ਬਸੰਤੁ ਮਹਲਾ ੫ ॥
basant mahalaa 5 |
Sant Singh KhalsaBasant, Fifth Mehl:
Manmohan SinghBasant 5th Guru.
Manmohan Singh (Punjabi)ਬਸੰਤ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਬਸੰਤੁ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Basant Mejl Guru Aryan Dev, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਊਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਦੇਖੁ; ਫੂਲ ਫੂਲ ਫੂਲੇ ॥
dekh; fool fool foole |
Sant Singh KhalsaBehold the flowers flowering, and the blossoms blossoming forth!
Manmohan SinghBeholding the blossom in flowers, my soul is flowering.
Manmohan Singh (Punjabi)ਖਿੜਦਿਆਂ ਫੁੱਲਾਂ ਨੂੰ ਵੇਖ ਮੇਰੀ ਆਤਮਾਂ ਪ੍ਰਫੁਲਤ ਹੋ ਰਹੀ ਹੈ।
Fareedkot Teekaਦੇਖੋ ਸੰਤ ਜਨੋਂ ਰੂਪੀ ਬਨ ਗੁਣੋਂ ਰੂਪੀ ਫੂਲੋਂ ਕਰ ਫੂਲੇ ਹੂਏ ਪ੍ਰਫੁਲਤ ਹੋ ਰਹੇ ਹੈਂ; ਵਾ ਫੂਲੇ ਹੂਏ ਫੂਲੋਂ ਸਮ ਪਦਾਰਥ ਫੂਲੇ ਹੂਏ ਦੇਖਿ ਕਰਿ ਤਿਨੋਂ ਨੇ ਤ੍ਯਾਗੇ ਹੈਂ॥
Prof. Sahib Singhਵੇਖ! (ਤੇਰੇ ਅੰਦਰ) ਫੁੱਲ ਹੀ ਫੁੱਲ ਖਿੜੇ ਹੋਏ ਹਨ (ਤੇਰੇ ਅੰਦਰ ਆਤਮਕ ਖਿੜਾਉ ਹੈ)।ਪਦ ਅਰਥ ਦੇਖੁ = (ਅੰਦਰ ਝਾਤੀ ਮਾਰ ਕੇ) ਵੇਖ। ਫੂਲ ਫੂਲ ਫੂਲੇ = ਫੁੱਲ ਹੀ ਫੁੱਲ ਖਿੜੇ ਹੋਏ ਹਨ, ਖਿੜਾਉ ਹੀ ਖਿੜਾਉ ਹੈ।
SikhNet (Spanish)Si haces a un lado tu ego,
ਅਹੰ ਤਿਆਗਿ ਤਿਆਗੇ ॥
ahan tiaag tiaage |
Sant Singh KhalsaRenounce and abandon your egotism.
Manmohan SinghAbandoning and forsaking my self conceit,
Manmohan Singh (Punjabi)ਆਪਣੀ ਸਵੈ ਹੰਗਤਾ ਨੂੰ ਛੱਡ ਤੇ ਤਲਾਂਜਲੀ ਦੇ,
Fareedkot Teekaਤਿਸ ਤ੍ਯਾਗ ਕਾ ਹੰਕਾਰ ਭੀ ਤ੍ਯਾਗ ਦੀਆ ਹੈ॥
Prof. Sahib Singhਹੇ ਮੇਰੇ ਮਨ! (ਆਪਣੇ ਅੰਦਰੋਂ) ਹਉਮੈ ਦੂਰ ਕਰ, ਹਉਮੈ ਦੂਰ ਕਰ,ਪਦ ਅਰਥ ਅਹੰ = ਹਉਮੈ। ਤਿਆਗਿ = ਤਿਆਗ ਕੇ।
SikhNet (Spanish)vas a florecer, oh ser afortunado,
ਚਰਨ ਕਮਲ ਪਾਗੇ ॥
charan kamal paage |
Sant Singh KhalsaGrasp hold of His Lotus Feet.
Manmohan SinghI am absorbed in the Lord's lotus feet.
Manmohan Singh (Punjabi)ਮੈਂ ਪ੍ਰਭੂ ਦੇ ਕੰਵਲ ਪੈਰਾਂ ਅੰਦਰ ਲੀਨ ਹੋ ਗਿਆ ਹਾਂ।
Fareedkot Teekaਪ੍ਰਭੂ ਕੇ ਚਰਨ ਕਮਲੋਂ ਮੇਂ (ਪਾਗੇ) ਖਚਤ ਹੂਏ ਹੈਂ॥
Prof. Sahib Singhਪ੍ਰਭੂ ਦੇ ਸੋਹਣੇ ਚਰਨਾਂ ਨਾਲ ਚੰਬੜਿਆ ਰਹੁ।ਪਦ ਅਰਥ ਪਾਗੇ = ਚੰਬੜਿਆ ਰਹੁ।
SikhNet (Spanish)encuentra a tu Dios,
ਤੁਮ ਮਿਲਹੁ ਪ੍ਰਭ; ਸਭਾਗੇ ॥
tum milahu prabh; sabhaage |
Sant Singh KhalsaMeet with God, O blessed one.
Manmohan SinghO fortunate one, meet thou with thy Lord.
Manmohan Singh (Punjabi)ਹੇ ਭਾਗਾਂ ਵਾਲਿਆ! ਤੂੰ ਆਪਣੇ ਸੁਆਮੀ ਨਾਲ ਮਿਲ।
Fareedkot Teekaਪ੍ਯਾਰੇ ਸਭਾਗੇ ਜਨੋਂ! ਤੁਮ ਸੰਤੋਂ ਕੋ ਮਿਲੋ॥
Prof. Sahib Singhਹੇ ਭਾਗਾਂ ਵਾਲੇ ਮਨ! ਪ੍ਰਭੂ ਨਾਲ ਜੁੜਿਆ ਰਹੁ।ਪਦ ਅਰਥ ਸਭਾਗੇ = ਹੇ ਭਾਗਾਂ ਵਾਲੇ (ਮਨ)!
SikhNet (Spanish)envuelto totalmente en Sus Pies de Loto.
ਹਰਿ ਚੇਤਿ; ਮਨ ਮੇਰੇ ॥ ਰਹਾਉ ॥
har chet; man mere | rahaau |
Sant Singh KhalsaO my mind, remain conscious of the Lord. ||Pause||
Manmohan SinghO my soul, remember thou thy God. Pause.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਆਪਣੇ ਵਾਹਿਗੁਰੂ ਦਾ ਸਿਮਰਨ ਕਰ। ਠਹਿਰਾਉ।
Fareedkot Teekaਹੇ ਮੇਰੇ (ਮਨਿ) ਹਰੀ ਪ੍ਰਭੂ ਸਮਰਥ ਕੋ ਚੇਤੋ॥ ਰਹਾਉ ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਨੂੰ ਯਾਦ ਕਰਦਾ ਰਹੁ ॥ ਰਹਾਉ॥ਪਦ ਅਰਥ ਮਨ = ਹੇ ਮਨ! ਰਹਾਉ॥
SikhNet (Spanish)Oh Mente mía, alaba solo a tu Señor. (Pausa
ਸਘਨ ਬਾਸੁ ਕੂਲੇ ॥
saghan baas koole |
Sant Singh KhalsaThe tender young plants smell so good,
Manmohan SinghThe Tender trees emit abundant fragrance.
Manmohan Singh (Punjabi)ਨਰਮ ਬਿਰਛ ਘਣੇਰੀ ਖੁਸ਼ਬੂ ਦਿੰਦੇ ਹਨ।
Fareedkot Teekaਗੁਰਮੁਖ ਪਰਮੇਸ੍ਵਰ ਕੇ ਜਸ ਰੂਪੀ ਸਘਨ ਵਾਸਨਾ ਕੋ ਲੇ ਕਰ ਹਰੇ ਹੂਏ ਹੈਂ॥
Prof. Sahib Singhਹੇ ਮੇਰੇ ਮਨ! ਜਦੋਂ ਬਸੰਤ ਦਾ ਸਮਾ ਆਉਂਦਾ ਹੈ, (ਤਦੋਂ ਰੁੱਖ ਤਰਾਵਤ ਨਾਲ) ਸੰਘਣੀ ਛਾਂ ਵਾਲੇ, ਸੁਗੰਧੀ ਵਾਲੇ ਅਤੇ ਨਰਮ ਹੋ ਜਾਂਦੇ ਹਨ,ਪਦ ਅਰਥ ਸਘਨ = ਸੰਘਣੀ ਛਾਂ ਵਾਲੇ। ਬਾਸੁ = ਸੁਗੰਧੀ। ਕੂਲੇ = ਨਰਮ, ਕੋਮਲ।
SikhNet (Spanish)Algunas plantan emiten intensas fragancias,
ਇਕਿ ਰਹੇ; ਸੂਕਿ ਕਠੂਲੇ ॥
eik rahe; sook katthoole |
Sant Singh Khalsawhile others remain like dry wood.
Manmohan SinghSome remain dry like wood.
Manmohan Singh (Punjabi)ਕਈ ਲੱਕੜੀ ਦੀ ਮਾਨੰਦ ਖੁਸ਼ਕ ਰਹਿੰਦੇ ਹਨ।
Fareedkot Teekaਇਕ ਮਨਮੁਖ ਕਠੋਰ ਚਿਤ ਸੂਕ ਰਹੇ ਹੈਂ, ਭਾਵ ਭਗਤੀ ਹੀਨ ਹੈਂ॥
Prof. Sahib Singhਪਰ ਕਈ ਰੁੱਖ ਐਸੇ ਹੁੰਦੇ ਹਨ ਜੋ (ਬਸੰਤ ਆਉਣ ਤੇ ਭੀ) ਸੁੱਕੇ ਰਹਿੰਦੇ ਹਨ, ਤੇ, ਸੁੱਕੇ ਕਾਠ ਵਰਗੇ ਕਰੜੇ ਰਹਿੰਦੇ ਹਨ।ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਰਹੇ ਸੂਕਿ = ਸੁੱਕੇ ਰਹਿੰਦੇ ਹਨ। ਕਠੂਲੇ = (ਸੁੱਕੀ) ਕਾਠ ਵਰਗੇ ਕਰੜੇ।
SikhNet (Spanish)mientras que otras están tan secas como la madera para leña,
ਬਸੰਤ ਰੁਤਿ ਆਈ ॥
basant rut aaee |
Sant Singh KhalsaThe season of spring has come;
Manmohan SinghThe spring season has come,
Manmohan Singh (Punjabi)ਬਹਾਰ ਦੀ ਮੌਸਮ ਆ ਗਈ ਹੈ,
Fareedkot Teekaਮਨੁਖ ਜਨਮ ਰੂਪੀ ਬਸੰਤੁ ਰੁਤਿ ਆਈ ਹੈ॥
Prof. Sahib Singh(ਇਸ ਤਰ੍ਹਾਂ, ਹੇ ਮਨ!) ਭਾਵੇਂ ਆਤਮਕ ਜੀਵਨ ਦਾ ਖਿੜਾਉ ਪ੍ਰਾਪਤ ਕਰ ਸਕਣ ਵਾਲੀ ਮਨੁੱਖਾ ਜੀਵਨ ਦੀ ਰੁੱਤ ਤੇਰੇ ਉੱਤੇ ਆਈ ਹੈ,ਪਦ ਅਰਥ ਬਸੰਤ ਰੁਤਿ = ਖੇੜੇ ਦੀ ਰੁਤ, ਮਨੁੱਖਾ ਜਨਮ ਜਿਸ ਵਿਚ ਆਤਮਕ ਜੀਵਨ ਦਾ ਖਿੜਾਉ ਪ੍ਰਾਪਤ ਕੀਤਾ ਜਾ ਸਕਦਾ ਹੈ।
SikhNet (Spanish)sí, cuando la Primavera de Dios llega,
ਪਰਫੂਲਤਾ ਰਹੇ ॥੧॥
parafoolataa rahe |1|
Sant Singh Khalsait blossoms forth luxuriantly. ||1||
Manmohan Singhand it now blossoms luxuriantly.
Manmohan Singh (Punjabi)ਅਤੇ ਇਹ ਹੁਣ ਨਿਹਾਇਤ ਹੀ ਪ੍ਰਫੁਲਤ ਹੁੰਦਾ ਹੈ।
Fareedkot Teekaਜੋ ਤਤ੍ਵਵੇਤਾ ਹੈਂ, ਸੋ ਪਰਫੁਲਤ ਹੋ ਰਹੇ ਹੈਂ; ਵਾ ਮਨਮੁਖ ਵਿਸੇਸ ਕਰ ਕੇ ਫੂਲਣੇ ਸੇ ਰਹੇ ਹੂਏ ਹੈਂ, ਭਾਵ ਸੇ ਗੁਣਹੀਨ ਹੈਂ॥੧॥
Prof. Sahib Singh(ਫਿਰ ਭੀ ਜਿਹੜਾ ਭਾਗਾਂ ਵਾਲਾ ਮਨੁੱਖ ਹਰਿ-ਨਾਮ ਜਪਦਾ ਹੈ, ਉਹ ਹੀ) ਖਿੜਿਆ ਰਹਿ ਸਕਦਾ ਹੈ ॥੧॥ਪਦ ਅਰਥ ਪਰਫੂਲਤਾ ਰਹੇ = (ਜਿਹੜਾ ਮਨੁੱਖ ਨਾਮ ਜਪਦਾ ਹੈ ਉਹ) ਖਿੜਿਆ ਰਹਿੰਦਾ ਹੈ ॥੧॥
SikhNet (Spanish)el Alma florece. (1)
ਅਬ; ਕਲੂ ਆਇਓ ਰੇ ॥
ab; kaloo aaeo re |
Sant Singh KhalsaNow, the Dark Age of Kali Yuga has come.
Manmohan SinghO the Darkage has now arrived.
Manmohan Singh (Punjabi)ਓ! ਹੁਣ ਕਲਜੁਗ ਆ ਗਿਆ ਹੈ।
Fareedkot Teekaਹੇ ਭਾਈ ਜਨੋਂ! ਅਬ (ਕਲੂ) ਕਲਜੁਗ ਆਇਆ ਹੈ॥
Prof. Sahib Singhਹੇ ਮੇਰੇ ਮਨ! ਹੁਣ ਮਨੁੱਖਾ ਜਨਮ ਮਿਲਣ ਤੇ (ਨਾਮ ਬੀਜਣ ਦਾ) ਸਮਾ ਤੈਨੂੰ ਮਿਲਿਆ ਹੈ।ਪਦ ਅਰਥ ਅਬ = ਹੁਣ, ਮਨੁੱਖਾ ਜੀਵਨ ਮਿਲਣ ਤੇ। ਕਲੂ = ਕਾਲੁ, ਸਮਾ, ਨਾਮ ਬੀਜਣ ਦਾ ਸਮਾ। ਰੇ = ਅਨ = {अन्य} ਕੋਈ ਹੋਰ।
SikhNet (Spanish)La Era de Kali se ha establecido,
ਇਕੁ ਨਾਮੁ; ਬੋਵਹੁ ਬੋਵਹੁ ॥
eik naam; bovahu bovahu |
Sant Singh KhalsaPlant the Naam, the Name of the One Lord.
Manmohan SinghSow, sow thou the one Lord's Name.
Manmohan Singh (Punjabi)ਤੂੰ ਇੱਕ ਪ੍ਰਭੂ ਦੇ ਨਾਮ ਨੂੰ ਹੀ ਬੀਜ, ਬੀਜ।
Fareedkot Teekaਇਕ ਪਰਮੇਸ੍ਵਰ ਕੇ ਨਾਮ ਰੂਪ ਬੀਜ ਕੋ ਬਾਰੰਬਾਰ ਬੀਜੋ॥
Prof. Sahib Singh(ਆਪਣੀ ਹਿਰਦੇ ਦੀ ਪੈਲੀ ਵਿਚ) ਸਿਰਫ਼ ਹਰਿ-ਨਾਮ ਬੀਜ, ਸਿਰਫ਼ ਹਰਿ-ਨਾਮ ਬੀਜ।
SikhNet (Spanish)siembra entonces el Naam, el Nombre del Señor.
ਅਨ ਰੂਤਿ ਨਾਹੀ ਨਾਹੀ ॥
an root naahee naahee |
Sant Singh KhalsaIt is not the season to plant other seeds.
Manmohan SinghNo, it is not the season for other planting.
Manmohan Singh (Punjabi)ਨਹੀਂ, ਇਹ ਹੋਰ ਕੁਛ ਬੀਜਣ ਦਾ ਮੌਸਮ ਨਹੀਂ।
Fareedkot Teekaਨਾਮ ਸੇ ਬਿਨਾਂ (ਅਨ) ਔਰ ਕਰਮ ਕੇ ਬੀਜਨੇ ਕੀ ਰੁਤਿ ਨਹੀਂ ਹੈ॥
Prof. Sahib Singh(ਮਨੁੱਖਾ ਜੀਵਨ ਤੋਂ ਬਿਨਾ) ਕਿਸੇ ਹੋਰ ਜਨਮ ਵਿਚ ਪਰਮਾਤਮਾ ਦਾ ਨਾਮ ਨਹੀਂ ਬੀਜਿਆ ਜਾ ਸਕੇਗਾ, ਨਹੀਂ ਬੀਜਿਆ ਜਾ ਸਕੇਗਾ।ਪਦ ਅਰਥ ਅਨ ਰੂਤਿ ਨਾਹੀ = (ਮਨੁੱਖਾ ਜਨਮ ਤੋਂ ਬਿਨਾ ਨਾਮ ਬੀਜਣ ਦਾ) ਕੋਈ ਹੋਰ ਸਮਾ ਨਹੀਂ।
SikhNet (Spanish)Esta estación no es propicia para ninguna otra siembra.
ਮਤੁ ਭਰਮਿ ਭੂਲਹੁ ਭੂਲਹੁ ॥
mat bharam bhoolahu bhoolahu |
Sant Singh KhalsaDo not wander lost in doubt and delusion.
Manmohan SinghWander and stray thou not in doubt.
Manmohan Singh (Punjabi)ਤੂੰ ਸੰਦੇਹ ਅੰਦਰ ਭਟਕ ਅਤੇ ਭੁੱਲ ਨਾਂ।
Fareedkot Teekaਮਤ ਭਰਮ ਕੀ ਭੂਲ ਮੇਂ ਤੁਮ ਭੁਲ ਜਾਵੋ॥☬ਏਕ ਪਦ ਕੋ ਦੋ ਬਾਰ ਕਹਿਣੇ ਸੇ ਕੇਵਲ ਉਪਦੇਸ ਦ੍ਰਿੜ ਕਰਾਵਣੇ ਕਾ ਤਾਤਪਰਜੁ ਹੈ।
Prof. Sahib Singhਹੇ ਮੇਰੇ ਮਨ! ਵੇਖੀਂ, (ਮਾਇਆ ਦੀ) ਭੱਜ-ਦੌੜ ਵਿਚ ਪੈ ਕੇ ਕਿਤੇ ਕੁਰਾਹੇ ਨਾਹ ਪੈ ਜਾਈਂ।ਪਦ ਅਰਥ ਮਤੁ = ਮਤਾਂ। ਭਰਮਿ = (ਮਾਇਆ ਦੀ) ਭਟਕਣਾ ਵਿਚ ਪੈ ਕੇ। ਮਤੁ ਭੂਲਹੁ = ਮਤਾਂ ਕੁਰਾਹੇ ਪੈ ਜਾਓ, ਕੁਰਾਹੇ ਨਾਹ ਪੈ ਜਾਣਾ।
SikhNet (Spanish)No te dejes engañar por la duda y encontrando al Guru llega hasta tu Dios.
ਗੁਰ ਮਿਲੇ; ਹਰਿ ਪਾਏ ॥
gur mile; har paae |
Sant Singh KhalsaOne who has such destiny written on his forehead,
Manmohan SinghOne attains to his God, on meeting the Guru,
Manmohan Singh (Punjabi)ਊਹ ਗੁਰਾਂ ਨੂੰ ਮਿਲ ਕੇ ਆਪਣੇ ਹਰੀ ਨੂੰ ਪਾ ਲੈਂਦਾ ਹੈ,
Prof. Sahib Singh(ਹੇ ਮਨ!) ਗੁਰੂ ਨੂੰ ਮਿਲ ਕੇ ਹੀ ਹਰਿ-ਨਾਮ ਪ੍ਰਾਪਤ ਕੀਤਾ ਜਾ ਸਕਦਾ ਹੈ,ਪਦ ਅਰਥ ਗੁਰ ਮਿਲੇ = ਗੁਰ ਮਿਲਿ, ਗੁਰੂ ਨੂੰ ਮਿਲ ਕੇ (ਹੀ)।
SikhNet (Spanish)Aquél que lleva un destino así inscrito,
ਜਿਸੁ ਮਸਤਕਿ ਹੈ ਲੇਖਾ ॥
jis masatak hai lekhaa |
Sant Singh KhalsaShall meet with the Guru and find the Lord.
Manmohan Singhon whose forehead, such destiny is writ.
Manmohan Singh (Punjabi)ਜਿਸ ਦੇ ਮੱਥੇ ਉਤੇ ਐਸੀ ਪ੍ਰਾਲਬਧ ਲਿਖੀ ਹੋਈ ਹੈ।
Fareedkot Teekaਜਿਸ ਕੇ ਮਸਤਕ ਪੁਰ ਉਤਮੁ ਲੇਖੁ ਹੈ ਤਿਸ ਨੇ ਗੁਰੋਂ ਕੇ ਮਿਲੇ ਸੇ ਹਰੀ ਪਾਏ ਹੈਂ॥
Prof. Sahib Singhਜਿਸ ਮਨੁੱਖ ਦੇ ਮੱਥੇ ਉਤੇ (ਧੁਰੋਂ ਨਾਮ ਦੀ ਪ੍ਰਾਪਤੀ ਦਾ) ਲੇਖ ਉੱਘੜਦਾ ਹੈ (ਉਸ ਨੂੰ ਨਾਮ ਦੀ ਦਾਤ ਮਿਲਦੀ ਹੈ)।ਪਦ ਅਰਥ ਜਿਸੁ ਮਸਤਕਿ = ਜਿਸ (ਮਨੁੱਖ) ਦੇ ਮੱਥੇ ਉੱਤੇ। ਲੇਖਾ = (ਨਾਮ ਦੀ ਪ੍ਰਾਪਤੀ ਦਾ) ਲੇਖ।
SikhNet (Spanish)se reunirá con el Gurú y encontrará al Señor.
ਮਨ. ਰੁਤਿ ਨਾਮ ਰੇ ॥
man. rut naam re |
Sant Singh KhalsaO mortal, this is the season of the Naam.
Manmohan SinghO my soul, this is the season to remember the Name.
Manmohan Singh (Punjabi)ਹੇ ਮੇਰੀ ਜਿੰਦੇ! ਇਹ ਮੌਸਮ ਨਾਮ ਦਾ ਸਿਮਰਨ ਕਰਨ ਦਾ ਹੈ।
Fareedkot Teeka(ਮਨ) ਹੇ ਭਾਈ! ਨਾਮ ਜਪਣੇ ਕੀ ਰੁਤਿ ਹੈ॥
Prof. Sahib Singhਹੇ ਮਨ! (ਇਹ ਮਨੁੱਖਾ ਜਨਮ ਹੀ) ਨਾਮ ਬੀਜਣ ਦਾ ਸਮਾ ਹੈ,ਪਦ ਅਰਥ ਮਨ = ਹੇ ਮਨ!
SikhNet (Spanish)dispone su mente para meditar, en esta era, en el Nombre,
ਗੁਨ ਕਹੇ ਨਾਨਕ; ਹਰਿ ਹਰੇ ਹਰਿ ਹਰੇ ॥੨॥੧੮॥
gun kahe naanak; har hare har hare |2|18|
Sant Singh KhalsaNanak utters the Glorious Praises of the Lord, Har, Har, Har, Har. ||2||18||
Manmohan SinghNanak utters ever the God, God, God, God's praise.
Manmohan Singh (Punjabi)ਨਾਨਕ ਸਦੀਵ ਹੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦੀ ਮਹਿਮਾਂ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਕ ਗੁਣਦਾਇਕ ਵਾਕ ਕਹੇ ਹੈਂ: ਮਨ ਤਨ ਬਾਣੀ ਕਰ ਹਰੀ ਕੋ ਜਪੋ ਤੁਮ ਹਰੇ, ਭਾਵ ਅਨੰਦ ਹੋਵੋਗੇ॥੨॥੧੮॥☬ਪਾਸੇ ਕੇ ਪ੍ਰਕਾਰ ਕਰ ਨਾਮ ਜਪਣੇ ਕਾ ਉੁਪਦੇਸੁ ਕਰਤੇ ਹੈਂ:
Prof. Sahib Singh(ਜਿਸ ਨੇ ਨਾਮ ਦਾ ਬੀਜ ਬੀਜਿਆ ਹੈ) ਹੇ ਨਾਨਕ! ਉਹ ਮਨੁੱਖ ਹੀ ਸਦਾ ਪਰਮਾਤਮਾ ਦੇ ਗੁਣ ਉਚਾਰਦਾ ਹੈ ॥੨॥੧੮॥ਪਦ ਅਰਥ ਕਹੇ = ਉਚਾਰਦਾ ਹੈ ॥੨॥੧੮॥
SikhNet (Spanish)y por eso Nanak canta siempre la Gloriosa Alabanza del Señor, Jar, Jar, Jar, Jar. (2-18)