ੴ

ਸਿੱਖਬਾਣੀ · SikhBani

ਦੂਜੈ ਭਾਇ ਬਿਲਾਵਲੁ ਨ ਹੋਵਈ ਮਨਮੁਖਿ ਥਾਇ ਨ ਪਾਇ ॥

doojai bhaae bilaaval na hovee manamukh thaae na paae
Guru Amardas Ji ਗੁਰੂ ਅਮਰਦਾਸ ਜੀ · Raag Bilaaval · Ang 849 · 7 lines
Translations

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਦੂਜੈ ਭਾਇ ਬਿਲਾਵਲੁ. ਨ ਹੋਵਈ; ਮਨਮੁਖਿ ਥਾਇ. ਨ ਪਾਇ ॥

doojai bhaae bilaaval. na hovee; manamukh thaae. na paae |

Sant Singh KhalsaIn the love of duality, the happiness of Bilaaval does not come; the self-willed manmukh finds no place of rest.
Manmohan SinghThrough another's love, bliss is obtained not and apostate finds no place.
Manmohan Singh (Punjabi)ਹੋਰਸ ਦੀ ਪ੍ਰੀਤ ਰਾਹੀਂ ਖੁਸ਼ੀ ਪਰਾਪਤ ਨਹੀਂ ਹੁੰਦੀ ਅਤੇ ਅਧਰਮੀ ਨੂੰ ਕੋਈ ਥਾਂ ਨਹੀਂ ਮਿਲਦੀ।
Fareedkot Teekaਦ੍ਵੈਤ ਭਾਵ ਕਰ (ਬਿਲਾਵਲੁ) ਅਨੰਦ ਪ੍ਰਾਪਤਿ ਨਹੀਂ ਹੋਤਾ ਔਰ ਇਹ ਜੀਵ ਮਨਮੁਖਤਾ ਕਰਨੇ ਸੇ ਕਬੀ ਅਪਨੇ ਸਰੂਪ ਅਸਥਾਨ ਕੋ ਨਹੀਂ ਪਾਵਤਾ ਹੈ॥
Prof. Sahib Singhਹੇ ਭਾਈ! ਮਾਇਆ ਦੇ ਮੋਹ ਵਿਚ (ਟਿਕੇ ਰਿਹਾਂ) ਆਤਮਕ ਆਨੰਦ ਨਹੀਂ ਮਿਲਦਾ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਪਰਮਾਤਮਾ ਦੀਆਂ ਨਿਗਾਹਾਂ ਵਿਚ) ਕਬੂਲ ਨਹੀਂ ਹੁੰਦਾ,

ਪਦ ਅਰਥ ਭਾਉ = ਪਿਆਰ। ਭਾਇ = ਪਿਆਰ ਵਿਚ। ਦੂਜੈ ਭਾਇ = (ਪਰਮਾਤਮਾ ਨੂੰ ਭੁਲਾ ਕੇ) ਕਿਸੇ ਹੋਰ ਦੇ ਪਿਆਰ ਵਿਚ, ਮਾਇਆ ਦੇ ਮੋਹ ਵਿਚ (ਟਿਕੇ ਰਿਹਾਂ)। ਬਿਲਾਵਲੁ = ਆਤਮਕ ਆਨੰਦ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਥਾਇ ਨ ਪਾਇ = ਪਰਵਾਨ ਨਹੀਂ ਹੁੰਦਾ।

SikhNet (Spanish)Apegado al otro, uno no logra el Éxtasis,

ਪਾਖੰਡਿ. ਭਗਤਿ, ਨ ਹੋਵਈ; ਪਾਰਬ੍ਰਹਮੁ. ਨ ਪਾਇਆ ਜਾਇ ॥

paakhandd. bhagat, na hovee; paarabraham. na paaeaa jaae |

Sant Singh KhalsaThrough hypocrisy, devotional worship does not come, and the Supreme Lord God is not found.
Manmohan SinghThrough hypocrisy Lord's devotion is performed not, nor is the Transcendent Lord obtained.
Manmohan Singh (Punjabi)ਦੰਭ ਦੇ ਰਾਹੀਂ ਸਾਈਂ ਦੀ ਪ੍ਰੇਮਾ-ਭਗਤੀ ਨਹੀਂ ਹੁੰਦੀ ਅਤੇ ਨਾਂ ਹੀ ਸ਼੍ਰੋਮਣੀ ਸਾਹਿਬ ਪਰਾਪਤ ਹੁੰਦਾ ਹੈ।
Fareedkot Teekaਪਖੰਡੋਂ ਕੇ ਕਰਨੇ ਸੇ ਭਗਤੀ ਨਹੀਂ ਹੋਤੀ ਔਰ ਇਸੀ ਕਰ ਕੇ ਪਾਰਬ੍ਰਹਮ ਸਰੂਪ ਕੋ ਨਹੀਂ ਪਾਇਆ ਜਾਤਾ ਹੈ॥
Prof. Sahib Singh(ਕਿਉਂਕਿ) ਅੰਦਰੋਂ ਹੋਰ ਤੇ ਬਾਹਰੋਂ ਹੋਰ ਰਿਹਾਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ, ਇਸ ਤਰ੍ਹਾਂ ਪਰਮਾਤਮਾ ਨਹੀਂ ਮਿਲ ਸਕਦਾ।

ਪਦ ਅਰਥ ਪਾਖੰਡਿ = ਪਖੰਡ ਦੀ ਰਾਹੀਂ।

SikhNet (Spanish)pues el egocéntrico no encuentra lugar.

ਮਨਹਠਿ ਕਰਮ ਕਮਾਵਣੇ; ਥਾਇ, ਨ ਕੋਈ ਪਾਇ ॥

manahatth karam kamaavane; thaae, na koee paae |

Sant Singh KhalsaBy stubborn-mindedly performing religious rituals, no one obtains the approval of the Lord.
Manmohan SinghIf one does religious deeds through mind's obstinacy; they are not approved by the Lord.
Manmohan Singh (Punjabi)ਜੇਕਰ ਬੰਦਾ ਚਿੱਤ ਦੀ ਜਿੱਦ ਰਾਹੀਂ ਧਾਰਮਕ ਕੰਮ ਕਰੇ, ਉਨ੍ਹਾਂ ਨੂੰ ਪ੍ਰਭੂ ਪਰਵਾਨ ਨਹੀਂ ਕਰਦਾ।
Fareedkot Teekaਮਨ ਕੇ ਝੂਠੇ ਹਠ ਸੇ ਕਰਮ ਕਮਾਵਣੇ ਕਰ ਕੇ ਕੋਈ ਥਾਇ ਨਹੀਂ ਪਾਵਤਾ ਹੈ, ਭਾਵ ਸੇ ਵੋਹ ਕਰਮ ਨਿਸਫਲ ਹੋਤੇ ਹੈਂ॥
Prof. Sahib Singh(ਅੰਦਰ ਪ੍ਰਭੂ ਨਾਲ ਪਿਆਰ ਨਾਹ ਹੋਵੇ ਤਾਂ ਨਿਰੇ) ਮਨ ਦੇ ਹਠ ਨਾਲ ਕੀਤੇ ਕਰਮਾਂ ਦੀ ਰਾਹੀਂ ਕੋਈ ਮਨੁੱਖ (ਪਰਮਾਤਮਾ ਦੀ ਹਜ਼ੂਰੀ ਵਿਚ) ਪਰਵਾਨ ਨਹੀਂ ਹੁੰਦਾ।

ਪਦ ਅਰਥ ਮਨ ਹਠਿ = ਮਨ ਦੇ ਹਠ ਨਾਲ। ਕੋਈ = ਕੋਈ ਮਨੁੱਖ।

SikhNet (Spanish)A través de engaños uno no se vuelve el Devoto de Dios y no obtiene al Señor Trascendente. Si uno, de forma arrogante, fuerza su mente para actuar, estos actos no son aprobados por el Señor.

ਨਾਨਕ ਗੁਰਮੁਖਿ. ਆਪੁ ਬੀਚਾਰੀਐ; ਵਿਚਹੁ ਆਪੁ ਗਵਾਇ ॥

naanak guramukh. aap beechaareeai; vichahu aap gavaae |

Sant Singh KhalsaO Nanak, the Gurmukh understands himself, and eradicates self-conceit from within.
Manmohan SinghNanak, by understanding his-self through the Guru's grace, man loses his ego from within.
Manmohan Singh (Punjabi)ਨਾਨਕ, ਗੁਰਾਂ ਦੀ ਦਇਆ ਰਾਹੀਂ ਆਪਣੇ ਆਪ ਨੂੰ ਸਮਝਣ ਦੁਆਰਾ, ਬੰਦੇ ਦੇ ਅੰਦਰੋਂ ਹੰਕਾਰ ਦੂਰ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮਨ ਕੇ ਬੀਚ ਸੇ ਆਪਾ ਭਾਵ ਹੰਕਾਰ ਕੋ ਗਵਾਇ ਕਰ ਗੁਰੋਂ ਦ੍ਵਾਰੇ ਅਪਨੇ ਸਰੂਪ ਕੋ ਵੀਚਾਰੀਏ॥☬ਜਿਨੋਂ ਨੇ ਵੀਚਾਰਿਆ ਹੈ, ਤਿਨ ਕੀ ਦ੍ਰਿਸ਼ਟੀ ਕਹਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਭਾਈ!) ਅੰਦਰੋਂ ਆਪਾ-ਭਾਵ ਦੂਰ ਕਰ ਕੇ ਗੁਰੂ ਦੀ ਸਰਨ ਪੈ ਕੇ ਆਪਣਾ ਆਤਮਕ ਜੀਵਨ ਪੜਤਾਲਣਾ ਚਾਹੀਦਾ ਹੈ।

ਪਦ ਅਰਥ ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਬੀਚਾਰੀਐ = ਪੜਤਾਲਣਾ ਚਾਹੀਦਾ ਹੈ। ਆਪੁ = ਆਪਾ-ਭਾਵ। ਗਵਾਇ = ਦੂਰ ਕਰ ਕੇ।

SikhNet (Spanish)Dice Nanak, si uno habita en el Ser por la Gracia del Guru, se deshace de su ego negativo

ਆਪੇ ਆਪਿ ਪਾਰਬ੍ਰਹਮੁ ਹੈ; ਪਾਰਬ੍ਰਹਮੁ ਵਸਿਆ ਮਨਿ ਆਇ ॥

aape aap paarabraham hai; paarabraham vasiaa man aae |

Sant Singh KhalsaHe Himself is the Supreme Lord God; the Supreme Lord God comes to dwell in his mind.
Manmohan SinghHe himself is the Supreme Lord and the Supreme Lord comes to abide in his mind.
Manmohan Singh (Punjabi)ਉਹ ਖੁਦ ਸ਼ਰੋਮਣੀ ਸਾਹਿਬ ਹੈ ਅਤੇ ਸ਼ਰੋਮਣੀ ਸਾਹਿਬ ਆ ਕੇ ਉਸ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ।
Fareedkot Teekaਸੋ ਪਾਰਬ੍ਰਹਮ ਜਿਨ ਕੇ ਰਿਦੇ ਮੇਂ ਆਇ ਵਸਿਆ ਹੈ, ਸੋ ਆਪ ਆਪ ਪਾਰਬ੍ਰਹਮ ਰੂਪ ਹੈ॥
Prof. Sahib Singh(ਇਸ ਤਰ੍ਹਾਂ ਉਹ) ਪਰਮਾਤਮਾ (ਜੋ ਹਰ ਥਾਂ) ਆਪ ਹੀ ਆਪ ਹੈ ਮਨ ਵਿਚ ਆ ਵੱਸਦਾ ਹੈ।

ਪਦ ਅਰਥ ਮਨਿ = ਮਨ ਵਿਚ।

SikhNet (Spanish)y entonces no ve a nadie más que al Señor Trascendente, pues en la mente uno Lo enaltece.

ਜੰਮਣੁ ਮਰਣਾ ਕਟਿਆ; ਜੋਤੀ ਜੋਤਿ ਮਿਲਾਇ ॥੧॥

jaman maranaa kattiaa; jotee jot milaae |1|

Sant Singh KhalsaBirth and death are erased, and his light blends with the Light. ||1||
Manmohan SinghHis birth and death are erased and his light blends with the Supreme Light.
Manmohan Singh (Punjabi)ਉਸ ਦਾ ਜੰਮਣਾ ਤੇ ਮਰਨਾ ਮੁੱਕ ਜਾਂਦੇ ਹਨ ਅਤੇ ਉਸ ਦਾ ਪਰਮ ਪ੍ਰਕਾਸ਼ ਨਾਲ ਅਭੇਦ ਹੋ ਜਾਂਦਾ ਹੈ।
Fareedkot Teekaਤਿਨ ਕਾ ਜਨਮ ਮਰਨ ਕਟਿਆ ਗਿਆ ਹੈ ਔਰ (ਜੋਤੀ) ਵਾਹਿਗੁਰੂ ਨੇ ਤਿਨ ਕੀ ਜੋਤਿ ਅਪਨੇ ਸਰੂਪ ਮੇਂ ਮਿਲਾਇ ਲਈ ਹੈ॥੧॥
Prof. Sahib Singhਪਰਮਾਤਮਾ ਦੀ ਜੋਤਿ ਵਿਚ (ਆਪਣੀ) ਸੁਰਤ ਜੋੜਿਆਂ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ॥੧॥

ਪਦ ਅਰਥ ਮਿਲਾਇ = ਜੋੜ ਕੇ। ਜੋਤੀ = ਪਰਮਾਤਮਾ ਦੀ ਜੋਤਿ ਵਿਚ। ਜੋਤਿ = ਸੁਰਤ ॥੧॥

SikhNet (Spanish)Las idas y venidas cesan y la luz se inmerge en la Luz Infinita.(1)
Answers quote the Granth verbatim with Ang citations. AI commentary is not Gurbani and not a religious ruling.