ਰਾਮਕਲੀ ਮਹਲਾ ੯ ॥
raamakalee mahalaa 9 |
Sant Singh KhalsaRaamkalee, Ninth Mehl:
Manmohan SinghRamkali 9th Guru.
Manmohan Singh (Punjabi)ਰਾਮਕਲੀ ਨੌਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Teg Bajadur, Noveno Canal Divino.
ਪ੍ਰਾਨੀ; ਨਾਰਾਇਨ ਸੁਧਿ ਲੇਹਿ ॥
praanee; naaraaein sudh lehi |
Sant Singh KhalsaO mortal, focus your thoughts on the Lord.
Manmohan SinghO mortal, think thou of Pervading God.
Manmohan Singh (Punjabi)ਹੇ ਫਾਨੀ ਬੰਦੇ! ਤੂੰ ਵਿਆਪਕ ਵਾਹਿਗੁਰੂ ਦਾ ਧਿਆਨ ਧਾਰ।
Fareedkot Teekaਹੇ ਪ੍ਰਾਨੀ! ਤੂੰ ਨਾਰਾਇਣ ਕੀ ਸੁਧ ਲੈ, ਭਾਵ ਯਾਦ ਕਰੁ॥
Prof. Sahib Singhਪਰਮਾਤਮਾ ਦੀ ਯਾਦ ਹਿਰਦੇ ਵਿਚ ਵਸਾਈ ਰੱਖ।ਪਦ ਅਰਥ ਪ੍ਰਾਨੀ = ਹੇ ਪ੍ਰਾਣੀ! ਹੇ ਜੀਵ! ਨਾਰਾਇਨ ਸੁਧਿ = ਪਰਮਾਤਮਾ ਦੀ ਯਾਦ। ਲੇਹਿ = (ਹਿਰਦੇ ਵਿਚ) ਟਿਕਾਈ ਰੱਖ।
SikhNet (Spanish)Oh hombre, despierta en Dios,
ਛਿਨੁ ਛਿਨੁ ਅਉਧ ਘਟੈ ਨਿਸਿ ਬਾਸੁਰ; ਬ੍ਰਿਥਾ ਜਾਤੁ ਹੈ ਦੇਹ ॥੧॥ ਰਹਾਉ ॥
chhin chhin aaudh ghattai nis baasur; brithaa jaat hai deh |1| rahaau |
Sant Singh KhalsaMoment by moment, your life is running out; night and day, your body is passing away in vain. ||1||Pause||
Manmohan SinghEvery moment, night and day thy age is decreasing and thy body (life) passes in vain. Pause.
Manmohan Singh (Punjabi)ਹਰ ਮੁਹਤ, ਰੈਣ ਅਤੇ ਦਿਹੁੰ ਤੇਰੀ ਉਮਰ ਘਟਦੀ ਜਾ ਰਹੀ ਹੈ ਅਤੇ ਤੇਰਾ ਜੀਵਨ ਵਿਅਰਥ ਬੀਤ ਰਿਹਾ ਹੈ। ਠਹਿਰਾਓ।
Fareedkot Teekaਕਿਉਂਕਿ ਪਲ ਪਲ ਮੇਂ ਅਵਸਥਾ ਰਾਤ ਦਿਨ ਘਟਤੀ ਜਾਤੀ ਹੈ ਔ ਐਸਾ ਮਨੁਖ ਸਰੀਰ ਜੋ ਦੇਵਤਿਆਂ ਕੋ ਭੀ ਦੁਰਲਭ ਹੈ, ਸੋ ਬਿਅਰਥ ਜਾਤਾ ਹੈ॥੧॥ ਰਹਾਉ ॥
Prof. Sahib Singh(ਪ੍ਰਭੂ ਦੀ ਯਾਦ ਤੋਂ ਬਿਨਾ ਤੇਰਾ ਮਨੁੱਖਾ) ਸਰੀਰ ਵਿਅਰਥ ਜਾ ਰਿਹਾ ਹੈ। ਦਿਨੇ ਰਾਤ ਇਕ ਇਕ ਛਿਨ ਕਰ ਕੇ ਤੇਰੀ ਉਮਰ ਘਟਦੀ ਜਾ ਰਹੀ ਹੈ ॥੧॥ ਰਹਾਉ ॥ਪਦ ਅਰਥ ਛਿਨੁ ਛਿਨੁ = ਇਕ ਇਕ ਛਿਨ ਕਰ ਕੇ। ਅਉਧ = ਉਮਰ। ਨਿਸਿ = ਰਾਤ। ਬਾਸੁਰ = ਦਿਨ। ਬ੍ਰਿਥਾ = ਵਿਅਰਥ। ਦੇਹ = ਸਰੀਰ ॥੧॥ ਰਹਾਉ ॥
SikhNet (Spanish)pues tus años se acaban a cada momento y tu vida pasa en vano.(1-Pausa)
ਤਰਨਾਪੋ ਬਿਖਿਅਨ ਸਿਉ ਖੋਇਓ; ਬਾਲਪਨੁ ਅਗਿਆਨਾ ॥
taranaapo bikhian siau khoeo; baalapan agiaanaa |
Sant Singh KhalsaYou have wasted your youth in corrupt pleasures, and your childhood in ignorance.
Manmohan SinghThou hast wasted away the youth in sensual pleasures and thy childhood in ignorance,
Manmohan Singh (Punjabi)ਤੂੰ ਆਪਣੀ ਜੁਆਨੀ ਵਿਸ਼ੇ ਵਿਕਾਰਾਂ ਅੰਦਰ ਗਵਾ ਲਈ ਹੈ ਅਤੇ ਆਪਣਾ ਬਚਪਨ ਬੇਸਮਝੀ ਵਿੱਚ।
Fareedkot Teekaਬਾਲਪਨ ਤੋ ਅਗ੍ਯਾਤ ਮੇਂ ਗਿਆ ਹੀ ਥਾ, ਪਰੰਤੂ ਜਵਾਨੀ ਕਾ ਵਕਤ ਭੀ ਬਿਸ੍ਯੋਂ ਮੇਂ ਖੋਇ ਦੀਆ ਹੈ॥
Prof. Sahib Singh(ਜੀਵ ਭੀ ਅਜਬ ਮੰਦਭਾਗੀ ਹੈ ਕਿ ਇਸ ਨੇ) ਜਵਾਨੀ (ਦੀ ਉਮਰ) ਵਿਸ਼ੇ-ਵਿਕਾਰਾਂ ਵਿਚ ਗਵਾ ਲਈ, ਬਾਲ-ਉਮਰ ਅੰਞਾਣ-ਪੁਣੇ ਵਿਚ (ਗਵਾ ਲਈ।ਪਦ ਅਰਥ ਤਰਨਾਪੋ = {ਤਰੁਣ = ਜੁਆਨ} ਜਵਾਨੀ। ਬਿਖਿਅਨ ਸਿਉ = ਵਿਸ਼ਿਆਂ ਨਾਲ। ਖੋਇਓ = ਤੂੰ ਗਵਾ ਲਿਆ। ਬਾਲਪਨੁ = ਬਾਲ-ਉਮਰ। ਅਗਿਆਨਾ = ਅੰਞਾਣਪੁਣਾ।
SikhNet (Spanish)Uno desperdicia su juventud en el vicio, en la ansiedad de la adolescencia y en la ignorancia;
ਬਿਰਧਿ ਭਇਓ ਅਜਹੂ ਨਹੀ. ਸਮਝੈ; ਕਉਨ ਕੁਮਤਿ ਉਰਝਾਨਾ ॥੧॥
biradh bheo ajahoo nahee. samajhai; kaun kumat urajhaanaa |1|
Sant Singh KhalsaYou have grown old, and even now, you do not understand, the evil-mindedness in which you are entangled. ||1||
Manmohan SinghThou hast grown old and even now thou knowest not in what evil understanding thou art entangled.
Manmohan Singh (Punjabi)ਤੂੰ ਬੁੱਢਾ ਹੋ ਗਿਆ ਹੈਂ ਅਤੇ ਅਜੇ ਭੀ ਤੂੰ ਨਹੀਂ ਜਾਣਦਾ ਕਿ ਤੂੰ ਕਿਹੜੀ ਖੋਟੀ ਸਮਝ ਅੰਦਰ ਫਾਥਾ ਹੋਇਆ ਹੈਂ।
Fareedkot Teekaਬੁਢਾ ਭੀ ਹੂਆ ਅਜੇ ਭੀ ਨਹੀਂ ਸਮਝਤਾ ਹੈ। ਤੂੰ ਕੌਨ ਸੀ ਖੋਟੀ (ਮਤਿ) ਸਿਖਿਆ ਮੇਂ ਫਸਿਆ ਹੈਂ॥੧॥
Prof. Sahib Singhਹੁਣ) ਬੁੱਢਾ ਹੋ ਗਿਆ ਹੈ, ਪਰ ਅਜੇ ਭੀ ਨਹੀਂ ਸਮਝਦਾ। (ਪਤਾ ਨਹੀਂ ਇਹ) ਕਿਸ ਖੋਟੀ ਮੱਤ ਵਿਚ ਫਸਿਆ ਪਿਆ ਹੈ ॥੧॥ਪਦ ਅਰਥ ਬਿਰਧਿ = ਬੁੱਢਾ। ਅਜਹੂ = ਅਜੇ ਭੀ। ਕਉਨ ਕੁਮਤਿ = ਕਿਹੜੀ ਖੋਟੀ ਮੱਤ ਵਿਚ? ਉਰਝਾਨਾ = ਉਲਝਿਆ ਪਿਆ ਹੈਂ ॥੧॥
SikhNet (Spanish)en la vejez, tampoco logra el conocimiento, oh, ¿por qué se deja uno llevar por la maldad?(1)
ਮਾਨਸ ਜਨਮੁ ਦੀਓ ਜਿਹ ਠਾਕੁਰਿ; ਸੋ ਤੈ ਕਿਉ ਬਿਸਰਾਇਓ ॥
maanas janam deeo jih tthaakur; so tai kiau bisaraaeo |
Sant Singh KhalsaWhy have you forgotten your Lord and Master, who blessed you with this human life?
Manmohan SinghThe Lord, who has blessed thee with human life; why hast thou forgotten Him?
Manmohan Singh (Punjabi)ਜਿਸ ਸੁਆਮੀ ਨੇ ਤੈਨੂੰ ਮਨੁੱਖੀ ਜੀਵਨ ਬਖਸ਼ਿਆ ਹੈ, ਤੂੰ ਉਸ ਨੂੰ ਕਿਉਂ ਭੁਲਾਇਆ ਹੈ?
Fareedkot Teekaਜਿਸ ਠਾਕੁਰ ਜੀ ਨੇ ਤੇਰੇ ਕੋ ਮਾਨੁਖ ਜਨਮ ਅਮੋਲਕ ਦੀਆ ਹੈ, ਹੇ ਮੂਢ! ਸੋ ਤੈਨੇ ਕਿਉਂ ਭੁਲਾਇਆ ਹੈ॥
Prof. Sahib Singhਹੇ ਪ੍ਰਾਣੀ! ਜਿਸ ਠਾਕੁਰ-ਪ੍ਰਭੂ ਨੇ (ਤੈਨੂੰ) ਮਨੁੱਖਾ ਜਨਮ ਦਿੱਤਾ ਹੋਇਆ ਹੈ, ਤੂੰ ਉਸ ਨੂੰ ਕਿਉਂ ਭੁਲਾ ਰਿਹਾ ਹੈਂ?ਪਦ ਅਰਥ ਮਾਨਸ ਜਨਮੁ = ਮਨੁੱਖਾ ਜਨਮ। ਜਿਹ ਠਾਕੁਰਿ = ਜਿਸ ਠਾਕੁਰ ਨੇ। ਤੈ = ਤੂੰ (ਹੇ ਪ੍ਰਾਣੀ!)।
SikhNet (Spanish)¿Por qué has olvidado a tu Señor y Maestro, Quien te bendijo con la forma humana?
ਮੁਕਤੁ ਹੋਤ ਨਰ. ਜਾ ਕੈ ਸਿਮਰੈ; ਨਿਮਖ ਨ ਤਾ ਕਉ ਗਾਇਓ ॥੨॥
mukat hot nar. jaa kai simarai; nimakh na taa kau gaaeo |2|
Sant Singh KhalsaRemembering Him in meditation, one is liberated. And yet, you do not sing His Praises, even for an instant. ||2||
Manmohan SinghBy remembering whom man is emancipated, His praise thou singest not even for a moment.
Manmohan Singh (Punjabi)ਜਿਸ ਦਾ ਆਰਾਧਨ ਕਰਨ ਦੁਆਰਾ ਬੰਦਾ ਮੁਕਤ ਹੋ ਜਾਂਦਾ ਹੈ, ਉਸ ਦਾ ਜੱਸ ਤੂੰ ਇਕ ਮੁਹਤ ਭਰ ਲਈ ਭੀ ਨਹੀਂ ਕਰਦਾ।
Fareedkot Teekaਜਿਸ ਕੇ ਯਾਦ ਕਰਨੇ ਸੇ ਪੁਰਸ ਮੁਕਤ ਹੋ ਜਾਤਾ ਹੈ। ਹੇ ਭਾਈ! ਤੈਨੇ ਤਿਸ ਕੋ ਨਿਮਖ ਮਾਤ੍ਰ ਭੀ ਨਹੀਂ ਗਾਇਆ॥੨॥
Prof. Sahib Singhਹੇ ਨਰ! ਜਿਸ ਪਰਮਾਤਮਾ ਦਾ ਨਾਮ ਸਿਮਰਨ ਨਾਲ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਹੁੰਦੀ ਹੈ ਤੂੰ ਅੱਖ ਦੇ ਇਕ ਫੋਰ ਲਈ ਭੀ ਉਸ (ਦੀ ਸਿਫ਼ਤ-ਸਾਲਾਹ) ਨੂੰ ਨਹੀਂ ਗਾਂਦਾ ॥੨॥ਪਦ ਅਰਥ ਮੁਕਤੁ = ਮਾਇਆ ਦੇ ਬੰਧਨਾਂ ਤੋਂ ਖ਼ਲਾਸੀ। ਨਰ = ਹੇ ਮਨੁੱਖ! ਜਾ ਕੈ ਸਿਮਰੈ = ਜਿਸ ਦਾ ਸਿਮਰਨ ਕਰਨ ਨਾਲ। ਨਿਮਖ = ਅੱਖ ਝਮਕਣ ਜਿਤਨਾ ਸਮਾ। ਤਾ ਕਉ = ਉਸ (ਪਰਮਾਤਮਾ) ਨੂੰ ॥੨॥
SikhNet (Spanish)Recordándolo en meditación uno es liberado, y aún así no cantas Sus Alabanzas ni siquiera por un instante. (2)
ਮਾਇਆ ਕੋ ਮਦੁ ਕਹਾ ਕਰਤੁ ਹੈ; ਸੰਗਿ. ਨ ਕਾਹੂ ਜਾਈ ॥
maaeaa ko mad kahaa karat hai; sang. na kaahoo jaaee |
Sant Singh KhalsaWhy are you intoxicated with Maya? It will not go along with you.
Manmohan SinghWhy takest thou pride on the worldly wealth? It goes not with anyone.
Manmohan Singh (Punjabi)ਤੂੰ ਸੰਸਾਰੀ ਧਨ-ਦੌਲਤ ਦਾ ਕਿਉਂ ਹੰਕਾਰ ਕਰਦਾ ਹੈਂ? ਇਹ ਕਿਸੇ ਦੇ ਨਾਲ ਭੀ ਨਹੀਂ ਜਾਂਦੀ।
Fareedkot Teekaਮਾਯਾ ਕਾ ਹੰਕਾਰ ਤੂੰ ਕਿਆ ਕਰਤਾ ਹੈਂ, ਸੋ ਕਿਸੇ ਕੇ ਸੰਗ ਨਹੀਂ ਜਾਤੀ॥
Prof. Sahib Singhਹੇ ਪ੍ਰਾਣੀ! ਕਿਉਂ ਮਾਇਆ ਦਾ (ਇਤਨਾ) ਮਾਣ ਤੂੰ ਕਰ ਰਿਹਾ ਹੈਂ? (ਇਹ ਤਾਂ) ਕਿਸੇ ਦੇ ਨਾਲ ਭੀ (ਅਖ਼ੀਰ ਵੇਲੇ) ਨਹੀਂ ਜਾਂਦੀ।ਪਦ ਅਰਥ ਕੋ = ਦਾ। ਮਦੁ = ਨਸ਼ਾ, ਮਾਣ। ਕਹਾ = ਕਿਉਂ? ਕਾਹੂ ਸੰਗਿ = ਕਿਸੇ ਦੇ ਭੀ ਨਾਲ।
SikhNet (Spanish)No alimentes tu orgullo con Maya, pues Maya no irá contigo,
ਨਾਨਕੁ ਕਹਤੁ. ਚੇਤਿ ਚਿੰਤਾਮਨਿ; ਹੋਇ ਹੈ ਅੰਤਿ ਸਹਾਈ ॥੩॥੩॥੮੧॥
naanak kehat. chet chintaaman; hoe hai ant sahaaee |3|3|81|
Sant Singh KhalsaSays Nanak, think of Him, remember Him in your mind. He is the Fulfiller of desires, who will be your help and support in the end. ||3||3||81||
Manmohan SinghSays Nanak, meditate thou on thy Lord, the wish-fulfilling jewel. he shall be thy Helper in the end.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਤੂੰ ਮਨਸ਼ਾ-ਪੂਰਨ ਕਰਨਹਾਰ ਹੀਰੇ, (ਸੁਆਮੀ) ਦਾ ਸਿਮਰਨ ਕਰ। ਅਖਰ ਦੇ ਵੇਲੇ ਉਹ ਤੇਰਾ ਸਹਾਇਕ ਹੋਵੇਗਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਚਿੰਤਾਮਨੀ ਸਰੂਪ ਜੋ ਨਾਰਾਇਣੁ ਹੈ ਤਿਸ ਕੋ ਤੂੰ ਯਾਦ ਕਰਿ, ਸੋ ਅੰਤਕਾਲ ਕੋ ਤੇਰਾ ਸਹਾਈ ਹੋਵੈਗਾ॥੩॥੩॥੮੧॥☬ਸ੍ਰੀ ਗੁਰੂ ਜੀ ਬ੍ਰਿੰਦਾਬਨ ਗੁਵਰਧਨ ਪਰਬਤ ਪਰ ਗਏ। ਤਹਾਂ ਬ੍ਰਿਜਬਾਸੀ ਲੋਕ ਮਿਲਨੇ ਆਏ। ਤਿਨੋਂ ਨੇ ਕਲਯੁਗ ਕਾ ਰੂਪ ਅਰੁ ਥਾਉਂ ਪੂਛਾ, ਤਬ ਗੁਰੂ ਜੀ ਕਹਿਤੇ ਭਏ:
Prof. Sahib Singhਨਾਨਕ ਆਖਦਾ ਹੈ ਕਿ ਪਰਮਾਤਮਾ ਦਾ ਸਿਮਰਨ ਕਰਦਾ ਰਹੁ। ਅੰਤ ਵੇਲੇ ਉਹ ਤੇਰਾ ਮਦਦਗਾਰ ਹੋਵੇਗਾ ॥੩॥੩॥੮੧॥ਪਦ ਅਰਥ ਚੇਤਿ = ਚੇਤੇ ਕਰਦਾ ਰਹੁ, ਸਿਮਰਦਾ ਰਹੁ। ਚਿੰਤਾਮਨਿ = ਪਰਮਾਤਮਾ, (ਉਹ ਮਣੀ ਜੋ ਹਰੇਕ ਚਿਤਵਨੀ ਪੂਰੀ ਕਰ ਦੇਂਦੀ ਹੈ। ਸੁਵਰਗ ਵਿਚ ਮੰਨਿਆ ਗਿਆ ਉੱਤਮ ਪਦਾਰਥ)। ਅੰਤਿ = ਅਖ਼ੀਰਲੇ ਵੇਲੇ। ਹੋਇ ਹੈ = ਹੋਇਗਾ। ਸਹਾਈ = ਮਦਦਗਾਰ ॥੩॥੩॥੮੧॥
* ਅੰਕ ੮੧ ਦਾ ਵੇਰਵਾ: ਗੁਰੂ ਨਾਨਕ ਦੇਵ ਜੀ ਦੇ ਸ਼ਬਦ = ੧੧। ਗੁਰੂ ਅਮਰਦਾਸ ਜੀ ਦਾ ਸ਼ਬਦ = ੧। ਗੁਰੂ ਰਾਮਦਾਸ ਜੀ ਦੇ ਸ਼ਬਦ = ੬ । ਗੁਰੂ ਅਰਜਨ ਸਾਹਿਬ ਦੇ ਸ਼ਬਦ = ੬੦। ਗੁਰੂ ਤੇਗ ਬਹਾਦਰ ਜੀ ਦੇ ਸ਼ਬਦ = ੩। ਜੋੜ = ੮੧।
SikhNet (Spanish)dice Nanak, piensa en Él, recuérdalo en tu mente, Él es quien hace realidad los deseos de tu corazón y es el Único que te acompañará al final.(3-381)