ਮਃ ੪ ॥
mahalaa 4 |
Sant Singh KhalsaFourth Mehl:
Manmohan Singh4th Guru.
Manmohan Singh (Punjabi)ਚੋਥੀ ਪਾਤਸ਼ਾਹੀ।
SikhNet (Spanish)Mejl Guru Ram Das, Cuarto Canal Divino.
ਸਤਿਗੁਰੁ ਪੁਰਖੁ ਅਗੰਮੁ ਹੈ; ਜਿਸੁ ਅੰਦਰਿ ਹਰਿ ਉਰਿ ਧਾਰਿਆ ॥
satigur purakh agam hai; jis andar har ur dhaariaa |
Sant Singh KhalsaThe True Guru, the Primal Being, is inaccessible; He has enshrined the Lord's Name within His heart.
Manmohan SinghUnfathomable is the person of the True Guru, who has treasured up God within his heart.
Manmohan Singh (Punjabi)ਅਥਾਹ ਹੈ ਸੱਚੇ ਗੁਰਾਂ ਦੀ ਵਿਅਕਤੀ, ਜਿਨ੍ਹਾਂ ਨੇ ਆਪਣੇ ਦਿਲ ਵਿੱਚ ਵਾਹਿਗੁਰੂ ਟਿਕਾਇਆ ਹੋਇਆ ਹੈ।
Fareedkot Teekaਸਤਿਗੁਰੂ ਅਗੰਮ ਪੁਰਖੁ ਹੈ, ਜਿਸ ਨੇ ਰਿਦੇ ਮੇਂ ਹਰੀ ਕਾ ਧਿਆਨ ਧਾਰਨ ਕੀਆ ਹੈ॥
Prof. Sahib Singhਸਤਿਗੁਰੂ ਅਗੰਮ ਪੁਰਖ ਹੈ ਜਿਸ ਨੇ ਹਿਰਦੇ ਵਿਚ ਪ੍ਰਭੂ ਨੂੰ ਪਰੋਤਾ ਹੋਇਆ ਹੈ।ਪਦ ਅਰਥ ਅਗੰਮੁ = ਪਹੁੰਚ ਤੋਂ ਪਰੇ।
SikhNet (Spanish)El Verdadero Guru es Insondable y el Espíritu Divino fluye a través de él.
ਸਤਿਗੁਰੂ ਨੋ ਅਪੜਿ. ਕੋਇ ਨ ਸਕਈ; ਜਿਸੁ ਵਲਿ ਸਿਰਜਣਹਾਰਿਆ ॥
satiguroo no aparr. koe na sakee; jis val sirajanahaariaa |
Sant Singh KhalsaNo one can equal the True Guru; the Creator Lord is on His side.
Manmohan SinghNone can equal the True Guru on whose side the Creator Himself is.
Manmohan Singh (Punjabi)ਕੋਈ ਭੀ ਸੱਚੇ ਗੁਰਾਂ ਦੀ ਬਰਾਬਰੀ ਨਹੀਂ ਕਰ ਸਕਦਾ, ਜਿਨ੍ਹਾਂ ਦੇ ਪੱਖ ਤੇ ਖੁਦ ਕਰਤਾਰ ਹੈ।
Fareedkot Teekaਜਿਸ ਸਤਿਗੁਰੂ ਕੀ ਤਰਫ (ਆ) ਵਿਸੇਸ ਕਰ ਕੇ ਸਿਰਜਣਹਾਰ ਵਾਹਗੁਰੂ ਹੈ ਤਿਸ ਕੋ ਕੋਈ ਨਹੀਂ ਪਹੁੰਚ ਸਕਤਾ॥
Prof. Sahib Singhਸਤਿਗੁਰੂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਕਿਉਂਕਿ ਸਿਰਜਨਹਾਰ ਉਸ ਦੇ ਵੱਲ ਹੈ।
SikhNet (Spanish)¿Quién puede igualar al Verdadero Guru si al lado de Él está el Mismo Señor Creador?
ਸਤਿਗੁਰੂ ਕਾ ਖੜਗੁ ਸੰਜੋਉ, ਹਰਿ ਭਗਤਿ ਹੈ; ਜਿਤੁ ਕਾਲੁ ਕੰਟਕੁ ਮਾਰਿ ਵਿਡਾਰਿਆ ॥
satiguroo kaa kharrag sanjoau, har bhagat hai; jit kaal kanttak maar viddaariaa |
Sant Singh KhalsaDevotional worship of the Lord is the sword and armor of the True Guru; He has killed and cast out Death, the torturer.
Manmohan SinghGod's meditation is the sword and armour of the True Guru with which he has destroyed and cast off death the torturer.
Manmohan Singh (Punjabi)ਵਾਹਿਗੁਰੂ ਦਾ ਸਿਮਰਨ ਸੱਚੇ ਗੁਰਾਂ ਦੀ ਤਲਵਾਰ ਅਤੇ ਜ਼ਰ੍ਹਾਂ-ਬਕਤਰ ਹੈ, ਜਿਸ ਦੇ ਨਾਲ ਉਨ੍ਹਾਂ ਨੇ ਦੁਖ ਦੇਣਹਾਰ ਮੌਤ ਨੂੰ ਨਸ਼ਟ ਕਰਕੇ ਪਰੇ ਸੁਟ ਦਿੱਤਾ ਹੈ।
Fareedkot Teekaਸਤਿਗੁਰੋਂ ਕਾ (ਖੜਗੁ) ਖੰਡਾ ਗਿਆਨ ਹੈ ਔਰ (ਸੰਜੋਉ) ਲੋਹੇ ਕਾ ਬਸਤਰ ਜਿਸ ਕੋ ਪਹਰਨੇ ਕਰ ਸੂਰਮਿਓਂ ਕੋ ਸਸਤ੍ਰ ਬੇਧ ਨਹੀਂ ਸਕਤਾ ਸੋ ਹਰੀ ਕੀ ਭਗਤੀ ਹੈ, ਜਿਸ ਕੇ ਧਾਰਨੇ ਕਰ ਸਾਕਤੋਂ ਕੇ ਵਾਕ ਰੂਪ ਬਾਣ ਘਾਉ ਨਹੀਂ ਕਰ ਸਕਤੇ ਔਰ ਜਿਸ ਕਰ ਕਾਲ ਰੂਪੀ ਸਤ੍ਰੂ (ਕੰਟਕੁ) ਦੁਖ ਦਾਤਾ ਮਾਰ ਕਰ ਕੇ ਦੂਰ ਕੀਆ ਹੈ॥
Prof. Sahib Singhਸਤਿਗੁਰੂ ਦੀ ਖੜਗ ਤੇ ਸੰਜੋਅ ਪ੍ਰਭੂ ਦੀ ਭਗਤੀ ਹੈ ਜਿਸ ਨਾਲ ਉਸ ਨੇ ਕਾਲ (-ਰੂਪ) ਕੰਡੇ ਨੂੰ (ਭਾਵ, ਮੌਤ ਦੇ ਡਰ ਨੂੰ) ਮਾਰ ਕੇ ਪਰੇ ਸੁੱਟਿਆ ਹੈ।ਪਦ ਅਰਥ ਖੜਗੁ = ਤਲਵਾਰ। ਸੰਜੋਉ = ਜ਼ਿਰਹ-ਬਕਤਰ, ਜੰਗ ਵਿਚ ਸਰੀਰ ਦੀ ਰਾਖੀ ਵਾਸਤੇ ਪਾਈ ਹੋਈ ਲੋਹੇ ਦੀ ਪੁਸ਼ਾਕ।
SikhNet (Spanish)La Alabanza del Señor es su espada y su cota de malla para vencer al terrible dragón del tiempo.
ਸਤਿਗੁਰੂ ਕਾ ਰਖਣਹਾਰਾ ਹਰਿ ਆਪਿ ਹੈ; ਸਤਿਗੁਰੂ ਕੈ ਪਿਛੈ ਹਰਿ ਸਭਿ ਉਬਾਰਿਆ ॥
satiguroo kaa rakhanahaaraa har aap hai; satiguroo kai pichhai har sabh ubaariaa |
Sant Singh KhalsaThe Lord Himself is the Protector of the True Guru. The Lord saves all those who follow in the footsteps of the True Guru.
Manmohan SinghGod Himself is the protector of the True Guru. The Lord saves all who follow in the foot-steps of the True Guru.
Manmohan Singh (Punjabi)ਵਾਹਿਗੁਰੂ ਖੁਦ ਸੱਚੇ ਗੁਰਾਂ ਦੀ ਰਖਿਆ ਕਰਨ ਵਾਲਾ ਹੈ। ਪ੍ਰਭੂ ਉਨ੍ਹਾਂ ਸਾਰਿਆਂ ਨੂੰ ਬਚਾ ਲੈਦਾ ਹੈ, ਜੋ ਸੱਚੇ ਗੁਰਾਂ ਦੇ ਮਗਰ ਲੱਗਦੇ ਹਨ।
Fareedkot Teekaਸਤਿਗੁਰੋਂ ਕੀ ਰਖ੍ਯਾ ਕਰਨੇ ਵਾਲਾ ਆਪ ਹੀ ਹਰੀ ਹੈ, ਸਤਿਗੁਰੂ ਕੇ ਪੀਛੇ ਲਾਗਣੇ ਵਾਲੇ ਸਭ ਕੋ ਹਰੀ ਨੇ ਬਚਾਯਾ ਹੈ॥
Prof. Sahib Singhਸਤਿਗੁਰੂ ਦਾ ਰਾਖਾ ਪ੍ਰਭੂ ਆਪ ਹੈ ਤੇ ਸਤਿਗੁਰੂ ਦੇ ਪੂਰਨਿਆਂ ਤੇ ਤੁਰਨ ਵਾਲੇ ਸਭਨਾਂ ਨੂੰ ਭੀ ਪ੍ਰਭੂ ਬਚਾ ਲੈਂਦਾ ਹੈ।
SikhNet (Spanish)El Señor Mismo es el Refugio del Guru y ahí son salvados todos los suyos también.
ਜੋ ਮੰਦਾ ਚਿਤਵੈ ਪੂਰੇ ਸਤਿਗੁਰੂ ਕਾ; ਸੋ ਆਪਿ ਉਪਾਵਣਹਾਰੈ ਮਾਰਿਆ ॥
jo mandaa chitavai poore satiguroo kaa; so aap upaavanahaarai maariaa |
Sant Singh KhalsaOne who thinks evil of the Perfect True Guru - the Creator Lord Himself destroys him.
Manmohan SinghThe maker Himself smites him who thinks evil of the perfect True Guru.
Manmohan Singh (Punjabi)ਰਚਣਹਾਰ ਆਪੇ ਹੀ ਉਸ ਨੂੰ ਨਸ਼ਟ ਕਰ ਦਿੰਦਾ ਹੈ ਜੋ ਪੁਰਨ ਸੱਚੇ ਗੁਰਾਂ ਦਾ ਬੁਰਾ ਸੋਚਦਾ ਹੈ।
Fareedkot Teekaਜੋ ਪੂਰੇ ਸਤਿਗੁਰੋਂ ਕਾ ਮੰਦਾ ਚਿਤਵਤਾ ਹੈ, ਸੋ ਉਤਪਿਤ ਕਰਨੇ ਵਾਲੇ ਵਾਹਿਗੁਰੂ ਨੇ ਆਪ ਮਾਰਿਆ ਹੈ॥
Prof. Sahib Singhਜੋ ਮਨੁੱਖ ਪੂਰੇ ਸਤਿਗੁਰੂ ਦਾ ਬੁਰਾ ਲੋਚਦਾ ਹੈ, ਉਸ ਨੂੰ ਆਪ ਕਰਤਾਰ ਮਾਰਦਾ ਹੈ।
SikhNet (Spanish)Aquél que desea alguna maldad para el Guru, el Mismo Señor Creador lo destruye.
ਏਹ ਗਲ ਹੋਵੈ. ਹਰਿ ਦਰਗਹ ਸਚੇ ਕੀ; ਜਨ ਨਾਨਕ. ਅਗਮੁ ਵੀਚਾਰਿਆ ॥੨॥
eeh gal hovai. har daragah sache kee; jan naanak. agam veechaariaa |2|
Sant Singh KhalsaThese words will be confirmed as true in the Court of the Lord; servant Nanak reveals this mystery. ||2||
Manmohan SinghThis word is of the court of the True God. Servant Nanak utters this prophecy.
Manmohan Singh (Punjabi)ਇਹ ਬਚਨ ਸੱਚੇ ਵਾਹਿਗੁਰੂ ਦੇ ਦਰਬਾਰ ਦਾ ਹੈ। ਨੌਕਰ ਨਾਨਕ ਇਹ ਪੜਦੇ ਦੀ ਗੱਲ ਉਚਾਰਦਾ ਹੈ।
Fareedkot Teekaਏਹੁ ਬਾਤ ਸਚੇ ਵਾਹਗੁਰੂ ਕੀ ਦਰਗਾਹ ਮੇਂ ਹੋਤੀ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਏਹ ਪੂਰਬੋਕਤ ਪਰਕਾਰ ਹਮਨੇ (ਅਗਮੁ) ਜੀਵੋਂ ਕਰ ਅਵਿਖੇ ਬਾਤੋਂ ਕੋ ਵੀਚਾਰਿਆ ਹੈ॥੨॥
Prof. Sahib Singhਸੱਚੇ ਹਰੀ ਦੀ ਦਰਗਾਹ ਵਿਚ ਇਹ ਨਿਆਂ ਹੁੰਦਾ ਹੈ, ਤੇ ਹੇ ਨਾਨਕ! ਅਗੰਮ ਹਰੀ ਦਾ ਸਿਮਰਨ ਕੀਤਿਆਂ (ਇਹ ਸਮਝ ਪੈਂਦੀ ਹੈ) ॥੨॥
SikhNet (Spanish)Así es como ocurre en la Corte del Señor y Nanak revela Su Misterio.(2)