ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਸਭਨਾ ਜੀਆ ਵਿਚਿ ਹਰਿ ਆਪਿ; ਸੋ ਭਗਤਾ ਕਾ ਮਿਤੁ ਹਰਿ ॥
sabhanaa jeea vich har aap; so bhagataa kaa mit har |
Sant Singh KhalsaThe Lord Himself is within all beings. The Lord is the friend of His devotees.
Manmohan SinghThe Lord God, who Himself is within all the beings; He is the Friend of His devotees.
Manmohan Singh (Punjabi)ਸੁਆਮੀ ਵਾਹਿਗੁਰੂ, ਜੋ ਖੁਦ ਸਾਰਿਆਂ ਜੀਵਾਂ ਦੇ ਅੰਦਰ ਹੈ; ਉਹ ਆਪਣੇ ਸ਼ਰਧਾਲੂ ਪ੍ਰੇਮੀਆਂ ਦਾ ਮਿੱਤਰ ਹੈ।
Fareedkot Teekaਜੋ ਸਰਬ ਜੀਵੋਂ ਬੀਚ ਆਪ ਹਰੀ ਵਿਆਪਕ ਹੈ, ਸੋਈ ਹਰੀ ਭਗਤੋਂ ਕਾ ਮਿਤ੍ਰ ਰੂਪ ਹੈ॥
Prof. Sahib Singhਹੇ ਭਾਈ! ਜਿਹੜਾ ਪਰਮਾਤਮਾ ਆਪ ਸਭ ਜੀਵਾਂ ਵਿਚ ਮੌਜੂਦ ਹੈ ਉਹ ਹੀ ਭਗਤਾਂ ਦਾ ਮਿੱਤਰ ਹੈ।ਪਦ ਅਰਥ ਸੋ ਹਰਿ = ਉਹ ਪਰਮਾਤਮਾ। ਸਭੁ ਕੋਈ = ਹਰੇਕ ਜੀਵ।
SikhNet (Spanish)Nuestro Dios prevalece en toda vida; Él es el Amigo de Sus Devotos.
ਸਭੁ ਕੋਈ ਹਰਿ ਕੈ ਵਸਿ; ਭਗਤਾ ਕੈ ਅਨੰਦੁ ਘਰਿ ॥
sabh koee har kai vas; bhagataa kai anand ghar |
Sant Singh KhalsaEveryone is under the Lord's control; in the home of the devotees there is bliss.
Manmohan SinghEvery one is under the sway of the Lord. Bliss reigns in the home of the saints.
Manmohan Singh (Punjabi)ਹਰ ਕੋਈ ਪ੍ਰਭੂ ਦੇ ਇਖਤਿਹਾਰ ਵਿੱਚ ਹੈ। ਸੰਤਾਂ ਦੇ ਘਰ ਅੰਦਰ ਖੁਸ਼ੀ ਵਰਤਦੀ ਹੈ।
Fareedkot Teekaਜਿਸ ਹਰੀ ਕੇ ਸਭ ਕੋਈ (ਵਸਿ) ਅਧੀਨ ਹੈਂ, ਸੋ ਹਰੀ ਭਗਤੋਂ ਕੇ ਰਿਦੇ ਮੇਂ ਹੈ ਯਾਂ ਤੇ ਤਿਨ ਕੋ ਅਨੰਦ ਹੈ।
Prof. Sahib Singhਭਗਤਾਂ ਦੇ ਹਿਰਦੇ-ਘਰ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ (ਕਿਉਂਕਿ ਉਹ ਜਾਣਦੇ ਹਨ ਕਿ) ਹਰੇਕ ਜੀਵ ਪਰਮਾਤਮਾ ਦੇ ਵੱਸ ਵਿਚ ਹੈ (ਤੇ ਉਹ ਪਰਮਾਤਮਾ ਉਹਨਾਂ ਦਾ ਮਿੱਤਰ ਹੈ)।ਪਦ ਅਰਥ ਕੈ ਵਸਿ = ਦੇ ਵੱਸ ਵਿਚ ਹੈ। ਘਰਿ = ਹਿਰਦੇ-ਘਰ ਵਿਚ।
SikhNet (Spanish)Todos viven bajo la Influencia de Dios, el Hogar de los Devotos está lleno de Dicha.
ਹਰਿ ਭਗਤਾ ਕਾ ਮੇਲੀ ਸਰਬਤ; ਸਉ ਨਿਸੁਲ ਜਨ. ਟੰਗ ਧਰਿ ॥
har bhagataa kaa melee sarabat; sau nisul jan. ttang dhar |
Sant Singh KhalsaThe Lord is the friend and companion of His devotees; all His humble servants stretch out and sleep in peace.
Manmohan SinghGod is an Associate of His saints, so all His slaves, sleep straight with legs crossed.
Manmohan Singh (Punjabi)ਵਾਹਿਗੁਰੂ ਆਪਣੇ ਸੰਤਾਂ ਦਾ ਹਮਜੋਲੀ ਹੈ, ਇਸ ਲਈ ਉਸ ਦੇ ਸਾਰੇ ਗੋਲੇ ਲੱਤ ਤੇ ਲੱਤ ਰੱਖ ਕੇ ਸਿੱਧੇ ਸੌਂਦੇ ਹਨ।
Fareedkot Teekaਸੋ ਹਰੀ ਭਗਤੋਂ ਕਾ ਮੇਲੀ ਹੈ ਇਸੀ ਤੇ ਸਰਬ ਭਗਤ ਜਨ ਚਰਨੋਂ ਕੋ (ਨਿਸੁਲ) ਪਸਾਰ ਕਰ ਵਾ ਨਿਰਦੁਖ ਹੋ ਕੇ ਟੰਗ ਪਰ ਟੰਗ ਧਰਕੇ (ਸਉ) ਸੈਨ ਕਰਤੇ ਹੈਂ, ਭਾਵ ਯਹਿ ਬੇਫਿਕਰ ਹੋ ਕਰ ਜਗਤ ਕੀ ਤਰਫੋਂ ਸੋਏ ਰਹਿਤੇ ਹੈਂ॥
Prof. Sahib Singhਪਰਮਾਤਮਾ ਹਰ ਥਾਂ ਆਪਣੇ ਭਗਤਾਂ ਦਾ ਸਾਥੀ-ਮਦਦਗਾਰ ਹੈ (ਇਸ ਵਾਸਤੇ ਉਸ ਦੇ) ਭਗਤ ਲੱਤ ਉਤੇ ਲੱਤ ਰਖ ਕੇ ਬੇ-ਫ਼ਿਕਰ ਹੋ ਕੇ ਸੌਂਦੇ ਹਨ (ਨਿਸਚਿੰਤ ਜੀਵਨ ਬਤੀਤ ਕਰਦੇ ਹਨ।ਪਦ ਅਰਥ ਸਰਬ = {सर्वत्र} ਹਰ ਥਾਂ। ਮੇਲੀ = ਸਾਥੀ। ਸਉ = ਸੌਂ, (ਭਾਵ) ਸੌਂਦੇ ਹਨ। ਨਿਸੁਲ = ਟੰਗ ਪਸਾਰ ਕੇ, ਬੇ-ਫ਼ਿਕਰ ਹੋ ਕੇ। ਟੰਗ ਧਰਿ = ਲੱਤ ਉਤੇ ਲੱਤ ਧਰ ਕੇ, ਬੇ-ਪਰਵਾਹ ਹੋ ਕੇ।
SikhNet (Spanish)El Señor es el Amigo y Compañero de Sus Devotos. Sus humildes Sirvientes duermen en Paz,
ਹਰਿ ਸਭਨਾ ਕਾ ਹੈ ਖਸਮੁ; ਸੋ ਭਗਤ ਜਨ ਚਿਤਿ ਕਰਿ ॥
har sabhanaa kaa hai khasam; so bhagat jan chit kar |
Sant Singh KhalsaThe Lord is the Lord and Master of all; O humble devotee, remember Him.
Manmohan SinghGod is the Master of all. O holy man, enshrine thou Him in thy mind.
Manmohan Singh (Punjabi)ਵਾਹਿਗੁਰੂ ਸਾਰਿਆਂ ਦਾ ਮਾਲਕ ਹੈ। ਹੇ ਨੇਕ ਪੁਰਸ਼! ਤੂੰ ਉਸ ਨੂੰ ਆਪਣੇ ਹਿਰਦੇ ਅੰਦਰ ਟਿਕਾ।
Fareedkot Teekaਜੋ ਹਰੀ ਭਗਤੋਂ ਕਾ ਖਸਮੁ ਹੈ, ਸੋ ਤਿਸ ਕੋ ਭਗਤ ਜਨ (ਚਿਤਿ) ਸਿਮਰਨ ਕਰਤੇ ਹੈਂ॥☬ਪੁਨਾ ਐਸੇ ਬੇਨਤੀ ਕਰਤੇ ਹੈਂ:
Prof. Sahib Singhਜਿਹੜਾ ਪਰਮਾਤਮਾ ਸਭ ਜੀਵਾਂ ਦਾ ਖਸਮ ਹੈ, ਉਸ ਨੂੰ ਭਗਤ ਜਨ (ਸਦਾ ਆਪਣੇ) ਹਿਰਦੇ ਵਿਚ ਵਸਾਈ ਰੱਖਦੇ ਹਨ।ਪਦ ਅਰਥ ਚਿਤਿ = ਚਿੱਤ ਵਿਚ। ਚਿਤਿ ਕਰਿ = ਚਿੱਤ ਵਿਚ ਕਰਦੇ, ਸਿਮਰਦੇ ਹਨ।
SikhNet (Spanish)el Señor es el Maestro de todos. Oh, Devotos humildes recuérdenlo siempre.
ਤੁਧੁ ਅਪੜਿ ਕੋਇ. ਨ ਸਕੈ; ਸਭ ਝਖਿ ਝਖਿ ਪਵੈ ਝੜਿ ॥੨॥
tudh aparr koe. na sakai; sabh jhakh jhakh pavai jharr |2|
Sant Singh KhalsaNo one can equal You, Lord. Those who try, struggle and die in frustration. ||2||
Manmohan SinghNone can equal Thee, O Lord, bothering uselessly, every one perishes in the end.
Manmohan Singh (Punjabi)ਕੋਈ ਭੀ ਤੇਰੀ ਬਰਾਬਰੀ ਨਹੀਂ ਕਰ ਸਕਦਾ, ਹੇ ਸੁਆਮੀ! ਬੇਫਾਇਦਾ ਖਪ ਕੇ ਹਰ ਕੋਈ ਅਖੀਰ ਨੂੰ ਨਾਸ ਹੋ ਜਾਂਦਾ ਹੈ।
Fareedkot Teekaਹੇ ਹਰੀ! (ਤੁਧੁ) ਤੇਰੇ ਕੋ ਕੋਈ (ਅਪੜਿ) ਪਹੁੰਚ ਨਹੀਂ ਸਕਤਾ ਹੈ, ਸੰਪੂਰਨ (ਝਖਿ ਝਖਿ) ਖਪ ਖਪ ਕਰ ਝੜ ਪੜਤੇ ਹੈਂ, ਭਾਵ ਸੇ ਜਨਮਤੇ ਮਰਤੇ ਹੈਂ॥੨॥☬ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਪਾਸੋਂ ਕਿਸੀ ਨੇ ਬ੍ਰਹਮਣ ਕਾ ਲਖਣ ਪੂਛਾ ਤਿਸ ਕੇ ਪਰਥਾਇ ਉਚਾਰਨ ਕਰਤੇ ਹੈਂ:
Prof. Sahib Singhਹੇ ਪ੍ਰਭੂ! ਸਾਰੀ ਲੁਕਾਈ ਖਪ ਖਪ ਕੇ ਥੱਕ ਜਾਂਦੀ ਹੈ, ਕੋਈ ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ ॥੨॥ਪਦ ਅਰਥ ਸਭ = ਸਾਰੀ ਲੁਕਾਈ। ਝਖਿ ਝਝਿ = ਖਪ ਖਪ ਕੇ। ਪਵੈ ਝੜਿ = ਥੱਕ ਜਾਂਦੀ ਹੈ ॥੨॥
SikhNet (Spanish)Nadie Te puede igualar, oh Señor y quienes tratan, a través de su esfuerzo, se frustran y mueren. (2)