤ ਨਾਲ ਜੁੜ ਜਾਵਾਂ, ਤਦ ਮੈਂ ਆਪਣੇ ਸੁਆਮੀ ਨੂੰ ਪਾ ਲਵਾਂਗਾ।
Fareedkot Teekaਜਬ ਸੰਤੋਂ ਕੀ ਸੰਗਤ ਪ੍ਰਾਪਤਿ ਹੋਵੈ, ਹੇ ਪ੍ਰਭੂ! ਤਬ ਤੇਰੇ ਅਪਨੇ ਆਪ ਕੋ (ਲਹੀਏ) ਪ੍ਰਾਪਤਿ ਹੋਈਏ॥੩॥
Prof. Sahib Singhਜਦੋਂ ਗੁਰੂ ਦੀ ਸੰਗਤਿ ਹਾਸਲ ਹੁੰਦੀ ਹੈ, ਤਦੋਂ ਆਪਣੇ ਪ੍ਰਭੂ ਨੂੰ ਲੱਭ ਲਈਦਾ ਹੈ ॥੩॥

ਪਦ ਅਰਥ ਹੋਇ = ਹੋ ਕੇ। ਲਹੀਐ = ਲੱਭ ਸਕੀਦਾ ਹੈ ॥੩॥

SikhNet (Spanish)Únete a la Saad Sangat, la Sociedad de los Santos, para que logres a tu Maestro. (3)

ਸਦਾ ਸਦਾ ਹਮ ਛੋਹਰੇ ਤੁਮਰੇ; ਤੂ ਪ੍ਰਭ ਹਮਰੋ ਮੀਰਾ ॥

sadaa sadaa ham chhohare tumare; too prabh hamaro meeraa |

Sant Singh KhalsaForever and ever, I am Your child; You are my God, my King.
Manmohan SinghEver and ever I am Thy child. Thou art my Lord and King.
Manmohan Singh (Punjabi)ਹਮੇਸ਼ਾ, ਹਮੇਸ਼ਾਂ ਹੀ ਮੈਂ ਤੇਰਾ ਬੱਚਾ ਹਾਂ। ਤੂੰ ਮੇਰਾ ਸੁਆਮੀ ਅਤੇ ਪਾਤਿਸ਼ਾਹ ਹੈ।
Fareedkot Teekaਸਰਬ ਸਮੈਂ ਮੇਂ ਹਮ ਤੁਮਾਰੇ (ਛੋਹਰੇ) ਬਾਲਕੇ, ਭਾਵ ਦਾਸ ਹੈਂ, ਤੂੰ ਹਮਾਰਾ ਪ੍ਰਭੂ (ਮੀਰਾ) ਪਾਤਿਸ਼ਾਹ ਰੂਪ ਹੈਂ॥
Prof. Sahib Singhਹੇ ਪ੍ਰਭੂ! ਅਸੀਂ ਜੀਵ ਸਦਾ ਹੀ ਤੇਰੇ ਅੰਞਾਣ ਬੱਚੇ ਹਾਂ, ਤੂੰ ਸਾਡੀ ਮਾਂ ਹੈ ਸਾਡਾ ਪਿਉ ਹੈਂ।

ਪਦ ਅਰਥ ਛੋਹਰੇ = ਬੱਚੇ। ਹਮਰੋ = ਸਾਡਾ। ਮੀਰਾ = ਮਾਲਕ।

SikhNet (Spanish)Somos para siempre Tus niños, oh Señor; Tú eres nuestro Maestro y nuestro Rey.

ਨਾਨਕ ਬਾਰਿਕ. ਤੁਮ ਮਾਤ ਪਿਤਾ; ਮੁਖਿ ਨਾਮੁ ਤੁਮਾਰੋ ਖੀਰਾ ॥੪॥੩॥੫॥

naanak baarik. tum maat pitaa; mukh naam tumaaro kheeraa |4|3|5|

Sant Singh KhalsaNanak is Your child; You are my mother and father; please, give me Your Name, like milk in my mouth. ||4||3||5||
Manmohan SinghNanak is Thine child and Thou O Lord, art my mother and father, Put thou Thy Name as milk into my mouth.
Manmohan Singh (Punjabi)ਨਾਨਕ ਤੇਰਾ ਬੱਚਾ ਹੈ। ਤੂੰ ਹੇ ਸੁਆਮੀ ਮੇਰੀ ਅੰਮੜੀ ਤੇ ਬਾਬਲ ਹੈ! ਤੂੰ ਆਪਣੇ ਨਾਮ ਦਾ ਦੁੱਧ ਮੇਰੇ ਮੂੰਹ ਵਿੱਚ ਪਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਬਾਲਕ ਹੂੰ ਆਪ ਮਾਤਾ ਪਿਤਾ ਰੂਪ ਹੋ ਔ ਮੁਖ ਮੇਂ ਤੁਮਾਰਾ ਨਾਮ ਰੂਪੀ (ਖੀਰਾ) ਅਸਥਨ ਹੈ, ਭਾਵ ਸੇ ਸਦਾ ਤੇਰਾ ਨਾਮ ਹੀ ਜਪਤਾ ਰਹੂੰ॥੪॥੩॥੫॥
Prof. Sahib Singhਹੇ ਨਾਨਕ! (ਆਖ-ਮੇਹਰ ਕਰ!) ਤੇਰਾ ਨਾਮ ਸਾਡੇ ਮੂੰਹ ਵਿਚ ਰਹੇ (ਜਿਵੇਂ) ਮਾਪੇ ਆਪਣੇ ਬੱਚੇ ਦੇ ਮੂੰਹ ਵਿਚ ਦੁੱਧ (ਪਾਂਦੇ ਰਹਿੰਦੇ ਹਨ) ॥੪॥੩॥੫॥

ਪਦ ਅਰਥ ਬਾਰਿਕ = ਬਾਲਕ। ਮੁਖਿ = ਮੂੰਹ ਵਿਚ। ਖੀਰਾ = ਦੁੱਧ ॥੪॥੩॥੫॥

SikhNet (Spanish)Nanak es Tu niño, oh Padre, oh Madre, y en su boca está la leche de Tu Nombre.(4-3-5)

Open this shabad (11 lines, Angs 712-713) →

Shabad Guru Arjan Dev Ji Raag Todee

ਟੋਡੀ ਮਹਲਾ ੫ ਘਰੁ ੨ ਦੁਪਦੇ ॥

ttoddee mahalaa 5 ghar 2 dupade |

Sant Singh KhalsaTodee, Fifth Mehl, Second House, Dho-Padhay:
Manmohan SinghTodi 5th Guru. Dupadas.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ। ਦੁਪਦੇ।
Prof. Sahib Singhਰਾਗ ਟੋਡੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Todi, Mejl Guru Aryan, Quinto Canal Divino, Du-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਮਾਗਉ ਦਾਨੁ. ਠਾਕੁਰ ਨਾਮ ॥

maagau daan. tthaakur naam |

Sant Singh KhalsaI beg for the Gift of Your Name, O my Lord and Master.
Manmohan SinghO Lord, from Thee, I crave the gift of Thy Name.
Manmohan Singh (Punjabi)ਹੇ ਸਾਹਿਬ! ਤੇਰੇ ਪਾਸੋਂ ਮੈਂ ਤੇਰੇ ਨਾਮ ਦੀ ਦਾਤ ਮੰਗਦਾ ਹਾਂ।
Fareedkot Teekaਹੇ ਠਾਕਰ ਜੀ! ਮੈਂ ਤੇਰੇ ਨਾਮ ਕਾ ਹੀ ਦਾਨ ਤੇਰੇ ਸੇ ਮਾਂਗਤਾ ਹੂੰ॥
Prof. Sahib Singhਹੇ ਮਾਲਕ ਪ੍ਰਭੂ! ਮੈਂ (ਤੇਰੇ ਪਾਸੋਂ ਤੇਰੇ) ਨਾਮ ਦਾ ਦਾਨ ਮੰਗਦਾ ਹਾਂ।

ਪਦ ਅਰਥ ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਠਾਕੁਰ = ਹੇ ਮਾਲਕ!

SikhNet (Spanish)Oh Maestro, busco de Ti el Regalo de Tu Nombre, pues nada más se irá conmigo.

ਅਵਰੁ ਕਛੂ ਮੇਰੈ ਸੰਗਿ. ਨ ਚਾਲੈ; ਮਿਲੈ ਕ੍ਰਿਪਾ ਗੁਣ ਗਾਮ ॥੧॥ ਰਹਾਉ ॥

avar kachhoo merai sang. na chaalai; milai kripaa gun gaam |1| rahaau |

Sant Singh KhalsaNothing else shall go along with me in the end; by Your Grace, please allow me to sing Your Glorious Praises. ||1||Pause||
Manmohan SinghNaught else shall go with me. Through Thine grace, grant me the singing of Thy praise. Pause.
Manmohan Singh (Punjabi)ਹੋਰ ਕੁਝ ਭੀ ਤੇਰੇ ਨਾਲ ਨਹੀਂ ਜਾਣਾ। ਆਪਣੀ ਮਿਹਰ ਰਾਹੀਂ ਮੈਨੂੰ ਆਪਣੇ ਜੱਸ ਦਾ ਗਾਇਨ ਕਰਨਾ ਬਖਸ਼। ਠਹਿਰਾਉ।
Fareedkot Teekaਔਰ ਕੋਈ ਪਦਾਰਥ ਕਛੁ ਭੀ ਮੇਰੇ ਸਾਥ ਨਹੀਂ ਚਲੇਗਾ, ਤਾਂ ਤੇ ਆਪ ਕੀ ਕ੍ਰਿਪਾ ਤੇ ਨਾਮ ਹੀ ਮਿਲੇ ਤੋ ਤੇਰੇ ਗੁਣੋਂ ਕੋ ਗਾਵੋਂ ਵਾ ਆਪ ਕੇ ਗੁਣੋਂ ਕਾ ਗਾਵਣਾ ਮਿਲੇ॥੧॥ ਰਹਾਉ ॥
Prof. Sahib Singhਕੋਈ ਭੀ ਹੋਰ ਚੀਜ਼ ਮੇਰੇ ਨਾਲ ਨਹੀਂ ਜਾ ਸਕਦੀ। ਜੇ ਤੇਰੀ ਕਿਰਪਾ ਹੋਵੇ, ਤਾਂ ਮੈਨੂੰ ਤੇਰੀ ਸਿਫ਼ਤਿ-ਸਾਲਾਹ ਮਿਲ ਜਾਏ ॥੧॥ ਰਹਾਉ ॥

ਪਦ ਅਰਥ ਅਵਰੁ ਕਛੂ = ਹੋਰ ਕੁਝ ਭੀ। ਸੰਗਿ = ਨਾਲ। ਗੁਣ ਗਾਮ = (ਤੇਰੇ) ਗੁਣਾਂ ਦਾ ਗਾਉਣਾ, (ਤੇਰੀ) ਸਿਫ਼ਤਿ-ਸਾਲਾਹ ॥੧॥ ਰਹਾਉ ॥

SikhNet (Spanish)Oh Dios, ten Compasión de mí para que cante Tu Alabanza. (1-Pausa)

ਰਾਜੁ ਮਾਲੁ ਅਨੇਕ ਭੋਗ ਰਸ; ਸਗਲ ਤਰਵਰ ਕੀ ਛਾਮ ॥

raaj maal anek bhog ras; sagal taravar kee chhaam |

Sant Singh KhalsaPower, wealth, various pleasures and enjoyments, all are just like the shadow of a tree.
Manmohan SinghPower, wealth, varied revelments and enjoyment are all like the shadow of a tree.
Manmohan Singh (Punjabi)ਹਕੂਮਤ, ਦੌਲਤ, ਅਨੇਕਾਂ ਰੰਗ-ਰਲੀਆਂ ਅਤੇ ਬਹਾਰਾਂ ਸਾਭ ਬਿਰਛ ਦੇ ਪ੍ਰਛਾਵੇ ਦੀ ਮਾਨੰਦ ਹਨ।
Fareedkot Teekaਰਾਜ ਔ ਮਾਲਆਦੀ ਕਰ ਕੇ ਜੋ ਅਨੇਕ ਰਸੋਂ ਕੋ ਭੋਗਤੇ ਹੈਂ, ਸੋ ਸਭ ਐਸੇ ਹੈਂ ਜੈਸੇ ਬ੍ਰਿਛ ਕੀ ਛਾਇਆ ਹੋਤੀ ਹੈ, ਭਾਵ ਸੇ ਖਿਨ ਭੰਗ੍ਰ ਹੈਂ॥
Prof. Sahib Singhਹੇ ਭਾਈ! ਹੁਕੂਮਤ, ਧਨ, ਤੇ, ਅਨੇਕਾਂ ਪਦਾਰਥਾਂ ਦੇ ਸੁਆਦ-ਇਹ ਸਾਰੇ ਰੁੱਖ ਦੀ ਛਾਂ ਵਰਗੇ ਹਨ (ਸਦਾ ਇੱਕ ਥਾਂ ਟਿਕੇ ਨਹੀਂ ਰਹਿ ਸਕਦੇ)।

ਪਦ ਅਰਥ ਤਰਵਰ = ਰੁੱਖ। ਛਾਮ = ਛਾਂ।

SikhNet (Spanish)Fincas, territorios, posesiones y todo tipo de regocijos son como la sombra pasajera del árbol;

ਧਾਇ ਧਾਇ ਬਹੁ ਬਿਧਿ ਕਉ ਧਾਵੈ; ਸਗਲ ਨਿਰਾਰਥ ਕਾਮ ॥੧॥

dhaae dhaae bahu bidh kau dhaavai; sagal niraarath kaam |1|

Sant Singh KhalsaHe runs, runs, runs around in many directions, but all of his pursuits are useless. ||1||
Manmohan SinghMan, runs, runs and runs in many directions, but all his pursuits are vain.
Manmohan Singh (Punjabi)ਇਨਸਾਨ ਬਹੁਤੀਆਂ ਦਿਸ਼ਾਂ ਨੂੰ ਦੌੜਦਾ ਅਤੇ ਭਜ ਦੌੜ ਕਰਦਾ ਹੈ ਪ੍ਰੰਤੂ ਉਸ ਦੇ ਸਾਰੇ ਕਾਰਜ ਨਿਸਫਲ ਹਨ।
Fareedkot Teekaਤੇਰੇ ਸੇ ਬਿਨਾਂ ਇਹ ਮਨ ਜੋ ਧਾਵਣੇ ਵਾਲਾ ਹੈ, ਸੋ ਤਿਨ ਪਦਾਰਥ ਧਾਇ ਜਾਣੇ ਵਾਲਿਓਂ ਕੀ ਤਰਫ ਬਹੁਤ ਪ੍ਰਕਾਰ ਸੇ ਧਾਵਤਾ ਹੈ, ਪਰੰਤੂ ਇਸ ਕੇ ਵਹੁ ਸੰਪੂਰਨ ਕੰਮ ਨਿਸਫਲ ਹੈਂ ॥੧॥
Prof. Sahib Singhਮਨੁੱਖ (ਇਹਨਾਂ ਦੀ ਖ਼ਾਤਰ) ਸਦਾ ਹੀ ਕਈ ਤਰੀਕਿਆਂ ਨਾਲ ਦੌੜ-ਭੱਜ ਕਰਦਾ ਰਹਿੰਦਾ ਹੈ, ਪਰ ਉਸ ਦੇ ਸਾਰੇ ਕੰਮ ਵਿਅਰਥ ਚਲੇ ਜਾਂਦੇ ਹਨ ॥੧॥

ਪਦ ਅਰਥ ਧਾਇ = ਦੌੜ ਕੇ। ਬਹੁ ਬਿਧਿ = ਕਈ ਤਰੀਕਿਆਂ ਨਾਲ। ਧਾਵੈ = ਦੌੜਦਾ ਹੈ। ਧਾਇ ਧਾਇ ਧਾਵੈ = ਸਦਾ ਹੀ ਦੌੜਦਾ ਰਹਿੰਦਾ ਹੈ। ਨਿਰਾਰਥ = ਵਿਅਰਥ, ਨਿਸਫਲ ॥੧॥

SikhNet (Spanish)uno corre tras esto y tras aquello y al final todo es en vano. (1)

ਬਿਨੁ ਗੋਵਿੰਦ. ਅਵਰੁ ਜੇ ਚਾਹਉ; ਦੀਸੈ ਸਗਲ ਬਾਤ ਹੈ ਖਾਮ ॥

bin govind. avar je chaahau; deesai sagal baat hai khaam |

Sant Singh KhalsaExcept for the Lord of the Universe, everything he desires appears transitory.
Manmohan SinghYea, everything that man desires, other than the Lord of the wold, seems to be transitory.
Manmohan Singh (Punjabi)ਬਗੈਰ ਦ੍ਰਿਸ਼ਟੀ ਦੇ ਸੁਆਮੀ ਦੇ ਹੋਰ ਹਰ ਸ਼ੈ ਜਿਹੜੀ ਬੰਦਾ ਲੋੜਦਾ ਹੈ। ਅਨਸਥਿਰ ਦਿਸਦੀ ਹੈ।
Fareedkot Teekaਹੇ ਗੋਬਿੰਦ! ਤੇਰੇ ਬਿਨਾਂ ਜੋ ਮੈਂ ਔਰ ਪਦਾਰਥੋਂ ਕੋ ਚਾਹੋਂ, ਇਹ ਸੰਪੂਰਨ ਬਾਤ ਮੇਰੇ ਕੋ (ਖਾਮ) ਕਚੀ ਦ੍ਰਿਸਟ ਆਵਤੀ ਹੈ॥
Prof. Sahib Singh(ਹੇ ਭਾਈ!) ਜੇ ਮੈਂ ਪਰਮਾਤਮਾ ਦੇ ਨਾਮ ਤੋਂ ਬਿਨਾ ਕੁਝ ਹੋਰ ਹੋਰ ਹੀ ਮੰਗਦਾ ਰਹਾਂ, ਤਾਂ ਇਹ ਸਾਰੀ ਗੱਲ ਕੱਚੀ ਹੈ।

ਪਦ ਅਰਥ ਅਵਰੁ = ਹੋਰ। ਚਾਹਉ = ਚਾਹਉਂ, ਮੈਂ ਚਾਹਾਂ, ਮੈਂ ਮੰਗਦਾ ਰਹਾਂ। ਖਾਮ = ਕੱਚੀ, ਨਾਸਵੰਤ।

SikhNet (Spanish)Sí, buscar cualquier cosa distinta de Dios de nada sirve.

ਕਹੁ ਨਾਨਕ. ਸੰਤ ਰੇਨ ਮਾਗਉ; ਮੇਰੋ ਮਨੁ ਪਾਵੈ ਬਿਸ੍ਰਾਮ ॥੨॥੧॥੬॥

kahu naanak. sant ren maagau; mero man paavai bisraam |2|1|6|

Sant Singh KhalsaSays Nanak, I beg for the dust of the feet of the Saints, so that my mind may find peace and tranquility. ||2||1||6||
Manmohan SinghSays Nanak, I seek the dust of the saints feet that my soul my obtain rest.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਮੈਂ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਯਾਚਨਾ ਕਰਦਾ ਹਾਂ, ਤਾਂ ਜੋ ਮੇਰੀ ਆਤਮਾ ਨੂੰ ਆਰਾਮ ਪ੍ਰਾਪਤ ਹੋ ਜਾਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤੇਰੇ ਸੰਤੋਂ ਕੀ ਚਰਨ ਰੇਨ ਮਾਂਗਤਾ ਹੂੰ, ਜਿਸ ਕੇ ਪ੍ਰਾਪਤਿ ਹੂਏ ਸੇ ਮੇਰਾ ਮਨ (ਬਿਸ੍ਰਾਮ) ਇਸਥਿਤ ਵਾ ਅਰਾਮ ਕੋ ਪਾਵੇਗਾ॥੨॥੧॥੬॥
Prof. Sahib Singhਨਾਨਕ ਆਖਦਾ ਹੈ- (ਹੇ ਭਾਈ!) ਮੈਂ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ, (ਤਾ ਕਿ) ਮੇਰਾ ਮਨ (ਦੁਨੀਆ ਵਾਲੀ ਦੌੜ-ਭੱਜ ਤੋਂ) ਟਿਕਾਣਾ ਹਾਸਲ ਕਰ ਸਕੇ ॥੨॥੧॥੬॥

ਪਦ ਅਰਥ ਨਾਨਕ = ਹੇ ਨਾਨਕ! ਰੇਨ = ਚਰਨ-ਧੂੜ। ਬਿਸ੍ਰਾਮ = (ਭਟਕਣ ਤੋਂ) ਟਿਕਾਉ ॥੨॥੧॥੬॥

SikhNet (Spanish)Dice Nanak, busco el Polvo de los Pies de los Santos para que mi mente se vuelva íntegra. (2-1-6)

Open this shabad →

Shabad Guru Arjan Dev Ji Raag Todee

ਟੋਡੀ ਮਹਲਾ ੫ ॥

ttoddee mahalaa 5 |

Sant Singh KhalsaTodee, Fifth Mehl:
Manmohan SinghTodi 5th Guru.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ।
SikhNet (Spanish)Todi, Mejl Guru Aryan, Quinto Canal Divino.

ਪ੍ਰਭ ਜੀ ਕੋ ਨਾਮੁ; ਮਨਹਿ ਸਾਧਾਰੈ ॥

prabh jee ko naam; maneh saadhaarai |

Sant Singh KhalsaThe Naam, the Name of the Dear Lord, is the Support of my mind.
Manmohan SinghThe Name of the reverend Lord is the support of my soul.
Manmohan Singh (Punjabi)ਪੂਜਯ ਪ੍ਰਭੂ ਦਾ ਨਾਮ ਮੇਰੀ ਜਿੰਦੜੀ ਦਾ ਆਸਰਾ ਹੈ।
Fareedkot Teekaਹੇ ਭਾਈ! ਪ੍ਰਭ ਜੀ ਕਾ ਨਾਮ ਹੀ ਮਨ ਕੋ ਸੁਧਾਰਤਾ ਹੈ ਵਾ ਸਹਿਤ ਅਧਾਰ ਕਰਤਾ ਹੈ॥
Prof. Sahib Singhਹੇ ਭਾਈ! ਪ੍ਰਭੂ ਜੀ ਦਾ ਨਾਮ (ਹੀ) ਮਨ ਨੂੰ ਆਸਰਾ ਦੇਂਦਾ ਹੈ।

ਪਦ ਅਰਥ ਕੋ = ਦਾ। ਮਨਹਿ = ਮਨ ਨੂੰ। ਸਾਧਾਰੈ = ਆਧਾਰ-ਸਹਿਤ ਕਰਦਾ ਹੈ, ਆਸਰਾ ਦੇਂਦਾ ਹੈ।

SikhNet (Spanish)El Nombre del Maestro da sustento a la mente;

ਜੀਅ ਪ੍ਰਾਨ ਸੂਖ ਇਸੁ ਮਨ ਕਉ; ਬਰਤਨਿ ਏਹ ਹਮਾਰੈ ॥੧॥ ਰਹਾਉ ॥

jeea praan sookh is man kau; baratan eeh hamaarai |1| rahaau |

Sant Singh KhalsaIt is my life, my breath of life, my peace of mind; for me, it is an article of daily use. ||1||Pause||
Manmohan SinghThe name is the life, soul and solace of this mind, and for me, it is a thing of daily use. Pause.
Manmohan Singh (Punjabi)ਇਸ ਮਨ ਦੀ ਜਿੰਦ ਜਾਨ ਆਤਮਾ ਅਤੇ ਆਰਾਮ ਰੱਬ ਦਾ ਨਾਮ ਹੈ, ਮੇਰੇ ਲਈ ਇਹ ਰੋਜ਼ ਦੇ ਇਸਤਿਮਾਲ ਦੀ ਸ਼ੈ ਹੈ। ਠਹਿਰਾਉ।
Fareedkot Teekaਹਮਾਰੇ ਜੀਵ ਪ੍ਰਾਨ ਮਨ ਕੋ ਇਸੀ ਕਾ ਸੁਖੁ ਹੈ ਔਰ ਏਹੀ ਹਮਾਰੇ ਬਰਤਨੇ ਮੇਂ ਆਵਤਾ ਹੈ॥੧॥ ਰਹਾਉ ॥
Prof. Sahib Singhਨਾਮ ਹੀ ਇਸ ਮਨ ਦੇ ਵਾਸਤੇ ਜਿੰਦ-ਜਾਨ ਹੈ, ਤੇ, ਸੁਖ ਹੈ। ਮੇਰੇ ਵਾਸਤੇ ਤਾਂ ਹਰਿ-ਨਾਮ ਹੀ ਹਰ ਵੇਲੇ ਕੰਮ ਆਉਣ ਵਾਲੀ ਚੀਜ਼ ਹੈ ॥੧॥ ਰਹਾਉ ॥

ਪਦ ਅਰਥ ਜੀਅ = ਜਿੰਦ। ਕਉ = ਦੇ ਵਾਸਤੇ। ਬਰਤਨਿ = ਹਰ ਵੇਲੇ ਕੰਮ ਆਉਣ ਵਾਲੀ ਚੀਜ਼। ਹਮਾਰੈ = ਮੇਰੇ ਵਾਸਤੇ ॥੧॥ ਰਹਾਉ ॥

SikhNet (Spanish)el Nombre del Señor es su Respiración Vital y la moneda para comprar mi Paz.(1-Pausa)

ਨਾਮੁ ਜਾਤਿ. ਨਾਮੁ ਮੇਰੀ ਪਤਿ ਹੈ; ਨਾਮੁ ਮੇਰੈ ਪਰਵਾਰੈ ॥

naam jaat. naam meree pat hai; naam merai paravaarai |

Sant Singh KhalsaThe Naam is my social status, the Naam is my honor; the Naam is my family.
Manmohan SinghThe Name is my caste, the Name is my honour and the names is my family.
Manmohan Singh (Punjabi)ਨਾਮ ਮੇਰਾ ਵਰਣ ਹੈ। ਨਾਮ ਮੇਰੀ ਇੱਜ਼ਤ ਆਬਰੂ ਹੈ ਅਤੇ ਨਾਮ ਹੀ ਮੇਰਾ ਟੱਬਰ ਕਬੀਲਾ ਹੈ।
Fareedkot Teekaਨਾਮ ਹੀ ਮੇਰੀ ਜਾਤੀ ਹੈ ਔਰ ਨਾਮ ਹੀ ਮੇਰੀ ਪਤਿਸ਼ਟਾ ਹੈ ਔਰ ਮੇਰੇ ਤੋ ਨਾਮ ਹੀ ਪਰਵਾਰ ਹੈ॥
Prof. Sahib Singhਹੇ ਭਾਈ! ਪ੍ਰਭੂ ਦਾ ਨਾਮ (ਹੀ ਮੇਰੇ ਵਾਸਤੇ ਉੱਚੀ) ਜਾਤਿ ਹੈ, ਹਰਿ-ਨਾਮ ਹੀ ਮੇਰੀ ਇੱਜ਼ਤ ਹੈ, ਹਰਿ-ਨਾਮ ਹੀ ਮੇਰਾ ਪਰਵਾਰ ਹੈ।

ਪਦ ਅਰਥ ਪਤਿ = ਇੱਜ਼ਤ। ਪਰਵਾਰੈ = ਪਰਵਾਰ, ਟੱਬਰ।

SikhNet (Spanish)El Nombre es mi Casta, el Nombre es mi Honor; también es mi Familia.

ਨਾਮੁ ਸਖਾਈ ਸਦਾ ਮੇਰੈ ਸੰਗਿ; ਹਰਿ ਨਾਮੁ ਮੋ ਕਉ ਨਿਸਤਾਰੈ ॥੧॥

naam sakhaaee sadaa merai sang; har naam mo kau nisataarai |1|

Sant Singh KhalsaThe Naam is my companion; it is always with me. The Lord's Name is my emancipation. ||1||
Manmohan SinghThe Lord's name, my companion, is ever with me and it is the Lord's name that delivers me.
Manmohan Singh (Punjabi)ਸੁਆਮੀ ਦਾ ਨਾਮ, ਮੇਰਾ ਸਾਥੀ, ਸਦੀਵ ਹੀ ਮੇਰੇ ਅੰਗ ਸੰਗ ਹੈ, ਅਤੇ ਸੁਆਮੀ ਦਾ ਨਾਮ ਹੀ ਮੇਰਾ ਪਾਰ ਉਤਾਰਾ ਕਰਦਾ ਹੈ।
Fareedkot Teekaਨਾਮ ਹੀ (ਸਖਾਈ) ਮਿਤ੍ਰ ਰੂਪ ਸਦਾ ਮੇਰੇ ਸੰਗ ਰਹਿਤਾ ਹੈ ਔਰ ਹਰੀ ਕਾ ਨਾਮ ਹੀ ਮੇਰੇ ਕੋ ਨਿਸਤਾਰਨੇਹਾਰਾ ਹੈ॥੧॥
Prof. Sahib Singhਪ੍ਰਭੂ ਦਾ ਨਾਮ (ਹੀ ਮੇਰਾ) ਮਿੱਤਰ ਹੈ (ਜੋ) ਸਦਾ ਮੇਰੇ ਨਾਲ ਰਹਿੰਦਾ ਹੈ। ਪਰਮਾਤਮਾ ਦਾ ਨਾਮ (ਹੀ) ਮੈਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲਾ ਹੈ ॥੧॥

ਪਦ ਅਰਥ ਸਖਾਈ = ਮਿੱਤਰ, ਸਾਥੀ। ਸੰਗਿ = ਨਾਲ। ਮੋ ਕਉ = ਮੈਨੂੰ। ਕਉ = ਨੂੰ। ਨਿਸਤਾਰੈ = ਪਾਰ ਲੰਘਾਂਦਾ ਹੈ ॥੧॥

SikhNet (Spanish)El Nombre es mi Eterno Compañero, el Nombre es mi Emancipador. (1)

ਬਿਖੈ ਬਿਲਾਸ ਕਹੀਅਤ ਬਹੁਤੇਰੇ; ਚਲਤ ਨ ਕਛੂ ਸੰਗਾਰੈ ॥

bikhai bilaas kaheeat bahutere; chalat na kachhoo sangaarai |

Sant Singh KhalsaSensual pleasures are talked about a lot, but none of them goes along with anyone in the end.
Manmohan SinghSensuous pleasures are much spoken of, but none of them goes along with the man.
Manmohan Singh (Punjabi)ਵਿਸ਼ੇ ਭੋਗ ਦੀਆਂ ਬਹਾਰਾਂ ਬਹੁਤੀਆਂ ਆਖੀਆਂ ਜਾਂਦੀਆਂ ਹਨ, ਪਰ ਉਨ੍ਹਾਂ ਵਿਚੋਂ ਕੋਈ ਭੀ ਬੰਦੇ ਦੇ ਨਾਲ ਨਹੀਂ ਟੁਰਦੀ।
Fareedkot Teekaਔਰ ਵਿਸ਼ਿਅਹੁ ਕੇ ਬਿਲਾਸ ਜੋ ਬਹੁਤ ਕਹੀਤੇ ਹੈਂ, ਸੋ ਕਛੂ ਭੀ ਅੰਤ ਕੋ ਸਾਥ ਨਹੀਂ ਚਲਤੇ ਹੈਂ॥
Prof. Sahib Singhਹੇ ਭਾਈ! ਵਿਸ਼ਿਆਂ ਦੇ ਭੋਗ ਬਥੇਰੇ ਦੱਸੇ ਜਾਂਦੇ ਹਨ, ਪਰ ਕੋਈ ਭੀ ਚੀਜ਼ ਮਨੁੱਖ ਦੇ ਨਾਲ ਨਹੀਂ ਜਾਂਦੀ।

ਪਦ ਅਰਥ ਬਿਖੈ ਬਿਲਾਸ = ਵਿਸ਼ਿਆਂ ਦੇ ਭੋਗ। ਕਹੀਅਤ = ਕਹੇ ਜਾਂਦੇ ਹਨ। ਚਲਤ = ਚੱਲਦਾ, ਜਾਂਦਾ। ਕਛੁ = ਕੁਝ ਭੀ। ਸੰਗਾਰੈ = ਸੰਗਿ, ਨਾਲ।

SikhNet (Spanish)Los placeres de los sentidos son muchos, pero ninguno se va conmigo. El objeto predilecto de mi Alabanza es el Naam, que me acompaña siempre.

ਇਸਟੁ ਮੀਤੁ ਨਾਮੁ ਨਾਨਕ ਕੋ; ਹਰਿ ਨਾਮੁ ਮੇਰੈ ਭੰਡਾਰੈ ॥੨॥੨॥੭॥

eisatt meet naam naanak ko; har naam merai bhanddaarai |2|2|7|

Sant Singh KhalsaThe Naam is Nanak's dearest friend; the Lord's Name is my treasure. ||2||2||7||
Manmohan SinghNanak seeks the name of dear Friend, God's Name is my treasure, he says.
Manmohan Singh (Punjabi)ਨਾਨਕ ਪਿਆਰੇ ਮਿੱਤ੍ਰ ਦੇ ਨਾਮ ਦਾ ਯਾਚਕ ਹੈ। ਰੱਬ ਦਾ ਨਾਮ ਹੀ ਉਸ ਦਾ ਖਜਾਨਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੇ ਕੋ ਤੋ ਇਸ਼ਟ ਅਰੁ ਮਿਤ੍ਰ ਹਰੀ ਕਾ ਨਾਮੁ ਹੀ ਹੈ ਔਰ ਹਰੀ ਕਾ ਨਾਮ ਹੀ ਮੇਰੇ (ਭੰਡਾਰੈ) ਖਜਾਨੇ ਹੈਂ॥੨॥੨॥੭॥☬ਉਪਦੇਸ਼ ਕਰਤੇ ਹੈਂ:
Prof. Sahib Singh(ਇਸ ਵਾਸਤੇ) ਨਾਨਕ ਦਾ ਸਭ ਤੋਂ ਪਿਆਰਾ ਮਿੱਤਰ ਪ੍ਰਭੂ ਦਾ ਨਾਮ (ਹੀ) ਹੈ। ਪ੍ਰਭੂ ਦਾ ਨਾਮ ਹੀ ਮੇਰੇ ਖ਼ਜ਼ਾਨੇ ਵਿਚ (ਧਨ) ਹੈ ॥੨॥੨॥੭॥

ਪਦ ਅਰਥ ਇਸਟੁ = ਪਿਆਰਾ। ਕੋ = ਦਾ। ਭੰਡਾਰੈ = ਖ਼ਜ਼ਾਨੇ ਵਿਚ ॥੨॥੨॥੭॥

SikhNet (Spanish)Dice Nanak, el Naam, el Nombre del Señor es mi Único Tesoro. (2-2-7)

Open this shabad →

Shabad Guru Arjan Dev Ji Raag Todee

ਟੋਡੀ ਮਃ ੫ ॥

ttoddee mahalaa 5 |

Sant Singh KhalsaTodee, Fifth Mehl:
Manmohan SinghTodi 5th Guru.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ।
SikhNet (Spanish)Todi, Mejl Guru Aryan, Quinto Canal Divino.

ਨੀਕੇ ਗੁਣ ਗਾਉ; ਮਿਟਹੀ ਰੋਗ ॥

neeke gun gaau; mittahee rog |

Sant Singh KhalsaSing the sublime Praises of the Lord, and your disease shall be eradicated.
Manmohan SinghSing thou the sublime praises of the Lord, and thine maladies shall be cured.
Manmohan Singh (Punjabi)ਤੂੰ ਸਾਹਿਬ ਦੀਆਂ ਸ੍ਰੇਸ਼ਟ ਸਿਫਤਾਂ ਗਾਇਨ ਹਕਰ ਅਤੇ ਤੇਰੀਆਂ ਬੀਮਾਰੀਆਂ ਦੂਰ ਹੋ ਜਾਣਗੀਆਂ।
Fareedkot Teekaਹੇ ਭਾਈ! ਵਾਹਿਗੁਰੂ ਕੇ (ਨੀਕੇ) ਉਤਮ ਗੁਣ ਗਾਉ, ਜਿਨ ਕੇ ਗਾਵਣੇ ਸੇ ਤੇਰਾ ਜਨਮ ਮਰਣ ਆਦਿ ਰੋਗ ਮਿਟ ਜਾਵੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਸੋਹਣੇ ਗੁਣ ਗਾਂਦਾ ਰਿਹਾ ਕਰ। (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਸਾਰੇ ਰੋਗ ਮਿਟ ਜਾਂਦੇ ਹਨ।

ਪਦ ਅਰਥ ਨੀਕੇ = ਸੋਹਣੇ, ਚੰਗੇ। ਗਾਉ = ਗਾ, ਗਾਇਆ ਕਰ। ਮਿਟਹੀ = ਮਿਟਹਿ, ਮਿਟ ਜਾਂਦੇ ਹਨ।

SikhNet (Spanish)Canta la Alabanza del Ser Puro para que tu aflicción desaparezca,

ਮੁਖ ਊਜਲ. ਮਨੁ ਨਿਰਮਲ ਹੋਈ ਹੈ; ਤੇਰੋ. ਰਹੈ ਈਹਾ ਊਹਾ ਲੋਗੁ ॥੧॥ ਰਹਾਉ ॥

mukh aoojal. man niramal hoee hai; tero. rahai eehaa aoohaa log |1| rahaau |

Sant Singh KhalsaYour face shall become radiant and bright, and your mind shall be immaculately pure. You shall be saved here and hereafter. ||1||Pause||
Manmohan SinghThy countenance shall become bright and thy mind immaculate and thou shalt be saved in this and that world. Pause.
Manmohan Singh (Punjabi)ਤੇਰਾ ਚਿਹਰਾ ਪ੍ਰਕਾਸ਼ਵਾਨ ਤੇ ਤੇਰਾ ਹਿਰਦਾ ਪਵਿੱਤਰ ਹੋ ਜਾਵੇਗਾ ਅਤੇ ਤੂੰ ਇਸ ਅਤੇ ਉਸ ਲੋਕ ਵਿੱਚ ਖਲਾਸੀ ਪਾ ਜਾਵੇਗਾ। ਠਹਿਰਾਉ।
Fareedkot Teekaਜਿਨ ਸੇ ਮੁਖ ਉਜਲ ਔ ਮਨ ਨਿਰਮਲ ਹੋਤਾ ਹੈ, ਪੁਨਾ ਤੇਰਾ ਈਹਾਂ ਊਹਾਂ ਦੋਨੋਂ ਲੋਕੋਂ ਮੇਂ ਜਸ ਰਹਿ ਆਵੈਗਾ॥੧॥ ਰਹਾਉ ॥
Prof. Sahib Singh(ਇਸ ਤਰ੍ਹਾਂ) ਤੇਰਾ ਇਹ ਲੋਕ ਅਤੇ ਪਰਲੋਕ ਸੰਵਰ ਜਾਣਗੇ, ਮਨ ਪਵਿਤ੍ਰ ਹੋ ਜਾਇਗਾ, (ਲੋਕ ਪਰਲੋਕ ਵਿਚ) ਮੂੰਹ ਭੀ ਰੌਸ਼ਨ ਰਹੇਗਾ ॥੧॥ ਰਹਾਉ ॥

ਪਦ ਅਰਥ ਊਜਲ = ਰੌਸ਼ਨ। ਰਹੈ = ਬਣਿਆ ਰਹਿੰਦਾ ਹੈ। ਈਹਾ ਊਹਾ ਲੋਗੁ = ਇਹ ਲੋਕ ਤੇ ਪਰਲੋਕ ॥੧॥ ਰਹਾਉ ॥

SikhNet (Spanish)para que tu mente y tu semblante se vuelven puros y para que seas salvado aquí y en el más allá. (1-Pausa)

ਚਰਨ ਪਖਾਰਿ ਕਰਉ ਗੁਰ ਸੇਵਾ; ਮਨਹਿ ਚਰਾਵਉ ਭੋਗ ॥

charan pakhaar krau gur sevaa; maneh charaavau bhog |

Sant Singh KhalsaI wash the Guru's feet and serve Him; I dedicate my mind as an offering to Him.
Manmohan SinghI wash Guru's feet and serve him and make I am offering of my soul to him.
Manmohan Singh (Punjabi)ਮੈਂ ਗੁਰਾਂ ਦੇ ਚਰਨ ਧੋਂਦਾ ਅਤੇ ਉਨ੍ਹਾਂ ਦੀ ਸੇਵਾ ਕਰਦਾ ਹਾਂ ਅਤੇ ਆਪਣੀ ਆਤਮਾ ਨੂੰ ਉਨ੍ਹਾਂ ਮੂਹਰੇ ਭੇਟ ਰੱਖਦਾ ਹਾਂ।
Fareedkot Teekaਸਤਿਗੁਰੋਂ ਕੇ ਚਰਣ ਕਵਲੋਂ ਕੌ ਧੋਇ ਕਰ ਕੇ ਸੇਵਾ ਕਰੋ ਔ ਅਪਨੇ ਮਨ ਕੌ ਹੀ ਭੋਗ ਚੜਾਵਣਾ ਕਰੋ॥
Prof. Sahib Singhਹੇ ਭਾਈ! ਮੈਂ (ਤਾਂ) ਗੁਰੂ ਦੇ ਚਰਨ ਧੋ ਕੇ ਗੁਰੂ ਦੀ ਸੇਵਾ ਕਰਦਾ ਹਾਂ, ਆਪਣਾ ਮਨ ਗੁਰੂ ਅੱਗੇ ਭੇਟ ਕਰਦਾ ਹਾਂ (ਕਿਉਂਕਿ ਗੁਰੂ ਦੀ ਕਿਰਪਾ ਨਾਲ ਹੀ ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ)।

ਪਦ ਅਰਥ ਪਖਾਰਿ = ਧੋ ਕੇ। ਕਰਉ = ਕਰਉਂ, ਮੈਂ ਕਰਾਂ। ਮਨਹਿ = ਮਨ ਨੂੰ ਹੀ। ਚਰਾਵਉ = ਚਰਾਵਉਂ, ਮੈਂ ਚੜ੍ਹਾ ਦਿਆਂ। ਭੋਗ = ਭੇਟਾ।

SikhNet (Spanish)Lava los Pies del Guru; sírvelo y ofrécele tu mente.

ਛੋਡਿ ਆਪਤੁ ਬਾਦੁ ਅਹੰਕਾਰਾ; ਮਾਨੁ ਸੋਈ ਜੋ ਹੋਗੁ ॥੧॥

chhodd aapat baad ahankaaraa; maan soee jo hog |1|

Sant Singh KhalsaRenounce self-conceit, negativity and egotism, and accept what comes to pass. ||1||
Manmohan SinghAbandon thou thy self-conceit, contention, and pride, and cheerfully accept what comes from God
Manmohan Singh (Punjabi)ਤੂੰ ਆਪਣੀ ਸਵੈ-ਹੰਗਤਾ, ਝਗੜੇ ਅਤੇ ਹੰਕਾਰ ਨੂੰ ਤਿਆਗ ਦੇ ਅਤੇ ਜੋ ਰੱਬ ਵੱਲੋਂ ਆਉਂਦਾ ਹੈ। ਉਸ ਨੂੰ ਖੁਸ਼ੀ ਨਾਲ ਸਵੀਕਾਰ ਕਰ।
Fareedkot Teekaਆਪਾ ਭਾਵ ਜੋ ਪਤਿ ਸੇ ਰਹਿਤ ਕਰਨੇ ਵਾਲਾ ਹੈ ਤਿਸ ਵਿਅਰਥ ਹੰਕਾਰ ਕੌ ਤਿਆਗ ਕਰ, ਸੋਈ ਮਾਨ ਜੋ ਹੋਵੇਗਾ, ਭਾਵ ਸੇ ਹੁਕਮ ਮਾਨ ਕਰ ਪ੍ਰਸੰਨ ਹੋ॥੧॥
Prof. Sahib Singhਹੇ ਭਾਈ! ਤੂੰ ਭੀ (ਗੁਰੂ ਦੀ ਸਰਨ ਪੈ ਕੇ) ਆਪਾ-ਭਾਵ, (ਮਾਇਆ ਵਾਲਾ) ਝਗੜਾ ਅਤੇ ਅਹੰਕਾਰ ਤਿਆਗ, ਜੋ ਕੁਝ ਪ੍ਰਭੂ ਦੀ ਰਜ਼ਾ ਵਿਚ ਹੁੰਦਾ ਹੈ ਉਸ ਨੂੰ (ਮਿੱਠਾ ਕਰ ਕੇ) ਮੰਨ ॥੧॥

ਪਦ ਅਰਥ ਛੋਡਿ = ਛੱਡ ਕੇ। ਆਪਤੁ = ਆਪਾ-ਭਾਵ। ਬਾਦੁ = ਝਗੜਾ। ਮਾਨੁ = ਮੰਨ। ਹੋਗੁ = ਹੋਵੇਗਾ ॥੧॥

SikhNet (Spanish)Deja tu ego y tu tendencia contenciosa; acepta lo que viene de Dios. (1)

ਸੰਤ ਟਹਲ ਸੋਈ ਹੈ ਲਾਗਾ; ਜਿਸੁ ਮਸਤਕਿ ਲਿਖਿਆ ਲਿਖੋਗੁ ॥

sant ttehal soee hai laagaa; jis masatak likhiaa likhog |

Sant Singh KhalsaHe alone commits himself to the service of the Saints, upon whose forehead such destiny is inscribed.
Manmohan SinghHe alone attaches himself to be saints service, on whose forehead such a destiny is writ.
Manmohan Singh (Punjabi)ਕੇਵਲ ਓਹੀ ਸਾਧੂਆ ਦੀ ਸੇਵਾ ਅੰਦਰ ਜੁੜਦਾ ਹੈ, ਜਿਸ ਦੇ ਮੱਥੇ ਉਤੇ ਐਸੀ ਪ੍ਰਾਲਭਧ ਲਿਖੀ ਹੋਈ ਹੁੰਦੀ ਹੈ।
Fareedkot Teekaਹੇ ਭਾਈ! ਸੰਤੋਂ ਕੀ ਟਹਲ ਮੇਂ ਸੋਈ ਲਾਗਾ ਹੈ ਜਿਸ ਕੇ ਮਸਤਕ ਮੇਂ ਲੇਖ ਲਿਖਿਆ ਹੈ॥
Prof. Sahib Singh(ਪਰ) ਗੁਰੂ ਦੀ ਸੇਵਾ ਵਿਚ ਉਹੀ ਮਨੁੱਖ ਲੱਗਦਾ ਹੈ ਜਿਸ ਦੇ ਮੱਥੇ ਉਤੇ (ਧੁਰੋਂ ਇਹ) ਲੇਖ ਲਿਖਿਆ ਹੁੰਦਾ ਹੈ।

ਪਦ ਅਰਥ ਸੋਈ = ਉਹੀ ਮਨੁੱਖ। ਮਸਤਕਿ = ਮੱਥੇ ਉਤੇ। ਲਿਖੋਗੁ = ਲੇਖ।

SikhNet (Spanish)Aquél que lo tiene así decretado en su Destino, se dedica al servicio de los Santos.

ਕਹੁ ਨਾਨਕ. ਏਕ ਬਿਨੁ; ਦੂਜਾ ਅਵਰੁ. ਨ ਕਰਣੈ ਜੋਗੁ ॥੨॥੩॥੮॥

kahu naanak. ek bin; doojaa avar. na karanai jog |2|3|8|

Sant Singh KhalsaSays Nanak, other than the One Lord, there is not any other able to act. ||2||3||8||
Manmohan SinghSays Nanak, except the one Lord, there is not any other potent to accomplish aught.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ: ਇਕ ਸਾਹਿਬ ਦੇ ਬਾਝੋਂ ਕੋਈ ਹੋਰ ਕੁਝ ਭੀ ਕਰਨ ਨੂੰ ਸਮਰਥ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਏਕ ਵਾਹਿਗੁਰੂ ਸੇ ਬਿਨਾਂ ਔਰ ਕੋਈ ਕਰਨੇ ਜੋਗ ਦੂਸਰਾ ਨਹੀਂ ਹੈ, ਭਾਵ ਸੇ ਤਿਸ ਕੀ ਕਿਰਪਾ ਤੇ ਗੁਰੋਂ ਕੇ ਮਿਲਾਪ ਤੇ ਨਾਮ ਪ੍ਰਾਪਤਿ ਹੋਤਾ ਹੈ॥੨॥੩॥੮॥☬ਸਤਿਗੁਰੋਂ ਕੇ ਆਗੇ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਉਸ ਇਕ ਪਰਮਾਤਮਾ ਤੋਂ ਬਿਨਾ ਕੋਈ ਹੋਰ (ਇਹ ਮੇਹਰ) ਕਰਨ ਜੋਗਾ ਨਹੀਂ ਹੈ ॥੨॥੩॥੮॥

ਪਦ ਅਰਥ ਕਰਣੈ ਜੋਗੁ = ਕਰਨ ਦੀ ਸਮਰੱਥਾ ਵਾਲਾ ॥੨॥੩॥੮॥

SikhNet (Spanish)Dice Nanak, aparte de Dios, no existe ningún otro que haga o pueda hacer lo que Él. (2-3-8)

Open this shabad →

Shabad Guru Arjan Dev Ji Raag Todee

ਟੋਡੀ ਮਹਲਾ ੫ ॥

ttoddee mahalaa 5 |

Sant Singh KhalsaTodee, Fifth Mehl:
Manmohan SinghTodi 5th Guru.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ।
SikhNet (Spanish)Todi, Mejl Guru Aryan, Quinto Canal Divino.

ਸਤਿਗੁਰ; ਆਇਓ ਸਰਣਿ ਤੁਹਾਰੀ ॥

satigur; aaeo saran tuhaaree |

Sant Singh KhalsaO True Guru, I have come to Your Sanctuary.
Manmohan SinghMy True Guru, I have sought Thy protection.
Manmohan Singh (Punjabi)ਮੇਰੇ ਸੱਚੇ ਗੁਰੂ ਜੀ, ਮੈਂ ਤੁਹਾਡੀ ਪਨਾਹ ਲਈ ਹੈ।
Fareedkot Teekaਹੇ ਸਤਿਗੁਰ ਜੀ! ਮੈਂ ਆਪ ਕੀ ਸਰਨ ਆਇਆ ਹੂੰ॥
Prof. Sahib Singhਹੇ ਗੁਰੂ! ਮੈਂ ਤੇਰੀ ਸਰਨ ਆਇਆ ਹਾਂ।

ਪਦ ਅਰਥ ਸਤਿਗੁਰ = ਹੇ ਗੁਰੂ!

SikhNet (Spanish)Busco Tu Refugio, oh Verdadero Guru;

ਮਿਲੈ ਸੂਖੁ ਨਾਮੁ ਹਰਿ ਸੋਭਾ; ਚਿੰਤਾ ਲਾਹਿ ਹਮਾਰੀ ॥੧॥ ਰਹਾਉ ॥

milai sookh naam har sobhaa; chintaa laeh hamaaree |1| rahaau |

Sant Singh KhalsaGrant me the peace and glory of the Lord's Name, and remove my anxiety. ||1||Pause||
Manmohan SinghGrant me the peace and glory of God's Name, and remove thou my anxiety. Pause.
Manmohan Singh (Punjabi)ਮੈਨੂੰ ਰੱਬ ਦੇ ਨਾਮ ਦੀ ਠੰਢ ਚੈਨ ਅਤੇ ਪ੍ਰਭਤਾ ਬਖਸ਼ ਅਤੇ ਮੇਰਾ ਫਿਕਰ ਦੂਰ ਕਰ। ਠਹਿਰਾਉ।
Fareedkot Teekaਹਰੀ ਕਾ ਨਾਮ ਜੋ ਸਰਬ ਸੁਖੋਂ ਕਾ ਦਾਤਾ ਹੈ, ਸੋ ਆਪ ਸੇ ਮੇਰੇ ਕੋ ਮਿਲੇ ਸੋ ਦੇ ਕਰ ਹਮਾਰੀ ਚਿੰਤਾ ਦੂਰ ਕਰੀਏ॥੧॥ ਰਹਾਉ ॥
Prof. Sahib Singhਮੇਰੀ ਚਿੰਤਾ ਦੂਰ ਕਰ (ਮੇਹਰ ਕਰ, ਤੇਰੇ ਦਰ ਤੋਂ ਮੈਨੂੰ) ਪਰਮਾਤਮਾ ਦਾ ਨਾਮ ਮਿਲ ਜਾਏ, (ਇਹੀ ਮੇਰੇ ਵਾਸਤੇ) ਸੁਖ (ਹੈ, ਇਹੀ ਮੇਰੇ ਵਾਸਤੇ) ਸੋਭਾ (ਹੈ) ॥੧॥ ਰਹਾਉ ॥

ਪਦ ਅਰਥ ਲਾਹਿ = ਦੂਰ ਕਰ ॥੧॥ ਰਹਾਉ ॥

SikhNet (Spanish)libérame de mis preocupaciones para que logre la Paz y la Gloria de Tu Nombre. (1-Pausa)

ਅਵਰ ਨ ਸੂਝੈ. ਦੂਜੀ ਠਾਹਰ; ਹਾਰਿ ਪਰਿਓ ਤਉ ਦੁਆਰੀ ॥

avar na soojhai. doojee tthaahar; haar pario tau duaaree |

Sant Singh KhalsaI cannot see any other place of shelter; I have grown weary, and collapsed at Your door.
Manmohan SinghI see not any other place of shelter. Growing weary I have fallen at Thy door.
Manmohan Singh (Punjabi)ਮੈਨੂੰ ਹੋਰ ਕੋਈ ਪਨਾਹ ਦੀ ਥਾਂ ਨਹੀਂ ਦਿਸਦੀ। ਹਾਰ ਹੰਭ ਕੇ ਮੈਂ ਤੇਰੇ ਬੂਹੇ ਤੇ ਆ ਡਿੱਗਾ ਹਾਂ।
Fareedkot Teekaਆਪ ਸੇ ਬਿਨਾਂ ਔਰ ਕੋਈ ਦੂਸਰੀ ਜਾਗਾਂ ਮੇਰੇ ਕੋ ਦ੍ਰਿਸ਼ਟ ਨਹੀਂ ਆਵਤੀ ਹੈ, ਇਸੀ ਤੇ ਹਾਰ ਅਰਥਾਤ ਥਕਤ ਹੋ ਕਰ ਆਪ ਕੇ ਦੁਆਰੇ ਮੇਂ ਆਇ ਪੜਾ ਹੂੰ॥
Prof. Sahib Singhਹੇ ਪ੍ਰਭੂ! (ਮੈਂ ਹੋਰ ਆਸਰਿਆਂ ਵਲੋਂ) ਹਾਰ ਕੇ ਤੇਰੇ ਦਰ ਤੇ ਆ ਪਿਆ ਹਾਂ, ਹੁਣ ਮੈਨੂੰ ਕੋਈ ਹੋਰ ਆਸਰਾ ਸੁੱਝਦਾ ਨਹੀਂ।

ਪਦ ਅਰਥ ਅਵਰ ਠਾਹਰ = ਕੋਈ ਹੋਰ ਆਸਰਾ। ਹਾਰਿ = ਹਾਰ ਕੇ। ਤਉ ਦੁਆਰੀ = ਤੇਰੇ ਦਰ ਤੇ।

SikhNet (Spanish)No conozco otro Santuario y por eso me postro a Tu Puerta;

ਲੇਖਾ ਛੋਡਿ ਅਲੇਖੈ ਛੂਟਹ; ਹਮ ਨਿਰਗੁਨ ਲੇਹੁ ਉਬਾਰੀ ॥੧॥

lekhaa chhodd alekhai chhoottah; ham niragun lehu ubaaree |1|

Sant Singh KhalsaPlease ignore my account; only then may I be saved. I am worthless - please, save me! ||1||
Manmohan SinghHeed not my account for I can only be saved by ignoring the account. Save though, me, the meritless one, O Lord.
Manmohan Singh (Punjabi)ਮੇਰਾ ਹਿਸਾਬ ਕਿਤਾਬ ਨਾਂ ਪੜਤਾਲ, ਮੈਂ ਕੇਵਲ ਲੇਖੇ ਪੱਤੇ ਨੂੰ ਅੱਖਾਂ ਤੋਂ ਓਹਲੇ ਕਰਨ ਨਾਲ ਹੀ ਬੱਚ ਸਕਦਾ ਹਾਂ। ਮੈਂ ਗੁਣ-ਵਿਹੂਣ ਦਾ ਪਾਰ ਉਤਾਰਾ ਕਰ ਦੇ, ਹੇ ਸੁਆਮੀ!
Fareedkot Teekaਲੇਖਾ ਛੋਡਿ ਕਰ ਕੇ ਮੈਂ ਤੇਰਾ ਜਨ (ਅਲੇਖੈ) ਹਿਸਾਬ ਲੀਏ ਬਿਨਾਂ ਹੀ ਜਮ ਸੇ ਛੂਟ ਸਕਤਾ ਹੂੰ, ਤਾਂ ਤੇ ਮੈਂ ਨਿਰਗੁਣ ਕੋ ਆਪ ਉਬਾਰ ਲੀਜੀਏ॥੧॥
Prof. Sahib Singhਹੇ ਪ੍ਰਭੂ ਅਸਾਂ ਜੀਵਾਂ ਦੇ ਕਰਮਾਂ ਦਾ ਲੇਖਾ ਨਾਹ ਕਰ, ਅਸੀਂ ਤਦੋਂ ਹੀ ਸੁਰਖ਼ਰੂ ਹੋ ਸਕਦੇ ਹਾਂ, ਜੇ ਸਾਡੇ ਕਰਮਾਂ ਦਾ ਲੇਖਾ ਨਾਹ ਹੀ ਕੀਤਾ ਜਾਏ। ਹੇ ਪ੍ਰਭੂ! ਸਾਨੂੰ ਗੁਣਹੀਨ ਜੀਵਾਂ ਨੂੰ (ਵਿਕਾਰਾਂ ਤੋਂ ਤੂੰ ਆਪ) ਬਚਾ ਲੈ ॥੧॥

ਪਦ ਅਰਥ ਅਲੇਖੈ = ਬਿਨਾ ਲੇਖਾ ਕਰਨ ਦੇ। ਛੂਟਹ = ਅਸੀਂ ਸੁਰਖ਼ਰੂ ਹੋ ਸਕਦੇ ਹਾਂ। ਨਿਰਗੁਨ = ਗੁਣਹੀਨ। ਲੇਹੁ ਉਬਾਰੀ = ਉਬਾਰਿ ਲੇਹੁ, ਬਚਾ ਲੈ ॥੧॥

SikhNet (Spanish)no me hagas rendir cuentas, pues así no me voy a salvar. No tengo ningún mérito; mejor sálvame como estoy, oh mi Señor. (1)

ਸਦ ਬਖਸਿੰਦੁ ਸਦਾ ਮਿਹਰਵਾਨਾ; ਸਭਨਾ ਦੇਇ ਅਧਾਰੀ ॥

sad bakhasind sadaa miharavaanaa; sabhanaa dee adhaaree |

Sant Singh KhalsaYou are always forgiving, and always merciful; You give support to all.
Manmohan SinghEver pardoner art Thou, ever Beneficent, Thou O Lord, givest support to all.
Manmohan Singh (Punjabi)ਤੂੰ ਸਦਾ ਮਾਫੀ ਦੇਣਹਾਰ ਹੈ। ਹਮੇਸ਼ਾਂ ਹੀ ਦਇਆਲੂ ਹੈ, ਹੇ ਸੁਆਮੀ, ਸਾਰਿਆਂ ਨੂੰ ਆਸਰਾ ਦਿੰਦਾ ਹੈ।
Fareedkot Teekaਆਪ ਸਦਾ ਬਖਸਿੰਦ ਔਰ ਸਦਾ ਮਿਹਰਵਾਨ ਹੋ ਪੁਨਾ ਸਰਬ ਕੋ ਅਧਾਰ ਦਾਤਾ ਹੋ॥
Prof. Sahib Singhਹੇ ਭਾਈ! ਪਰਮਾਤਮਾ ਸਦਾ ਬਖ਼ਸ਼ਸ਼ ਕਰਨ ਵਾਲਾ ਹੈ, ਸਦਾ ਮੇਹਰ ਕਰਨ ਵਾਲਾ ਹੈ, ਉਹ ਸਭ ਜੀਵਾਂ ਨੂੰ ਆਸਰਾ ਦੇਂਦਾ ਹੈ।

ਪਦ ਅਰਥ ਸਦ = ਸਦਾ। ਬਖਸਿੰਦੁ = ਬਖ਼ਸ਼ਸ਼ ਕਰਨ ਵਾਲਾ। ਦੇਇ = ਦੇਂਦਾ ਹੈ। ਅਧਾਰੀ = ਆਸਰਾ।

SikhNet (Spanish)Siempre Perdonador eres Tú, siempre Benévolo, y eres en verdad el Único Soporte de todos.

ਨਾਨਕ ਦਾਸ. ਸੰਤ ਪਾਛੈ ਪਰਿਓ; ਰਾਖਿ ਲੇਹੁ ਇਹ ਬਾਰੀ ॥੨॥੪॥੯॥

naanak daas. sant paachhai pario; raakh lehu ih baaree |2|4|9|

Sant Singh KhalsaSlave Nanak follows the Path of the Saints; save him, O Lord, this time. ||2||4||9||
Manmohan SinghSlave Nanak follows the way of saints, Save him Thou, O Lord this time (in this life).
Manmohan Singh (Punjabi)ਗੋਲਾ ਨਾਨਕ ਸਾਧੂਆਂ ਦੇ ਮਾਰਗ ਚਲਦਾ ਹੈ, ਹੇ ਸਾਹਿਬ! ਤੂੰ ਉਸ ਨੂੰ ਇਸ ਜਨਮ ਵਿੱਚ ਜਾਂ ਇਸ ਦਫਾ ਬਚਾ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਸੰਤੋਂ ਕੇ ਪੀਛੇ ਪਰਾ ਹੂੰ, ਭਾਵ ਸੇ ਸਰਣ ਹੂਆ ਹੂੰ, ਮੇਰੇ ਕੋ (ਇਹ ਬਾਰੀ) ਇਸ ਜਨਮ ਮੇਂ ਰਾਖ ਲੀਜੀਏ॥੨॥੪॥੯॥☬ਉਪਦੇਸ਼ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! (ਤੂੰ ਭੀ ਅਰਜ਼ੋਈ ਕਰ ਤੇ ਆਖ-) ਮੈਂ ਗੁਰੂ ਦੀ ਸਰਨ ਆ ਪਿਆ ਹਾਂ, ਮੈਨੂੰ ਇਸ ਜਨਮ ਵਿਚ (ਵਿਕਾਰਾਂ ਤੋਂ) ਬਚਾਈ ਰੱਖ ॥੨॥੪॥੯॥

ਪਦ ਅਰਥ ਸੰਤ ਪਾਛੈ = ਗੁਰੂ ਦੀ ਸਰਨ। ਇਹ ਬਾਰੀ = ਇਸ ਵਾਰੀ, ਇਸ ਜਨਮ ਵਿਰ ॥੨॥੪॥੯॥

SikhNet (Spanish)Tu Esclavo Nanak sigue el Sendero de los Santos; sálvalo, oh Señor, en ésta encarnación. (2-4-9)

Open this shabad →

Shabad Guru Arjan Dev Ji Raag Todee continues on Ang 714

ਟੋਡੀ ਮਹਲਾ ੫ ॥

ttoddee mahalaa 5 |

Sant Singh KhalsaTodee, Fifth Mehl:
Manmohan SinghTodi 5th Guru.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ।
SikhNet (Spanish)Todi, Mejl Guru Aryan, Quinto Canal Divino.

ਰਸਨਾ; ਗੁਣ ਗੋਪਾਲ ਨਿਧਿ ਗਾਇਣ ॥

rasanaa; gun gopaal nidh gaaein |

Sant Singh KhalsaMy tongue sings the Praises of the Lord of the world, the ocean of virtue.
Manmohan SinghWhen my tongue sings the praise of the Lord, the ocean of virtues;
Manmohan Singh (Punjabi)ਜਦ ਮੇਰੀ ਜੀਭ, ਗੁਣਾਂ ਦੇ ਸਮੁੰਦਰ ਸੁਆਮੀ ਦਾ ਜੱਸ ਗਾਇਨ ਕਰਦੀ ਹੈ,
Fareedkot Teekaਹੇ ਭਾਈ! ਜਿਨੋਂ ਗੁਣੋਂ ਕੀ ਨਿਧੀ ਗੁਪਾਲ ਕੇ ਗੁਣੋਂ ਕੋ ਰਸਨਾ ਕਰ ਕੇ ਗਾਇਨ ਕੀਆ ਹੈ॥
Prof. Sahib Singhਹੇ ਭਾਈ! (ਸਾਰੇ ਸੁਖਾਂ ਦੇ) ਖ਼ਜ਼ਾਨੇ ਗੋਪਾਲ-ਪ੍ਰਭੂ ਦੇ ਗੁਣ ਜੀਭ ਨਾਲ ਗਾਂਵਿਆਂ-

ਪਦ ਅਰਥ ਰਸਨਾ = ਜੀਭ (ਨਾਲ)। ਨਿਧਿ = ਖ਼ਜ਼ਾਨਾ, ਸੁਖਾਂ ਦਾ ਖ਼ਜ਼ਾਨਾ।

SikhNet (Spanish)Mi lengua canta las Alabanzas del Señor del mundo, el Océano de Virtud,

ਸਾਂਤਿ ਸਹਜੁ ਰਹਸੁ ਮਨਿ ਉਪਜਿਓ; ਸਗਲੇ ਦੂਖ ਪਲਾਇਣ ॥੧॥ ਰਹਾਉ ॥

saant sehaj rehas man upajio; sagale dookh palaaein |1| rahaau |

Sant Singh KhalsaPeace, tranquility, poise and delight well up in my mind, and all sorrows run away. ||1||Pause||
Manmohan Singhthen peace, poise and delight well up in my mind and all the sorrows flee away. Pause.
Manmohan Singh (Punjabi)ਤਾਂ ਮੇਰੇ ਹਿਰਦੇ ਅੰਦਰ ਸੁੱਖ, ਅਡੋਲਤਾ ਅਤੇ ਅਨੰਦ ਪੈਦਾ ਹੋ ਆਉਂਦੇ ਹਨ ਅਤੇ ਸਾਰੇ ਦੁੱਖੜੇ ਦੋੜ ਜਾਂਦੇ ਹਨ। ਠਹਿਰਾਉ।
Fareedkot Teekaਤਿਨੋਂ ਕੇ ਮਨ ਮੇਂ (ਸਾਂਤਿ) ਅਰ (ਸਹਜੁ) ਆਤਮ ਗਿਆਨ ਕਾ (ਰਹਸੁ) ਅਨੰਦ ਉਪਜਿਆ ਹੈ, ਇਸ ਮੇਂ ਸੰਪੂਰਣ ਦੁਖ ਤਿਨ ਕੇ ਭਾਗ ਗਏ ਹੈਂ॥੧॥ ਰਹਾਉ ॥
Prof. Sahib Singhਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਕ ਅਡੋਲਤਾ ਪੈਦਾ ਹੁੰਦੀ ਹੈ, ਸੁਖ ਪੈਦਾ ਹੁੰਦਾ ਹੈ, ਸਾਰੇ ਦੁੱਖ ਦੂਰ ਹੋ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਸਹਜੁ = ਆਤਮਕ ਅਡੋਲਤਾ। ਰਹਸੁ = ਖ਼ੁਸ਼ੀ। ਮੁਨਿ = ਮਨ ਵਿਚ। ਪਲਾਇਣ = ਦੌੜ ਜਾਂਦੇ ਹਨ ॥੧॥ ਰਹਾਉ ॥

SikhNet (Spanish)Paz, Tranquilidad. Equilibrio y Dicha se construyen en mí y me libero de todas mis tristezas. (1-Pausa)

Open this shabad (7 lines, Angs 713-714) →

Ang 713 of 1430