ੴ

ਸਿੱਖਬਾਣੀ · SikhBani

Ang 886

Sri Guru Granth Sahib · Raag Raamkalee · 4 shabads, 54 lines
Translations
Shabad Guru Arjan Dev Ji Raag Raamkalee continued from Ang 885

ਬਡੈ ਭਾਗਿ; ਸਾਧਸੰਗੁ ਪਾਇਓ ॥੧॥

baddai bhaag; saadhasang paaeo |1|

Sant Singh KhalsaBy the highest destiny, you found the Saadh Sangat, the Company of the Holy. ||1||
Manmohan SinghThrough the greatest good destiny. the society of saints is obtained.
Manmohan Singh (Punjabi)ਪਰਮ ਚੰਗੀ ਪ੍ਰਾਲਬਧ ਰਾਹੀਂ, ਸਤਿਸੰਗਤ ਪ੍ਰਾਪਤ ਹੁੰਦੀ ਹੈ।
Fareedkot Teekaਅਬ ਬਡੇ ਭਾਗੋਂ ਕਰ ਕੇ ਸਾਧ ਸੰਗਤਿ ਕੋ ਤੁਮਨੇ ਪਾਇਆ ਹੈ॥੧॥
Prof. Sahib Singh(ਤੇ, ਇਥੇ) ਵੱਡੀ ਕਿਸਮਤ ਨਾਲ (ਤੈਨੂੰ) ਗੁਰੂ ਦਾ ਸਾਥ ਮਿਲ ਗਿਆ ਹੈ ॥੧॥

ਪਦ ਅਰਥ ਵਡੈ ਭਾਗਿ = ਵੱਡੀ ਕਿਸਮਤ ਨਾਲ। ਪਾਇਓ = ਤੂੰ ਹਾਸਲ ਕੀਤਾ ਹੈ। ਸਾਧ ਸੰਗੁ = ਗੁਰੂ ਦਾ ਸਾਥ ॥੧॥

SikhNet (Spanish)Por el más elevado Destino has encontrado a la Saad Sangat, la Sociedad de los Santos. (1)

ਬਿਨੁ ਗੁਰ ਪੂਰੇ; ਨਾਹੀ ਉਧਾਰੁ ॥

bin gur poore; naahee udhaar |

Sant Singh KhalsaWithout the Perfect Guru, no one is saved.
Manmohan SinghWithout the Perfect Guru, the mortal is emancipated not.
Manmohan Singh (Punjabi)ਪੂਰਨ ਗੁਰਾਂ ਦੇ ਬਾਝੋਂ ਪ੍ਰਾਣੀ ਦਾ ਪਾਰ ਉਤਾਰਾ ਨਹੀਂ ਹੁੰਦਾ।
Fareedkot Teekaਪਰੰਤੂ ਬਿਨਾ ਗੁਰੂ ਪੂਰਿਓਂ ਸੇ ਉਧਾਰ ਨਹੀਂ ਹੋਵੈਗਾ॥
Prof. Sahib Singhਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ (ਅਨੇਕਾਂ ਜੂਨਾਂ ਤੋਂ) ਪਾਰ-ਉਤਾਰਾ ਨਹੀਂ ਹੋ ਸਕਦਾ।

ਪਦ ਅਰਥ ਉਧਾਰੁ = (ਕ੍ਰੋੜਾਂ ਜਨਮਾਂ ਤੋਂ) ਪਾਰ-ਉਤਾਰਾ।

SikhNet (Spanish)Sin el Perfecto Guru, nadie ha sido salvado;

ਬਾਬਾ ਨਾਨਕੁ; ਆਖੈ ਏਹੁ ਬੀਚਾਰੁ ॥੨॥੧੧॥

baabaa naanak; aakhai ehu beechaar |2|11|

Sant Singh KhalsaThis is what Baba Nanak says, after deep reflection. ||2||11||
Manmohan SinghO man, this is what Nanak says after due deliberation.
Manmohan Singh (Punjabi)ਹੇ ਬੰਦੇ! ਪੂਰੀ ਸੋਚ ਵੀਚਾਰ ਮਗਰੋਂ, ਨਾਨਕ ਇਹ ਕੁਝ ਕਹਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਹਮਾਰਾ ਕਹਿਆ ਹੂਆ ਏਹੁ ਉਪਦੇਸ਼ ਬੀਚਾਰ ਲੈ, ਭਾਵ ਗੁਰੋਂ ਕੀ ਸਰਨ ਹੋਇਕੈ ਨਾਮ ਜਪੁ॥੨॥੧੧॥☬ਏਕ ਜੋਗੀ ਕਿਸੀ ਟਾਪੂ ਕੋ ਜਹਾਜ ਪਰ ਚੜ ਕੇ ਗਿਆ ਥਾ। ਤੋ ਜਹਾਜ ਸਮੁੰਦਰ ਮੇਂ ਅਟਕ ਗਿਆ ਤਬ ਲੋਕੋਂ ਨੇ ਕਹਿਆ ਏਕ ਆਦਮੀ ਸਮੁਦ੍ਰ ਕੋ ਭੇਟਾ ਦੇਵੋ। ਤੋ ਸਭ ਨੇ ਸਲਾਹ ਕਰ ਜੋਗੀ ਕਉ ਸਮੁੰਦ੍ਰ ਮੇਂ ਗਿਰਾਇ ਦੀਆ ਪੁਨਹ ਤਿਸ ਕੋ ਮਛ ਨਿਗਲ ਗਿਆ। ਔ ਏਕ ਕਾਨ ਕਾਟਕੇ ਮੱਛ ਨੇ ਪਾਰਲੇ ਕਨਾਰੇ ਪਰ ਉਗਲ ਦੀਆ। ਪੁਨਹ ਵਹੀ ਜੋਗੀ ਦੁਆਬੇ ਦੇਸ ਮੇਂ ਸ੍ਰੀਂ ਹਸ਼ਾਂਕਰ ਨਾਮ ਨਗਰ ਬੀਚ ਰਹਿਣੇ ਲਗਾ। ਬਹੁਤ ਰੋਜ ਗੁਫਾ ਮੇਂ ਰਹਿ ਕਰਿ ਬਾਹਰ ਨਿਕਸਿਆ ਤਬ ਜੋਗੀ ਨੇ ਕਹਿਆ: ਜੋ ਏਕ ਬਾਰ ਮੇਰਾ ਦਰਸਨ ਕਰੇਗਾ ਸੋ ਏਕ ਬਰਸ ਸ੍ਵਰਗ ਮੇਂ ਰਹੇਗਾ। ਤਬ ਲੋਗ ਸਭੀ ਦਰਸਨ ਕੋ ਆਏ। ਏਕ ਗੁਰੂ ਕਾ ਸਿਖ ਸੰਕਰ ਨਾਮੈਂ ਨਗਰ ਮੇਂ ਰਹਿਤਾ ਥਾ, ਸੋ ਨਾ ਗਿਆ। ਤਬ ਜੋਗੀ ਨੇ ਪੂਛਾ: ਸਭ ਆ ਗਏ ਕਿ ਨਹੀਂ। ਤੋ ਏਕ ਨੇ ਕਹਿਆ ਕਿ ਏਕ ਸਿਖ ਨਹੀਂ ਆਇਆ। ਤਬ ਜੋਗੀ ਨੇ ਬੁਲਾਇਆ ਤਉ ਭੀ ਨ ਆਇਆ ਤਬ ਜੋਗੀ ਆਪ ਗਿਆ। ਸੁਨ ਕੇ ਜੋਗੀ ਕਾ ਆਉਣਾ ਸਿਖ ਨੇ ਕਿਵਾੜ ਲਗਾਇ ਲੀਏ। ਤਬ ਜੋਗੀ ਨੇ ਕਹਾ ਕਿ ਕਿਵਾੜ ਖੋਲ ਅਤੇ ਮੇਰਾ ਦਰਸਨ ਕਰਿ ਤੇਰੇ ਕੋ ਸ੍ਵਰਗ ਪ੍ਰਾਪਤਿ ਹੋਵੈਗਾ। ਤੋ ਸਿਖ ਨੇ ਕਹਾ ਕਿ ਮੈਂ ਸ੍ਵਰਗ ਕੀ ਚਾਹਿ ਨਹੀਂ ਰਾਖਤਾ, ਮੈਂ ਗੁਰੂ ਕੇ ਲੋਕ ਕੀ ਇਛਾ ਰਾਖਤਾ ਹੂੰ। ਤਬ ਜੋਗੀ ਨੇ ਕਹਾ: ਜਿਸ ਗੁਰੂ ਕੇ ਉਪਦੇਸ ਕਰ ਤੈਨੇ ਸ੍ਵਰਗ ਕੀ ਚਾਹਿ ਤਿਆਗੀ ਹੈ ਤਿਸ ਕਾ ਦਰਸਨ ਮੇਰੇ ਕੋ ਭੀ ਕਰਾਉ॥ ਤਬ ਜੋ
Prof. Sahib Singhਹੇ ਭਾਈ! ਨਾਨਕ (ਤੈਨੂੰ) ਇਹ ਵਿਚਾਰ ਦੀ ਗੱਲ ਦੱਸਦਾ ਹੈ ॥੨॥੧੧॥

ਪਦ ਅਰਥ ਬਾਬਾ = ਹੇ ਭਾਈ! ਨਾਨਕੁ ਆਖੈ = ਨਾਨਕ ਦੱਸਦਾ ਹੈ ॥੨॥੧੧॥

SikhNet (Spanish)eso es lo que Baba Nanak dice después de Su meditación profunda. (2-11)

Open this shabad (7 lines, Angs 885-886) →

Shabad Guru Arjan Dev Ji Raag Raamkalee

ਰਾਗੁ ਰਾਮਕਲੀ ਮਹਲਾ ੫ ਘਰੁ ੨ ॥

raag raamakalee mahalaa 5 ghar 2 |

Sant Singh KhalsaRaag Raamkalee, Fifth Mehl, Second House:
Manmohan SinghRag Ramkali. 5th Guru.
Manmohan Singh (Punjabi)ਰਾਗ ਰਾਮਕਲੀ। ਪੰਜਵੀਂ ਪਾਤਿਸ਼ਾਹੀ।
SikhNet (Spanish)Rag Ramkali, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one True God. By Guru's Grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ ਤੇ ਸਤਿ ਹੈ। ਗੁਰਾਂ ਦੀ ਦਇਆ ਦੁਆਰਾ ਵੁਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਚਾਰਿ ਪੁਕਾਰਹਿ; ਨਾ ਤੂ ਮਾਨਹਿ ॥

chaar pukaareh; naa too maaneh |

Sant Singh KhalsaThe four Vedas proclaim it, but you don't believe them.
Manmohan SinghThe four Vedas shout, but thou obeyest them not.
Manmohan Singh (Punjabi)ਚਾਰ ਵੇਦ ਕੂਕਦੇ ਹਨ ਪਰ ਤੂੰ ਉਹਨਾਂ ਦਾ ਕਹਿਆ ਨਹੀਂ ਮੰਨਦਾ।
Fareedkot Teekaਹੇ ਜੋਗੀ! ਚਾਰ ਬੇਦ ਜਿਸ ਸਿਧਾਂਤ ਕੋ ਪੁਕਾਰਤੇ ਹੈਂ ਵਹੁ ਤੂੰ ਨਹੀਂ ਮਾਨਤਾ ਹੈਂ॥
Prof. Sahib Singhਹੇ ਜੋਗੀ! ਚਾਰ ਵੇਦ ਪੁਕਾਰ ਪੁਕਾਰ ਕੇ ਆਖ ਰਹੇ ਹਨ (ਕਿ ਸਭ ਜੀਵਾਂ ਵਿਚ (ਰੱਬੀ ਜੋਤਿ-ਰੂਪ ਸੁੰਦਰ ਕਿੰਗਰੀ ਹਰ ਥਾਂ ਵੱਜ ਰਹੀ ਹੈ) ਪਰ ਤੂੰ ਯਕੀਨ ਨਹੀਂ ਕਰਦਾ।

ਪਦ ਅਰਥ ਚਾਰਿ = ਚਾਰ ਵੇਦ {ਨੋਟ: ਗਿਣਤੀ ਦੱਸਣ ਵਾਲਾ ਲਫ਼ਜ਼ 'ਚਾਰਿ' ਸਦਾ 'ਿ ' ਨਾਲ ਹੋਇਆ ਕਰਦਾ ਹੈ}। ਪੁਕਾਰਹਿ = ਜ਼ੋਰ ਦੇ ਕੇ ਆਖਦੇ ਹਨ।

SikhNet (Spanish)Los cuatro Vedas proclaman pero tú no les crees;

ਖਟੁ ਭੀ; ਏਕਾ ਬਾਤ ਵਖਾਨਹਿ ॥

khatt bhee; ekaa baat vakhaaneh |

Sant Singh KhalsaThe six Shaastras also say one thing.
Manmohan SinghThe six Shashtras too tell of one thing
Manmohan Singh (Punjabi)ਛੇ ਸ਼ਾਸਤਰ ਭੀ ਇਕੋ ਹੀ ਗੱਲ ਆਖਦੇ ਹਨ।
Fareedkot Teekaਛੇ ਸ਼ਾਸਤ੍ਰ ਭੀ ਏਕ ਹੀ ਬਾਤ ਕੋ ਕਥਨ ਕਰਤੇ ਹੈਂ ਅਰਥਾਤ ਜੋ ਜੀਵ ਹੈਂ ਬ੍ਰਹਮ ਰੂਪ ਹੈਂ ਔ ਜਗਤ ਸਭ ਮਿਥਿਆ ਹੈ॥
Prof. Sahib Singhਹੇ ਜੋਗੀ! ਛੇ ਸ਼ਾਸਤਰ ਭੀ ਇਹੀ ਗੱਲ ਬਿਆਨ ਕਰ ਰਹੇ ਹਨ।

ਪਦ ਅਰਥ ਖਟੁ = ਛੇ ਸ਼ਾਸਤਰ। ਏਕਾ ਬਾਤ = (ਇਹੀ) ਇਕੋ ਗੱਲ। ਵਖਾਨਹਿ = ਬਿਆਨ ਕਰਦੇ ਹਨ।

SikhNet (Spanish)ni tampoco a los seis Shastras que hablan de la misma Verdad,

ਦਸ ਅਸਟੀ ਮਿਲਿ; ਏਕੋ ਕਹਿਆ ॥

das asattee mil; eko kahiaa |

Sant Singh KhalsaThe eighteen Puraanas all speak of the One God.
Manmohan SinghThe eighteen Puranas combined, speak of One God.
Manmohan Singh (Punjabi)ਅਠਾਰਾਂ ਪੁਰਾਣ ਮਿਲ ਕੇ ਇਕ ਵਾਹਿਗੁਰੂ ਨੂੰ ਹੀ ਆਖਦੇ ਹਨ।
Fareedkot Teekaਪੁਨਹ ਅਠਾਰੋਂ ਪੁਰਾਣੋਂ ਨੇ ਭੀ ਮਿਲ ਕੇ ਏਕ ਪਰਮੇਸ੍ਵਰ ਕੋ ਹੀ ਸਰਬ ਮੇਂ ਪੂਰਨ ਕਹਿਆ ਹੈ॥
Prof. Sahib Singhਅਠਾਰਾਂ ਪੁਰਾਣਾਂ ਨੇ ਮਿਲ ਕੇ ਭੀ ਇਹੋ ਬਚਨ ਆਖਿਆ ਹੈ।

ਪਦ ਅਰਥ ਦਸ ਅਸਟੀ = ਅਠਾਰਾਂ ਪੁਰਾਨ {ਅਸਟੀ = ਅੱਠ}। ਮਿਲਿ = ਮਿਲ ਕੇ। ਏਕੋ = ਇਕ ਬਚਨ।

SikhNet (Spanish)los dieciocho Puranas también apuntan hacia el mismo Dios;

ਤਾ ਭੀ ਜੋਗੀ; ਭੇਦੁ. ਨ ਲਹਿਆ ॥੧॥

taa bhee jogee; bhed. na lahiaa |1|

Sant Singh KhalsaEven so, Yogi, you do not understand this mystery. ||1||
Manmohan SinghEven then, O Yogi, thou can know not the secret.
Manmohan Singh (Punjabi)ਤਦ ਭੀ ਹੇ ਯੋਗੀ! ਤੂੰ ਭੇਤ ਨੂੰ ਨਹੀਂ ਜਾਣ ਸਕਦਾ।
Fareedkot Teekaਹੇ ਜੋਗੀ! ਤੋ ਭੀ ਤੈਨੇ ਭੇਦ ਨਹੀਂ (ਲਹਿਆ) ਸਮਝਿਆ ਹੈ, ਭਾਵ ਤੈਨੇ ਅਪਨੇ ਸਰੂਪ ਕੋ ਨਹੀਂ ਜਾਨਿਆ ਹੈ॥੧॥
Prof. Sahib Singhਪਰ ਹੇ ਜੋਗੀ! (ਹਰੇਕ ਹਿਰਦੇ ਵਿਚ ਵੱਜ ਰਹੀ ਸੋਹਣੀ ਕਿੰਗ ਦਾ) ਭੇਤ ਤੂੰ ਨਹੀਂ ਸਮਝਿਆ ॥੧॥

ਪਦ ਅਰਥ ਜੋਗੀ = ਹੇ ਜੋਗੀ! ਭੇਦੁ = (ਹਰੇਕ ਹਿਰਦੇ ਵਿਚ ਵੱਸ ਰਹੀ ਸੋਹਣੀ ਕਿੰਗੁਰੀ ਦਾ) ਭੇਤ। ਲਹਿਆ = ਲੱਭਾ ॥੧॥

SikhNet (Spanish)aun así, oh Yogui, no puedes concebir el Misterio del Señor. (1)

ਕਿੰਕੁਰੀ ਅਨੂਪ ਵਾਜੈ ॥

kinkuree anoop vaajai |

Sant Singh KhalsaThe celestial harp plays the incomparable melody,
Manmohan SinghThe Lord's lyre plays handsomely,
Manmohan Singh (Punjabi)ਸਾਹਿਬ ਦੀ ਵੀਣਾ ਸੁਹਣੀ ਤਰ੍ਹਾਂ ਵੱਜਦੀ ਹੈ,
Fareedkot Teekaਹੇ ਜੋਗੀ! ਜੋ ਬਾਹਰ ਸੁੰਦਰ ਕਿੰਗਰੀ ਵਜ ਰਹੀ ਹੈ॥
Prof. Sahib Singh(ਵੇਖ, ਅੱਗੇ ਹੀ) ਸੁੰਦਰ ਕਿੰਗ ਬੜੀ ਸੋਹਣੀ ਵੱਜ ਰਹੀ ਹੈ

ਪਦ ਅਰਥ ਕਿੰਕੁਰੀ = ਕਿੰਗਰੀ, ਸੋਹਣੇ ਕਿੰਗ। ਅਨੂਪ = ਉਪਮਾ-ਰਹਿਤ, ਬੇ-ਮਿਸਾਲ, ਬਹੁਤ ਸੋਹਣੀ। ਵਾਜੈ = (ਅੱਗੇ ਹੀ) ਵੱਜ ਰਹੀ ਹੈ।

SikhNet (Spanish)El Arpa Celestial toca la Incomparable Melodía,

ਜੋਗੀਆ; ਮਤਵਾਰੋ ਰੇ ॥੧॥ ਰਹਾਉ ॥

jogeea; matavaaro re |1| rahaau |

Sant Singh Khalsabut in your intoxication, you do not hear it, O Yogi. ||1||Pause||
Manmohan SinghO inebriated Yogi. Pause.
Manmohan Singh (Punjabi)ਹੇ ਮਤਵਾਲੇ ਯੋਗੀ! ਠਹਿਰਾਓ।
Fareedkot Teekaਤੂੰ ਇਸ ਮੇਂ ਮਸਤੁ ਹੋ ਰਹਾ ਹੈਂ; ਵਾ ਚੇਤਨਸਤਾ ਰੂਪ ਜੋ ਕਿੰਗਰੀ ਪ੍ਰਗਟ ਹੋ ਰਹੀ ਹੈ, ਉਸ ਤੋਂ ਤੂੰ (ਮਤਵਾਰੋ) ਕਮਲਾ, ਭਾਵ ਭੁਲ ਰਹਾ ਹੈਂ॥੧॥ ਰਹਾਉ ॥
Prof. Sahib Singh(ਆਪਣੀ ਨਿੱਕੀ ਜਿਹੀ ਕਿੰਗ ਵਜਾਣ ਵਿਚ) ਮਸਤ ਹੇ ਜੋਗੀ! (ਹਰੇਕ ਜੀਵ ਦੇ ਹਿਰਦੇ ਵਿਚ ਰੱਬੀ ਰੌ ਚੱਲ ਰਹੀ ਹੈ-ਇਹੀ ਹੈ ਸੋਹਣੀ ਕਿੰਗ) ॥੧॥ ਰਹਾਉ ॥

ਪਦ ਅਰਥ ਰੇ ਜੋਗੀਆ = ਹੇ ਜੋਗੀ! ਮਤਵਾਰੋ = ਮਤਵਾਲਾ, (ਆਪਣੀ ਕਿੰਗ ਵਜਾਣ ਵਿਚ) ਮਸਤ ॥੧॥ ਰਹਾਉ ॥

SikhNet (Spanish)pero en tu intoxicación no puedes escuchar el Maravilloso Sonido. (1-Pausa)

ਪ੍ਰਥਮੇ ਵਸਿਆ; ਸਤ ਕਾ ਖੇੜਾ ॥

prathame vasiaa; sat kaa kherraa |

Sant Singh KhalsaIn the first age, the Golden Age, the village of truth was inhabited.
Manmohan SinghIn the first True-age, the town of truth was inhabited.
Manmohan Singh (Punjabi)ਪਹਿਲੇ ਸਤਿਯੁਗ ਵਿੱਚ ਸੱਚ ਦਾ ਪਿੰਡ ਆਬਾਦ ਹੋਇਆ।
Fareedkot Teekaਪਹਲੇ, ਭਾਵ ਸਤਜੁਗ ਮੇਂ⁽¹⁾ ਸੱਤ ਕਾ ਨਗਰੁ ਬਸਾ ਥਾ, ਭਾਵ ਸਭ ਕੋਈ ਸਚ ਬੋਲਤਾ ਥਾ ਅਰ ਧਰਮ ਕੇ ਚਾਰ ਚਰਨ ਥੇ॥
Prof. Sahib Singh(ਹੇ ਜੋਗੀ! ਤੂੰ ਇਹੀ ਸਮਝਦਾ ਆ ਰਿਹਾ ਹੈਂ ਕਿ) ਪਹਿਲੇ ਜੁਗ (ਸਤਜੁਗ) ਵਿਚ ਦਾਨ ਦਾ ਨਗਰ ਵੱਸਦਾ ਸੀ (ਭਾਵ, ਦਾਨ ਕਰਨ ਦਾ ਕਰਮ ਪ੍ਰਧਾਨ ਸੀ),

ਪਦ ਅਰਥ ਪ੍ਰਥਮੇ = ਪਹਿਲੇ (ਜੁਗ ਵਿਚ) ਸਤਜੁਗ ਵਿਚ। ਖੇੜਾ = ਨਗਰ। ਸਤ = ਦਾਨ।

SikhNet (Spanish)En la Satia Yug la Villa de la Verdad fue habitada,

ਤ੍ਰਿਤੀਏ ਮਹਿ; ਕਿਛੁ ਭਇਆ ਦੁਤੇੜਾ ॥

tritee meh; kichh bheaa duterraa |

Sant Singh KhalsaIn the Silver Age of Traytaa Yuga, things began to decline.
Manmohan SinghIn the Treta-age, there was some falling off.
Manmohan Singh (Punjabi)ਤ੍ਰੇਤੇ ਯੁਗ ਅੰਦਰ ਕੁਝ ਕੁ ਝੜ ਗਿਆ।
Fareedkot Teekaਤ੍ਰੇਤੇ ਮੇਂ ਕੁਛ ਦੁਤੇੜਾ, ਭਾਵ ਕਛੁ ਝੂਠ ਬੋਲਨੇ ਲਗੇ ਅਰੁ ਕਲੇਸ ਹੋਤਾ ਭ੍ਯਾ ਦੋ ਚਰਨ ਰਹੇ॥
Prof. Sahib Singhਅਤੇ ਤ੍ਰੇਤੇ ਜੁਗ ਵਿਚ (ਧਰਮ ਦੇ ਅੰਦਰ) ਕੁਝ ਤ੍ਰੇੜ ਆ ਗਈ (ਧਰਮ-ਬਲਦ ਦੀਆਂ ਤਿੰਨ ਲੱਤਾਂ ਰਹਿ ਗਈਆਂ)।

ਪਦ ਅਰਥ ਤ੍ਰਿਤੀਏ ਮਹਿ = ਤ੍ਰੇਤੇ ਜੁਗ ਵਿਚ। ਦੁਤੇੜਾ = ਦੁਫੇੜਾ, ਕਮੀ, ਘਾਟ।

SikhNet (Spanish)pero en la Treta Yug empezó a declinar.

ਦੁਤੀਆ; ਅਰਧੋ ਅਰਧਿ ਸਮਾਇਆ ॥

duteea; aradho aradh samaaeaa |

Sant Singh KhalsaIn the Brass Age of Dwaapur Yuga, half of it was gone.
Manmohan SinghIn Duapar-age only half the truth remained.
Manmohan Singh (Punjabi)ਦੁਆਪਰ ਵਿੱਚ ਸੱਚ ਕੇਵਲ ਅੱਧਾ ਹੀ ਰਹਿ ਗਿਆ ਹੈ।
Fareedkot Teekaਅਰ ਦੁਆਪਰ ਮੇਂ ਧਰਮ ਕੇ ਚਾਰ ਚਰਨੋਂ ਮੇਂ ਸੇ ਆਧੋ ਭਾਵ ਰਹਾ ਅਰੁ ਆਧਾ (ਸਮਾਇਆ) ਲੀਨ ਹੋ ਗਿਆ॥
Prof. Sahib Singh(ਹੇ ਜੋਗੀ! ਤੂੰ ਇਹੀ ਨਿਸਚਾ ਬਣਾਇਆ ਹੋਇਆ ਹੈ ਕਿ) ਦੁਆਪਰ ਜੁਗ ਅੱਧ ਵਿਚ ਟਿਕ ਗਿਆ (ਭਾਵ, ਦੁਆਪਰ ਜੁਗ ਵਿਚ ਧਰਮ-ਬਲਦ ਦੀਆਂ ਦੋ ਲੱਤਾਂ ਰਹਿ ਗਈਆਂ)

ਪਦ ਅਰਥ ਅਰਧੋ ਅਰਧਿ = ਅੱਧ ਅੱਧ ਵਿਚ।

SikhNet (Spanish)En la Era de Dwapur, la Edad de Bronce, la Verdad y la mentira caminaban al parejo, pero en la Edad de Kali Yug,

ਏਕੁ ਰਹਿਆ; ਤਾ ਏਕੁ ਦਿਖਾਇਆ ॥੨॥

ek rahiaa; taa ek dikhaaeaa |2|

Sant Singh KhalsaNow, only one leg of Truth remains, and the One Lord is revealed. ||2||
Manmohan SinghIn the Darkage, only one foot remained and then the one Lord was revealed by the Guru.
Manmohan Singh (Punjabi)ਕਲਯੁੱਗ ਅੰਦਰ ਸਿਰਫ ਇਕ ਪੈਰ ਰਹਿ ਗਿਆ, ਅਤੇ ਤਦ ਗੁਰਾਂ ਨੇ ਇਕ ਪ੍ਰਭੂ ਨੂੰ ਦਰਸਾ ਦਿੱਤਾ।
Fareedkot Teekaਜਬ ਪਰਮੇਸ੍ਵਰ ਨੇ ਏਕੁ ਕਲਜੁਗੁ ਦੇਖਾਇਆ, ਭਾਵ ਵਰਤਾਇਆ ਤਬ ਏਕ ਚਰਨੁ ਹੀ ਰਹਾ॥੨॥
Prof. Sahib Singhਅਤੇ (ਹੁਣ ਜਦੋਂ ਕਲਜੁਗ ਵਿਚ ਧਰਮ-ਬਲਦ ਸਿਰਫ਼) ਇੱਕ (ਲੱਤ ਵਾਲਾ) ਰਹਿ ਗਿਆ ਹੈ, ਤਦੋਂ (ਦਾਨ, ਤਪ, ਜੱਗ ਆਦਿਕ ਦੇ ਥਾਂ ਹਰਿ-ਨਾਮ-ਸਿਮਰਨ ਦਾ) ਇੱਕੋ (ਰਸਤਾ ਮੂਰਤੀ-ਪੂਜਾ ਨੇ ਜੀਵਾਂ ਨੂੰ) ਵਿਖਾਇਆ ਹੈ (ਪਰ ਤੈਨੂੰ ਇਹ ਭੁਲੇਖਾ ਹੈ ਕਿ ਇਕੋ ਪਰਮਾਤਮਾ ਦੇ ਰਚੇ ਜਗਤ ਵਿਚ ਵਖ ਵਖ ਜੁਗਾਂ ਵਿਚ ਵਖ ਵਖ ਧਰਮ-ਆਦਰਸ਼ ਹੋ ਗਏ। ਪਰਮਾਤਮਾ ਦੀ ਬਣਾਈ ਮਰਯਾਦਾ ਸਦਾ ਇਕ-ਸਾਰ ਰਹਿੰਦੀ ਹੈ, ਉਸ ਵਿਚ ਤਬਦੀਲੀ ਨਹੀਂ ਆਉਂਦੀ) ॥੨॥

ਪਦ ਅਰਥ ਏਕੁ ਰਹਿਆ = (ਧਰਮ ਦਾ ਸਿਰਫ਼) ਇੱਕ (ਪੈਰ) ਰਹਿ ਗਿਆ। ਏਕੁ = ਇੱਕ ਪਰਮਾਤਮਾ। ਦੁਤੀਆ = ਦੁਆਪਰ ਜੁਗ ॥੨॥

SikhNet (Spanish)la Edad del Acero, la Verdad sólo tenía una parte sólida, ahí se dio la Revelación de Dios.(2)

ਏਕੈ ਸੂਤਿ ਪਰੋਏ ਮਣੀਏ ॥

ekai soot paroe manee |

Sant Singh KhalsaThe beads are strung upon the one thread.
Manmohan SinghOn one string the beads are strung.
Manmohan Singh (Punjabi)ਇਕ ਤਾਗੇ ਵਿੱਚ ਮਣਕੇ ਪਰੋਤੇ ਹੋਏ ਹਨ।
Fareedkot Teekaਏਕ ਚੇਤਨ ਸੱਤਾ ਰੂਪੀ ਸੂਤ੍ਰ ਮੇਂ ਸਰੀਰ ਮਣਕੇ ਪਰੋਏ ਹੂਏ ਹੈਂ॥
Prof. Sahib Singh(ਵੇਖ, ਹੇ ਜੋਗੀ! ਜਿਵੇਂ ਮਾਲਾ ਦੇ ਇਕੋ ਧਾਗੇ ਵਿਚ ਕਈ ਮਣਕੇ ਪ੍ਰੋਤੇ ਹੋਏ ਹੁੰਦੇ ਹਨ,

ਪਦ ਅਰਥ ਏਕੈ ਸੂਤਿ = ਇਕੋ ਧਾਗੇ ਵਿਚ, ਇਕੋ ਪਰਮਾਤਮਾ ਦੀ ਚੇਤਨ-ਸੱਤਾ ਵਿਚ। ਸੂਤਿ = ਸੂਤਰ ਵਿਚ।

SikhNet (Spanish)Un mismo hilo contiene las cuentas en el rosario,

ਗਾਠੀ ਭਿਨਿ ਭਿਨਿ; ਭਿਨਿ ਭਿਨਿ ਤਣੀਏ ॥

gaatthee bhin bhin; bhin bhin tanee |

Sant Singh KhalsaBy means of many, various, diverse knots, they are tied, and kept separate on the string.
Manmohan SinghBy means of diverse, diverse, diverse, diverse knots, they are kept apart.
Manmohan Singh (Punjabi)ਨਾਨਾ ਪਰਕਾਰ, ਨਾਨਾ ਪਰਕਾਰ, ਨਾਨਾ ਪਰਕਾਰ, ਨਾਨ ਪਰਕਾਰ (ਕਈ ਪਰਕਾਰ) ਦੀਆਂ ਗੰਢਾਂ ਦੇ ਜ਼ਰੀਏ ਉਹ ਵੱਖਰੇ ਵੱਖਰੇ ਰੱਖੇ ਹੋਏ ਹਨ।
Fareedkot Teekaਵਰਣ ਆਸ੍ਰਮ ਰੂਪ ਗੰਢਾਂ ਚਹੁੰ ਜੁਗੋਂ ਮੇਂ ਜੁਦੀਆਂ ਜੁਦੀਆਂ ਬਿਸਥਾਰਤੀਆਂ ਹੈਂ॥
Prof. Sahib Singhਤੇ, ਉਸ ਮਾਲਾ ਨੂੰ ਮਨੁੱਖ ਫੇਰਦਾ ਰਹਿੰਦਾ ਹੈ, ਤਿਵੇਂ) ਜਗਤ ਦੇ ਸਾਰੇ ਹੀ ਜੀਵ-ਮਣਕੇ ਪਰਮਾਤਮਾ ਦੀ ਸੱਤਾ-ਰੂਪ ਧਾਗੇ ਵਿਚ ਪ੍ਰੋਤੇ ਹੋਏ ਹਨ।

ਪਦ ਅਰਥ ਗਾਠੀ = ਗੰਢਾਂ, ਸ਼ਕਲਾਂ, ਸ਼ਖ਼ਸੀਅਤਾਂ। ਭਿਨਿ ਭਿਨਿ = ਵੱਖ ਵੱਖ। ਤਣੀਏ = ਤਾਣੀਆਂ ਹੋਈਆਂ ਹਨ।

SikhNet (Spanish)aunque haya muchos nudos,

ਫਿਰਤੀ ਮਾਲਾ; ਬਹੁ ਬਿਧਿ ਭਾਇ ॥

firatee maalaa; bahu bidh bhaae |

Sant Singh KhalsaThe beads of the mala are lovingly chanted upon in many ways.
Manmohan SinghThe rosary beads are lovingly told in many ways.
Manmohan Singh (Punjabi)ਤਸਬੀ ਅਨੇਕਾਂ ਤਰੀਕਿਆਂ ਨਾਲ ਪਿਆਰ-ਸਹਿਤ ਫੇਰੀ ਜਾਂਦੀ ਹੈ।
Fareedkot Teekaਏਕ ਚੇਤਨ ਸੱਤਾ ਰੂਪੀ ਸੂਤ੍ਰ ਮੇਂ ਸਰੀਰ ਮਣਕੇ ਪਰੋਏ ਹੂਏ ਹੈਂ, ਬਹੁਤ ਪ੍ਰਕਾਰ ਕੀ ਜੀਵੋਂ ਰੂਪ (ਮਾਲਾ) ਪੰਕਤੀ ਬਹੁਤ ਪ੍ਰਕਾਰ ਸੇ ਫਿਰਤੀ ਹੈ॥
Prof. Sahib Singh(ਸੰਸਾਰ-ਚੱਕਰ ਦੀ) ਇਹ ਮਾਲਾ ਕਈ ਤਰੀਕਿਆਂ ਨਾਲ ਕਈ ਜੁਗਤੀਆਂ ਨਾਲ ਫਿਰਦੀ ਰਹਿੰਦੀ ਹੈ।

ਪਦ ਅਰਥ ਮਾਲਾ = ਸੰਸਾਰ-ਚੱਕਰ। ਬਹੁ ਬਿਧਿ = ਕਈ ਤਰੀਕਿਆਂ ਨਾਲ। ਬਹੁ ਭਾਇ = ਕਈ ਜੁਗਤੀਆਂ ਨਾਲ।

SikhNet (Spanish)aunque el hilo tenga muchas hebras y las cuentas se sostengan de muchas formas.

ਖਿੰਚਿਆ ਸੂਤੁ; ਤ ਆਈ ਥਾਇ ॥੩॥

khinchiaa soot; ta aaee thaae |3|

Sant Singh KhalsaWhen the thread is pulled out, the beads come together in one place. ||3||
Manmohan SinghWhen the thread is withdrawn then all the beads are gathered at one place.
Manmohan Singh (Punjabi)ਜਦ ਧਾਗਾ ਖਿੱਚ ਲਿਆ ਜਾਂਦਾ ਹੈ ਤਦ ਸਾਰੇ ਮਣਕੇ ਇਕ ਜਗ੍ਹਾਂ ਤੇ ਇਕੱਠੇ ਹੋ ਜਾਂਦੇ ਹਨ।
Fareedkot Teekaਜਬ ਚੇਤਨਸਤਾ ਰੂਪ ਸੂਤ ਕੋ ਖੈਂਚ ਲੀਆ ਤਬ (ਆਈ ਥਾਇ) ਅਭਾਵ ਹੋ ਜਾਤੀ ਹੈ॥੩॥
Prof. Sahib Singh(ਜਦੋਂ ਪਰਮਾਤਮਾ ਆਪਣੀ) ਸੱਤਾ-ਰੂਪ ਧਾਗਾ (ਇਸ ਜਗਤ-ਮਾਲਾ ਵਿਚੋਂ) ਖਿੱਚ ਲੈਂਦਾ ਹੈ, ਤਾਂ (ਸਾਰੀ ਮਾਲਾ ਇਕੋ) ਥਾਂ ਵਿਚ ਆ ਜਾਂਦੀ ਹੈ (ਸਾਰੀ ਸ੍ਰਿਸ਼ਟੀ ਇਕੋ ਪਰਮਾਤਮਾ ਵਿਚ ਹੀ ਲੀਨ ਹੋ ਜਾਂਦੀ ਹੈ) ॥੩॥

ਪਦ ਅਰਥ ਸੂਤ = (ਮਾਲਾ ਦਾ) ਧਾਗਾ, (ਜੀਵਾਂ ਵਿਚ ਪਰਮਾਤਮਾ ਦੀ ਚੇਤਨ-ਸੱਤਾ)। ਆਈ ਥਾਇ = (ਸਾਰੀ ਮਾਲਾ) ਇਕੋ ਥਾਂ ਵਿਚ ਆ ਜਾਂਦੀ ਹੈ (ਸਾਰੀ ਸ੍ਰਿਸ਼ਟੀ ਇਕੋ ਪਰਮਾਤਮਾ ਵਿਚ ਹੀ ਲੀਨ ਹੋ ਜਾਂਦੀ ਹੈ) ॥੩॥

SikhNet (Spanish)Sin embargo, quitando el hilo todas las cuentas se juntan en la misma bolsa. (3)

ਚਹੁ ਮਹਿ ਏਕੈ; ਮਟੁ ਹੈ ਕੀਆ ॥

chahu meh ekai; matt hai keea |

Sant Singh KhalsaThroughout the four ages, the One Lord made the body His temple.
Manmohan SinghThrough all the four ages, the Lord has made the one body His dwelling place.
Manmohan Singh (Punjabi)ਚਾਰੇ ਹੀ ਯੁਗਾਂ ਅੰਦਰ ਪ੍ਰਭੂ ਨੈ ਇਕ ਦੇਹ ਨੂੰ ਆਪਣਾ ਨਿਵਾਸ ਅਸਥਾਨ ਬਣਾਇਆ ਹੈ।
Fareedkot Teekaਚਹੁ ਜੁਗੋਂ ਕੋ ਵਾ ਚਾਰ ਤਤ ਸਰੀਰੋਂ ਕੋ ਮਟ ਬਨਾਇ ਕਰ ਇਨ ਮੇਂ ਏਕ ਪ੍ਰਮੇਸ੍ਵਰ ਨੇ ਇਸਥਤੀ ਕੋ ਕੀਆ ਹੈ॥
Prof. Sahib Singh(ਵੇਖ, ਹੇ ਜੋਗੀ! ਜੋਗੀਆਂ ਦੇ ਮਠ ਵਾਂਗ ਇਹ ਜਗਤ ਇਕ ਮਠ ਹੈ) ਚਹੁੰਆਂ ਹੀ ਜੁਗਾਂ ਵਿਚ (ਸਦਾ ਤੋਂ ਹੀ) ਇਹ ਜਗਤ-ਮਠ ਇਕ (ਪਰਮਾਤਮਾ) ਦਾ ਹੀ ਬਣਾਇਆ ਹੋਇਆ ਹੈ।

ਪਦ ਅਰਥ ਚਹੁ ਮਹਿ = ਚਹੁੰਆਂ (ਜੁਗਾਂ) ਵਿਚ। ਏਕੈ ਮਟੁ = ਇਕੋ (ਪਰਮਾਤਮਾ) ਦਾ ਹੀ (ਜਗਤ-) ਮਠ {ਨੋਟ: ਜੋਗੀਆਂ ਦਾ ਨਿਵਾਸ-ਅਸਥਾਨ 'ਮਠ' ਅਖਵਾਂਦਾ ਹੈ। ਇਹ ਜਗਤ ਸਾਰੇ ਜੀਵ-ਜੋਗੀਆਂ ਦਾ ਨਿਵਾਸ-ਅਸਥਾਨ ਹੈ}।

SikhNet (Spanish)A través de las cuatro épocas el cuerpo ha sido el Recinto de Dios,

ਤਹ ਬਿਖੜੇ ਥਾਨ; ਅਨਿਕ ਖਿੜਕੀਆ ॥

teh bikharre thaan; anik khirrakeea |

Sant Singh KhalsaIt is a treacherous place, with several windows.
Manmohan SinghIn that difficult place there are several windows.
Manmohan Singh (Punjabi)ਉਸ ਔਖੀ ਜਗ੍ਹਾ ਅੰਦਰ ਅਨੇਕਾਂ ਤਾਕੀਆਂ ਹਨ।
Fareedkot Teeka(ਤਹ) ਤਿਸ ਕੀ ਪ੍ਰਾਪਤੀ ਮੇਂ ਕਠਨ ਸਥਾਨ ਪਾਂਚ ਕੋਸ ਵਾ ਕਾਮਾਦਿਕ ਬਿਕਾਰ ਹੈਂ, ਜੋ ਲੰਘਨੇ ਔਖੇ ਹੈਂ ਔ ਅਨੇਕ ਵਾਸਨਾ ਰੂਪ ਖਿੜਕੀਆਂ ਹੈਂ॥
Prof. Sahib Singhਇਸ ਜਗਤ-ਮਠ ਵਿਚ ਜੀਵ ਨੂੰ ਖ਼ੁਆਰ ਕਰਨ ਲਈ ਅਨੇਕਾਂ (ਵਿਕਾਰ-ਰੂਪ) ਔਖੇ ਥਾਂ ਹਨ (ਅਤੇ ਵਿਕਾਰਾਂ ਵਿਚ ਫਸੇ ਜੀਵਾਂ ਵਾਸਤੇ) ਅਨੇਕਾਂ ਹੀ ਜੂਨਾਂ ਹਨ (ਜਿਨ੍ਹਾਂ ਵਿਚੋਂ ਦੀ ਜੀਵਾਂ ਨੂੰ ਲੰਘਣਾ ਪੈਂਦਾ ਹੈ, ਜਿਵੇਂ ਕਿਸੇ ਘਰ ਦੀ ਖਿੜਕੀ ਵਿਚੋਂ ਦੀ ਲੰਘੀਦਾ ਹੈ)।

ਪਦ ਅਰਥ ਤਹ = ਇਸ (ਜਗਤ-ਮਠ) ਵਿਚ। ਬਿਖੜੇ = ਔਖੇ। ਅਨਿਕ ਖਿੜਕੀਆ = ਅਨੇਕਾਂ ਜੂਨਾਂ।

SikhNet (Spanish)aunque este Recinto es misterioso, pues tiene muchas salidas.

ਖੋਜਤ ਖੋਜਤ; ਦੁਆਰੇ ਆਇਆ ॥

khojat khojat; duaare aaeaa |

Sant Singh KhalsaSearching and searching, one comes to the Lord's door.
Manmohan SinghSearching, searching, when the Yogi comes to the Lord's door,
Manmohan Singh (Punjabi)ਭਾਲਦਾ, ਭਾਲਦਾ ਜਦ ਯੋਗੀ ਪ੍ਰਭੂ ਦੇ ਬੂਹੇ ਤੇ ਆ ਜਾਂਦਾ ਹੈ,
Fareedkot Teekaਜਬ ਖੋਜ ਕੋ ਖੋਜਤਾ ਹੂਆ ਗੁਰੋਂ ਕੇ ਦੁਆਰੇ ਮੇਂ ਆਇਆ॥
Prof. Sahib Singh(ਹੇ ਜੋਗੀ!) ਜਦੋਂ ਕੋਈ ਮਨੁੱਖ (ਪਰਮਾਤਮਾ ਦੇ ਦੇਸ ਦੀ) ਭਾਲ ਕਰਦਾ ਕਰਦਾ (ਗੁਰੂ ਦੇ) ਦਰ ਤੇ ਆ ਪਹੁੰਚਦਾ ਹੈ,

ਪਦ ਅਰਥ ਦੁਆਰੇ = (ਗੁਰੂ ਦੇ) ਦਰ ਤੇ।

SikhNet (Spanish)He buscado por todas partes y por fin he llegado a Tu Puerta,

ਤਾ ਨਾਨਕ; ਜੋਗੀ ਮਹਲੁ ਘਰੁ ਪਾਇਆ ॥੪॥

taa naanak; jogee mehal ghar paaeaa |4|

Sant Singh KhalsaThen, O Nanak, the Yogi attains a home in the Mansion of the Lord's Presence. ||4||
Manmohan Singhthen, O Nanak, attains he an abode in His mansion.
Manmohan Singh (Punjabi)ਤਦ ਹੇ ਨਾਨਕ! ਉਹ ਉਸ ਦੇ ਮੰਦਰ ਅੰਦਰ ਵਸੇਬਾ ਪਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ ਜੋਗੀ ਜੁੜਨ ਵਾਲੇ ਨੇ ਅਪਨਾ ਸਰੂਪ ਘਰ ਸਰੀਰ ਮੇਂ ਹੀ ਪਾਇਆ ਹੈ॥੪॥
Prof. Sahib Singhਹੇ ਨਾਨਕ! (ਆਖ-) ਤਦੋਂ ਪ੍ਰਭੂ-ਚਰਨਾਂ ਵਿਚ ਜੁੜੇ ਉਸ ਮਨੁੱਖ ਨੂੰ ਪਰਮਾਤਮਾ ਦਾ ਮਹਲ ਪਰਮਾਤਮਾ ਦਾ ਘਰ ਲੱਭ ਪੈਂਦਾ ਹੈ ॥੪॥

ਪਦ ਅਰਥ ਨਾਨਕ = ਹੇ ਨਾਨਕ! ਜੋਗੀ = ਜੋਗੀ ਨੇ, ਪ੍ਰਭੂ-ਚਰਨਾਂ ਵਿਚ ਜੁੜੇ ਮਨੁੱਖ ਨੇ। ਮਹਲੁ = ਪ੍ਰਭੂ ਦਾ ਮਹਲ। ਘਰੁ = ਪ੍ਰਭੂ ਦਾ ਘਰ। ਮਹਲੁ ਘਰੁ = ਪ੍ਰਭੂ ਦੇ ਚਰਨਾਂ ਵਿਚ ਨਿਵਾਸ ॥੪॥

SikhNet (Spanish)oh Dios, y como Tu buscador he encontrado Tu Eterno Recinto.(4)

ਇਉ; ਕਿੰਕੁਰੀ ਆਨੂਪ ਵਾਜੈ ॥

eiau; kinkuree aanoop vaajai |

Sant Singh KhalsaThus, the celestial harp plays the incomparable melody;
Manmohan SinghThus plays beautifully the lyre of the Lord.
Manmohan Singh (Punjabi)ਇਸ ਤਰ੍ਹਾਂ ਸੁਹਣੀ ਤਰ੍ਹਾਂ ਵੱਜਦੀ ਹੈ ਪ੍ਰਭੂ ਦੀ ਵੀਣਾ।
Fareedkot Teekaਪੂਰਬੋਕਤ ਪ੍ਰਕਾਰ ਸੇ ਚੇਤਨ ਸਤਾ ਰੂਪ ਕਿੰਗੁਰੀ ਜੋ ਅਨੂਪ ਹੈ, ਸੋ (ਬਾਜੈ) ਪ੍ਰਗਟ ਹੋਤੀ ਹੈ॥
Prof. Sahib Singh(ਹੇ ਜੋਗੀ!) ਇਸ ਤਰ੍ਹਾਂ ਖੋਜ ਕਰਦਿਆਂ ਕਰਦਿਆਂ ਗੁਰੂ ਦੇ ਦਰ ਤੇ ਪਹੁੰਚ ਕੇ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਹਰੇਕ ਹਿਰਦੇ ਵਿਚ ਪਰਮਾਤਮਾ ਦੀ ਚੇਤਨ-ਸੱਤਾ ਦੀ) ਸੁੰਦਰ ਕਿੰਗਰੀ ਵੱਜ ਰਹੀ ਹੈ।

ਪਦ ਅਰਥ ਇਉ = ਇਉਂ, ਇਸ ਤਰ੍ਹਾਂ, (ਭਾਵ, ਖੋਜ ਕਰਦਿਆਂ ਗੁਰੂ ਦੇ ਦਰ ਤੇ ਪਹੁੰਚ ਕੇ)।

SikhNet (Spanish)Así es como la flauta maravillosa del Alma canta y su Melodía

ਸੁਣਿ ਜੋਗੀ ਕੈ ਮਨਿ ਮੀਠੀ ਲਾਗੈ ॥੧॥ ਰਹਾਉ ਦੂਜਾ ॥੧॥੧੨॥

sun jogee kai man meetthee laagai |1| rahaau doojaa |1|12|

Sant Singh Khalsahearing it, the Yogi's mind finds it sweet. ||1||Second Pause||1||12||
Manmohan SinghOn hearing it, the mind of the Yogi is pleased. Pause Second.
Manmohan Singh (Punjabi)ਇਸ ਨੂੰ ਸਰਵਣ ਕਰ ਕੇ ਯੋਗੀ ਦਾ ਚਿੱਤ ਪ੍ਰਸੰਨ ਹੋ ਜਾਂਦਾ ਹੈ। ਠਹਿਰਾਓ ਦੂਜਾ।
Fareedkot Teekaਹੇ ਜੋਗੀ! ਤੂੰ ਹਮਾਰਾ ਉਪਦੇਸ ਧਿਆਨ ਦੇਕੈ ਸੁਣਿ: ਇਹੁ ਕਿੰਗੁਰੀ ਜੁੜਨੇ ਵਾਲੇ ਪੁਰਸ ਕੇ ਮਨ ਮੇਂ ਮੀਠੀ ਲਾਗਤੀ ਹੈ, ਭਾਵ ਇਹ ਹੈ ਤਿਸ ਕੋ ਅਨੰਦ ਉਤਪਤ ਕਰਤੀ ਹੈ॥੧॥੧੨॥
Prof. Sahib Singh(ਇਹ ਸੁੰਦਰ ਕਿੰਗਰੀ ਵੱਜਦੀ) ਸੁਣ ਸੁਣ ਕੇ ਪਰਮਾਤਮਾ ਦੇ ਚਰਨਾਂ ਵਿਚ ਜੁੜੇ ਹੋਏ ਮਨੁੱਖ ਦੇ ਮਨ ਵਿਚ (ਇਹ ਕਿੰਗਰੀ) ਮਿੱਠੀ ਲੱਗਣ ਲੱਗ ਪੈਂਦੀ ਹੈ ॥੧॥ਰਹਾਉ ਦੂਜਾ॥੧॥੧੨॥

ਪਦ ਅਰਥ ਸੁਣਿ = ਸੁਣ ਕੇ। ਕੈ ਮਨਿ = ਦੇ ਮਨ ਵਿਚ। ਜੋਗੀ ਕੈ ਮਨਿ = ਪ੍ਰਭੂ-ਚਰਨਾਂ ਵਿਚ ਜੁੜੇ ਮਨੁੱਖ ਦੇ ਮਨ ਵਿਚ ॥੧॥ਰਹਾਉ ਦੂਜਾ॥੧॥੧੨॥

* ਨੋਟ: ਪਹਿਲੇ 'ਰਹਾਉ' ਦੀਆਂ ਤੁਕਾਂ ਵਿਚ 'ਅਨੂਪ ਕਿੰਕੁਰੀ' ਦਾ ਜ਼ਿਕਰ ਕੀਤਾ ਗਿਆ ਸੀ। ਬੰਦ ਨੰ: ੪ ਵਿਚ ਗੁਰੂ ਦੇ ਦਰ ਤੇ ਪਹੁੰਚਣ ਦੀ ਤਾਕੀਦ ਕੀਤੀ ਗਈ ਹੈ। 'ਦੂਜੇ ਰਹਾਉ' ਵਿਚ ਇਹ ਦੱਸਿਆ ਹੈ ਕਿ ਗੁਰੂ ਦੇ ਦਰ ਤੇ ਪਹੁੰਚਿਆਂ ਆਪਣੇ ਅੰਦਰ ਰੁਮਕ ਰਹੀ ਰੱਬੀ ਰੌ ਦਾ ਆਨੰਦ ਆਉਣ ਲੱਗ ਪੈਂਦਾ ਹੈ। * ਨੋਟ: 'ਰਹਾਉ' ਦੀ ਤੁਕ ਵਿਚ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੈ। ਪਹਿਲੇ ਦੋ ਬੰਦਾਂ ਵਿਚ ਕਿਸੇ ਜੋਗੀ ਦਾ ਧਿਆਨ ਉਸ ਦੇ ਆਪਣੇ ਹੀ ਧਾਰਮਿਕ ਭੁਲੇਖਿਆਂ ਵਲ ਦਿਵਾਇਆ ਗਿਆ ਹੈ। ਤੀਜੇ ਅਤੇ ਚੌਥੇ ਬੰਦ ਵਿਚ ਸਤਿਗੁਰੂ ਜੀ ਆਪਣਾ ਮਤ ਬਿਆਨ ਕਰ ਰਹੇ ਹਨ।

SikhNet (Spanish)le es dulce al Yogui.(1-Segunda pausa-1-12)

Open this shabad →

Shabad Guru Arjan Dev Ji Raag Raamkalee

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
Fareedkot Teekaਪ੍ਰਕਾਰਾਂਤ੍ਰ ਕਰਕੈ ਪੁਨਹ ਜੋਗੀ ਕੋ ਉਪਦੇਸ ਕਰਤੇ ਹੈਂ:
SikhNet (Spanish)Ramkali, Mejl Guru Aryan, Quinto Canal Divino.

ਤਾਗਾ ਕਰਿ ਕੈ; ਲਾਈ ਥਿਗਲੀ ॥

taagaa kar kai; laaee thigalee |

Sant Singh KhalsaThe body is a patch-work of threads.
Manmohan SinghThis body patch is stitched with threads.
Manmohan Singh (Punjabi)ਇਹ ਦੇਹ ਦੀ ਟਾਕੀ ਧਾਗਿਆਂ ਨਾਲ ਜੜੀ ਹੋਈ ਹੈ।
Fareedkot Teekaਹੇ ਜੋਗੀ! ਏਹੁ (ਥਿਗਲੀ) ਟਾਕੀ ਤੁਚਾ ਤਾਗਾ ਲੈ ਕਰ ਕੇ ਲਾਈ ਹੂਈ ਹੈ॥☬ਪ੍ਰਸ਼ਨ: ਤਾਗਾ ਕੌਨ ਹੈ?☬ਉਤ੍ਰ:
Prof. Sahib Singh(ਹੇ ਜੋਗੀ! ਉਸ ਜਗਤ-ਨਾਥ ਨੇ ਨਾੜੀਆਂ ਨੂੰ) ਧਾਗਾ ਬਣਾ ਕੇ (ਸਾਰੇ ਸਰੀਰਕ ਅੰਗਾਂ ਦੀਆਂ) ਟਾਕੀਆਂ ਜੋੜ ਦਿੱਤੀਆਂ ਹਨ।

ਪਦ ਅਰਥ ਤਾਗਾ = ਧਾਗਾ (ਨਾੜੀਆਂ)। ਕਰਿ ਕੈ = ਬਣਾ ਕੇ। ਥਿਗਲੀ = ਟਾਕੀ (ਸਰੀਰ ਦੇ ਵਖ ਵਖ ਅੰਗ)।

SikhNet (Spanish)El tejido del cuerpo fue hecho en trama

ਲਉ ਨਾੜੀ; ਸੂਆ ਹੈ ਅਸਤੀ ॥

lau naarree; sooaa hai asatee |

Sant Singh KhalsaThe muscles are stitched together with the needles of the bones.
Manmohan SinghWith the needle of bones the stitches of muscles are established.
Manmohan Singh (Punjabi)ਹੱਡੀਆਂ ਦੀ ਸੂਈ ਨਾਲ ਪੱਠਿਆਂ ਦੇ ਨਗੰਦੇ ਲਾਏ ਗਏ ਹਨ।
Fareedkot Teeka(ਲਉ) ਲਵੀਆ ਵਾ ਸੰਬੂਹ ਨਾੜੀਆਂ ਤਾਗਾਂ ਹੈਂ, ਹਡੀਆਂ ਜੋ ਹੈਂ, ਸੋ ਸੀਵਨੇ ਕਾ ਸਾਧਨ ਸੂਆ ਹੈ॥
Prof. Sahib Singh(ਇਸ ਸਰੀਰ-ਗੋਦੜੀ ਦੀਆਂ) ਨਾੜੀਆਂ ਤਰੋਪਿਆਂ ਦਾ ਕੰਮ ਕਰ ਰਹੀਆਂ ਹਨ, (ਅਤੇ ਸਰੀਰ ਦੀ ਹਰੇਕ) ਹੱਡੀ ਸੂਈ ਦਾ ਕੰਮ ਕਰਦੀ ਹੈ।

ਪਦ ਅਰਥ ਲਉ = ਨਗੰਦੇ, ਤਰੋਪੇ। ਸੂਆ = ਸੂਈ। ਅਸਤੀ = ਹੱਡੀ।

SikhNet (Spanish)y urdimbre con las agujas de los huesos

ਅੰਭੈ ਕਾ ਕਰਿ ਡੰਡਾ ਧਰਿਆ ॥

anbhai kaa kar ddanddaa dhariaa |

Sant Singh KhalsaThe Lord has erected a pillar of water.
Manmohan SinghThe Lord has built the pillar of watery sperm.
Manmohan Singh (Punjabi)ਪ੍ਰਭੂ ਨੇ ਪਾਣੀ ਜੇਹੇ ਵੀਰਜ ਦਾ ਥਮਲਾ ਬਣਾ ਧਰਿਆ ਹੈ।
Fareedkot Teekaਔ ਪ੍ਰਕਾਰ ਕਰ ਕਹਤੇ ਹੈਂ: ਜਲ ਕਾ ਅਰਥਾਤ ਰਕਤਬਿੰਦ ਕਾ ਸਰੀਰ ਰੂਪ ਡੰਡਾ ਪਰਮੇਸ੍ਵਰ ਨੇ ਬਨਾ ਕਰ ਧਰਿਆ ਹੈ॥
Prof. Sahib Singh(ਉਸ ਨਾਥ ਨੇ ਮਾਤਾ ਪਿਤਾ ਦੀ) ਰਕਤ-ਬੂੰਦ ਨਾਲ (ਸਰੀਰ-) ਡੰਡਾ ਖੜਾ ਕਰ ਦਿੱਤਾ ਹੈ।

ਪਦ ਅਰਥ ਅੰਭੈ ਕਾ = ਪਾਣੀ ਦਾ (ਰਕਤ ਬੂੰਦ ਦਾ)। ਡੰਡਾ = (ਭਾਵ) ਸਰੀਰ।

SikhNet (Spanish)y las puntadas de las venas, su base no es más que el agua del esperma.

ਕਿਆ ਤੂ ਜੋਗੀ; ਗਰਬਹਿ ਪਰਿਆ ॥੧॥

kiaa too jogee; garabeh pariaa |1|

Sant Singh KhalsaO Yogi, why are you so proud? ||1||
Manmohan SinghThen, why art thou involved in ego, O Yogi?
Manmohan Singh (Punjabi)ਤਦ ਤੂੰ ਕਿਉਂ ਹੰਕਾਰ ਅੰਦਰ ਫਾਥਾ ਹੋਇਆ ਹੈਂ, ਹੇ ਯੋਗੀ?
Fareedkot Teekaਹੇ ਜੋਗੀ: ਤੂੰ ਕਿਆ ਹੰਕਾਰ ਮੇਂ ਧਰਿਆ ਹੈਂ ਵਾ ਤੂੰ ਕਿਆ ਪਿਆ ਗਰਬਤਾ ਹੈਂ॥੧॥
Prof. Sahib Singhਹੇ ਜੋਗੀ! ਤੂੰ (ਆਪਣੀ ਗੋਦੜੀ ਦਾ) ਕੀਹ ਪਿਆ ਮਾਣ ਕਰਦਾ ਹੈਂ? ॥੧॥

ਪਦ ਅਰਥ ਗਰਬਹਿ = ਅਹੰਕਾਰ ਵਿਚ ॥੧॥

SikhNet (Spanish)Entonces, ¿de qué te sientes orgulloso, oh Yogui?(1)

ਜਪਿ ਨਾਥੁ; ਦਿਨੁ ਰੈਨਾਈ ॥

jap naath; din rainaaee |

Sant Singh KhalsaMeditate on your Lord Master, day and night.
Manmohan SinghRemember thou thy Lord, day and night.
Manmohan Singh (Punjabi)ਤੂੰ ਆਪਣੇ ਸੁਆਮੀ ਦਾ ਦਿਨ ਤੇ ਰਾਤ ਸਿਮਰਨ ਕਰ।
Fareedkot Teekaਹੇ ਜੋਗੀ! ਤੂੰ (ਨਾਥੁ) ਪਰਮੇਸ੍ਵਰ ਕੋ ਦਿਨੇ ਰਾਤ ਜਪੁ॥
Prof. Sahib Singhਹੇ ਜੋਗੀ! ਤੇਰਾ ਇਹ ਸਰੀਰ ਦੋ ਦਿਨਾਂ ਦਾ ਹੀ ਪਰਾਹੁਣਾ ਹੈ।

ਪਦ ਅਰਥ ਨਾਥੁ = (ਸਾਰੇ ਸੰਸਾਰ ਦਾ) ਖਸਮ। ਰੈਨਾਈ = ਰਾਤ।

SikhNet (Spanish)Contempla a tu Maestro, tu Dios, noche y día,

ਤੇਰੀ ਖਿੰਥਾ; ਦੋ ਦਿਹਾਈ ॥੧॥ ਰਹਾਉ ॥

teree khinthaa; do dihaaee |1| rahaau |

Sant Singh KhalsaThe patched coat of the body shall last for only a few days. ||1||Pause||
Manmohan SinghThy body's patched coat shall last but for two (a few) days. Pause.
Manmohan Singh (Punjabi)ਤੇਰੀ ਦੇਹ ਦੀ ਖਫਣੀ ਕੇਵਲ ਦੋ ਦਿਹਾੜੇ ਹੀ ਠਹਿਰੂਗੀ। ਠਹਿਰਾਓ।
Fareedkot Teekaਏਹ ਤੇਰੀ ਦੇਹ ਰੂਪ ਖਿੰਥਾ ਦੋ ਦਿਨ ਹੀ ਹੈ, ਭਾਵ ਥੋੜੇ ਦਿਨ ਹੀ ਰਹਿਨਹਾਰੀ ਹੈ॥੧॥ ਰਹਾਉ ॥
Prof. Sahib Singhਦਿਨ ਰਾਤ (ਜਗਤ ਦੇ) ਨਾਥ-ਪ੍ਰਭੂ ਦਾ ਨਾਮ ਜਪਿਆ ਕਰ ॥੧॥ ਰਹਾਉ ॥

ਪਦ ਅਰਥ ਖਿੰਥਾ = ਗੋਦੜੀ (ਸਰੀਰ)। ਦੋ ਦਿਹਾਈ = ਦੋ ਦਿਨ ਕਾਇਮ ਰਹਿਣ ਵਾਲੀ, ਨਾਸਵੰਤ ॥੧॥ ਰਹਾਉ ॥

SikhNet (Spanish)pues tu abrigo no te va a durar más que unos cuantos días.(1-Pausa)

ਗਹਰੀ ਬਿਭੂਤ ਲਾਇ ਬੈਠਾ ਤਾੜੀ ॥

gaharee bibhoot laae baitthaa taarree |

Sant Singh KhalsaSmearing ashes on your body, you sit in a deep meditative trance.
Manmohan SinghThickly besmearing the body with ashes thou sittest in trance.
Manmohan Singh (Punjabi)ਆਪਣੀ ਦੇਹ ਨੂੰ ਸੰਘਣੀ ਸੁਆਹ ਮਲ ਕੇ ਤੂੰ ਸਮਾਧੀ ਲਾਈ ਬੈਠਾ ਹੈਂ।
Fareedkot Teekaਗਾੜੀ ਬਿਭੂਤ ਲਾਈ ਹੈ ਔ ਤਾੜੀ ਲਾਇ ਬੈਠਾ ਹੈ॥
Prof. Sahib Singh(ਹੇ ਜੋਗੀ! ਆਪਣੇ ਸਰੀਰ ਉੱਤੇ) ਸੰਘਣੀ ਸੁਆਹ ਮਲ ਕੇ ਤੂੰ ਸਮਾਧੀ ਲਾ ਕੇ ਬੈਠਾ ਹੋਇਆ ਹੈਂ,

ਪਦ ਅਰਥ ਗਹਰੀ = ਸੰਘਣੀ। ਬਿਭੂਤ = ਸੁਆਹ। ਲਾਇ = ਲਾ ਕੇ।

SikhNet (Spanish)Has untado todo tu cuerpo de cenizas

ਮੇਰੀ ਤੇਰੀ; ਮੁੰਦ੍ਰਾ ਧਾਰੀ ॥

meree teree; mundraa dhaaree |

Sant Singh KhalsaYou wear the ear-rings of 'mine and yours'.
Manmohan SinghThou art wearing the ear-rings of mine and thine.
Manmohan Singh (Punjabi)ਤੂੰ ਮੇਰ, ਤੇਰ ਦੀਆਂ ਵਾਲੀਆਂ ਪਾਈਆਂ ਹੋਈਆਂ ਹਨ।
Fareedkot Teekaਤੇਰੇ ਰਿਦੇ ਥੀਂ ਮੇਰੀ ਤੇਰੀ ਕਲਪਨਾ ਤੋ ਉਠੀ ਨਹੀਂ ਹੈ ਔ ਮੁੰਦ੍ਰਾ ਕਾਨੋ ਮੇਂ ਪਹਿਰੀ ਹੂਈ ਹੈ॥
Prof. Sahib Singhਤੂੰ (ਕੰਨਾਂ ਵਿਚ) ਮੁੰਦ੍ਰਾਂ (ਭੀ) ਪਾਈਆਂ ਹੋਈਆਂ ਹਨ (ਪਰ ਤੇਰੇ ਅੰਦਰ) ਮੇਰ-ਤੇਰ ਵੱਸ ਰਹੀ ਹੈ।

ਪਦ ਅਰਥ ਮੇਰੀ ਤੇਰੀ = ਮੇਰ-ਤੇਰ ਵਿਚ।

SikhNet (Spanish)y la idea del yo y del tú son tus aretes.

ਮਾਗਹਿ ਟੂਕਾ; ਤ੍ਰਿਪਤਿ. ਨ ਪਾਵੈ ॥

maageh ttookaa; tripat. na paavai |

Sant Singh KhalsaYou beg for bread, but you are not satisfied.
Manmohan SinghThou asketh for bread and art satiated not.
Manmohan Singh (Punjabi)ਤੂੰ ਟੁਕਰ ਮੰਗਦਾ ਫਿਰਦਾ ਹੈਂ, ਤੈਨੂੰ ਸੰਤੋਖ ਨਹੀਂ ਆਉਂਦਾ।
Fareedkot Teekaਪੁਨਹ ਟੁਕੜੇ ਮੰਗਤਾ ਹੈ ਔ ਤ੍ਰਿਪਤੀ ਕੋ ਨਹੀਂ ਪਾਵਤਾ॥
Prof. Sahib Singhਹੇ ਜੋਗੀ! ਘਰ ਘਰ ਤੋਂ ਤੂੰ ਟੁੱਕਰ ਮੰਗਦਾ ਫਿਰਦਾ ਹੈਂ, ਤੇਰੇ ਅੰਦਰ ਸ਼ਾਂਤੀ ਨਹੀਂ ਹੈ।

ਪਦ ਅਰਥ ਮਾਗਹਿ = ਤੂੰ ਮੰਗਦਾ ਹੈਂ। ਟੂਕਾ = ਟੁੱਕਰ, ਰੋਟੀਆਂ। ਤ੍ਰਿਪਤਿ = ਰਜੇਵਾਂ।

SikhNet (Spanish)Pides comida de puerta en puerta y nunca estás satisfecho,

ਨਾਥੁ ਛੋਡਿ ਜਾਚਹਿ; ਲਾਜ. ਨ ਆਵੈ ॥੨॥

naath chhodd jaacheh; laaj. na aavai |2|

Sant Singh KhalsaAbandoning your Lord Master, you beg from others; you should feel ashamed. ||2||
Manmohan SinghForsaking thy Lord, thou feelest not shame in begging others.
Manmohan Singh (Punjabi)ਆਪਣੇ ਸੁਆਮੀ ਨੂੰ ਤਿਆਗ ਕੇ, ਤੈਨੂੰ ਹੋਰਨਾਂ ਕੋਲੋਂ ਮੰਗਦਿਆਂ ਸ਼ਰਮ ਨਹੀਂ ਆਉਂਦੀ।
Fareedkot Teekaਪਰਮੇਸ੍ਵਰ ਸ੍ਵਾਮੀ ਕੋ ਛੋੜਕੈ ਔਰਨ ਸੇ ਜੋ ਮਾਂਗਤਾ ਹੈ ਤੇਰੇ ਕੋ ਸ਼ਰਮ ਨਹੀਂ ਆਵਤੀ॥੨॥
Prof. Sahib Singh(ਸਾਰੇ ਜਗਤ ਦੇ) ਨਾਥ ਨੂੰ ਛੱਡ ਕੇ ਤੂੰ (ਲੋਕਾਂ ਦੇ ਦਰ ਤੋਂ) ਮੰਗਦਾ ਹੈਂ। ਹੇ ਜੋਗੀ! ਤੈਨੂੰ (ਇਸ ਦੀ) ਸ਼ਰਮ ਨਹੀਂ ਆ ਰਹੀ ॥੨॥

ਪਦ ਅਰਥ ਛੋਡਿ = ਛੱਡ ਕੇ। ਜਾਚਹਿ = ਤੂੰ ਮੰਗਦਾ ਹੈਂ। ਲਾਜ = ਸ਼ਰਮ ॥੨॥

SikhNet (Spanish)y así te olvidas de tu Dios. Ni una pizca de vergüenza sobra en ti. (2)

ਚਲ ਚਿਤ ਜੋਗੀ; ਆਸਣੁ ਤੇਰਾ ॥

chal chit jogee; aasan teraa |

Sant Singh KhalsaYour consciousness is restless, Yogi, as you sit in your Yogic postures.
Manmohan SinghMercurial is thy mind, O Yogi, still thou sittest in trance.
Manmohan Singh (Punjabi)ਚੰਚਲ ਹੈ ਤੇਰਾ ਮਨ ਹੇ ਯੋਗੀ! ਤਾਂ ਭੀ ਤੂੰ ਤਾੜੀ ਲਾਈ ਬੈਠਾ ਹੈਂ।
Fareedkot Teekaਹੇ ਜੋਗੀ! ਤੇਰਾ ਚਿਤ ਤੋ ਚੰਚਲ ਹੈ ਔ ਆਸਣੁ ਲਗਾਇ ਲਗਾਇ ਬੈਠਤਾ ਹੈਂ॥
Prof. Sahib Singhਹੇ ਡੋਲਦੇ ਮਨ ਵਾਲੇ ਜੋਗੀ! ਤੇਰਾ ਆਸਣ (ਜਮਾਣਾ ਕਿਸੇ ਅਰਥ ਨਹੀਂ)।

ਪਦ ਅਰਥ ਚਲਚਿਤ ਜੋਗੀ = ਹੇ ਡੋਲਦੇ ਮਨ ਵਾਲੇ ਜੋਗੀ!

SikhNet (Spanish)Oh Yogui, tu mente vacila aunque cuando te sientas en tu postura pareces inamovible.

ਸਿੰਙੀ ਵਾਜੈ; ਨਿਤ ਉਦਾਸੇਰਾ ॥

singee vaajai; nit udaaseraa |

Sant Singh KhalsaYou blow your horn, but still feel sad.
Manmohan SinghThou blowest thy horn, but ever feelest sad.
Manmohan Singh (Punjabi)ਤੂੰ ਸਿੰਙੀ ਵਜਾਉਂਦਾ ਹੈਂ, ਪਰ ਸਦਾ ਉਦਾਸ ਰਹਿੰਦਾ ਹੈ।
Fareedkot Teekaਚੇਤਨਸੱਤਾ ਰੂਪ ਸਿੰਙੀ ਜੋ ਬਾਜ ਰਹੀ ਹੈ ਤਿਸ ਤੇ ਨਿਤ ਹੀ ਤੂੰ ਉਦਾਸ ਰਹਿਤਾ ਹੈਂ॥
Prof. Sahib Singh(ਲੋਕਾਂ ਨੂੰ ਵਿਖਾਣ ਲਈ ਤੇਰੀ) ਸਿੰਙੀ ਵੱਜ ਰਹੀ ਹੈ, ਪਰ ਤੇਰਾ ਮਨ ਸਦਾ ਭਟਕਦਾ ਫਿਰਦਾ ਹੈ (ਇਹ ਸਿੰਙੀ ਤਾਂ ਇਕਾਗ੍ਰਤਾ ਦੀ ਖ਼ਾਤਰ ਸੀ)।

ਪਦ ਅਰਥ ਵਾਜੈ = ਵੱਜ ਰਹੀ ਹੈ। ਉਦਾਸੇਰਾ = ਉਪਰਾਮ, ਭਟਕਦਾ।

SikhNet (Spanish)Cultivas la tristeza pero tocas tu corno.

ਗੁਰ ਗੋਰਖ ਕੀ; ਤੈ ਬੂਝ. ਨ ਪਾਈ ॥

gur gorakh kee; tai boojh. na paaee |

Sant Singh KhalsaYou do not understand Gorakh, your guru.
Manmohan SinghThou understandest not Gorakh, thy Guru.
Manmohan Singh (Punjabi)ਤੂੰ ਆਪਣੇ ਗੁਰੂ ਗੋਰਖ ਨੂੰ ਨਹੀਂ ਸਮਝਦਾ।
Fareedkot Teekaਵਡਾ ਜੋ ਪਰਮੇਸ੍ਵਰ ਹੈ ਪ੍ਰਿਥੀ ਕੀ ਰਛਿਆ ਕੇ ਕਰਨੇ ਵਾਲਾ, ਤਿਸ ਕੀ ਤੈਨੇ ਸਮਝ ਨਹੀਂ ਪਾਈ॥
Prof. Sahib Singhਹੇ ਜੋਗੀ! (ਇਸ ਤਰ੍ਹਾਂ) ਉਸ ਸਭ ਤੋਂ ਵੱਡੇ ਗੋਰਖ (ਜਗਤ-ਰੱਖਿਅਕ ਪ੍ਰਭੂ) ਦੀ ਤੈਨੂੰ ਸੋਝੀ ਨਹੀਂ ਪਈ।

ਪਦ ਅਰਥ ਗੋਰਖ = ਗੋਪਾਲ {ਗੋ = ਧਰਤੀ। ਰਖ = ਰੱਖਿਆ ਕਰਨ ਵਾਲਾ}। ਤੈ = ਤੂੰ, ਤੈਂ। ਬੂਝ = ਸੋਝੀ।

SikhNet (Spanish)No conoces a Gorak, el Guru,

ਫਿਰਿ ਫਿਰਿ ਜੋਗੀ; ਆਵੈ ਜਾਈ ॥੩॥

fir fir jogee; aavai jaaee |3|

Sant Singh KhalsaAgain and again, Yogi, you come and go. ||3||
Manmohan SinghO Yogi, thou shalt come and go again and again.
Manmohan Singh (Punjabi)ਹੇ ਯੋਗੀ! ਤੂੰ ਮੁੜ ਮੁੜ ਕੇ ਮਰਦਾ ਤੇ ਜੰਮਦਾ ਰਹੇਗਾਂ।
Fareedkot Teekaਹੇ ਜੋਗੀ! ਤੂੰ ਇਸੀ ਤੇ ਬਾਰੰਬਾਰ ਜਨਮਤਾ ਮਰਤਾ ਹੈਂ॥੩॥
Prof. Sahib Singh(ਇਹੋ ਜਿਹਾ) ਜੋਗੀ ਤਾਂ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੩॥

ਪਦ ਅਰਥ ਫਿਰਿ = ਮੁੜ ਮੁੜ ॥੩॥

SikhNet (Spanish)tu Dios, y así vienes y vas una y otra vez. (3)

ਜਿਸ ਨੋ ਹੋਆ ਨਾਥੁ ਕ੍ਰਿਪਾਲਾ ॥

jis no hoaa naath kripaalaa |

Sant Singh KhalsaHe, unto whom the Master shows Mercy
Manmohan SinghHe, to whom the Lord Master, my Guru, is merciful,
Manmohan Singh (Punjabi)ਜਿਸ ਉਤੇ ਸੁਆਮੀ ਮਾਲਕ, ਮੇਰਾ ਗੁਰੂ ਮਿਹਰਬਾਨ ਹੈ,
Fareedkot Teekaਜਿਸ ਨੋ ਪਰਮੇਸ੍ਵਰ ਕਿਰਪਾਲ ਹੂਆ ਹੈ॥
Prof. Sahib Singhਹੇ ਜੋਗੀ! ਜਿਸ ਮਨੁੱਖ ਉੱਤੇ (ਸਾਰੇ ਜਗਤ ਦਾ) ਨਾਥ ਦਇਆਵਾਨ ਹੁੰਦਾ ਹੈ,

ਪਦ ਅਰਥ ਜਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}।

SikhNet (Spanish)Aquél que goza de la Misericordia del Señor, ante él hago mi oración;

ਰਹਰਾਸਿ ਹਮਾਰੀ; ਗੁਰ ਗੋਪਾਲਾ ॥

raharaas hamaaree; gur gopaalaa |

Sant Singh Khalsaunto Him, the Guru, the Lord of the World, I offer my prayer.
Manmohan Singhon to Him the Guru, the Lord of the world, I offer my prayer,
Manmohan Singh (Punjabi)ਉਸ ਦੁਨੀਆਂ ਦੇ ਮਾਲਕ ਗੁਰੂ ਅੱਗੇ ਮੇਰੀ ਪ੍ਰਾਰਥਨਾਂ ਹੈ,
Fareedkot Teekaਉਸ ਨੇ ਏਹ ਜਾਨਿਆ ਹੈ ਕਿ ਤਿਸ ਗੁਪਾਲ ਰੂਪ ਗੁਰੂ ਪਾਸ ਹਮਾਰੀ (ਰਹਰਾਸਿ) ਬੇਨਤੀ ਹੈ॥
Prof. Sahib Singh(ਉਹ ਮਨੁੱਖ ਪਰਮਾਤਮਾ ਅੱਗੇ ਹੀ ਬੇਨਤੀ ਕਰਦਾ ਹੈ, ਤੇ ਆਖਦਾ ਹੈ-) ਹੇ ਗੁਰ ਗੋਪਾਲ! ਸਾਡੀ ਅਰਜ਼ੋਈ ਤੇਰੇ ਦਰ ਤੇ ਹੀ ਹੈ।

ਪਦ ਅਰਥ ਰਹਰਾਸਿ = ਅਰਦਾਸ, ਅਰਜ਼ੋਈ। ਗੁਰ = ਹੇ ਸਭ ਤੋਂ ਵੱਡੇ! ਗੋਪਾਲਾ = ਹੇ ਸ੍ਰਿਸ਼ਟੀ ਦੇ ਰੱਖਿਅਕ!

SikhNet (Spanish)él es el Guru de todos nosotros, el Soporte de la Tierra.

ਨਾਮੈ ਖਿੰਥਾ; ਨਾਮੈ ਬਸਤਰੁ ॥

naamai khinthaa; naamai basatar |

Sant Singh KhalsaOne who has the Name as his patched coat, and the Name as his robe,
Manmohan SinghHe whose patched coat is the Name and who wears the dress of the Name;
Manmohan Singh (Punjabi)ਜਿਸ ਦੀ ਖੱਫਣੀ ਨਾਮ ਹੈ ਅਤੇ ਜੋ ਨਾਮ ਦੀ ਪੁਸ਼ਾਕ ਪਹਿਨਦਾ ਹੈ,
Fareedkot Teekaਜਿਸ ਨੇ ਨਾਮ ਕੀ ਖਿੰਥਾ ਪਹਿਰੀ ਹੈ ਔ ਨਾਮ ਕਾ ਹੀ ਹੋਰੁ ਬਸਤ੍ਰ ਕੀਆ ਹੈ॥
Prof. Sahib Singhਤੇਰਾ ਨਾਮ ਹੀ ਮੇਰੀ ਗੋਦੜੀ ਹੈ, ਤੇਰਾ ਨਾਮ ਹੀ ਮੇਰਾ (ਭਗਵਾ) ਕੱਪੜਾ ਹੈ।

ਪਦ ਅਰਥ ਨਾਮੈ = (ਤੇਰਾ) ਨਾਮ ਹੀ। ਖਿੰਥਾ = ਗੋਦੜੀ।

SikhNet (Spanish)Aquél que se viste con el abrigo del Nombre del Señor,

ਜਨ ਨਾਨਕ; ਜੋਗੀ ਹੋਆ ਅਸਥਿਰੁ ॥੪॥

jan naanak; jogee hoaa asathir |4|

Sant Singh KhalsaO servant Nanak, such a Yogi is steady and stable. ||4||
Manmohan Singhthat Yogi, O slave Nanak, becomes ever stable.
Manmohan Singh (Punjabi)ਉਹ ਯੋਗੀ, ਹੇ ਦਾਸ ਨਾਨਕ! ਸਦੀਵੀ ਸਥਿਰ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਵਹੁ ਜੋਗੀ ਬ੍ਰਹਮ ਮੇਂ ਇਸਥਤ ਹੂਆ ਹੈ॥੪॥
Prof. Sahib Singhਹੇ ਦਾਸ ਨਾਨਕ! (ਇਹੋ ਜਿਹਾ ਮਨੁੱਖ ਅਸਲ) ਜੋਗੀ ਹੈ, ਅਤੇ ਉਹ ਕਦੇ ਡੋਲਦਾ ਨਹੀਂ ਹੈ ॥੪॥

ਪਦ ਅਰਥ ਅਸਥਿਰੁ = ਅਡੋਲ ॥੪॥

SikhNet (Spanish)ese Yogui, dice Nanak, vive eternamente y para siempre. (4)

ਇਉ ਜਪਿਆ ਨਾਥੁ; ਦਿਨੁ ਰੈਨਾਈ ॥

eiau japiaa naath; din rainaaee |

Sant Singh KhalsaOne who meditates on the Master in this way, night and day,
Manmohan SinghHe who in this life thus contemplates on the Lord day and night,
Manmohan Singh (Punjabi)ਜੋ ਇਸ ਜੀਵਨ ਅੰਦਰ ਦਿਨ ਰਾਤ ਇਸ ਤਰ੍ਹਾਂ ਸਾਈਂ ਦਾ ਆਰਾਧਨ ਕਰਦਾ ਹੈ,
Fareedkot Teekaਜਿਸ ਨੇ ਪਰਮੇਸ੍ਵਰ ਦਿਨ ਰਾਤ ਇਉਂ ਜਪਿਆ ਹੈ॥
Prof. Sahib Singhਹੇ ਜੋਗੀ! ਜਿਸ ਮਨੁੱਖ ਨੇ ਦਿਨ ਰਾਤ ਇਸ ਤਰ੍ਹਾਂ (ਜਗਤ ਦੇ) ਨਾਥ ਨੂੰ ਸਿਮਰਿਆ ਹੈ,

ਪਦ ਅਰਥ ਇਉ = ਇਉਂ, ਇਸ ਤਰ੍ਹਾਂ।

SikhNet (Spanish)Aquél que contempla a su Dios noche y día,

ਹੁਣਿ ਪਾਇਆ ਗੁਰੁ ਗੋਸਾਈ ॥੧॥ ਰਹਾਉ ਦੂਜਾ ॥੨॥੧੩॥

hun paaeaa gur gosaaee |1| rahaau doojaa |2|13|

Sant Singh Khalsafinds the Guru, the Lord of the World, in this life. ||1||Second Pause||2||13||
Manmohan Singhattains to the great Master of universe now. Pause Second.
Manmohan Singh (Punjabi)ਉਹ ਹੁਣ ਵਿਸ਼ਾਲ ਆਲਮ ਦੇ ਮਾਲਕ ਨੂੰ ਪਾ ਲੈਂਦਾ ਹੈ। ਠਹਿਰਾਓ ਦੂਜਾ।
Fareedkot Teekaਤਿਸ ਨੇ ਹੁਣ, ਭਾਵ ਇਸ ਮਾਨੁਖ ਜਨਮ ਮੇਂ ਹੀ ਬਡਾ ਪਰਮੇਸ੍ਵਰ ਪਾ ਲੀਆ ਹੈ॥੧॥ ਰਹਾਉ ਦੂਜਾ॥੨॥੧੩॥
Prof. Sahib Singhਉਸ ਨੇ ਇਸੇ ਜਨਮ ਵਿਚ ਉਸ ਸਭ ਤੋਂ ਵੱਡੇ ਜਗਤ-ਨਾਥ ਦਾ ਮਿਲਾਪ ਹਾਸਲ ਕਰ ਲਿਆ ਹੈ ॥੧॥ਰਹਾਉ ਦੂਜਾ॥੨॥੧੩॥

ਪਦ ਅਰਥ ਹੁਣਿ = ਇਸੇ ਜਨਮ ਵਿਚ ॥੧॥ਰਹਾਉ ਦੂਜਾ॥੨॥੧੩॥

* ਨੋਟ: ਪਹਿਲੇ 'ਰਹਾਉ' ਦੇ ਲਫ਼ਜ਼ਾਂ 'ਜਪਿ ਨਾਥੁ' ਦੀ ਵਿਆਖਿਆ ਅਗਲੇ ਸਾਰੇ ਬੰਦਾਂ ਵਿਚ ਕਰ ਕੇ 'ਦੂਜੇ ਰਹਾਉ' ਵਿਚ ਆਖਦੇ ਹਨ 'ਇਉ ਜਪਿਆ'।

SikhNet (Spanish)logra alcanzar al Guru; sí, a su Dios, el Maestro del Universo.(1-Segunda pausa-2-13)

Open this shabad →

Shabad Guru Arjan Dev Ji Raag Raamkalee continues on Ang 887

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਕਰਨ ਕਰਾਵਨ ਸੋਈ ॥

karan karaavan soee |

Sant Singh KhalsaHe is the Creator, the Cause of causes;
Manmohan SinghHe, the Lord, is the Doer and Prompter of deeds.
Manmohan Singh (Punjabi)ਉਹ ਸੁਆਮੀ ਕੰਮਾਂ ਨੂੰ ਕਰਨ ਅਤੇ ਕਰਾਉਣ ਵਾਲਾ ਹੈ।
Fareedkot Teekaਕਰਨੇ ਔ ਕਰਾਵਨ ਕੋ ਵਹੀ ਸਮਰਥ ਹੈ॥
Prof. Sahib Singhਹੇ ਭਾਈ! ਉਹ ਪਰਮਾਤਮਾ ਹੀ ਸਭ ਕੁਝ ਕਰਨ-ਜੋਗ ਹੈ ਅਤੇ (ਸਭ ਵਿਚ ਵਿਆਪਕ ਹੋ ਕੇ ਸਭ ਜੀਵਾਂ ਪਾਸੋਂ) ਕਰਾਵਣ ਵਾਲਾ ਹੈ।

ਪਦ ਅਰਥ ਸੋਈ = ਉਹ (ਪਰਮਾਤਮਾ) ਹੀ।

SikhNet (Spanish)El Señor es el Único Hacedor y la Causa;

ਆਨ. ਨ ਦੀਸੈ ਕੋਈ ॥

aan. na deesai koee |

Sant Singh KhalsaI do not see any other at all.
Manmohan SinghI see not any other.
Manmohan Singh (Punjabi)ਮੈਨੂੰ ਹੋਰ ਕੋਈ ਨਹੀਂ ਦਿਸਦਾ (ਉਸ ਤੋਂ ਸਿਵਾ)।
Fareedkot Teekaਤਿਸ ਤੇ ਬਿਨਾ ਹੋਰ ਕੋਈ ਭੀ ਨਹੀਂ ਦੇਖੀਤਾ॥
Prof. Sahib Singh(ਕਿਤੇ ਭੀ) ਉਸ ਤੋਂ ਬਿਨਾ ਕੋਈ ਦੂਜਾ ਨਹੀਂ ਦਿੱਸਦਾ।

ਪਦ ਅਰਥ ਆਨ = {अन्य} ਦੂਜਾ ਹੋਰ।

SikhNet (Spanish)sí, no veo a nadie más que a Dios.

ਠਾਕੁਰੁ ਮੇਰਾ; ਸੁਘੜੁ ਸੁਜਾਨਾ ॥

tthaakur meraa; sugharr sujaanaa |

Sant Singh KhalsaMy Lord and Master is wise and all-knowing.
Manmohan SinghAccomplished and Omniscient is my Lord.
Manmohan Singh (Punjabi)ਸੁਚੱਜਾ ਅਤੇ ਸਰਵੱਗ ਹੈ ਮੇਰਾ ਸੁਆਮੀ।
Fareedkot Teekaਮੇਰਾ ਠਾਕਰ ਜੋ ਉਤਮ ਘਾੜਤ ਵਾਲਾ ਹੈ, ਵਹੁ ਵਡਾ ਚਤਰ ਹੈ॥
Prof. Sahib Singhਹੇ ਭਾਈ! ਮੇਰਾ ਉਹ ਮਾਲਕ-ਪ੍ਰਭੂ ਗੰਭੀਰ ਸੁਭਾਉ ਵਾਲਾ ਹੈ ਤੇ ਸਭ ਦੇ ਦਿਲ ਦੀ ਜਾਣਨ ਵਾਲਾ ਹੈ।

ਪਦ ਅਰਥ ਸੁਘੜੁ = ਗੰਭੀਰ। ਸੁਜਾਨਾ = ਸਿਆਣਾ।

SikhNet (Spanish)Mi Maestro es Bello y Sabio;

ਗੁਰਮੁਖਿ ਮਿਲਿਆ; ਰੰਗੁ ਮਾਨਾ ॥੧॥

guramukh miliaa; rang maanaa |1|

Sant Singh KhalsaMeeting with the Gurmukh, I enjoy His Love. ||1||
Manmohan SinghMeeting with the supreme Guru I enjoy His Love.
Manmohan Singh (Punjabi)ਮੁਖੀ ਗੁਰਾਂ ਨਾਲ ਮਿਲ ਕੇ ਮੈਂ ਉਸ ਦੇ ਪ੍ਰੇਮ ਦਾ ਰਸ ਲੈਂਦਾ ਹਾਂ।
Fareedkot Teekaਸੋ ਜਿਨ ਕੋ ਗੁਰੋਂ ਦੁਆਰਾ ਮਿਲਿਆ ਹੈ ਤਿਨ੍ਹੋਂ ਨੇ ਅਨੰਦ ਕੋ ਮਾਣਿਆ ਹੈ॥੧॥
Prof. Sahib Singhਗੁਰੂ ਦੀ ਰਾਹੀਂ, ਜਿਸ ਨੂੰ ਉਹ ਮਿਲ ਪੈਂਦਾ ਹੈ, ਉਹ ਮਨੁੱਖ ਆਤਮਕ ਆਨੰਦ ਮਾਣਦਾ ਹੈ ॥੧॥

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਰੰਗੁ = ਆਤਮਕ ਆਨੰਦ। ਮਾਨਾ = ਮਾਣਿਆ ॥੧॥

SikhNet (Spanish)Lo encuentro por la Gracia del Guru y gozo de Su Amor. (1)

ਐਸੋ ਰੇ; ਹਰਿ ਰਸੁ ਮੀਠਾ ॥

aiso re; har ras meetthaa |

Sant Singh KhalsaSuch is the sweet, subtle essence of the Lord.
Manmohan SinghO man, so sweet is the Lord's elixir.
Manmohan Singh (Punjabi)ਹੇ ਬੰਦੇ! ਐਹੋ ਜਿਹਾ ਮਿੱਠੜਾ ਹੈ ਪ੍ਰਭੂ ਦਾ ਅੰਮ੍ਰਿਤ।
Fareedkot Teekaਭਾਈ ਐਸਾ ਜੋ ਹਰੀ ਹੈ ਤਿਸ ਕਾ ਆਨੰਦ ਮੀਠਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਨਾਮ ਦਾ ਸੁਆਦ ਅਸਚਰਜ ਹੈ ਮਿੱਠਾ ਹੈ।

ਪਦ ਅਰਥ ਰੇ = ਹੇ ਭਾਈ! ਐਸੋ = (ਭਾਵ) ਅਸਚਰਜ।

SikhNet (Spanish)La Esencia del Señor es Dulce,

ਗੁਰਮੁਖਿ; ਕਿਨੈ ਵਿਰਲੈ ਡੀਠਾ ॥੧॥ ਰਹਾਉ ॥

guramukh; kinai viralai ddeetthaa |1| rahaau |

Sant Singh KhalsaHow rare are those who, as Gurmukh, taste it. ||1||Pause||
Manmohan SinghBy Guru's grace, some rare one tastes it. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਕੋਈ ਟਾਂਵਾਂ ਟੱਲਾ ਹੀ ਇਸ ਨੂੰ ਚੱਖਦਾ ਹੈ। ਠਹਿਰਾਓ।
Fareedkot Teekaਪਰੰਤੂ ਕਿਸੇ ਵਿਰਲੇ ਗੁਰਮੁਖ ਨੇ ਚਖ ਕੇ ਦੇਖਿਆ ਹੈ॥੧॥ ਰਹਾਉ ॥
Prof. Sahib Singhਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਉਸ ਦਾ ਦਰਸਨ ਕੀਤਾ ਹੈ ॥੧॥ ਰਹਾਉ ॥

ਪਦ ਅਰਥ ਕਿਨੈ ਵਿਰਲੈ = ਕਿਸੇ ਵਿਰਲੇ ਨੇ ॥੧॥ ਰਹਾਉ ॥

SikhNet (Spanish)pero extraordinario es aquél que por la Gracia del Guru la prueba. (1-Pausa)

ਨਿਰਮਲ ਜੋਤਿ; ਅੰਮ੍ਰਿਤੁ ਹਰਿ ਨਾਮ ॥

niramal jot; amrit har naam |

Sant Singh KhalsaThe Light of the Ambrosial Name of the Lord is immaculate and pure.
Manmohan SinghImmaculate is the light of the Lord's Nectar-Name.
Manmohan Singh (Punjabi)ਪਵਿੱਤਰ ਹੈ ਪ੍ਰਕਾਸ਼ ਪ੍ਰਭੂ ਦੇ ਅੰਮ੍ਰਿਤ ਨਾਮ ਦਾ।
Fareedkot Teekaਜਿਸ ਹਰੀ ਕੀ ਨਿਰਮਲ ਜੋਤ ਹੈ ਤਿਸ ਕੇ ਨਾਮ ਭੀ ਅੰਮ੍ਰਿਤ ਰੂਪ ਹੈਂ॥
Prof. Sahib Singhਹੇ ਭਾਈ! ਉਸ ਪਰਮਾਤਮਾ ਦਾ ਨੂਰ ਮੈਲ-ਰਹਿਤ ਹੈ, ਉਸ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਸਮਝੋ।

ਪਦ ਅਰਥ ਨਿਰਮਲ = ਮਲ-ਰਹਿਤ। ਜੋਤਿ = ਨੂਰ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ।

SikhNet (Spanish)Su Luz es Inmaculada; el Nombre del Señor es el Néctar Dulce.

Open this shabad (19 lines, Angs 886-887) →

Ang 886 of 1430