ੴ

ਸਿੱਖਬਾਣੀ · SikhBani

Ang 1185

Sri Guru Granth Sahib · Raag Basant · 4 shabads, 43 lines
Translations
Shabad Guru Arjan Dev Ji Raag Basant continued from Ang 1184

ਬਾਹ ਪਕਰਿ. ਭਵਜਲੁ ਨਿਸਤਾਰਿਓ ॥੨॥

baah pakar. bhavajal nisataario |2|

Sant Singh KhalsaTaking me by the arm, He saves me and carries me across the terrifying world-ocean. ||2||
Manmohan Singhhas taken me across the dreadful world-ocean.
Manmohan Singh (Punjabi)ਅਤੇ ਭੁਜਾ ਤੋਂ ਪਕੜ ਕੇ ਮੈਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ।
Fareedkot Teekaਮੇਰੀ ਬੁਧੀ ਰੂਪੀ ਬਾਂਹ ਕੋ ਪਕੜ ਕਰ ਕੇ ਸੰਸਾਰ ਸਮੁੰਦਰ ਸੇ ਪਾਰ ਕਰ ਦੀਆ ਹੈ॥੨॥
Prof. Sahib Singhਬਾਹੋਂ ਫੜ ਕੇ ਉਸ ਨੇ (ਮੈਨੂੰ) ਸੰਸਾਰ-ਸਮੁੰਦਰ (ਦੇ ਵਿਕਾਰਾਂ) ਤੋਂ ਪਾਰ ਲੰਘਾ ਦਿੱਤਾ ਹੈ ॥੨॥

ਪਦ ਅਰਥ ਪਕਰਿ = ਫੜ ਕੇ। ਭਵਜਲੁ = ਸੰਸਾਰ-ਸਮੁੰਦਰ। ਨਿਸਤਾਰਿਓ = ਪਾਰ ਲੰਘਾ ਦਿੱਤਾ ॥੨॥

SikhNet (Spanish)Tomñandome del brazo, me llevó a través del aterrador océano del mundo. (2)

ਪ੍ਰਭਿ ਕਾਟਿ ਮੈਲੁ; ਨਿਰਮਲ ਕਰੇ ॥

prabh kaatt mail; niramal kare |

Sant Singh KhalsaGod has rid me of my filth, and made me stainless and pure.
Manmohan SinghThe Lord has rid me of my filth and made me pure.
Manmohan Singh (Punjabi)ਪ੍ਰਭੂ ਨੇ ਮੇਰੀ ਗੰਦਗੀ ਉਤਾਰ ਮੈਨੂੰ ਪਵਿੱਤਰ ਕਰ ਦਿੱਤਾ ਹੈ।
Fareedkot Teekaਸੋ (ਪ੍ਰਭਿ) ਸਮਰਥ ਗੁਰੋਂ ਨੇ ਅਗ੍ਯਾਨ ਰੂਪ ਮੈਲ ਕੋ ਕਾਟ ਕਰ ਨਿਰਮਲ ਕਰ ਦੀਏ ਹੈ॥
Prof. Sahib Singhਪਰਮਾਤਮਾ ਨੇ (ਆਪ ਉਹਨਾਂ ਦੇ ਅੰਦਰੋਂ ਵਿਕਾਰਾਂ ਦੀ) ਮੈਲ ਕੱਟ ਕੇ ਉਹਨਾਂ ਨੂੰ ਪਵਿੱਤਰ ਜੀਵਨ ਵਾਲਾ ਬਣਾ ਲਿਆ,

ਪਦ ਅਰਥ ਪ੍ਰਭਿ = ਪ੍ਰਭੂ ਨੇ। ਕਾਟਿ = ਕੱਟ ਕੇ, ਦੂਰ ਕਰ ਕੇ।

SikhNet (Spanish)El Señor me liberó de mi mugre y me volvió inmaculado,

ਗੁਰ ਪੂਰੇ ਕੀ ਸਰਣੀ ਪਰੇ ॥੩॥

gur poore kee saranee pare |3|

Sant Singh KhalsaI have sought the Sanctuary of the Perfect Guru. ||3||
Manmohan SinghI have sought the protection of the perfect Guru.
Manmohan Singh (Punjabi)ਮੈਂ ਪੂਰਨ ਗੁਰਾਂ ਦੀ ਪਨਾਹ ਨਹੀਂ ਹੈ।
Fareedkot Teekaਜੋ ਪੁਰਸ ਪੂਰੇ ਗੁਰੋਂ ਕੀ ਸਰਨੀ ਪੜੇ ਹੈਂ॥੩॥
Prof. Sahib Singhਜਿਹੜੇ ਮਨੁੱਖ ਪੂਰੇ ਗੁਰੂ ਦੀ ਸਰਨ ਪੈ ਗਏ ॥੩॥
SikhNet (Spanish)así pude buscar el Santuario del Perfecto Guru. (3)

ਆਪਿ ਕਰਹਿ. ਆਪਿ ਕਰਣੈਹਾਰੇ ॥

aap kareh. aap karanaihaare |

Sant Singh KhalsaHe Himself does, and causes everything to be done.
Manmohan SinghThe Lord, of Himself, does and of Himself, causes everything to be done.
Manmohan Singh (Punjabi)ਸੁਆਮੀ ਆਪੇ ਕਰਦਾ ਹੈ ਅਤੇ ਆਪੇ ਹੀ ਸਭ ਕੁਛ ਮਰਵਾਉਂਦਾ ਹੈ।
Fareedkot Teekaਕਰਣਹਾਰ ਨੇ ਜਬ ਅਪਣੇ ਜਾਣ ਕਰ ਆਪਣੇ ਦਾਸ ਕਰ ਲੀਏ ਹੈਂ॥
Prof. Sahib Singhਹੇ ਸਭ ਕੁਝ ਕਰ ਸਕਣ ਵਾਲੇ ਪ੍ਰਭੂ! ਤੂੰ ਸਭ ਕੁਝ ਆਪ ਹੀ ਕਰ ਰਿਹਾ ਹੈਂ।

ਪਦ ਅਰਥ ਕਰਹਿ = ਤੂੰ ਕਰਦਾ ਹੈਂ, ਕਰਹਿਂ। ਕਰਣੈਹਾਰੇ = ਹੇ ਸਭ ਕੁਝ ਕਰ ਸਕਣ ਵਾਲੇ ਪ੍ਰਭੂ!

SikhNet (Spanish)El Señor de Sí Mismo hace y causa que todo se haga,

ਕਰਿ ਕਿਰਪਾ. ਨਾਨਕ ਉਧਾਰੇ ॥੪॥੪॥੧੭॥

kar kirapaa. naanak udhaare |4|4|17|

Sant Singh KhalsaBy His Grace, O Nanak, He saves us. ||4||4||17||
Manmohan SinghShowering His benediction, the Lord has emancipated Nanak.
Manmohan Singh (Punjabi)ਆਪਣੀ ਰਹਿਮਤ ਧਾਰ ਕੇ ਪ੍ਰਭੂ ਨੇ ਨਾਨਕ ਦਾ ਪਾਰ ਉਤਾਰਾ ਕਰ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ ਕ੍ਰਿਪਾ ਕਰ ਕੇ ਉਧਾਰ ਲੀਏ॥੪॥੪॥੧੭॥☬ਉਪਦੇਸੁ:
Prof. Sahib Singhਮਿਹਰ ਕਰ ਕੇ (ਮੈਨੂੰ) ਨਾਨਕ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ ॥੪॥੪॥੧੭॥

ਪਦ ਅਰਥ ਕਰਿ = ਕਰ ਕੇ। ਉਧਾਰੇ = ਉਧਾਰਿ, ਪਾਰ ਲੰਘਾ ਲੈ ॥੪॥੪॥੧੭॥

SikhNet (Spanish)y en Su Misericordia liberó a Nanak también. (4-4-17)

Open this shabad (11 lines, Angs 1184-1185) →

Shabad Guru Arjan Dev Ji Raag Basant

ਬਸੰਤੁ ਮਹਲਾ ੫ ॥

basant mahalaa 5 |

Sant Singh KhalsaBasant, Fifth Mehl:
Manmohan SinghBasant 5th Guru.
Manmohan Singh (Punjabi)ਬਸੰਤ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਬਸੰਤੁ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Basant Mejl Guru Aryan Dev, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਊਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਦੇਖੁ; ਫੂਲ ਫੂਲ ਫੂਲੇ ॥

dekh; fool fool foole |

Sant Singh KhalsaBehold the flowers flowering, and the blossoms blossoming forth!
Manmohan SinghBeholding the blossom in flowers, my soul is flowering.
Manmohan Singh (Punjabi)ਖਿੜਦਿਆਂ ਫੁੱਲਾਂ ਨੂੰ ਵੇਖ ਮੇਰੀ ਆਤਮਾਂ ਪ੍ਰਫੁਲਤ ਹੋ ਰਹੀ ਹੈ।
Fareedkot Teekaਦੇਖੋ ਸੰਤ ਜਨੋਂ ਰੂਪੀ ਬਨ ਗੁਣੋਂ ਰੂਪੀ ਫੂਲੋਂ ਕਰ ਫੂਲੇ ਹੂਏ ਪ੍ਰਫੁਲਤ ਹੋ ਰਹੇ ਹੈਂ; ਵਾ ਫੂਲੇ ਹੂਏ ਫੂਲੋਂ ਸਮ ਪਦਾਰਥ ਫੂਲੇ ਹੂਏ ਦੇਖਿ ਕਰਿ ਤਿਨੋਂ ਨੇ ਤ੍ਯਾਗੇ ਹੈਂ॥
Prof. Sahib Singhਵੇਖ! (ਤੇਰੇ ਅੰਦਰ) ਫੁੱਲ ਹੀ ਫੁੱਲ ਖਿੜੇ ਹੋਏ ਹਨ (ਤੇਰੇ ਅੰਦਰ ਆਤਮਕ ਖਿੜਾਉ ਹੈ)।

ਪਦ ਅਰਥ ਦੇਖੁ = (ਅੰਦਰ ਝਾਤੀ ਮਾਰ ਕੇ) ਵੇਖ। ਫੂਲ ਫੂਲ ਫੂਲੇ = ਫੁੱਲ ਹੀ ਫੁੱਲ ਖਿੜੇ ਹੋਏ ਹਨ, ਖਿੜਾਉ ਹੀ ਖਿੜਾਉ ਹੈ।

SikhNet (Spanish)Si haces a un lado tu ego,

ਅਹੰ ਤਿਆਗਿ ਤਿਆਗੇ ॥

ahan tiaag tiaage |

Sant Singh KhalsaRenounce and abandon your egotism.
Manmohan SinghAbandoning and forsaking my self conceit,
Manmohan Singh (Punjabi)ਆਪਣੀ ਸਵੈ ਹੰਗਤਾ ਨੂੰ ਛੱਡ ਤੇ ਤਲਾਂਜਲੀ ਦੇ,
Fareedkot Teekaਤਿਸ ਤ੍ਯਾਗ ਕਾ ਹੰਕਾਰ ਭੀ ਤ੍ਯਾਗ ਦੀਆ ਹੈ॥
Prof. Sahib Singhਹੇ ਮੇਰੇ ਮਨ! (ਆਪਣੇ ਅੰਦਰੋਂ) ਹਉਮੈ ਦੂਰ ਕਰ, ਹਉਮੈ ਦੂਰ ਕਰ,

ਪਦ ਅਰਥ ਅਹੰ = ਹਉਮੈ। ਤਿਆਗਿ = ਤਿਆਗ ਕੇ।

SikhNet (Spanish)vas a florecer, oh ser afortunado,

ਚਰਨ ਕਮਲ ਪਾਗੇ ॥

charan kamal paage |

Sant Singh KhalsaGrasp hold of His Lotus Feet.
Manmohan SinghI am absorbed in the Lord's lotus feet.
Manmohan Singh (Punjabi)ਮੈਂ ਪ੍ਰਭੂ ਦੇ ਕੰਵਲ ਪੈਰਾਂ ਅੰਦਰ ਲੀਨ ਹੋ ਗਿਆ ਹਾਂ।
Fareedkot Teekaਪ੍ਰਭੂ ਕੇ ਚਰਨ ਕਮਲੋਂ ਮੇਂ (ਪਾਗੇ) ਖਚਤ ਹੂਏ ਹੈਂ॥
Prof. Sahib Singhਪ੍ਰਭੂ ਦੇ ਸੋਹਣੇ ਚਰਨਾਂ ਨਾਲ ਚੰਬੜਿਆ ਰਹੁ।

ਪਦ ਅਰਥ ਪਾਗੇ = ਚੰਬੜਿਆ ਰਹੁ।

SikhNet (Spanish)encuentra a tu Dios,

ਤੁਮ ਮਿਲਹੁ ਪ੍ਰਭ; ਸਭਾਗੇ ॥

tum milahu prabh; sabhaage |

Sant Singh KhalsaMeet with God, O blessed one.
Manmohan SinghO fortunate one, meet thou with thy Lord.
Manmohan Singh (Punjabi)ਹੇ ਭਾਗਾਂ ਵਾਲਿਆ! ਤੂੰ ਆਪਣੇ ਸੁਆਮੀ ਨਾਲ ਮਿਲ।
Fareedkot Teekaਪ੍ਯਾਰੇ ਸਭਾਗੇ ਜਨੋਂ! ਤੁਮ ਸੰਤੋਂ ਕੋ ਮਿਲੋ॥
Prof. Sahib Singhਹੇ ਭਾਗਾਂ ਵਾਲੇ ਮਨ! ਪ੍ਰਭੂ ਨਾਲ ਜੁੜਿਆ ਰਹੁ।

ਪਦ ਅਰਥ ਸਭਾਗੇ = ਹੇ ਭਾਗਾਂ ਵਾਲੇ (ਮਨ)!

SikhNet (Spanish)envuelto totalmente en Sus Pies de Loto.

ਹਰਿ ਚੇਤਿ; ਮਨ ਮੇਰੇ ॥ ਰਹਾਉ ॥

har chet; man mere | rahaau |

Sant Singh KhalsaO my mind, remain conscious of the Lord. ||Pause||
Manmohan SinghO my soul, remember thou thy God. Pause.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਆਪਣੇ ਵਾਹਿਗੁਰੂ ਦਾ ਸਿਮਰਨ ਕਰ। ਠਹਿਰਾਉ।
Fareedkot Teekaਹੇ ਮੇਰੇ (ਮਨਿ) ਹਰੀ ਪ੍ਰਭੂ ਸਮਰਥ ਕੋ ਚੇਤੋ॥ ਰਹਾਉ ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਨੂੰ ਯਾਦ ਕਰਦਾ ਰਹੁ ॥ ਰਹਾਉ॥

ਪਦ ਅਰਥ ਮਨ = ਹੇ ਮਨ! ਰਹਾਉ॥

SikhNet (Spanish)Oh Mente mía, alaba solo a tu Señor. (Pausa

ਸਘਨ ਬਾਸੁ ਕੂਲੇ ॥

saghan baas koole |

Sant Singh KhalsaThe tender young plants smell so good,
Manmohan SinghThe Tender trees emit abundant fragrance.
Manmohan Singh (Punjabi)ਨਰਮ ਬਿਰਛ ਘਣੇਰੀ ਖੁਸ਼ਬੂ ਦਿੰਦੇ ਹਨ।
Fareedkot Teekaਗੁਰਮੁਖ ਪਰਮੇਸ੍ਵਰ ਕੇ ਜਸ ਰੂਪੀ ਸਘਨ ਵਾਸਨਾ ਕੋ ਲੇ ਕਰ ਹਰੇ ਹੂਏ ਹੈਂ॥
Prof. Sahib Singhਹੇ ਮੇਰੇ ਮਨ! ਜਦੋਂ ਬਸੰਤ ਦਾ ਸਮਾ ਆਉਂਦਾ ਹੈ, (ਤਦੋਂ ਰੁੱਖ ਤਰਾਵਤ ਨਾਲ) ਸੰਘਣੀ ਛਾਂ ਵਾਲੇ, ਸੁਗੰਧੀ ਵਾਲੇ ਅਤੇ ਨਰਮ ਹੋ ਜਾਂਦੇ ਹਨ,

ਪਦ ਅਰਥ ਸਘਨ = ਸੰਘਣੀ ਛਾਂ ਵਾਲੇ। ਬਾਸੁ = ਸੁਗੰਧੀ। ਕੂਲੇ = ਨਰਮ, ਕੋਮਲ।

SikhNet (Spanish)Algunas plantan emiten intensas fragancias,

ਇਕਿ ਰਹੇ; ਸੂਕਿ ਕਠੂਲੇ ॥

eik rahe; sook katthoole |

Sant Singh Khalsawhile others remain like dry wood.
Manmohan SinghSome remain dry like wood.
Manmohan Singh (Punjabi)ਕਈ ਲੱਕੜੀ ਦੀ ਮਾਨੰਦ ਖੁਸ਼ਕ ਰਹਿੰਦੇ ਹਨ।
Fareedkot Teekaਇਕ ਮਨਮੁਖ ਕਠੋਰ ਚਿਤ ਸੂਕ ਰਹੇ ਹੈਂ, ਭਾਵ ਭਗਤੀ ਹੀਨ ਹੈਂ॥
Prof. Sahib Singhਪਰ ਕਈ ਰੁੱਖ ਐਸੇ ਹੁੰਦੇ ਹਨ ਜੋ (ਬਸੰਤ ਆਉਣ ਤੇ ਭੀ) ਸੁੱਕੇ ਰਹਿੰਦੇ ਹਨ, ਤੇ, ਸੁੱਕੇ ਕਾਠ ਵਰਗੇ ਕਰੜੇ ਰਹਿੰਦੇ ਹਨ।

ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਰਹੇ ਸੂਕਿ = ਸੁੱਕੇ ਰਹਿੰਦੇ ਹਨ। ਕਠੂਲੇ = (ਸੁੱਕੀ) ਕਾਠ ਵਰਗੇ ਕਰੜੇ।

SikhNet (Spanish)mientras que otras están tan secas como la madera para leña,

ਬਸੰਤ ਰੁਤਿ ਆਈ ॥

basant rut aaee |

Sant Singh KhalsaThe season of spring has come;
Manmohan SinghThe spring season has come,
Manmohan Singh (Punjabi)ਬਹਾਰ ਦੀ ਮੌਸਮ ਆ ਗਈ ਹੈ,
Fareedkot Teekaਮਨੁਖ ਜਨਮ ਰੂਪੀ ਬਸੰਤੁ ਰੁਤਿ ਆਈ ਹੈ॥
Prof. Sahib Singh(ਇਸ ਤਰ੍ਹਾਂ, ਹੇ ਮਨ!) ਭਾਵੇਂ ਆਤਮਕ ਜੀਵਨ ਦਾ ਖਿੜਾਉ ਪ੍ਰਾਪਤ ਕਰ ਸਕਣ ਵਾਲੀ ਮਨੁੱਖਾ ਜੀਵਨ ਦੀ ਰੁੱਤ ਤੇਰੇ ਉੱਤੇ ਆਈ ਹੈ,

ਪਦ ਅਰਥ ਬਸੰਤ ਰੁਤਿ = ਖੇੜੇ ਦੀ ਰੁਤ, ਮਨੁੱਖਾ ਜਨਮ ਜਿਸ ਵਿਚ ਆਤਮਕ ਜੀਵਨ ਦਾ ਖਿੜਾਉ ਪ੍ਰਾਪਤ ਕੀਤਾ ਜਾ ਸਕਦਾ ਹੈ।

SikhNet (Spanish)sí, cuando la Primavera de Dios llega,

ਪਰਫੂਲਤਾ ਰਹੇ ॥੧॥

parafoolataa rahe |1|

Sant Singh Khalsait blossoms forth luxuriantly. ||1||
Manmohan Singhand it now blossoms luxuriantly.
Manmohan Singh (Punjabi)ਅਤੇ ਇਹ ਹੁਣ ਨਿਹਾਇਤ ਹੀ ਪ੍ਰਫੁਲਤ ਹੁੰਦਾ ਹੈ।
Fareedkot Teekaਜੋ ਤਤ੍ਵਵੇਤਾ ਹੈਂ, ਸੋ ਪਰਫੁਲਤ ਹੋ ਰਹੇ ਹੈਂ; ਵਾ ਮਨਮੁਖ ਵਿਸੇਸ ਕਰ ਕੇ ਫੂਲਣੇ ਸੇ ਰਹੇ ਹੂਏ ਹੈਂ, ਭਾਵ ਸੇ ਗੁਣਹੀਨ ਹੈਂ॥੧॥
Prof. Sahib Singh(ਫਿਰ ਭੀ ਜਿਹੜਾ ਭਾਗਾਂ ਵਾਲਾ ਮਨੁੱਖ ਹਰਿ-ਨਾਮ ਜਪਦਾ ਹੈ, ਉਹ ਹੀ) ਖਿੜਿਆ ਰਹਿ ਸਕਦਾ ਹੈ ॥੧॥

ਪਦ ਅਰਥ ਪਰਫੂਲਤਾ ਰਹੇ = (ਜਿਹੜਾ ਮਨੁੱਖ ਨਾਮ ਜਪਦਾ ਹੈ ਉਹ) ਖਿੜਿਆ ਰਹਿੰਦਾ ਹੈ ॥੧॥

SikhNet (Spanish)el Alma florece. (1)

ਅਬ; ਕਲੂ ਆਇਓ ਰੇ ॥

ab; kaloo aaeo re |

Sant Singh KhalsaNow, the Dark Age of Kali Yuga has come.
Manmohan SinghO the Darkage has now arrived.
Manmohan Singh (Punjabi)ਓ! ਹੁਣ ਕਲਜੁਗ ਆ ਗਿਆ ਹੈ।
Fareedkot Teekaਹੇ ਭਾਈ ਜਨੋਂ! ਅਬ (ਕਲੂ) ਕਲਜੁਗ ਆਇਆ ਹੈ॥
Prof. Sahib Singhਹੇ ਮੇਰੇ ਮਨ! ਹੁਣ ਮਨੁੱਖਾ ਜਨਮ ਮਿਲਣ ਤੇ (ਨਾਮ ਬੀਜਣ ਦਾ) ਸਮਾ ਤੈਨੂੰ ਮਿਲਿਆ ਹੈ।

ਪਦ ਅਰਥ ਅਬ = ਹੁਣ, ਮਨੁੱਖਾ ਜੀਵਨ ਮਿਲਣ ਤੇ। ਕਲੂ = ਕਾਲੁ, ਸਮਾ, ਨਾਮ ਬੀਜਣ ਦਾ ਸਮਾ। ਰੇ = ਅਨ = {अन्य} ਕੋਈ ਹੋਰ।

SikhNet (Spanish)La Era de Kali se ha establecido,

ਇਕੁ ਨਾਮੁ; ਬੋਵਹੁ ਬੋਵਹੁ ॥

eik naam; bovahu bovahu |

Sant Singh KhalsaPlant the Naam, the Name of the One Lord.
Manmohan SinghSow, sow thou the one Lord's Name.
Manmohan Singh (Punjabi)ਤੂੰ ਇੱਕ ਪ੍ਰਭੂ ਦੇ ਨਾਮ ਨੂੰ ਹੀ ਬੀਜ, ਬੀਜ।
Fareedkot Teekaਇਕ ਪਰਮੇਸ੍ਵਰ ਕੇ ਨਾਮ ਰੂਪ ਬੀਜ ਕੋ ਬਾਰੰਬਾਰ ਬੀਜੋ॥
Prof. Sahib Singh(ਆਪਣੀ ਹਿਰਦੇ ਦੀ ਪੈਲੀ ਵਿਚ) ਸਿਰਫ਼ ਹਰਿ-ਨਾਮ ਬੀਜ, ਸਿਰਫ਼ ਹਰਿ-ਨਾਮ ਬੀਜ।
SikhNet (Spanish)siembra entonces el Naam, el Nombre del Señor.

ਅਨ ਰੂਤਿ ਨਾਹੀ ਨਾਹੀ ॥

an root naahee naahee |

Sant Singh KhalsaIt is not the season to plant other seeds.
Manmohan SinghNo, it is not the season for other planting.
Manmohan Singh (Punjabi)ਨਹੀਂ, ਇਹ ਹੋਰ ਕੁਛ ਬੀਜਣ ਦਾ ਮੌਸਮ ਨਹੀਂ।
Fareedkot Teekaਨਾਮ ਸੇ ਬਿਨਾਂ (ਅਨ) ਔਰ ਕਰਮ ਕੇ ਬੀਜਨੇ ਕੀ ਰੁਤਿ ਨਹੀਂ ਹੈ॥
Prof. Sahib Singh(ਮਨੁੱਖਾ ਜੀਵਨ ਤੋਂ ਬਿਨਾ) ਕਿਸੇ ਹੋਰ ਜਨਮ ਵਿਚ ਪਰਮਾਤਮਾ ਦਾ ਨਾਮ ਨਹੀਂ ਬੀਜਿਆ ਜਾ ਸਕੇਗਾ, ਨਹੀਂ ਬੀਜਿਆ ਜਾ ਸਕੇਗਾ।

ਪਦ ਅਰਥ ਅਨ ਰੂਤਿ ਨਾਹੀ = (ਮਨੁੱਖਾ ਜਨਮ ਤੋਂ ਬਿਨਾ ਨਾਮ ਬੀਜਣ ਦਾ) ਕੋਈ ਹੋਰ ਸਮਾ ਨਹੀਂ।

SikhNet (Spanish)Esta estación no es propicia para ninguna otra siembra.

ਮਤੁ ਭਰਮਿ ਭੂਲਹੁ ਭੂਲਹੁ ॥

mat bharam bhoolahu bhoolahu |

Sant Singh KhalsaDo not wander lost in doubt and delusion.
Manmohan SinghWander and stray thou not in doubt.
Manmohan Singh (Punjabi)ਤੂੰ ਸੰਦੇਹ ਅੰਦਰ ਭਟਕ ਅਤੇ ਭੁੱਲ ਨਾਂ।
Fareedkot Teekaਮਤ ਭਰਮ ਕੀ ਭੂਲ ਮੇਂ ਤੁਮ ਭੁਲ ਜਾਵੋ॥☬ਏਕ ਪਦ ਕੋ ਦੋ ਬਾਰ ਕਹਿਣੇ ਸੇ ਕੇਵਲ ਉਪਦੇਸ ਦ੍ਰਿੜ ਕਰਾਵਣੇ ਕਾ ਤਾਤਪਰਜੁ ਹੈ।
Prof. Sahib Singhਹੇ ਮੇਰੇ ਮਨ! ਵੇਖੀਂ, (ਮਾਇਆ ਦੀ) ਭੱਜ-ਦੌੜ ਵਿਚ ਪੈ ਕੇ ਕਿਤੇ ਕੁਰਾਹੇ ਨਾਹ ਪੈ ਜਾਈਂ।

ਪਦ ਅਰਥ ਮਤੁ = ਮਤਾਂ। ਭਰਮਿ = (ਮਾਇਆ ਦੀ) ਭਟਕਣਾ ਵਿਚ ਪੈ ਕੇ। ਮਤੁ ਭੂਲਹੁ = ਮਤਾਂ ਕੁਰਾਹੇ ਪੈ ਜਾਓ, ਕੁਰਾਹੇ ਨਾਹ ਪੈ ਜਾਣਾ।

SikhNet (Spanish)No te dejes engañar por la duda y encontrando al Guru llega hasta tu Dios.

ਗੁਰ ਮਿਲੇ; ਹਰਿ ਪਾਏ ॥

gur mile; har paae |

Sant Singh KhalsaOne who has such destiny written on his forehead,
Manmohan SinghOne attains to his God, on meeting the Guru,
Manmohan Singh (Punjabi)ਊਹ ਗੁਰਾਂ ਨੂੰ ਮਿਲ ਕੇ ਆਪਣੇ ਹਰੀ ਨੂੰ ਪਾ ਲੈਂਦਾ ਹੈ,
Prof. Sahib Singh(ਹੇ ਮਨ!) ਗੁਰੂ ਨੂੰ ਮਿਲ ਕੇ ਹੀ ਹਰਿ-ਨਾਮ ਪ੍ਰਾਪਤ ਕੀਤਾ ਜਾ ਸਕਦਾ ਹੈ,

ਪਦ ਅਰਥ ਗੁਰ ਮਿਲੇ = ਗੁਰ ਮਿਲਿ, ਗੁਰੂ ਨੂੰ ਮਿਲ ਕੇ (ਹੀ)।

SikhNet (Spanish)Aquél que lleva un destino así inscrito,

ਜਿਸੁ ਮਸਤਕਿ ਹੈ ਲੇਖਾ ॥

jis masatak hai lekhaa |

Sant Singh KhalsaShall meet with the Guru and find the Lord.
Manmohan Singhon whose forehead, such destiny is writ.
Manmohan Singh (Punjabi)ਜਿਸ ਦੇ ਮੱਥੇ ਉਤੇ ਐਸੀ ਪ੍ਰਾਲਬਧ ਲਿਖੀ ਹੋਈ ਹੈ।
Fareedkot Teekaਜਿਸ ਕੇ ਮਸਤਕ ਪੁਰ ਉਤਮੁ ਲੇਖੁ ਹੈ ਤਿਸ ਨੇ ਗੁਰੋਂ ਕੇ ਮਿਲੇ ਸੇ ਹਰੀ ਪਾਏ ਹੈਂ॥
Prof. Sahib Singhਜਿਸ ਮਨੁੱਖ ਦੇ ਮੱਥੇ ਉਤੇ (ਧੁਰੋਂ ਨਾਮ ਦੀ ਪ੍ਰਾਪਤੀ ਦਾ) ਲੇਖ ਉੱਘੜਦਾ ਹੈ (ਉਸ ਨੂੰ ਨਾਮ ਦੀ ਦਾਤ ਮਿਲਦੀ ਹੈ)।

ਪਦ ਅਰਥ ਜਿਸੁ ਮਸਤਕਿ = ਜਿਸ (ਮਨੁੱਖ) ਦੇ ਮੱਥੇ ਉੱਤੇ। ਲੇਖਾ = (ਨਾਮ ਦੀ ਪ੍ਰਾਪਤੀ ਦਾ) ਲੇਖ।

SikhNet (Spanish)se reunirá con el Gurú y encontrará al Señor.

ਮਨ. ਰੁਤਿ ਨਾਮ ਰੇ ॥

man. rut naam re |

Sant Singh KhalsaO mortal, this is the season of the Naam.
Manmohan SinghO my soul, this is the season to remember the Name.
Manmohan Singh (Punjabi)ਹੇ ਮੇਰੀ ਜਿੰਦੇ! ਇਹ ਮੌਸਮ ਨਾਮ ਦਾ ਸਿਮਰਨ ਕਰਨ ਦਾ ਹੈ।
Fareedkot Teeka(ਮਨ) ਹੇ ਭਾਈ! ਨਾਮ ਜਪਣੇ ਕੀ ਰੁਤਿ ਹੈ॥
Prof. Sahib Singhਹੇ ਮਨ! (ਇਹ ਮਨੁੱਖਾ ਜਨਮ ਹੀ) ਨਾਮ ਬੀਜਣ ਦਾ ਸਮਾ ਹੈ,

ਪਦ ਅਰਥ ਮਨ = ਹੇ ਮਨ!

SikhNet (Spanish)dispone su mente para meditar, en esta era, en el Nombre,

ਗੁਨ ਕਹੇ ਨਾਨਕ; ਹਰਿ ਹਰੇ ਹਰਿ ਹਰੇ ॥੨॥੧੮॥

gun kahe naanak; har hare har hare |2|18|

Sant Singh KhalsaNanak utters the Glorious Praises of the Lord, Har, Har, Har, Har. ||2||18||
Manmohan SinghNanak utters ever the God, God, God, God's praise.
Manmohan Singh (Punjabi)ਨਾਨਕ ਸਦੀਵ ਹੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦੀ ਮਹਿਮਾਂ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਕ ਗੁਣਦਾਇਕ ਵਾਕ ਕਹੇ ਹੈਂ: ਮਨ ਤਨ ਬਾਣੀ ਕਰ ਹਰੀ ਕੋ ਜਪੋ ਤੁਮ ਹਰੇ, ਭਾਵ ਅਨੰਦ ਹੋਵੋਗੇ॥੨॥੧੮॥☬ਪਾਸੇ ਕੇ ਪ੍ਰਕਾਰ ਕਰ ਨਾਮ ਜਪਣੇ ਕਾ ਉੁਪਦੇਸੁ ਕਰਤੇ ਹੈਂ:
Prof. Sahib Singh(ਜਿਸ ਨੇ ਨਾਮ ਦਾ ਬੀਜ ਬੀਜਿਆ ਹੈ) ਹੇ ਨਾਨਕ! ਉਹ ਮਨੁੱਖ ਹੀ ਸਦਾ ਪਰਮਾਤਮਾ ਦੇ ਗੁਣ ਉਚਾਰਦਾ ਹੈ ॥੨॥੧੮॥

ਪਦ ਅਰਥ ਕਹੇ = ਉਚਾਰਦਾ ਹੈ ॥੨॥੧੮॥

SikhNet (Spanish)y por eso Nanak canta siempre la Gloriosa Alabanza del Señor, Jar, Jar, Jar, Jar. (2-18)

Open this shabad →

Shabad Guru Arjan Dev Ji Raag Basant

ਬਸੰਤੁ ਮਹਲਾ ੫ ਘਰੁ ੨ ਹਿੰਡੋਲ ॥

basant mahalaa 5 ghar 2 hinddol |

Sant Singh KhalsaBasant, Fifth Mehl, Second House, Hindol:
Manmohan SinghBasant 5th Guru Hindol.
Manmohan Singh (Punjabi)ਬਸੰਤ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਬਸੰਤੁ/ਹਿੰਡੋਲ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Basant Mejl Guru Aryan Dev, Quinto Canal Divino, Hindol.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਹੋਇ ਇਕਤ੍ਰ ਮਿਲਹੁ ਮੇਰੇ ਭਾਈ; ਦੁਬਿਧਾ ਦੂਰਿ ਕਰਹੁ. ਲਿਵ ਲਾਇ ॥

hoe ikatr milahu mere bhaaee; dubidhaa door karahu. liv laae |

Sant Singh KhalsaCome and join together, O my Siblings of Destiny; dispel your sense of duality and let yourselves be lovingly absorbed in the Lord.
Manmohan SinghJoin and meet together, my brethren, dispel duality and imbibe love for your Lord.
Manmohan Singh (Punjabi)ਇਕੱਠੇ ਅਤੇ ਰਲ ਬੈਠੋ, ਮੇਰੇ ਵੀਰਨੋ! ਦਵੈਤ ਭਾਵ ਨੂੰ ਦੂਰ ਕਰੋ ਅਤੇ ਆਪਣੇ ਪ੍ਰਭੂ ਨਾਲ ਪਿਰਹੜੀ ਪਾਓ।
Fareedkot Teekaਹੇ ਭਾਈ! ਮਿਲ ਕਰ (ਇਕਤ੍ਰ) ਇਕ ਰੂਪ ਹੋਵਹੁ, ਭਾਵ ਸੇ ਅਤੀ ਮੈਤ੍ਰੀ ਕਰੋ। ਦੁਬਿਧਾ ਕੋ ਦੂਰ ਕਰ ਕੇ ਪਰਮੇਸ੍ਵਰ ਮੇਂ (ਲਿਵ) ਬ੍ਰਿਤੀ ਕੋ ਲਗਾਵੋ॥
Prof. Sahib Singhਹੇ ਮੇਰੇ ਵੀਰ! ਇਕੱਠੇ ਹੋ ਕੇ ਸਾਧ ਸੰਗਤ ਵਿਚ ਬੈਠਿਆ ਕਰੋ, (ਉਥੇ ਪ੍ਰਭੂ-ਚਰਨਾਂ ਵਿਚ) ਸੁਰਤ ਜੋੜ ਕੇ (ਆਪਣੇ ਮਨ ਵਿਚੋਂ) ਮੇਰ-ਤੇਰ ਮਿਟਾਇਆ ਕਰੋ।

ਪਦ ਅਰਥ ਹੋਇ ਇਕਤ੍ਰ = (ਸਾਧ ਸੰਗਤ ਵਿਚ) ਇਕੱਠੇ ਹੋ ਕੇ। ਭਾਈ = ਹੇ ਭਾਈ! ਦੁਬਿਧਾ = ਮੇਰ-ਤੇਰ, ਵਿਤਕਰੇ। ਲਿਵ ਲਾਇ = (ਪ੍ਰਭੂ-ਚਰਨਾਂ ਵਿਚ) ਸੁਰਤੀ ਜੋੜ ਕੇ।

SikhNet (Spanish)Reúnanse oh hermanos y entónense en Dios, quítense de su dualidad y desplieguen su piel para meditar serenamente;

ਹਰਿ ਨਾਮੈ ਕੇ ਹੋਵਹੁ ਜੋੜੀ; ਗੁਰਮੁਖਿ ਬੈਸਹੁ ਸਫਾ ਵਿਛਾਇ ॥੧॥

har naamai ke hovahu jorree; guramukh baisahu safaa vichhaae |1|

Sant Singh KhalsaLet yourselves be joined to the Name of the Lord; become Gurmukh, spread out your mat, and sit down. ||1||
Manmohan SinghAssociate yourselves with the God's Name, O holy men, and spreading your mat, sit thereon.
Manmohan Singh (Punjabi)ਵਾਹਿਗੁਰੂ ਦੇ ਨਾਮ ਨਾਲ ਮੇਲ ਮਿਲਾਪ ਕਰੋ, ਹੇ ਨੇਕ ਬੰਦਿਓ! ਅਤੇ ਆਪਣੀ ਚਟਾਈ ਵਿਛਾ ਕੇ ਉਸ ਉਤੇ ਬੈਠੋ।
Fareedkot Teekaਹਰੀ ਨਾਮ ਕੇ ਇਕਤ੍ਰ ਕਰਨ ਵਾਲੇ ਹੋਵਹੁ, ਗੁਰਮੁਖਿ ਹੋਇ ਕਰ ਸਫਾਈ ਰੂਪ ਸਫੋਂ ਕੋ ਵਿਛਾਇ ਕਰ ਬੈਠਹੁ॥੧॥
Prof. Sahib Singhਗੁਰੂ ਦੀ ਸਰਨ ਪਏ ਰਹਿਣਾ-ਇਹ ਚੌਪੜ ਦਾ ਕੱਪੜਾ ਵਿਛਾ ਕੇ ਮਨ ਨੂੰ ਟਿਕਾਇਆ ਕਰੋ, (ਅਤੇ ਸਾਧ ਸੰਗਤ ਵਿਚ) ਹਰਿ-ਨਾਮ-ਸਿਮਰਨ ਦਾ ਚੌਪੜ ਖੇਡਣ ਵਾਲੇ ਸਾਥੀ ਬਣਿਆ ਕਰੋ ॥੧॥

ਪਦ ਅਰਥ ਜੋੜੀ = ਜੋਟੀਦਾਰ, ਸਾਥੀ। ਹੋਵਹੁ ਜੋੜੀ = ਸਾਥੀ ਬਣੋ। ਹਰਿ ਨਾਮੈ ਕੇ ਜੋੜੀ = ਹਰਿ-ਨਾਮ-ਸਿਮਰਨ ਦਾ ਚੌਪੜ ਖੇਡਣ ਵਾਲੇ ਸਾਥੀ। ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ। ਸਫਾ ਵਿਛਾਇ = ਸਫਾ ਵਿਛਾ ਕੇ, ਚੌਪੜ ਵਾਲਾ ਕੱਪੜਾ ਵਿਛਾ ਕੇ। ਗੁਰਮੁਖਿ ਸਫਾ ਵਿਛਾਇ = ਗੁਰੂ ਦੀ ਸਰਨ ਪਏ ਰਹਿਣਾ, ਇਹ ਕਪੜਾ ਵਿਛਾ ਕੇ। ਬੈਸਹੁ = ਬੈਠੋ ॥੧॥

SikhNet (Spanish)por la Gracia del Guru participen en el Juego del Naam, el Nombre del Señor. (1)

ਇਨੑ ਬਿਧਿ; ਪਾਸਾ ਢਾਲਹੁ ਬੀਰ ॥

eina bidh; paasaa dtaalahu beer |

Sant Singh KhalsaIn this way, throw the dice, O brothers.
Manmohan SinghIn this way, throw your dice, O brothers.
Manmohan Singh (Punjabi)ਇਸ ਤਰੀਕੇ ਨਾਲ ਆਪਣੀਆਂ ਨਰਦਾਂ ਸੁੱਟੋ, ਹੇ ਭਰਾਓ!
Fareedkot Teekaਹੇ (ਬੀਰ) ਭਾਈ! ਇਸ ਪ੍ਰਕਾਰ ਪਾਸਾ ਢਾਲਹੁ॥☬ਜੇ ਕਹੇ ਕੈਸੇ? ਸੋ ਕਹਤੇ ਹੈਂ:
Prof. Sahib Singhਹੇ ਵੀਰ! ਇਸ ਤਰ੍ਹਾਂ (ਇਸ ਜੀਵਨ-ਖੇਡ ਵਿਚ) ਦਾਅ ਚਲਾਵੋ (ਪਾਸਾ ਸੁੱਟੋ)

ਪਦ ਅਰਥ ਇਨ ਬਿਧਿ = ਇਸ ਤਰੀਕੇ ਨਾਲ। ਪਾਸਾ ਢਾਲਹੁ = ਪਾਸਾ ਸੁੱਟੋ।

SikhNet (Spanish)Oh hermanos, tiren los dados y contemplen siempre el Nombre,

ਗੁਰਮੁਖਿ ਨਾਮੁ ਜਪਹੁ ਦਿਨੁ ਰਾਤੀ; ਅੰਤ ਕਾਲਿ. ਨਹ ਲਾਗੈ ਪੀਰ ॥੧॥ ਰਹਾਉ ॥

guramukh naam japahu din raatee; ant kaal. neh laagai peer |1| rahaau |

Sant Singh KhalsaAs Gurmukh, chant the Naam, the Name of the Lord, day and night. At the very last moment, you shall not have to suffer in pain. ||1||Pause||
Manmohan SinghBy the Guru's grace, utter the Lord's Name day and night and at the last moment you shall not suffer sorrow. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਦਿਨ ਤੇ ਰੈਣ ਪ2੍ਰਭੂ ਦੇ ਨਾਮ ਦਾ ਉਚਾਰਨ ਕਰੋ ਅਤੇ ਅਖੀਰ ਦੇ ਵੇਲੇ ਤੁਹਾਨੂੰ ਰੰਜ ਗਮ ਨਹੀਂ ਵਾਪਰੇਗਾ। ਠਹਿਰਾਓ।
Fareedkot Teekaਗੁਰੋਂ ਦ੍ਵਾਰੇ ਰਾਤਿ ਦਿਨ ਨਾਮ ਕੋ ਜਪੋ, ਜਿਸ ਕਰ ਕੇ ਅੰਤ ਕੇ ਸਮੇਂ ਕਰ ਤੁਮ ਕੋ ਜਮਾਦਿਕੋਂ ਕੀ ਪੀੜਾ ਨਾ ਲਾਗੇ॥੧॥ ਰਹਾਉ ॥
Prof. Sahib Singhਗੁਰੂ ਦੀ ਸਰਨ ਪੈ ਕੇ ਦਿਨ ਰਾਤ ਪਰਮਾਤਮਾ ਦਾ ਨਾਮ ਜਪਿਆ ਕਰੋ। (ਜੇ ਇਸ ਤਰ੍ਹਾਂ ਇਹ ਖੇਡ ਖੇਡਦੇ ਰਹੋਗੇ ਤਾਂ) ਜ਼ਿੰਦਗੀ ਦੇ ਅਖ਼ੀਰਲੇ ਸਮੇ (ਜਮਾਂ ਦਾ) ਦੁੱਖ ਨਹੀਂ ਲੱਗੇਗਾ ॥੧॥ ਰਹਾਉ ॥

ਪਦ ਅਰਥ ਅੰਤ ਕਾਲਿ = ਅਖ਼ੀਰਲੇ ਵਕਤ। ਪੀਰ = ਪੀੜ ॥੧॥ ਰਹਾਉ ॥

SikhNet (Spanish)por la Gracia del Guru, y así no sufrirán al final. (1-Pausa)

ਕਰਮ ਧਰਮ ਤੁਮੑ ਚਉਪੜਿ ਸਾਜਹੁ; ਸਤੁ ਕਰਹੁ ਤੁਮੑ ਸਾਰੀ ॥

karam dharam tuma chauparr saajahu; sat karahu tuma saaree |

Sant Singh KhalsaLet righteous actions be your gameboard, and let the truth be your dice.
Manmohan SinghLet the pious deeds be thy dice-board and make thou truth thine dice.
Manmohan Singh (Punjabi)ਪਵਿੱਤਰ ਅਮਲ ਤੇਰਾ ਪਾਸਾ ਹੋਣਾ ਅਤੇ ਸੱਚ ਨੂੰ ਤੂੰ ਆਪਣੀਆਂ ਨਰਦਾਂ ਬਣਾਂ।
Fareedkot Teekaਨਿਸਕਾਮ ਕਰਮ ਔਰ ਬਰਨਾਸ੍ਰਮ ਕੇ ਧਰਮ ਮਈ ਚੋਪੜ ਕੋ ਰਚੋ ਔਰ ਸਤ ਬੋਲਣਾ ਏਹ ਤੁਮ (ਸਾਰੀ) ਨਰਦ ਬਨਾਵੋ॥
Prof. Sahib Singhਹੇ ਮੇਰੇ ਵੀਰ! ਨੇਕ ਕੰਮ ਕਰਨ ਨੂੰ ਤੁਸੀਂ ਚੌਪੜ ਦੀ ਖੇਡ ਬਣਾਵੋ, ਉੱਚੇ ਆਚਰਨ ਨੂੰ ਨਰਦ ਬਣਾਵੋ।

ਪਦ ਅਰਥ ਕਰਮ ਧਰਮ = ਧਰਮ ਦੇ ਕਰਮ, ਨੇਕ ਕੰਮ। ਸਾਜਹੁ = ਬਣਾਓ। ਸਤੁ = ਉੱਚਾ ਆਚਰਨ। ਸਾਰੀ = ਨਰਦ।

SikhNet (Spanish)Deja que la religión de la acciones sea tu juego de ajedrez, y la Compasión las piezas en la tabla,

ਕਾਮੁ ਕ੍ਰੋਧੁ ਲੋਭੁ ਮੋਹੁ ਜੀਤਹੁ; ਐਸੀ ਖੇਲ ਹਰਿ ਪਿਆਰੀ ॥੨॥

kaam krodh lobh mohu jeetahu; aisee khel har piaaree |2|

Sant Singh KhalsaConquer sexual desire, anger, greed and worldly attachment; only such a game as this is dear to the Lord. ||2||
Manmohan SinghConquer thou lust, wrath, avarice and worldly love, Such a game is dear unto God.
Manmohan Singh (Punjabi)ਤੂੰ ਆਪਣੀ ਸ਼ਹਿਵਤ, ਗੁੱਸੇ, ਲਾਲਚ ਤੇ ਸੰਸਾਰੀ ਮਮਤਾ! ਕਾਬੂ ਕਰ ਲੈ। ਐਹੋ ਜੇਹੀ ਖੇਡ ਹਰੀ ਨੂੰ ਲਾਡਲੀ ਲੱਗਦੀ ਹੈ।
Fareedkot Teekaਕਾਮ, ਕ੍ਰੋਧ, ਲੋਭ, ਮੋਹਾਦਿ ਬਿਕਾਰੋਂ ਕੋ ਜੀਤ ਲਵੋ। ਹੇ ਭਾਈ! ਐਸੀ ਖੇਲ ਹਰਿ ਜੀ ਕੋ ਪ੍ਯਾਰੀ ਹੈ॥੨॥
Prof. Sahib Singh(ਇਸ ਨਰਦ ਦੀ ਬਰਕਤਿ ਨਾਲ) ਤੁਸੀਂ (ਆਪਣੇ ਅੰਦਰੋਂ) ਕਾਮ ਨੂੰ ਕ੍ਰੋਧ ਨੂੰ ਲੋਭ ਨੂੰ ਅਤੇ ਮੋਹ ਨੂੰ ਵੱਸ ਵਿਚ ਕਰੋ। ਹੇ ਵੀਰ! ਇਹੋ ਜਿਹੀ ਖੇਡ ਪਰਮਾਤਮਾ ਨੂੰ ਪਿਆਰੀ ਲੱਗਦੀ ਹੈ (ਪਸੰਦ ਆਉਂਦੀ ਹੈ) ॥੨॥

ਪਦ ਅਰਥ ਐਸੀ = ਅਜਿਹੀ ॥੨॥

SikhNet (Spanish)conquista tu lujuria, enojo, avaricia y apego, pues tal jugada es muy bien vista por tu Señor. (2)

ਉਠਿ ਇਸਨਾਨੁ ਕਰਹੁ ਪਰਭਾਤੇ; ਸੋਏ ਹਰਿ ਆਰਾਧੇ ॥

autth isanaan karahu parabhaate; soe har aaraadhe |

Sant Singh KhalsaRise in the early hours of the morning, and take your cleansing bath. Before you go to bed at night, remember to worship the Lord.
Manmohan SinghRise thou early in the morn and take your bath, Before going to bed too, remember thou thy God.
Manmohan Singh (Punjabi)ਤੂੰ ਅੰਮ੍ਰਿਤ ਵੇਲੇ ਉਠ ਅਤੇ ਭਜਨ ਕਰ। ਸੌਣ ਤੋਂ ਪਹਿਲਾਂ ਭੀ ਤੂੰ ਆਪਣੇ ਵਾਹਿਗੁਰੂ ਦਾ ਸਿਮਰਨ ਕਰ।
Fareedkot Teekaਅੰਮ੍ਰਿਤ ਵੇਲੇ ਉਠਿ ਕਰ ਇਸਨਾਨ ਕਰੋ ਔਰ ਸੋਵਤੇ ਜਾਗਤੇ ਹਰੀ ਕਾ ਅਰਾਧਨ ਕਰੋ॥
Prof. Sahib Singhਹੇ ਮੇਰੇ ਵੀਰ! ਅੰਮ੍ਰਿਤ ਵੇਲੇ ਉੱਠ ਕੇ (ਨਾਮ-ਜਲ ਵਿਚ) ਚੁੱਭੀ ਲਾਇਆ ਕਰੋ, ਸੁੱਤੇ ਹੋਏ ਭੀ ਪਰਮਾਤਮਾ ਦੇ ਆਰਾਧਨ ਵਿਚ ਜੁੜੇ ਰਹੋ।

ਪਦ ਅਰਥ ਉਠਿ = ਉੱਠ ਕੇ। ਪਰਭਾਤੇ = ਅੰਮ੍ਰਿਤ ਵੇਲੇ। ਇਸਨਾਨੁ = ਹਰਿ-ਨਾਮ ਵਿਚ ਆਤਮਕ ਇਸ਼ਨਾਨ। ਸੋਏ = ਸੁੱਤੇ ਹੋਏ ਭੀ।

SikhNet (Spanish)Lava tu cuerpo en la hora temprana, contempla a Dios y el Guru terminará tu sufrimiento,

ਬਿਖੜੇ ਦਾਉ ਲੰਘਾਵੈ ਮੇਰਾ ਸਤਿਗੁਰੁ; ਸੁਖ ਸਹਜ ਸੇਤੀ ਘਰਿ ਜਾਤੇ ॥੩॥

bikharre daau langhaavai meraa satigur; sukh sehaj setee ghar jaate |3|

Sant Singh KhalsaMy True Guru will assist you, even on your most difficult moves; you shall reach your true home in celestial peace and poise. ||3||
Manmohan SinghMy True Guru shall save thee from the critical tricks, and thou shall reach thy home with peace and poise.
Manmohan Singh (Punjabi)ਮੇਰੇ ਸੱਚੇ ਗੁਰੂ ਤੈਨੂੰ ਖਤਰਨਾਕ ਪੇਚਾਂ ਤੋਂ ਬਚਾ ਲੈਣਗੇ ਅਤੇ ਤੂੰ ਆਰਾਮ ਅਤੇ ਅਡੋਲਤਾ ਨਾਲ ਆਪਣੇ ਗ੍ਰਹਿ ਪੁੱਜ ਜਾਵੇਗਾ।
Fareedkot Teeka(ਬਿਖੜੇ) ਕਠਨ (ਦਾਉ) ਥਾਉਂ ਜਮ ਮਾਰਗ ਵਾ ਜਨਮ ਮਰਣ ਦੁਖ ਸੇ ਮੇਰਾ ਸਤਿਗੁਰੂ (ਲੰਘਾਵੈ) ਬਚਾਵੇ ਅਰ ਤੁਮ ਸੁਖ ਅਰ (ਸਹਜ) ਸਾਂਤੀ ਸੇ (ਘਰਿ) ਸ੍ਵਰੂਪ ਮੇਂ ਜਾਤੇ ਰਹੋਗੇ॥੩॥
Prof. Sahib Singh(ਜਿਹੜੇ ਮਨੁੱਖ ਇਹ ਉੱਦਮ ਕਰਦੇ ਹਨ ਉਹਨਾਂ ਨੂੰ) ਪਿਆਰਾ ਗੁਰੂ (ਕਾਮਾਦਿਕਾਂ ਦੇ ਟਾਕਰੇ ਤੇ) ਔਖੇ ਦਾਅ ਤੋਂ ਕਾਮਯਾਬ ਕਰ ਦੇਂਦਾ ਹੈ, ਉਹ ਮਨੁੱਖ ਆਤਮਕ ਅਡੋਲਤਾ ਦੇ ਸੁਖ-ਆਨੰਦ ਨਾਲ ਪ੍ਰਭੂ-ਚਰਨਾਂ ਵਿਚ ਟਿਕੇ ਰਹਿੰਦੇ ਹਨ ॥੩॥

ਪਦ ਅਰਥ ਬਿਖੜੇ = ਔਖੇ। ਲੰਘਾਵੈ = ਪਾਰ ਲੰਘਾਂਦਾ ਹੈ, ਜਿਤਾਂਦਾ ਹੈ। ਸਹਜ = ਆਤਮਕ ਅਡੋਲਤਾ। ਸੇਤੀ = ਨਾਲ। ਘਰਿ = ਸ੍ਵੈ-ਸਰੂਪ ਵਿਚ, ਪ੍ਰਭੂ-ਚਰਨਾਂ ਵਿਚ ॥੩॥

SikhNet (Spanish)y así llegarás a tu hogar en Paz y Tranquilidad. (3)

ਹਰਿ ਆਪੇ ਖੇਲੈ. ਆਪੇ ਦੇਖੈ; ਹਰਿ ਆਪੇ ਰਚਨੁ ਰਚਾਇਆ ॥

har aape khelai. aape dekhai; har aape rachan rachaaeaa |

Sant Singh KhalsaThe Lord Himself plays, and He Himself watches; the Lord Himself created the creation.
Manmohan SinghGod Himself plays, Himself watches, and of Himself the Lord has created the creation.
Manmohan Singh (Punjabi)ਵਾਹਿਗੁਰੂ ਆਪ ਖੇਡਦਾ ਹੈ, ਆਪ ਹੀ ਵੇਖਦਾ ਹੈ, ਅਤੇ ਪ੍ਰਭੂ ਨੇ ਖੁਦ ਹੀ ਰਚਨਾ ਰਚੀ ਹੈ।
Fareedkot Teekaਹਰੀ ਆਪੇ ਹੀ ਵ੍ਯਾਪਕ ਰੂਪ ਹੋ ਕਰ ਸੰਸਾਰ ਮੇਂ ਖੇਲੋਂ ਕੋ ਖੇਲ ਰਹਾ ਹੈ, ਪੁਨਹ ਆਪ ਹੀ ਅਧਿਸਠਾਨ ਰੂਪ ਭਿੰਨ ਹੂਆ ਸਭ ਖੇਲੋਂ ਕੋ ਦੇਖ ਰਹਾ ਹੈ। ਏਹ ਸੰਸਾਰ ਰਚਨਾ ਕੋ ਹਰੀ ਨੇ ਆਪ ਹੀ ਬ੍ਰਹਮਾਦਕੋਂ ਦ੍ਵਾਰਾ ਬਨਾਯਾ ਹੈ॥
Prof. Sahib Singhਹੇ ਦਾਸ ਨਾਨਕ! (ਆਖ-ਹੇ ਵੀਰ!) ਪਰਮਾਤਮਾ ਆਪ ਹੀ ਜਗਤ-ਖੇਡ ਖੇਡਦਾ ਹੈ, ਆਪ ਹੀ ਇਹ ਖੇਡ ਵੇਖਦਾ ਹੈ। ਪ੍ਰਭੂ ਨੇ ਆਪ ਹੀ ਇਹ ਰਚਨਾ ਰਚੀ ਹੋਈ ਹੈ।

ਪਦ ਅਰਥ ਆਪੇ = ਆਪ ਹੀ। ਖੇਲੈ = ਜਗਤ-ਖੇਡ ਖੇਡਦਾ ਹੈ। ਰਚਨੁ ਰਚਾਇਆ = ਰਚਨਾ ਰਚੀ ਹੈ।

SikhNet (Spanish)El Señor, de Sí Mismo, crea, participa y lo observa todo.

ਜਨ ਨਾਨਕ. ਗੁਰਮੁਖਿ ਜੋ ਨਰੁ ਖੇਲੈ; ਸੋ ਜਿਣਿ ਬਾਜੀ. ਘਰਿ ਆਇਆ ॥੪॥੧॥੧੯॥

jan naanak. guramukh jo nar khelai; so jin baajee. ghar aaeaa |4|1|19|

Sant Singh KhalsaO servant Nanak, that person who plays this game as Gurmukh, wins the game of life, and returns to his true home. ||4||1||19||
Manmohan SinghO slave Nanak, the man, who plays under the Guru's instruction; he return home, winning the game of life.
Manmohan Singh (Punjabi)ਹੇ ਗੋਲੇ ਨਾਨਕ! ਜਿਹੜਾ ਇਨਸਾਨ ਗੁਰਾਂ ਦੀ ਸਿਖ ਮਤ ਤਾਬੇ ਖੇਡਦਾ ਹੈ, ਉਹ ਜੀਵਨ ਦੀ ਖੇਡ ਨੂੰ ਜਿੱਤ ਆਪਣੇ ਧਾਮ ਨੂੰ ਜਾਂਦਾ ਹੈ।
Fareedkot Teekaਦਾਸਾ ਭਾਵ ਕਰ ਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪੁਰਸ ਗੁਰਮੁਖਿ ਹੋ ਕਰ ਇਸ ਪ੍ਰਕਾਰ ਚੋਪੜ ਕੋ ਖੇਲਤਾ ਹੈ, ਸੋ ਮਾਨੁਖ ਜਨਮ ਰੂਪ ਬਾਜੀ ਜੀਤ ਕਰ, ਭਾਵ ਮਾਨੁਖ ਜਨਮ ਸਫਲਾ ਕਰ ਕੇ ਸ੍ਵਰੂਪ ਘਰ ਮੇਂ ਆਯਾ ਜਾਣੋ॥੪॥੧॥੧੯॥☬ਬੇਨਤੀ ਕਰਤੇ ਹੈਂ:
Prof. Sahib Singhਇਥੇ ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਕਾਮਾਦਿਕਾਂ ਦੇ ਟਾਕਰੇ ਤੇ ਜੀਵਨ-ਖੇਡ) ਖੇਡਦਾ ਹੈ, ਉਹ ਇਹ ਬਾਜੀ ਜਿੱਤ ਕੇ ਪ੍ਰਭੂ-ਦਰ ਤੇ ਪਹੁੰਚਦਾ ਹੈ ॥੪॥੧॥੧੯॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਜਿਣਿ = ਜਿੱਤ ਕੇ ॥੪॥੧॥੧੯॥

* ਨੋਟ: ਸਿਰਲੇਖ ਅਨੁਸਾਰ ਇਹ ਸ਼ਬਦ ਅਤੇ ਇਸ ਦੇ ਅਗਲੇ ਦੋਵੇਂ ਸ਼ਬਦ ਬਸੰਤ ਅਤੇ ਹਿੰਡੋਲ ਦੋਹਾਂ ਮਿਲਵੇਂ ਰਾਗਾਂ ਵਿਚ ਗਾਏ ਜਾਣ ਦੀ ਹਿਦਾਇਤ ਹੈ। ਇਹ ਸਿਰਲੇਖ ਗਹੁ ਨਾਲ ਵੇਖਣਾ। ਇਸੇ ਤਰ੍ਹਾਂ ਦਾ ਹੀ ਸਿਰਲੇਖ ਹੈ ਬਾਣੀ 'ਓਅੰਕਾਰੁ' ਦਾ। ਜਿਵੇਂ ਇਥੇ 'ਬਸੰਤ' ਅਤੇ 'ਹਿੰਡੋਲ' ਦੋ ਲਫ਼ਜ਼ ਇਕੱਠੇ ਹਨ, ਤਿਵੇਂ ਉਥੇ 'ਰਾਮਕਲੀ' ਅਤੇ 'ਦਖਣੀ' ਦੋਵੇਂ ਇਕੱਠੇ ਹਨ। ਬਾਣੀ ਦਾ ਨਾਮ ਸਿਰਫ਼ 'ਓਅੰਕਾਰੁ' ਹੈ।

SikhNet (Spanish)Dice Nanak, aquél que toma parte de este Juego bendecido por el Guru, regresa a su hogar, ganando el Juego de la Vida. (4-1-19)

Open this shabad →

Shabad Guru Arjan Dev Ji Raag Basant continues on Ang 1186

ਬਸੰਤੁ ਮਹਲਾ ੫ ਹਿੰਡੋਲ ॥

basant mahalaa 5 hinddol |

Sant Singh KhalsaBasant, Fifth Mehl, Hindol:
Manmohan SinghBasant 5th Guru Hindol.
Manmohan Singh (Punjabi)ਬਸੰਤ ਪੰਜਵੀਂ ਪਾਤਿਸ਼ਾਹੀ ਹਿੰਡੋਲ।
SikhNet (Spanish)Basant Mejl Guru Aryan Dev, Quinto Canal Divino, Hindol.

ਤੇਰੀ ਕੁਦਰਤਿ. ਤੂਹੈ ਜਾਣਹਿ; ਅਉਰੁ. ਨ ਦੂਜਾ ਜਾਣੈ ॥

teree kudarat. toohai jaaneh; aaur. na doojaa jaanai |

Sant Singh KhalsaYou alone know Your Creative Power, O Lord; no one else knows it.
Manmohan SinghThou alone, O Lord, know Thy power. Ho one else knows it.
Manmohan Singh (Punjabi)ਕੇਵਲ ਤੂੰ ਹੀ, ਹੇ ਪ੍ਰਭੂ! ਆਪਣੀ ਸ਼ਕਤੀ ਨੂੰ ਜਾਣਦਾ ਹੈਂ। ਹੋ ਦੂਸਰਾ ਕੋਈ ਨਹੀਂ ਜਾਣਦਾ।
Fareedkot Teekaਤੇਰੀ ਕੁਦਰਿਤ ਜੋ ਮਾਯਾ ਹੈ ਤਿਸ ਕੋ ਤੂੰ ਆਪ ਹੀ ਜਾਨਤਾ ਹੈਂ ਔਰ ਦੂਜਾ ਕੋਈ ਨਹੀਂ ਜਾਨਤਾ ਹੈ॥
Prof. Sahib Singhਹੇ ਪ੍ਰਭੂ! ਤੇਰੀ ਕੁਦਰਤਿ (ਤਾਕਤ) ਤੂੰ ਆਪ ਹੀ ਜਾਣਦਾ ਹੈਂ, ਕੋਈ ਹੋਰ (ਤੇਰੀ ਸਮਰਥਾ ਨੂੰ) ਨਹੀਂ ਸਮਝ ਸਕਦਾ।

ਪਦ ਅਰਥ ਤੂ ਹੈ = ਤੂੰ ਹੀ। ਜਾਣਹਿ = (ਤੂੰ) ਜਾਣਦਾ ਹੈਂ। ਜਾਣੈ = ਜਾਣਦਾ ਹੈ।

SikhNet (Spanish)Sólo Tú conoces Tu Poder, oh Dios, nadie más lo conoce.

ਜਿਸ ਨੋ ਕ੍ਰਿਪਾ ਕਰਹਿ ਮੇਰੇ ਪਿਆਰੇ; ਸੋਈ ਤੁਝੈ ਪਛਾਣੈ ॥੧॥

jis no kripaa kareh mere piaare; soee tujhai pachhaanai |1|

Sant Singh KhalsaHe alone realizes You, O my Beloved, unto whom You show Your Mercy. ||1||
Manmohan SinghHe, to whom Thou show mercy, O my love, he alone realises Thee.
Manmohan Singh (Punjabi)ਜਿਸ ਉਤੇ ਤੂੰ ਆਪਣੀ ਮਿਹਰ ਧਾਰਦਾ ਹੈ, ਹੇ ਮੇਰੇ ਪ੍ਰੀਤਮ! ਕੇਵਲ ਉਹ ਹੀ ਤੈਨੂੰ ਅਨੁਭਵ ਕਰਦਾ ਹੈ।
Fareedkot Teekaਹੇ ਮੇਰੇ ਪ੍ਯਾਰੇ! ਜਿਸ ਕੋ ਤੂੰ ਕ੍ਰਿਪਾ ਕਰਤਾ ਹੈਂ ਸੋਈ ਪੁਰਸ ਤੇਰੇ ਕੋ ਪਛਾਣਤਾ ਹੈ॥੧॥
Prof. Sahib Singhਹੇ ਮੇਰੇ ਪਿਆਰੇ ਪ੍ਰਭੂ! ਜਿਸ ਮਨੁੱਖ ਉੱਤੇ ਤੂੰ (ਆਪ) ਮਿਹਰ ਕਰਦਾ ਹੈਂ, ਉਹੀ ਤੇਰੇ ਨਾਲ ਸਾਂਝ ਪਾਂਦਾ ਹੈ ॥੧॥

ਪਦ ਅਰਥ ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ ਦਾ (ੁ) ਉਡ ਗਿਆ ਹੈ}। ਕਰਹਿ = (ਤੂੰ) ਕਰਦਾ ਹੈਂ। ਸੋਈ = ਉਹੀ ਮਨੁੱਖ ॥੧॥

SikhNet (Spanish)Sólo aquél en quien se posa Tu Gracia, Te le eres revelado. (1)

ਤੇਰਿਆ ਭਗਤਾ ਕਉ ਬਲਿਹਾਰਾ ॥

teriaa bhagataa kau balihaaraa |

Sant Singh KhalsaI am a sacrifice to Your devotees.
Manmohan SinghUnto Thine devotees, I am a sacrifice.
Manmohan Singh (Punjabi)ਤੇਰਿਆਂ ਵੈਰਾਗੀਆਂ ਉਤੋਂ ਮੈਂ ਘੋਲੀ ਜਾਂਦਾ ਹਾਂ।
Fareedkot Teekaਮੈਂ ਤੇਰੇ ਭਗਤੋਂ ਕੇ ਬਲਿਹਾਰਨੇ ਜਾਤਾ ਹੂੰ॥
Prof. Sahib Singhਹੇ ਪ੍ਰਭੂ! ਮੈਂ ਤੇਰੇ ਭਗਤਾਂ ਤੋਂ ਸਦਕੇ ਜਾਂਦਾ ਹਾਂ।

ਪਦ ਅਰਥ ਕਉ = ਨੂੰ, ਤੋਂ। ਬਲਿਹਾਰਾ = ਸਦਕੇ।

SikhNet (Spanish)Oh Dios, ofrezco mi ser en sacrificio a Tus Devotos.

ਥਾਨੁ ਸੁਹਾਵਾ ਸਦਾ ਪ੍ਰਭ ਤੇਰਾ; ਰੰਗ ਤੇਰੇ ਆਪਾਰਾ ॥੧॥ ਰਹਾਉ ॥

thaan suhaavaa sadaa prabh teraa; rang tere aapaaraa |1| rahaau |

Sant Singh KhalsaYour place is eternally beautiful, God; Your wonders are infinite. ||1||Pause||
Manmohan SinghEver beauteous is Thy abode, O Lord, and infinite are Thine wondrous plays. Pause.
Manmohan Singh (Punjabi)ਸਦੀਵੀ ਸੁੰਦਰ ਹੈ ਤੇਰਾ ਠਿਕਾਣਾ, ਹੇ ਸੁਆਮੀ! ਅਤੇ ਬੇਅੰਤ ਹਨ ਤੇਰੀਆਂ ਅਸਚਰਜ ਖੇਡਾਂ। ਠਹਿਰਾਉ।
Fareedkot Teekaਹੇ ਪ੍ਰਭੂ! ਤੇਰਾ (ਥਾਨੁ) ਅਸਥਾਨ ਸਤਸੰਗਿ ਵਾ ਬੈਕੁੰਠ ਸਦਾ ਸੋਭਨੀਕ ਹੈ ਔਰ ਤੇਰੇ ਰੰਗ ਅਪਾਰ ਹੀ ਹੈਂ॥੧॥ ਰਹਾਉ ॥
Prof. Sahib Singh(ਉਹਨਾਂ ਦੀ ਹੀ ਕਿਰਪਾ ਨਾਲ ਤੇਰੇ ਦਰ ਤੇ ਪਹੁੰਚਿਆ ਜਾ ਸਕਦਾ ਹੈ)। ਹੇ ਪ੍ਰਭੂ! ਜਿੱਥੇ ਤੂੰ ਵੱਸਦਾ ਹੈਂ ਉਹ ਥਾਂ ਸਦਾ ਸੋਹਣਾ ਹੈ, ਬੇਅੰਤ ਹਨ ਤੇਰੇ ਚੋਜ-ਤਮਾਸ਼ੇ ॥੧॥ ਰਹਾਉ ॥

ਪਦ ਅਰਥ ਸੁਹਾਵਾ = ਸੋਹਣਾ। ਪ੍ਰਭ = ਹੇ ਪ੍ਰਭੂ! ਰੰਗ = ਚੋਜ-ਤਮਾਸ਼ੇ। ਆਪਾਰਾ = ਬੇਅੰਤ ॥੧॥ ਰਹਾਉ ॥

SikhNet (Spanish)Bendito, Bendito es Tu Recinto e Infinitas son Tus Maravillas. (1-Pausa)

ਤੇਰੀ ਸੇਵਾ. ਤੁਝ ਤੇ ਹੋਵੈ; ਅਉਰੁ. ਨ ਦੂਜਾ ਕਰਤਾ ॥

teree sevaa. tujh te hovai; aaur. na doojaa karataa |

Sant Singh KhalsaOnly You Yourself can perform Your service. No one else can do it.
Manmohan SinghThine service can be performed by Thyself alone. None else can perform it.
Manmohan Singh (Punjabi)ਤੇਰੀ ਟਹਿਲ ਸੇਵਾ ਕੇਵਲ ਤੂੰ ਹੀ ਕਰ ਸਕਦਾ ਹੈਂ। ਹੋਰ ਕੋਈ ਇਸ ਨੂੰ ਕਰ ਨਹੀਂ ਸਕਦਾ।
Fareedkot Teekaਤੇਰੀ ਸੇਵਾ ਤੇਰੀ ਕ੍ਰਿਪਾ ਤੇ ਹੋਤੀ ਹੈ। ਬਿਨਾਂ ਤੇਰੀ ਦਯਾ ਔਰ ਦੁਸਰਾ ਨਹੀਂ ਕਰ ਸਕਤਾ ਹੈ॥
Prof. Sahib Singhਹੇ ਪ੍ਰਭੂ! ਤੇਰੀ ਭਗਤੀ ਤੇਰੀ ਪ੍ਰੇਰਨਾ ਨਾਲ ਹੀ ਹੋ ਸਕਦੀ ਹੈ, (ਤੇਰੀ ਪ੍ਰੇਰਨਾ ਤੋਂ ਬਿਨਾ) ਕੋਈ ਭੀ ਹੋਰ ਪ੍ਰਾਣੀ (ਤੇਰੀ ਭਗਤੀ) ਨਹੀਂ ਕਰ ਸਕਦਾ।

ਪਦ ਅਰਥ ਸੇਵਾ = ਭਗਤੀ। ਤੁਝ ਤੇ = ਤੈਥੋਂ, ਤੇਰੀ ਪ੍ਰੇਰਨਾ ਨਾਲ।

SikhNet (Spanish)Sólo Tú puedes darte Servicio a Ti Mismo,

ਭਗਤੁ ਤੇਰਾ ਸੋਈ ਤੁਧੁ ਭਾਵੈ; ਜਿਸ ਨੋ ਤੂ ਰੰਗੁ ਧਰਤਾ ॥੨॥

bhagat teraa soee tudh bhaavai; jis no too rang dharataa |2|

Sant Singh KhalsaHe alone is Your devotee, who is pleasing to You. You bless them with Your Love. ||2||
Manmohan SinghHe alone is Thy saint, who is pleasing to Thee, and for whom Thou enshrine love.
Manmohan Singh (Punjabi)ਕੇਵਲ ਉਹ ਹੀ ਤੇਰਾ ਹੈ, ਜਿਸ ਨੂੰ ਤੂੰ ਪਿਆਰ ਕਰਦਾ ਹੈਂ।
Fareedkot Teekaਤੇਰਾ ਭਗਤ ਭੀ ਵਹੀ ਹੈ, ਜੋ ਤੇਰੇ ਕੋ ਭਾਇ ਜਾਵੈ। ਔਰ ਤੇਰੇ ਕੋ ਭਾਵਤਾ ਸੋਈ ਹੈ ਜਿਸ ਕੋ ਤੂੰ (ਰੰਗੁ) ਪ੍ਰੇਮ ਧਾਰਤਾ ਹੈਂ॥੨॥
Prof. Sahib Singhਤੇਰਾ ਭਗਤ (ਭੀ) ਉਹੀ ਮਨੁੱਖ (ਬਣਦਾ ਹੈ ਜਿਹੜਾ) ਤੈਨੂੰ ਪਿਆਰਾ ਲੱਗਦਾ ਹੈ ਜਿਸ (ਦੇ ਮਨ) ਨੂੰ ਤੂੰ (ਆਪਣੇ ਪਿਆਰ ਦਾ) ਰੰਗ ਚਾੜ੍ਹਦਾ ਹੈਂ ॥੨॥

ਪਦ ਅਰਥ ਤੁਧੁ ਭਾਵੈ = (ਜਿਹੜਾ) ਤੈਨੂੰ ਪਿਆਰਾ ਲੱਗਦਾ ਹੈ। ਰੰਗੁ = ਪ੍ਰੇਮ-ਰੰਗ ॥੨॥

SikhNet (Spanish)sólo Tú provocas ese deseo en nosotros y sólo es Tu Devoto con quien estás complacido y al cual le muestras Tu Amor. (2)

Open this shabad (11 lines, Angs 1185-1186) →

Ang 1185 of 1430