ਰਾਗੁ ਰਾਮਕਲੀ ਮਹਲਾ ੫ ਘਰੁ ੨ ॥
raag raamakalee mahalaa 5 ghar 2 |
Sant Singh KhalsaRaag Raamkalee, Fifth Mehl, Second House:
Manmohan SinghRag Ramkali. 5th Guru.
Manmohan Singh (Punjabi)ਰਾਗ ਰਾਮਕਲੀ। ਪੰਜਵੀਂ ਪਾਤਿਸ਼ਾਹੀ।
SikhNet (Spanish)Rag Ramkali, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one True God. By Guru's Grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ ਤੇ ਸਤਿ ਹੈ। ਗੁਰਾਂ ਦੀ ਦਇਆ ਦੁਆਰਾ ਵੁਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਚਾਰਿ ਪੁਕਾਰਹਿ; ਨਾ ਤੂ ਮਾਨਹਿ ॥
chaar pukaareh; naa too maaneh |
Sant Singh KhalsaThe four Vedas proclaim it, but you don't believe them.
Manmohan SinghThe four Vedas shout, but thou obeyest them not.
Manmohan Singh (Punjabi)ਚਾਰ ਵੇਦ ਕੂਕਦੇ ਹਨ ਪਰ ਤੂੰ ਉਹਨਾਂ ਦਾ ਕਹਿਆ ਨਹੀਂ ਮੰਨਦਾ।
Fareedkot Teekaਹੇ ਜੋਗੀ! ਚਾਰ ਬੇਦ ਜਿਸ ਸਿਧਾਂਤ ਕੋ ਪੁਕਾਰਤੇ ਹੈਂ ਵਹੁ ਤੂੰ ਨਹੀਂ ਮਾਨਤਾ ਹੈਂ॥
Prof. Sahib Singhਹੇ ਜੋਗੀ! ਚਾਰ ਵੇਦ ਪੁਕਾਰ ਪੁਕਾਰ ਕੇ ਆਖ ਰਹੇ ਹਨ (ਕਿ ਸਭ ਜੀਵਾਂ ਵਿਚ (ਰੱਬੀ ਜੋਤਿ-ਰੂਪ ਸੁੰਦਰ ਕਿੰਗਰੀ ਹਰ ਥਾਂ ਵੱਜ ਰਹੀ ਹੈ) ਪਰ ਤੂੰ ਯਕੀਨ ਨਹੀਂ ਕਰਦਾ।ਪਦ ਅਰਥ ਚਾਰਿ = ਚਾਰ ਵੇਦ {ਨੋਟ: ਗਿਣਤੀ ਦੱਸਣ ਵਾਲਾ ਲਫ਼ਜ਼ 'ਚਾਰਿ' ਸਦਾ 'ਿ ' ਨਾਲ ਹੋਇਆ ਕਰਦਾ ਹੈ}। ਪੁਕਾਰਹਿ = ਜ਼ੋਰ ਦੇ ਕੇ ਆਖਦੇ ਹਨ।
SikhNet (Spanish)Los cuatro Vedas proclaman pero tú no les crees;
ਖਟੁ ਭੀ; ਏਕਾ ਬਾਤ ਵਖਾਨਹਿ ॥
khatt bhee; ekaa baat vakhaaneh |
Sant Singh KhalsaThe six Shaastras also say one thing.
Manmohan SinghThe six Shashtras too tell of one thing
Manmohan Singh (Punjabi)ਛੇ ਸ਼ਾਸਤਰ ਭੀ ਇਕੋ ਹੀ ਗੱਲ ਆਖਦੇ ਹਨ।
Fareedkot Teekaਛੇ ਸ਼ਾਸਤ੍ਰ ਭੀ ਏਕ ਹੀ ਬਾਤ ਕੋ ਕਥਨ ਕਰਤੇ ਹੈਂ ਅਰਥਾਤ ਜੋ ਜੀਵ ਹੈਂ ਬ੍ਰਹਮ ਰੂਪ ਹੈਂ ਔ ਜਗਤ ਸਭ ਮਿਥਿਆ ਹੈ॥
Prof. Sahib Singhਹੇ ਜੋਗੀ! ਛੇ ਸ਼ਾਸਤਰ ਭੀ ਇਹੀ ਗੱਲ ਬਿਆਨ ਕਰ ਰਹੇ ਹਨ।ਪਦ ਅਰਥ ਖਟੁ = ਛੇ ਸ਼ਾਸਤਰ। ਏਕਾ ਬਾਤ = (ਇਹੀ) ਇਕੋ ਗੱਲ। ਵਖਾਨਹਿ = ਬਿਆਨ ਕਰਦੇ ਹਨ।
SikhNet (Spanish)ni tampoco a los seis Shastras que hablan de la misma Verdad,
ਦਸ ਅਸਟੀ ਮਿਲਿ; ਏਕੋ ਕਹਿਆ ॥
das asattee mil; eko kahiaa |
Sant Singh KhalsaThe eighteen Puraanas all speak of the One God.
Manmohan SinghThe eighteen Puranas combined, speak of One God.
Manmohan Singh (Punjabi)ਅਠਾਰਾਂ ਪੁਰਾਣ ਮਿਲ ਕੇ ਇਕ ਵਾਹਿਗੁਰੂ ਨੂੰ ਹੀ ਆਖਦੇ ਹਨ।
Fareedkot Teekaਪੁਨਹ ਅਠਾਰੋਂ ਪੁਰਾਣੋਂ ਨੇ ਭੀ ਮਿਲ ਕੇ ਏਕ ਪਰਮੇਸ੍ਵਰ ਕੋ ਹੀ ਸਰਬ ਮੇਂ ਪੂਰਨ ਕਹਿਆ ਹੈ॥
Prof. Sahib Singhਅਠਾਰਾਂ ਪੁਰਾਣਾਂ ਨੇ ਮਿਲ ਕੇ ਭੀ ਇਹੋ ਬਚਨ ਆਖਿਆ ਹੈ।ਪਦ ਅਰਥ ਦਸ ਅਸਟੀ = ਅਠਾਰਾਂ ਪੁਰਾਨ {ਅਸਟੀ = ਅੱਠ}। ਮਿਲਿ = ਮਿਲ ਕੇ। ਏਕੋ = ਇਕ ਬਚਨ।
SikhNet (Spanish)los dieciocho Puranas también apuntan hacia el mismo Dios;
ਤਾ ਭੀ ਜੋਗੀ; ਭੇਦੁ. ਨ ਲਹਿਆ ॥੧॥
taa bhee jogee; bhed. na lahiaa |1|
Sant Singh KhalsaEven so, Yogi, you do not understand this mystery. ||1||
Manmohan SinghEven then, O Yogi, thou can know not the secret.
Manmohan Singh (Punjabi)ਤਦ ਭੀ ਹੇ ਯੋਗੀ! ਤੂੰ ਭੇਤ ਨੂੰ ਨਹੀਂ ਜਾਣ ਸਕਦਾ।
Fareedkot Teekaਹੇ ਜੋਗੀ! ਤੋ ਭੀ ਤੈਨੇ ਭੇਦ ਨਹੀਂ (ਲਹਿਆ) ਸਮਝਿਆ ਹੈ, ਭਾਵ ਤੈਨੇ ਅਪਨੇ ਸਰੂਪ ਕੋ ਨਹੀਂ ਜਾਨਿਆ ਹੈ॥੧॥
Prof. Sahib Singhਪਰ ਹੇ ਜੋਗੀ! (ਹਰੇਕ ਹਿਰਦੇ ਵਿਚ ਵੱਜ ਰਹੀ ਸੋਹਣੀ ਕਿੰਗ ਦਾ) ਭੇਤ ਤੂੰ ਨਹੀਂ ਸਮਝਿਆ ॥੧॥ਪਦ ਅਰਥ ਜੋਗੀ = ਹੇ ਜੋਗੀ! ਭੇਦੁ = (ਹਰੇਕ ਹਿਰਦੇ ਵਿਚ ਵੱਸ ਰਹੀ ਸੋਹਣੀ ਕਿੰਗੁਰੀ ਦਾ) ਭੇਤ। ਲਹਿਆ = ਲੱਭਾ ॥੧॥
SikhNet (Spanish)aun así, oh Yogui, no puedes concebir el Misterio del Señor. (1)
ਕਿੰਕੁਰੀ ਅਨੂਪ ਵਾਜੈ ॥
kinkuree anoop vaajai |
Sant Singh KhalsaThe celestial harp plays the incomparable melody,
Manmohan SinghThe Lord's lyre plays handsomely,
Manmohan Singh (Punjabi)ਸਾਹਿਬ ਦੀ ਵੀਣਾ ਸੁਹਣੀ ਤਰ੍ਹਾਂ ਵੱਜਦੀ ਹੈ,
Fareedkot Teekaਹੇ ਜੋਗੀ! ਜੋ ਬਾਹਰ ਸੁੰਦਰ ਕਿੰਗਰੀ ਵਜ ਰਹੀ ਹੈ॥
Prof. Sahib Singh(ਵੇਖ, ਅੱਗੇ ਹੀ) ਸੁੰਦਰ ਕਿੰਗ ਬੜੀ ਸੋਹਣੀ ਵੱਜ ਰਹੀ ਹੈਪਦ ਅਰਥ ਕਿੰਕੁਰੀ = ਕਿੰਗਰੀ, ਸੋਹਣੇ ਕਿੰਗ। ਅਨੂਪ = ਉਪਮਾ-ਰਹਿਤ, ਬੇ-ਮਿਸਾਲ, ਬਹੁਤ ਸੋਹਣੀ। ਵਾਜੈ = (ਅੱਗੇ ਹੀ) ਵੱਜ ਰਹੀ ਹੈ।
SikhNet (Spanish)El Arpa Celestial toca la Incomparable Melodía,
ਜੋਗੀਆ; ਮਤਵਾਰੋ ਰੇ ॥੧॥ ਰਹਾਉ ॥
jogeea; matavaaro re |1| rahaau |
Sant Singh Khalsabut in your intoxication, you do not hear it, O Yogi. ||1||Pause||
Manmohan SinghO inebriated Yogi. Pause.
Manmohan Singh (Punjabi)ਹੇ ਮਤਵਾਲੇ ਯੋਗੀ! ਠਹਿਰਾਓ।
Fareedkot Teekaਤੂੰ ਇਸ ਮੇਂ ਮਸਤੁ ਹੋ ਰਹਾ ਹੈਂ; ਵਾ ਚੇਤਨਸਤਾ ਰੂਪ ਜੋ ਕਿੰਗਰੀ ਪ੍ਰਗਟ ਹੋ ਰਹੀ ਹੈ, ਉਸ ਤੋਂ ਤੂੰ (ਮਤਵਾਰੋ) ਕਮਲਾ, ਭਾਵ ਭੁਲ ਰਹਾ ਹੈਂ॥੧॥ ਰਹਾਉ ॥
Prof. Sahib Singh(ਆਪਣੀ ਨਿੱਕੀ ਜਿਹੀ ਕਿੰਗ ਵਜਾਣ ਵਿਚ) ਮਸਤ ਹੇ ਜੋਗੀ! (ਹਰੇਕ ਜੀਵ ਦੇ ਹਿਰਦੇ ਵਿਚ ਰੱਬੀ ਰੌ ਚੱਲ ਰਹੀ ਹੈ-ਇਹੀ ਹੈ ਸੋਹਣੀ ਕਿੰਗ) ॥੧॥ ਰਹਾਉ ॥ਪਦ ਅਰਥ ਰੇ ਜੋਗੀਆ = ਹੇ ਜੋਗੀ! ਮਤਵਾਰੋ = ਮਤਵਾਲਾ, (ਆਪਣੀ ਕਿੰਗ ਵਜਾਣ ਵਿਚ) ਮਸਤ ॥੧॥ ਰਹਾਉ ॥
SikhNet (Spanish)pero en tu intoxicación no puedes escuchar el Maravilloso Sonido. (1-Pausa)
ਪ੍ਰਥਮੇ ਵਸਿਆ; ਸਤ ਕਾ ਖੇੜਾ ॥
prathame vasiaa; sat kaa kherraa |
Sant Singh KhalsaIn the first age, the Golden Age, the village of truth was inhabited.
Manmohan SinghIn the first True-age, the town of truth was inhabited.
Manmohan Singh (Punjabi)ਪਹਿਲੇ ਸਤਿਯੁਗ ਵਿੱਚ ਸੱਚ ਦਾ ਪਿੰਡ ਆਬਾਦ ਹੋਇਆ।
Fareedkot Teekaਪਹਲੇ, ਭਾਵ ਸਤਜੁਗ ਮੇਂ⁽¹⁾ ਸੱਤ ਕਾ ਨਗਰੁ ਬਸਾ ਥਾ, ਭਾਵ ਸਭ ਕੋਈ ਸਚ ਬੋਲਤਾ ਥਾ ਅਰ ਧਰਮ ਕੇ ਚਾਰ ਚਰਨ ਥੇ॥
Prof. Sahib Singh(ਹੇ ਜੋਗੀ! ਤੂੰ ਇਹੀ ਸਮਝਦਾ ਆ ਰਿਹਾ ਹੈਂ ਕਿ) ਪਹਿਲੇ ਜੁਗ (ਸਤਜੁਗ) ਵਿਚ ਦਾਨ ਦਾ ਨਗਰ ਵੱਸਦਾ ਸੀ (ਭਾਵ, ਦਾਨ ਕਰਨ ਦਾ ਕਰਮ ਪ੍ਰਧਾਨ ਸੀ),ਪਦ ਅਰਥ ਪ੍ਰਥਮੇ = ਪਹਿਲੇ (ਜੁਗ ਵਿਚ) ਸਤਜੁਗ ਵਿਚ। ਖੇੜਾ = ਨਗਰ। ਸਤ = ਦਾਨ।
SikhNet (Spanish)En la Satia Yug la Villa de la Verdad fue habitada,
ਤ੍ਰਿਤੀਏ ਮਹਿ; ਕਿਛੁ ਭਇਆ ਦੁਤੇੜਾ ॥
tritee meh; kichh bheaa duterraa |
Sant Singh KhalsaIn the Silver Age of Traytaa Yuga, things began to decline.
Manmohan SinghIn the Treta-age, there was some falling off.
Manmohan Singh (Punjabi)ਤ੍ਰੇਤੇ ਯੁਗ ਅੰਦਰ ਕੁਝ ਕੁ ਝੜ ਗਿਆ।
Fareedkot Teekaਤ੍ਰੇਤੇ ਮੇਂ ਕੁਛ ਦੁਤੇੜਾ, ਭਾਵ ਕਛੁ ਝੂਠ ਬੋਲਨੇ ਲਗੇ ਅਰੁ ਕਲੇਸ ਹੋਤਾ ਭ੍ਯਾ ਦੋ ਚਰਨ ਰਹੇ॥
Prof. Sahib Singhਅਤੇ ਤ੍ਰੇਤੇ ਜੁਗ ਵਿਚ (ਧਰਮ ਦੇ ਅੰਦਰ) ਕੁਝ ਤ੍ਰੇੜ ਆ ਗਈ (ਧਰਮ-ਬਲਦ ਦੀਆਂ ਤਿੰਨ ਲੱਤਾਂ ਰਹਿ ਗਈਆਂ)।ਪਦ ਅਰਥ ਤ੍ਰਿਤੀਏ ਮਹਿ = ਤ੍ਰੇਤੇ ਜੁਗ ਵਿਚ। ਦੁਤੇੜਾ = ਦੁਫੇੜਾ, ਕਮੀ, ਘਾਟ।
SikhNet (Spanish)pero en la Treta Yug empezó a declinar.
ਦੁਤੀਆ; ਅਰਧੋ ਅਰਧਿ ਸਮਾਇਆ ॥
duteea; aradho aradh samaaeaa |
Sant Singh KhalsaIn the Brass Age of Dwaapur Yuga, half of it was gone.
Manmohan SinghIn Duapar-age only half the truth remained.
Manmohan Singh (Punjabi)ਦੁਆਪਰ ਵਿੱਚ ਸੱਚ ਕੇਵਲ ਅੱਧਾ ਹੀ ਰਹਿ ਗਿਆ ਹੈ।
Fareedkot Teekaਅਰ ਦੁਆਪਰ ਮੇਂ ਧਰਮ ਕੇ ਚਾਰ ਚਰਨੋਂ ਮੇਂ ਸੇ ਆਧੋ ਭਾਵ ਰਹਾ ਅਰੁ ਆਧਾ (ਸਮਾਇਆ) ਲੀਨ ਹੋ ਗਿਆ॥
Prof. Sahib Singh(ਹੇ ਜੋਗੀ! ਤੂੰ ਇਹੀ ਨਿਸਚਾ ਬਣਾਇਆ ਹੋਇਆ ਹੈ ਕਿ) ਦੁਆਪਰ ਜੁਗ ਅੱਧ ਵਿਚ ਟਿਕ ਗਿਆ (ਭਾਵ, ਦੁਆਪਰ ਜੁਗ ਵਿਚ ਧਰਮ-ਬਲਦ ਦੀਆਂ ਦੋ ਲੱਤਾਂ ਰਹਿ ਗਈਆਂ)ਪਦ ਅਰਥ ਅਰਧੋ ਅਰਧਿ = ਅੱਧ ਅੱਧ ਵਿਚ।
SikhNet (Spanish)En la Era de Dwapur, la Edad de Bronce, la Verdad y la mentira caminaban al parejo, pero en la Edad de Kali Yug,
ਏਕੁ ਰਹਿਆ; ਤਾ ਏਕੁ ਦਿਖਾਇਆ ॥੨॥
ek rahiaa; taa ek dikhaaeaa |2|
Sant Singh KhalsaNow, only one leg of Truth remains, and the One Lord is revealed. ||2||
Manmohan SinghIn the Darkage, only one foot remained and then the one Lord was revealed by the Guru.
Manmohan Singh (Punjabi)ਕਲਯੁੱਗ ਅੰਦਰ ਸਿਰਫ ਇਕ ਪੈਰ ਰਹਿ ਗਿਆ, ਅਤੇ ਤਦ ਗੁਰਾਂ ਨੇ ਇਕ ਪ੍ਰਭੂ ਨੂੰ ਦਰਸਾ ਦਿੱਤਾ।
Fareedkot Teekaਜਬ ਪਰਮੇਸ੍ਵਰ ਨੇ ਏਕੁ ਕਲਜੁਗੁ ਦੇਖਾਇਆ, ਭਾਵ ਵਰਤਾਇਆ ਤਬ ਏਕ ਚਰਨੁ ਹੀ ਰਹਾ॥੨॥
Prof. Sahib Singhਅਤੇ (ਹੁਣ ਜਦੋਂ ਕਲਜੁਗ ਵਿਚ ਧਰਮ-ਬਲਦ ਸਿਰਫ਼) ਇੱਕ (ਲੱਤ ਵਾਲਾ) ਰਹਿ ਗਿਆ ਹੈ, ਤਦੋਂ (ਦਾਨ, ਤਪ, ਜੱਗ ਆਦਿਕ ਦੇ ਥਾਂ ਹਰਿ-ਨਾਮ-ਸਿਮਰਨ ਦਾ) ਇੱਕੋ (ਰਸਤਾ ਮੂਰਤੀ-ਪੂਜਾ ਨੇ ਜੀਵਾਂ ਨੂੰ) ਵਿਖਾਇਆ ਹੈ (ਪਰ ਤੈਨੂੰ ਇਹ ਭੁਲੇਖਾ ਹੈ ਕਿ ਇਕੋ ਪਰਮਾਤਮਾ ਦੇ ਰਚੇ ਜਗਤ ਵਿਚ ਵਖ ਵਖ ਜੁਗਾਂ ਵਿਚ ਵਖ ਵਖ ਧਰਮ-ਆਦਰਸ਼ ਹੋ ਗਏ। ਪਰਮਾਤਮਾ ਦੀ ਬਣਾਈ ਮਰਯਾਦਾ ਸਦਾ ਇਕ-ਸਾਰ ਰਹਿੰਦੀ ਹੈ, ਉਸ ਵਿਚ ਤਬਦੀਲੀ ਨਹੀਂ ਆਉਂਦੀ) ॥੨॥ਪਦ ਅਰਥ ਏਕੁ ਰਹਿਆ = (ਧਰਮ ਦਾ ਸਿਰਫ਼) ਇੱਕ (ਪੈਰ) ਰਹਿ ਗਿਆ। ਏਕੁ = ਇੱਕ ਪਰਮਾਤਮਾ। ਦੁਤੀਆ = ਦੁਆਪਰ ਜੁਗ ॥੨॥
SikhNet (Spanish)la Edad del Acero, la Verdad sólo tenía una parte sólida, ahí se dio la Revelación de Dios.(2)
ਏਕੈ ਸੂਤਿ ਪਰੋਏ ਮਣੀਏ ॥
ekai soot paroe manee |
Sant Singh KhalsaThe beads are strung upon the one thread.
Manmohan SinghOn one string the beads are strung.
Manmohan Singh (Punjabi)ਇਕ ਤਾਗੇ ਵਿੱਚ ਮਣਕੇ ਪਰੋਤੇ ਹੋਏ ਹਨ।
Fareedkot Teekaਏਕ ਚੇਤਨ ਸੱਤਾ ਰੂਪੀ ਸੂਤ੍ਰ ਮੇਂ ਸਰੀਰ ਮਣਕੇ ਪਰੋਏ ਹੂਏ ਹੈਂ॥
Prof. Sahib Singh(ਵੇਖ, ਹੇ ਜੋਗੀ! ਜਿਵੇਂ ਮਾਲਾ ਦੇ ਇਕੋ ਧਾਗੇ ਵਿਚ ਕਈ ਮਣਕੇ ਪ੍ਰੋਤੇ ਹੋਏ ਹੁੰਦੇ ਹਨ,ਪਦ ਅਰਥ ਏਕੈ ਸੂਤਿ = ਇਕੋ ਧਾਗੇ ਵਿਚ, ਇਕੋ ਪਰਮਾਤਮਾ ਦੀ ਚੇਤਨ-ਸੱਤਾ ਵਿਚ। ਸੂਤਿ = ਸੂਤਰ ਵਿਚ।
SikhNet (Spanish)Un mismo hilo contiene las cuentas en el rosario,
ਗਾਠੀ ਭਿਨਿ ਭਿਨਿ; ਭਿਨਿ ਭਿਨਿ ਤਣੀਏ ॥
gaatthee bhin bhin; bhin bhin tanee |
Sant Singh KhalsaBy means of many, various, diverse knots, they are tied, and kept separate on the string.
Manmohan SinghBy means of diverse, diverse, diverse, diverse knots, they are kept apart.
Manmohan Singh (Punjabi)ਨਾਨਾ ਪਰਕਾਰ, ਨਾਨਾ ਪਰਕਾਰ, ਨਾਨਾ ਪਰਕਾਰ, ਨਾਨ ਪਰਕਾਰ (ਕਈ ਪਰਕਾਰ) ਦੀਆਂ ਗੰਢਾਂ ਦੇ ਜ਼ਰੀਏ ਉਹ ਵੱਖਰੇ ਵੱਖਰੇ ਰੱਖੇ ਹੋਏ ਹਨ।
Fareedkot Teekaਵਰਣ ਆਸ੍ਰਮ ਰੂਪ ਗੰਢਾਂ ਚਹੁੰ ਜੁਗੋਂ ਮੇਂ ਜੁਦੀਆਂ ਜੁਦੀਆਂ ਬਿਸਥਾਰਤੀਆਂ ਹੈਂ॥
Prof. Sahib Singhਤੇ, ਉਸ ਮਾਲਾ ਨੂੰ ਮਨੁੱਖ ਫੇਰਦਾ ਰਹਿੰਦਾ ਹੈ, ਤਿਵੇਂ) ਜਗਤ ਦੇ ਸਾਰੇ ਹੀ ਜੀਵ-ਮਣਕੇ ਪਰਮਾਤਮਾ ਦੀ ਸੱਤਾ-ਰੂਪ ਧਾਗੇ ਵਿਚ ਪ੍ਰੋਤੇ ਹੋਏ ਹਨ।ਪਦ ਅਰਥ ਗਾਠੀ = ਗੰਢਾਂ, ਸ਼ਕਲਾਂ, ਸ਼ਖ਼ਸੀਅਤਾਂ। ਭਿਨਿ ਭਿਨਿ = ਵੱਖ ਵੱਖ। ਤਣੀਏ = ਤਾਣੀਆਂ ਹੋਈਆਂ ਹਨ।
SikhNet (Spanish)aunque haya muchos nudos,
ਫਿਰਤੀ ਮਾਲਾ; ਬਹੁ ਬਿਧਿ ਭਾਇ ॥
firatee maalaa; bahu bidh bhaae |
Sant Singh KhalsaThe beads of the mala are lovingly chanted upon in many ways.
Manmohan SinghThe rosary beads are lovingly told in many ways.
Manmohan Singh (Punjabi)ਤਸਬੀ ਅਨੇਕਾਂ ਤਰੀਕਿਆਂ ਨਾਲ ਪਿਆਰ-ਸਹਿਤ ਫੇਰੀ ਜਾਂਦੀ ਹੈ।
Fareedkot Teekaਏਕ ਚੇਤਨ ਸੱਤਾ ਰੂਪੀ ਸੂਤ੍ਰ ਮੇਂ ਸਰੀਰ ਮਣਕੇ ਪਰੋਏ ਹੂਏ ਹੈਂ, ਬਹੁਤ ਪ੍ਰਕਾਰ ਕੀ ਜੀਵੋਂ ਰੂਪ (ਮਾਲਾ) ਪੰਕਤੀ ਬਹੁਤ ਪ੍ਰਕਾਰ ਸੇ ਫਿਰਤੀ ਹੈ॥
Prof. Sahib Singh(ਸੰਸਾਰ-ਚੱਕਰ ਦੀ) ਇਹ ਮਾਲਾ ਕਈ ਤਰੀਕਿਆਂ ਨਾਲ ਕਈ ਜੁਗਤੀਆਂ ਨਾਲ ਫਿਰਦੀ ਰਹਿੰਦੀ ਹੈ।ਪਦ ਅਰਥ ਮਾਲਾ = ਸੰਸਾਰ-ਚੱਕਰ। ਬਹੁ ਬਿਧਿ = ਕਈ ਤਰੀਕਿਆਂ ਨਾਲ। ਬਹੁ ਭਾਇ = ਕਈ ਜੁਗਤੀਆਂ ਨਾਲ।
SikhNet (Spanish)aunque el hilo tenga muchas hebras y las cuentas se sostengan de muchas formas.
ਖਿੰਚਿਆ ਸੂਤੁ; ਤ ਆਈ ਥਾਇ ॥੩॥
khinchiaa soot; ta aaee thaae |3|
Sant Singh KhalsaWhen the thread is pulled out, the beads come together in one place. ||3||
Manmohan SinghWhen the thread is withdrawn then all the beads are gathered at one place.
Manmohan Singh (Punjabi)ਜਦ ਧਾਗਾ ਖਿੱਚ ਲਿਆ ਜਾਂਦਾ ਹੈ ਤਦ ਸਾਰੇ ਮਣਕੇ ਇਕ ਜਗ੍ਹਾਂ ਤੇ ਇਕੱਠੇ ਹੋ ਜਾਂਦੇ ਹਨ।
Fareedkot Teekaਜਬ ਚੇਤਨਸਤਾ ਰੂਪ ਸੂਤ ਕੋ ਖੈਂਚ ਲੀਆ ਤਬ (ਆਈ ਥਾਇ) ਅਭਾਵ ਹੋ ਜਾਤੀ ਹੈ॥੩॥
Prof. Sahib Singh(ਜਦੋਂ ਪਰਮਾਤਮਾ ਆਪਣੀ) ਸੱਤਾ-ਰੂਪ ਧਾਗਾ (ਇਸ ਜਗਤ-ਮਾਲਾ ਵਿਚੋਂ) ਖਿੱਚ ਲੈਂਦਾ ਹੈ, ਤਾਂ (ਸਾਰੀ ਮਾਲਾ ਇਕੋ) ਥਾਂ ਵਿਚ ਆ ਜਾਂਦੀ ਹੈ (ਸਾਰੀ ਸ੍ਰਿਸ਼ਟੀ ਇਕੋ ਪਰਮਾਤਮਾ ਵਿਚ ਹੀ ਲੀਨ ਹੋ ਜਾਂਦੀ ਹੈ) ॥੩॥ਪਦ ਅਰਥ ਸੂਤ = (ਮਾਲਾ ਦਾ) ਧਾਗਾ, (ਜੀਵਾਂ ਵਿਚ ਪਰਮਾਤਮਾ ਦੀ ਚੇਤਨ-ਸੱਤਾ)। ਆਈ ਥਾਇ = (ਸਾਰੀ ਮਾਲਾ) ਇਕੋ ਥਾਂ ਵਿਚ ਆ ਜਾਂਦੀ ਹੈ (ਸਾਰੀ ਸ੍ਰਿਸ਼ਟੀ ਇਕੋ ਪਰਮਾਤਮਾ ਵਿਚ ਹੀ ਲੀਨ ਹੋ ਜਾਂਦੀ ਹੈ) ॥੩॥
SikhNet (Spanish)Sin embargo, quitando el hilo todas las cuentas se juntan en la misma bolsa. (3)
ਚਹੁ ਮਹਿ ਏਕੈ; ਮਟੁ ਹੈ ਕੀਆ ॥
chahu meh ekai; matt hai keea |
Sant Singh KhalsaThroughout the four ages, the One Lord made the body His temple.
Manmohan SinghThrough all the four ages, the Lord has made the one body His dwelling place.
Manmohan Singh (Punjabi)ਚਾਰੇ ਹੀ ਯੁਗਾਂ ਅੰਦਰ ਪ੍ਰਭੂ ਨੈ ਇਕ ਦੇਹ ਨੂੰ ਆਪਣਾ ਨਿਵਾਸ ਅਸਥਾਨ ਬਣਾਇਆ ਹੈ।
Fareedkot Teekaਚਹੁ ਜੁਗੋਂ ਕੋ ਵਾ ਚਾਰ ਤਤ ਸਰੀਰੋਂ ਕੋ ਮਟ ਬਨਾਇ ਕਰ ਇਨ ਮੇਂ ਏਕ ਪ੍ਰਮੇਸ੍ਵਰ ਨੇ ਇਸਥਤੀ ਕੋ ਕੀਆ ਹੈ॥
Prof. Sahib Singh(ਵੇਖ, ਹੇ ਜੋਗੀ! ਜੋਗੀਆਂ ਦੇ ਮਠ ਵਾਂਗ ਇਹ ਜਗਤ ਇਕ ਮਠ ਹੈ) ਚਹੁੰਆਂ ਹੀ ਜੁਗਾਂ ਵਿਚ (ਸਦਾ ਤੋਂ ਹੀ) ਇਹ ਜਗਤ-ਮਠ ਇਕ (ਪਰਮਾਤਮਾ) ਦਾ ਹੀ ਬਣਾਇਆ ਹੋਇਆ ਹੈ।ਪਦ ਅਰਥ ਚਹੁ ਮਹਿ = ਚਹੁੰਆਂ (ਜੁਗਾਂ) ਵਿਚ। ਏਕੈ ਮਟੁ = ਇਕੋ (ਪਰਮਾਤਮਾ) ਦਾ ਹੀ (ਜਗਤ-) ਮਠ {ਨੋਟ: ਜੋਗੀਆਂ ਦਾ ਨਿਵਾਸ-ਅਸਥਾਨ 'ਮਠ' ਅਖਵਾਂਦਾ ਹੈ। ਇਹ ਜਗਤ ਸਾਰੇ ਜੀਵ-ਜੋਗੀਆਂ ਦਾ ਨਿਵਾਸ-ਅਸਥਾਨ ਹੈ}।
SikhNet (Spanish)A través de las cuatro épocas el cuerpo ha sido el Recinto de Dios,
ਤਹ ਬਿਖੜੇ ਥਾਨ; ਅਨਿਕ ਖਿੜਕੀਆ ॥
teh bikharre thaan; anik khirrakeea |
Sant Singh KhalsaIt is a treacherous place, with several windows.
Manmohan SinghIn that difficult place there are several windows.
Manmohan Singh (Punjabi)ਉਸ ਔਖੀ ਜਗ੍ਹਾ ਅੰਦਰ ਅਨੇਕਾਂ ਤਾਕੀਆਂ ਹਨ।
Fareedkot Teeka(ਤਹ) ਤਿਸ ਕੀ ਪ੍ਰਾਪਤੀ ਮੇਂ ਕਠਨ ਸਥਾਨ ਪਾਂਚ ਕੋਸ ਵਾ ਕਾਮਾਦਿਕ ਬਿਕਾਰ ਹੈਂ, ਜੋ ਲੰਘਨੇ ਔਖੇ ਹੈਂ ਔ ਅਨੇਕ ਵਾਸਨਾ ਰੂਪ ਖਿੜਕੀਆਂ ਹੈਂ॥
Prof. Sahib Singhਇਸ ਜਗਤ-ਮਠ ਵਿਚ ਜੀਵ ਨੂੰ ਖ਼ੁਆਰ ਕਰਨ ਲਈ ਅਨੇਕਾਂ (ਵਿਕਾਰ-ਰੂਪ) ਔਖੇ ਥਾਂ ਹਨ (ਅਤੇ ਵਿਕਾਰਾਂ ਵਿਚ ਫਸੇ ਜੀਵਾਂ ਵਾਸਤੇ) ਅਨੇਕਾਂ ਹੀ ਜੂਨਾਂ ਹਨ (ਜਿਨ੍ਹਾਂ ਵਿਚੋਂ ਦੀ ਜੀਵਾਂ ਨੂੰ ਲੰਘਣਾ ਪੈਂਦਾ ਹੈ, ਜਿਵੇਂ ਕਿਸੇ ਘਰ ਦੀ ਖਿੜਕੀ ਵਿਚੋਂ ਦੀ ਲੰਘੀਦਾ ਹੈ)।ਪਦ ਅਰਥ ਤਹ = ਇਸ (ਜਗਤ-ਮਠ) ਵਿਚ। ਬਿਖੜੇ = ਔਖੇ। ਅਨਿਕ ਖਿੜਕੀਆ = ਅਨੇਕਾਂ ਜੂਨਾਂ।
SikhNet (Spanish)aunque este Recinto es misterioso, pues tiene muchas salidas.
ਖੋਜਤ ਖੋਜਤ; ਦੁਆਰੇ ਆਇਆ ॥
khojat khojat; duaare aaeaa |
Sant Singh KhalsaSearching and searching, one comes to the Lord's door.
Manmohan SinghSearching, searching, when the Yogi comes to the Lord's door,
Manmohan Singh (Punjabi)ਭਾਲਦਾ, ਭਾਲਦਾ ਜਦ ਯੋਗੀ ਪ੍ਰਭੂ ਦੇ ਬੂਹੇ ਤੇ ਆ ਜਾਂਦਾ ਹੈ,
Fareedkot Teekaਜਬ ਖੋਜ ਕੋ ਖੋਜਤਾ ਹੂਆ ਗੁਰੋਂ ਕੇ ਦੁਆਰੇ ਮੇਂ ਆਇਆ॥
Prof. Sahib Singh(ਹੇ ਜੋਗੀ!) ਜਦੋਂ ਕੋਈ ਮਨੁੱਖ (ਪਰਮਾਤਮਾ ਦੇ ਦੇਸ ਦੀ) ਭਾਲ ਕਰਦਾ ਕਰਦਾ (ਗੁਰੂ ਦੇ) ਦਰ ਤੇ ਆ ਪਹੁੰਚਦਾ ਹੈ,ਪਦ ਅਰਥ ਦੁਆਰੇ = (ਗੁਰੂ ਦੇ) ਦਰ ਤੇ।
SikhNet (Spanish)He buscado por todas partes y por fin he llegado a Tu Puerta,
ਤਾ ਨਾਨਕ; ਜੋਗੀ ਮਹਲੁ ਘਰੁ ਪਾਇਆ ॥੪॥
taa naanak; jogee mehal ghar paaeaa |4|
Sant Singh KhalsaThen, O Nanak, the Yogi attains a home in the Mansion of the Lord's Presence. ||4||
Manmohan Singhthen, O Nanak, attains he an abode in His mansion.
Manmohan Singh (Punjabi)ਤਦ ਹੇ ਨਾਨਕ! ਉਹ ਉਸ ਦੇ ਮੰਦਰ ਅੰਦਰ ਵਸੇਬਾ ਪਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ ਜੋਗੀ ਜੁੜਨ ਵਾਲੇ ਨੇ ਅਪਨਾ ਸਰੂਪ ਘਰ ਸਰੀਰ ਮੇਂ ਹੀ ਪਾਇਆ ਹੈ॥੪॥
Prof. Sahib Singhਹੇ ਨਾਨਕ! (ਆਖ-) ਤਦੋਂ ਪ੍ਰਭੂ-ਚਰਨਾਂ ਵਿਚ ਜੁੜੇ ਉਸ ਮਨੁੱਖ ਨੂੰ ਪਰਮਾਤਮਾ ਦਾ ਮਹਲ ਪਰਮਾਤਮਾ ਦਾ ਘਰ ਲੱਭ ਪੈਂਦਾ ਹੈ ॥੪॥ਪਦ ਅਰਥ ਨਾਨਕ = ਹੇ ਨਾਨਕ! ਜੋਗੀ = ਜੋਗੀ ਨੇ, ਪ੍ਰਭੂ-ਚਰਨਾਂ ਵਿਚ ਜੁੜੇ ਮਨੁੱਖ ਨੇ। ਮਹਲੁ = ਪ੍ਰਭੂ ਦਾ ਮਹਲ। ਘਰੁ = ਪ੍ਰਭੂ ਦਾ ਘਰ। ਮਹਲੁ ਘਰੁ = ਪ੍ਰਭੂ ਦੇ ਚਰਨਾਂ ਵਿਚ ਨਿਵਾਸ ॥੪॥
SikhNet (Spanish)oh Dios, y como Tu buscador he encontrado Tu Eterno Recinto.(4)
ਇਉ; ਕਿੰਕੁਰੀ ਆਨੂਪ ਵਾਜੈ ॥
eiau; kinkuree aanoop vaajai |
Sant Singh KhalsaThus, the celestial harp plays the incomparable melody;
Manmohan SinghThus plays beautifully the lyre of the Lord.
Manmohan Singh (Punjabi)ਇਸ ਤਰ੍ਹਾਂ ਸੁਹਣੀ ਤਰ੍ਹਾਂ ਵੱਜਦੀ ਹੈ ਪ੍ਰਭੂ ਦੀ ਵੀਣਾ।
Fareedkot Teekaਪੂਰਬੋਕਤ ਪ੍ਰਕਾਰ ਸੇ ਚੇਤਨ ਸਤਾ ਰੂਪ ਕਿੰਗੁਰੀ ਜੋ ਅਨੂਪ ਹੈ, ਸੋ (ਬਾਜੈ) ਪ੍ਰਗਟ ਹੋਤੀ ਹੈ॥
Prof. Sahib Singh(ਹੇ ਜੋਗੀ!) ਇਸ ਤਰ੍ਹਾਂ ਖੋਜ ਕਰਦਿਆਂ ਕਰਦਿਆਂ ਗੁਰੂ ਦੇ ਦਰ ਤੇ ਪਹੁੰਚ ਕੇ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਹਰੇਕ ਹਿਰਦੇ ਵਿਚ ਪਰਮਾਤਮਾ ਦੀ ਚੇਤਨ-ਸੱਤਾ ਦੀ) ਸੁੰਦਰ ਕਿੰਗਰੀ ਵੱਜ ਰਹੀ ਹੈ।ਪਦ ਅਰਥ ਇਉ = ਇਉਂ, ਇਸ ਤਰ੍ਹਾਂ, (ਭਾਵ, ਖੋਜ ਕਰਦਿਆਂ ਗੁਰੂ ਦੇ ਦਰ ਤੇ ਪਹੁੰਚ ਕੇ)।
SikhNet (Spanish)Así es como la flauta maravillosa del Alma canta y su Melodía
ਸੁਣਿ ਜੋਗੀ ਕੈ ਮਨਿ ਮੀਠੀ ਲਾਗੈ ॥੧॥ ਰਹਾਉ ਦੂਜਾ ॥੧॥੧੨॥
sun jogee kai man meetthee laagai |1| rahaau doojaa |1|12|
Sant Singh Khalsahearing it, the Yogi's mind finds it sweet. ||1||Second Pause||1||12||
Manmohan SinghOn hearing it, the mind of the Yogi is pleased. Pause Second.
Manmohan Singh (Punjabi)ਇਸ ਨੂੰ ਸਰਵਣ ਕਰ ਕੇ ਯੋਗੀ ਦਾ ਚਿੱਤ ਪ੍ਰਸੰਨ ਹੋ ਜਾਂਦਾ ਹੈ। ਠਹਿਰਾਓ ਦੂਜਾ।
Fareedkot Teekaਹੇ ਜੋਗੀ! ਤੂੰ ਹਮਾਰਾ ਉਪਦੇਸ ਧਿਆਨ ਦੇਕੈ ਸੁਣਿ: ਇਹੁ ਕਿੰਗੁਰੀ ਜੁੜਨੇ ਵਾਲੇ ਪੁਰਸ ਕੇ ਮਨ ਮੇਂ ਮੀਠੀ ਲਾਗਤੀ ਹੈ, ਭਾਵ ਇਹ ਹੈ ਤਿਸ ਕੋ ਅਨੰਦ ਉਤਪਤ ਕਰਤੀ ਹੈ॥੧॥੧੨॥
Prof. Sahib Singh(ਇਹ ਸੁੰਦਰ ਕਿੰਗਰੀ ਵੱਜਦੀ) ਸੁਣ ਸੁਣ ਕੇ ਪਰਮਾਤਮਾ ਦੇ ਚਰਨਾਂ ਵਿਚ ਜੁੜੇ ਹੋਏ ਮਨੁੱਖ ਦੇ ਮਨ ਵਿਚ (ਇਹ ਕਿੰਗਰੀ) ਮਿੱਠੀ ਲੱਗਣ ਲੱਗ ਪੈਂਦੀ ਹੈ ॥੧॥ਰਹਾਉ ਦੂਜਾ॥੧॥੧੨॥ਪਦ ਅਰਥ ਸੁਣਿ = ਸੁਣ ਕੇ। ਕੈ ਮਨਿ = ਦੇ ਮਨ ਵਿਚ। ਜੋਗੀ ਕੈ ਮਨਿ = ਪ੍ਰਭੂ-ਚਰਨਾਂ ਵਿਚ ਜੁੜੇ ਮਨੁੱਖ ਦੇ ਮਨ ਵਿਚ ॥੧॥ਰਹਾਉ ਦੂਜਾ॥੧॥੧੨॥
* ਨੋਟ: ਪਹਿਲੇ 'ਰਹਾਉ' ਦੀਆਂ ਤੁਕਾਂ ਵਿਚ 'ਅਨੂਪ ਕਿੰਕੁਰੀ' ਦਾ ਜ਼ਿਕਰ ਕੀਤਾ ਗਿਆ ਸੀ। ਬੰਦ ਨੰ: ੪ ਵਿਚ ਗੁਰੂ ਦੇ ਦਰ ਤੇ ਪਹੁੰਚਣ ਦੀ ਤਾਕੀਦ ਕੀਤੀ ਗਈ ਹੈ। 'ਦੂਜੇ ਰਹਾਉ' ਵਿਚ ਇਹ ਦੱਸਿਆ ਹੈ ਕਿ ਗੁਰੂ ਦੇ ਦਰ ਤੇ ਪਹੁੰਚਿਆਂ ਆਪਣੇ ਅੰਦਰ ਰੁਮਕ ਰਹੀ ਰੱਬੀ ਰੌ ਦਾ ਆਨੰਦ ਆਉਣ ਲੱਗ ਪੈਂਦਾ ਹੈ। * ਨੋਟ: 'ਰਹਾਉ' ਦੀ ਤੁਕ ਵਿਚ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੈ। ਪਹਿਲੇ ਦੋ ਬੰਦਾਂ ਵਿਚ ਕਿਸੇ ਜੋਗੀ ਦਾ ਧਿਆਨ ਉਸ ਦੇ ਆਪਣੇ ਹੀ ਧਾਰਮਿਕ ਭੁਲੇਖਿਆਂ ਵਲ ਦਿਵਾਇਆ ਗਿਆ ਹੈ। ਤੀਜੇ ਅਤੇ ਚੌਥੇ ਬੰਦ ਵਿਚ ਸਤਿਗੁਰੂ ਜੀ ਆਪਣਾ ਮਤ ਬਿਆਨ ਕਰ ਰਹੇ ਹਨ।
SikhNet (Spanish)le es dulce al Yogui.(1-Segunda pausa-1-12)