ੴ

ਸਿੱਖਬਾਣੀ · SikhBani

ਸਚੁ ਸੁਤਿਆ ਜਿਨੀ ਅਰਾਧਿਆ ਜਾ ਉਠੇ ਤਾ ਸਚੁ ਚਵੇ ॥

sach sutiaa jinee araadhiaa jaa utthe taa sach chave
Guru Ramdas Ji ਗੁਰੂ ਰਾਮਦਾਸ ਜੀ · Raag Gauree · Ang 312 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸਚੁ ਸੁਤਿਆ ਜਿਨੀ ਅਰਾਧਿਆ; ਜਾ ਉਠੇ ਤਾ ਸਚੁ ਚਵੇ ॥

sach sutiaa jinee araadhiaa; jaa utthe taa sach chave |

Sant Singh KhalsaThose who dwell upon the True Lord while asleep, utter the True Name when they are awake.
Manmohan SinghThey who remember the True Lord while asleep utter the True Name when awake.
Manmohan Singh (Punjabi)ਜੋ ਸੁਤਿਆਂ ਸੱਚੇ ਸੁਆਮੀ ਨੂੰ ਸਿਮਰਦੇ ਹਨ, ਜਦ ਉਹ ਜਾਗਦੇ ਹਨ ਤਾਂ ਭੀ ਉਹ ਸਤਿਨਾਮ ਦਾ ਉਚਾਰਨ ਕਰਦੇ ਹਨ।
Fareedkot Teekaਜਿਨ੍ਹੋਂ ਨੇ ਸੁਤਿਆਂ ਹੋਇਆਂ ਸਚ ਸਰੂਪ ਕੋ ਅਰਾਧਨ ਕੀਆ ਹੈ, ਜਬ ਉਠਤੇ ਹੈਂ ਤਬ ਭੀ ਸਚ ਕੋ ਹੀ ਉਚਾਰਤੇ ਹੈਂ॥
Prof. Sahib Singhਜੋ ਮਨੁੱਖ ਸੁੱਤੇ ਹੋਏ ਭੀ ਸੱਚੇ ਹਰੀ ਨੂੰ ਸਿਮਰਦੇ ਹਨ ਤੇ ਉੱਠ ਕੇ ਭੀ ਉਸੇ ਦਾ ਨਾਮ ਉਚਾਰਦੇ ਹਨ।

ਪਦ ਅਰਥ ਚਵੇ = ਬੋਲਦੇ ਹਨ।

SikhNet (Spanish)y que dormidos o despiertos piensan sólo en Él.

ਸੇ ਵਿਰਲੇ ਜੁਗ ਮਹਿ ਜਾਣੀਅਹਿ; ਜੋ ਗੁਰਮੁਖਿ ਸਚੁ ਰਵੇ ॥

se virale jug meh jaaneeeh; jo guramukh sach rave |

Sant Singh KhalsaHow rare in the world are those Gurmukhs who dwell upon the True Lord.
Manmohan SinghRare are known to be such beings in the world who contemplate over the True Lord, through the Guru.
Manmohan Singh (Punjabi)ਬਹੁਤ ਥੋੜੇ ਜੀਵ ਇਹੋ ਜਿਹੇ ਇਸ ਜਹਾਨ ਅੰਦਰ ਜਾਣੇ ਜਾਂਦੇ ਹਨ, ਜੋ ਗੁਰਾਂ ਦੇ ਰਾਹੀਂ ਸੱਚੇ ਸਾਈਂ ਦਾ ਚਿੰਤਨ ਕਰਦੇ ਹਨ।
Fareedkot Teekaਪਰੰਤੂ ਜੋ ਗੁਰਮੁਖਿ ਸਚੁ ਮੇਂ (ਰਵੇ) ਮਿਲਿ ਗਏ ਹੈਂ, ਸੋ ਜਗਤ ਮੇਂ ਵਿਰਲੇ ਹੀ ਜਾਣੀਤੇ ਹੈਂ॥
Prof. Sahib Singhਮਨੁੱਖਾ ਜਨਮ ਵਿਚ ਇਹੋ ਜਿਹੇ ਮਨੁੱਖ ਵਿਰਲੇ ਹੀ ਲੱਭਦੇ ਹਨ ਜੋ ਗੁਰੂ ਦੇ ਸਨਮੁਖ ਰਹਿ ਕੇ ਇਸ ਤਰ੍ਹਾਂ ਸੱਚੇ ਨਾਮ ਦਾ ਆਨੰਦ ਲੈਂਦੇ ਹਨ।

ਪਦ ਅਰਥ ਜੁਗ = ਮਨੁੱਖਾ ਜਨਮ। ਰਵੇ = ਸਿਮਰਦੇ ਹਨ।

SikhNet (Spanish)Extraordinarios son aquéllos que contemplan siempre a Dios,

ਹਉ ਬਲਿਹਾਰੀ ਤਿਨ ਕਉ; ਜਿ ਅਨਦਿਨੁ ਸਚੁ ਲਵੇ ॥

hau balihaaree tin kau; ji anadin sach lave |

Sant Singh KhalsaI am a sacrifice to those who chant the True Name, night and day.
Manmohan SinghI am devoted unto those who night and day repeat the True Name.
Manmohan Singh (Punjabi)ਮੈਂ ਉਨ੍ਹਾਂ ਉਤੋਂ ਸਦਕੇ ਜਾਂਦਾ ਹਾਂ, ਜੋ ਰੈਣ ਤੇ ਦਿਨ ਸੱਚੇ ਨਾਮ ਦਾ ਜਾਪ ਕਰਦੇ ਹਨ।
Fareedkot Teekaਮੈਂ ਤਿਨ ਕੇ ਬਲਿਹਾਰੇ ਜਾਤਾ ਹੂੰ ਜੋ ਰਾਤ ਦਿਨ ਸਚ (ਲਵੇ) ਬੋਲਤੇ ਹੈਂ॥
Prof. Sahib Singhਮੈਂ ਉਹਨਾਂ ਤੋਂ ਸਦਕੇ ਹਾਂ ਜੋ ਰੋਜ਼ (ਭਾਵ, ਹਰ ਵੇਲੇ) ਸੱਚੇ ਪ੍ਰਭੂ ਦਾ ਨਾਮ ਉਚਾਰਦੇ ਹਨ।

ਪਦ ਅਰਥ ਲਵੇ = ਬੋਲਦੇ ਹਨ।

SikhNet (Spanish)Ofrezco mi ser en sacrificio a aquéllos que hablan nada más que la Verdad del Señor.

ਜਿਨ ਮਨਿ ਤਨਿ ਸਚਾ ਭਾਵਦਾ; ਸੇ ਸਚੀ ਦਰਗਹ ਗਵੇ ॥

jin man tan sachaa bhaavadaa; se sachee daragah gave |

Sant Singh KhalsaThe True Lord is pleasing to their minds and bodies; they go to the Court of the True Lord.
Manmohan SinghThey to whose mind and body the True Lord is pleasing arrive at the True court.
Manmohan Singh (Punjabi)ਜਿਨ੍ਹਾਂ ਦੀ ਆਤਮਾ ਅਤੇ ਦੇਹਿ ਨੂੰ ਸੱਚਾ ਸੁਆਮੀ ਚੰਗਾ ਲੱਗਦਾ ਹੈ, ਉਹ ਸੱਚੇ ਦਰਬਾਰ ਤੇ ਅਪੜ ਜਾਂਦੇ ਹਨ।
Fareedkot Teekaਜਿਨ ਕੋ ਮਨ ਤਨ ਕਰ ਕੇ ਸਚਾ ਭਾਵਤਾ ਹੈ, ਸੇ ਸਚੀ ਦਰਗਾਹ ਮੇਂ (ਗਵੇ) ਪਰਵੇਸ ਹੂਏ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਮਨ ਵਿਚ ਤੇ ਸਰੀਰ ਵਿਚ ਸੱਚਾ ਪ੍ਰਭੂ ਪਿਆਰਾ ਲੱਗਦਾ ਹੈ (ਭਾਵ, ਜਿਨ੍ਹਾਂ ਨੂੰ ਹਰੀ ਦੀ ਯਾਦ ਭੀ ਤੇ ਹਰੀ ਦੀ ਕਾਰ ਭੀ ਪਿਆਰੀ ਲੱਗਦੀ ਹੈ) ਉਹ ਸੱਚੀ ਦਰਗਾਹ ਵਿਚ ਪਹੁੰਚਦੇ ਹਨ।

ਪਦ ਅਰਥ ਗਵੇ = ਪਹੁੰਚਦੇ ਹਨ।

SikhNet (Spanish)Aquéllos que aman al Uno Verdadero, logran la Corte del Verdadero Señor.

ਜਨੁ ਨਾਨਕੁ. ਬੋਲੈ ਸਚੁ ਨਾਮੁ; ਸਚੁ ਸਚਾ ਸਦਾ ਨਵੇ ॥੨੧॥

jan naanak. bolai sach naam; sach sachaa sadaa nave |21|

Sant Singh KhalsaServant Nanak chants the True Name; truly, the True Lord is forever brand new. ||21||
Manmohan SinghSlave Nanak, utters the True Name. Verily the True Lord is ever brand new.
Manmohan Singh (Punjabi)ਗੋਲਾ ਨਾਨਕ ਸਤਿਨਾਮ ਦਾ ਉਚਾਰਨ ਕਰਦਾ ਹੈ। ਨਿਸਚਿਤ ਹੀ ਸੱਚਾ ਸੁਆਮੀ, ਸਦੀਵ ਹੀ ਨਵਾਂ ਨਰੋਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਚਾ ਨਿਸਚੇ ਕਰ ਕੇ (ਨਵੇ) ਨਵੀਨ ਸਰੂਪ ਵਾਲਾ ਹੈ ਤਿਸ ਸਚੇ ਕੇ ਨਾਮ ਕੋ (ਬੋਲੈ) ਉਚਾਰਨ ਕਰੇ ਵਾ ਹਮ ਉਚਾਰਤੇ ਹੈਂ॥੨੧॥☬ਪ੍ਰਸ਼ਨ: ਜੋ ਗੁਰਮੁਖ ਹੈਂ, ਸੋ ਸਦਾ ਜਾਗ ਕਰ ਭਜਨ ਕਰਤੇ ਹੈਂ, ਤਬ ਤਿਨ ਕਾ ਜਨਮ ਸਫਲ ਕਹਾ ਜਾਤਾ ਹੈ ਵਾ ਕੁਛ ਔਰ ਹੈ?☬ਉੱਤਰ:
Prof. Sahib Singhਦਾਸ ਨਾਨਕ ਭੀ ਉਸ ਹਰੀ ਦਾ ਨਾਮ ਉਚਾਰਦਾ ਹੈ, ਜੋ ਸਦਾ-ਥਿਰ ਰਹਿਣ ਵਾਲਾ ਹੈ (ਭਾਵ, ਹਰ ਵੇਲੇ ਪਿਆਰਾ ਲੱਗਣ ਵਾਲਾ ਹੈ) ॥੨੧॥
SikhNet (Spanish)Nanak recita sólo el Nombre del Verdadero Señor, siempre Fresco, siempre Verdadero. (21)
Answers quote the Granth verbatim with Ang citations. AI commentary is not Gurbani and not a religious ruling.