ਟੋਡੀ ਮਃ ੫ ॥
ttoddee mahalaa 5 |
Sant Singh KhalsaTodee, Fifth Mehl:
Manmohan SinghTodi 5th Guru.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ।
SikhNet (Spanish)Todi, Mejl Guru Aryan, Quinto Canal Divino.
ਨੀਕੇ ਗੁਣ ਗਾਉ; ਮਿਟਹੀ ਰੋਗ ॥
neeke gun gaau; mittahee rog |
Sant Singh KhalsaSing the sublime Praises of the Lord, and your disease shall be eradicated.
Manmohan SinghSing thou the sublime praises of the Lord, and thine maladies shall be cured.
Manmohan Singh (Punjabi)ਤੂੰ ਸਾਹਿਬ ਦੀਆਂ ਸ੍ਰੇਸ਼ਟ ਸਿਫਤਾਂ ਗਾਇਨ ਹਕਰ ਅਤੇ ਤੇਰੀਆਂ ਬੀਮਾਰੀਆਂ ਦੂਰ ਹੋ ਜਾਣਗੀਆਂ।
Fareedkot Teekaਹੇ ਭਾਈ! ਵਾਹਿਗੁਰੂ ਕੇ (ਨੀਕੇ) ਉਤਮ ਗੁਣ ਗਾਉ, ਜਿਨ ਕੇ ਗਾਵਣੇ ਸੇ ਤੇਰਾ ਜਨਮ ਮਰਣ ਆਦਿ ਰੋਗ ਮਿਟ ਜਾਵੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਸੋਹਣੇ ਗੁਣ ਗਾਂਦਾ ਰਿਹਾ ਕਰ। (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਸਾਰੇ ਰੋਗ ਮਿਟ ਜਾਂਦੇ ਹਨ।ਪਦ ਅਰਥ ਨੀਕੇ = ਸੋਹਣੇ, ਚੰਗੇ। ਗਾਉ = ਗਾ, ਗਾਇਆ ਕਰ। ਮਿਟਹੀ = ਮਿਟਹਿ, ਮਿਟ ਜਾਂਦੇ ਹਨ।
SikhNet (Spanish)Canta la Alabanza del Ser Puro para que tu aflicción desaparezca,
ਮੁਖ ਊਜਲ. ਮਨੁ ਨਿਰਮਲ ਹੋਈ ਹੈ; ਤੇਰੋ. ਰਹੈ ਈਹਾ ਊਹਾ ਲੋਗੁ ॥੧॥ ਰਹਾਉ ॥
mukh aoojal. man niramal hoee hai; tero. rahai eehaa aoohaa log |1| rahaau |
Sant Singh KhalsaYour face shall become radiant and bright, and your mind shall be immaculately pure. You shall be saved here and hereafter. ||1||Pause||
Manmohan SinghThy countenance shall become bright and thy mind immaculate and thou shalt be saved in this and that world. Pause.
Manmohan Singh (Punjabi)ਤੇਰਾ ਚਿਹਰਾ ਪ੍ਰਕਾਸ਼ਵਾਨ ਤੇ ਤੇਰਾ ਹਿਰਦਾ ਪਵਿੱਤਰ ਹੋ ਜਾਵੇਗਾ ਅਤੇ ਤੂੰ ਇਸ ਅਤੇ ਉਸ ਲੋਕ ਵਿੱਚ ਖਲਾਸੀ ਪਾ ਜਾਵੇਗਾ। ਠਹਿਰਾਉ।
Fareedkot Teekaਜਿਨ ਸੇ ਮੁਖ ਉਜਲ ਔ ਮਨ ਨਿਰਮਲ ਹੋਤਾ ਹੈ, ਪੁਨਾ ਤੇਰਾ ਈਹਾਂ ਊਹਾਂ ਦੋਨੋਂ ਲੋਕੋਂ ਮੇਂ ਜਸ ਰਹਿ ਆਵੈਗਾ॥੧॥ ਰਹਾਉ ॥
Prof. Sahib Singh(ਇਸ ਤਰ੍ਹਾਂ) ਤੇਰਾ ਇਹ ਲੋਕ ਅਤੇ ਪਰਲੋਕ ਸੰਵਰ ਜਾਣਗੇ, ਮਨ ਪਵਿਤ੍ਰ ਹੋ ਜਾਇਗਾ, (ਲੋਕ ਪਰਲੋਕ ਵਿਚ) ਮੂੰਹ ਭੀ ਰੌਸ਼ਨ ਰਹੇਗਾ ॥੧॥ ਰਹਾਉ ॥ਪਦ ਅਰਥ ਊਜਲ = ਰੌਸ਼ਨ। ਰਹੈ = ਬਣਿਆ ਰਹਿੰਦਾ ਹੈ। ਈਹਾ ਊਹਾ ਲੋਗੁ = ਇਹ ਲੋਕ ਤੇ ਪਰਲੋਕ ॥੧॥ ਰਹਾਉ ॥
SikhNet (Spanish)para que tu mente y tu semblante se vuelven puros y para que seas salvado aquí y en el más allá. (1-Pausa)
ਚਰਨ ਪਖਾਰਿ ਕਰਉ ਗੁਰ ਸੇਵਾ; ਮਨਹਿ ਚਰਾਵਉ ਭੋਗ ॥
charan pakhaar krau gur sevaa; maneh charaavau bhog |
Sant Singh KhalsaI wash the Guru's feet and serve Him; I dedicate my mind as an offering to Him.
Manmohan SinghI wash Guru's feet and serve him and make I am offering of my soul to him.
Manmohan Singh (Punjabi)ਮੈਂ ਗੁਰਾਂ ਦੇ ਚਰਨ ਧੋਂਦਾ ਅਤੇ ਉਨ੍ਹਾਂ ਦੀ ਸੇਵਾ ਕਰਦਾ ਹਾਂ ਅਤੇ ਆਪਣੀ ਆਤਮਾ ਨੂੰ ਉਨ੍ਹਾਂ ਮੂਹਰੇ ਭੇਟ ਰੱਖਦਾ ਹਾਂ।
Fareedkot Teekaਸਤਿਗੁਰੋਂ ਕੇ ਚਰਣ ਕਵਲੋਂ ਕੌ ਧੋਇ ਕਰ ਕੇ ਸੇਵਾ ਕਰੋ ਔ ਅਪਨੇ ਮਨ ਕੌ ਹੀ ਭੋਗ ਚੜਾਵਣਾ ਕਰੋ॥
Prof. Sahib Singhਹੇ ਭਾਈ! ਮੈਂ (ਤਾਂ) ਗੁਰੂ ਦੇ ਚਰਨ ਧੋ ਕੇ ਗੁਰੂ ਦੀ ਸੇਵਾ ਕਰਦਾ ਹਾਂ, ਆਪਣਾ ਮਨ ਗੁਰੂ ਅੱਗੇ ਭੇਟ ਕਰਦਾ ਹਾਂ (ਕਿਉਂਕਿ ਗੁਰੂ ਦੀ ਕਿਰਪਾ ਨਾਲ ਹੀ ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ)।ਪਦ ਅਰਥ ਪਖਾਰਿ = ਧੋ ਕੇ। ਕਰਉ = ਕਰਉਂ, ਮੈਂ ਕਰਾਂ। ਮਨਹਿ = ਮਨ ਨੂੰ ਹੀ। ਚਰਾਵਉ = ਚਰਾਵਉਂ, ਮੈਂ ਚੜ੍ਹਾ ਦਿਆਂ। ਭੋਗ = ਭੇਟਾ।
SikhNet (Spanish)Lava los Pies del Guru; sírvelo y ofrécele tu mente.
ਛੋਡਿ ਆਪਤੁ ਬਾਦੁ ਅਹੰਕਾਰਾ; ਮਾਨੁ ਸੋਈ ਜੋ ਹੋਗੁ ॥੧॥
chhodd aapat baad ahankaaraa; maan soee jo hog |1|
Sant Singh KhalsaRenounce self-conceit, negativity and egotism, and accept what comes to pass. ||1||
Manmohan SinghAbandon thou thy self-conceit, contention, and pride, and cheerfully accept what comes from God
Manmohan Singh (Punjabi)ਤੂੰ ਆਪਣੀ ਸਵੈ-ਹੰਗਤਾ, ਝਗੜੇ ਅਤੇ ਹੰਕਾਰ ਨੂੰ ਤਿਆਗ ਦੇ ਅਤੇ ਜੋ ਰੱਬ ਵੱਲੋਂ ਆਉਂਦਾ ਹੈ। ਉਸ ਨੂੰ ਖੁਸ਼ੀ ਨਾਲ ਸਵੀਕਾਰ ਕਰ।
Fareedkot Teekaਆਪਾ ਭਾਵ ਜੋ ਪਤਿ ਸੇ ਰਹਿਤ ਕਰਨੇ ਵਾਲਾ ਹੈ ਤਿਸ ਵਿਅਰਥ ਹੰਕਾਰ ਕੌ ਤਿਆਗ ਕਰ, ਸੋਈ ਮਾਨ ਜੋ ਹੋਵੇਗਾ, ਭਾਵ ਸੇ ਹੁਕਮ ਮਾਨ ਕਰ ਪ੍ਰਸੰਨ ਹੋ॥੧॥
Prof. Sahib Singhਹੇ ਭਾਈ! ਤੂੰ ਭੀ (ਗੁਰੂ ਦੀ ਸਰਨ ਪੈ ਕੇ) ਆਪਾ-ਭਾਵ, (ਮਾਇਆ ਵਾਲਾ) ਝਗੜਾ ਅਤੇ ਅਹੰਕਾਰ ਤਿਆਗ, ਜੋ ਕੁਝ ਪ੍ਰਭੂ ਦੀ ਰਜ਼ਾ ਵਿਚ ਹੁੰਦਾ ਹੈ ਉਸ ਨੂੰ (ਮਿੱਠਾ ਕਰ ਕੇ) ਮੰਨ ॥੧॥ਪਦ ਅਰਥ ਛੋਡਿ = ਛੱਡ ਕੇ। ਆਪਤੁ = ਆਪਾ-ਭਾਵ। ਬਾਦੁ = ਝਗੜਾ। ਮਾਨੁ = ਮੰਨ। ਹੋਗੁ = ਹੋਵੇਗਾ ॥੧॥
SikhNet (Spanish)Deja tu ego y tu tendencia contenciosa; acepta lo que viene de Dios. (1)
ਸੰਤ ਟਹਲ ਸੋਈ ਹੈ ਲਾਗਾ; ਜਿਸੁ ਮਸਤਕਿ ਲਿਖਿਆ ਲਿਖੋਗੁ ॥
sant ttehal soee hai laagaa; jis masatak likhiaa likhog |
Sant Singh KhalsaHe alone commits himself to the service of the Saints, upon whose forehead such destiny is inscribed.
Manmohan SinghHe alone attaches himself to be saints service, on whose forehead such a destiny is writ.
Manmohan Singh (Punjabi)ਕੇਵਲ ਓਹੀ ਸਾਧੂਆ ਦੀ ਸੇਵਾ ਅੰਦਰ ਜੁੜਦਾ ਹੈ, ਜਿਸ ਦੇ ਮੱਥੇ ਉਤੇ ਐਸੀ ਪ੍ਰਾਲਭਧ ਲਿਖੀ ਹੋਈ ਹੁੰਦੀ ਹੈ।
Fareedkot Teekaਹੇ ਭਾਈ! ਸੰਤੋਂ ਕੀ ਟਹਲ ਮੇਂ ਸੋਈ ਲਾਗਾ ਹੈ ਜਿਸ ਕੇ ਮਸਤਕ ਮੇਂ ਲੇਖ ਲਿਖਿਆ ਹੈ॥
Prof. Sahib Singh(ਪਰ) ਗੁਰੂ ਦੀ ਸੇਵਾ ਵਿਚ ਉਹੀ ਮਨੁੱਖ ਲੱਗਦਾ ਹੈ ਜਿਸ ਦੇ ਮੱਥੇ ਉਤੇ (ਧੁਰੋਂ ਇਹ) ਲੇਖ ਲਿਖਿਆ ਹੁੰਦਾ ਹੈ।ਪਦ ਅਰਥ ਸੋਈ = ਉਹੀ ਮਨੁੱਖ। ਮਸਤਕਿ = ਮੱਥੇ ਉਤੇ। ਲਿਖੋਗੁ = ਲੇਖ।
SikhNet (Spanish)Aquél que lo tiene así decretado en su Destino, se dedica al servicio de los Santos.
ਕਹੁ ਨਾਨਕ. ਏਕ ਬਿਨੁ; ਦੂਜਾ ਅਵਰੁ. ਨ ਕਰਣੈ ਜੋਗੁ ॥੨॥੩॥੮॥
kahu naanak. ek bin; doojaa avar. na karanai jog |2|3|8|
Sant Singh KhalsaSays Nanak, other than the One Lord, there is not any other able to act. ||2||3||8||
Manmohan SinghSays Nanak, except the one Lord, there is not any other potent to accomplish aught.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ: ਇਕ ਸਾਹਿਬ ਦੇ ਬਾਝੋਂ ਕੋਈ ਹੋਰ ਕੁਝ ਭੀ ਕਰਨ ਨੂੰ ਸਮਰਥ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਏਕ ਵਾਹਿਗੁਰੂ ਸੇ ਬਿਨਾਂ ਔਰ ਕੋਈ ਕਰਨੇ ਜੋਗ ਦੂਸਰਾ ਨਹੀਂ ਹੈ, ਭਾਵ ਸੇ ਤਿਸ ਕੀ ਕਿਰਪਾ ਤੇ ਗੁਰੋਂ ਕੇ ਮਿਲਾਪ ਤੇ ਨਾਮ ਪ੍ਰਾਪਤਿ ਹੋਤਾ ਹੈ॥੨॥੩॥੮॥☬ਸਤਿਗੁਰੋਂ ਕੇ ਆਗੇ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਉਸ ਇਕ ਪਰਮਾਤਮਾ ਤੋਂ ਬਿਨਾ ਕੋਈ ਹੋਰ (ਇਹ ਮੇਹਰ) ਕਰਨ ਜੋਗਾ ਨਹੀਂ ਹੈ ॥੨॥੩॥੮॥ਪਦ ਅਰਥ ਕਰਣੈ ਜੋਗੁ = ਕਰਨ ਦੀ ਸਮਰੱਥਾ ਵਾਲਾ ॥੨॥੩॥੮॥
SikhNet (Spanish)Dice Nanak, aparte de Dios, no existe ningún otro que haga o pueda hacer lo que Él. (2-3-8)