ਬਸੰਤੁ ਮਹਲਾ ੫ ॥
basant mahalaa 5 | Ang 1184
Sant Singh KhalsaBasant, Fifth Mehl:
Manmohan SinghBasant 5th Guru.
Manmohan Singh (Punjabi)ਬਸੰਤ ਪੰਜਵੀਂ ਪਾਤਸ਼ਾਹੀ।
SikhNet (Spanish)Basant Mejl Guru Aryan Dev, Quinto Canal Divino.
ਹੁਕਮੁ ਕਰਿ ਕੀਨੑੇ ਨਿਹਾਲ ॥
hukam kar keenae nihaal | Ang 1184
Sant Singh KhalsaBy His Will, He makes us happy.
Manmohan SinghIn His will, He makes him happy,
Manmohan Singh (Punjabi)ਆਪਣੀ ਰਜਾ ਅੰਦਰ ਉਸ ਨੂੰ ਪ੍ਰਸੰਨ ਕਰ ਦਿੰਦਾ ਹੈ,
Fareedkot Teekaਹੇ ਭਾਈ! ਹੁਕਮ ਮਨਾਇ ਕਰ ਦਾਸ ਨਿਹਾਲ ਕਰ ਦੀਏ ਹੈਂ॥
Prof. Sahib Singhਪਰਮਾਤਮਾ ਆਪਣੇ ਹੁਕਮ ਅਨੁਸਾਰ (ਆਪਣੇ ਸੇਵਕਾਂ ਨੂੰ) ਪ੍ਰਸੰਨ-ਚਿੱਤ ਰੱਖਦਾ ਹੈ।ਪਦ ਅਰਥ ਹੁਕਮੁ ਕਰਿ = ਹੁਕਮ ਦੇ ਕੇ। ਨਿਹਾਲ = ਪ੍ਰਸੰਨ-ਚਿੱਤ।
SikhNet (Spanish)El Señor en Su Voluntad emancipa a Su Sirviente,
ਅਪਨੇ ਸੇਵਕ ਕਉ; ਭਇਆ ਦਇਆਲੁ ॥੧॥
apane sevak kau; bheaa deaal |1| Ang 1184
Sant Singh KhalsaHe shows Mercy to His servant. ||1||
Manmohan Singhwhen the Lord becomes Merciful unto His servant.
Manmohan Singh (Punjabi)ਤੇ ਸੁਆਮੀ ਆਪਣੇ ਟਹਿਲੂਏ ਤੇ ਮਿਹਰਬਾਨ ਹੋ ਜਾਂਦਾ ਹੈ।
Fareedkot Teekaਅਪਨੇ ਸੇਵਕ ਕੋ ਦ੍ਯਾਲ ਹੂਆ ਹੈ॥੧॥
Prof. Sahib Singhਉਹ ਆਪਣੇ ਸੇਵਕਾਂ ਉੱਤੇ (ਸਦਾ) ਦਇਆਵਾਨ ਹੁੰਦਾ ਹੈ ॥੧॥ਪਦ ਅਰਥ ਸੇਵਕ ਕਉ = ਸੇਵਕਾਂ ਉਤੇ। ਦਇਆਲੁ = ਦਇਆਵਾਨ ॥੧॥
SikhNet (Spanish)así de Bondadoso y Compasivo es el Señor hacia él. (1)
ਗੁਰਿ ਪੂਰੈ; ਸਭੁ ਪੂਰਾ ਕੀਆ ॥
gur poorai; sabh pooraa keea | Ang 1184
Sant Singh KhalsaThe Perfect Guru makes everything perfect.
Manmohan SinghThe perfect Guru makes him all perfect.
Manmohan Singh (Punjabi)ਪੂਰਨ ਗੁਰਦੇਵ ਜੀ ਉਸ ਸਮੂਹ ਤੌਰ ਤੇ ਪੂਰਨ ਕਰ ਦਿੰਦੇ ਹਨ।
Fareedkot Teekaਪੂਰੇ ਗੁਰੋਂ ਨੇ ਮੇਰਾ ਮਨੋਰਥ ਸਭ ਪੂਰਾ ਕੀਆ ਹੈ॥
Prof. Sahib Singhਪੂਰੇ ਗੁਰੂ ਨੇ (ਉਸ ਮਨੁੱਖ ਦਾ) ਹਰੇਕ ਕੰਮ ਸਿਰੇ ਚਾੜ੍ਹ ਦਿੱਤਾ (ਉਸ ਦਾ ਸਾਰਾ ਜੀਵਨ ਸਫਲ ਕਰ ਦਿੱਤਾ)ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ। ਸਭੁ = ਹਰੇਕ ਕੰਮ। ਪੂਰਾ ਕੀਆ = ਸਿਰੇ ਚਾੜ੍ਹ ਦਿੱਤਾ।
SikhNet (Spanish)El Guru Perfecto lo llena totalmente
ਅੰਮ੍ਰਿਤ ਨਾਮੁ; ਰਿਦ ਮਹਿ ਦੀਆ ॥੧॥ ਰਹਾਉ ॥
amrit naam; rid meh deea |1| rahaau | Ang 1184
Sant Singh KhalsaHe implants the Amrosial Naam, the Name of the Lord, in the heart. ||1||Pause||
Manmohan SinghHe enshrines the Nectar-Name within his mind. Pause.
Manmohan Singh (Punjabi)ਉਹ ਸੁਧਾਸਰੂਪ ਨਾਮ ਨੂੰ ਉਸ ਦੇ ਮਨ ਅੰਦਰ ਟਿਕਾ ਦਿੰਦੇ ਹਨ। ਠਹਿਰਾਉ।
Fareedkot Teekaਕ੍ਯੋਂਕਿ ਨਾਮ ਅੰਮ੍ਰਿਤ ਹਮਾਰੇ ਰਿਦੇ ਮੇਂ ਪ੍ਰਾਪਤਿ ਕਰ ਦੀਆ ਹੈ॥੧॥ ਰਹਾਉ ॥
Prof. Sahib Singh(ਜਿਸ ਮਨੁੱਖ ਦੇ) ਹਿਰਦੇ ਵਿਚ ਉਸ ਨੇ ਆਤਮਕ ਜੀਵਨ ਦੇਣ ਵਾਲਾ ਹਰਿ ਨਾਮ ਵਸਾ ਦਿੱਤਾ ॥੧॥ ਰਹਾਉ ॥ਪਦ ਅਰਥ ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ। ਰਿਦ ਮਹਿ = ਹਿਰਦੇ ਵਿਚ ॥੧॥ ਰਹਾਉ ॥
SikhNet (Spanish)y lo bendice para que eleve el Néctar del Nombre. (1-Pausa)
ਕਰਮੁ ਧਰਮੁ ਮੇਰਾ; ਕਛੁ ਨ ਬੀਚਾਰਿਓ ॥
karam dharam meraa; kachh na beechaario | Ang 1184
Sant Singh KhalsaHe does not consider the karma of my actions, or my Dharma, my spiritual practice.
Manmohan SinghGod has minded not my action and virtues and holding me by the arm,
Manmohan Singh (Punjabi)ਵਾਹਿਗੁਰੂ ਨੇ ਮੇਰਿਆਂ ਅਮਲਾਂ ਅਤੇ ਨੇਕੀਆਂ ਦਾ ਖਿਆਲ ਨਹੀਂ ਕੀਤਾ,
Fareedkot Teekaਮੇਰੇ ਕਰਮ ਔ ਧਰਮੁ ਕਾ ਕੁਛ ਬੀਚਾਰਿ ਨਹੀਂ ਕੀਆ॥
Prof. Sahib Singh(ਗੁਰੂ ਨੇ) ਮੇਰਾ (ਭੀ) ਕੋਈ (ਚੰਗਾ) ਕਰਮ ਨਹੀਂ ਵਿਚਾਰਿਆ ਮੇਰਾ ਕੋਈ ਧਰਮ ਨਹੀਂ ਵਿਚਾਰਿਆ,ਪਦ ਅਰਥ ਕਰਮੁ = ਚੰਗਾ ਕੰਮ।
SikhNet (Spanish)Oh, a mi Dios no le importó mi Karma, mi Dharma o mi práctica espiritual,
ਬਾਹ ਪਕਰਿ. ਭਵਜਲੁ ਨਿਸਤਾਰਿਓ ॥੨॥
baah pakar. bhavajal nisataario |2| Ang 1185
Sant Singh KhalsaTaking me by the arm, He saves me and carries me across the terrifying world-ocean. ||2||
Manmohan Singhhas taken me across the dreadful world-ocean.
Manmohan Singh (Punjabi)ਅਤੇ ਭੁਜਾ ਤੋਂ ਪਕੜ ਕੇ ਮੈਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ।
Fareedkot Teekaਮੇਰੀ ਬੁਧੀ ਰੂਪੀ ਬਾਂਹ ਕੋ ਪਕੜ ਕਰ ਕੇ ਸੰਸਾਰ ਸਮੁੰਦਰ ਸੇ ਪਾਰ ਕਰ ਦੀਆ ਹੈ॥੨॥
Prof. Sahib Singhਬਾਹੋਂ ਫੜ ਕੇ ਉਸ ਨੇ (ਮੈਨੂੰ) ਸੰਸਾਰ-ਸਮੁੰਦਰ (ਦੇ ਵਿਕਾਰਾਂ) ਤੋਂ ਪਾਰ ਲੰਘਾ ਦਿੱਤਾ ਹੈ ॥੨॥ਪਦ ਅਰਥ ਪਕਰਿ = ਫੜ ਕੇ। ਭਵਜਲੁ = ਸੰਸਾਰ-ਸਮੁੰਦਰ। ਨਿਸਤਾਰਿਓ = ਪਾਰ ਲੰਘਾ ਦਿੱਤਾ ॥੨॥
SikhNet (Spanish)Tomñandome del brazo, me llevó a través del aterrador océano del mundo. (2)
ਪ੍ਰਭਿ ਕਾਟਿ ਮੈਲੁ; ਨਿਰਮਲ ਕਰੇ ॥
prabh kaatt mail; niramal kare | Ang 1185
Sant Singh KhalsaGod has rid me of my filth, and made me stainless and pure.
Manmohan SinghThe Lord has rid me of my filth and made me pure.
Manmohan Singh (Punjabi)ਪ੍ਰਭੂ ਨੇ ਮੇਰੀ ਗੰਦਗੀ ਉਤਾਰ ਮੈਨੂੰ ਪਵਿੱਤਰ ਕਰ ਦਿੱਤਾ ਹੈ।
Fareedkot Teekaਸੋ (ਪ੍ਰਭਿ) ਸਮਰਥ ਗੁਰੋਂ ਨੇ ਅਗ੍ਯਾਨ ਰੂਪ ਮੈਲ ਕੋ ਕਾਟ ਕਰ ਨਿਰਮਲ ਕਰ ਦੀਏ ਹੈ॥
Prof. Sahib Singhਪਰਮਾਤਮਾ ਨੇ (ਆਪ ਉਹਨਾਂ ਦੇ ਅੰਦਰੋਂ ਵਿਕਾਰਾਂ ਦੀ) ਮੈਲ ਕੱਟ ਕੇ ਉਹਨਾਂ ਨੂੰ ਪਵਿੱਤਰ ਜੀਵਨ ਵਾਲਾ ਬਣਾ ਲਿਆ,ਪਦ ਅਰਥ ਪ੍ਰਭਿ = ਪ੍ਰਭੂ ਨੇ। ਕਾਟਿ = ਕੱਟ ਕੇ, ਦੂਰ ਕਰ ਕੇ।
SikhNet (Spanish)El Señor me liberó de mi mugre y me volvió inmaculado,
ਗੁਰ ਪੂਰੇ ਕੀ ਸਰਣੀ ਪਰੇ ॥੩॥
gur poore kee saranee pare |3| Ang 1185
Sant Singh KhalsaI have sought the Sanctuary of the Perfect Guru. ||3||
Manmohan SinghI have sought the protection of the perfect Guru.
Manmohan Singh (Punjabi)ਮੈਂ ਪੂਰਨ ਗੁਰਾਂ ਦੀ ਪਨਾਹ ਨਹੀਂ ਹੈ।
Fareedkot Teekaਜੋ ਪੁਰਸ ਪੂਰੇ ਗੁਰੋਂ ਕੀ ਸਰਨੀ ਪੜੇ ਹੈਂ॥੩॥
Prof. Sahib Singhਜਿਹੜੇ ਮਨੁੱਖ ਪੂਰੇ ਗੁਰੂ ਦੀ ਸਰਨ ਪੈ ਗਏ ॥੩॥
SikhNet (Spanish)así pude buscar el Santuario del Perfecto Guru. (3)
ਆਪਿ ਕਰਹਿ. ਆਪਿ ਕਰਣੈਹਾਰੇ ॥
aap kareh. aap karanaihaare | Ang 1185
Sant Singh KhalsaHe Himself does, and causes everything to be done.
Manmohan SinghThe Lord, of Himself, does and of Himself, causes everything to be done.
Manmohan Singh (Punjabi)ਸੁਆਮੀ ਆਪੇ ਕਰਦਾ ਹੈ ਅਤੇ ਆਪੇ ਹੀ ਸਭ ਕੁਛ ਮਰਵਾਉਂਦਾ ਹੈ।
Fareedkot Teekaਕਰਣਹਾਰ ਨੇ ਜਬ ਅਪਣੇ ਜਾਣ ਕਰ ਆਪਣੇ ਦਾਸ ਕਰ ਲੀਏ ਹੈਂ॥
Prof. Sahib Singhਹੇ ਸਭ ਕੁਝ ਕਰ ਸਕਣ ਵਾਲੇ ਪ੍ਰਭੂ! ਤੂੰ ਸਭ ਕੁਝ ਆਪ ਹੀ ਕਰ ਰਿਹਾ ਹੈਂ।ਪਦ ਅਰਥ ਕਰਹਿ = ਤੂੰ ਕਰਦਾ ਹੈਂ, ਕਰਹਿਂ। ਕਰਣੈਹਾਰੇ = ਹੇ ਸਭ ਕੁਝ ਕਰ ਸਕਣ ਵਾਲੇ ਪ੍ਰਭੂ!
SikhNet (Spanish)El Señor de Sí Mismo hace y causa que todo se haga,
ਕਰਿ ਕਿਰਪਾ. ਨਾਨਕ ਉਧਾਰੇ ॥੪॥੪॥੧੭॥
kar kirapaa. naanak udhaare |4|4|17| Ang 1185
Sant Singh KhalsaBy His Grace, O Nanak, He saves us. ||4||4||17||
Manmohan SinghShowering His benediction, the Lord has emancipated Nanak.
Manmohan Singh (Punjabi)ਆਪਣੀ ਰਹਿਮਤ ਧਾਰ ਕੇ ਪ੍ਰਭੂ ਨੇ ਨਾਨਕ ਦਾ ਪਾਰ ਉਤਾਰਾ ਕਰ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ ਕ੍ਰਿਪਾ ਕਰ ਕੇ ਉਧਾਰ ਲੀਏ॥੪॥੪॥੧੭॥☬ਉਪਦੇਸੁ:
Prof. Sahib Singhਮਿਹਰ ਕਰ ਕੇ (ਮੈਨੂੰ) ਨਾਨਕ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ ॥੪॥੪॥੧੭॥ਪਦ ਅਰਥ ਕਰਿ = ਕਰ ਕੇ। ਉਧਾਰੇ = ਉਧਾਰਿ, ਪਾਰ ਲੰਘਾ ਲੈ ॥੪॥੪॥੧੭॥
SikhNet (Spanish)y en Su Misericordia liberó a Nanak también. (4-4-17)