ੴ

ਸਿੱਖਬਾਣੀ · SikhBani

ਭਾਦਉ ਭਰਮਿ ਭੁਲੀ ਭਰਿ ਜੋਬਨਿ ਪਛੁਤਾਣੀ ॥

bhaadau bharam bhulee bhar joban pachhutaanee
Guru Nanak Dev Ji ਗੁਰੂ ਨਾਨਕ ਦੇਵ ਜੀ · Raag Tukhaari · Ang 1108 · 6 lines
Translations

ਭਾਦਉ. ਭਰਮਿ ਭੁਲੀ; ਭਰਿ ਜੋਬਨਿ ਪਛੁਤਾਣੀ ॥

bhaadau. bharam bhulee; bhar joban pachhutaanee |

Sant Singh KhalsaIn Bhaadon, the young woman is confused by doubt; later, she regrets and repents.
Manmohan SinghIn Bhadon, the bride in the bloom of youth strays in doubt, but she afterwards regrets.
Manmohan Singh (Punjabi)ਭਾਦੋਂ ਵਿੱਚ ਪੂਰਨ ਜੁਆਨੀ ਅੰਦਰ ਪਤਨੀ ਵਹਿਮ ਅੰਦਰ ਕੁਰਾਹੇ ਪਈ ਹੋਈ ਹੈ, ਪ੍ਰੰਤੂ ਅਖੀਰ ਨੂੰ ਉਹ ਪਛਤਾਉਂਦੀ ਹੈ।
Fareedkot Teekaਜੋ (ਭਾਦੁਇ) ਦੂਜਾ ਭਾਉ ਭਇਆ ਹੈ ਬੁਧੀ ਤਿਸ ਵਿਖੇ ਲਗ ਕਰ ਭਰਮ ਮੇਂ ਭੂਲ ਗਈ ਹੈ। ਜਬ ਸੇ ਜੋਬਨ ਭਰਾ ਅਰਥਾਤ ਆਸੁਰੀ ਸੰਪਤਾ ਕਾ ਸੰਘਟੁ ਭਇਆ ਤਬ ਸੇ ਮੈਂ ਪਸਚਾਤਾਪ ਕਰਤੀ ਹੂੰ॥☬ਆਸੁਰੀ ਰੂਪ ਜੋਬਨ ਕੋ ਸਫੁਟ ਕਰਤੇ ਹੂਏ ਕਹਤੇ ਹੈਂ:
Prof. Sahib Singhਭਾਦਰੋਂ (ਦਾ ਮਹੀਨਾ) ਆ ਗਿਆ ਹੈ। (ਪਰ) ਜੇਹੜੀ ਇਸਤ੍ਰੀ ਭਰ-ਜੋਬਨ ਵਿਚ (ਜੋਬਨ ਦੇ ਮਾਣ ਦੇ) ਭੁਲੇਖੇ ਵਿਚ ਗ਼ਲਤੀ ਖਾ ਗਈ, ਉਸ ਨੂੰ (ਪਤੀ ਦੇ ਵਿਛੋੜੇ ਵਿਚ) ਪਛਤਾਣਾ ਹੀ ਪਿਆ

ਪਦ ਅਰਥ ਭਰਮਿ = ਭਟਕਣਾ ਵਿਚ। ਭੁਲੀ = ਕੁਰਾਹੇ ਪੈ ਗਈ। ਭਰਿ ਜੋਬਨਿ = ਪੂਰੇ ਜੋਬਨ ਵਿਚ, ਪੂਰੇ ਜੋਬਨ ਸਮੇ।

SikhNet (Spanish)En el mes de Bhadon soy desviado por la ilusión y aún lleno de belleza, sufro.

ਜਲ ਥਲ ਨੀਰਿ ਭਰੇ; ਬਰਸ ਰੁਤੇ, ਰੰਗੁ ਮਾਣੀ ॥

jal thal neer bhare; baras rute, rang maanee |

Sant Singh KhalsaThe lakes and fields are overflowing with water; the rainy season has come - the time to celebrate!
Manmohan SinghThe ponds and meadows are filled with water. It is the rainy season the time of merry-making.
Manmohan Singh (Punjabi)ਛੱਪੜ ਅਤੇ ਚਰਾਗੇ ਪਾਣੀ ਨਾਲ ਪੂਰਤ ਹਨ। ਇਹ ਮੀਹ ਦੀ ਰੁੱਤ ਹੈ ਮੌਜਾਂ ਮਾਨਣ ਦਾ ਸਮਾਂ।
Fareedkot Teekaਜੈਸੇ ਬਾਹਰ ਜਲ ਕਰ ਸਰ ਭਰੇ ਹੋਤੇ ਹੈਂ ਤੈਸੇ ਹੀ ਅੰਤ੍ਰੀਵ ਜਲ ਕੇ (ਥਲ) ਅਸਥਾਨ ਇੰਦ੍ਰ੍ਯ ਸਬਦ ਸਪਰਸ ਰੂਪ ਰਸ ਗੰਧ ਆਦਿ ਨੀਰ ਸੇ ਭਰੇ ਹੂਏ ਹੈਂ। ਐਸੀ ਰੁਤ ਵਿਖੇ ਮੋਹ ਰੂਪ ਬਾਦਲ ਪਦਾਰਥੋਂ ਰੂਪੀ ਬਰਖਾ ਕਰਤਾ ਹੈ, ਭਾਵ ਸੇ ਮੋਹ ਕਰ ਪਦਾਰਥੋਂ ਕੀ ਪਕੜ ਹੋਤੀ ਹੈ। ਅਰ ਤਿਸ ਮੇਂ ਅੰਤਹਿਕਰਣ (ਰੰਗੁ) ਅਨੰਦ ਭੋਗਤੇ ਹੈਂ, ਭਾਵ ਉਪਰਾਮ ਨਹੀਂ ਹੋਤੇ॥
Prof. Sahib Singhਵਰਖਾ ਰੁੱਤ ਵਿਚ ਟੋਏ ਟਿੱਬੇ ਪਾਣੀ ਨਾਲ ਭਰੇ ਹੋਏ ਹਨ, (ਇਸ ਨਜ਼ਾਰੇ ਦਾ) ਰੰਗ ਮਾਣਿਆ ਜਾ ਸਕਦਾ ਹੈ। (ਪਰ ਭਰਮ ਵਿੱਚ ਭੁੱਲੀ ਜੀਵ-ਇਸਤ੍ਰੀ ਨੂੰ ਨੀਰ-ਭਰੇ ਥਾਂ ਚੰਗੇ ਨਾਹ ਲੱਗੇ)।

ਪਦ ਅਰਥ ਨੀਰਿ = ਪਾਣੀ ਨਾਲ। ਬਰਸ ਰੁਤੇ = ਵਰਖਾ ਦੀ ਰੁੱਤੇ। ਰੰਗੁ ਮਾਣੀ = ਰੰਗ ਮਾਣਦੀ।

SikhNet (Spanish)La tierra está cubierta de agua, los mares la derraman, ahora es el momento para disfrutar.

ਬਰਸੈ ਨਿਸਿ ਕਾਲੀ. ਕਿਉ ਸੁਖੁ ਬਾਲੀ; ਦਾਦਰ ਮੋਰ ਲਵੰਤੇ ॥

barasai nis kaalee. kiau sukh baalee; daadar mor lavante |

Sant Singh KhalsaIn the dark of night it rains; how can the young bride find peace? The frogs and peacocks send out their noisy calls.
Manmohan SinghIt rains during the dark night How can the young bride have peace? The frogs and peacocks shriek.
Manmohan Singh (Punjabi)ਅੰਨ੍ਹੇਰੀ ਰਾਤ ਵਿੱਚ ਮੀਂਹ ਪੈਂਦਾ ਹੈ। ਮੁਟਿਆਰ ਪਤਨੀ ਨੂੰ ਆਰਾਮ ਕਿਸ ਤਰ੍ਹਾਂ ਆ ਸਕਦਾ ਹੈ? ਡੱਡੂ ਅਤੇ ਮੋਰ ਬੋਲਦੇ ਹਨ।
Fareedkot Teekaਏਕ ਪਦਾਰਥੋਂ ਕੀ ਬਰਖਾ ਹੋਤੀ ਹੈ, ਦੁਤਿ੍ਯ ਅਵਸਥਾ ਵਾ ਅਵਿਦ੍ਯਾ ਰੂਪ ਰਾਤ੍ਰੀ ਕਾਲੀ ਹੈ, ਤ੍ਰਿਤੀਏ ਅਨਕੂਲ ਪ੍ਰਤਿਕੂਲ ਕਥਨ ਤੇ ਰਾਗ ਦੁਵੈਖ ਰੂਪ ਦਾਦਰ (ਲਵੰਤੇ) ਬੋਲਤੇ ਹੈਂ। ਸੰਕਲਪ ਵਿਕਲਪ ਰੂਪ ਮੋਰ ਭੋਗ ਰੂਪ ਸਰਪੋਂ ਕੇ ਖਾਣੇਹਾਰੇ ਫੁੰਕਾਰੇ ਮਾਰਤੇ ਹੈਂ ਅਰਥਾਤ ਉਦਤ ਹੋ ਰਹੇ ਹੈਂ। ਇਤਨੇ ਬਿਘਨੋਂ ਕੇ ਹੋਤੇ ਮੁਝ (ਬਾਲੀ) ਇਸਤ੍ਰੀ ਹੋ ਕੇ ਪਤੀ ਆਪ ਸੇ ਬਿਨਾਂ ਸੁਖ ਕੈਸੇ ਹੋਵੈ? ਜੋ ਅਚਾਹ ਭੀ ਨਹੀਂ ਅਰ ਚਿਤ ਕੌ ਪੀਆ ਸੇ ਬਿਨਾਂ ਅਰਾਮ ਨਹੀਂ ਹੈ॥ ਤਿਸ ਪਰ ਕਹਤੇ ਹੈਂ:
Prof. Sahib Singhਕਾਲੀ ਰਾਤ ਨੂੰ ਮੀਂਹ ਵਰ੍ਹਦਾ ਹੈ, ਡੱਡੂ ਗੁੜੈਂ ਗੁੜੈਂ ਕਰਦੇ ਹਨ, ਮੋਰ ਕੁਹਕਦੇ ਹਨ, (ਪਰ ਪਤੀ ਤੋਂ ਵਿਛੁੜੀ) ਨਾਰ ਨੂੰ (ਇਸ ਸੁਹਾਵਣੇ ਰੰਗ ਤੋਂ) ਆਨੰਦ ਨਹੀਂ ਮਿਲਦਾ।

ਪਦ ਅਰਥ ਨਿਸਿ = ਰਾਤ ਵੇਲੇ। ਦਾਦਰ = ਡੱਡੂ। ਲਵੰਤੇ = ਬੋਲਦੇ ਹਨ।

SikhNet (Spanish)Llueve en la obscura noche, pero ¿dónde está la Paz para la joven novia?;

ਪ੍ਰਿਉ ਪ੍ਰਿਉ ਚਵੈ, ਬਬੀਹਾ ਬੋਲੇ; ਭੁਇਅੰਗਮ ਫਿਰਹਿ ਡਸੰਤੇ ॥

priau priau chavai, babeehaa bole; bhueiangam fireh ddasante |

Sant Singh Khalsa"Pri-o! Pri-o! Beloved! Beloved!" cries the rainbird, while the snakes slither around, biting.
Manmohan Singh'Beloved, my beloved' cries and shrieks the pied-cuckoo and the snakes go about biting.
Manmohan Singh (Punjabi)ਪ੍ਰੀਤਮ ਮੇਰਾ ਪ੍ਰੀਤਮ ਪਪੀਹਾ ਚੀਕਦਾ ਹੈ ਤੇ ਪੁਕਾਰਦਾ ਹੈ ਅਤੇ ਸੱਪ ਡੰਗ ਮਾਰਦੇ ਫਿਰਦੇ ਹਨ।
Fareedkot Teekaਤਿਨ ਕਾ ਚਿਤ ਰੂਪੀ ਚਾਤ੍ਰਿਕ ਦਰਸਨ ਰੂਪ ਸੁਆਂਤਿ ਬੂੰਦ ਕੀ ਇਛਾ ਕਰ ਕੇ ਪਤੀ ਪਤੀ ਕਹਿ ਕਰ ਪੁਕਾਰਤਾ ਹੈ। ਪੁਨਾ ਭਾਦੋਂ ਮੇਂ ਸਰਪ ਬਡੇ ਹੋਤੇ ਹੈਂ, ਈਹਾਂ ਦੁਵੈਤ ਰੂਪ ਭਾਦ੍ਰੋਂ ਮੇਂ ਕਾਮਾਦਿਕ ਪੰਚ ਬਿਕਾਰ ਰੂਪ ਸਰਪ ਡੰਗ ਮਾਰਤੇ ਫਿਰਤੇ ਹੈਂ॥ ਪੁਨਾ ਮਛਰ ਕਾ ਡੰਗ ਹੋਤਾ ਹੈ, ਸੋ ਕਹਤੇ ਹੈਂ:
Prof. Sahib Singhਪਪੀਹਾ ਭੀ 'ਪ੍ਰਿਉ ਪ੍ਰਿਉ' ਕਰਦਾ ਹੈ, (ਪਰ) ਉਸ ਨੂੰ ਤਾਂ (ਭਾਦਰੋਂ ਵਿਚ ਇਹੀ ਦਿੱਸਦਾ ਹੈ ਕਿ) ਸੱਪ ਡੰਗਦੇ ਫਿਰਦੇ ਹਨ,

ਪਦ ਅਰਥ ਚਵੈ = ਬੋਲਦਾ ਹੈ। ਭੁਇਅੰਗਮ = ਸੱਪ। ਡਸੰਤੇ = ਡੰਗ ਮਾਰਦੇ।

SikhNet (Spanish)las ranas y los pavos reales dan grandes chillidos, el Chatrik también dice: Amor, oh mi Amor, y las serpientes se arrastran para morder.

ਮਛਰ ਡੰਗ. ਸਾਇਰ ਭਰ ਸੁਭਰ; ਬਿਨੁ ਹਰਿ. ਕਿਉ ਸੁਖੁ ਪਾਈਐ ॥

machhar ddang. saaeir bhar subhar; bin har. kiau sukh paaeeai |

Sant Singh KhalsaThe mosquitoes bite and sting, and the ponds are filled to overflowing; without the Lord, how can she find peace?
Manmohan SinghThe mosquitoes sting and the pools are filled to the brim. Without her Lord, how can the wife obtain comfort?
Manmohan Singh (Punjabi)ਮੱਛਰ ਕੱਟਦਾ ਹੈ ਅਤੇ ਟੋਭੇ ਨੱਕੋ ਨੰਕ ਭਰੇ ਹੋਏ ਹਨ। ਆਪਣੇ ਸੁਆਮੀ ਦੇ ਬਗੈਰ ਵਹੁਟੀ ਨੂੰ ਠੰਢ ਚੈਨ ਕਿਸ ਤਰ੍ਹਾਂ ਪੈ ਸਕਦੀ ਹੈ?
Fareedkot Teekaਮਤਸਰ ਰੂਪ ਮਛਰ ਕਾ ਡੰਗ ਹੈ, ਸੰਸਾਰ (ਸਾਇਰ) ਸਮੁੰਦਰ ਜਨਮ ਮਰਨ ਰੂਪ ਜਲ ਕਰ ਕੇ (ਸੁਭਰ) ਲਬਾਲਬ ਹੋ ਰਹਾ ਹੈ। ਐਸੇ ਸੰਸਾਰ ਸਮੁੰਦਰ ਮੇਂ ਹੇ ਹਰੀ! ਆਪ ਸੇ ਬਿਨਾਂ ਕੈਸੇ ਸੁਖ ਪ੍ਰਾਪਤ ਹੋਵੈ, ਭਾਵ ਯਹਿ ਕਿ ਆਪ ਮਲਾਹ ਹੋ ਕਰ ਮੇਰੇ ਕੋ ਪਾਰ ਕੀਜੀਏ॥
Prof. Sahib Singhਮੱਛਰ ਡੰਗ ਮਾਰਦੇ ਹਨ। ਚੁਫੇਰੇ ਛੱਪੜ-ਤਲਾਬ (ਮੀਂਹ ਦੇ ਪਾਣੀ ਨਾਲ) ਨਕਾ-ਨਕ ਭਰੇ ਹੋਏ ਹਨ (ਬਿਰਹਣੀ ਨਾਰ ਨੂੰ ਇਸ ਵਿਚ ਕੋਈ ਸੁਹਜ-ਸੁਆਦ ਨਹੀਂ ਦਿੱਸਦਾ)। (ਇਸੇ ਤਰ੍ਹਾਂ ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਤੋਂ ਵਿਛੋੜੇ ਦਾ ਅਹਿਸਾਸ ਹੋ ਜਾਂਦਾ ਹੈ, ਉਸ ਨੂੰ) ਪ੍ਰਭੂ ਦੀ ਯਾਦ ਤੋਂ ਬਿਨਾ (ਹੋਰ ਕਿਸੇ ਰੰਗ-ਤਮਾਸ਼ੇ ਵਿਚ) ਆਤਮਕ ਆਨੰਦ ਨਹੀਂ ਮਿਲਦਾ।

ਪਦ ਅਰਥ ਸਾਇਰ = ਸਮੁੰਦਰ, ਸਰੋਵਰ, ਤਲਾਬ। ਭਰ ਸੁਭਰ = ਨਕਾ-ਨਕ ਭਰੇ ਹੋਏ।

SikhNet (Spanish)Los mosquitos pican, las norias desparraman, pero ¿dónde esta la Paz para mí sin el Señor?

ਨਾਨਕ. ਪੂਛਿ ਚਲਉ ਗੁਰ ਅਪੁਨੇ; ਜਹ ਪ੍ਰਭੁ. ਤਹ ਹੀ ਜਾਈਐ ॥੧੦॥

naanak. poochh chlau gur apune; jeh prabh. teh hee jaaeeai |10|

Sant Singh KhalsaO Nanak, I will go and ask my Guru; wherever God is, there I will go. ||10||
Manmohan SinghI will ask my Guru and walk accordingly. Wherever is my Lord, there shall I go.
Manmohan Singh (Punjabi)ਮੈਂ ਆਪਣੇ ਗੁਰਾਂ ਕੋਲੋਂ ਪੁਛਾਂਗੀ ਤੇ ਉਸ ਦੇ ਅਨੁਸਾਰ ਟੁਰਾਂਗੀ। ਜਿਥੇ ਮੇਰਾ ਸਾਈਂ ਹੈ, ਓਥੇ ਹੀ ਮੈਂ ਜਾਵਾਂਗੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਤੇਰੀ ਪ੍ਰਾਪਤੀ ਕਾ ਸਾਧਨ ਗੁਰ ਉਪਦੇਸ ਹੈ। ਸੋ ਅਪਨੇ ਗੁਰੋਂ ਸੇ ਪੂਛ ਕਰ ਤਿਸ ਮੇਂ (ਚਲਉ) ਪਰਵਿਰਤ ਹੋਵਉ। ਹੇ ਪ੍ਰਭੂ! ਜਹਾਂ ਤੇਰੇ ਕੋ ਗੁਰੂ ਦਸੇ ਤਹਾਂ ਹੀ ਜਾਈਐ ਅਰਥਾਤ ਜੋ ਸਾਧਨ ਕਹੇ ਸੋ ਕਰਨੇ ਸੇ ਤੇਰੀ ਪ੍ਰਾਪਤੀ ਹੋਤੀ ਹੈ॥੧੦॥☬ਅਬ ਅੱਸੂ ਕੇ ਅਲੰਕਾਰ ਸੇ ਕਹਤੇ ਹੈਂ:
Prof. Sahib Singhਹੇ ਨਾਨਕ! ਮੈਂ ਤਾਂ ਆਪਣੇ ਗੁਰੂ ਦੀ ਸਿੱਖਿਆ ਉਤੇ ਤੁਰ ਕੇ (ਉਸ ਦੇ ਦੱਸੇ ਰਾਹ ਉਤੇ) ਤੁਰਾਂਗੀ, ਜਿਥੇ ਪ੍ਰਭੂ-ਪਤੀ ਮਿਲ ਸਕਦਾ ਹੋਵੇ, ਉਥੇ ਹੀ ਜਾਵਾਂਗੀ ॥੧੦॥

ਪਦ ਅਰਥ ਚਲਉ = ਮੈਂ ਚੱਲਾਂ। ਜਹ = ਜਿਥੇ। ਤਹ = ਤਿਥੈ ॥੧੦॥

* ਭਾਵ: ਗੁਰੂ ਦੇ ਦੱਸੇ ਹੋਏ ਰਸਤੇ ਉਤੇ ਤੁਰ ਕੇ ਜਿਸ ਮਨੁੱਖ ਦਾ ਮਨ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਗਿੱਝ ਜਾਂਦਾ ਹੈ, ਪਰਮਾਤਮਾ ਦੀ ਯਾਦ ਤੋਂ ਬਿਨਾ ਕਿਸੇ ਭੀ ਰੰਗ-ਤਮਾਸ਼ੇ ਵਿਚ ਉਸ ਨੂੰ ਆਤਮਕ ਆਨੰਦ ਨਹੀਂ ਮਿਲਦਾ।

SikhNet (Spanish)Dice Nanak, pregunta a tu Guru y ve a dónde sea que tu Señor esté. (10)
Answers quote the Granth verbatim with Ang citations. AI commentary is not Gurbani and not a religious ruling.