ੴ

ਸਿੱਖਬਾਣੀ · SikhBani

Ang 849

Sri Guru Granth Sahib · Raag Bilaaval · 6 shabads, 39 lines
Translations
Shabad Guru Ramdas Ji Raag Bilaaval

ਬਿਲਾਵਲ ਕੀ ਵਾਰ ਮਹਲਾ ੪ ॥

bilaaval kee vaar mahalaa 4 |

Sant Singh KhalsaVaar Of Bilaaval, Fourth Mehl:
Manmohan SinghVar of Bilawal, 4th Guru.
Manmohan Singh (Punjabi)ਬਿਲਾਵਲ ਦੀ ਵਾਰ ਚੌਥੀ ਪਾਤਿਸ਼ਾਹੀ।
Fareedkot Teekaਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਬਿਲਾਵਲ ਮੇਂ ਵਾਰ ਨਾਮਕ ਬਾਣੀ ਮੇਂ ਹਰੀ ਕਾ ਜਸ ਉਚਾਰਨ ਕਰਤੇ ਹੈਂ:
Prof. Sahib Singhਰਾਗ ਬਿਲਾਵਲੁ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਵਾਰ'।

* ਬਿਲਾਵਲ ਕੀ ਵਾਰ ਮਹਲਾ ੪ ਦਾ ਪਉੜੀ-ਵਾਰ ਭਾਵ: ੧. ਸਾਰਾ ਜਗਤ ਪਰਮਾਤਮਾ ਨੇ ਆਪ ਪੈਦਾ ਕੀਤਾ ਹੈ, ਤੇ ਆਪ ਹੀ ਹਰ ਥਾਂ ਸਭ ਜੀਵਾਂ ਵਿਚ ਮੌਜੂਦ ਹੈ। ਜਿਹੜਾ ਮਨੁੱਖ ਸਰਬ-ਵਿਆਪਕ ਪ੍ਰਭੂ ਦਾ ਸਿਮਰਨ ਕਰਦਾ ਹੈ ਉਹ ਉਸ ਦੇ ਨਾਮ ਵਿਚ ਲੀਨ ਰਹਿ ਕੇ ਆਤਮਕ ਆਨੰਦ ਮਾਣਦਾ ਹੈ। ੨. ਉਹ ਸਰਬ-ਵਿਆਪਕ ਪਰਮਾਤਮਾ ਆਪਣੇ ਭਗਤਾਂ ਨਾਲ ਪਿਆਰ ਕਰਦਾ ਹੈ, ਹਰ ਥਾਂ ਹਰ ਵੇਲੇ ਭਗਤਾਂ ਦਾ ਸਾਥੀ ਬਣਿਆ ਰਹਿੰਦਾ ਹੈ। ਭਗਤ ਉਸ ਨੂੰ ਆਪਣੇ ਹਿਰਦੇ ਵਿਚ ਵਸਾ ਕੇ ਆਨੰਦ ਮਾਣਦੇ ਹਨ। ੩. ਪਰ ਉਸ ਪਰਮਾਤਮਾ ਦਾ ਸਿਮਰਨ ਗੁਰੂ ਦੀ ਰਾਹੀਂ ਹੀ ਕੀਤਾ ਜਾ ਸਕਦਾ ਹੈ। ਜਿਹੜਾ ਮਨੁੱਖ ਆਪਣਾ ਦਿਲ ਗੁਰੂ ਅੱਗੇ ਖੋਹਲ ਕੇ ਰੱਖਦਾ ਹੈ ਉਹ ਹਰ ਕਿਸਮ ਦਾ ਆਨੰਦ ਪ੍ਰਾਪਤ ਕਰਦਾ ਹੈ, ਉਸ ਦੀ ਮਾਇਆ ਦੀ ਤ੍ਰਿਸਨਾ ਮਿਟ ਜਾਂਦੀ ਹੈ। ਚੰਗੇ ਭਾਗਾਂ ਨਾਲ ਹੀ ਨਾਮ ਸਿਮਰਨ ਦੀ ਦਾਤਿ ਲੱਭਦੀ ਹੈ। ੪. ਪਰਮਾਤਮਾ ਦਾ ਨਾਮ ਜਪਾਣ ਦਾ ਗੁਣ ਗੁਰੂ ਵਿਚ ਪਰਮਾਤਮਾ ਨੇ ਆਪ ਹੀ ਟਿਕਾ ਰੱਖਿਆ ਹੈ। ਗੁਰੂ ਦੀ ਸੋਭਾ ਦਿਨੋ ਦਿਨ ਵਧਦੀ ਹੈ। ਨਿੰਦਕ ਗੁਰੂ ਦੀ ਸੋਭਾ ਵੇਖ ਕੇ ਜਰ ਨਹੀਂ ਸਕਦੇ। ਪਰ ਉਹ ਗੁਰੂ ਦਾ ਕੁਝ ਵਿਗਾੜ ਨਹੀਂ ਸਕਦੇ। ੫. ਇਸ ਲੋਕ ਵਿਚ ਪਰਲੋਕ ਵਿਚ ਹਰ ਥਾਂ ਪਰਮਾਤਮਾ ਆਪ ਮੌਜੂਦ ਹੈ। ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਉਸ ਦਾ ਨਾਮ ਸਿਮਰਦੇ ਹਨ ਉਹਨਾਂ ਨੂੰ ਲੋਕ ਪਰਲੋਕ ਵਿਚ ਆਦਰ ਮਿਲਦਾ ਹੈ, ਸੁਖ ਮਿਲਦਾ ਹੈ। ਮਾਇਆ ਦੇ ਮੋਹ ਵਿਚ ਫਸੇ ਜੀਵਾਂ ਨੂੰ ਹਰ ਥਾਂ ਫਿਟਕਾਰ ਹੀ ਪੈਂਦੀ ਹੈ। ੬. ਦੁਨੀਆ ਦੇ ਰਾਜੇ ਪਾਤਿਸ਼ਾਹ ਭੀ ਪ

SikhNet (Spanish)Var de Bilawal, Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਸਲੋਕ ਮਃ ੪ ॥

salok mahalaa 4 |

Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੌਥੀ ਪਾਤਿਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.

ਹਰਿ ਉਤਮੁ ਹਰਿ ਪ੍ਰਭੁ ਗਾਵਿਆ; ਕਰਿ ਨਾਦੁ ਬਿਲਾਵਲੁ ਰਾਗੁ ॥

har utam har prabh gaaviaa; kar naad bilaaval raag |

Sant Singh KhalsaI sing of the sublime Lord, the Lord God, in the melody of Raag Bilaaval.
Manmohan SinghSinging in the Bilawal measure, hymn I the praise of the Sublime God, my Lord Master.
Manmohan Singh (Punjabi)ਬਿਲਾਵਲ ਰਾਗੁ ਅੰਦਰ ਗਾਇਨ ਕਰ ਕੇ ਮੈਂ ਸਰੇਸ਼ਟ ਵਾਹਿਗੁਰੂ, ਆਪਣੇ ਸੁਆਮੀ ਮਾਲਕ, ਦਾ ਜੱਸ ਅਲਾਪਦਾ ਹਾਂ।
Fareedkot Teekaਹਮ ਨੇ ਹਰਿ ਹਰਿ ਪ੍ਰਭੂ ਕੇ ਉਤਮ ਜਸ ਕੋ (ਨਾਦਿ) ਵਾਜੇ ਬਜਾਇ ਕਰ ਬਿਲਾਵਲ ਰਾਗ ਮੇਂ, ਵਾ (ਨਾਦਿ) ਗੁਰ ਉਪਦੇਸ਼ ਰਾਗ ਪ੍ਰੀਤ ਕਰ ਕੇ (ਬਿਲਾਵਲੁ) ਅਨੰਦ ਸੇ ਗਾਯਨ ਕੀਆ ਹੈ॥
Prof. Sahib Singhਹੇ ਭਾਈ! ਉਸ ਮਨੁੱਖ ਨੇ ਗੁਰੂ ਦਾ ਸ਼ਬਦ-ਰੂਪ ਬਿਲਾਵਲ ਰਾਗ ਉਚਾਰ ਕੇ ਸਭ ਤੋਂ ਸ੍ਰੇਸ਼ਟ ਪਰਮਾਤਮਾ ਦੇ ਗੁਣ ਗਾਏ ਹਨ,

ਪਦ ਅਰਥ ਨਾਦੁ = ਗੁਰੂ ਦਾ ਸ਼ਬਦ। ਨਾਦੁ ਬਿਲਾਵਲੁ ਰਾਗੁ = ਗੁਰੂ ਦਾ ਸ਼ਬਦ-ਰੂਪ ਬਿਲਾਵਲੁ ਰਾਗ। ਕਰਿ = ਕਰ ਕੇ, ਉਚਾਰ ਕੇ।

SikhNet (Spanish)En la tonada de Rag Bilawal, Le canto al Ser Sublime,

ਉਪਦੇਸੁ ਗੁਰੂ ਸੁਣਿ ਮੰਨਿਆ; ਧੁਰਿ ਮਸਤਕਿ ਪੂਰਾ ਭਾਗੁ ॥

aupades guroo sun maniaa; dhur masatak pooraa bhaag |

Sant Singh KhalsaHearing the Guru's Teachings, I obey them; this is the pre-ordained destiny written upon my forehead.
Manmohan SinghHearing the Guru's instruction, I have acted thereon Such a perfect destiny was writ on my forehead by the Primal Lord.
Manmohan Singh (Punjabi)ਗੁਰਾਂ ਦੀ ਸਿਖ-ਮਤ ਸ੍ਰਵਣ ਕਰ ਕੇ, ਮੈਂ ਉਸ ਉਤੇ ਅਮਲ ਕੀਤਾ ਹੈ। ਇਹੋ ਜਿਹੀ ਪੂਰਨ ਪ੍ਰਾਲਭਧ, ਆਦਿ ਪ੍ਰਭੂ ਨੇ ਮੇਰੇ ਹੱਥ ਉਤੇ ਲਿਖੀ ਹੋਈ ਹੈ।
Fareedkot Teekaਜਿਨੋਂ ਕੇ ਮਸਤਕ ਮੈ (ਧੁਰਿ) ਆਦੋਂ ਪੂਰਨ ਭਾਗ ਹੈਂ, ਤਿਨੋਂ ਨੇ ਗੁਰੋਂ ਕੇ ਉਪਦੇਸੋਂ ਕੋ ਸ੍ਰਵਨ ਕਰ ਕੇ ਮਨਨ ਕੀਆ ਹੈ॥
Prof. Sahib Singhਜਿਸ ਦੇ ਮੱਥੇ ਉਤੇ (ਪਿਛਲੇ ਕੀਤੇ ਕਰਮਾਂ ਅਨੁਸਾਰ) ਧੁਰ ਤੋਂ ਹੀ ਪੂਰਨ ਭਾਗ ਹੈ, (ਜਿਸ ਦੇ ਹਿਰਦੇ ਵਿਚ ਪੂਰਨ ਭਲੇ ਸੰਸਕਾਰਾਂ ਦਾ ਲੇਖ ਉੱਘੜਦਾ ਹੈ) ਉਸ ਨੇ ਸਤਿਗੁਰੂ ਦਾ ਉਪਦੇਸ਼ ਸੁਣ ਕੇ ਹਿਰਦੇ ਵਿਚ ਵਸਾਇਆ ਹੈ।

ਪਦ ਅਰਥ ਸੁਣਿ = ਸੁਣ ਕੇ। ਧੁਰਿ = ਧੁਰ ਤੋਂ, ਮੁੱਢ ਤੋਂ। ਮਸਤਕਿ = ਮੱਥੇ ਉਤੇ।

SikhNet (Spanish)a Dios Nuestro Señor y escuchando la Instrucción del Guru, la obedezco, pues tal fue el Destino Perfecto inscrito por Dios en mi frente.

ਸਭ ਦਿਨਸੁ ਰੈਣਿ ਗੁਣ ਉਚਰੈ; ਹਰਿ ਹਰਿ ਹਰਿ ਉਰਿ ਲਿਵ ਲਾਗੁ ॥

sabh dinas rain gun ucharai; har har har ur liv laag |

Sant Singh KhalsaAll day and night, I chant the Glorious Praises of the Lord, Har, Har, Har; within my heart, I am lovingly attuned to Him.
Manmohan SinghThe whole day and night, utter I the Lord's praise and within my mind I profess love for God, the Lord Master.
Manmohan Singh (Punjabi)ਸਮੂਹ ਦਿਨ ਤੇ ਰਾਤ ਮੈਂ ਪ੍ਰਭੂ ਦਾ ਜੱਸ ਉਚਾਰਨ ਕਰਦਾ ਹਾਂ ਅਤੇ ਆਪਣੇ ਮਨ ਅੰਦਰ ਵਾਹਿਗੁਰੂ ਸੁਆਮੀ ਮਾਲਕ ਨਾਲ ਮੈਂ ਪਿਰਹੜੀ ਪਾਉਂਦਾ ਹੈ।
Fareedkot Teekaਪੁਨਾ ਸੰਪੂਰਨ ਦਿਨ ਰਾਤ੍ਰੀ ਵਹੁ ਹਰੀ ਕੇ ਗੁਣੋਂ ਕੋ ਹੀ ਉਚਾਰਨ ਕਰਤੇ ਹੈਂ ਔਰ ਤਿਨਕੀ ਹਰਿ ਹਰਿ ਨਾਮ ਮੇਂ ਬਿਰਤੀ ਲਾਗ ਰਹੀ ਹੈ॥
Prof. Sahib Singhਉਹ ਮਨੁੱਖ ਸਾਰਾ ਦਿਨ ਤੇ ਸਾਰੀ ਰਾਤ (ਅੱਠੇ ਪਹਿਰ) ਪਰਮਾਤਮਾ ਦੇ ਗੁਣ ਗਾਂਦਾ ਹੈ (ਕਿਉਂਕਿ ਉਸ ਦੇ) ਹਿਰਦੇ ਵਿਚ ਪਰਮਾਤਮਾ ਦੀ ਯਾਦ ਦੀ ਲਗਨ ਲੱਗੀ ਰਹਿੰਦੀ ਹੈ।

ਪਦ ਅਰਥ ਰੈਣਿ = ਰਾਤ। ਉਰਿ = ਹਿਰਦੇ ਵਿਚ।

SikhNet (Spanish)Canto la Gloriosa Alabanza del Señor, Jar, Jar, Jar, noche y día, pues en mi corazón vivo entonado con todo Amor en Él.

ਸਭੁ ਤਨੁ ਮਨੁ ਹਰਿਆ ਹੋਇਆ; ਮਨੁ ਖਿੜਿਆ ਹਰਿਆ ਬਾਗੁ ॥

sabh tan man hariaa hoeaa; man khirriaa hariaa baag |

Sant Singh KhalsaMy body and mind are totally rejuvenated, and the garden of my mind has blossomed forth in lush abundance.
Manmohan SinghMy body and soul are all reverdured and my heart's green garden has blossomed.
Manmohan Singh (Punjabi)ਮੇਰੀ ਦੇਹ ਤੇ ਆਤਮਾ ਸਮੂਹ ਸਰਸਬਜ ਹੋ ਗਏ ਹਨ ਅਤੇ ਮੇਰੇ ਦਿਲ ਦਾ ਹਰਾ ਭਰਾ ਬਗੀਚਾ ਪ੍ਰਫੁਲਤ ਹੋ ਗਿਆ ਹੈ।
Fareedkot Teekaਤਿਸ ਹਰੀ ਨਾਮ ਕੇ (ਮਨੁ) ਮਨਨ ਕਰਨੇ ਸੇ ਮਾਨੋ ਤਨ ਸਭ ਹਰਾ ਹੂਆ ਹੈ, ਭਾਵ ਸੇ ਗੁਣੋਂ ਕੇ ਸੰਯੁਕਤਿ ਹੂਏ ਹੈਂ। ਪੁਨਾ ਤਿਨ ਕਾ ਮਨ ਐਸਾ ਖਿੜਿਆ ਹੈ ਜੈਸੇ ਹਰਿਆ ਬਾਗ ਖਿੜਿਆ ਹੂਆ ਹੋਤਾ ਹੈ॥
Prof. Sahib Singhਉਸ ਦਾ ਸਾਰਾ ਤਨ ਸਾਰਾ ਮਨ ਹਰਾ-ਭਰਾ ਹੋ ਜਾਂਦਾ ਹੈ (ਆਤਮਕ ਜੀਵਨ ਦੇ ਰਸ ਨਾਲ ਭਰ ਜਾਂਦਾ ਹੈ), ਉਸ ਦਾ ਮਨ (ਇਉਂ) ਖਿੜ ਪੈਂਦਾ ਹੈ (ਜਿਵੇਂ) ਹਰਾ ਹੋਇਆ ਹੋਇਆ ਬਾਗ਼ ਹੈ।
SikhNet (Spanish)Ahora mi cuerpo y mi mente están totalmente en flor; el loto de mi corazón ha nacido

ਅਗਿਆਨੁ ਅੰਧੇਰਾ ਮਿਟਿ ਗਇਆ; ਗੁਰ ਚਾਨਣੁ ਗਿਆਨੁ ਚਰਾਗੁ ॥

agiaan andheraa mitt geaa; gur chaanan giaan charaag |

Sant Singh KhalsaThe darkness of ignorance has been dispelled, with the light of the lamp of the Guru's wisdom. Servant Nanak lives by beholding the Lord.
Manmohan SinghWith the light of the lamp of Guru's Divine knowledge, the darkness of ignorance is dispelled.
Manmohan Singh (Punjabi)ਗੁਰਾਂ ਦੇ ਬ੍ਰਹਿਮ ਵੀਚਾਰ ਦੇ ਦੀਵੇ ਦੇ ਪ੍ਰਕਾਸ਼ ਨਾਲ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਗਿਆ ਹੈ।
Fareedkot Teekaਤਿਨ ਕਾ ਅਗ੍ਯਾਨ ਰੂਪੀ ਅੰਧੇਰਾ ਦੂਰ ਹੋ ਗਿਆ ਹੈ, ਕਿਉਂਕਿ ਤਿਨ ਕੇ ਅੰਤਸਕਰਨ ਮੇਂ ਸਤਿਗੁਰੋਂ ਨੇ ਗਿਆਨ ਰੂਪੀ (ਚਰਾਗੁ) ਦੀਪਕ ਕਾ (ਚਾਨਣੁ) ਕਰ ਦੀਆ ਹੈ॥
Prof. Sahib Singhਗੁਰੂ ਦੀ ਦਿੱਤੀ ਹੋਈ ਆਤਮਕ ਜੀਵਨ ਦੀ ਸੂਝ (ਉਸ ਦੇ ਅੰਦਰ, ਮਾਨੋ) ਦੀਵਾ ਰੌਸ਼ਨੀ ਕਰ ਦੇਂਦਾ ਹੈ (ਜਿਸ ਦੀ ਬਰਕਤ ਨਾਲ ਉਸ ਦੇ ਅੰਦਰੋਂ) ਆਤਮਕ ਜੀਵਨ ਵਲੋਂ ਬੇ-ਸਮਝੀ (ਦਾ) ਹਨੇਰਾ ਮਿਟ ਜਾਂਦਾ ਹੈ।
SikhNet (Spanish)y la oscuridad de la ignorancia ha desaparecido con la Luz de la Sabiduría del Guru. Oh Dios, vivo para tener Tu Visión;

ਜਨੁ ਨਾਨਕੁ. ਜੀਵੈ ਦੇਖਿ ਹਰਿ; ਇਕ ਨਿਮਖ ਘੜੀ ਮੁਖਿ ਲਾਗੁ ॥੧॥

jan naanak. jeevai dekh har; ik nimakh gharree mukh laag |1|

Sant Singh KhalsaLet me behold Your face, for a moment, even an instant! ||1||
Manmohan SinghO God, Slave Nanak lives by beholding Thee. Let me see Thy face, even for a moment and trice.
Manmohan Singh (Punjabi)ਹੇ ਹਰੀ! ਗੋਲਾ ਨਾਨਕ ਤੈਨੂੰ ਵੇਖ ਕੇ ਜੀਉਂਦਾ ਹੈ। ਇਕ ਮੁਹਤ ਤੇ ਛਿਨ ਭਰ ਲਈ ਹੀ ਤੂੰ ਮੈਨੂੰ ਆਪਣਾ ਮੁਖੜਾ ਵਿਖਾਲ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਸੰਤ ਜਨ ਹਰੀ ਕੋ ਦੇਖ ਕਰ ਜੀਵਤੇ ਹੈਂ, ਏਕ ਨਿਮਖ ਘੜੀ ਮਾਤ੍ਰ ਭੀ ਤਿਆਗਤੇ ਨਹੀਂ। ਸਦਾ ਤਿਸ ਕੇ ਮੁਖ ਲਾਗੇ ਰਹਤੇ ਹੈਂ, ਵਾ ਨਿਮਖ ਘੜੀ ਕਿਆ ਸ੍ਵਾਸ ਸ੍ਵਾਸ ਕਰ ਮੁਖ ਸੇ ਤਿਨ ਕੇ ਨਾਮ ਮੇਂ ਲਾਗੇ ਹੈਂ॥੧॥
Prof. Sahib Singhਹੇ ਹਰੀ! (ਤੇਰਾ) ਦਾਸ ਨਾਨਕ (ਅਜੇਹੇ ਗੁਰਮੁਖਿ ਮਨੁੱਖ ਨੂੰ) ਵੇਖ ਕੇ ਆਤਮਕ ਜੀਵਨ ਹਾਸਲ ਕਰਦਾ ਹੈ (ਤੇ, ਚਾਹੁੰਦਾ ਹੈ ਕਿ) ਭਾਵੇਂ ਇਕ ਪਲ-ਭਰ ਹੀ ਉਸ ਦਾ ਦਰਸ਼ਨ ਹੋਵੇ ॥੧॥

ਪਦ ਅਰਥ ਦੇਖਿ = ਵੇਖ ਕੇ। ਨਿਮਖ = ਅੱਖ ਝਮਕਣ ਜਿਤਨਾ ਸਮਾ। ਮੁਖਿ ਲਾਗੁ = ਮੂੰਹ ਲੱਗੇ, ਦਰਸ਼ਨ ਦੇਵੇ ॥੧॥

SikhNet (Spanish)déjame verte aunque sea por un instante. (1)

Open this shabad →

Shabad Guru Amardas Ji Raag Bilaaval

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਬਿਲਾਵਲੁ ਤਬ ਹੀ ਕੀਜੀਐ; ਜਬ ਮੁਖਿ ਹੋਵੈ ਨਾਮੁ ॥

bilaaval tab hee keejeeai; jab mukh hovai naam |

Sant Singh KhalsaBe happy and sing in Bilaaval, when the Naam, the Name of the Lord, is in your mouth.
Manmohan SinghThen alone make thou merry, when Lord's Name is in thy mouth.
Manmohan Singh (Punjabi)ਕੇਵਲ ਤਦ ਹੀ ਤੂੰ ਖੁਸ਼ੀ ਮਨਾ, ਜਦ ਤੇਰੇ ਮੂੰਹ ਵਿੱਚ ਪ੍ਰਭੂ ਦਾ ਨਾਮ ਹੈ।
Fareedkot Teekaਹੇ ਭਾਈ! ਤਬ ਰਿਦੇ ਮੇਂ (ਬਿਲਾਵਲੁ) ਅਨੰਦ ਧਾਰਨ ਕਰੀਏ ਜਬ ਮੁਖ ਤੇ ਨਾਮ ਕਾ ਉਚਾਰਨ ਹੋਵੈ॥
Prof. Sahib Singhਹੇ ਭਾਈ! ਪੂਰਨ ਆਤਮਕ ਆਨੰਦ ਤਦੋਂ ਹੀ ਮਾਣਿਆ ਜਾ ਸਕਦਾ ਹੈ, ਜਦੋਂ ਪਰਮਾਤਮਾ ਦਾ ਨਾਮ (ਮਨੁੱਖ ਦੇ) ਮੂੰਹ ਵਿਚ ਟਿਕਦਾ ਹੈ।

ਪਦ ਅਰਥ ਬਿਲਾਵਲੁ = ਪੂਰਨ ਖਿੜਾਉ, ਆਤਮਕ ਆਨੰਦ। ਕੀਜੀਐ = ਕੀਤਾ ਜਾ ਸਕਦਾ ਹੈ, ਮਾਣਿਆ ਜਾ ਸਕਦਾ ਹੈ। ਮੁਖਿ = ਮੂੰਹ ਵਿਚ।

SikhNet (Spanish)Siéntete Feliz y canta las notas del Bilawal cuando el Naam, el Nombre de Dios esté en tu boca.

ਰਾਗ ਨਾਦ ਸਬਦਿ ਸੋਹਣੇ; ਜਾ ਲਾਗੈ ਸਹਜਿ ਧਿਆਨੁ ॥

raag naad sabad sohane; jaa laagai sehaj dhiaan |

Sant Singh KhalsaThe melody and music, and the Word of the Shabad are beautiful, when one focuses his meditation on the celestial Lord.
Manmohan SinghBeauteous are melody and music if through the Guru's word, one fixes his attention in the Lord.
Manmohan Singh (Punjabi)ਸੁੰਦਰ ਹਨ ਤਰਾਨੇ ਅਤੇ ਲੈ, ਜੇਕਰ ਗੁਰਾਂ ਦੀ ਬਾਣੀ ਰਾਹੀਂ ਬੰਦਾ ਸਾਹਿਬ ਅੰਦਰ ਆਪਣੀ ਬਿਰਤੀ ਜੋੜ ਲਵੇ।
Fareedkot Teeka(ਨਾਦ) ਵਾਜਿਓਂ ਸੰਯੁਗਤ ਰਾਗ ਤਬ ਹੀ ਸੋਭਤੇ ਹੈਂ ਜਬ ਗੁਰੋਂ ਕੇ (ਸਬਦਿ) ਉਪਦੇਸ ਕਰ ਸਹਜ ਪਦ ਮੇਂ ਧਿਆਨ ਲਾਗ ਜਾਵੈ॥
Prof. Sahib Singhਹੇ ਭਾਈ! ਰਾਗ ਤੇ ਨਾਦ (ਭੀ) ਗੁਰੂ ਦੇ ਸ਼ਬਦ ਦੀ ਰਾਹੀਂ ਤਦੋਂ ਹੀ ਸੋਹਣੇ ਲੱਗਦੇ ਹਨ ਜਦੋਂ (ਸ਼ਬਦ ਦੀ ਬਰਕਤ ਨਾਲ ਮਨੁੱਖ ਦੀ) ਸੁਰਤ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ।

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਜਾ = ਜਦੋਂ। ਸਹਜਿ = ਆਤਮਕ ਅਡੋਲਤਾ ਵਿਚ। ਧਿਆਨੁ = ਸੁਰਤਿ।

SikhNet (Spanish)La Melodía y la Palabra del Shabd son Bellas cuando uno enfoca su Meditación en el Señor Celestial.

ਰਾਗ ਨਾਦ ਛੋਡਿ. ਹਰਿ ਸੇਵੀਐ; ਤਾ ਦਰਗਹ ਪਾਈਐ ਮਾਨੁ ॥

raag naad chhodd. har seveeai; taa daragah paaeeai maan |

Sant Singh KhalsaSo leave behind the melody and music, and serve the Lord; then, you shall obtain honor in the Court of the Lord.
Manmohan SinghEven without melody and music, a man serves his God, then he attains honour in the Lord's court.
Manmohan Singh (Punjabi)ਤਰਾਨੇ ਤੇ ਸੁਰਤਾਲ ਦੇ ਬਿਨਾਂ ਭੀ ਜੇਕਰ ਇਨਸਾਨ ਆਪਣੇ ਵਾਹਿਗੁਰੂ ਦੀ ਘਾਲ ਕਮਾਉਂਦਾ ਹੈ, ਤਦ ਉਹ ਸਾਹਿਬ ਦੇ ਦਰਬਾਰ ਅੰਦਰ ਇੱਜ਼ਤ ਪਾਉਂਦਾ ਹੈ।
Fareedkot Teekaਜਬ ਵਿਸੇ ਸੰਬੰਧੀ ਰਾਗੋਂ ਨਾਦੋਂ ਕੀ ਪ੍ਰੀਤ ਕੋ ਛੋਡ ਕਰ ਹਰੀ ਕੋ ਸੇਵੀਐ ਤਬ ਵਾਹਿਗੁਰੂ ਕੀ ਦਰਗਾਹਿ ਮੇਂ (ਮਾਨੁ) ਆਦਰ ਪਾਈਤਾ ਹੈ॥
Prof. Sahib Singhਹੇ ਭਾਈ! (ਸੰਸਾਰਕ) ਰਾਗ ਰੰਗ (ਦਾ ਰਸ) ਛੱਡ ਕੇ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ, ਤਦੋਂ ਹੀ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ।

ਪਦ ਅਰਥ ਸੇਵੀਐ = ਸਿਮਰਨ ਕਰੀਏ। ਪਾਈਐ = ਪਾਈਦਾ ਹੈ।

SikhNet (Spanish)Deja ya la música mundana y sirve al Señor, así obtendrás el Honor en Su Corte,

ਨਾਨਕ. ਗੁਰਮੁਖਿ ਬ੍ਰਹਮੁ ਬੀਚਾਰੀਐ; ਚੂਕੈ ਮਨਿ ਅਭਿਮਾਨੁ ॥੨॥

naanak. guramukh braham beechaareeai; chookai man abhimaan |2|

Sant Singh KhalsaO Nanak, as Gurmukh, contemplate God, and rid your mind of egotistical pride. ||2||
Manmohan SinghNanak, reflecting over the Lord by the Guru's grace, man is rid of his mind's ego.
Manmohan Singh (Punjabi)ਨਾਨਕ ਗੁਰਾਂ ਦੀ ਮਿਹਰ ਦੁਆਰਾ ਸੁਆਮੀ ਦੀ ਸੋਚ ਵੀਚਾਰ ਕਰਨ ਦੁਆਰਾ, ਬੰਦੇ ਦੇ ਚਿੱਤ ਦਾ ਹੰਕਾਰ ਦੂਰ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਜਬ ਗੁਰੋਂ ਦ੍ਵਾਰੇ ਬ੍ਰਹਮ ਕੋ ਬੀਚਾਰੀਏ ਤਬ ਮਨ ਤੇ (ਅਭਿਮਾਨੁ) ਹੰਕਾਰ ਦੂਰ ਹੋ ਜਾਤਾ ਹੈ, ਭਾਵ ਯਹਿ ਦੇਹ ਅਧ੍ਯਾਸ ਨਹੀਂ ਰਹਿਤਾ ਹੈ॥੨॥☬ਇਸ ਪ੍ਰਕਾਰ ਬੇਨਤੀ ਕਰੀਏ:
Prof. Sahib Singhਹੇ ਨਾਨਕ! (ਆਖ-) ਜੇ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੀ ਯਾਦ ਮਨ ਵਿਚ ਟਿਕਾਈਏ, ਤਾਂ ਮਨ ਵਿਚ (ਟਿਕਿਆ ਹੋਇਆ) ਅਹੰਕਾਰ ਦੂਰ ਹੋ ਜਾਂਦਾ ਹੈ ॥੨॥

ਪਦ ਅਰਥ ਮਨਿ = ਮਨ ਵਿਚ (ਟਿਕਿਆ ਹੋਇਆ)। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਬੀਚਾਰੀਐ = ਮਨ ਵਿਚ ਟਿਕਾਈਏ ॥੨॥

SikhNet (Spanish)dice Nanak, como Gurmukj medita en Dios y libera a tu mente del ego negativo.(2)

Open this shabad →

Shabad Guru Ramdas Ji Raag Bilaaval

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਤੂ ਹਰਿ ਪ੍ਰਭੁ ਆਪਿ ਅਗੰਮੁ ਹੈ; ਸਭਿ ਤੁਧੁ ਉਪਾਇਆ ॥

too har prabh aap agam hai; sabh tudh upaaeaa |

Sant Singh KhalsaO Lord God, You Yourself are inaccessible; You formed everything.
Manmohan SinghO Lord God, Thou Thyself art beyond reach and Thou hast created all.
Manmohan Singh (Punjabi)ਹੇ ਸੁਆਮੀ ਵਾਹਿਗੁਰੂ! ਤੂੰ ਖੁਦ ਪਹੁੰਚ ਤੋਂ ਪਰੇ ਹੈ ਅਤੇ ਤੂੰ ਹੀ ਸਾਰਿਆਂ ਨੂੰ ਸਿਰਜਿਆ ਹੈ।
Fareedkot Teekaਹੇ ਹਰੀ ਪ੍ਰਭੂ! ਤੂੰ ਆਪ ਅਗਮ ਰੂਪ ਹੈਂ, ਪੁਨਾ ਤੈਨੇ ਆਪ ਹੀ ਇਹ ਸਰਬ ਜਗਤ ਉਤਪਤਿ ਕੀਆ ਹੈ॥
Prof. Sahib Singhਹੇ ਹਰੀ! ਤੂੰ ਆਪ ਹੀ (ਸਭ ਜੀਵਾਂ ਦਾ) ਮਾਲਕ ਹੈਂ, ਸਾਰੇ ਜੀਵ ਤੂੰ ਹੀ ਪੈਦਾ ਕੀਤੇ ਹੋਏ ਹਨ, ਪਰ ਤੂੰ ਜੀਵਾਂ ਦੀ ਪਹੁੰਚ ਤੋਂ ਪਰੇ ਹੈਂ।

ਪਦ ਅਰਥ ਹਰਿ = ਹੇ ਹਰੀ! ਪ੍ਰਭੁ = (ਸਭ ਜੀਵਾਂ ਦਾ) ਮਾਲਕ। ਅਗੰਮੁ = ਅਪਹੁੰਚ, ਜੀਵਾਂ ਦੀ ਪਹੁੰਚ ਤੋਂ ਪਰੇ। ਸਭਿ = ਸਾਰੇ (ਜੀਵ)। ਤੁਧੁ = ਤੂੰ ਹੀ।

SikhNet (Spanish)Eres Insondable, oh Dios, eres el Creador de la creación;

ਤੂ ਆਪੇ ਆਪਿ ਵਰਤਦਾ; ਸਭੁ ਜਗਤੁ ਸਬਾਇਆ ॥

too aape aap varatadaa; sabh jagat sabaaeaa |

Sant Singh KhalsaYou Yourself are totally permeating and pervading the entire universe.
Manmohan SinghThou Thyself art wholly pervading the entire universe.
Manmohan Singh (Punjabi)ਤੂੰ ਖੁਦ ਹੀ ਸਾਰੇ ਆਲਮ ਅੰਦਰ ਪੂਰੀ ਤਰ੍ਹਾਂ ਵਿਆਪਕ ਹੋ ਰਿਹਾ ਹੈ।
Fareedkot Teekaਪੁਨਾ: ਤੂੰ ਸਰਬ ਜਗਤ ਮੇਂ ਆਪਣਾ ਆਪ ਰੂਪ ਹੋ ਕਰ ਵਰਤਦਾ ਹੈਂ, ਕਿਉਂਕਿ ਇਹ ਸਾਰਾ ਪਸਾਰਾ ਤੇਰੇ ਅੰਦਰ ਹੀ ਆਇਆ ਹੂਆ ਹੈ॥
Prof. Sahib Singh(ਇਹ ਜੋ) ਸਾਰਾ ਜਗਤ (ਦਿੱਸ ਰਿਹਾ) ਹੈ (ਇਸ ਵਿਚ ਹਰ ਥਾਂ) ਤੂੰ ਆਪ ਹੀ ਆਪ ਵਿਆਪਕ ਹੈਂ।

ਪਦ ਅਰਥ ਵਰਤਦਾ = ਮੌਜੂਦ ਹੈਂ। ਸਭੁ = ਸਾਰਾ। ਸਬਾਇਆ = ਸਾਰਾ।

SikhNet (Spanish)sólo Tú te manifiestas a través de Tu Creación.

ਤੁਧੁ ਆਪੇ ਤਾੜੀ ਲਾਈਐ; ਆਪੇ ਗੁਣ ਗਾਇਆ ॥

tudh aape taarree laaeeai; aape gun gaaeaa |

Sant Singh KhalsaYou Yourself are absorbed in the state of deep meditation; You Yourself sing Your Glorious Praises.
Manmohan SinghThou Thyself assumest contemplative mood and Thyself celebratest Thy praise.
Manmohan Singh (Punjabi)ਤੂੰ ਆਪ ਹੀ ਧਿਆਨ ਅਵਸਥਾ ਧਾਰਨ ਕਰਦਾ ਹੈ ਅਤੇ ਆਪ ਹੀ ਆਪਣੀ ਕੀਰਤੀ ਗਾਇਨ ਕਰਦਾ ਹੈ।
Fareedkot Teekaਗ੍ਯਾਨਵਾਨ ਹੋ ਕਰ ਤੈਂ ਆਪ ਹੀ (ਤਾੜੀ) ਸਮਾਧੀ ਲਗਾਈ ਹੈ ਔਰ ਆਪੇ ਹੀ ਜਗ੍ਯਾਸੂ ਹੋ ਕਰ ਅਪਣੇ ਗੁਣੋਂ ਕੋ ਗਾਇਨ ਕੀਆ ਹੈ॥
Prof. Sahib Singh(ਸਾਰੇ ਜੀਵਾਂ ਵਿਚ ਵਿਆਪਕ ਹੋ ਕੇ) ਸਮਾਧੀ ਭੀ ਤੂੰ ਆਪ ਹੀ ਲਾ ਰਿਹਾ ਹੈਂ, ਤੇ (ਆਪਣੇ) ਗੁਣ ਭੀ ਤੂੰ ਆਪ ਹੀ ਗਾ ਰਿਹਾ ਹੈਂ।

ਪਦ ਅਰਥ ਤਾੜੀ = ਸਮਾਧੀ।

SikhNet (Spanish)Vives entonado en Tu Ser y cantas Tu propia Alabanza.

ਹਰਿ ਧਿਆਵਹੁ ਭਗਤਹੁ ਦਿਨਸੁ ਰਾਤਿ; ਅੰਤਿ ਲਏ ਛਡਾਇਆ ॥

har dhiaavahu bhagatahu dinas raat; ant le chhaddaaeaa |

Sant Singh KhalsaMeditate on the Lord, O devotees, day and night; He shall deliver you in the end.
Manmohan SinghMeditate on you God; day and night, O saints, He shall deliver you in the end.
Manmohan Singh (Punjabi)ਆਪਣੇ ਵਾਹਿਗੁਰੂ ਦਾ ਦਿਨ ਰਾਤ ਸਿਮਰਨ ਕਰੋ, ਹੇ ਸਾਧੂਓ! ਅਖੀਰ ਨੂੰ ਉਹ ਤੁਹਾਨੂੰ ਬੰਦ-ਖਲਾਸ ਕਰਾ ਦੇਵੇਗਾ।
Fareedkot Teekaਤੇਰੀ ਪ੍ਰਾਪਤੀ ਵਾਸਤੇ ਮੈਂ ਭਗਤੋਂ ਕੋ ਐਸੇ ਉਪਦੇਸ ਕਰਤਾ ਹਾਂ: ਹੇ ਭਗਤੋ! ਦਿਨੇ ਰਾਤ ਤਿਸ ਹਰੀ ਕੋ ਧਿਆਵੋ, ਕਿਉਂਕਿ ਵੋਹ ਅੰਤ ਸਮੇਂ ਜਮਦੂਤੋਂ ਸੇ ਛੁਡਾਇ ਲੇਵੇਗਾ॥
Prof. Sahib Singhਹੇ ਸੰਤ ਜਨੋ! ਦਿਨ ਰਾਤ (ਹਰ ਵੇਲੇ) ਪਰਮਾਤਮਾ ਦਾ ਧਿਆਨ ਧਰਿਆ ਕਰੋ, ਉਹ ਪਰਮਾਤਮਾ ਹੀ ਅੰਤ ਵਿਚ ਬਚਾਂਦਾ ਹੈ।

ਪਦ ਅਰਥ ਭਗਤਹੁ = ਹੇ ਸੰਤ ਜਨੋ! ਅੰਤਿ = ਅਖ਼ੀਰ ਤੇ।

SikhNet (Spanish)Contemplen a su Dios noche y día, oh Devotos, pues sólo Él los podrá redimir en el final.

ਜਿਨਿ ਸੇਵਿਆ ਤਿਨਿ ਸੁਖੁ ਪਾਇਆ; ਹਰਿ ਨਾਮਿ ਸਮਾਇਆ ॥੧॥

jin seviaa tin sukh paaeaa; har naam samaaeaa |1|

Sant Singh KhalsaThose who serve the Lord, find peace; they are absorbed in the Name of the Lord. ||1||
Manmohan SinghHe who serves the Lord is blessed with peace and is absorbed in His Name.
Manmohan Singh (Punjabi)ਜੋ ਪ੍ਰਭੂ ਦੀ ਚਾਕਰੀ ਵਜਾਉਂਦਾ ਹੈ, ਉਹ ਆਰਾਮ ਪਾਉਂਦਾ ਹੈ ਅਤੇ ਉਸ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜਿਸ ਨੇ ਤਿਸ ਕੋ ਸੇਵਿਆ ਹੈ ਤਿਸ ਨੇ ਹੀ ਸੁਖ ਪਾਯਾ ਹੈ ਔਰ ਸੋ ਤਿਸ ਹਰੀ ਨਾਮੀ ਮੇਂ (ਸਮਾਇਆ) ਅਭੇਦ ਹੂਆ ਹੈ॥੧॥☬ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦ੍ਵੈਤ ਭਾਵ ਕੋ ਨਿਸੇਧ ਕਰਤੇ ਹੈਂ:
Prof. Sahib Singhਜਿਸ (ਭੀ) ਮਨੁੱਖ ਨੇ ਉਸ ਦੀ ਸੇਵਾ-ਭਗਤੀ ਕੀਤੀ, ਉਸ ਨੇ (ਹੀ) ਸੁਖ ਪ੍ਰਾਪਤ ਕੀਤਾ, (ਕਿਉਂਕਿ ਉਹ ਸਦਾ) ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧॥

ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਸੇਵਿਆ = ਸਿਮਰਿਆ। ਤਿਨਿ = ਉਸ (ਮਨੁੱਖ) ਨੇ। ਨਾਮਿ = ਨਾਮ ਵਿਚ ॥੧॥

SikhNet (Spanish)Aquéllos que Lo sirvieron, fueron bendecidos con Éxtasis y se inmergieron en Su Nombre. (1)

Open this shabad →

Shabad Guru Amardas Ji Raag Bilaaval

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਦੂਜੈ ਭਾਇ ਬਿਲਾਵਲੁ. ਨ ਹੋਵਈ; ਮਨਮੁਖਿ ਥਾਇ. ਨ ਪਾਇ ॥

doojai bhaae bilaaval. na hovee; manamukh thaae. na paae |

Sant Singh KhalsaIn the love of duality, the happiness of Bilaaval does not come; the self-willed manmukh finds no place of rest.
Manmohan SinghThrough another's love, bliss is obtained not and apostate finds no place.
Manmohan Singh (Punjabi)ਹੋਰਸ ਦੀ ਪ੍ਰੀਤ ਰਾਹੀਂ ਖੁਸ਼ੀ ਪਰਾਪਤ ਨਹੀਂ ਹੁੰਦੀ ਅਤੇ ਅਧਰਮੀ ਨੂੰ ਕੋਈ ਥਾਂ ਨਹੀਂ ਮਿਲਦੀ।
Fareedkot Teekaਦ੍ਵੈਤ ਭਾਵ ਕਰ (ਬਿਲਾਵਲੁ) ਅਨੰਦ ਪ੍ਰਾਪਤਿ ਨਹੀਂ ਹੋਤਾ ਔਰ ਇਹ ਜੀਵ ਮਨਮੁਖਤਾ ਕਰਨੇ ਸੇ ਕਬੀ ਅਪਨੇ ਸਰੂਪ ਅਸਥਾਨ ਕੋ ਨਹੀਂ ਪਾਵਤਾ ਹੈ॥
Prof. Sahib Singhਹੇ ਭਾਈ! ਮਾਇਆ ਦੇ ਮੋਹ ਵਿਚ (ਟਿਕੇ ਰਿਹਾਂ) ਆਤਮਕ ਆਨੰਦ ਨਹੀਂ ਮਿਲਦਾ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਪਰਮਾਤਮਾ ਦੀਆਂ ਨਿਗਾਹਾਂ ਵਿਚ) ਕਬੂਲ ਨਹੀਂ ਹੁੰਦਾ,

ਪਦ ਅਰਥ ਭਾਉ = ਪਿਆਰ। ਭਾਇ = ਪਿਆਰ ਵਿਚ। ਦੂਜੈ ਭਾਇ = (ਪਰਮਾਤਮਾ ਨੂੰ ਭੁਲਾ ਕੇ) ਕਿਸੇ ਹੋਰ ਦੇ ਪਿਆਰ ਵਿਚ, ਮਾਇਆ ਦੇ ਮੋਹ ਵਿਚ (ਟਿਕੇ ਰਿਹਾਂ)। ਬਿਲਾਵਲੁ = ਆਤਮਕ ਆਨੰਦ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਥਾਇ ਨ ਪਾਇ = ਪਰਵਾਨ ਨਹੀਂ ਹੁੰਦਾ।

SikhNet (Spanish)Apegado al otro, uno no logra el Éxtasis,

ਪਾਖੰਡਿ. ਭਗਤਿ, ਨ ਹੋਵਈ; ਪਾਰਬ੍ਰਹਮੁ. ਨ ਪਾਇਆ ਜਾਇ ॥

paakhandd. bhagat, na hovee; paarabraham. na paaeaa jaae |

Sant Singh KhalsaThrough hypocrisy, devotional worship does not come, and the Supreme Lord God is not found.
Manmohan SinghThrough hypocrisy Lord's devotion is performed not, nor is the Transcendent Lord obtained.
Manmohan Singh (Punjabi)ਦੰਭ ਦੇ ਰਾਹੀਂ ਸਾਈਂ ਦੀ ਪ੍ਰੇਮਾ-ਭਗਤੀ ਨਹੀਂ ਹੁੰਦੀ ਅਤੇ ਨਾਂ ਹੀ ਸ਼੍ਰੋਮਣੀ ਸਾਹਿਬ ਪਰਾਪਤ ਹੁੰਦਾ ਹੈ।
Fareedkot Teekaਪਖੰਡੋਂ ਕੇ ਕਰਨੇ ਸੇ ਭਗਤੀ ਨਹੀਂ ਹੋਤੀ ਔਰ ਇਸੀ ਕਰ ਕੇ ਪਾਰਬ੍ਰਹਮ ਸਰੂਪ ਕੋ ਨਹੀਂ ਪਾਇਆ ਜਾਤਾ ਹੈ॥
Prof. Sahib Singh(ਕਿਉਂਕਿ) ਅੰਦਰੋਂ ਹੋਰ ਤੇ ਬਾਹਰੋਂ ਹੋਰ ਰਿਹਾਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ, ਇਸ ਤਰ੍ਹਾਂ ਪਰਮਾਤਮਾ ਨਹੀਂ ਮਿਲ ਸਕਦਾ।

ਪਦ ਅਰਥ ਪਾਖੰਡਿ = ਪਖੰਡ ਦੀ ਰਾਹੀਂ।

SikhNet (Spanish)pues el egocéntrico no encuentra lugar.

ਮਨਹਠਿ ਕਰਮ ਕਮਾਵਣੇ; ਥਾਇ, ਨ ਕੋਈ ਪਾਇ ॥

manahatth karam kamaavane; thaae, na koee paae |

Sant Singh KhalsaBy stubborn-mindedly performing religious rituals, no one obtains the approval of the Lord.
Manmohan SinghIf one does religious deeds through mind's obstinacy; they are not approved by the Lord.
Manmohan Singh (Punjabi)ਜੇਕਰ ਬੰਦਾ ਚਿੱਤ ਦੀ ਜਿੱਦ ਰਾਹੀਂ ਧਾਰਮਕ ਕੰਮ ਕਰੇ, ਉਨ੍ਹਾਂ ਨੂੰ ਪ੍ਰਭੂ ਪਰਵਾਨ ਨਹੀਂ ਕਰਦਾ।
Fareedkot Teekaਮਨ ਕੇ ਝੂਠੇ ਹਠ ਸੇ ਕਰਮ ਕਮਾਵਣੇ ਕਰ ਕੇ ਕੋਈ ਥਾਇ ਨਹੀਂ ਪਾਵਤਾ ਹੈ, ਭਾਵ ਸੇ ਵੋਹ ਕਰਮ ਨਿਸਫਲ ਹੋਤੇ ਹੈਂ॥
Prof. Sahib Singh(ਅੰਦਰ ਪ੍ਰਭੂ ਨਾਲ ਪਿਆਰ ਨਾਹ ਹੋਵੇ ਤਾਂ ਨਿਰੇ) ਮਨ ਦੇ ਹਠ ਨਾਲ ਕੀਤੇ ਕਰਮਾਂ ਦੀ ਰਾਹੀਂ ਕੋਈ ਮਨੁੱਖ (ਪਰਮਾਤਮਾ ਦੀ ਹਜ਼ੂਰੀ ਵਿਚ) ਪਰਵਾਨ ਨਹੀਂ ਹੁੰਦਾ।

ਪਦ ਅਰਥ ਮਨ ਹਠਿ = ਮਨ ਦੇ ਹਠ ਨਾਲ। ਕੋਈ = ਕੋਈ ਮਨੁੱਖ।

SikhNet (Spanish)A través de engaños uno no se vuelve el Devoto de Dios y no obtiene al Señor Trascendente. Si uno, de forma arrogante, fuerza su mente para actuar, estos actos no son aprobados por el Señor.

ਨਾਨਕ ਗੁਰਮੁਖਿ. ਆਪੁ ਬੀਚਾਰੀਐ; ਵਿਚਹੁ ਆਪੁ ਗਵਾਇ ॥

naanak guramukh. aap beechaareeai; vichahu aap gavaae |

Sant Singh KhalsaO Nanak, the Gurmukh understands himself, and eradicates self-conceit from within.
Manmohan SinghNanak, by understanding his-self through the Guru's grace, man loses his ego from within.
Manmohan Singh (Punjabi)ਨਾਨਕ, ਗੁਰਾਂ ਦੀ ਦਇਆ ਰਾਹੀਂ ਆਪਣੇ ਆਪ ਨੂੰ ਸਮਝਣ ਦੁਆਰਾ, ਬੰਦੇ ਦੇ ਅੰਦਰੋਂ ਹੰਕਾਰ ਦੂਰ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮਨ ਕੇ ਬੀਚ ਸੇ ਆਪਾ ਭਾਵ ਹੰਕਾਰ ਕੋ ਗਵਾਇ ਕਰ ਗੁਰੋਂ ਦ੍ਵਾਰੇ ਅਪਨੇ ਸਰੂਪ ਕੋ ਵੀਚਾਰੀਏ॥☬ਜਿਨੋਂ ਨੇ ਵੀਚਾਰਿਆ ਹੈ, ਤਿਨ ਕੀ ਦ੍ਰਿਸ਼ਟੀ ਕਹਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਭਾਈ!) ਅੰਦਰੋਂ ਆਪਾ-ਭਾਵ ਦੂਰ ਕਰ ਕੇ ਗੁਰੂ ਦੀ ਸਰਨ ਪੈ ਕੇ ਆਪਣਾ ਆਤਮਕ ਜੀਵਨ ਪੜਤਾਲਣਾ ਚਾਹੀਦਾ ਹੈ।

ਪਦ ਅਰਥ ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਬੀਚਾਰੀਐ = ਪੜਤਾਲਣਾ ਚਾਹੀਦਾ ਹੈ। ਆਪੁ = ਆਪਾ-ਭਾਵ। ਗਵਾਇ = ਦੂਰ ਕਰ ਕੇ।

SikhNet (Spanish)Dice Nanak, si uno habita en el Ser por la Gracia del Guru, se deshace de su ego negativo

ਆਪੇ ਆਪਿ ਪਾਰਬ੍ਰਹਮੁ ਹੈ; ਪਾਰਬ੍ਰਹਮੁ ਵਸਿਆ ਮਨਿ ਆਇ ॥

aape aap paarabraham hai; paarabraham vasiaa man aae |

Sant Singh KhalsaHe Himself is the Supreme Lord God; the Supreme Lord God comes to dwell in his mind.
Manmohan SinghHe himself is the Supreme Lord and the Supreme Lord comes to abide in his mind.
Manmohan Singh (Punjabi)ਉਹ ਖੁਦ ਸ਼ਰੋਮਣੀ ਸਾਹਿਬ ਹੈ ਅਤੇ ਸ਼ਰੋਮਣੀ ਸਾਹਿਬ ਆ ਕੇ ਉਸ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ।
Fareedkot Teekaਸੋ ਪਾਰਬ੍ਰਹਮ ਜਿਨ ਕੇ ਰਿਦੇ ਮੇਂ ਆਇ ਵਸਿਆ ਹੈ, ਸੋ ਆਪ ਆਪ ਪਾਰਬ੍ਰਹਮ ਰੂਪ ਹੈ॥
Prof. Sahib Singh(ਇਸ ਤਰ੍ਹਾਂ ਉਹ) ਪਰਮਾਤਮਾ (ਜੋ ਹਰ ਥਾਂ) ਆਪ ਹੀ ਆਪ ਹੈ ਮਨ ਵਿਚ ਆ ਵੱਸਦਾ ਹੈ।

ਪਦ ਅਰਥ ਮਨਿ = ਮਨ ਵਿਚ।

SikhNet (Spanish)y entonces no ve a nadie más que al Señor Trascendente, pues en la mente uno Lo enaltece.

ਜੰਮਣੁ ਮਰਣਾ ਕਟਿਆ; ਜੋਤੀ ਜੋਤਿ ਮਿਲਾਇ ॥੧॥

jaman maranaa kattiaa; jotee jot milaae |1|

Sant Singh KhalsaBirth and death are erased, and his light blends with the Light. ||1||
Manmohan SinghHis birth and death are erased and his light blends with the Supreme Light.
Manmohan Singh (Punjabi)ਉਸ ਦਾ ਜੰਮਣਾ ਤੇ ਮਰਨਾ ਮੁੱਕ ਜਾਂਦੇ ਹਨ ਅਤੇ ਉਸ ਦਾ ਪਰਮ ਪ੍ਰਕਾਸ਼ ਨਾਲ ਅਭੇਦ ਹੋ ਜਾਂਦਾ ਹੈ।
Fareedkot Teekaਤਿਨ ਕਾ ਜਨਮ ਮਰਨ ਕਟਿਆ ਗਿਆ ਹੈ ਔਰ (ਜੋਤੀ) ਵਾਹਿਗੁਰੂ ਨੇ ਤਿਨ ਕੀ ਜੋਤਿ ਅਪਨੇ ਸਰੂਪ ਮੇਂ ਮਿਲਾਇ ਲਈ ਹੈ॥੧॥
Prof. Sahib Singhਪਰਮਾਤਮਾ ਦੀ ਜੋਤਿ ਵਿਚ (ਆਪਣੀ) ਸੁਰਤ ਜੋੜਿਆਂ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ॥੧॥

ਪਦ ਅਰਥ ਮਿਲਾਇ = ਜੋੜ ਕੇ। ਜੋਤੀ = ਪਰਮਾਤਮਾ ਦੀ ਜੋਤਿ ਵਿਚ। ਜੋਤਿ = ਸੁਰਤ ॥੧॥

SikhNet (Spanish)Las idas y venidas cesan y la luz se inmerge en la Luz Infinita.(1)

Open this shabad →

Shabad Guru Amardas Ji Raag Bilaaval

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਬਿਲਾਵਲੁ ਕਰਿਹੁ ਤੁਮੑ ਪਿਆਰਿਹੋ; ਏਕਸੁ ਸਿਉ ਲਿਵ ਲਾਇ ॥

bilaaval karihu tuma piaariho; ekas siau liv laae |

Sant Singh KhalsaBe happy in Bilaaval, O my beloveds, and embrace love for the One Lord.
Manmohan SinghMake merry, O my beloved by embracing love for the one Lord.
Manmohan Singh (Punjabi)ਇਕ ਸੁਆਮੀ ਨਾਲ ਪ੍ਰੇਮ ਪਾ ਕੇ, ਤੁਸੀਂ ਅਨੰਦ ਮਾਣੋ, ਹੇ ਮੇਰੇ ਪਿਆਰਿਓ!
Fareedkot Teekaਹੇ ਪਿਆਰਿਓ! ਤੁਮ ਏਕ ਵਾਹਿਗੁਰੂ ਸੇ ਬਿਰਤੀ ਲਗਾਇ ਕਰ ਸਦਾ (ਬਿਲਾਵਲੁ) ਅਨੰਦ ਕਰੋ॥
Prof. Sahib Singhਹੇ ਪਿਆਰੇ ਸੱਜਣੋ! ਇੱਕ (ਪਰਮਾਤਮਾ) ਨਾਲ ਸੁਰਤ ਜੋੜ ਕੇ ਤੁਸੀ ਆਤਮਕ ਆਨੰਦ ਮਾਣਦੇ ਰਹੋ।

ਪਦ ਅਰਥ ਏਕਸੁ ਸਿਉ = ਇੱਕ (ਪਰਮਾਤਮਾ) ਨਾਲ। ਲਿਵ ਲਾਇ = (ਪ੍ਰੇਮ ਦੀ) ਲਗਨ ਲਾ ਕੇ।

SikhNet (Spanish)Entona tu ser en Dios y vive en Dicha;

ਜਨਮ ਮਰਣ ਦੁਖੁ ਕਟੀਐ; ਸਚੇ ਰਹੈ ਸਮਾਇ ॥

janam maran dukh katteeai; sache rahai samaae |

Sant Singh KhalsaThe pains of birth and death shall be eradicated, and you shall remain absorbed in the True Lord.
Manmohan SinghYou shall be rid of the pain of birth and death and shall remain absorbed the True Lord.
Manmohan Singh (Punjabi)ਤੁਹਾਡੀ ਜੰਮਣ ਤੇ ਮਰਨ ਦੀ ਦੀ ਪੀੜ ਨਵਿਰਤ ਹੋ ਜਾਏਗੀ ਅਤੇ ਤੁਸੀਂ ਸੱਚੇ ਸੁਆਮੀ ਅੰਦਰ ਲੀਨ ਰਹੋਗੇ।
Fareedkot Teekaਜਨਮ ਮਰਨ ਕਾ ਦੁਖੁ ਕਟਿਆ ਜਾਵੇਗਾ ਔਰ (ਸਚੇ) ਵਾਹਿਗੁਰੂ ਮੇਂ ਤੁਮਾਰਾ ਮਨੁ ਸਮਾਇ ਰਹੇਗਾ॥
Prof. Sahib Singh(ਜਿਹੜਾ ਮਨੁੱਖ ਇਕ ਪਰਮਾਤਮਾ ਵਿਚ ਸੁਰਤ ਜੋੜਦਾ ਹੈ, ਉਸ ਦਾ) ਸਾਰੀ ਉਮਰ ਦਾ ਦੁੱਖ ਕੱਟਿਆ ਜਾਂਦਾ ਹੈ, (ਕਿਉਂਕਿ) ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ (ਸਦਾ) ਲੀਨ ਰਹਿੰਦਾ ਹੈ।

ਪਦ ਅਰਥ ਕਟੀਐ = ਕੱਟਿਆ ਜਾਂਦਾ ਹੈ। ਸਚੇ = ਸਦਾ-ਥਿਰ ਪ੍ਰਭੂ ਵਿਚ। ਰਹੈ ਸਮਾਇ = ਲੀਨ ਰਹਿੰਦਾ ਹੈ। ਜਨਮ ਮਰਣ ਦੁਖੁ = ਸਾਰੀ ਉਮਰ ਦਾ ਦੁੱਖ।

SikhNet (Spanish)libera tu ser del dolor de la reencarnación e inmérgete en el Dios Verdadero.

ਸਦਾ ਬਿਲਾਵਲੁ ਅਨੰਦੁ ਹੈ; ਜੇ ਚਲਹਿ ਸਤਿਗੁਰ ਭਾਇ ॥

sadaa bilaaval anand hai; je chaleh satigur bhaae |

Sant Singh KhalsaYou shall be blissful forever in Bilaaval, if you walk in harmony with the Will of the True Guru.
Manmohan SinghIf you walk in the True Guru's will, you shall ever be in bliss and joy.
Manmohan Singh (Punjabi)ਜੇਕਰ ਤੁਸੀਂ ਸੱਚੇ ਗੁਰਾਂ ਦੀ ਰਜ਼ਾ ਅੰਦਰ ਤੁਰੋਗੇ ਤਾਂ ਤੁਸੀਂ ਹਮੇਸ਼ਾਂ ਖੁਸ਼ੀ ਤੇ ਪਰਸੰਨਤਾ ਅੰਦਰ ਵਿਚਰੋਗੇ।
Fareedkot Teekaਤਿਨੋਂ ਕੋ ਮਨ ਤਨ ਕਰ ਸਦਾ ਅਨੰਦ ਹੈ, ਜੋ ਜਨ ਸਤਿਗੁਰੋਂ ਕੇ (ਭਾਇ) ਅਨੁਸਾਰ ਚਲਤੇ ਹੈਂ॥
Prof. Sahib Singhਜੇ (ਮਨੁੱਖ) ਗੁਰੂ ਦੇ ਹੁਕਮ ਅਨੁਸਾਰ ਜੀਵਨ ਬਿਤੀਤ ਕਰਦੇ ਰਹਿਣ (ਤਾਂ ਉਹਨਾਂ ਦੇ ਅੰਦਰ) ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ।

ਪਦ ਅਰਥ ਚਲਹਿ = ਤੁਰਦੇ ਹਨ, ਤੁਰਦੇ ਰਹਿਣ। ਸਤਿਗੁਰ ਭਾਇ = ਗੁਰੂ ਦੇ ਅਨੁਸਾਰ, ਗੁਰੂ ਦੀ ਰਜ਼ਾ ਵਿਚ।

SikhNet (Spanish)Uno siempre estará en Éxtasis si camina en la Voluntad del Guru

ਸਤਸੰਗਤੀ ਬਹਿ ਭਾਉ ਕਰਿ; ਸਦਾ ਹਰਿ ਕੇ ਗੁਣ ਗਾਇ ॥

satasangatee beh bhaau kar; sadaa har ke gun gaae |

Sant Singh KhalsaSitting in the Saints' Congregation, sing with love the Glorious Praises of the Lord forever.
Manmohan SinghSitting in the saints' guild, O man ever sing thou with love the praises of God.
Manmohan Singh (Punjabi)ਸਾਧ ਸੰਗਤ ਅੰਦਰ ਬੈਠ ਕੇ, ਹੇ ਬੰਦੇ! ਤੂੰ ਸਦੀਵ ਦੀ ਵਾਹਿਗੁਰੂ ਦੀਆਂ ਸਿਫਤਾਂ ਪਿਆਰ ਨਾਲ ਗਾਇਨ ਕਰ।
Fareedkot Teekaਤਾਂ ਤੇ ਸੰਤੋਂ ਕੀ ਸੰਗਤਿ ਮੇਂ ਬੈਠ ਕਰ ਪ੍ਰੇਮ ਸਾਥ ਸਦਾ ਹਰੀ ਕੇ ਗੁਣੋਂ ਕੋ ਗਾਯਨ ਕਰੋ॥
Prof. Sahib Singhਸਤਸੰਗਤਿ ਵਿਚ ਬੈਠ ਕੇ ਪਿਆਰ ਨਾਲ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ।

ਪਦ ਅਰਥ ਸਤਸੰਗਤੀ ਬਹਿ = ਸਤਸੰਗਤਿ ਵਿਚ ਬੈਠ ਕੇ। ਭਾਉ = ਪਿਆਰ।

SikhNet (Spanish)y uniéndose con los Santos, ama a su Dios y canta siempre Su Alabanza.

ਨਾਨਕ. ਸੇ ਜਨ ਸੋਹਣੇ; ਜਿ ਗੁਰਮੁਖਿ ਮੇਲਿ ਮਿਲਾਇ ॥੨॥

naanak. se jan sohane; ji guramukh mel milaae |2|

Sant Singh KhalsaO Nanak, beautiful are those humble beings, who, as Gurmukh, are united in the Lord's Union. ||2||
Manmohan SinghNanak, beauteous are the persons, who by Guru's grace unite with the Lord's union.
Manmohan Singh (Punjabi)ਨਾਨਕ, ਸੁੰਦਰ ਹਨ ਉਹ ਪੁਰਸ਼, ਜੋ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਦੇ ਮਿਲਾਪ ਅੰਦਰ ਮਿਲ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਜਨ ਸੋਭਾਵਾਨ ਹੂਏ ਹੈਂ, ਜੋ ਹਰੀ ਨੇ ਗੁਰਮੁਖੋਂ ਕੇ ਮੇਲ ਮੇਂ ਮਿਲਾਏ ਹੈਂ॥੨॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਜਿਹੜੇ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਪ੍ਰਭੂ ਦੀ ਯਾਦ ਵਿਚ ਟਿਕੇ ਰਹਿੰਦੇ ਹਨ, ਉਹ ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ ॥੨॥

ਪਦ ਅਰਥ ਜਿ = ਜਿਹੜੇ {ਲਫ਼ਜ਼ 'ਜੇ' ਅਤੇ 'ਜਿ' ਦਾ ਫ਼ਰਕ ਵੇਖੋ}। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ! ਮੇਲਿ = ਮਿਲਾਪ ਵਿਚ ॥੨॥

SikhNet (Spanish)Dice Nanak, benditos son aquéllos que encuentran a su Dios por la Gracia del Guru. (2)

Open this shabad →

Shabad Guru Ramdas Ji Raag Bilaaval

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸਭਨਾ ਜੀਆ ਵਿਚਿ ਹਰਿ ਆਪਿ; ਸੋ ਭਗਤਾ ਕਾ ਮਿਤੁ ਹਰਿ ॥

sabhanaa jeea vich har aap; so bhagataa kaa mit har |

Sant Singh KhalsaThe Lord Himself is within all beings. The Lord is the friend of His devotees.
Manmohan SinghThe Lord God, who Himself is within all the beings; He is the Friend of His devotees.
Manmohan Singh (Punjabi)ਸੁਆਮੀ ਵਾਹਿਗੁਰੂ, ਜੋ ਖੁਦ ਸਾਰਿਆਂ ਜੀਵਾਂ ਦੇ ਅੰਦਰ ਹੈ; ਉਹ ਆਪਣੇ ਸ਼ਰਧਾਲੂ ਪ੍ਰੇਮੀਆਂ ਦਾ ਮਿੱਤਰ ਹੈ।
Fareedkot Teekaਜੋ ਸਰਬ ਜੀਵੋਂ ਬੀਚ ਆਪ ਹਰੀ ਵਿਆਪਕ ਹੈ, ਸੋਈ ਹਰੀ ਭਗਤੋਂ ਕਾ ਮਿਤ੍ਰ ਰੂਪ ਹੈ॥
Prof. Sahib Singhਹੇ ਭਾਈ! ਜਿਹੜਾ ਪਰਮਾਤਮਾ ਆਪ ਸਭ ਜੀਵਾਂ ਵਿਚ ਮੌਜੂਦ ਹੈ ਉਹ ਹੀ ਭਗਤਾਂ ਦਾ ਮਿੱਤਰ ਹੈ।

ਪਦ ਅਰਥ ਸੋ ਹਰਿ = ਉਹ ਪਰਮਾਤਮਾ। ਸਭੁ ਕੋਈ = ਹਰੇਕ ਜੀਵ।

SikhNet (Spanish)Nuestro Dios prevalece en toda vida; Él es el Amigo de Sus Devotos.

ਸਭੁ ਕੋਈ ਹਰਿ ਕੈ ਵਸਿ; ਭਗਤਾ ਕੈ ਅਨੰਦੁ ਘਰਿ ॥

sabh koee har kai vas; bhagataa kai anand ghar |

Sant Singh KhalsaEveryone is under the Lord's control; in the home of the devotees there is bliss.
Manmohan SinghEvery one is under the sway of the Lord. Bliss reigns in the home of the saints.
Manmohan Singh (Punjabi)ਹਰ ਕੋਈ ਪ੍ਰਭੂ ਦੇ ਇਖਤਿਹਾਰ ਵਿੱਚ ਹੈ। ਸੰਤਾਂ ਦੇ ਘਰ ਅੰਦਰ ਖੁਸ਼ੀ ਵਰਤਦੀ ਹੈ।
Fareedkot Teekaਜਿਸ ਹਰੀ ਕੇ ਸਭ ਕੋਈ (ਵਸਿ) ਅਧੀਨ ਹੈਂ, ਸੋ ਹਰੀ ਭਗਤੋਂ ਕੇ ਰਿਦੇ ਮੇਂ ਹੈ ਯਾਂ ਤੇ ਤਿਨ ਕੋ ਅਨੰਦ ਹੈ।
Prof. Sahib Singhਭਗਤਾਂ ਦੇ ਹਿਰਦੇ-ਘਰ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ (ਕਿਉਂਕਿ ਉਹ ਜਾਣਦੇ ਹਨ ਕਿ) ਹਰੇਕ ਜੀਵ ਪਰਮਾਤਮਾ ਦੇ ਵੱਸ ਵਿਚ ਹੈ (ਤੇ ਉਹ ਪਰਮਾਤਮਾ ਉਹਨਾਂ ਦਾ ਮਿੱਤਰ ਹੈ)।

ਪਦ ਅਰਥ ਕੈ ਵਸਿ = ਦੇ ਵੱਸ ਵਿਚ ਹੈ। ਘਰਿ = ਹਿਰਦੇ-ਘਰ ਵਿਚ।

SikhNet (Spanish)Todos viven bajo la Influencia de Dios, el Hogar de los Devotos está lleno de Dicha.

ਹਰਿ ਭਗਤਾ ਕਾ ਮੇਲੀ ਸਰਬਤ; ਸਉ ਨਿਸੁਲ ਜਨ. ਟੰਗ ਧਰਿ ॥

har bhagataa kaa melee sarabat; sau nisul jan. ttang dhar |

Sant Singh KhalsaThe Lord is the friend and companion of His devotees; all His humble servants stretch out and sleep in peace.
Manmohan SinghGod is an Associate of His saints, so all His slaves, sleep straight with legs crossed.
Manmohan Singh (Punjabi)ਵਾਹਿਗੁਰੂ ਆਪਣੇ ਸੰਤਾਂ ਦਾ ਹਮਜੋਲੀ ਹੈ, ਇਸ ਲਈ ਉਸ ਦੇ ਸਾਰੇ ਗੋਲੇ ਲੱਤ ਤੇ ਲੱਤ ਰੱਖ ਕੇ ਸਿੱਧੇ ਸੌਂਦੇ ਹਨ।
Fareedkot Teekaਸੋ ਹਰੀ ਭਗਤੋਂ ਕਾ ਮੇਲੀ ਹੈ ਇਸੀ ਤੇ ਸਰਬ ਭਗਤ ਜਨ ਚਰਨੋਂ ਕੋ (ਨਿਸੁਲ) ਪਸਾਰ ਕਰ ਵਾ ਨਿਰਦੁਖ ਹੋ ਕੇ ਟੰਗ ਪਰ ਟੰਗ ਧਰਕੇ (ਸਉ) ਸੈਨ ਕਰਤੇ ਹੈਂ, ਭਾਵ ਯਹਿ ਬੇਫਿਕਰ ਹੋ ਕਰ ਜਗਤ ਕੀ ਤਰਫੋਂ ਸੋਏ ਰਹਿਤੇ ਹੈਂ॥
Prof. Sahib Singhਪਰਮਾਤਮਾ ਹਰ ਥਾਂ ਆਪਣੇ ਭਗਤਾਂ ਦਾ ਸਾਥੀ-ਮਦਦਗਾਰ ਹੈ (ਇਸ ਵਾਸਤੇ ਉਸ ਦੇ) ਭਗਤ ਲੱਤ ਉਤੇ ਲੱਤ ਰਖ ਕੇ ਬੇ-ਫ਼ਿਕਰ ਹੋ ਕੇ ਸੌਂਦੇ ਹਨ (ਨਿਸਚਿੰਤ ਜੀਵਨ ਬਤੀਤ ਕਰਦੇ ਹਨ।

ਪਦ ਅਰਥ ਸਰਬ = {सर्वत्र} ਹਰ ਥਾਂ। ਮੇਲੀ = ਸਾਥੀ। ਸਉ = ਸੌਂ, (ਭਾਵ) ਸੌਂਦੇ ਹਨ। ਨਿਸੁਲ = ਟੰਗ ਪਸਾਰ ਕੇ, ਬੇ-ਫ਼ਿਕਰ ਹੋ ਕੇ। ਟੰਗ ਧਰਿ = ਲੱਤ ਉਤੇ ਲੱਤ ਧਰ ਕੇ, ਬੇ-ਪਰਵਾਹ ਹੋ ਕੇ।

SikhNet (Spanish)El Señor es el Amigo y Compañero de Sus Devotos. Sus humildes Sirvientes duermen en Paz,

ਹਰਿ ਸਭਨਾ ਕਾ ਹੈ ਖਸਮੁ; ਸੋ ਭਗਤ ਜਨ ਚਿਤਿ ਕਰਿ ॥

har sabhanaa kaa hai khasam; so bhagat jan chit kar |

Sant Singh KhalsaThe Lord is the Lord and Master of all; O humble devotee, remember Him.
Manmohan SinghGod is the Master of all. O holy man, enshrine thou Him in thy mind.
Manmohan Singh (Punjabi)ਵਾਹਿਗੁਰੂ ਸਾਰਿਆਂ ਦਾ ਮਾਲਕ ਹੈ। ਹੇ ਨੇਕ ਪੁਰਸ਼! ਤੂੰ ਉਸ ਨੂੰ ਆਪਣੇ ਹਿਰਦੇ ਅੰਦਰ ਟਿਕਾ।
Fareedkot Teekaਜੋ ਹਰੀ ਭਗਤੋਂ ਕਾ ਖਸਮੁ ਹੈ, ਸੋ ਤਿਸ ਕੋ ਭਗਤ ਜਨ (ਚਿਤਿ) ਸਿਮਰਨ ਕਰਤੇ ਹੈਂ॥☬ਪੁਨਾ ਐਸੇ ਬੇਨਤੀ ਕਰਤੇ ਹੈਂ:
Prof. Sahib Singhਜਿਹੜਾ ਪਰਮਾਤਮਾ ਸਭ ਜੀਵਾਂ ਦਾ ਖਸਮ ਹੈ, ਉਸ ਨੂੰ ਭਗਤ ਜਨ (ਸਦਾ ਆਪਣੇ) ਹਿਰਦੇ ਵਿਚ ਵਸਾਈ ਰੱਖਦੇ ਹਨ।

ਪਦ ਅਰਥ ਚਿਤਿ = ਚਿੱਤ ਵਿਚ। ਚਿਤਿ ਕਰਿ = ਚਿੱਤ ਵਿਚ ਕਰਦੇ, ਸਿਮਰਦੇ ਹਨ।

SikhNet (Spanish)el Señor es el Maestro de todos. Oh, Devotos humildes recuérdenlo siempre.

ਤੁਧੁ ਅਪੜਿ ਕੋਇ. ਨ ਸਕੈ; ਸਭ ਝਖਿ ਝਖਿ ਪਵੈ ਝੜਿ ॥੨॥

tudh aparr koe. na sakai; sabh jhakh jhakh pavai jharr |2|

Sant Singh KhalsaNo one can equal You, Lord. Those who try, struggle and die in frustration. ||2||
Manmohan SinghNone can equal Thee, O Lord, bothering uselessly, every one perishes in the end.
Manmohan Singh (Punjabi)ਕੋਈ ਭੀ ਤੇਰੀ ਬਰਾਬਰੀ ਨਹੀਂ ਕਰ ਸਕਦਾ, ਹੇ ਸੁਆਮੀ! ਬੇਫਾਇਦਾ ਖਪ ਕੇ ਹਰ ਕੋਈ ਅਖੀਰ ਨੂੰ ਨਾਸ ਹੋ ਜਾਂਦਾ ਹੈ।
Fareedkot Teekaਹੇ ਹਰੀ! (ਤੁਧੁ) ਤੇਰੇ ਕੋ ਕੋਈ (ਅਪੜਿ) ਪਹੁੰਚ ਨਹੀਂ ਸਕਤਾ ਹੈ, ਸੰਪੂਰਨ (ਝਖਿ ਝਖਿ) ਖਪ ਖਪ ਕਰ ਝੜ ਪੜਤੇ ਹੈਂ, ਭਾਵ ਸੇ ਜਨਮਤੇ ਮਰਤੇ ਹੈਂ॥੨॥☬ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਪਾਸੋਂ ਕਿਸੀ ਨੇ ਬ੍ਰਹਮਣ ਕਾ ਲਖਣ ਪੂਛਾ ਤਿਸ ਕੇ ਪਰਥਾਇ ਉਚਾਰਨ ਕਰਤੇ ਹੈਂ:
Prof. Sahib Singhਹੇ ਪ੍ਰਭੂ! ਸਾਰੀ ਲੁਕਾਈ ਖਪ ਖਪ ਕੇ ਥੱਕ ਜਾਂਦੀ ਹੈ, ਕੋਈ ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ ॥੨॥

ਪਦ ਅਰਥ ਸਭ = ਸਾਰੀ ਲੁਕਾਈ। ਝਖਿ ਝਝਿ = ਖਪ ਖਪ ਕੇ। ਪਵੈ ਝੜਿ = ਥੱਕ ਜਾਂਦੀ ਹੈ ॥੨॥

SikhNet (Spanish)Nadie Te puede igualar, oh Señor y quienes tratan, a través de su esfuerzo, se frustran y mueren. (2)

Open this shabad →

Ang 849 of 1430