ਰਾਮਕਲੀ ਮਹਲਾ ੯ ॥
raamakalee mahalaa 9 |
Sant Singh KhalsaRaamkalee, Ninth Mehl:
Manmohan SinghRamkali 9th Guru.
Manmohan Singh (Punjabi)ਰਾਮਕਲੀ ਨੌਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Teg Bajadur, Noveno Canal Divino.
ਸਾਧੋ; ਕਉਨ ਜੁਗਤਿ ਅਬ ਕੀਜੈ ॥
saadho; kaun jugat ab keejai |
Sant Singh KhalsaHoly people: what way should I now adopt,
Manmohan SinghO saints, what way should I now adopt,
Manmohan Singh (Punjabi)ਹੇ ਸੰਤੋ! ਮੈਂ ਹੁਣ ਕਿਹੜਾ ਤਰੀਕਾ ਇਖਤਿਆਰ ਕਰਾਂ,
Fareedkot Teekaਹੇ ਸੰਤੋ! ਅਬ ਕੌਨ ਦ੍ਰਿਸਟਾਂਤ ਕਰ ਬੀਚਾਰਨ ਕਰੀਏ॥
Prof. Sahib Singhਹੇ ਸੰਤ ਜਨੋ! ਹੁਣ (ਇਸ ਮਨੁੱਖਾ ਜਨਮ ਵਿਚ ਉਹ) ਕਿਹੜੀ ਵਿਓਂਤ ਕੀਤੀ ਜਾਏ,ਪਦ ਅਰਥ ਸਾਧੋ = ਹੇ ਸੰਤ ਜਨੋ! ਕਉਨ ਜੁਗਤਿ = ਕਿਹੜੀ ਵਿਓਂਤ? ਕੀਜੈ = ਕਰਨੀ ਚਾਹੀਦੀ ਹੈ।
SikhNet (Spanish)Oh Santos,
ਜਾ ਤੇ ਦੁਰਮਤਿ ਸਗਲ ਬਿਨਾਸੈ; ਰਾਮ ਭਗਤਿ ਮਨੁ ਭੀਜੈ ॥੧॥ ਰਹਾਉ ॥
jaa te duramat sagal binaasai; raam bhagat man bheejai |1| rahaau |
Sant Singh Khalsaby which all evil-mindedness may be dispelled, and the mind may vibrate in devotional worship to the Lord? ||1||Pause||
Manmohan Singhby which all evil thoughts may be dispelled and mind be strapped in the Lord's meditation. Pause.
Manmohan Singh (Punjabi)ਜਿਸ ਦੁਆਰਾ ਸਮੂਹ ਮੰਦੇ ਖਿਆਲ ਦੂਰ ਹੋ ਜਾਣ ਅਤੇ ਹਿਰਦਾ ਸੁਆਮੀ ਦੇ ਸਿਮਰਨ ਵਿੱਚ ਗੱਚ ਹੋ ਜਾਵੇ। ਠਹਿਰਾਓ।
Fareedkot Teekaਜਿਸ ਜੁਗਤੀ ਸੇ ਖੋਟੀ ਮਤੀ ਜੋ ਵਿਸ਼੍ਯੋਂ ਮੇਂ ਹਿਤ ਕਰਨੇਹਾਰੀ ਹੈ ਸਾਰੀ ਹੀ (ਬਿਨਾਸੈ) ਨਸ਼ਟ ਹੋਵੈ ਔਰ ਰਾਮ ਕੀ ਭਗਤੀ ਮੇਂ ਮਨ ਹਮਾਰਾ (ਭੀਜੈ) ਤਤਪਰ ਹੋਵੈ॥੧॥ ਰਹਾਉ ॥
Prof. Sahib Singhਜਿਸ ਦੇ ਕਰਨ ਨਾਲ (ਮਨੁੱਖ ਦੇ ਅੰਦਰੋਂ) ਸਾਰੀ ਖੋਟੀ ਮੱਤ ਨਾਸ ਹੋ ਜਾਏ, ਅਤੇ (ਮਨੁੱਖ ਦਾ) ਮਨ ਪਰਮਾਤਮਾ ਦੀ ਭਗਤੀ ਵਿਚ ਰਚ-ਮਿਚ ਜਾਏ? ॥੧॥ ਰਹਾਉ ॥ਪਦ ਅਰਥ ਜਾ ਤੇ = ਜਿਸ (ਵਿਓਂਤ) ਨਾਲ। ਦੁਰਮਤਿ ਸਗਲ = ਸਾਰੀ ਖੋਟੀ ਮੱਤ। ਭੀਜੈ = ਭਿੱਜ ਜਾਏ ॥੧॥ ਰਹਾਉ ॥
SikhNet (Spanish)¿qué sendero podría tomar para suprimir mi maldad y hacer que mi mente se una al Amor de Dios?(1-Pausa)
ਮਨੁ ਮਾਇਆ ਮਹਿ ਉਰਝਿ ਰਹਿਓ ਹੈ; ਬੂਝੈ ਨਹ. ਕਛੁ ਗਿਆਨਾ ॥
man maaeaa meh urajh rahio hai; boojhai neh. kachh giaanaa |
Sant Singh KhalsaMy mind is entangled in Maya; it knows nothing at all of spiritual wisdom.
Manmohan SinghMy mind is entangled in mammon and knows not-any thing of Divine knowledge.
Manmohan Singh (Punjabi)ਮੇਰਾ ਮਨ ਮਾਇਆ ਮੋਹ ਅੰਦਰ ਉਲਝਿਆ ਹੋਇਆ ਹੈ ਅਤੇ ਬ੍ਰਹਿਮ ਵੀਚਾਰ ਨੂੰ ਉਕਾ ਹੀ ਨਹੀਂ ਜਾਣਦਾ।
Fareedkot Teekaਹੇ ਸੰਤੋ! ਮਨ ਤੌ ਹਮਾਰਾ ਮਾਇਆ ਮੇਂ ਫਸ ਰਹਿਆ ਹੈ। ਸਾਸਤ੍ਰੋਂ ਵਾ ਗੁਰੋਂ ਦੁਆਰੇ ਇਹ (ਕਛੁ) ਥੋੜਾ ਭੀ ਪਰਮੇਸ੍ਵਰ ਕਾ ਜਾਨਣਾ ਨਹੀਂ ਕਰਤਾ ਹੈ॥
Prof. Sahib Singhਹੇ ਸੰਤ ਜਨੋ! (ਆਮ ਤੌਰ ਤੇ ਮਨੁੱਖ ਦਾ) ਮਨ ਮਾਇਆ (ਦੇ ਮੋਹ) ਵਿਚ ਉਲਝਿਆ ਰਹਿੰਦਾ ਹੈ, ਮਨੁੱਖ ਰਤਾ ਭਰ ਭੀ ਸਿਆਣਪ ਦੀ ਇਹ ਗੱਲ ਨਹੀਂ ਵਿਚਾਰਦਾ,ਪਦ ਅਰਥ ਮਹਿ = ਵਿਚ। ਉਰਝਿ ਰਹਿਓ ਹੈ = ਫਸਿਆ ਹੋਇਆ ਹੈ, ਉਲਝਿਆ ਹੋਇਆ ਹੈ। ਗਿਆਨਾ = ਸਿਆਣਪ ਦੀ ਗੱਲ।
SikhNet (Spanish)Vivo envuelto en la Maya y no tengo Sabiduría;
ਕਉਨੁ ਨਾਮੁ. ਜਗੁ ਜਾ ਕੈ ਸਿਮਰੈ; ਪਾਵੈ ਪਦੁ ਨਿਰਬਾਨਾ ॥੧॥
kaun naam. jag jaa kai simarai; paavai pad nirabaanaa |1|
Sant Singh KhalsaWhat is that Name, by which the world, contemplating it, might attain the state of Nirvaanaa? ||1||
Manmohan SinghWhat Name is that in the world, Contemplating which one can obtain the rank of emancipation?
Manmohan Singh (Punjabi)ਇਸ ਸੰਸਾਰ ਅੰਦਰ ਉਹ ਕਿਹੜਾ ਨਾਮ ਹੈ, ਜਿਸ ਦਾ ਆਰਾਧਨ ਕਰਨ ਦੁਆਰਾ, ਇਨਸਾਨ ਕਲਿਆਣ ਦੇ ਮਰਤਬੇ ਨੂੰ ਪਾ ਸਕਦਾ ਹੈ?
Fareedkot Teekaਇਸ ਤੇ ਏਹ ਕਹੀਏ ਵਹੁ ਕੌਨ ਨਾਮੁ ਹੈ ਜਿਸ ਕੇ ਸਿਮਰਨੇ ਕਰਿ ਏਹੁ (ਜਗ) ਜੀਵ ਨਿਰਬਾਣ ਪਦ ਕੋ ਪਾਵੇ॥੧॥☬ਐਸੇ ਜਬ ਬੇਨਤੀ ਕਰੀ:
Prof. Sahib Singhਕਿ ਉਹ ਕਿਹੜਾ ਨਾਮ ਹੈ ਜਿਸ ਦਾ ਸਿਮਰਨ ਕਰਨ ਨਾਲ ਜਗਤ ਵਾਸਨਾ-ਰਹਿਤ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ॥੧॥ਪਦ ਅਰਥ ਕਉਨੁ ਨਾਮੁ = ਉਹ ਕਿਹੜਾ ਨਾਮ ਹੈ? ਜਾ ਕੈ ਸਿਮਰੈ = ਜਿਸ ਦਾ ਸਿਮਰਨ ਕਰਨ ਨਾਲ। ਪਦੁ ਨਿਰਬਾਨ = ਵਾਸਨਾ-ਰਹਿਤ ਦਰਜਾ, ਉਹ ਆਤਮਕ ਦਰਜਾ ਜਿਥੇ ਮਾਇਆ ਦੀ ਵਾਸਨਾ ਪੋਹ ਨਹੀਂ ਸਕਦੀ ॥੧॥
SikhNet (Spanish)por favor, díganme, ¿cómo puede uno habitar en el Nombre y lograr el Estado de Nirvana?(1)
ਭਏ ਦਇਆਲ ਕ੍ਰਿਪਾਲ ਸੰਤ ਜਨ; ਤਬ ਇਹ ਬਾਤ ਬਤਾਈ ॥
bhe deaal kripaal sant jan; tab ih baat bataaee |
Sant Singh KhalsaWhen the Saints became kind and compassionate, they told me this.
Manmohan SinghWhen the holy men became compassionate and kind, then did they tell me this thing:
Manmohan Singh (Punjabi)ਜਦ ਨੇਕ ਪੁਰਸ਼ ਮਇਆਵਾਨ ਅਤੇ ਮਿਹਰਬਾਨ ਹੋਏ ਤਦ ਉਹਨਾਂ ਨੇ ਮੈਨੂੰ ਇਹ ਗੱਲ ਦੱਸੀ:
Fareedkot Teekaਦਯਾ ਕੇ ਘਰ ਜੋ ਸੰਤ ਜਨ ਹੈਂ, ਜਬ ਕ੍ਰਿਪਾਲ ਹੂਏ ਤਬ ਤਿਨ੍ਹੋਂ ਨੇ ਏਹੁ ਬਾਤ ਬਤਾਇ ਦਈ ਹੈ॥
Prof. Sahib Singhਜਦੋਂ ਸੰਤ ਜਨ (ਕਿਸੇ ਭਾਗਾਂ ਵਾਲੇ ਉਤੇ) ਦਇਆਵਾਨ ਹੁੰਦੇ ਹਨ ਕਿਰਪਾਲ ਹੁੰਦੇ ਹਨ, ਤਦੋਂ ਉਹ (ਉਸ ਮਨੁੱਖ ਨੂੰ) ਇਹ ਗੱਲ ਦੱਸਦੇ ਹਨ ਕਿ-ਪਦ ਅਰਥ ਦਇਆਲ = ਦਇਆਵਾਨ। ਬਾਤ = ਗੱਲ। ਬਤਾਈ = ਦੱਸੀ।
SikhNet (Spanish)Los Santos, en su Misericordia y Compasión, me enseñaron
ਸਰਬ ਧਰਮ ਮਾਨੋ ਤਿਹ ਕੀਏ; ਜਿਹ ਪ੍ਰਭ ਕੀਰਤਿ ਗਾਈ ॥੨॥
sarab dharam maano tih kee; jih prabh keerat gaaee |2|
Sant Singh KhalsaUnderstand, that whoever sings the Kirtan of God's Praises, has performed all religious rituals. ||2||
Manmohan SinghKnow that whosoever sings the Lord's praise has performed all religious ceremonies.
Manmohan Singh (Punjabi)ਜਾਣ ਲਓ ਕਿ ਜੋ ਸੁਆਮੀ ਦੀ ਸਿਫ਼ਤ ਸਨਾ ਗਾਇਨ ਕਰਦਾ ਹੈ ਉਸ ਨੇ ਸਾਰੇ ਧਾਰਮਕ ਸੰਸਕਾਰ ਕਰ ਲਏ ਹਨ।
Fareedkot Teekaਹੇ ਭਾਈ! ਜਿਸ ਨੇ ਪ੍ਰਭੂ ਕੀ ਕੀਰਤੀ ਗਾਈ ਹੈ, ਤਿਸੀ ਨੇ ਸਰਬ ਧਰਮ ਕਰਿ ਲੀਏ ਹੈਂ, ਇਹ ਤੁਮ ਮਾਨ ਲੇਵੋ॥੨॥
Prof. Sahib Singhਜਿਸ ਮਨੁੱਖ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ, ਇਉਂ ਮਿਥ ਲਵੋ ਕਿ ਉਸ ਨੇ ਸਾਰੇ ਹੀ ਧਾਰਮਿਕ ਕੰਮ ਕਰ ਲਏ ॥੨॥ਪਦ ਅਰਥ ਮਾਨੋ = ਇਹ ਮਿਥ ਲਵੋ ਕਿ। ਤਿਹ = ਉਸ ਮਨੁੱਖ ਨੇ। ਜਿਹ = ਜਿਸ ਮਨੁੱਖ ਨੇ। ਪ੍ਰਭ ਕੀਰਤਿ = ਪ੍ਰਭੂ ਦੀ ਸਿਫ਼ਤ-ਸਾਲਾਹ (ਦਾ ਗੀਤ) ॥੨॥
SikhNet (Spanish)que quien sea que cante la Alabanza del Señor sigue el Verdadero Sendero de la Religión.(2)
ਰਾਮ ਨਾਮੁ. ਨਰੁ ਨਿਸਿ ਬਾਸੁਰ ਮਹਿ; ਨਿਮਖ ਏਕ ਉਰਿ ਧਾਰੈ ॥
raam naam. nar nis baasur meh; nimakh ek ur dhaarai |
Sant Singh KhalsaOne who enshrines the Lord's Name in his heart night and day - even for an instant
Manmohan SinghThe mortal, who, night and day, claps the Lord-Name to his heart even for a trice,
Manmohan Singh (Punjabi)ਜੋ ਪ੍ਰਾਨੀ ਰਾਤ ਦਿਨ ਅੰਦਰ ਇਕ ਛਿਨ ਭਰ ਲਈ ਭੀ ਪ੍ਰਭੂ ਦੇ ਨਾਮ ਨੂੰ ਆਪਣੇ ਦਿਲ ਵਿੱਚ ਧਾਰਦਾ ਹੈ,
Fareedkot Teekaਜੋ ਪੁਰਸੁ ਰਾਮ ਨਾਮ ਕੋ ਦਿਨ ਰਾਤ ਮੇਂ ਏਕ ਨਿਮਖ ਮਾਤ੍ਰ ਅਰਥਾਤ ਅਲਪ ਕਾਲ ਭੀ ਰਿਦੈ ਮੇਂ ਧਾਰਨ ਕਰੇ॥੨॥
Prof. Sahib Singh(ਜਿਹੜਾ) ਮਨੁੱਖ ਦਿਨ ਰਾਤ ਵਿਚ ਅੱਖ ਦੇ ਇਕ ਫੋਰ ਲਈ ਭੀ ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾਂਦਾ ਹੈ,ਪਦ ਅਰਥ ਨਰੁ = (ਜਿਹੜਾ) ਮਨੁੱਖ। ਨਿਸਿ = ਰਾਤ। ਬਾਸਰੁ = ਦਿਨ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਉਰਿ ਧਾਰੈ = ਹਿਰਦੇ ਵਿਚ ਟਿਕਾਂਦਾ ਹੈ। ਉਰਿ = ਹਿਰਦੇ ਵਿਚ।
SikhNet (Spanish)Me enseñaron que si el corazón del hombre alaba con Fe el Nombre del Señor,
ਜਮ ਕੋ ਤ੍ਰਾਸੁ ਮਿਟੈ. ਨਾਨਕ ਤਿਹ; ਅਪੁਨੋ ਜਨਮੁ ਸਵਾਰੈ ॥੩॥੨॥
jam ko traas mittai. naanak tih; apuno janam savaarai |3|2|
Sant Singh Khalsa- has his fear of Death eradicated. O Nanak, his life is approved and fulfilled. ||3||2||
Manmohan Singhhis fear of death is dispelled, O Nanak, and he makes his life fruitful.
Manmohan Singh (Punjabi)ਹੇ ਨਾਨਕ, ਉਸ ਦਾ ਮੌਤ ਦਾ ਡਰ ਦੂਰ ਹੋ ਜਾਂਦਾ ਹੈ ਅਤੇ ਉਹ ਆਪਣੇ ਆਪ ਨੂੰ ਸਫਲ ਕਰ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਪੁਰਸ ਕੇ ਮਨ ਵਿਚੋਂ ਜਮ ਕਾ ਤ੍ਰਾਸ ਮਿਟ ਜਾਤਾ ਹੈ ਅਉਰ ਅਪਨੇ ਜਨਮ ਕੋ ਸਵਾਰ ਲੇਤਾ ਹੈ॥੩॥੨॥
Prof. Sahib Singhਹੇ ਨਾਨਕ! ਉਹ ਆਪਣਾ (ਮਨੁੱਖਾ) ਜਨਮ ਸਫਲ ਕਰ ਲੈਂਦਾ ਹੈ, ਉੇਸ ਮਨੁੱਖ ਦੇ ਦਿਲ ਵਿਚੋਂ ਮੌਤ ਦਾ ਸਹਿਮ ਦੂਰ ਹੋ ਜਾਂਦਾ ਹੈ ॥੩॥੨॥ਪਦ ਅਰਥ ਕੋ = ਦਾ। ਤ੍ਰਾਸੁ = ਡਰ, ਸਹਿਮ। ਤਿਹ = ਉਸ (ਮਨੁੱਖ) ਦਾ। ਸਵਾਰੈ = ਸਫਲ ਕਰ ਲੈਂਦਾ ਹੈ ॥੩॥੨॥
SikhNet (Spanish)aunque sea por un instante, el miedo a la muerte desaparece y su forma humana se vuelve Santa y Plena.(3-2)