ਸਿਰੀਰਾਗੁ ਮਹਲਾ ੧ ॥
sireeraag mahalaa 1 |
Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino
ਗੁਰ ਤੇ. ਨਿਰਮਲੁ ਜਾਣੀਐ; ਨਿਰਮਲ ਦੇਹ ਸਰੀਰੁ ॥
gur te. niramal jaaneeai; niramal deh sareer |
Sant Singh KhalsaThrough the Guru, the Pure One is known, and the human body becomes pure as well.
Manmohan SinghFrom the Guru, the Pure One is known and the body and human frame become pure.
Manmohan Singh (Punjabi)ਗੁਰਾਂ ਪਾਸੋਂ ਪਵਿੱਤ੍ਰ ਪੁਰਸ਼ ਜਾਣਿਆ ਜਾਂਦਾ ਹੈ ਅਤੇ ਸਰੀਰ ਤੇ ਮਨੁੱਖੀ ਢਾਂਚਾ ਪਵਿੱਤ੍ਰ ਹੋ ਜਾਂਦੇ ਹਨ।
Fareedkot Teekaਜਬ ਗੁਰੋਂ ਕੀ ਕਿਰਪਾ ਸੇ (ਨਿਰਮਲੁ) ਪਰਮੇਸ੍ਵਰ ਕੋ ਜਾਣੀਏ, ਤਬ (ਦੇਹ) ਅਸਥੂਲ ਸੂਖਮ ਸਰੀਰ ਅੰਤਹਕਰਣ ਨਿਰਮਲ ਹੋ ਜਾਤੇ ਹੈਂ॥
Prof. Sahib Singh(ਹੇ ਭਾਈ!) ਗੁਰੂ ਦੀ ਰਾਹੀਂ ਹੀ ਉਸ ਪਵਿਤ੍ਰ ਨਾਮ-ਜਲ ਨਾਲ ਸਾਂਝ ਪੈਂਦੀ ਹੈ, ਤੇ ਮਨੁੱਖ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ (ਭਾਵ, ਸਾਰੇ ਗਿਆਨ-ਇੰਦ੍ਰੇ ਵਿਕਾਰਾਂ ਦੀ ਮੈਲ ਤੋਂ ਬਚੇ ਰਹਿੰਦੇ ਹਨ)।ਪਦ ਅਰਥ ਤੇ = ਤੋਂ, ਦੀ ਰਾਹੀਂ। ਦੇਹ = ਸਰੀਰ, ਕਾਂਇਆਂ।
SikhNet (Spanish)A través del Guru encontramos al Señor Puro y nuestro cuerpo también se purifica.
ਨਿਰਮਲੁ ਸਾਚੋ ਮਨਿ ਵਸੈ; ਸੋ ਜਾਣੈ ਅਭ ਪੀਰ ॥
niramal saacho man vasai; so jaanai abh peer |
Sant Singh KhalsaThe Pure, True Lord abides within the mind; He knows the pain of our hearts.
Manmohan SinghThe Immaculate True Lord abides within the mind and He understands the heat's pang.
Manmohan Singh (Punjabi)ਪੁਨੀਤ ਸਚਾ ਸਾਹਿਬ ਚਿੱਤ ਅੰਦਰ ਨਿਵਾਸ ਰੱਖਦਾ ਹੈ ਅਤੇ ਉਹ ਦਿਲ ਦੀ ਪੀੜ ਨੂੰ ਸਮਝਦਾ ਹੈ।
Fareedkot Teeka(ਨਿਰਮਲੁ) ਸੁਧੁ ਸਾਚਾ ਪਰਮੇਸ੍ਵਰ ਹੀ ਮਨ ਮੇਂ ਵਸਤਾ ਹੈ, ਸੋਈ (ਅਭ) ਰਿਦੇ ਕੀ ਪੀੜ ਕੋ (ਜਾਣੋ) ਅਨੁਭਵ ਕਰਤਾ ਹੈ॥
Prof. Sahib Singh(ਗੁਰੂ ਦੀ ਕਿਰਪਾ ਨਾਲ) ਉਹ ਸਦਾ-ਥਿਰ ਪਵਿਤ੍ਰ ਪ੍ਰਭੂ ਜੋ ਮਨੁੱਖ ਦੀ ਅੰਦਰਲੀ ਵੇਦਨ ਜਾਣਦਾ ਹੈ ਮਨੁੱਖ ਦੇ ਮਨ ਵਿਚ ਆ ਪਰਗਟਦਾ ਹੈ।ਪਦ ਅਰਥ ਮਨਿ = ਮਨ ਵਿਚ। ਅਭ ਪੀਰ = ਹਿਰਦੇ ਦੀ ਪੀੜ, ਅੰਦਰਲੀ ਵੇਦਨ।
SikhNet (Spanish)Él, el Verdadero, el Inmaculado, viene a nuestra mente, pues Él conoce los recovecos de nuestro corazón.
ਸਹਜੈ ਤੇ ਸੁਖੁ ਅਗਲੋ; ਨਾ ਲਾਗੈ ਜਮ ਤੀਰੁ ॥੧॥
sahajai te sukh agalo; naa laagai jam teer |1|
Sant Singh KhalsaWith intuitive ease, a great peace is found, and the arrow of death shall not strike you. ||1||
Manmohan SinghFrom Divine Knowledge extreme joy springs and death's arrow hits one not.
Manmohan Singh (Punjabi)ਬ੍ਰਹਿਮ-ਗਿਆਨ ਤੋਂ ਪਰਮ-ਖੁਸ਼ੀ ਉਤਪਨ ਹੁੰਦੀ ਹੈ ਅਤੇ ਮੌਤ ਦਾ ਬਾਣ ਆਦਮੀ ਨੂੰ ਨਹੀਂ ਲੱਗਦਾ।
Fareedkot Teeka(ਸਹਜੈ) ਗ੍ਯਾਨ ਕਰ ਕੇ (ਅਗਲੋ) ਅਧਕ ਸੁਖੁ ਆਤਮਾਨੰਦ ਹੋਤਾ ਹੈ, ਜਮ ਕਾ (ਤੀਰ) ਬਾਣ, ਭਾਵ ਯਹਿ ਕਿ ਜਮ ਕਾ ਸਸਤ੍ਰ ਨਹੀਂ ਲਗਤਾ ਹੈ॥੧॥
Prof. Sahib Singh(ਇਸ ਪ੍ਰਕਾਸ਼ ਦੀ ਬਰਕਤਿ ਨਾਲ ਮਨ ਸਹਜ ਅਵਸਥਾ ਵਿਚ ਟਿਕ ਜਾਂਦਾ ਹੈ) ਸਹਜ ਅਵਸਥਾ ਤੋਂ ਬਹੁਤ ਆਤਮਕ ਆਨੰਦ ਉਪਜਦਾ ਹੈ, ਜਮ ਦਾ ਤੀਰ ਭੀ ਨਹੀਂ ਪੋਂਹਦਾ (ਮੌਤ ਦਾ ਡਰ ਨਹੀਂ ਵਿਆਪਦਾ) ॥੧॥ਪਦ ਅਰਥ ਸਹਜੈ ਤੇ = ਸਹਜ ਅਵਸਥਾ ਤੋਂ। ਅਗਲੋ = ਬਹੁਤ। ਜਮ ਤੀਰੁ = ਜਮ ਦਾ ਤੀਰ ॥੧॥
SikhNet (Spanish)Y uno obtiene la Paz del Equilibrio y las flechas de Yama no lo alcanzan más. (1)
ਭਾਈ ਰੇ. ਮੈਲੁ ਨਾਹੀ; ਨਿਰਮਲ ਜਲਿ ਨਾਇ ॥
bhaaee re. mail naahee; niramal jal naae |
Sant Singh KhalsaO Siblings of Destiny, filth is washed away by bathing in the Pure Water of the Name.
Manmohan SinghO Brother! by bating in the pure water of God's Name no filth shall remain attached to thee.
Manmohan Singh (Punjabi)ਹੇ ਵੀਰ! ਹਰੀ ਨਾਮ ਦੇ ਸ਼ੁੱਧ ਪਾਣੀ ਨਾਲ ਇਸ਼ਨਾਨ ਕੀਤਿਆਂ ਤੈਨੂੰ ਕੋਈ ਮਲੀਨਤਾ ਲੱਗੀ ਨਹੀਂ ਰਹਿਣੀ।
Fareedkot Teekaਹੇ ਭਾਈ! ਗ੍ਯਾਨ ਰੂਪੀ ਜਲ ਮੇਂ ਸਨਾਨ ਕਰਨੇ ਸੇ ਅਗ੍ਯਾਨ ਰੂਪੀ ਮੈਲੁ ਨਹੀਂ ਰਹੇਗੀ॥
Prof. Sahib Singhਹੇ ਭਾਈ! (ਜਿਵੇਂ ਸਾਫ਼ ਪਾਣੀ ਵਿਚ ਨ੍ਹਾਤਿਆਂ ਸਰੀਰ ਦੀ ਮੈਲ ਲਹਿ ਜਾਂਦੀ ਹੈ, ਤਿਵੇਂ ਪਰਮਾਤਮਾ ਦੇ) ਪਵਿਤ੍ਰ ਨਾਮ-ਜਲ ਵਿਚ ਇਸ਼ਨਾਨ ਕੀਤਿਆਂ ਮਨ ਉੱਤੇ (ਵਿਕਾਰਾਂ ਦੀ) ਮੈਲ ਨਹੀਂ ਰਹਿ ਜਾਂਦੀ।ਪਦ ਅਰਥ ਜਲਿ = ਜਲ ਵਿਚ। ਨਾਇ = ਨ੍ਹਾ ਕੇ, ਨ੍ਹਾਤਿਆਂ।
SikhNet (Spanish)Si uno se lava en agua pura, se limpia.
ਨਿਰਮਲੁ ਸਾਚਾ ਏਕੁ ਤੂ; ਹੋਰੁ ਮੈਲੁ ਭਰੀ ਸਭ ਜਾਇ ॥੧॥ ਰਹਾਉ ॥
niramal saachaa ek too; hor mail bharee sabh jaae |1| rahaau |
Sant Singh KhalsaYou alone are Perfectly Pure, O True Lord; all other places are filled with filth. ||1||Pause||
Manmohan SinghThou alone art perfectly pure, O True Lord! all other places are filled with dirt. Pause.
Manmohan Singh (Punjabi)ਕੇਵਲ ਤੂੰ ਹੀ ਮੈਲ-ਰਹਿਤ ਹੈ, ਹੇ ਸਚੇ ਸੁਆਮੀ! ਹੋਰ ਸਾਰੀਆਂ ਥਾਵਾਂ ਗੰਦਗੀ ਨਾਲ ਪੂਰੀਆਂ ਹੋਈਆਂ ਹਨ। ਠਹਿਰਾਉ।
Fareedkot Teekaਤੂੰ ਇਸ ਬਾਤ ਕੋ ਨਿਸਚ੍ਯ ਜਾਨ ਕਿ ਨਿਰਮਲੁ ਸਚਾ ਏਕ ਵਾਹਿਗੁਰੂ ਹੈ, ਔਰ (ਜਾਇ) ਜਗਾ ਸਭ ਮੈਲੁ ਕਰ ਭਰੀ ਹੂਈ ਹੈ॥੧॥ ਰਹਾਉ ॥
Prof. Sahib Singh(ਇਸ ਵਾਸਤੇ, ਹੇ ਭਾਈ! ਉਸ ਆਤਮਕ ਇਸ਼ਨਾਨ ਦੀ ਖ਼ਾਤਰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਤੇ ਆਖ-ਹੇ ਪ੍ਰਭੂ!) ਸਿਰਫ਼ ਤੂੰ ਸਦਾ-ਥਿਰ ਪ੍ਰਭੂ ਹੀ ਪਵਿਤ੍ਰ ਹੈਂ, ਬਾਕੀ ਹੋਰ ਹਰੇਕ ਥਾਂ (ਮਾਇਆ ਦੇ ਮੋਹ ਦੀ) ਮੈਲ ਨਾਲ ਭਰੀ ਹੋਈ ਹੈ ॥੧॥ ਰਹਾਉ ॥ਪਦ ਅਰਥ ਜਾਇ = ਥਾਂ ॥੧॥ ਰਹਾਉ ॥
SikhNet (Spanish)Por todas partes hay impurezas, sí, Él, el Uno Verdadero, es el Único Señor de Pureza implacable. (1-Pausa)
ਹਰਿ ਕਾ ਮੰਦਰੁ ਸੋਹਣਾ; ਕੀਆ ਕਰਣੈਹਾਰਿ ॥
har kaa mandar sohanaa; keea karanaihaar |
Sant Singh KhalsaThe Temple of the Lord is beautiful; it was made by the Creator Lord.
Manmohan SinghGod's palace is beauteous. The Creator has fashioned it.
Manmohan Singh (Punjabi)ਵਾਹਿਗੁਰੂ ਦਾ ਮਹਿਲ ਸੁੰਦਰ ਹੈ। ਸਿਰਜਣਹਾਰ ਨੇ ਇਸ ਨੂੰ ਸਾਜਿਆ ਹੈ।
Fareedkot Teekaਅਬ ਵੈਰਾਟ ਰੂਪ ਕੋ ਕਥਨ ਕਰਤੇ ਹੂਏ ਮੱਧਮ ਅਧਿਕਾਰੀ ਪਤੀ ਉਪਦੇਸੁ ਕਰਤੇ ਹੈਂ, ਏਹ ਬ੍ਰਹਮੰਡ ਹਰੀ ਕਾ ਮੰਦਰੁ (ਕਰਣੈਹਾਰਿ) ਪਰਮੇਸ੍ਵਰ ਨੇ (ਸੋਹਣਾ) ਸੋਭਨੀਕ ਕੀਆ ਹੈ॥
Prof. Sahib Singh(ਜਿਸ ਮਨੁੱਖ ਉਤੇ ਗੁਰੂ ਤਰੁੱਠਦਾ ਹੈ, ਉਸ ਦੇ ਹਿਰਦੇ ਨੂੰ ਸ੍ਰਿਸ਼ਟੀ ਦੇ ਰਚਨਹਾਰ) ਕਰਤਾਰ ਨੇ (ਆਪਣੇ ਰਹਿਣ ਲਈ) ਸੋਹਣਾ ਮਹਲ ਬਣਾ ਲਿਆ ਹੈ।ਪਦ ਅਰਥ ਹਰਿ ਕਾ ਮੰਦਰੁ = ਮਨੁੱਖਾ ਸਰੀਰ। ਕਰਣੈ ਹਾਰਿ = (ਜਗਤ ਦੀ) ਰਚਨਾ ਕਰਨ ਵਾਲੇ ਕਰਤਾਰ ਨੇ।
SikhNet (Spanish)Tu templo interior, donde está Dios es lo más bello, Él, el Señor lo ha creado.
ਰਵਿ ਸਸਿ ਦੀਪ ਅਨੂਪ ਜੋਤਿ; ਤ੍ਰਿਭਵਣਿ ਜੋਤਿ ਅਪਾਰ ॥
rav sas deep anoop jot; tribhavan jot apaar |
Sant Singh KhalsaThe sun and the moon are lamps of incomparably beautiful light. Throughout the three worlds, the Infinite Light is pervading.
Manmohan SinghIncomparable is the luster of the lamps of the Sun and the Moon. The infinite light of God is pervading the three worlds.
Manmohan Singh (Punjabi)ਲਾਸਾਨੀ ਹੈ ਸੂਰਜ ਤੇ ਚੰਦ ਦੀਆਂ ਜੋਤਾਂ ਦੀ ਚਮਕ। ਵਾਹਿਗੁਰੂ ਦਾ ਅਨੰਤ ਚਾਨਣ ਤਿੰਨਾਂ ਹੀ ਜਹਾਨਾਂ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਔਰੁ ਇਸ ਬ੍ਰਹਮੰਡ ਰੂਪੀ ਮੰਦਰ ਮੇਂ (ਰਵਿ) ਸੂਰਜੁ (ਸਸਿ) ਚੰਦ੍ਰਮਾ ਏਹੁ ਦੋ ਦੀਪਕ ਅਨੂਪ ਜੋਤਿ ਵਾਲੇ ਪ੍ਰਕਾਸੇ ਹੈਂ। ਕਿਉਂਕਿ ਅਉਰ ਦੀਪਕ ਤੋ ਤੇਲ ਬਤੀ ਬਿਨਾ ਪ੍ਰਕਾਸ ਨਹੀਂ ਕਰਤੇ ਹੈਂ, ਏਹ ਤੇਲ ਬਤੀ ਅਗਨੀ ਬਿਨਾ ਹੀ ਸਦਾ ਪ੍ਰਕਾਸ ਕਰ ਰਹੇ ਹੈਂ॥☬ਪ੍ਰਸ਼ਨ: ਪਤਾਲ ਆਦਿ ਲੋਕੋਂ ਮੇਂ ਤੋ ਇਨ ਕਾ ਪ੍ਰਕਾਸ ਨਹੀਂ ਹੈ ਤਹਾਂ ਕੈਸੇ ਨਿਰਬਾਹੁ ਹੋਤਾ ਹੈ? ਤਿਸ ਪਰ ਕਹਤੇ ਹੈਂ: ਵਾਸਤਵ ਵਿਚਾਰ ਦੇਖੀਏ ਤੌ ਤੀਨ ਹੀ ਲੋਕ ਮੇਂ ਅਪਾਰ ਪਰਮੇਸ੍ਵਰ ਕੀ ਜੋਤਿ ਕਰ ਪ੍ਰਕਾਸ ਹੋ ਰਹਾ ਹੈ। ਕਹੀਂ ਸੂਰਜ ਚੰਦ੍ਰਮਾਂ ਮੇਂ ਹੋ ਕਰ ਪ੍ਰਕਾਸੁ ਹੋ ਰਹਾ ਹੈ, ਕਹੀਂ ਪਤਾਲਾਦਿਕੋਂ ਮੇਂ ਮਨੀਆਂ ਮਯ ਹੋ ਕਰ ਪ੍ਰਕਾਸੁ ਕਰ ਰਹਾ ਹੈ॥
Prof. Sahib Singhਤਿੰਨਾਂ ਭਵਨਾਂ ਵਿਚ ਵਿਆਪਕ ਬੇਅੰਤ ਪ੍ਰਭੂ ਦੀ ਅਨੂਪ ਜੋਤਿ ਉਸ ਦੇ ਅੰਦਰ ਜਗ ਪੈਂਦੀ ਹੈ; ਉਸ ਦੇ ਅੰਦਰ ਸੂਰਜ ਤੇ ਚੰਦ (ਮਾਨੋ) ਦੀਵੇ ਜਗ ਪੈਂਦੇ ਹਨ (ਭਾਵ, ਉਸ ਦੇ ਅੰਦਰ ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਲਾ ਗਿਆਨ ਸੂਰਜ ਤੇ ਕਾਮ ਕ੍ਰੋਧ ਆਦਿਕ ਦੀ ਤਪਸ਼ ਨੂੰ ਬੁਝਾਣ ਵਾਲੀ ਸ਼ਾਂਤ ਅਵਸਥਾ ਦਾ ਚੰਦ ਚੜ੍ਹ ਪੈਂਦਾ ਹੈ।)ਪਦ ਅਰਥ ਰਵਿ = ਸੂਰਜ, ਤੇਜ, (ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਲਾ ਆਤਮ) ਪ੍ਰਕਾਸ਼। ਸਸਿ = ਚੰਦ੍ਰਮਾ, ਸੀਤਲਤਾ, ਸਾਂਤਿ ਅਵਸਥਾ (ਜੋ ਕਾਮ ਕ੍ਰੋਧ ਆਦਿਕ ਦੀ ਤਪਸ਼ ਨੂੰ ਬੁਝਾਣ ਦੇ ਸਮਰਥ ਹੈ)। ਦੀਪ = ਦੀਵੇ ਆਤਮਕ ਚਾਨਣ ਦੇਣ ਵਾਲੇ। ਅਨੂਪ = ਬੇ-ਮਿਸਾਲ। ਤ੍ਰਿਭਵਣਿ ਜੋਤਿ = ਤਿੰਨਾਂ ਭਵਨਾਂ ਵਿਚ ਪ੍ਰਕਾਸ਼ ਕਰਨ ਵਾਲੀ ਰੱਬੀ ਜੋਤਿ।
SikhNet (Spanish)Qué maravillosa es la luz del sol y de la luna; pero la Luz del Señor está en los tres mundos.
ਹਾਟ ਪਟਣ ਗੜ ਕੋਠੜੀ ਸਚੁ ਸਉਦਾ ਵਾਪਾਰ ॥੨॥
haatt pattan garr kottharree sach saudaa vaapaar |2|
Sant Singh KhalsaIn the shops of the city of the body, in the fortresses and in the huts, the True Merchandise is traded. ||2||
Manmohan SinghIn the body are shops, the cities and the fortresses, wherein is the merchandise of the True Name to trade in.
Manmohan Singh (Punjabi)ਦੇਹਿ ਅੰਦਰ ਦੁਕਾਨਾਂ, ਸ਼ਹਿਰ ਕਿਲ੍ਹੇ ਹਨ ਜਿਨ੍ਹਾਂ ਵਿੱਚ ਵਣਜ ਕਰਨ ਲਈ ਸਤਿਨਾਮ ਦਾ ਸੌਦਾ-ਸੂਤ ਹੈ।
Fareedkot Teekaਮੁਹ ਰਿਅਸਟੀ ਰੀਤ ਸੇ ਸਰੀਰ ਕਾ ਕਥਨ ਹੈ: ਸਰੀਰ ਰੂਪੀ (ਪਟਣ) ਸ਼ਹਰੁ ਤਿਸ ਮੇਂ (ਹਾਟ) ਦਸ ਇੰਦ੍ਰੇ ਦੁਕਾਨ, ਦਸਵਾਂ ਦ੍ਵਾਰ (ਗੜ) ਕਿਲਾ ਹੈ, (ਕੋਠੜੀ) ਅੰਤਸਕਰਨ ਹੈ, (ਸਚੁ ਸਉਦਾ) ਸਚ ਰੂਪ ਪਰਮੇਸਰ ਕਾ ਨਾਮ ਸਉਦੇ ਤਿਸ ਕਾ ਬ੍ਯਾਪਾਰੁ ਜੋ ਕਰਤੇ ਹੈਂ, ਭਾਵ ਇੰਦ੍ਰੀਓਂ ਸੇ ਭਗਤੀ ਦਸਮੇ ਦ੍ਵਾਰ ਮੇਂ ਰਿਦੇ ਕਰ ਧਿਆਨ ਕਰਤੇ ਹੈਂ॥੨॥
Prof. Sahib Singh??? ॥੨॥ਪਦ ਅਰਥ ਪਟਣ = ਸ਼ਹਰ। ਗੜ = ਕਿਲ੍ਹੇ ॥੨॥
SikhNet (Spanish)En tu interior están los barcos, las ciudades, las fortalezas y los lugares donde sólo se comercia con la Verdad. (2)
ਗਿਆਨ ਅੰਜਨੁ ਭੈ ਭੰਜਨਾ; ਦੇਖੁ ਨਿਰੰਜਨ ਭਾਇ ॥
giaan anjan bhai bhanjanaa; dekh niranjan bhaae |
Sant Singh KhalsaThe ointment of spiritual wisdom is the destroyer of fear; through love, the Pure One is seen.
Manmohan SinghThe collyrium of Divine knowledge is the dread dispeller and it is through love that the Pure One is discerned.
Manmohan Singh (Punjabi)ਬ੍ਰਹਿਮ-ਬੋਧ ਦਾ ਸੁਰਮਾ ਡਰ ਨੂੰ ਨਾਸ ਕਰਨ ਵਾਲਾ ਹੈ ਅਤੇ ਪ੍ਰੇਮ ਦੇ ਰਾਹੀਂ ਹੀ ਪਵਿੱਤ੍ਰ-ਪੁਰਸ਼ ਵੇਖਿਆ ਜਾਂਦਾ ਹੈ।
Fareedkot Teekaਜਬ ਧਿਆਨ ਦੁਆਰੇ ਬੁਧੀ ਰੂਪੀ ਨੇਤਰੋਂ ਮੇਂ ਗਿਆਨ ਅੰਜਨ ਪਾਯਾ ਤਬ ਭੈ ਨਾਸ ਹੋ ਗਯਾ, ਔਰ ਨਿਰੰਜਨ ਕੋ ਪੂਰਬੋਕਤ (ਭਾਇ) ਪ੍ਰਚਾਰ ਸੇ ਤਿਨੋਂ ਨੇ ਦੇਖ ਲੀਆ ਹੈ॥☬ਪ੍ਰਸ਼ਨ: ਐਸੇ ਨਿਰੰਜਨ ਕੋ ਪੁਰਸ ਕੈਸੇ ਜਾਨੇਗਾ? ਤਿਸ ਪਰ ਕਹਤੇ ਹੈਂ:
Prof. Sahib Singh(ਹੇ ਭਾਈ! ਤੂੰ) ਪ੍ਰਭੂ ਦੀ ਰਜ਼ਾ ਵਿਚ ਰਹਿ ਕੇ ਸਭ ਡਰ ਨਾਸ ਕਰਨ ਵਾਲਾ ਗਿਆਨ ਦਾ ਸੁਰਮਾ ਵਰਤ ਕੇ (ਉਸ ਨੂੰ ਹਰ ਥਾਂ ਵਿਆਪਕ) ਵੇਖ ਲੈ (ਵੇਖ ਸਕਦਾ ਹੈਂ)।ਪਦ ਅਰਥ ਅੰਜਨੁ = ਸੁਰਮਾ। ਭੈ ਭੰਜਨਾ = ਦੁਨੀਆ ਵਾਲੇ ਡਰ ਨਾਸ ਕਰਨ ਵਾਲਾ। ਨਿਰੰਜਨ ਭਾਇ = ਮਾਇਆ-ਰਹਿਤ ਪ੍ਰਭੂ ਦੇ ਪ੍ਰੇਮ ਵਿਚ।
SikhNet (Spanish)El Colirio del Conocimiento disipa todo miedo, y uno ve al Uno Verdadero en Su Amor.
ਗੁਪਤੁ ਪ੍ਰਗਟੁ ਸਭ ਜਾਣੀਐ; ਜੇ ਮਨੁ ਰਾਖੈ ਠਾਇ ॥
gupat pragatt sabh jaaneeai; je man raakhai tthaae |
Sant Singh KhalsaThe mysteries of the seen and the unseen are all known, if the mind is kept centered and balanced.
Manmohan SinghThe mortal comes to know all the hidden and the apparent, if he keeps his mind centered at One place.
Manmohan Singh (Punjabi)ਪ੍ਰਾਣੀ ਪੋਸ਼ੀਦਾ ਤੇ ਜ਼ਾਹਰਾ ਸਮੁਹ ਨੂੰ ਜਾਣ ਲੈਂਦਾ ਹੈ, ਜੇਕਰ ਉਹ ਆਪਣੇ ਮਨੂਏ ਨੂੰ ਇਕ ਜਗ੍ਹਾ ਤੇ ਕੇਂਦਰਿਤ ਰੱਖੇ।
Fareedkot Teekaਜੇ ਕਰ ਮਨ ਕੋ ਰਿਦੇ ਅਸਥਾਨ ਮੇਂ (ਠਾਇ) ਇਸਥਿਤ ਰਾਖੇ, ਤੌ ਗੁਪਤ ਪ੍ਰਗਟ ਸਭ ਜਗਾ ਪਰਮੇਸ੍ਵਰ ਕੌ ਜਾਣੀਤਾ ਹੈ॥
Prof. Sahib Singhਜੇ ਮਨੁੱਖ ਆਪਣੇ ਮਨ ਨੂੰ ਇੱਕ ਟਿਕਾਣੇ ਤੇ ਰੱਖੇ, ਤਾਂ ਉਸ ਨੂੰ ਦਿੱਸਦੇ ਅਣ-ਦਿੱਸਦੇ ਜਗਤ ਵਿਚ ਹਰ ਥਾਂ ਪਰਮਾਤਮਾ ਹੀ ਵੱਸਦਾ ਪਰਤੀਤ ਹੁੰਦਾ ਹੈ।ਪਦ ਅਰਥ ਠਾਇ = ਥਾਂ ਸਿਰ, ਇੱਕ ਟਿਕਾਣੇ ਤੇ।
SikhNet (Spanish)Sabemos los misterios aparentes y los reales si conservamos en Paz nuestra mente.
ਐਸਾ ਸਤਿਗੁਰੁ ਜੇ ਮਿਲੈ; ਤਾ ਸਹਜੇ ਲਏ ਮਿਲਾਇ ॥੩॥
aisaa satigur je milai; taa sahaje le milaae |3|
Sant Singh KhalsaIf one finds such a True Guru, the Lord is met with intuitive ease. ||3||
Manmohan SinghIf man finds such a True Guru then, he easily, causes him to meet the Lord.
Manmohan Singh (Punjabi)ਜੇਕਰ ਇਨਸਾਨ ਨੂੰ ਅਜਿਹਾ ਸਤਿਗੁਰੂ ਪਰਾਪਤ ਹੋ ਜਾਏ ਤਦ ਉਹ ਉਸ ਨੂੰ ਸੁਖੈਨ ਹੀ, ਸਾਹਿਬ ਨਾਲ ਮਿਲਾ ਦਿੰਦਾ ਹੈ।
Fareedkot Teekaਔਰ ਜਿਸ ਨੇ ਮਨ ਕੋ ਇਸਥਿਤ ਕਰਾ ਹੋਵੇ, ਜੇ ਕਰ ਐਸਾ ਸਤਿਗੁਰੂ ਮਿਲੇ ਤੌ (ਸਹਜੇ) ਸੁਭਾਵਕ ਹੀ ਪ੍ਰਮੇਸ੍ਵਰ ਕੇ ਸਾਥ ਮਿਲਾਇ ਲੇਤਾ ਹੈ॥੩॥
Prof. Sahib Singhਸਭ ਡਰ ਨਾਸ ਕਰਨ ਵਾਲਾ ਗਿਆਨ ਦਾ ਸੁਰਮਾ ਦੇਣ ਵਾਲਾ ਗੁਰੂ ਜੇ ਮਿਲ ਪਏ ਤਾਂ ਉਸ ਮਨੁੱਖ ਨੂੰ ਅਡੋਲ ਆਤਮਕ ਅਵਸਥਾ ਵਿਚ ਜੋੜ ਦੇਂਦਾ ਹੈ ॥੩॥ਪਦ ਅਰਥ ਸਹਜ = ਆਤਮਕ ਅਡੋਲਤਾ। ਸਹਜੇ = ਸਹਜ ਅਵਸਥਾ ਵਿਚ (ਜੋੜ ਕੇ) ॥੩॥
SikhNet (Spanish)Si uno encuentra al Guru Verdadero, uno se funde con el Señor de manera espontánea. (3)
ਕਸਿ ਕਸਵਟੀ ਲਾਈਐ; ਪਰਖੇ ਹਿਤੁ ਚਿਤੁ ਲਾਇ ॥
kas kasavattee laaeeai; parakhe hit chit laae |
Sant Singh KhalsaHe draws us to His Touchstone, to test our love and consciousness.
Manmohan SinghAs the attrition is put on the touchstone (to test the gold) Lord assays (the spiritual) life of His creatures) with love and attention.
Manmohan Singh (Punjabi)(ਜਿਵੇ ਸੋਨੇ ਨੂੰ ਪਰਖਣ ਲਈ) ਕਸੋਟੀ ਉਤੇ ਕੱਸ ਲਾਈ ਦੀ ਹੈ, (ਤਿਵੇ ਕਰਤਾਰ ਆਪਣੇ ਪੈਦਾ ਕੀਤੇ ਬੰਦਿਆਂ ਦੇ ਆਤਮਕ ਜੀਵਨ ਨੂੰ) ਬੜੇ ਪਿਆਰ ਨਾਲ ਧਿਆਨ ਲਾ ਕੇ ਪਰਖਦਾ ਹੈ।
Fareedkot Teeka(ਕਸਵਟੀ) ਪਥਰ ਵਿਸੇਸ ਹੈ ਜਿਸ ਕਰ ਸੁਇਨੇ ਕੀ ਪ੍ਰਖੀ੍ਯਾ ਕਰੀ ਜਾਤੀ ਹੈ, ਸੋ ਸਿਖ ਕੋ ਜੋ ਜਪ ਤਪ ਵਿਖੇ (ਕਸਿ) ਖੈਂਚਣਾ ਹੈ, ਸੋ ਗੁਰੂ ਕਸਵਟੀ ਲਾਵਤੇ ਹੈਂ, ਔਰ ਚਿਤ ਕਾ (ਹਿਤੁ) ਪ੍ਰੇਮੁ ਲਗਾਕਰ ਸਿਖ ਕੋ ਪਰਖ ਲੇਤੇ ਹੈਂ॥
Prof. Sahib Singh(ਜਿਵੇਂ ਸੋਨੇ ਨੂੰ ਪਰਖਣ ਲਈ) ਕਸਵੱਟੀ ਉਤੇ ਕੱਸ ਲਈਦੀ ਹੈ (ਤਿਵੇਂ ਕਰਤਾਰ ਆਪਣੇ ਪੈਦਾ ਕੀਤੇ ਬੰਦਿਆਂ ਦੇ ਆਤਮਕ ਜੀਵਨ ਨੂੰ) ਬੜੇ ਪਿਆਰ ਨਾਲ ਧਿਆਨ ਲਾ ਕੇ ਪਰਖਦਾ ਹੈ,ਪਦ ਅਰਥ ਕਸਿ = (ਸੋਨੇ ਨੂੰ ਪਰਖਣ ਲਈ ਕਸਵੱਟੀ ਉਤੇ) ਘਸਾਣਾ। ਹਿਤੁ = ਪਿਆਰ, ਧਿਆਨ। ਨਾਇ = ਨ੍ਹਾ ਕੇ।
SikhNet (Spanish)Él, con Amor y atención, nos pone a prueba con su piedra de toque.
ਖੋਟੇ. ਠਉਰ ਨ ਪਾਇਨੀ; ਖਰੇ ਖਜਾਨੈ ਪਾਇ ॥
khotte. tthaur na paaeinee; khare khajaanai paae |
Sant Singh KhalsaThe counterfeit have no place there, but the genuine are placed in His Treasury.
Manmohan SinghThe Counterfeit find not a place and the genuine are but into the treasury.
Manmohan Singh (Punjabi)ਜਾਲ੍ਹੀਆਂ ਨੂੰ ਥਾਂ ਨਹੀਂ ਮਿਲਦੀ ਅਤੇ ਅਸਲੀ ਕੇਸ ਵਿੱਚ ਪਾਏ ਜਾਂਦੇ ਹਨ।
Fareedkot Teekaਜੋ ਖੋਟੇ ਹੈਂ ਕਿਆ ਕਸਵਟੀ ਨਹੀਂ ਸਹਾਰਤੇ ਸੋ ਸਰੂਪ ਅਸਥਾਨ ਕੋ ਨਹੀਂ ਪਾਵਤੇ ਹੈਂ, ਜੋ ਕਸਵਟੀ ਸਹਾਰਨੇ ਵਾਲੇ ਖਰੇ ਹੈਂ, ਸੋ (ਖਜਾਨੈ ਪਾਇ) ਸਰੂਪ ਮੇਂ ਅਭੇਦ ਕਰੀਤੇ ਹੈਂ॥
Prof. Sahib Singhਖੋਟਿਆਂ ਨੂੰ (ਉਸ ਦੇ ਦਰ ਤੇ) ਥਾਂ ਨਹੀਂ ਮਿਲਦੀ, ਖਰਿਆਂ ਨੂੰ ਉਹ ਆਪਣੇ ਖ਼ਜ਼ਾਨੇ ਵਿਚ ਸ਼ਾਮਿਲ ਕਰ ਲੈਂਦਾ ਹੈ।ਪਦ ਅਰਥ ਠਉਰ = ਥਾਂ। ਨ ਪਾਇਨੀ = ਨ ਪਾਇਨਿ, ਨਹੀਂ ਪੀਂਦੇ, ਨਹੀਂ ਪ੍ਰਾਪਤ ਕਰਦੇ
SikhNet (Spanish)Las monedas falsas no encuentran lugar, pero las verdaderas las reúne para Su Tesoro.
ਆਸ ਅੰਦੇਸਾ ਦੂਰਿ ਕਰਿ; ਇਉ ਮਲੁ ਜਾਇ. ਸਮਾਇ ॥੪॥
aas andesaa door kar; iau mal jaae. samaae |4|
Sant Singh KhalsaLet your hopes and anxieties depart; thus pollution is washed away. ||4||
Manmohan SinghDispel thy hope (desire) and anxiety; like this thy filth shall be washed away.
Manmohan Singh (Punjabi)ਆਪਣੀ ਉਮੀਦ (ਇੱਛਾ) ਤੇ ਚਿੰਤਾ ਨੂੰ ਪਰੇ ਕਰ ਦੇ ਇਸ ਤਰ੍ਹਾਂ ਤੇਰੀ ਮਲੀਣਤਾ ਧੋਤੀ ਜਾਏਗੀ।
Fareedkot Teekaਜਬ (ਆਸ) ਇੱਛਾ ਔਰ ਕਈ ਪ੍ਰਕਾਰ ਕਾ ਪ੍ਰਮਾਣ ਗਤ ਪ੍ਰਮੇਗਤ ਮੋਖ ਮੇਂ (ਅੰਦੇਸਾ) ਸੰਸਾ, ਤਤ ਪਦ ਤ੍ਵੰਪਦ ਮੇਂ ਸੰਸਾ, ਇਨ ਸਭ ਕੋ ਦੂਰ ਕਰਾਵਤੇ ਹੈਂ, ਐਸੇ ਅਗ੍ਯਾਨ ਰੂਪੀ ਮਲ ਜਾਤੀ ਹੈ ਤਬ ਬ੍ਰਹਮ ਰੂਪ ਖਜਾਨੇ ਮੇਂ (ਸਮਾਇ) ਮਿਲ ਜਾਤਾ ਹੈ॥੪॥
Prof. Sahib Singh(ਹੇ ਭਾਈ! ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ ਦੁਨੀਆ ਵਾਲੀਆਂ) ਆਸਾਂ ਤੇ ਸਹਮ ਕੱਢ, ਇਹ ਉੱਦਮ ਕਰਨ ਨਾਲ (ਮਨ ਦੀ ਵਿਕਾਰਾਂ ਦੀ) ਮੈਲ ਦੂਰ ਹੋ ਜਾਇਗੀ, (ਤੇ ਮਨ ਪ੍ਰਭੂ-ਚਰਨਾਂ ਵਿਚ ਲੀਨ ਹੋ ਜਾਇਗਾ ॥੪॥
SikhNet (Spanish)Nuestros deseos y dudas desaparecen, e inmersos en Dios, nuestra impureza se limpia. (4)
ਸੁਖ ਕਉ ਮਾਗੈ ਸਭੁ ਕੋ; ਦੁਖੁ. ਨ ਮਾਗੈ ਕੋਇ ॥
sukh kau maagai sabh ko; dukh. na maagai koe |
Sant Singh KhalsaEveryone begs for happiness; no one asks for suffering.
Manmohan SinghEvery one craves for happiness and none asks for misery.
Manmohan Singh (Punjabi)ਹਰ ਕੋਈ ਖੁਸ਼ੀ ਨੂੰ ਤਾਘਦਾ ਹੈ, ਕੋਈ ਭੀ ਮੁਸੀਬਤ ਦੀ ਯਾਚਨਾ ਨਹੀਂ ਕਰਦਾ।
Fareedkot Teekaਔਰੁ ਸਭ ਕੋਈ ਸੁਖ ਕੋ ਹੀ ਮਾਂਗਤਾ ਹੈ, ਦੁਖ ਕੋ ਕੋਈ ਨਹੀਂ ਮਾਂਗਤਾ ਹੈ॥
Prof. Sahib Singhਹਰੇਕ ਜੀਵ (ਦੁਨੀਆ ਵਾਲਾ) ਸੁਖ ਮੰਗਦਾ ਹੈ, ਕੋਈ ਭੀ ਦੁੱਖ ਨਹੀਂ ਮੰਗਦਾ;ਪਦ ਅਰਥ ਸਭੁ ਕੋ = ਹਰੇਕ ਜੀਵ। ਕਉ = ਨੂੰ।
SikhNet (Spanish)Todos están desesperados por ser felices; ¿quién hay que desee la tristeza?
ਸੁਖੈ ਕਉ ਦੁਖੁ ਅਗਲਾ; ਮਨਮੁਖਿ. ਬੂਝ ਨ ਹੋਇ ॥
sukhai kau dukh agalaa; manamukh. boojh na hoe |
Sant Singh KhalsaBut in the wake of happiness, there comes great suffering. The self-willed manmukhs do not understand this.
Manmohan SinghImmense anguish comes in the wake of pleasures but the self-willed understand it not.
Manmohan Singh (Punjabi)ਰਸਾਂ-ਸੁਆਦਾ ਦੇ ਮਗਰ ਅਤਿਅੰਤ ਕਸ਼ਟ ਆਉਂਦਾ ਹੈ, ਪ੍ਰੰਤੂ ਆਪ-ਹੁਦਰੇ ਇਸ ਨੂੰ ਨਹੀਂ ਸਮਝਦੇ।
Fareedkot Teekaਸੁਖ ਕੇ ਭੋਗਨੇ ਵਾਲੇ ਕੋ ਦੁਖ ਭੀ (ਅਗਲਾ) ਬਹੁਤਾ ਹੀ ਹੋਤਾ ਹੈ, ਜਬ ਸੁਖ ਕਾ ਵਿਜੋਗੁ ਹੋਤਾ ਹੈ ਤਬ ਦੁਖ ਹੀ ਬਸੇਸ ਰਹ ਜਾਤਾ ਹੈ ਸੁਖ ਕਾ ਭਾਨ ਨਹੀਂ ਰਹਤਾ, ਪਰੰਤੂ ਮਨਮੁਖੋਂ ਕੋ ਕੋਈ ਸਮਝ ਨਹੀਂ ਹੋਤੀ ਕਿ ਸੁਖ ਕੇ ਵਿਜੋਗ ਕਰ ਕੇਵਲ ਦੁਖ ਹੀ ਹੋਤਾ ਹੈ॥
Prof. Sahib Singhਪਰ (ਮਾਇਕ) ਸੁਖ ਨੂੰ ਦੁੱਖ-ਰੂਪ ਫਲ ਬਹੁਤ ਲੱਗਦਾ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੂੰ ਇਸ (ਭੇਤ) ਦੀ ਸਮਝ ਨਹੀਂ ਆਉਂਦੀ (ਉਹ ਦੁਨੀਆ ਵਾਲੇ ਸੁਖ ਹੀ ਮੰਗਦਾ ਰਹਿੰਦਾ ਹੈ ਤੇ ਨਾਮ ਤੋਂ ਵਾਂਜਿਆ ਰਹਿੰਦਾ ਹੈ)।ਪਦ ਅਰਥ ਅਗਲਾ = ਬਹੁਤ। ਮਨਮੁਖਿ = ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ। ਬੂਝ = ਸਮਝ।
SikhNet (Spanish)Y para ganarse la felicidad, todos pasan por el sufrimiento, pero los arrogantes Manmukjs no saben esto.
ਸੁਖ ਦੁਖ ਸਮ ਕਰਿ ਜਾਣੀਅਹਿ; ਸਬਦਿ ਭੇਦਿ ਸੁਖੁ ਹੋਇ ॥੫॥
sukh dukh sam kar jaaneeeh; sabad bhed sukh hoe |5|
Sant Singh KhalsaThose who see pain and pleasure as one and the same find peace; they are pierced through by the Shabad. ||5||
Manmohan SinghThey, who deem weal and woe alike and pierce their soul with Name, obtain Divine Solace.
Manmohan Singh (Punjabi)ਜੋ ਖੁਸ਼ੀ ਤੇ ਗ਼ਮੀ ਨੂੰ ਇਕ ਸਮਾਨ ਜਾਣਦੇ ਹਨ ਅਤੇ ਆਪਣੀ ਆਤਮਾ ਨੂੰ ਨਾਮ ਨਾਲ ਵਿੰਨ੍ਹਦੇ ਹਨ, ਉਹ ਰੱਬੀ ਠੰਢ-ਚੈਨ ਪਾਉਂਦੇ ਹਨ।
Fareedkot Teekaਤਾਂ ਤੇ ਕਰਮੋਂ ਕਾ ਫਲੁ ਜਾਨ ਕਰ ਸੁਖ ਦੁਖ ਸਮ ਕਰ ਜਾਣੀਏ, ਭਾਵ ਆਗਮਾ ਪਾਈ ਔਰ ਬ੍ਰਹਮ ਕਾ (ਭੇਦ) ਗ੍ਯਾਨ ਹੋਣੇ ਸੇ ਆਤਮ ਸੁਖ ਪ੍ਰਾਪਤਿ ਹੋਤਾ ਹੈ॥੫॥
Prof. Sahib Singh(ਅਸਲ ਵਿਚ ਦੁਨੀਆ ਦੇ) ਸੁਖ ਤੇ ਦੁਖ ਇਕੋ ਜਿਹੇ ਹੀ ਸਮਝਣੇ ਚਾਹੀਦੇ ਹਨ। ਅਸਲ ਆਤਮਕ ਸੁਖ ਤਦੋਂ ਹੀ ਮਿਲਦਾ ਹੈ ਜੇ ਗੁਰੂ ਦੇ ਸ਼ਬਦ ਦੀ ਰਾਹੀਂ ਮਨ ਨੂੰ ਵਿੰਨ੍ਹ ਲਿਆ ਜਾਏ (ਮਨ ਨੂੰ ਨੱਥ ਕੇ ਦੁਨੀਆ ਦੇ ਮੌਜ-ਮੇਲਿਆਂ ਵਲੋਂ ਰੋਕ ਕੇ ਰੱਖਿਆ ਜਾਏ) ॥੫॥ਪਦ ਅਰਥ ਸਮ = ਬਰਾਬਰ, ਇਕੋ ਜਿਹੇ। ਜਾਣੀਅਹਿ = (ਜਦੋਂ) ਜਾਣ ਲਏ ਜਾਂਦੇ ਹਨ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਭੇਦਿ = ਵਿੰਨ੍ਹ ਕੇ (ਮਨ ਨੂੰ) ॥੫॥
SikhNet (Spanish)No obstante, desde la tranquilidad uno puede ver el dolor y el placer de igual manera, si uno flecha el corazón con la Palabra. (5)
ਬੇਦੁ ਪੁਕਾਰੇ ਵਾਚੀਐ; ਬਾਣੀ ਬ੍ਰਹਮ ਬਿਆਸੁ ॥
bed pukaare vaacheeai; baanee braham biaas |
Sant Singh KhalsaThe Vedas proclaim, and the words of Vyaasa tell us,
Manmohan SinghThe recitation of Brahma's Vedas and Words (works) of Vyas proclaim that the silent sages,
Manmohan Singh (Punjabi)ਬ੍ਰਹਮਾ ਦੇ ਵੇਦਾਂ ਅਤੇ ਵਿਆਸ ਦਿਆਂ ਸ਼ਬਦਾ (ਰਚਨਾਵਾਂ) ਦਾ ਪਾਠ ਪੁਕਾਰਦਾ ਹੈ,
Fareedkot Teekaਬੇਦੋਂ ਕੋ ਪੁਕਾਰ ਪੁਕਾਰ ਤਿਨ ਕਾ ਅਰਥ ਵਾਚਤੇ ਹੈਂ, ਕੈਸੇ ਬੇਦ ਹੈਂ, ਜੋ (ਬਾਣੀ ਬ੍ਰਹਮ) ਪਰਮੇਸ੍ਵਰ ਕੀ ਬਾਣੀ ਰੂਪ ਹੈਂ, (ਬਿਆਸੁ) ਬਿਸਥਾਰ ਰੂਪ ਵਾ ਕਰਮ ਉਪਾਸਨਾ ਗ੍ਯਾਨ ਇਨ ਕੇ ਬਿਸਥਾਰ ਕਰਨ ਵਾਲੀ ਬਾਣੀ ਰੂਪ ਹੈਂ॥☬ਪ੍ਰਸ਼ਨ: ਸੋ ਬੇਦ ਬਾਣੀ ਕਿਆ ਕਹਤੀ ਹੈ?
Prof. Sahib Singhਬਿਆਸ ਰਿਸ਼ੀ (ਤਾਂ ਮੁੜ ਮੁੜ) ਵੇਦ ਨੂੰ ਹੀ ਉੱਚੀ ਉੱਚੀ ਉਚਾਰਦਾ ਹੈ, (ਪਰ ਹੇ ਭਾਈ!) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਪੜ੍ਹਨੀ ਚਾਹੀਦੀ ਹੈ।ਪਦ ਅਰਥ ਵਾਚੀਐ = ਵਾਚਣੀ ਚਾਹੀਦੀ ਹੈ, ਪੜ੍ਹਨੀ ਚਾਹੀਦੀ ਹੈ। ਬਾਣੀ ਬ੍ਰਹਮ = ਬ੍ਰਹਮ ਦੀ ਬਾਣੀ, ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ। ਬਿਆਸੁ = ਬਿਆਸ (ਰਿਸ਼ੀ)।
SikhNet (Spanish)Si uno lee los Vedas, y considera la Palabra Santa de Vyasa
ਮੁਨਿ ਜਨ ਸੇਵਕ ਸਾਧਿਕਾ; ਨਾਮਿ ਰਤੇ ਗੁਣਤਾਸੁ ॥
mun jan sevak saadhikaa; naam rate gunataas |
Sant Singh Khalsathat the silent sages, the servants of the Lord, and those who practice a life of spiritual discipline are attuned to the Naam, the Treasure of Excellence.
Manmohan SinghGod's attendants and the strivers are imbued with the Name, the treasure of excellences.
Manmohan Singh (Punjabi)ਕਿ ਚੁੱਪ ਕੀਤੇ ਰਿਸ਼ੀ ਰੱਬ ਦੇ ਟਹਿਲੂਏ ਅਤੇ ਅਭਿਆਸੀ ਚੰਗਿਆਈਆਂ ਦੇ ਖ਼ਜ਼ਾਨੇ, ਨਾਮ ਨਾਲ ਰੰਗੇ ਹੋਏ ਹਨ।
Fareedkot Teeka(ਮੁਨਿ) ਮਨਨ ਸੀਲ (ਜਨ) ਭਗਤ ਜਨ (ਸੇਵਕ ਸਾਧਿਕਾ) ਔਰ ਜੋ ਦਾਸ ਹੋ ਕਰ ਸਾਧਨਾ ਕਰਨੇ ਵਾਲੇ ਹੈਂ, ਜੋ ਇਨ ਮੇਂ ਸੇ (ਨਾਮਿ) ਪਰਮੇਸ੍ਵਰ ਕੇ ਨਾਮ ਮੇਂ ਰਤੇ ਹੈਂ (ਤਾਸੁ) ਤਿਨ ਕੇ ਗੁਣ ਬੇਦ ਕਹਿਤਾ ਹੈ, ਵਾ ਬ੍ਰਹਮ ਕੀ ਬਾਣੀ ਬੇਦ ਸੋ ਭੀ ਯਹੀ ਪੁਕਾਰਤੇ ਹੈਂ, ਔਰ ਬ੍ਯਾਸ ਬਾਣੀ ਪੁਰਾਣ ਭੀ ਵਾਚੀਏ ਤਾਂ ਵੀ ਯਹੀ ਪੁਕਾਰਤੇ ਹੈਂ, ਔਰ ਮੁਨਿ ਜਨਿ ਸੇਵਕ ਸਾਧਕ ਭੀ ਯਹੀ ਪੁਕਾਰਤੇ ਹੈਂ, ਔਰ ਜੋ (ਗੁਣਤਾਸੁ) ਵਾਹਿਗੁਰੂ ਕੇ ਨਾਮ ਮੇਂ ਰਤੇ ਹੈਂ, ਸੋ ਭੀ ਯਹੀ ਪੁਕਾਰਤੇ ਹੈਂ॥
Prof. Sahib Singhਅਸਲੀ ਮੁਨੀ ਲੋਕ ਸੇਵਕ ਤੇ ਸਾਧਿਕ ਉਹੀ ਹਨ ਜੋ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੇ ਨਾਮ ਵਿਚ ਰੰਗੇ ਹੋਏ ਹਨ।ਪਦ ਅਰਥ ਮੁਨਿ ਜਨ = ਮੁਨੀ ਲੋਕ। ਨਾਮਿ = ਨਾਮ ਵਿਚ। ਗੁਣ ਤਾਸੁ = ਗੁਣਾਂ ਦਾ ਖ਼ਜ਼ਾਨਾ ਪ੍ਰਭੂ।
SikhNet (Spanish)encuentra que todos los Rishis, los Devotos de Dios y los hombres de disciplina espiritual, están cobijados con el Nombre del Señor, el Tesoro de todos los bienes.
ਸਚਿ ਰਤੇ ਸੇ ਜਿਣਿ ਗਏ; ਹਉ ਸਦ ਬਲਿਹਾਰੈ ਜਾਸੁ ॥੬॥
sach rate se jin ge; hau sad balihaarai jaas |6|
Sant Singh KhalsaThose who are attuned to the True Name win the game of life; I am forever a sacrifice to them. ||6||
Manmohan SinghThey, who are dyed with the True Name, win I am ever a sacrifice unto them.
Manmohan Singh (Punjabi)ਜੋ ਸਤਿਨਾਮ ਨਾਲ ਰੰਗੀਜੇ ਹਨ, ਉਹ ਜਿੱਤ ਜਾਂਦੇ ਹਨ। ਮੈਂ ਉਨ੍ਹਾਂ ਉਤੋਂ ਸਦੀਵ ਹੀ ਕੁਰਬਾਨ ਜਾਂਦਾ ਹਾਂ।
Fareedkot Teekaਜੋ ਸਚੇ ਪਰਮੇਸ੍ਵਰ ਕੇ ਨਾਮ ਮੇਂ (ਰਤੇ) ਰੰਗੇ ਹੈਂ, ਸੋ ਪੁਰਸ਼ ਜੀਤ ਗਏ ਹੈਂ, ਮੈਂ ਤਿਨ ਕੇ (ਸਦ) ਸਦੀਵਕਾਲ ਬਲਿਹਾਰੇ ਜਾਤਾ ਹੂੰ॥੬॥
Prof. Sahib Singhਜੇਹੜੇ ਬੰਦੇ ਸਦਾ ਕਾਇਮ ਰਹਿਣ ਵਾਲੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ (ਸੰਸਾਰ ਤੋਂ ਜੀਵਨ-ਬਾਜ਼ੀ) ਜਿੱਤ ਕੇ ਜਾਂਦੇ ਹਨ। ਮੈਂ ਭੀ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ॥੬॥ਪਦ ਅਰਥ ਜਿਣਿ ਗਏ = ਜਿੱਤ ਕੇ (ਇਥੋਂ) ਗਏ। ਜਾਸੁ = ਮੈਂ ਜਾਂਦਾ ਹਾਂ ॥੬॥
SikhNet (Spanish)Aquéllos que estaban así inmersos, ganaron el juego de la vida, yo ofrezco mi vida en sacrificio a ellos. (6)
ਚਹੁ ਜੁਗਿ ਮੈਲੇ. ਮਲੁ ਭਰੇ; ਜਿਨ ਮੁਖਿ. ਨਾਮੁ ਨ ਹੋਇ ॥
chahu jug maile. mal bhare; jin mukh. naam na hoe |
Sant Singh KhalsaThose who do not have the Naam in their mouths are filled with pollution; they are filthy throughout the four ages.
Manmohan SinghThey, within whose mount Lord's Name is not, are brimful with pollution and remain filthy, the four ages through.
Manmohan Singh (Punjabi)ਜਿਨ੍ਹਾਂ ਦੇ ਮੂੰਹ ਵਿੱਚ ਸੁਆਮੀ ਦਾ ਨਾਮ ਨਹੀਂ, ਉਹ ਮਲੀਣਤਾ ਨਾਲ ਪਰੀਪੂਰਨ ਹਨ ਅਤੇ ਚੌਹਾ ਹੀ ਯੁੱਗਾਂ ਅੰਦਰ ਪਲੀਤ ਰਹਿੰਦੇ ਹਨ।
Fareedkot Teekaਔਰ ਜਿਨੋਂ ਕੇ ਮੁਖ ਸੇ ਨਾਮ ਕਾ ਉਚਾਰਣ ਨਹੀਂ ਹੋਤਾ, ਸੋ ਪੁਰਸ਼ ਸਤਯੁਗ, ਤ੍ਰੇਤਾ, ਦੁਆਪਰ, ਕਲਿਜੁਗ, ਇਨ ਮੇਂ ਮੈਲੇ ਹੀ ਰਹਤੇ ਹੈਂ ਔਰ (ਮਲੁ) ਪਾਪੋਂ ਕਰ ਭਰੇ ਹੂਏ ਹੈਂ॥
Prof. Sahib Singhਪਰ ਜਿਨ੍ਹਾਂ ਦੇ ਮੂੰਹ ਵਿਚ ਪ੍ਰਭੂ ਦਾ ਨਾਮ ਨਹੀਂ ਹੈ ਉਹ ਸਦਾ ਹੀ ਮੈਲੇ (ਮਨ ਵਾਲੇ) ਹਨ, (ਉਹਨਾਂ ਦੇ ਮਨ ਵਿਕਾਰਾਂ ਦੀ) ਮੈਲ ਨਾਲ ਭਰੇ ਰਹਿੰਦੇ ਹਨ।ਪਦ ਅਰਥ ਚਹੁ ਜੁਗਿ = ਸਦਾ ਹੀ। ਮੈਲੁ ਭਰੇ = (ਵਿਕਾਰਾਂ ਦੀ) ਮੈਲ ਨਾਲ ਲਿਬੜੇ ਹੋਇ।
SikhNet (Spanish)Aquéllos, en cuyos labios no está el Nombre del Señor, viven en la mugre a través de las cuatro épocas.
ਭਗਤੀ ਭਾਇ ਵਿਹੂਣਿਆ; ਮੁਹੁ ਕਾਲਾ. ਪਤਿ ਖੋਇ ॥
bhagatee bhaae vihooniaa; muhu kaalaa. pat khoe |
Sant Singh KhalsaWithout loving devotion to God, their faces are blackened, and their honor is lost.
Manmohan SinghThey who are bereft of Lord's love and devotion lose honour and their faces are blackened.
Manmohan Singh (Punjabi)ਜੋ ਪ੍ਰਭੂ ਦੀ ਪ੍ਰੀਤ ਅਤੇ ਸ਼ਰਧਾ ਅਨੁਰਾਗ ਤੋਂ ਸੱਖਣੇ ਹਨ, ਉਹ ਇੱਜ਼ਤ ਗੁਆ ਲੈਂਦੇ ਹਨ ਅਤੇ ਉਨ੍ਹਾਂ ਦੇ ਚਿਹਰੇ ਸਿਆਹ ਕੀਤੇ ਜਾਂਦੇ ਹਨ।
Fareedkot Teekaਔਰ ਜੋ ਪ੍ਰੇਮਾਭਗਤੀ ਸੇ ਰਹਤ ਹੈਂ, ਤਿਨ ਕਾ ਮੁਹ ਕਾਲਾ ਹੋਵੇਗਾ ਔਰ ਪ੍ਰਲੋਕ ਮੇਂ ਪਤਿ ਗਵਾਈ ਜਾਏਗੀ॥
Prof. Sahib Singhਪਰਮਾਤਮਾ ਦੀ ਭਗਤੀ ਤੇ ਪਿਆਰ ਤੋਂ ਵਾਂਜੇ ਬੰਦਿਆਂ ਦਾ ਮੂੰਹ (ਉਸ ਦੀ ਹਜ਼ੂਰੀ ਵਿਚ) ਕਾਲਾ (ਦਿੱਸਦਾ ਹੈ), ਉਹ ਆਪਣੀ ਇੱਜ਼ਤ ਗਵਾ ਕੇ (ਜਾਂਦੇ ਹਨ)।ਪਦ ਅਰਥ ਪਤਿ = ਇੱਜ਼ਤ। ਖੋਇ = ਗਵਾ ਕੇ।
SikhNet (Spanish)Sin el Amor a la Devoción, sus semblantes se obscurecen, y son deshonrados.
ਜਿਨੀ ਨਾਮੁ ਵਿਸਾਰਿਆ; ਅਵਗਣ ਮੁਠੀ ਰੋਇ ॥੭॥
jinee naam visaariaa; avagan mutthee roe |7|
Sant Singh KhalsaThose who have forgotten the Naam are plundered by evil; they weep and wail in dismay. ||7||
Manmohan SinghThey, who have forgotten the Name, bewail defrauded by sin.
Manmohan Singh (Punjabi)ਜਿਨ੍ਹਾਂ ਨੇ ਨਾਮ ਨੂੰ ਭੁਲਾ ਦਿੱਤਾ ਹੈ, ਉਹ ਪਾਪ ਦੇ ਠੱਗੇ ਹੋਏ, ਵਿਰਲਾਪ ਕਰਦੇ ਹਨ।
Fareedkot Teekaਜਿਨ ਪੁਰਸੋਂ ਨੇ ਨਾਮ ਵਿਸਾਰ ਦੀਆ ਹੈ, ਤਿਨ ਕੀ ਬੁਧੀ ਅਵਗੁਣੋਂ ਕਰ (ਮੁਠੀ) ਲੁਟੀ ਗਈ ਹੈ, ਸੋ ਦੁਖੀ ਹੂਏ ਰੋਵਤੇ ਹੈਂ॥੭॥
Prof. Sahib Singhਜਿਸ ਜਿਸ ਜੀਵ-ਇਸਤ੍ਰੀ ਨੇ ਪ੍ਰਭੂ ਦਾ ਨਾਮ ਭੁਲਾ ਦਿੱਤਾ ਹੈ, (ਉਸ ਦੇ ਆਤਮਕ ਸਰਮਾਏ ਨੂੰ ਔਗੁਣਾਂ ਨੇ ਲੁੱਟ ਲਿਆ ਹੈ, ਉਹ ਰੋਂਦੀ ਪਛਤਾਂਦੀ ਹੈ ॥੭॥ਪਦ ਅਰਥ ਜਿਨਿ = ਜਿਸ ਜਿਸ ਜੀਵ-ਇਸਤ੍ਰੀ ਨੇ। ਮੁਠੀ = ਠੱਗੀ ਹੋਈ, ਲੁੱਟੀ ਹੋਈ ॥੭॥
SikhNet (Spanish)Aquéllos que se olvidan del Naam, sufren y son engañados por la maldad. (7)
ਖੋਜਤ ਖੋਜਤ ਪਾਇਆ; ਡਰੁ ਕਰਿ ਮਿਲੈ ਮਿਲਾਇ ॥
khojat khojat paaeaa; ddar kar milai milaae |
Sant Singh KhalsaI searched and searched, and found God. In the Fear of God, I have been united in His Union.
Manmohan SinghBy seeking and searching I have found the Lord. Through Lord's fear I have met with His union.
Manmohan Singh (Punjabi)ਭਾਲਦਿਆਂ ਤੇ ਟੈਲਦਿਆਂ ਹੋਇਆ ਮੈਂ ਸਭ ਨੂੰ ਪਾ ਲਿਆ ਹੈ। ਪ੍ਰਭੂ ਦੇ ਭੈ ਰਾਹੀਂ ਮੈਂ ਉਸ ਦੇ ਮਿਲਾਪ ਅੰਦਰ ਮਿਲ ਗਿਆ ਹਾਂ।
Fareedkot Teekaਜੋ ਉਤਮ ਜਗ੍ਯਾਸੂ ਹੈਂ ਤਿਨੋਂ ਨੇ ਸੰਸਾਰ ਕੇ ਦੁਖੋਂ ਸੇ ਡਰ ਕਰ ਖੋਜਤੇ ਖੋਜਤੇ ਸਤਿਗੁਰੋਂ ਕੋ ਪਾਇਆ ਹੈ, ਸੋ ਗੁਰੋਂ ਕੇ ਮਿਲਾਏ ਹੂਏ ਮਿਲੇ ਹੈਂ॥
Prof. Sahib Singh(ਗੁਰੂ ਦੀ ਰਾਹੀਂ) ਭਾਲ ਕਰਦਿਆਂ ਕਰਦਿਆਂ ਇਹ ਗੱਲ ਲੱਭ ਪੈਂਦੀ ਹੈ ਕਿ ਪਰਮਾਤਮਾ ਦਾ ਡਰ-ਅਬਦ ਹਿਰਦੇ ਵਿਚ ਧਾਰਨ ਕੀਤਿਆਂ ਪਰਮਾਤਮਾ ਗੁਰੂ ਦਾ ਮਿਲਾਇਆ ਮਿਲ ਪੈਂਦਾ ਹੈ।
SikhNet (Spanish)Busqué y busqué y Lo encontré, en Su Temor Reverencial fui unido a Él.
ਆਪੁ ਪਛਾਣੈ ਘਰਿ ਵਸੈ; ਹਉਮੈ ਤ੍ਰਿਸਨਾ ਜਾਇ ॥
aap pachhaanai ghar vasai; haumai trisanaa jaae |
Sant Singh KhalsaThrough self-realization, people dwell within the home of their inner being; egotism and desire depart.
Manmohan SinghBy recognising his ownself man abides in his own home and his ego and desire depart.
Manmohan Singh (Punjabi)ਆਪਣੇ ਆਪ ਨੂੰ ਸਿੰਞਾਣ ਕੇ, ਇਨਸਾਨ ਆਪਦੇ ਨਿੱਜ ਦੇ ਗ੍ਰਹਿ ਅੰਦਰ ਵਸਦਾ ਹੈ ਅਤੇ ਉਸ ਦਾ ਹੰਕਾਰ ਤੇ ਖਾਹਿਸ਼ ਦੂਰ ਹੋ ਜਾਂਦੇ ਹਨ।
Fareedkot Teekaਜੋ ਅਪਨੇ ਸਰੂਪ ਕੋ ਪਛਾਣ ਕੇ (ਘਰਿ) ਸ੍ਵੈਸਰੂਪ ਮੇਂ ਇਸਥਿਤ ਹੂਏ ਹੈਂ, ਤਿਨੋਂ ਕੀ ਹਉਮੈਂ ਔਰ ਤ੍ਰਿਸ਼ਨਾ (ਜਾਇ) ਨਿਵਰਤ ਹੂਈ ਹੈ॥
Prof. Sahib Singhਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੇ ਆਪ ਨੂੰ ਪਛਾਣਦਾ ਹੈ, ਉਸ ਦਾ ਮਨ ਬਾਹਰ ਭਟਕਣੋਂ ਹਟ ਕੇ ਅੰਤਰ ਆਤਮੇ ਹੀ ਟਿਕ ਜਾਂਦਾ, ਉਸ ਦੀ ਹਉਮੈ ਦੂਰ ਹੋ ਜਾਂਦੀ ਹੈ, ਉਸ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ।ਪਦ ਅਰਥ ਆਪੁ = ਆਪਣੇ ਆਪ ਨੂੰ। ਘਰਿ = ਘਰ ਵਿਚ।
SikhNet (Spanish)Si uno conoce su propio ser, dice Nanak, y habita en Su hogar, el ego y el deseo desaparecen,
ਨਾਨਕ ਨਿਰਮਲ ਊਜਲੇ; ਜੋ ਰਾਤੇ ਹਰਿ ਨਾਇ ॥੮॥੭॥
naanak niramal aoojale; jo raate har naae |8|7|
Sant Singh KhalsaO Nanak, those who are attuned to the Name of the Lord are immaculate and radiant. ||8||7||
Manmohan SinghNanak, blotless and exonerated are they, who are imbued with the Name of God.
Manmohan Singh (Punjabi)ਨਾਨਕ ਬੇਦਾਗ ਅਤੇ ਸੁਰਖਰੂ ਹਨ ਉਹ ਜੋ ਵਾਹਿਗੁਰੂ ਦੇ ਨਾਮ ਨਾਲ ਰੰਗੀਜੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਹਰੀ ਕੇ ਨਾਮ ਮੇਂ ਰਾਤੇ ਹੈਂ, ਸੇਈ (ਨਿਰਮਲੁ) ਪਰਮੇਸ੍ਵਰ ਕੋ ਉਜਲੇ ਹੋ ਕਰ ਮਿਲੇ ਹੈਂ॥੮॥੭॥
Prof. Sahib Singhਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹਨਾਂ ਦੇ ਜੀਵਨ ਪਵਿਤ੍ਰ ਤੇ ਰੌਸ਼ਨ ਹੋ ਜਾਂਦੇ ਹਨ ॥੮॥੭॥ਪਦ ਅਰਥ ਹਰਿ ਨਾਇ = ਹਰੀ ਦੇ ਨਾਮ ਵਿਚ ॥੮॥੭॥
SikhNet (Spanish)pues el más puro de lo puro es el que vive inmerso en el Nombre del Señor. (8-7)