ੴ

ਸਿੱਖਬਾਣੀ · SikhBani

ਸੂਹੀ ॥

soohee
Bhagat Ravidas Ji ਭਗਤ ਰਵਿਦਾਸ ਜੀ · Raag Soohee · Ang 794 · 11 lines
Translations

ਸੂਹੀ ॥

soohee |

Sant Singh KhalsaSoohee:
Manmohan SinghSuhi.
Manmohan Singh (Punjabi)ਸੂਹੀ।
SikhNet (Spanish)Suji

ਊਚੇ ਮੰਦਰ; ਸਾਲ ਰਸੋਈ ॥

aooche mandar; saal rasoee |

Sant Singh KhalsaYou may have lofty mansions, halls and kitchens.
Manmohan SinghMan has lofty mansions, halls and kitchens.
Manmohan Singh (Punjabi)ਇਨਸਾਨ ਪਾਸ ਉਚੇ ਮਹਿਲ, ਦਾਲਾਨ ਅਤੇ ਲੰਗਰਖਾਨੇ ਹਨ।
Fareedkot Teekaਜਿਨ ਕੋ ਜਾਨਤਾ ਔਰ ਕਹਿਤਾ ਹੈ ਏਹੁ ਮੇਰੇ ਊਚੇ ਮੰਦਰ ਹੈਂ, ਏਹੁ (ਸਾਲ ਰਸੋਈ) ਭੋਜਨ ਕਰਨੇ ਕੀ ਜਾਗਾ ਹੈ॥
Prof. Sahib Singh(ਜੇ) ਉੱਚੇ ਉੱਚੇ ਪੱਕੇ ਘਰ ਤੇ ਰਸੋਈ-ਖ਼ਾਨੇ ਹੋਣ (ਤਾਂ ਭੀ ਕੀਹ ਹੋਇਆ?)

ਪਦ ਅਰਥ ਸਾਲ ਰਸੋਈ = ਰਸੋਈ ਸ਼ਾਲਾ, ਰਸੋਈ ਖ਼ਾਨੇ, ਰਸੋਈ-ਘਰ।

SikhNet (Spanish)Aunque uno tenga grandes mansiones y haga magníficos festines,

ਏਕ ਘਰੀ ਫੁਨਿ ਰਹਨੁ. ਨ ਹੋਈ ॥੧॥

ek gharee fun rehan. na hoee |1|

Sant Singh KhalsaBut you cannot stay in them, even for an instant, after death. ||1||
Manmohan SinghAfter death, he can remain not in them, even for a moment.
Manmohan Singh (Punjabi)ਮੌਤ ਦੇ ਮਗਰੋਂ ਉਹ ਉਨ੍ਹਾਂ ਵਿੱਚ ਇਕ ਮੁਹਤ ਭਰ ਲਈ ਭੀ ਰਹਿ ਨਹੀਂ ਸਕਦਾ।
Fareedkot Teekaਪੁਨ: ਮਰਨੇ ਕੇ ਪੀਛੇ ਏਕ ਘੜੀ ਭੀ ਤਿਨ ਮੇਂ ਰਹਿਣਾ ਨਹੀਂ ਹੋਤਾ ਹੈ॥੧॥
Prof. Sahib Singhਮੌਤ ਆਇਆਂ (ਇਹਨਾਂ ਵਿਚ) ਇਕ ਘੜੀ ਭੀ (ਵਧੀਕ) ਖਲੋਣਾ ਨਹੀਂ ਮਿਲਦਾ ॥੧॥

ਪਦ ਅਰਥ ਫੁਨਿ = ਮੁੜ (ਭਾਵ, ਮੌਤ ਆਇਆਂ) ॥੧॥

SikhNet (Spanish)cuando el fin llega, uno no se puede quedar ni un momento más.(1)

ਇਹੁ ਤਨੁ ਐਸਾ; ਜੈਸੇ ਘਾਸ ਕੀ ਟਾਟੀ ॥

eihu tan aisaa; jaise ghaas kee ttaattee |

Sant Singh KhalsaThis body is like a house of straw.
Manmohan SinghThis body is like the tenement of straw.
Manmohan Singh (Punjabi)ਇਹ ਦੇਹ ਕੱਖਾਂ ਦੀ ਕੁੱਲੀ ਦੀ ਤਰ੍ਹਾਂ ਹੈ।
Fareedkot Teekaਏਹੁ ਤਨ ਐਸਾ ਹੈ ਜੈਸੇ ਘਾਸ ਕੀ ਟਾਟੀ ਬਾਂਧੀ ਹੋਈ ਹੋਤੀ ਹੈ, ਭਾਵ ਜੈਸੇ ਘਾਸ ਕੀ ਖਿੜਕੀ ਹੋਵੈ॥
Prof. Sahib Singh(ਪੱਕੇ ਘਰ ਆਦਿਕ ਤਾਂ ਕਿਤੇ ਰਹੇ) ਇਹ ਸਰੀਰ (ਭੀ) ਘਾਹ ਦੇ ਛੱਪਰ ਵਾਂਗ ਹੀ ਹੈ।

ਪਦ ਅਰਥ ਟਾਟੀ = ਟੱਟੀ, ਛੱਪਰ।

SikhNet (Spanish)Este cuerpo es como una casa de paja que,

ਜਲਿ ਗਇਓ ਘਾਸੁ; ਰਲਿ ਗਇਓ ਮਾਟੀ ॥੧॥ ਰਹਾਉ ॥

jal geo ghaas; ral geo maattee |1| rahaau |

Sant Singh KhalsaWhen it is burnt, it mixes with dust. ||1||Pause||
Manmohan SinghWhen the grass is burnt, it is blended with the dust. Pause.
Manmohan Singh (Punjabi)ਜਦ ਘਾਅ ਸੜ ਜਾਂਦਾ ਹੈ ਤਾਂ ਇਹ ਮਿੱਟੀ ਨਾਲ ਮਿਲ ਜਾਂਦਾ ਹੈ। ਠਹਿਰਾਉ।
Fareedkot Teekaਜਬ ਘਾਸ ਜਲ ਜਾਤਾ ਹੈ ਤਬ ਮਾਟੀ ਮੇਂ ਮਿਲ ਜਾਤਾ ਹੈ।☬ਪ੍ਰਸ਼ਨ: ਜਲਨੇ ਕੇ ਬਾਦ ਸਭੀ ਮਾਟੀ ਮੇਂ ਮਿਲਤੇ ਹੈਂ, ਇਸ ਦ੍ਰਿਸ੍ਟਾਂਤ ਮੇਂ ਕਉਨ ਸੀ ਬਸੇਸਤਾ ਹੈ?☬ਉੱਤਰ: ਜੈਸੇ ਕਾਸਟ ਕੋ ਭਸਮ ਹੋਤੇ ਦੇਰੀ ਹੈ ਤਿਸ ਕੀ ਅਪੇਖ੍ਯਾ ਕਰ ਘਾਸ ਬਹੁਤ ਹੀ ਜਲਦੀ ਮਾਟੀ ਰੂਪ ਹੋ ਜਾਤਾ ਹੈ। ਸਰੀਰ ਕੇ ਸੀਘ੍ਰ ਹੀ ਨਸ੍ਟ ਹੋਨੇ ਪਰ ਘਾਸ ਕੀ ਟਾਟੀ ਕਾ ਦ੍ਰਿਸਟਾਂਤੁ ਹੈ॥੧॥ ਰਹਾਉ ॥
Prof. Sahib Singhਘਾਹ ਸੜ ਜਾਂਦਾ ਹੈ, ਤੇ ਮਿੱਟੀ ਵਿਚ ਰਲ ਜਾਂਦਾ ਹੈ (ਇਹੀ ਹਾਲ ਸਰੀਰ ਦਾ ਹੁੰਦਾ ਹੈ) ॥੧॥ ਰਹਾਉ ॥
SikhNet (Spanish)cuando se quema, no deja nada más que polvo. (1-Pausa)

ਭਾਈ ਬੰਧ; ਕੁਟੰਬ ਸਹੇਰਾ ॥

bhaaee bandh; kuttanb saheraa |

Sant Singh KhalsaEven relatives, family and friends begin to say,
Manmohan SinghHis relations, family and friends, begin to say,
Manmohan Singh (Punjabi)ਉਸ ਦੇ ਸਨਬੰਧੀ, ਵਹੁਟੀ ਅਤੇ ਮਿੱਤਰ, ਕਹਿਣ ਲੱਗ ਜਾਂਦੇ ਹਨ,
Fareedkot Teekaਭਾਈ ਸਕੇ ਔਰ ਜੋ (ਬੰਧ) ਸੰਬੰਧੀ ਔਰ ਜੋ ਕੁਟੰਬ ਕੇ ਲੋਗ ਤਥਾ ਜੋ (ਸਹੇਰਾ) ਮਿਤ੍ਰ ਥੇ॥
Prof. Sahib Singh(ਜਦੋਂ ਮਨੁੱਖ ਮਰ ਜਾਂਦਾ ਹੈ ਤਾਂ) ਰਿਸ਼ਤੇਦਾਰ, ਪਰਵਾਰ, ਸੱਜਣ ਸਾਥੀ-

ਪਦ ਅਰਥ ਭਾਈ ਬੰਧ = ਰਿਸ਼ਤੇਦਾਰ। ਸਹੇਰਾ = ਸਾਥੀ, ਯਾਰ ਮਿੱਤ੍ਰ।

SikhNet (Spanish)Todos tus parientes, tu familia y tus amigos te abandonan al final y gritan:

ਓਇ ਭੀ ਲਾਗੇ; ਕਾਢੁ ਸਵੇਰਾ ॥੨॥

oe bhee laage; kaadt saveraa |2|

Sant Singh Khalsa"Take his body out, immediately!" ||2||
Manmohan SinghTake him out quickly.
Manmohan Singh (Punjabi)ਇਸ ਨੂੰ ਛੇਤੀ ਬਾਹਰ ਲੈ ਜਾਓ।
Fareedkot Teekaਓਇ ਭੀ ਕਹਨੇ ਲਾਗੇ (ਕਾਢੁ ਸਵੇਰਾ) ਮੁਰਦੇ ਕੋ ਘਰ ਤੇ ਕਾਢੋ ਸੀਘ੍ਰਤਾ ਕਰੋ ਅਬ ਵਖਤ ਹੈ॥
Prof. Sahib Singhਇਹ ਸਾਰੇ ਹੀ ਆਖਣ ਲੱਗ ਪੈਂਦੇ ਹਨ ਕਿ ਇਸ ਨੂੰ ਹੁਣ ਛੇਤੀ ਬਾਹਰ ਕੱਢੋ ॥੨॥

ਪਦ ਅਰਥ ਲਾਗੇ = ਕਹਿਣ ਲੱਗ ਪੈਂਦੇ ਹਨ। ਸਵੇਰਾ = ਸੁਵਖਤੇ, ਛੇਤੀ ॥੨॥

SikhNet (Spanish)llévenselo de aquí tan pronto como sea posible. (2)

ਘਰ ਕੀ ਨਾਰਿ; ਉਰਹਿ ਤਨ ਲਾਗੀ ॥

ghar kee naar; ureh tan laagee |

Sant Singh KhalsaAnd the wife of his house, who was so attached to his body and heart,
Manmohan SinghThe wife of his house, who used to remain clasped to his body and heart,
Manmohan Singh (Punjabi)ਉਸ ਦੇ ਗ੍ਰਿਹ ਦੀ ਵਹੁਟੀ ਜੋ ਉਸ ਦੇ ਸਰੀਰ ਤੇ ਦਿਲ ਨਾਲ ਲੱਗੀ ਰਹਿੰਦੀ ਸੀ,
Fareedkot Teekaਘਰ ਕੀ ਜੋ ਇਸਤ੍ਰੀ ਰਿਦੇ ਸਾਥ ਲਗੀ ਰਹਿਤੀ ਥੀ॥
Prof. Sahib Singhਆਪਣੀ ਵਹੁਟੀ (ਭੀ) ਜੋ ਸਦਾ (ਮਨੁੱਖ) ਦੇ ਨਾਲ ਲੱਗੀ ਰਹਿੰਦੀ ਸੀ,

ਪਦ ਅਰਥ ਘਰ ਕੀ ਨਾਰਿ = ਆਪਣੀ ਵਹੁਟੀ। ਉਰਹਿ = ਛਾਤੀ ਨਾਲ।

SikhNet (Spanish)Tu esposa que hoy permanece todo el tiempo abrazada a ti,

ਉਹ ਤਉ; ਭੂਤੁ ਭੂਤੁ ਕਰਿ ਭਾਗੀ ॥੩॥

auh tau; bhoot bhoot kar bhaagee |3|

Sant Singh Khalsaruns away, crying out, "Ghost! Ghost!" ||3||
Manmohan Singhshe cries out "Ghost, Ghost" and runs away from him.
Manmohan Singh (Punjabi)ਉਹ ਤਾਂ "ਪ੍ਰੇਤ ਪ੍ਰੇਤ" ਪੁਕਾਰਦੀ ਹੋਈ ਉਸ ਕੋਲੋਂ ਦੂਰ ਭੱਜ ਜਾਂਦੀ ਹੈ।
Fareedkot Teekaਵਹ ਤੌ ਭੂਤ ਭੂਤ ਕਹ ਕਰ ਭਾਗ ਗਈ, ਭਾਵ ਉਸੀ ਪਤੀ ਪਾਸ ਏਕਲੀ ਰਾਤ੍ਰ ਭਰ ਭੀ ਨ ਰਹਿ ਸਕੀ, ਕਹਿਤੀ ਹੈ ਮੇਰੇ ਕੋ ਭੈ ਆਵਤਾ ਹੈ॥੩॥
Prof. Sahib Singhਇਹ ਆਖ ਕੇ ਪਰੇ ਹਟ ਜਾਂਦੀ ਹੈ ਇਹ ਤਾਂ ਹੁਣ ਮਰ ਗਿਆ ਹੈ, ਮਰ ਗਿਆ ॥੩॥

ਪਦ ਅਰਥ ਭੂਤੁ = ਗੁਜ਼ਰ ਗਿਆ ਹੈ, ਮਰ ਗਿਆ ਹੈ। ਭਾਗੀ = ਪਰੇ ਹਟ ਜਾਂਦੀ ਹੈ ॥੩॥

SikhNet (Spanish)huirá de ti cuando te vea hecho un cadáver.(3)

ਕਹਿ ਰਵਿਦਾਸ; ਸਭੈ ਜਗੁ ਲੂਟਿਆ ॥

keh ravidaas; sabhai jag loottiaa |

Sant Singh KhalsaSays Ravi Daas, the whole world has been plundered,
Manmohan SinghSays Ravidas, death has plundered the whole world,
Manmohan Singh (Punjabi)ਰਵਿਦਾਸ ਜੀ ਆਖਦੇ ਹਨ, ਮੌਤ ਨੇ ਸਾਰੇ ਜਹਾਨ ਨੂੰ ਲੁੱਟ ਲਿਆ ਹੈ,
Fareedkot Teekaਰਵਿਦਾਸ ਜੀ ਕਹਤੇ ਹੈਂ: ਸਭ ਜਗਤ ਸਬੰਧੀ ਵਾ ਬਿਕਾਰੋਂ ਰੂਪੀ ਲੁਟੇਰਿਓਂ ਨੇ ਲੂਟਿਆ ਹੈ॥
Prof. Sahib Singhਰਵਿਦਾਸ ਆਖਦਾ ਹੈ-ਸਾਰਾ ਜਗਤ ਹੀ (ਸਰੀਰ ਨੂੰ, ਜਾਇਦਾਦ ਨੂੰ, ਸੰਬੰਧੀਆਂ ਨੂੰ ਆਪਣਾ ਸਮਝ ਕੇ) ਠੱਗਿਆ ਜਾ ਰਿਹਾ ਹੈ,

ਪਦ ਅਰਥ ਕਹਿ = ਕਹੇ, ਆਖਦਾ ਹੈ। ਲੂਟਿਆ = ਠੱਗਿਆ ਜਾ ਰਿਹਾ ਹੈ।

SikhNet (Spanish)Dice Ravidas, el mundo entero está siendo saqueado por la muerte,

ਹਮ ਤਉ; ਏਕ ਰਾਮੁ ਕਹਿ ਛੂਟਿਆ ॥੪॥੩॥

ham tau; ek raam keh chhoottiaa |4|3|

Sant Singh Khalsabut I have escaped, chanting the Name of the One Lord. ||4||3||
Manmohan Singhbut I have escaped by uttering the Name of the One Lord.
Manmohan Singh (Punjabi)ਪ੍ਰੰਤੂ ਮੈਂ ਇਕ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਬਚ ਗਿਆ ਹਾਂ।
Fareedkot Teekaਮੈਂ ਤੋ ਏਕ ਰਾਮ ਨਾਮ ਕਹਕੇ ਛੂਟਿਆ ਹੂੰ॥੪॥੩॥
Prof. Sahib Singhਪਰ ਮੈਂ ਇਕ ਪਰਮਾਤਮਾ ਦਾ ਨਾਮ ਸਿਮਰ ਕੇ (ਇਸ ਠੱਗੀ ਤੋਂ) ਬਚਿਆ ਹਾਂ ॥੪॥੩॥

ਪਦ ਅਰਥ ਤਉ = ਤਾਂ ॥੪॥੩॥

* ਸ਼ਬਦ ਦਾ ਭਾਵ: ਇਥੇ ਚੰਦ-ਰੋਜ਼ਾ ਟਿਕਾਣਾ ਹੈ। ਅਸਲ ਸਾਥੀ ਪਰਮਾਤਮਾ ਹੀ ਹੈ।

SikhNet (Spanish)pero yo estoy emancipado, pues vivo en mi Dios.(4-3)
Answers quote the Granth verbatim with Ang citations. AI commentary is not Gurbani and not a religious ruling.