ੴ

ਸਿੱਖਬਾਣੀ · SikhBani

ਤੁਧੁ ਜੇਵਡੁ ਦਾਤਾ ਨਾਹਿ ਕਿਸੁ ਆਖਿ ਸੁਣਾਈਐ ॥

tudh jevadd daataa naeh kis aakh sunaaeeai
Guru Amardas Ji ਗੁਰੂ ਅਮਰਦਾਸ ਜੀ · Raag Raamkalee · Ang 951 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਤੁਧੁ ਜੇਵਡੁ ਦਾਤਾ ਨਾਹਿ; ਕਿਸੁ ਆਖਿ ਸੁਣਾਈਐ ॥

tudh jevadd daataa naeh; kis aakh sunaaeeai |

Sant Singh KhalsaYou are the Great Giver; no other is as great as You. Unto whom should I speak and talk?
Manmohan SinghNo other Bestower is so great as Thee. Before whom else should I say and narrate my woes.
Manmohan Singh (Punjabi)ਤੇਰੇ ਜਿੱਡਾ ਵੱਡਾ ਹੋਰ ਕੋਈ ਦਾਤਾਰ ਨਹੀਂ। ਮੈਂ ਹੋਰ ਕੀਹਦੇ ਮੂਹਰੇ ਆਪਣੇ ਦੁਖੜੇ ਦੱਸਾਂ ਤੇ ਵਰਨਣ ਕਰਾਂ।
Fareedkot Teekaਤੇਰੇ ਜੇਡਾ ਵਡਾ ਦਾਤਾ ਔਰ ਕੋਈ ਨਹੀਂ, ਅਸੀਂ ਕਿਸ ਕੋ ਅਪਨੀ ਬਿਰਥਾ ਆਖ ਕੇ ਸੁਨਾਈਏ॥
Prof. Sahib Singh(ਹੇ ਪ੍ਰਭੂ!) ਤੇਰੇ ਜੇਡਾ ਕੋਈ ਦਾਤਾ ਨਹੀਂ, ਕਿਸ ਦੀ ਬਾਬਤ ਆਖ ਕੇ ਦੱਸੀਏ (ਕਿ ਉਹ ਤੇਰੇ ਜੇਡਾ ਦਾਤਾ ਹੈ)? (ਭਾਵ, ਸਭ ਦਾਤਾਂ ਤੈਥੋਂ ਮਿਲਦੀਆਂ ਹਨ, ਨਾਮ-ਅੰਮ੍ਰਿਤ ਦਾ ਦਾਤਾ ਭੀ ਤੂੰ ਹੀ ਹੈਂ।

ਪਦ ਅਰਥ ਕਿਸੁ = ਕਿਸ ਦੀ ਬਾਬਤ?

SikhNet (Spanish)Oh Dios, no hay nadie tan benévolo como Tú; ¿a Quien si no a Ti podemos irle a llorar nuestras aflicciones?,

ਗੁਰ ਪਰਸਾਦੀ ਪਾਇ; ਜਿਥਹੁ ਹਉਮੈ ਜਾਈਐ ॥

gur parasaadee paae; jithahu haumai jaaeeai |

Sant Singh KhalsaBy Guru's Grace, I find You; You eradicate egotism from within.
Manmohan SinghThou art obtained by the grace of the Guru, through whom self-conceit is stilled.
Manmohan Singh (Punjabi)ਤੂੰ ਐਸੇ ਗੁਰਾਂ ਦੀ ਦਇਆ ਦੁਆਰਾ ਪਾਇਆ ਜਾਂਦਾ ਹੈ, ਜਿਨ੍ਹਾਂ ਦੀ ਰਾਹੀਂ ਸਵੈ-ਹੰਗਤਾ ਦੂਰ ਹੋ ਜਾਂਦੀ ਹੈ।
Fareedkot Teekaਗੁਰੋਂ ਕੀ ਕ੍ਰਿਪਾ ਕਰ ਕੇ ਏਹ ਸਮਝ ਪਾਈਤੀ ਹੈ ਔਰ ਗੁਰੋਂ ਕੀ ਕ੍ਰਿਪਾ ਤਹਾਂ ਹੋਤੀ ਹੈ ਜਹਾਂ ਸੇ ਹਉਮੈ ਜਾਏ॥
Prof. Sahib Singh('ਅੰਮ੍ਰਿਤ') ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ, ਜਿਥੋਂ (ਭਾਵ, ਗੁਰੂ ਤੋਂ ਹੀ) ਹਉਮੈ ਨਾਸ ਹੁੰਦੀ ਹੈ;

ਪਦ ਅਰਥ ਜਿਥਹੁ = (ਭਾਵ) ਸਤਿਗੁਰੂ ਤੋਂ

SikhNet (Spanish)por la Gracia del Guru uno llega a Ti y así se libera de su ego.

ਰਸ ਕਸ ਸਾਦਾ ਬਾਹਰਾ; ਸਚੀ ਵਡਿਆਈਐ ॥

ras kas saadaa baaharaa; sachee vaddiaaeeai |

Sant Singh KhalsaYou are beyond sweet and salty flavors; True is Your glorious greatness.
Manmohan SinghTrue is Thine glory, O Lord. Thou art above sweet and saltish dishes and savour.
Manmohan Singh (Punjabi)ਸੱਚੀ ਹੈ ਤੇਰੀ ਬਜ਼ੁਰਗੀ, ਹੇ ਪ੍ਰਭੂ! ਤੂੰ ਮਿੱਠਿਆਂ ਤੇ ਸਲੂਣਿਆਂ ਭੋਜਨਾਂ ਅਤੇ ਸੁਆਦਾਂ ਤੋਂ ਉਚੇਰਾ ਹੈਂ।
Fareedkot Teekaਰਸ ਕੇ ਸ੍ਵਾਦੋਂ ਸੇ ਤੂੰ ਬਾਹਰਾ ਹੈਂ, ਤੇਰੀ ਇਸੀ ਤੇ ਸਚੀ ਵਡਿਆਈ ਹੈ॥
Prof. Sahib Singh(ਨਾਮ-ਅੰਮ੍ਰਿਤ ਦਾ ਦਾਤਾ ਪ੍ਰਭੂ) ਸਾਰੇ ਰਸਾਂ ਤੇ ਸੁਆਦਾਂ (ਦੇ ਪ੍ਰਭਾਵ) ਤੋਂ ਉਤਾਂਹ ਹੈ, ਉਸ ਦੀ ਬਜ਼ੁਰਗੀ ਸਦਾ ਕਾਇਮ ਰਹਿਣ ਵਾਲੀ ਹੈ।

ਪਦ ਅਰਥ ਰਸ = ਰਸ ਛੇ ਕਿਸਮ ਦੇ ਹਨ (कटु, अम्ल, मधुर, लवण, तिक्त, कषाय)। ਕਸ = ਕਸੈਲਾ ਰਸ।

SikhNet (Spanish)Verdad, Verdad es Tu Gloria, oh Señor, más allá de toda delicia;

ਜਿਸ ਨੋ ਬਖਸੇ ਤਿਸੁ ਦੇਇ; ਆਪਿ ਲਏ ਮਿਲਾਈਐ ॥

jis no bakhase tis dee; aap le milaaeeai |

Sant Singh KhalsaYou bless those whom You forgive, and unite them with Yourself.
Manmohan SinghHe, whom Thou forgivest; Him Thou blessest with Thine vision and unitest with Thyself.
Manmohan Singh (Punjabi)ਜਿਸ ਨੂੰ ਤੂੰ ਮਾਫ ਕਰ ਦਿੰਦਾ ਹੈਂ ਉਸ ਨੂੰ ਤੂੰ ਆਪਣਾ ਦਰਸ਼ਨ ਦਿੰਦਾ ਹੈਂ ਅਤੇ ਆਪਣੇ ਨਾਲ ਮਿਲਾ ਲੈਂਦਾ ਹੈਂ।
Fareedkot Teekaਜਿਸ ਕੋ ਤੂੰ ਪਾਪੋਂ ਸੇ ਬਖਸ਼ਤਾ ਹੈਂ ਤਿਸ ਕੋ ਤੂੰ ਗੁਰੂ ਰੂਪ ਹੋ ਕੇ ਉਪਦੇਸੁ ਆਪ ਦੇਤਾ ਹੈਂ ਔ ਤਿਸੀ ਕੋ ਤੂੰ ਅਪਨੇ ਮੇਂ ਮਿਲਾ ਲੇਤਾ ਹੈਂ॥
Prof. Sahib Singhਪ੍ਰਭੂ ਜਿਸ ਉੱਤੇ ਮੇਹਰ ਕਰਦਾ ਹੈ ਉਸ ਨੂੰ (ਅੰਮ੍ਰਿਤ) ਬਖ਼ਸ਼ਦਾ ਹੈ ਤੇ ਉਸ ਨੂੰ ਆਪ ਹੀ (ਆਪਣੇ ਵਿਚ) ਜੋੜ ਲੈਂਦਾ ਹੈ।

ਪਦ ਅਰਥ ਦੇਇ = ਦੇਂਦਾ ਹੈ।

SikhNet (Spanish)sí, aquél a quien perdonas, es bendecido con Tu Visión y se une Contigo.

ਘਟ ਅੰਤਰਿ ਅੰਮ੍ਰਿਤੁ ਰਖਿਓਨੁ; ਗੁਰਮੁਖਿ ਕਿਸੈ ਪਿਆਈ ॥੯॥

ghatt antar amrit rakhion; guramukh kisai piaaee |9|

Sant Singh KhalsaYou have placed the Ambrosial Nectar deep within the heart; the Gurmukh drinks it in. ||9||
Manmohan SinghIn every heart, the Lord has placed the Nectar. Rare is the one, whom He makes drink it through the Guru.
Manmohan Singh (Punjabi)ਹਰ ਦਿਲ ਅੰਦਰ ਸੁਆਮੀ ਨੇ ਸੁਧਾਰਸ ਟਿਕਾਇਆ ਹੋਇਆ ਹੈ। ਕਿਸੇ ਵਿਰਲੇ ਜਣੇ ਨੂੰ ਹੀ ਉਹ ਇਸ ਨੂੰ ਗੁਰਾਂ ਦੇ ਰਾਹੀਂ ਪਾਨ ਕਰਾਉਂਦਾ ਹੈ।
Fareedkot Teekaਸਰੀਰੋਂ ਕੇ ਅੰਤਰ ਹੀ ਤੁਮਨੇ ਨਾਮ ਅੰਮ੍ਰਿਤ ਰਖਾ ਹੂਆ ਹੈ। ਕਿਸੇ ਵਿਰਲੇ ਕੋ ਗੁਰੋਂ ਦ੍ਵਾਰੇ ਪੀਆਵਤਾ ਹੈ; ਵਾ ਅੰਮ੍ਰਿਤ ਕੀ ਕਟੋਰੀ ਸਿਖ੍ਯਾ ਪੀਆਈ ਹੈ॥੯॥
Prof. Sahib Singh(ਉਂਞ ਤਾਂ ਇਹ) ਅੰਮ੍ਰਿਤ ਉਸ ਨੇ ਹਰੇਕ ਦੇ ਹਿਰਦੇ ਵਿਚ ਰੱਖਿਆ ਹੋਇਆ ਹੈ ਪਰ ਜਿਸ ਕਿਸੇ ਨੂੰ ਮਿਲਾਂਦਾ ਹੈ ਗੁਰੂ ਦੀ ਰਾਹੀਂ ਮਿਲਾਂਦਾ ਹੈ ॥੯॥

ਪਦ ਅਰਥ ਰਖਿਓਨੁ = ਰੱਖਿਆ ਹੈ ਉਸ ਨੇ (ਵੇਖੋ 'ਗੁਰਬਾਣੀ ਵਿਆਕਰਣ')। ਪਿਆਈ = ਪਿਲਾਂਦਾ ਹੈ ॥੯॥

SikhNet (Spanish)En nuestro corazón está Tu Néctar, pero extraordinario es aquél que por la Gracia del Guru bebe de Él. (9)
Answers quote the Granth verbatim with Ang citations. AI commentary is not Gurbani and not a religious ruling.