ੴ

ਸਿੱਖਬਾਣੀ · SikhBani

ਬਿਲਾਵਲੁ ਕਰਿਹੁ ਤੁਮੑ ਪਿਆਰਿਹੋ ਏਕਸੁ ਸਿਉ ਲਿਵ ਲਾਇ ॥

bilaaval karihu tuma piaariho ekas siau liv laae
Guru Amardas Ji ਗੁਰੂ ਅਮਰਦਾਸ ਜੀ · Raag Bilaaval · Ang 849 · 6 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਬਿਲਾਵਲੁ ਕਰਿਹੁ ਤੁਮੑ ਪਿਆਰਿਹੋ; ਏਕਸੁ ਸਿਉ ਲਿਵ ਲਾਇ ॥

bilaaval karihu tuma piaariho; ekas siau liv laae |

Sant Singh KhalsaBe happy in Bilaaval, O my beloveds, and embrace love for the One Lord.
Manmohan SinghMake merry, O my beloved by embracing love for the one Lord.
Manmohan Singh (Punjabi)ਇਕ ਸੁਆਮੀ ਨਾਲ ਪ੍ਰੇਮ ਪਾ ਕੇ, ਤੁਸੀਂ ਅਨੰਦ ਮਾਣੋ, ਹੇ ਮੇਰੇ ਪਿਆਰਿਓ!
Fareedkot Teekaਹੇ ਪਿਆਰਿਓ! ਤੁਮ ਏਕ ਵਾਹਿਗੁਰੂ ਸੇ ਬਿਰਤੀ ਲਗਾਇ ਕਰ ਸਦਾ (ਬਿਲਾਵਲੁ) ਅਨੰਦ ਕਰੋ॥
Prof. Sahib Singhਹੇ ਪਿਆਰੇ ਸੱਜਣੋ! ਇੱਕ (ਪਰਮਾਤਮਾ) ਨਾਲ ਸੁਰਤ ਜੋੜ ਕੇ ਤੁਸੀ ਆਤਮਕ ਆਨੰਦ ਮਾਣਦੇ ਰਹੋ।

ਪਦ ਅਰਥ ਏਕਸੁ ਸਿਉ = ਇੱਕ (ਪਰਮਾਤਮਾ) ਨਾਲ। ਲਿਵ ਲਾਇ = (ਪ੍ਰੇਮ ਦੀ) ਲਗਨ ਲਾ ਕੇ।

SikhNet (Spanish)Entona tu ser en Dios y vive en Dicha;

ਜਨਮ ਮਰਣ ਦੁਖੁ ਕਟੀਐ; ਸਚੇ ਰਹੈ ਸਮਾਇ ॥

janam maran dukh katteeai; sache rahai samaae |

Sant Singh KhalsaThe pains of birth and death shall be eradicated, and you shall remain absorbed in the True Lord.
Manmohan SinghYou shall be rid of the pain of birth and death and shall remain absorbed the True Lord.
Manmohan Singh (Punjabi)ਤੁਹਾਡੀ ਜੰਮਣ ਤੇ ਮਰਨ ਦੀ ਦੀ ਪੀੜ ਨਵਿਰਤ ਹੋ ਜਾਏਗੀ ਅਤੇ ਤੁਸੀਂ ਸੱਚੇ ਸੁਆਮੀ ਅੰਦਰ ਲੀਨ ਰਹੋਗੇ।
Fareedkot Teekaਜਨਮ ਮਰਨ ਕਾ ਦੁਖੁ ਕਟਿਆ ਜਾਵੇਗਾ ਔਰ (ਸਚੇ) ਵਾਹਿਗੁਰੂ ਮੇਂ ਤੁਮਾਰਾ ਮਨੁ ਸਮਾਇ ਰਹੇਗਾ॥
Prof. Sahib Singh(ਜਿਹੜਾ ਮਨੁੱਖ ਇਕ ਪਰਮਾਤਮਾ ਵਿਚ ਸੁਰਤ ਜੋੜਦਾ ਹੈ, ਉਸ ਦਾ) ਸਾਰੀ ਉਮਰ ਦਾ ਦੁੱਖ ਕੱਟਿਆ ਜਾਂਦਾ ਹੈ, (ਕਿਉਂਕਿ) ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ (ਸਦਾ) ਲੀਨ ਰਹਿੰਦਾ ਹੈ।

ਪਦ ਅਰਥ ਕਟੀਐ = ਕੱਟਿਆ ਜਾਂਦਾ ਹੈ। ਸਚੇ = ਸਦਾ-ਥਿਰ ਪ੍ਰਭੂ ਵਿਚ। ਰਹੈ ਸਮਾਇ = ਲੀਨ ਰਹਿੰਦਾ ਹੈ। ਜਨਮ ਮਰਣ ਦੁਖੁ = ਸਾਰੀ ਉਮਰ ਦਾ ਦੁੱਖ।

SikhNet (Spanish)libera tu ser del dolor de la reencarnación e inmérgete en el Dios Verdadero.

ਸਦਾ ਬਿਲਾਵਲੁ ਅਨੰਦੁ ਹੈ; ਜੇ ਚਲਹਿ ਸਤਿਗੁਰ ਭਾਇ ॥

sadaa bilaaval anand hai; je chaleh satigur bhaae |

Sant Singh KhalsaYou shall be blissful forever in Bilaaval, if you walk in harmony with the Will of the True Guru.
Manmohan SinghIf you walk in the True Guru's will, you shall ever be in bliss and joy.
Manmohan Singh (Punjabi)ਜੇਕਰ ਤੁਸੀਂ ਸੱਚੇ ਗੁਰਾਂ ਦੀ ਰਜ਼ਾ ਅੰਦਰ ਤੁਰੋਗੇ ਤਾਂ ਤੁਸੀਂ ਹਮੇਸ਼ਾਂ ਖੁਸ਼ੀ ਤੇ ਪਰਸੰਨਤਾ ਅੰਦਰ ਵਿਚਰੋਗੇ।
Fareedkot Teekaਤਿਨੋਂ ਕੋ ਮਨ ਤਨ ਕਰ ਸਦਾ ਅਨੰਦ ਹੈ, ਜੋ ਜਨ ਸਤਿਗੁਰੋਂ ਕੇ (ਭਾਇ) ਅਨੁਸਾਰ ਚਲਤੇ ਹੈਂ॥
Prof. Sahib Singhਜੇ (ਮਨੁੱਖ) ਗੁਰੂ ਦੇ ਹੁਕਮ ਅਨੁਸਾਰ ਜੀਵਨ ਬਿਤੀਤ ਕਰਦੇ ਰਹਿਣ (ਤਾਂ ਉਹਨਾਂ ਦੇ ਅੰਦਰ) ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ।

ਪਦ ਅਰਥ ਚਲਹਿ = ਤੁਰਦੇ ਹਨ, ਤੁਰਦੇ ਰਹਿਣ। ਸਤਿਗੁਰ ਭਾਇ = ਗੁਰੂ ਦੇ ਅਨੁਸਾਰ, ਗੁਰੂ ਦੀ ਰਜ਼ਾ ਵਿਚ।

SikhNet (Spanish)Uno siempre estará en Éxtasis si camina en la Voluntad del Guru

ਸਤਸੰਗਤੀ ਬਹਿ ਭਾਉ ਕਰਿ; ਸਦਾ ਹਰਿ ਕੇ ਗੁਣ ਗਾਇ ॥

satasangatee beh bhaau kar; sadaa har ke gun gaae |

Sant Singh KhalsaSitting in the Saints' Congregation, sing with love the Glorious Praises of the Lord forever.
Manmohan SinghSitting in the saints' guild, O man ever sing thou with love the praises of God.
Manmohan Singh (Punjabi)ਸਾਧ ਸੰਗਤ ਅੰਦਰ ਬੈਠ ਕੇ, ਹੇ ਬੰਦੇ! ਤੂੰ ਸਦੀਵ ਦੀ ਵਾਹਿਗੁਰੂ ਦੀਆਂ ਸਿਫਤਾਂ ਪਿਆਰ ਨਾਲ ਗਾਇਨ ਕਰ।
Fareedkot Teekaਤਾਂ ਤੇ ਸੰਤੋਂ ਕੀ ਸੰਗਤਿ ਮੇਂ ਬੈਠ ਕਰ ਪ੍ਰੇਮ ਸਾਥ ਸਦਾ ਹਰੀ ਕੇ ਗੁਣੋਂ ਕੋ ਗਾਯਨ ਕਰੋ॥
Prof. Sahib Singhਸਤਸੰਗਤਿ ਵਿਚ ਬੈਠ ਕੇ ਪਿਆਰ ਨਾਲ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ।

ਪਦ ਅਰਥ ਸਤਸੰਗਤੀ ਬਹਿ = ਸਤਸੰਗਤਿ ਵਿਚ ਬੈਠ ਕੇ। ਭਾਉ = ਪਿਆਰ।

SikhNet (Spanish)y uniéndose con los Santos, ama a su Dios y canta siempre Su Alabanza.

ਨਾਨਕ. ਸੇ ਜਨ ਸੋਹਣੇ; ਜਿ ਗੁਰਮੁਖਿ ਮੇਲਿ ਮਿਲਾਇ ॥੨॥

naanak. se jan sohane; ji guramukh mel milaae |2|

Sant Singh KhalsaO Nanak, beautiful are those humble beings, who, as Gurmukh, are united in the Lord's Union. ||2||
Manmohan SinghNanak, beauteous are the persons, who by Guru's grace unite with the Lord's union.
Manmohan Singh (Punjabi)ਨਾਨਕ, ਸੁੰਦਰ ਹਨ ਉਹ ਪੁਰਸ਼, ਜੋ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਦੇ ਮਿਲਾਪ ਅੰਦਰ ਮਿਲ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਜਨ ਸੋਭਾਵਾਨ ਹੂਏ ਹੈਂ, ਜੋ ਹਰੀ ਨੇ ਗੁਰਮੁਖੋਂ ਕੇ ਮੇਲ ਮੇਂ ਮਿਲਾਏ ਹੈਂ॥੨॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਜਿਹੜੇ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਪ੍ਰਭੂ ਦੀ ਯਾਦ ਵਿਚ ਟਿਕੇ ਰਹਿੰਦੇ ਹਨ, ਉਹ ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ ॥੨॥

ਪਦ ਅਰਥ ਜਿ = ਜਿਹੜੇ {ਲਫ਼ਜ਼ 'ਜੇ' ਅਤੇ 'ਜਿ' ਦਾ ਫ਼ਰਕ ਵੇਖੋ}। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ! ਮੇਲਿ = ਮਿਲਾਪ ਵਿਚ ॥੨॥

SikhNet (Spanish)Dice Nanak, benditos son aquéllos que encuentran a su Dios por la Gracia del Guru. (2)
Answers quote the Granth verbatim with Ang citations. AI commentary is not Gurbani and not a religious ruling.