ਰਾਮਕਲੀ ਮਹਲਾ ੧ ਅਸਟਪਦੀਆ ॥
raamakalee mahalaa 1 asattapadeea |
Sant Singh KhalsaRaamkalee, First Mehl, Ashtpadheeyaa:
Manmohan SinghRamkali 1st Guru. Ashatpadies.
Manmohan Singh (Punjabi)ਰਾਮਕਲੀ ਪਹਿਲੀ ਪਾਤਿਸ਼ਾਹੀ। ਅਸ਼ਟਪਦੀਆਂ।
Prof. Sahib Singhਰਾਗ ਰਾਮਕਲੀ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Ramkali, Mejl Guru Nanak, Primer Canal Divino, Ashtapadis.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One True God. By Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਣਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਸੋਈ ਚੰਦੁ ਚੜਹਿ ਸੇ ਤਾਰੇ; ਸੋਈ ਦਿਨੀਅਰੁ ਤਪਤ ਰਹੈ ॥
soee chand charreh se taare; soee dineear tapat rahai |
Sant Singh KhalsaThe same moon rises, and the same stars; the same sun shines in the sky.
Manmohan SinghThe same moon and the same stars rise and the same sun blazes in the sky.
Manmohan Singh (Punjabi)ਉਹੀ ਚੰਦਰਮਾਂ ਅਤੇ ਓਹੀ ਨਛੱਤਰ ਚੜ੍ਹਦੇ ਹਨ ਅਤੇ ਉਹ ਹੀ ਸੂਰਜ ਅਸਮਾਨ ਵਿੱਚ ਚਮਕਦਾ ਹੈ।
Fareedkot Teekaਜੋ ਚੰਦ ਸਤਿਜੁਗ ਤ੍ਰੇਤਾ ਦੁਆਪਰ ਮੇਂ ਚੜਤਾ ਥਾ ਸੋਈ ਅਬ ਕਲਯੁਗਿ ਮੇਂ ਚੜਤਾ ਹੈ ਅਰ ਸੋਈ ਤਾਰੇ ਹੈਂ, ਸੋਈ ਸੂਰਜ ਭੀ ਤਪਤਾ ਅਰਥਾਤ ਪ੍ਰਕਾਸ ਕਰਤਾ ਹੈ॥
Prof. Sahib Singh(ਸਤਜੁਗ ਤ੍ਰੇਤਾ ਦੁਆਪੁਰ ਆਦਿਕ ਸਾਰੇ ਹੀ ਸਮਿਆਂ ਵਿਚ) ਉਹੀ ਚੰਦ੍ਰਮਾ ਚੜ੍ਹਦਾ ਆਇਆ ਹੈ, ਉਹੀ ਤਾਰੇ ਚੜ੍ਹਦੇ ਆ ਰਹੇ ਹਨ, ਉਹੀ ਸੂਰਜ ਚਮਕਦਾ ਆ ਰਿਹਾ ਹੈ,ਪਦ ਅਰਥ ਸੋਈ = ਉਹੀ। ਚੜਹਿ = ਚੜ੍ਹਦੇ ਹਨ। ਦਿਨੀਅਰੁ = {दिनकर} ਸੂਰਜ।
SikhNet (Spanish)La misma luna, las mismas estrellas se levantan época tras época.
ਸਾ ਧਰਤੀ. ਸੋ ਪਉਣੁ ਝੁਲਾਰੇ; ਜੁਗ ਜੀਅ ਖੇਲੇ. ਥਾਵ ਕੈਸੇ ॥੧॥
saa dharatee. so paun jhulaare; jug jeea khele. thaav kaise |1|
Sant Singh KhalsaThe earth is the same, and the same wind blows. The age in which we dwell affects living beings, but not these places. ||1||
Manmohan SinghThe same is the earth and the same wind blows. The age abides within the mortals. How can another place be ascribed to it?
Manmohan Singh (Punjabi)ਉਹ ਹੀ ਜ਼ਮੀਨ ਹੈ ਅਤੇ ਉਹ ਹੀ ਹਵਾ ਵੱਗਦੀ ਹੈ। ਯੁਗ ਪ੍ਰਾਣੀਆਂ ਦੇ ਅੰਦਰ ਵੱਸਦਾ ਹੈ। ਕੋਈ ਹੋਰ ਥਾਂ ਇਸ ਲਈ ਕਿਸ ਤਰ੍ਹਾਂ ਨਿਰੂਪਣ ਕੀਤੀ (ਮਿਥੀ) ਜਾ ਸਕਦੀ ਹੈ?
Fareedkot Teekaਸੋਈ ਧਰਤੀ ਹੈ ਪੁਨਃ ਪੌਨ ਭੀ ਵਹੀ ਝੁਲਾਰੇ ਦੇਤਾ ਹੈ। ਸੋ ਜੀਵ ਹੈਂ ਤਿਨੋਂ ਮੇਂ ਕਲਿਜੁਗ ਖੇਲਤਾ ਹੈ ਔਰ ਥਾਉਂ ਕਲਯੁਗਿ ਕਾ ਕੈਸੇ ਕਹੀਏ, ਭਾਵ ਜੀਵੋਂ ਕੇ ਮਨ ਮੇਂ ਹੀ ਨਿਵਾਸ੍ਹ੍ਹ ਹੈ; ਵਾ ਕਲਜੁਗ ਕੇ ਜੀਵ ਇਸ ਕੇ ਅਨੁਸਾਰ ਖੇਲਤੇ, ਭਾਵ ਚੇਸਟਾ ਕਰਤੇ ਹੈਂ, ਕੈਸੇ ਹੋਰ ਥਾਉਂ ਕਹੀਏ॥੧॥
Prof. Sahib Singhਉਹੀ ਧਰਤੀ ਹੈ ਤੇ ਉਹੀ ਹਵਾ ਝੁਲਦੀ ਆ ਰਹੀ ਹੈ। ਕਲਿਜੁਗ ਦਾ ਪ੍ਰਭਾਵ ਹੀ ਜੀਵਾਂ ਦੇ ਮਨਾਂ ਵਿਚ (ਖੇਡਾਂ) ਖੇਡਦਾ ਹੈ ਕਿਸੇ ਖ਼ਾਸ ਥਾਵਾਂ ਵਿਚ ਨਹੀਂ ਖੇਡ ਸਕਦਾ ॥੧॥ਪਦ ਅਰਥ ਸਾ = ਉਹੀ {ਨੋਟ: ਪੜਨਾਂਵ 'ਸਾ' ਇਸਤ੍ਰੀ ਲਿੰਗ ਹੈ ਅਤੇ 'ਸੋ' ਪੁਲਿੰਗ ਹੈ}। ਝੁਲਾਰੇ = ਝੁਲਦੀ ਹੈ। ਜੁਗ ਜੀਅ ਖੇਲੇ = ਜੁਗ (ਦਾ ਪ੍ਰਭਾਵ) ਜੀਵਾਂ (ਦੇ ਮਨ) ਵਿਚ ਖੇਡ ਰਿਹਾ ਹੈ। ਥਾਵ ਕੈਸੇ = ਥਾਵਾਂ ਉਤੇ ਕਿਵੇਂ (ਖੇਡ ਸਕਦਾ ਹੈ)? ਨੋਟ: ਲਫ਼ਜ਼ 'ਥਾਵ' ਲਫ਼ਜ਼ 'ਥਾਉ' ਤੋਂ ਬਹੁ-ਵਚਨ ਹੈ} ॥੧॥
SikhNet (Spanish)El mismo sol brilla allá arriba, la misma tierra subsiste, el mismo viento sopla; ¿cómo entonces es que el tiempo corrompe a la vida y a la gente? (1)
ਜੀਵਨ ਤਲਬ ਨਿਵਾਰਿ ॥
jeevan talab nivaar |
Sant Singh KhalsaGive up your attachment to life.
Manmohan SinghShed thou thy desire to remain alive.
Manmohan Singh (Punjabi)ਤੂੰ ਜੀਉਂਦੇ ਰਹਿਣ ਦੀ ਆਪਣੀ ਖਾਹਿਸ਼ ਨੂੰ ਤਿਆਗ ਦੇ।
Fareedkot Teekaਹੇ ਭਾਈ! ਜੀਵਨੇ ਕੀ ਜੋ (ਤਲਬ) ਇਛਾ ਤਿਸ ਕੋ ਨਿਵਰਤ ਕਰੋ॥
Prof. Sahib Singh(ਹੇ ਪੰਡਿਤ! ਆਪਣੇ ਮਨ ਵਿਚੋਂ) ਖ਼ੁਦ-ਗ਼ਰਜ਼ੀ ਦੂਰ ਕਰ (ਇਹ ਖ਼ੁਦ-ਗ਼ਰਜ਼ੀ ਕਲਿਜੁਗ ਹੈ।ਪਦ ਅਰਥ ਜੀਵਨ ਤਲਬ = ਜੀਵਨ ਦੀ ਤਲਬ, ਸੁਆਰਥ। ਤਲਬ = ਲੋੜ, ਇੱਛਾ। ਨਿਵਾਰਿ = ਦੂਰ ਕਰ।
SikhNet (Spanish)Quita de ti la ansiedad de estar viviendo a expensas de los demás,
ਹੋਵੈ ਪਰਵਾਣਾ ਕਰਹਿ ਧਿਙਾਣਾ; ਕਲਿ ਲਖਣ ਵੀਚਾਰਿ ॥੧॥ ਰਹਾਉ ॥
hovai paravaanaa kareh dhingaanaa; kal lakhan veechaar |1| rahaau |
Sant Singh KhalsaThose who act like tyrants are accepted and approved - recognize that this is the sign of the Dark Age of Kali Yuga. ||1||Pause||
Manmohan SinghHe who plays the tyrant is approved. Deem this to be the surest sign of the Darkage. Pause.
Manmohan Singh (Punjabi)ਜੋ ਜੁਲਮ ਕਰਦਾ ਹੈ ਉਹ ਪ੍ਰਮਾਣੀਕ ਹੋ ਜਾਂਦਾ ਹੈ। ਇਸ ਨੂੰ ਕਾਲੇ ਯੁਗ ਦੀ ਪੱਕੀ ਨਿਸ਼ਾਨੀ ਜਾਣ। ਠਹਿਰਾਓ।
Fareedkot Teekaਯੁਗ ਕੇ ਐਸੇ ਲਛਨ ਬੀਚਾਰ: ਜੋ ਪੁਰਸ ਜੋਰਾਵਰੀ ਕਰਤੇ ਹੈਂ, ਸੋ ਲੋਕੋਂ ਮੇਂ ਪਰਵਾਣ ਹੋਤਾ ਹੈ॥੧॥ ਰਹਾਉ ॥
Prof. Sahib Singhਇਸ ਖ਼ੁਦ-ਗ਼ਰਜ਼ੀ ਦੇ ਅਸਰ ਹੇਠ ਜਰਵਾਣੇ ਲੋਕ ਕਮਜ਼ੋਰਾਂ ਉਤੇ) ਧੱਕਾ ਕਰਦੇ ਹਨ ਤੇ (ਉਹਨਾਂ ਦੀਆਂ ਨਜ਼ਰਾਂ ਵਿਚ) ਇਹ ਧੱਕਾ ਜਾਇਜ਼ ਸਮਝਿਆ ਜਾਂਦਾ ਹੈ। ਖ਼ੁਦ-ਗ਼ਰਜ਼ੀ ਤੇ ਦੂਜਿਆਂ ਉਤੇ ਧੱਕਾ-ਹੇ ਪੰਡਿਤ! ਇਹਨਾਂ ਨੂੰ) ਕਲਿਜੁਗ ਦੇ ਲੱਛਣ ਸਮਝ ॥੧॥ ਰਹਾਉ ॥ਪਦ ਅਰਥ ਹੋਵੈ ਪਰਵਾਣਾ = (ਨਿਆਂ) ਮੰਨਿਆ ਜਾਂਦਾ ਹੈ। ਧਿਙਾਣਾ = ਜ਼ੋਰ, ਧੱਕਾ, ਜ਼ੁਲਮ। ਲਖਣ = ਲੱਛਣ, ਨਿਸ਼ਾਨੀਆਂ। ਵੀਚਾਰਿ = ਸਮਝ ॥੧॥ ਰਹਾਉ ॥
SikhNet (Spanish)porque el signo más marcado en la Era oscura de Kali Yug es propiciar la tiranía sobre la vida.(1-Pausa)
ਕਿਤੈ ਦੇਸਿ. ਨ ਆਇਆ ਸੁਣੀਐ; ਤੀਰਥ ਪਾਸਿ. ਨ ਬੈਠਾ ॥
kitai des. na aaeaa suneeai; teerath paas. na baitthaa |
Sant Singh KhalsaKali Yuga has not been heard to have come to any country, or to be sitting at any sacred shrine.
Manmohan SinghThe Darkage is not heard visiting any country or sitting at any shrine.
Manmohan Singh (Punjabi)ਕਲਯੁਗ ਕਿਸੇ ਮੁਲਕ ਵਿੱਚ ਆਇਆ ਜਾਂ ਕਿਸੇ ਧਰਮ ਅਸਥਾਨ ਤੇ ਬੈਠਾ ਹੋਇਆ ਸੁਣਿਆਂ ਨਹੀਂ ਜਾਣਾ।
Fareedkot Teekaਕਿਸੇ ਦੇਸ ਮੇਂ ਭੀ ਕਲਯੁਗ ਆਇਆ ਹੂਆ ਨਹੀਂ ਸੁਨੀਤਾ ਕਿ ਅਮਕੇ ਦੇਸ ਮੇਂ ਰਹਿਤਾ ਹੈ ਔ ਕਿਸੇ ਤੀਰਥ ਕੇ ਪਾਸ ਬੈਠਾ ਭੀ ਨਹੀਂ ਸੁਨੀਤਾ॥
Prof. Sahib Singhਕਿਸੇ ਨੇ ਕਦੇ ਨਹੀਂ ਸੁਣਿਆ ਕਿ ਕਲਿਜੁਗ ਕਿਸੇ ਖ਼ਾਸ ਦੇਸ ਵਿਚ ਆਇਆ ਹੋਇਆ ਹੈ, ਕਿਸੇ ਖ਼ਾਸ ਤੀਰਥ ਕੋਲ ਬੈਠਾ ਹੋਇਆ ਹੈ।ਪਦ ਅਰਥ ਕਿਤੈ ਦੇਸਿ = ਕਿਸੇ ਭੀ ਦੇਸ ਵਿਚ।
SikhNet (Spanish)La Era de Kali Yug no se puede distinguir de otra forma;
ਦਾਤਾ ਦਾਨੁ ਕਰੇ. ਤਹ ਨਾਹੀ; ਮਹਲ ਉਸਾਰਿ. ਨ ਬੈਠਾ ॥੨॥
daataa daan kare. teh naahee; mehal usaar. na baitthaa |2|
Sant Singh KhalsaIt is not where the generous person gives to charities, nor seated in the mansion he has built. ||2||
Manmohan SinghIt is not there, where the man of bounty practises charity, nor it is seated in the mansion, built by it.
Manmohan Singh (Punjabi)ਇਹ ਉਥੇ ਨਹੀਂ ਜਿਥੇ ਦਾਨੀ ਪੁਰਸ਼ ਪੁੱਨ ਦਾਨ ਕਰਦਾ ਹੈ, ਨਾਂ ਹੀ ਇਹ ਮੰਦਰ ਬਣਾ ਕੇ ਉਸ ਅੰਦਰ ਬੈਠਾ ਹੈ।
Fareedkot Teekaਜੇ ਕਿਤੇ ਦਾਤਾ ਦਾਨ ਕਰਤਾ ਹੈ ਤਹਾਂ ਭੀ ਨਹੀਂ ਹੈ, ਹੋਰ ਕਿਤੇ ਮਹਲ ਉਸਾਰ ਕੇ ਭੀ ਬੈਠਾ ਹੂਆ ਨਹੀਂ ਹੈ॥੨॥
Prof. Sahib Singhਜਿਥੇ ਕੋਈ ਦਾਨੀ ਦਾਨ ਕਰਦਾ ਹੈ ਉਥੇ ਭੀ ਬੈਠਾ ਹੋਇਆ ਕਿਸੇ ਨਹੀਂ ਸੁਣਿਆ, ਕਿਸੇ ਥਾਂ ਕਲਿਜੁਗ ਮਹਲ ਉਸਾਰ ਕੇ ਨਹੀਂ ਬੈਠ ਰਿਹਾ ॥੨॥ਪਦ ਅਰਥ ਤਹ = ਉਥੇ, ਉਸ ਥਾਂ। ਉਸਾਰਿ = ਉਸਾਰ ਕੇ, ਬਣਾ ਕੇ ॥੨॥
SikhNet (Spanish)no está en un lugar fijo ni tampoco donde vive gente compasiva.(2)
ਜੇ ਕੋ ਸਤੁ ਕਰੇ, ਸੋ ਛੀਜੈ; ਤਪ ਘਰਿ ਤਪੁ, ਨ ਹੋਈ ॥
je ko sat kare, so chheejai; tap ghar tap, na hoee |
Sant Singh KhalsaIf someone practices Truth, he is frustrated; prosperity does not come to the home of the sincere.
Manmohan SinghIf anyone practises truth, he is frustrated and prosperity visits not the home of a penitent.
Manmohan Singh (Punjabi)ਜੇਕਰ ਕੋਈ ਜਣਾ ਸੱਚ ਕਮਾਉਂਦਾ ਹੈ, ਉਹ ਖੱਜਲ ਖੁਆਰ ਹੁੰਦਾ ਹੈ ਅਤੇ ਤਪੱਸਵੀ ਦੇ ਧਾਮ ਅੰਦਰ ਤਪਤੇਜ ਨਹੀਂ ਹੁੰਦਾ।
Fareedkot Teekaਏਹ ਲਛਨ ਦੇਖਨੇ ਮੇਂ ਜਰੂਰ ਆਵਤੇ ਹੈਂ: ਜੋ ਕੋਈ ਸਤ ਬੋਲਣੇ ਦੀ ਪ੍ਰਤਗ੍ਯਾ ਕਰਤਾ ਹੈ ਤਿਸ ਕਾ ਵਹੁ ਪ੍ਰਣ ਨਸ਼ਟ ਹੋ ਜਾਤਾ ਹੈ ਔ ਤਪ ਘਰ ਮੇਂ ਇਸਥਿਤ ਹੂਏ ਪੁਰਸ ਕਾ ਤਪੁ ਭੀ ਪੂਰਾ ਨਹੀਂ ਹੋਤਾ ਹੈ॥
Prof. Sahib Singhਜੇ ਕੋਈ ਮਨੁੱਖ ਆਪਣਾ ਆਚਰਨ ਉੱਚਾ ਬਣਾਂਦਾ ਹੈ ਤਾਂ ਉਹ (ਸਗੋਂ ਲੋਕਾਂ ਦੀਆਂ ਨਜ਼ਰਾਂ ਵਿਚ) ਡਿੱਗਦਾ ਹੈ, ਜੇ ਕੋਈ ਤਪੀ ਹੋਣ ਦਾ ਦਾਹਵਾ ਕਰਦਾ ਹੈ ਤਾਂ ਉਸ ਦੇ ਇੰਦ੍ਰੁੇ ਆਪਣੇ ਵੱਸ ਵਿਚ ਨਹੀਂ ਹਨ,ਪਦ ਅਰਥ ਸਤੁ = ਉੱਚਾ ਆਚਰਨ। ਛੀਜੈ = ਛਿੱਜਦਾ ਹੈ, (ਲੋਕਾਂ ਦੀਆਂ ਨਜ਼ਰਾਂ ਵਿਚ) ਡਿੱਗਦਾ ਹੈ। ਤਪ ਘਰਿ = ਤਪ ਦੇ ਘਰ ਵਿਚ, ਜਿਸ ਦੇ ਘਰ ਵਿਚ ਤਪ ਹੈ, ਤਪਸ੍ਵੀ।
SikhNet (Spanish)Quien practica la Verdad en esta Era, parece perder; las austeridades no dan fruto, el que recita el Nombre del Señor es difamado.
ਜੇ ਕੋ ਨਾਉ ਲਏ. ਬਦਨਾਵੀ; ਕਲਿ ਕੇ ਲਖਣ ਏਈ ॥੩॥
je ko naau le. badanaavee; kal ke lakhan eee |3|
Sant Singh KhalsaIf someone chants the Lord's Name, he is scorned. These are the signs of Kali Yuga. ||3||
Manmohan SinghIf any one utters the Lord's Name, he is disreputed. These are the characteristics of the Darkage.
Manmohan Singh (Punjabi)ਜੇਕਰ ਕੋਈ ਜਣਾ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹੈ, ਉਹ ਬਦਨਾਮ ਹੋ ਜਾਂਦਾ ਹੈ। ਇਹ ਹਨ ਕਲਜੁਗ ਦੀਆਂ ਖਾਸੀਅਤਾਂ।
Fareedkot Teekaਜੋ ਕੋਈ ਨਾਮ ਕੋ ਜਪਤਾ ਹੈ ਤਿਸ ਕੀ ਬਦਨਾਮੀ ਹੋਤੀ ਹੈ, ਭਾਵ ਸੇ ਉਸ ਕੋ ਕਲਿਜੁਗ ਕੋਈ ਬਿਘਨ ਕਰਿ ਦੇਂਦਾ ਹੈ, ਏਹੀ ਕਲਿਯੁਗ ਕੇ ਲਖਣ ਹੈਂ॥੩॥
Prof. Sahib Singhਜੇ ਜੋਈ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਾਂ (ਲੋਕਾਂ ਵਿਚ ਸਗੋਂ ਉਸ ਦੀ) ਬਦਨਾਮੀ ਹੁੰਦੀ ਹੈ। (ਹੇ ਪੰਡਿਤ! ਭੈੜਾ ਆਚਰਨ, ਇੰਦ੍ਰੇ ਵੱਸ ਵਿਚ ਨਾਹ ਹੋਣੇ, ਪ੍ਰਭੂ-ਨਾਮ ਵੱਲੋਂ ਨਫ਼ਰਤ-) ਇਹ ਹਨ ਕਲਿਜੁਗ ਦੇ ਲੱਛਣ ॥੩॥ਪਦ ਅਰਥ ਨਾਉ = ਪਰਮਾਤਮਾ ਦਾ ਨਾਮ। ਏਈ = ਇਹੀ (ਹਨ) ॥੩॥
SikhNet (Spanish)Ésta, en verdad, es la característica de la Era de Kali Yug.(3)
ਜਿਸੁ ਸਿਕਦਾਰੀ. ਤਿਸਹਿ ਖੁਆਰੀ; ਚਾਕਰ ਕੇਹੇ ਡਰਣਾ ॥
jis sikadaaree. tiseh khuaaree; chaakar kehe ddaranaa |
Sant Singh KhalsaWhoever is in charge, is humiliated. Why should the servant be afraid,
Manmohan SinghWhosoever possesses cheiftainship, he suffers humiliation. What has the servant to fear?
Manmohan Singh (Punjabi)ਜਿਸ ਦੇ ਪੱਲੇ ਸਰਦਾਰੀ ਹੈ, ਖੱਚਲ ਖੁਆਰੀ ਭੀ ਉਹ ਉਠਾਉਂਦਾ ਹੈ। ਨੌਕਰ ਨੂੰ ਕਾਹਦਾ ਡਰ ਹੈ?
Fareedkot Teekaਜਿਸ ਕੋ ਸਰਦਾਰੀ ਪ੍ਰਾਪਤ ਹੋਤੀ ਹੈ ਤਿਸ ਕੋ ਖੁਆਰੀ ਭੀ ਹੋਤੀ ਹੈ ਔ ਚਾਕਰੋਂ ਕੋ ਕੋਈ ਡਰੁ ਨਹੀਂ ਹੋਤਾ ਹੈ॥
Prof. Sahib Singh(ਪਰ ਇਹ ਖ਼ੁਦ-ਗ਼ਰਜ਼ੀ ਤੇ ਕਮਜ਼ੋਰਾਂ ਉਤੇ ਧੱਕਾ ਸੁਖੀ ਜੀਵਨ ਦਾ ਰਸਤਾ ਨਹੀਂ) ਜਿਸ ਮਨੁੱਖ ਨੂੰ ਦੂਜਿਆਂ ਉਤੇ ਸਰਦਾਰੀ ਮਿਲਦੀ ਹੈ (ਤੇ ਉਹ ਕਮਜ਼ੋਰਾਂ ਉਤੇ ਧੱਕਾ ਕਰਦਾ ਹੈ) ਉਸ ਦੀ ਹੀ (ਇਸ ਧੱਕੇ-ਜ਼ੁਲਮ ਦੇ ਕਾਰਨ ਆਖ਼ਰ) ਦੁਰਗਤਿ ਹੁੰਦੀ ਹੈ।ਪਦ ਅਰਥ ਸਿਕਦਾਰੀ = ਸਰਦਾਰੀ, ਚੌਧਰ। ਖੁਆਰੀ = ਜ਼ਿੱਲਤ, ਦੁਰਗਤਿ। ਕੇਹੇ = ਕਾਹਦੇ ਵਾਸਤੇ?
SikhNet (Spanish)Quien sea que esté a cargo será humillado. ¿Por qué el sirviente debería vivir en el temor
ਜਾ ਸਿਕਦਾਰੈ ਪਵੈ ਜੰਜੀਰੀ; ਤਾ ਚਾਕਰ ਹਥਹੁ ਮਰਣਾ ॥੪॥
jaa sikadaarai pavai janjeeree; taa chaakar hathahu maranaa |4|
Sant Singh Khalsawhen the master is put in chains? He dies at the hands of his servant. ||4||
Manmohan SinghWhen the chief is chained, then he dies at the hands of the servant.
Manmohan Singh (Punjabi)ਜਦ ਸਰਦਾਰ ਨੂੰ ਬੇੜੀਆਂ ਪੈਦੀਆਂ ਹਨ ਤਦ ਨੌਕਰ ਦੇ ਹੱਥੋਂ ਉਸ ਦੀ ਮੌਤ ਹੁੰਦੀ ਹੈ।
Fareedkot Teekaਜਬ ਸਰਦਾਰ ਕੋ ਜੰਜੀਰ ਪੜਤੇ ਹੈਂ, ਭਾਵ ਜਬ ਪਾਤਸਾਹਿ ਕੈਦ ਕਰਤੇ ਹੈਂ ਤਬ ਚਾਕਰੋਂ ਕੇ ਹਾਥੋਂ ਸੇ ਤਿਨ ਕਾ ਮਰਨਾ ਹੋਤਾ ਹੈ॥੪॥
Prof. Sahib Singhਨੌਕਰਾਂ ਨੂੰ (ਉਸ ਦੁਰਗਤਿ ਤੋਂ ਕੋਈ) ਖ਼ਤਰਾ ਨਹੀਂ ਹੁੰਦਾ, ਜਦੋਂ ਉਸ ਸਰਦਾਰ ਦੇ ਗਲ ਵਿਚ ਫਾਹਾ ਪੈਂਦਾ ਹੈ, ਤਾਂ ਉਹ ਉਹਨਾਂ ਨੌਕਰਾਂ ਦੇ ਹੱਥੋਂ ਹੀ ਮਰਦਾ ਹੈ ॥੪॥ਪਦ ਅਰਥ ਸਿਕਦਾਰੈ = ਸਿਕਦਾਰ ਨੂੰ ॥੪॥
SikhNet (Spanish)cuando el Maestro es encadenado? Él es traicionado a manos de su sirviente.(4)