ਰਾਮਕਲੀ ਮਹਲਾ ੫ ॥
raamakalee mahalaa 5 | Ang 885
Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.
ਜਪਿ ਗੋਬਿੰਦੁ ਗੋਪਾਲ ਲਾਲੁ ॥
jap gobind gopaal laal | Ang 885
Sant Singh KhalsaMeditate on the Lord of the Universe, the Beloved Lord of the World.
Manmohan SinghO Man, meditate thou on thy Beloved Lord Master.
Manmohan Singh (Punjabi)ਹੇ ਬੰਦੇ! ਤੂੰ ਆਪਣੇ ਪ੍ਰੀਤਮ ਸੁਆਮੀ ਮਾਲਕ ਦਾ ਸਿਮਰਨ ਕਰ।
Fareedkot Teekaਹੇ ਭਾਈ! ਜਪ ਗੋਬਿੰਦ ਔ ਪ੍ਰਿਥਵੀ ਕੇ ਪਾਲਨੇਹਾਰੇ (ਲਾਲੁ) ਪਿਆਰੇ ਕੋ॥
Prof. Sahib Singhਹੇ ਭਾਈ! ਗੋਬਿੰਦ (ਦਾ ਨਾਮ) ਜਪਿਆ ਕਰ, ਸੋਹਣੇ ਗੋਪਾਲ ਦਾ ਨਾਮ ਜਪਿਆ ਕਰ।
SikhNet (Spanish)Contempla a tu Señor, tu Dios;
ਰਾਮ ਨਾਮ ਸਿਮਰਿ ਤੂ ਜੀਵਹਿ; ਫਿਰਿ. ਨ ਖਾਈ ਮਹਾ ਕਾਲੁ ॥੧॥ ਰਹਾਉ ॥
raam naam simar too jeeveh; fir. na khaaee mahaa kaal |1| rahaau | Ang 885
Sant Singh KhalsaMeditating in remembrance on the Lord's Name, you shall live, and the Great Death shall not consume you ever again. ||1||Pause||
Manmohan SinghContemplating the Lord's Name, thou shalt remain alive and the great death shall not again devour thee. Pause.
Manmohan Singh (Punjabi)ਸਾਹਿਬ ਦੇ ਨਾਮ ਦੇ ਆਰਾਧਨ ਕਰਨ ਦੁਆਰਾ ਤੂੰ ਜੀਉਂਦਾ ਰਹੇਗਾਂ ਅਤੇ ਵੱਡੀ ਮੌਤ ਤੈਨੂੰ ਮੁੜ ਨਹੀਂ ਖਾਊਂਗੀ। ਠਹਿਰਾਓ।
Fareedkot Teekaਰਾਮ ਨਾਮ ਕੋ ਸਿਮਰੁ ਇਸ ਤੇ ਤੂੰ ਸਦੀਵ ਜੀਵੈਗਾ, ਫੇਰ ਤੁਮ ਕੋ ਮਹਾਕਾਲ ਨਹੀਂ ਖਾਏਗਾ॥੧॥ ਰਹਾਉ ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਸਿਮਰਿਆ ਕਰ, (ਜਿਉਂ ਜਿਉਂ ਨਾਮ ਸਿਮਰੇਂਗਾ) ਤੈਨੂੰ ਉੱਚਾ ਆਤਮਕ ਜੀਵਨ ਮਿਲਿਆ ਰਹੇਗਾ। ਭਿਆਨਕ ਆਤਮਕ ਮੌਤ (ਤੇਰੇ ਆਤਮਕ ਜੀਵਨ ਨੂੰ) ਫਿਰ ਕਦੇ ਮੁਕਾ ਨਹੀਂ ਸਕੇਗੀ ॥੧॥ ਰਹਾਉ ॥ਪਦ ਅਰਥ ਤੂੰ ਜੀਵਹਿ = ਤੂੰ ਜੀਊਂਦਾ ਰਹੇਂਗਾ, ਤੈਨੂੰ ਆਤਮਕ ਜੀਵਨ ਮਿਲਿਆ ਰਹੇਗਾ। ਮਹਾ ਕਾਲੁ = ਭਿਆਨਕ ਆਤਮਕ ਮੌਤ ॥੧॥ ਰਹਾਉ ॥
SikhNet (Spanish)vive en el Nombre del Señor y así la muerte no te podrá devorar.(1-Pausa)
ਕੋਟਿ ਜਨਮ ਭ੍ਰਮਿ ਭ੍ਰਮਿ; ਭ੍ਰਮਿ ਆਇਓ ॥
kott janam bhram bhram; bhram aaeo | Ang 885
Sant Singh KhalsaThrough millions of incarnations, you have come, wandering, wandering, wandering.
Manmohan SinghThou hast come, wandering, wandering, wandering in millions of births.
Manmohan Singh (Punjabi)ਤੂੰ ਕਰੋੜਾਂ ਹੀ ਜਨਮਾਂ ਅੰਦਰ ਭਟਕਦਾ, ਭਟਕਦਾ, ਭਟਕਦਾ ਹੋਇਆ ਆਇਆ ਹੈਂ।
Fareedkot Teekaਅਨੰਤ ਜਨਮੋਂ ਮੇਂ ਭ੍ਰਮੋਂ ਕਾ ਭਰਮਾਇਆ ਹੂਆ ਭਰਮਤਾ ਤੂੰ ਆਇਆ ਹੈਂ॥
Prof. Sahib Singhਹੇ ਭਾਈ! (ਅਨੇਕਾਂ ਕਿਸਮਾਂ ਦੇ) ਕ੍ਰੋੜਾਂ ਜਨਮਾਂ ਵਿਚ ਭਟਕ ਕੇ (ਹੁਣ ਤੂੰ ਮਨੁੱਖਾ ਜਨਮ ਵਿਚ) ਆਇਆ ਹੈਂ,ਪਦ ਅਰਥ ਕੋਟਿ = ਕ੍ਰੋੜਾਂ। ਭ੍ਰਮਿ ਭ੍ਰਮਿ ਭ੍ਰਮਿ = ਮੁੜ ਮੁੜ ਭਟਕ ਭਟਕ ਕੇ। ਆਇਓ = ਤੂੰ (ਇਸ ਮਨੁੱਖਾ ਜਨਮ ਵਿਚ) ਆਇਆ ਹੈਂ।
SikhNet (Spanish)Por miles de encarnaciones has venido vagando, vagando y vagando.
ਬਡੈ ਭਾਗਿ; ਸਾਧਸੰਗੁ ਪਾਇਓ ॥੧॥
baddai bhaag; saadhasang paaeo |1| Ang 886
Sant Singh KhalsaBy the highest destiny, you found the Saadh Sangat, the Company of the Holy. ||1||
Manmohan SinghThrough the greatest good destiny. the society of saints is obtained.
Manmohan Singh (Punjabi)ਪਰਮ ਚੰਗੀ ਪ੍ਰਾਲਬਧ ਰਾਹੀਂ, ਸਤਿਸੰਗਤ ਪ੍ਰਾਪਤ ਹੁੰਦੀ ਹੈ।
Fareedkot Teekaਅਬ ਬਡੇ ਭਾਗੋਂ ਕਰ ਕੇ ਸਾਧ ਸੰਗਤਿ ਕੋ ਤੁਮਨੇ ਪਾਇਆ ਹੈ॥੧॥
Prof. Sahib Singh(ਤੇ, ਇਥੇ) ਵੱਡੀ ਕਿਸਮਤ ਨਾਲ (ਤੈਨੂੰ) ਗੁਰੂ ਦਾ ਸਾਥ ਮਿਲ ਗਿਆ ਹੈ ॥੧॥ਪਦ ਅਰਥ ਵਡੈ ਭਾਗਿ = ਵੱਡੀ ਕਿਸਮਤ ਨਾਲ। ਪਾਇਓ = ਤੂੰ ਹਾਸਲ ਕੀਤਾ ਹੈ। ਸਾਧ ਸੰਗੁ = ਗੁਰੂ ਦਾ ਸਾਥ ॥੧॥
SikhNet (Spanish)Por el más elevado Destino has encontrado a la Saad Sangat, la Sociedad de los Santos. (1)
ਬਿਨੁ ਗੁਰ ਪੂਰੇ; ਨਾਹੀ ਉਧਾਰੁ ॥
bin gur poore; naahee udhaar | Ang 886
Sant Singh KhalsaWithout the Perfect Guru, no one is saved.
Manmohan SinghWithout the Perfect Guru, the mortal is emancipated not.
Manmohan Singh (Punjabi)ਪੂਰਨ ਗੁਰਾਂ ਦੇ ਬਾਝੋਂ ਪ੍ਰਾਣੀ ਦਾ ਪਾਰ ਉਤਾਰਾ ਨਹੀਂ ਹੁੰਦਾ।
Fareedkot Teekaਪਰੰਤੂ ਬਿਨਾ ਗੁਰੂ ਪੂਰਿਓਂ ਸੇ ਉਧਾਰ ਨਹੀਂ ਹੋਵੈਗਾ॥
Prof. Sahib Singhਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ (ਅਨੇਕਾਂ ਜੂਨਾਂ ਤੋਂ) ਪਾਰ-ਉਤਾਰਾ ਨਹੀਂ ਹੋ ਸਕਦਾ।ਪਦ ਅਰਥ ਉਧਾਰੁ = (ਕ੍ਰੋੜਾਂ ਜਨਮਾਂ ਤੋਂ) ਪਾਰ-ਉਤਾਰਾ।
SikhNet (Spanish)Sin el Perfecto Guru, nadie ha sido salvado;
ਬਾਬਾ ਨਾਨਕੁ; ਆਖੈ ਏਹੁ ਬੀਚਾਰੁ ॥੨॥੧੧॥
baabaa naanak; aakhai ehu beechaar |2|11| Ang 886
Sant Singh KhalsaThis is what Baba Nanak says, after deep reflection. ||2||11||
Manmohan SinghO man, this is what Nanak says after due deliberation.
Manmohan Singh (Punjabi)ਹੇ ਬੰਦੇ! ਪੂਰੀ ਸੋਚ ਵੀਚਾਰ ਮਗਰੋਂ, ਨਾਨਕ ਇਹ ਕੁਝ ਕਹਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਹਮਾਰਾ ਕਹਿਆ ਹੂਆ ਏਹੁ ਉਪਦੇਸ਼ ਬੀਚਾਰ ਲੈ, ਭਾਵ ਗੁਰੋਂ ਕੀ ਸਰਨ ਹੋਇਕੈ ਨਾਮ ਜਪੁ॥੨॥੧੧॥☬ਏਕ ਜੋਗੀ ਕਿਸੀ ਟਾਪੂ ਕੋ ਜਹਾਜ ਪਰ ਚੜ ਕੇ ਗਿਆ ਥਾ। ਤੋ ਜਹਾਜ ਸਮੁੰਦਰ ਮੇਂ ਅਟਕ ਗਿਆ ਤਬ ਲੋਕੋਂ ਨੇ ਕਹਿਆ ਏਕ ਆਦਮੀ ਸਮੁਦ੍ਰ ਕੋ ਭੇਟਾ ਦੇਵੋ। ਤੋ ਸਭ ਨੇ ਸਲਾਹ ਕਰ ਜੋਗੀ ਕਉ ਸਮੁੰਦ੍ਰ ਮੇਂ ਗਿਰਾਇ ਦੀਆ ਪੁਨਹ ਤਿਸ ਕੋ ਮਛ ਨਿਗਲ ਗਿਆ। ਔ ਏਕ ਕਾਨ ਕਾਟਕੇ ਮੱਛ ਨੇ ਪਾਰਲੇ ਕਨਾਰੇ ਪਰ ਉਗਲ ਦੀਆ। ਪੁਨਹ ਵਹੀ ਜੋਗੀ ਦੁਆਬੇ ਦੇਸ ਮੇਂ ਸ੍ਰੀਂ ਹਸ਼ਾਂਕਰ ਨਾਮ ਨਗਰ ਬੀਚ ਰਹਿਣੇ ਲਗਾ। ਬਹੁਤ ਰੋਜ ਗੁਫਾ ਮੇਂ ਰਹਿ ਕਰਿ ਬਾਹਰ ਨਿਕਸਿਆ ਤਬ ਜੋਗੀ ਨੇ ਕਹਿਆ: ਜੋ ਏਕ ਬਾਰ ਮੇਰਾ ਦਰਸਨ ਕਰੇਗਾ ਸੋ ਏਕ ਬਰਸ ਸ੍ਵਰਗ ਮੇਂ ਰਹੇਗਾ। ਤਬ ਲੋਗ ਸਭੀ ਦਰਸਨ ਕੋ ਆਏ। ਏਕ ਗੁਰੂ ਕਾ ਸਿਖ ਸੰਕਰ ਨਾਮੈਂ ਨਗਰ ਮੇਂ ਰਹਿਤਾ ਥਾ, ਸੋ ਨਾ ਗਿਆ। ਤਬ ਜੋਗੀ ਨੇ ਪੂਛਾ: ਸਭ ਆ ਗਏ ਕਿ ਨਹੀਂ। ਤੋ ਏਕ ਨੇ ਕਹਿਆ ਕਿ ਏਕ ਸਿਖ ਨਹੀਂ ਆਇਆ। ਤਬ ਜੋਗੀ ਨੇ ਬੁਲਾਇਆ ਤਉ ਭੀ ਨ ਆਇਆ ਤਬ ਜੋਗੀ ਆਪ ਗਿਆ। ਸੁਨ ਕੇ ਜੋਗੀ ਕਾ ਆਉਣਾ ਸਿਖ ਨੇ ਕਿਵਾੜ ਲਗਾਇ ਲੀਏ। ਤਬ ਜੋਗੀ ਨੇ ਕਹਾ ਕਿ ਕਿਵਾੜ ਖੋਲ ਅਤੇ ਮੇਰਾ ਦਰਸਨ ਕਰਿ ਤੇਰੇ ਕੋ ਸ੍ਵਰਗ ਪ੍ਰਾਪਤਿ ਹੋਵੈਗਾ। ਤੋ ਸਿਖ ਨੇ ਕਹਾ ਕਿ ਮੈਂ ਸ੍ਵਰਗ ਕੀ ਚਾਹਿ ਨਹੀਂ ਰਾਖਤਾ, ਮੈਂ ਗੁਰੂ ਕੇ ਲੋਕ ਕੀ ਇਛਾ ਰਾਖਤਾ ਹੂੰ। ਤਬ ਜੋਗੀ ਨੇ ਕਹਾ: ਜਿਸ ਗੁਰੂ ਕੇ ਉਪਦੇਸ ਕਰ ਤੈਨੇ ਸ੍ਵਰਗ ਕੀ ਚਾਹਿ ਤਿਆਗੀ ਹੈ ਤਿਸ ਕਾ ਦਰਸਨ ਮੇਰੇ ਕੋ ਭੀ ਕਰਾਉ॥ ਤਬ ਜੋ
Prof. Sahib Singhਹੇ ਭਾਈ! ਨਾਨਕ (ਤੈਨੂੰ) ਇਹ ਵਿਚਾਰ ਦੀ ਗੱਲ ਦੱਸਦਾ ਹੈ ॥੨॥੧੧॥ਪਦ ਅਰਥ ਬਾਬਾ = ਹੇ ਭਾਈ! ਨਾਨਕੁ ਆਖੈ = ਨਾਨਕ ਦੱਸਦਾ ਹੈ ॥੨॥੧੧॥
SikhNet (Spanish)eso es lo que Baba Nanak dice después de Su meditación profunda. (2-11)