ਰਾਮਕਲੀ ਮਹਲਾ ੫ ॥
raamakalee mahalaa 5 |
Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
Fareedkot Teekaਪ੍ਰਕਾਰਾਂਤ੍ਰ ਕਰਕੈ ਪੁਨਹ ਜੋਗੀ ਕੋ ਉਪਦੇਸ ਕਰਤੇ ਹੈਂ:
SikhNet (Spanish)Ramkali, Mejl Guru Aryan, Quinto Canal Divino.
ਤਾਗਾ ਕਰਿ ਕੈ; ਲਾਈ ਥਿਗਲੀ ॥
taagaa kar kai; laaee thigalee |
Sant Singh KhalsaThe body is a patch-work of threads.
Manmohan SinghThis body patch is stitched with threads.
Manmohan Singh (Punjabi)ਇਹ ਦੇਹ ਦੀ ਟਾਕੀ ਧਾਗਿਆਂ ਨਾਲ ਜੜੀ ਹੋਈ ਹੈ।
Fareedkot Teekaਹੇ ਜੋਗੀ! ਏਹੁ (ਥਿਗਲੀ) ਟਾਕੀ ਤੁਚਾ ਤਾਗਾ ਲੈ ਕਰ ਕੇ ਲਾਈ ਹੂਈ ਹੈ॥☬ਪ੍ਰਸ਼ਨ: ਤਾਗਾ ਕੌਨ ਹੈ?☬ਉਤ੍ਰ:
Prof. Sahib Singh(ਹੇ ਜੋਗੀ! ਉਸ ਜਗਤ-ਨਾਥ ਨੇ ਨਾੜੀਆਂ ਨੂੰ) ਧਾਗਾ ਬਣਾ ਕੇ (ਸਾਰੇ ਸਰੀਰਕ ਅੰਗਾਂ ਦੀਆਂ) ਟਾਕੀਆਂ ਜੋੜ ਦਿੱਤੀਆਂ ਹਨ।ਪਦ ਅਰਥ ਤਾਗਾ = ਧਾਗਾ (ਨਾੜੀਆਂ)। ਕਰਿ ਕੈ = ਬਣਾ ਕੇ। ਥਿਗਲੀ = ਟਾਕੀ (ਸਰੀਰ ਦੇ ਵਖ ਵਖ ਅੰਗ)।
SikhNet (Spanish)El tejido del cuerpo fue hecho en trama
ਲਉ ਨਾੜੀ; ਸੂਆ ਹੈ ਅਸਤੀ ॥
lau naarree; sooaa hai asatee |
Sant Singh KhalsaThe muscles are stitched together with the needles of the bones.
Manmohan SinghWith the needle of bones the stitches of muscles are established.
Manmohan Singh (Punjabi)ਹੱਡੀਆਂ ਦੀ ਸੂਈ ਨਾਲ ਪੱਠਿਆਂ ਦੇ ਨਗੰਦੇ ਲਾਏ ਗਏ ਹਨ।
Fareedkot Teeka(ਲਉ) ਲਵੀਆ ਵਾ ਸੰਬੂਹ ਨਾੜੀਆਂ ਤਾਗਾਂ ਹੈਂ, ਹਡੀਆਂ ਜੋ ਹੈਂ, ਸੋ ਸੀਵਨੇ ਕਾ ਸਾਧਨ ਸੂਆ ਹੈ॥
Prof. Sahib Singh(ਇਸ ਸਰੀਰ-ਗੋਦੜੀ ਦੀਆਂ) ਨਾੜੀਆਂ ਤਰੋਪਿਆਂ ਦਾ ਕੰਮ ਕਰ ਰਹੀਆਂ ਹਨ, (ਅਤੇ ਸਰੀਰ ਦੀ ਹਰੇਕ) ਹੱਡੀ ਸੂਈ ਦਾ ਕੰਮ ਕਰਦੀ ਹੈ।ਪਦ ਅਰਥ ਲਉ = ਨਗੰਦੇ, ਤਰੋਪੇ। ਸੂਆ = ਸੂਈ। ਅਸਤੀ = ਹੱਡੀ।
SikhNet (Spanish)y urdimbre con las agujas de los huesos
ਅੰਭੈ ਕਾ ਕਰਿ ਡੰਡਾ ਧਰਿਆ ॥
anbhai kaa kar ddanddaa dhariaa |
Sant Singh KhalsaThe Lord has erected a pillar of water.
Manmohan SinghThe Lord has built the pillar of watery sperm.
Manmohan Singh (Punjabi)ਪ੍ਰਭੂ ਨੇ ਪਾਣੀ ਜੇਹੇ ਵੀਰਜ ਦਾ ਥਮਲਾ ਬਣਾ ਧਰਿਆ ਹੈ।
Fareedkot Teekaਔ ਪ੍ਰਕਾਰ ਕਰ ਕਹਤੇ ਹੈਂ: ਜਲ ਕਾ ਅਰਥਾਤ ਰਕਤਬਿੰਦ ਕਾ ਸਰੀਰ ਰੂਪ ਡੰਡਾ ਪਰਮੇਸ੍ਵਰ ਨੇ ਬਨਾ ਕਰ ਧਰਿਆ ਹੈ॥
Prof. Sahib Singh(ਉਸ ਨਾਥ ਨੇ ਮਾਤਾ ਪਿਤਾ ਦੀ) ਰਕਤ-ਬੂੰਦ ਨਾਲ (ਸਰੀਰ-) ਡੰਡਾ ਖੜਾ ਕਰ ਦਿੱਤਾ ਹੈ।ਪਦ ਅਰਥ ਅੰਭੈ ਕਾ = ਪਾਣੀ ਦਾ (ਰਕਤ ਬੂੰਦ ਦਾ)। ਡੰਡਾ = (ਭਾਵ) ਸਰੀਰ।
SikhNet (Spanish)y las puntadas de las venas, su base no es más que el agua del esperma.
ਕਿਆ ਤੂ ਜੋਗੀ; ਗਰਬਹਿ ਪਰਿਆ ॥੧॥
kiaa too jogee; garabeh pariaa |1|
Sant Singh KhalsaO Yogi, why are you so proud? ||1||
Manmohan SinghThen, why art thou involved in ego, O Yogi?
Manmohan Singh (Punjabi)ਤਦ ਤੂੰ ਕਿਉਂ ਹੰਕਾਰ ਅੰਦਰ ਫਾਥਾ ਹੋਇਆ ਹੈਂ, ਹੇ ਯੋਗੀ?
Fareedkot Teekaਹੇ ਜੋਗੀ: ਤੂੰ ਕਿਆ ਹੰਕਾਰ ਮੇਂ ਧਰਿਆ ਹੈਂ ਵਾ ਤੂੰ ਕਿਆ ਪਿਆ ਗਰਬਤਾ ਹੈਂ॥੧॥
Prof. Sahib Singhਹੇ ਜੋਗੀ! ਤੂੰ (ਆਪਣੀ ਗੋਦੜੀ ਦਾ) ਕੀਹ ਪਿਆ ਮਾਣ ਕਰਦਾ ਹੈਂ? ॥੧॥ਪਦ ਅਰਥ ਗਰਬਹਿ = ਅਹੰਕਾਰ ਵਿਚ ॥੧॥
SikhNet (Spanish)Entonces, ¿de qué te sientes orgulloso, oh Yogui?(1)
ਜਪਿ ਨਾਥੁ; ਦਿਨੁ ਰੈਨਾਈ ॥
jap naath; din rainaaee |
Sant Singh KhalsaMeditate on your Lord Master, day and night.
Manmohan SinghRemember thou thy Lord, day and night.
Manmohan Singh (Punjabi)ਤੂੰ ਆਪਣੇ ਸੁਆਮੀ ਦਾ ਦਿਨ ਤੇ ਰਾਤ ਸਿਮਰਨ ਕਰ।
Fareedkot Teekaਹੇ ਜੋਗੀ! ਤੂੰ (ਨਾਥੁ) ਪਰਮੇਸ੍ਵਰ ਕੋ ਦਿਨੇ ਰਾਤ ਜਪੁ॥
Prof. Sahib Singhਹੇ ਜੋਗੀ! ਤੇਰਾ ਇਹ ਸਰੀਰ ਦੋ ਦਿਨਾਂ ਦਾ ਹੀ ਪਰਾਹੁਣਾ ਹੈ।ਪਦ ਅਰਥ ਨਾਥੁ = (ਸਾਰੇ ਸੰਸਾਰ ਦਾ) ਖਸਮ। ਰੈਨਾਈ = ਰਾਤ।
SikhNet (Spanish)Contempla a tu Maestro, tu Dios, noche y día,
ਤੇਰੀ ਖਿੰਥਾ; ਦੋ ਦਿਹਾਈ ॥੧॥ ਰਹਾਉ ॥
teree khinthaa; do dihaaee |1| rahaau |
Sant Singh KhalsaThe patched coat of the body shall last for only a few days. ||1||Pause||
Manmohan SinghThy body's patched coat shall last but for two (a few) days. Pause.
Manmohan Singh (Punjabi)ਤੇਰੀ ਦੇਹ ਦੀ ਖਫਣੀ ਕੇਵਲ ਦੋ ਦਿਹਾੜੇ ਹੀ ਠਹਿਰੂਗੀ। ਠਹਿਰਾਓ।
Fareedkot Teekaਏਹ ਤੇਰੀ ਦੇਹ ਰੂਪ ਖਿੰਥਾ ਦੋ ਦਿਨ ਹੀ ਹੈ, ਭਾਵ ਥੋੜੇ ਦਿਨ ਹੀ ਰਹਿਨਹਾਰੀ ਹੈ॥੧॥ ਰਹਾਉ ॥
Prof. Sahib Singhਦਿਨ ਰਾਤ (ਜਗਤ ਦੇ) ਨਾਥ-ਪ੍ਰਭੂ ਦਾ ਨਾਮ ਜਪਿਆ ਕਰ ॥੧॥ ਰਹਾਉ ॥ਪਦ ਅਰਥ ਖਿੰਥਾ = ਗੋਦੜੀ (ਸਰੀਰ)। ਦੋ ਦਿਹਾਈ = ਦੋ ਦਿਨ ਕਾਇਮ ਰਹਿਣ ਵਾਲੀ, ਨਾਸਵੰਤ ॥੧॥ ਰਹਾਉ ॥
SikhNet (Spanish)pues tu abrigo no te va a durar más que unos cuantos días.(1-Pausa)
ਗਹਰੀ ਬਿਭੂਤ ਲਾਇ ਬੈਠਾ ਤਾੜੀ ॥
gaharee bibhoot laae baitthaa taarree |
Sant Singh KhalsaSmearing ashes on your body, you sit in a deep meditative trance.
Manmohan SinghThickly besmearing the body with ashes thou sittest in trance.
Manmohan Singh (Punjabi)ਆਪਣੀ ਦੇਹ ਨੂੰ ਸੰਘਣੀ ਸੁਆਹ ਮਲ ਕੇ ਤੂੰ ਸਮਾਧੀ ਲਾਈ ਬੈਠਾ ਹੈਂ।
Fareedkot Teekaਗਾੜੀ ਬਿਭੂਤ ਲਾਈ ਹੈ ਔ ਤਾੜੀ ਲਾਇ ਬੈਠਾ ਹੈ॥
Prof. Sahib Singh(ਹੇ ਜੋਗੀ! ਆਪਣੇ ਸਰੀਰ ਉੱਤੇ) ਸੰਘਣੀ ਸੁਆਹ ਮਲ ਕੇ ਤੂੰ ਸਮਾਧੀ ਲਾ ਕੇ ਬੈਠਾ ਹੋਇਆ ਹੈਂ,ਪਦ ਅਰਥ ਗਹਰੀ = ਸੰਘਣੀ। ਬਿਭੂਤ = ਸੁਆਹ। ਲਾਇ = ਲਾ ਕੇ।
SikhNet (Spanish)Has untado todo tu cuerpo de cenizas
ਮੇਰੀ ਤੇਰੀ; ਮੁੰਦ੍ਰਾ ਧਾਰੀ ॥
meree teree; mundraa dhaaree |
Sant Singh KhalsaYou wear the ear-rings of 'mine and yours'.
Manmohan SinghThou art wearing the ear-rings of mine and thine.
Manmohan Singh (Punjabi)ਤੂੰ ਮੇਰ, ਤੇਰ ਦੀਆਂ ਵਾਲੀਆਂ ਪਾਈਆਂ ਹੋਈਆਂ ਹਨ।
Fareedkot Teekaਤੇਰੇ ਰਿਦੇ ਥੀਂ ਮੇਰੀ ਤੇਰੀ ਕਲਪਨਾ ਤੋ ਉਠੀ ਨਹੀਂ ਹੈ ਔ ਮੁੰਦ੍ਰਾ ਕਾਨੋ ਮੇਂ ਪਹਿਰੀ ਹੂਈ ਹੈ॥
Prof. Sahib Singhਤੂੰ (ਕੰਨਾਂ ਵਿਚ) ਮੁੰਦ੍ਰਾਂ (ਭੀ) ਪਾਈਆਂ ਹੋਈਆਂ ਹਨ (ਪਰ ਤੇਰੇ ਅੰਦਰ) ਮੇਰ-ਤੇਰ ਵੱਸ ਰਹੀ ਹੈ।ਪਦ ਅਰਥ ਮੇਰੀ ਤੇਰੀ = ਮੇਰ-ਤੇਰ ਵਿਚ।
SikhNet (Spanish)y la idea del yo y del tú son tus aretes.
ਮਾਗਹਿ ਟੂਕਾ; ਤ੍ਰਿਪਤਿ. ਨ ਪਾਵੈ ॥
maageh ttookaa; tripat. na paavai |
Sant Singh KhalsaYou beg for bread, but you are not satisfied.
Manmohan SinghThou asketh for bread and art satiated not.
Manmohan Singh (Punjabi)ਤੂੰ ਟੁਕਰ ਮੰਗਦਾ ਫਿਰਦਾ ਹੈਂ, ਤੈਨੂੰ ਸੰਤੋਖ ਨਹੀਂ ਆਉਂਦਾ।
Fareedkot Teekaਪੁਨਹ ਟੁਕੜੇ ਮੰਗਤਾ ਹੈ ਔ ਤ੍ਰਿਪਤੀ ਕੋ ਨਹੀਂ ਪਾਵਤਾ॥
Prof. Sahib Singhਹੇ ਜੋਗੀ! ਘਰ ਘਰ ਤੋਂ ਤੂੰ ਟੁੱਕਰ ਮੰਗਦਾ ਫਿਰਦਾ ਹੈਂ, ਤੇਰੇ ਅੰਦਰ ਸ਼ਾਂਤੀ ਨਹੀਂ ਹੈ।ਪਦ ਅਰਥ ਮਾਗਹਿ = ਤੂੰ ਮੰਗਦਾ ਹੈਂ। ਟੂਕਾ = ਟੁੱਕਰ, ਰੋਟੀਆਂ। ਤ੍ਰਿਪਤਿ = ਰਜੇਵਾਂ।
SikhNet (Spanish)Pides comida de puerta en puerta y nunca estás satisfecho,
ਨਾਥੁ ਛੋਡਿ ਜਾਚਹਿ; ਲਾਜ. ਨ ਆਵੈ ॥੨॥
naath chhodd jaacheh; laaj. na aavai |2|
Sant Singh KhalsaAbandoning your Lord Master, you beg from others; you should feel ashamed. ||2||
Manmohan SinghForsaking thy Lord, thou feelest not shame in begging others.
Manmohan Singh (Punjabi)ਆਪਣੇ ਸੁਆਮੀ ਨੂੰ ਤਿਆਗ ਕੇ, ਤੈਨੂੰ ਹੋਰਨਾਂ ਕੋਲੋਂ ਮੰਗਦਿਆਂ ਸ਼ਰਮ ਨਹੀਂ ਆਉਂਦੀ।
Fareedkot Teekaਪਰਮੇਸ੍ਵਰ ਸ੍ਵਾਮੀ ਕੋ ਛੋੜਕੈ ਔਰਨ ਸੇ ਜੋ ਮਾਂਗਤਾ ਹੈ ਤੇਰੇ ਕੋ ਸ਼ਰਮ ਨਹੀਂ ਆਵਤੀ॥੨॥
Prof. Sahib Singh(ਸਾਰੇ ਜਗਤ ਦੇ) ਨਾਥ ਨੂੰ ਛੱਡ ਕੇ ਤੂੰ (ਲੋਕਾਂ ਦੇ ਦਰ ਤੋਂ) ਮੰਗਦਾ ਹੈਂ। ਹੇ ਜੋਗੀ! ਤੈਨੂੰ (ਇਸ ਦੀ) ਸ਼ਰਮ ਨਹੀਂ ਆ ਰਹੀ ॥੨॥ਪਦ ਅਰਥ ਛੋਡਿ = ਛੱਡ ਕੇ। ਜਾਚਹਿ = ਤੂੰ ਮੰਗਦਾ ਹੈਂ। ਲਾਜ = ਸ਼ਰਮ ॥੨॥
SikhNet (Spanish)y así te olvidas de tu Dios. Ni una pizca de vergüenza sobra en ti. (2)
ਚਲ ਚਿਤ ਜੋਗੀ; ਆਸਣੁ ਤੇਰਾ ॥
chal chit jogee; aasan teraa |
Sant Singh KhalsaYour consciousness is restless, Yogi, as you sit in your Yogic postures.
Manmohan SinghMercurial is thy mind, O Yogi, still thou sittest in trance.
Manmohan Singh (Punjabi)ਚੰਚਲ ਹੈ ਤੇਰਾ ਮਨ ਹੇ ਯੋਗੀ! ਤਾਂ ਭੀ ਤੂੰ ਤਾੜੀ ਲਾਈ ਬੈਠਾ ਹੈਂ।
Fareedkot Teekaਹੇ ਜੋਗੀ! ਤੇਰਾ ਚਿਤ ਤੋ ਚੰਚਲ ਹੈ ਔ ਆਸਣੁ ਲਗਾਇ ਲਗਾਇ ਬੈਠਤਾ ਹੈਂ॥
Prof. Sahib Singhਹੇ ਡੋਲਦੇ ਮਨ ਵਾਲੇ ਜੋਗੀ! ਤੇਰਾ ਆਸਣ (ਜਮਾਣਾ ਕਿਸੇ ਅਰਥ ਨਹੀਂ)।ਪਦ ਅਰਥ ਚਲਚਿਤ ਜੋਗੀ = ਹੇ ਡੋਲਦੇ ਮਨ ਵਾਲੇ ਜੋਗੀ!
SikhNet (Spanish)Oh Yogui, tu mente vacila aunque cuando te sientas en tu postura pareces inamovible.
ਸਿੰਙੀ ਵਾਜੈ; ਨਿਤ ਉਦਾਸੇਰਾ ॥
singee vaajai; nit udaaseraa |
Sant Singh KhalsaYou blow your horn, but still feel sad.
Manmohan SinghThou blowest thy horn, but ever feelest sad.
Manmohan Singh (Punjabi)ਤੂੰ ਸਿੰਙੀ ਵਜਾਉਂਦਾ ਹੈਂ, ਪਰ ਸਦਾ ਉਦਾਸ ਰਹਿੰਦਾ ਹੈ।
Fareedkot Teekaਚੇਤਨਸੱਤਾ ਰੂਪ ਸਿੰਙੀ ਜੋ ਬਾਜ ਰਹੀ ਹੈ ਤਿਸ ਤੇ ਨਿਤ ਹੀ ਤੂੰ ਉਦਾਸ ਰਹਿਤਾ ਹੈਂ॥
Prof. Sahib Singh(ਲੋਕਾਂ ਨੂੰ ਵਿਖਾਣ ਲਈ ਤੇਰੀ) ਸਿੰਙੀ ਵੱਜ ਰਹੀ ਹੈ, ਪਰ ਤੇਰਾ ਮਨ ਸਦਾ ਭਟਕਦਾ ਫਿਰਦਾ ਹੈ (ਇਹ ਸਿੰਙੀ ਤਾਂ ਇਕਾਗ੍ਰਤਾ ਦੀ ਖ਼ਾਤਰ ਸੀ)।ਪਦ ਅਰਥ ਵਾਜੈ = ਵੱਜ ਰਹੀ ਹੈ। ਉਦਾਸੇਰਾ = ਉਪਰਾਮ, ਭਟਕਦਾ।
SikhNet (Spanish)Cultivas la tristeza pero tocas tu corno.
ਗੁਰ ਗੋਰਖ ਕੀ; ਤੈ ਬੂਝ. ਨ ਪਾਈ ॥
gur gorakh kee; tai boojh. na paaee |
Sant Singh KhalsaYou do not understand Gorakh, your guru.
Manmohan SinghThou understandest not Gorakh, thy Guru.
Manmohan Singh (Punjabi)ਤੂੰ ਆਪਣੇ ਗੁਰੂ ਗੋਰਖ ਨੂੰ ਨਹੀਂ ਸਮਝਦਾ।
Fareedkot Teekaਵਡਾ ਜੋ ਪਰਮੇਸ੍ਵਰ ਹੈ ਪ੍ਰਿਥੀ ਕੀ ਰਛਿਆ ਕੇ ਕਰਨੇ ਵਾਲਾ, ਤਿਸ ਕੀ ਤੈਨੇ ਸਮਝ ਨਹੀਂ ਪਾਈ॥
Prof. Sahib Singhਹੇ ਜੋਗੀ! (ਇਸ ਤਰ੍ਹਾਂ) ਉਸ ਸਭ ਤੋਂ ਵੱਡੇ ਗੋਰਖ (ਜਗਤ-ਰੱਖਿਅਕ ਪ੍ਰਭੂ) ਦੀ ਤੈਨੂੰ ਸੋਝੀ ਨਹੀਂ ਪਈ।ਪਦ ਅਰਥ ਗੋਰਖ = ਗੋਪਾਲ {ਗੋ = ਧਰਤੀ। ਰਖ = ਰੱਖਿਆ ਕਰਨ ਵਾਲਾ}। ਤੈ = ਤੂੰ, ਤੈਂ। ਬੂਝ = ਸੋਝੀ।
SikhNet (Spanish)No conoces a Gorak, el Guru,
ਫਿਰਿ ਫਿਰਿ ਜੋਗੀ; ਆਵੈ ਜਾਈ ॥੩॥
fir fir jogee; aavai jaaee |3|
Sant Singh KhalsaAgain and again, Yogi, you come and go. ||3||
Manmohan SinghO Yogi, thou shalt come and go again and again.
Manmohan Singh (Punjabi)ਹੇ ਯੋਗੀ! ਤੂੰ ਮੁੜ ਮੁੜ ਕੇ ਮਰਦਾ ਤੇ ਜੰਮਦਾ ਰਹੇਗਾਂ।
Fareedkot Teekaਹੇ ਜੋਗੀ! ਤੂੰ ਇਸੀ ਤੇ ਬਾਰੰਬਾਰ ਜਨਮਤਾ ਮਰਤਾ ਹੈਂ॥੩॥
Prof. Sahib Singh(ਇਹੋ ਜਿਹਾ) ਜੋਗੀ ਤਾਂ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੩॥ਪਦ ਅਰਥ ਫਿਰਿ = ਮੁੜ ਮੁੜ ॥੩॥
SikhNet (Spanish)tu Dios, y así vienes y vas una y otra vez. (3)
ਜਿਸ ਨੋ ਹੋਆ ਨਾਥੁ ਕ੍ਰਿਪਾਲਾ ॥
jis no hoaa naath kripaalaa |
Sant Singh KhalsaHe, unto whom the Master shows Mercy
Manmohan SinghHe, to whom the Lord Master, my Guru, is merciful,
Manmohan Singh (Punjabi)ਜਿਸ ਉਤੇ ਸੁਆਮੀ ਮਾਲਕ, ਮੇਰਾ ਗੁਰੂ ਮਿਹਰਬਾਨ ਹੈ,
Fareedkot Teekaਜਿਸ ਨੋ ਪਰਮੇਸ੍ਵਰ ਕਿਰਪਾਲ ਹੂਆ ਹੈ॥
Prof. Sahib Singhਹੇ ਜੋਗੀ! ਜਿਸ ਮਨੁੱਖ ਉੱਤੇ (ਸਾਰੇ ਜਗਤ ਦਾ) ਨਾਥ ਦਇਆਵਾਨ ਹੁੰਦਾ ਹੈ,ਪਦ ਅਰਥ ਜਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}।
SikhNet (Spanish)Aquél que goza de la Misericordia del Señor, ante él hago mi oración;
ਰਹਰਾਸਿ ਹਮਾਰੀ; ਗੁਰ ਗੋਪਾਲਾ ॥
raharaas hamaaree; gur gopaalaa |
Sant Singh Khalsaunto Him, the Guru, the Lord of the World, I offer my prayer.
Manmohan Singhon to Him the Guru, the Lord of the world, I offer my prayer,
Manmohan Singh (Punjabi)ਉਸ ਦੁਨੀਆਂ ਦੇ ਮਾਲਕ ਗੁਰੂ ਅੱਗੇ ਮੇਰੀ ਪ੍ਰਾਰਥਨਾਂ ਹੈ,
Fareedkot Teekaਉਸ ਨੇ ਏਹ ਜਾਨਿਆ ਹੈ ਕਿ ਤਿਸ ਗੁਪਾਲ ਰੂਪ ਗੁਰੂ ਪਾਸ ਹਮਾਰੀ (ਰਹਰਾਸਿ) ਬੇਨਤੀ ਹੈ॥
Prof. Sahib Singh(ਉਹ ਮਨੁੱਖ ਪਰਮਾਤਮਾ ਅੱਗੇ ਹੀ ਬੇਨਤੀ ਕਰਦਾ ਹੈ, ਤੇ ਆਖਦਾ ਹੈ-) ਹੇ ਗੁਰ ਗੋਪਾਲ! ਸਾਡੀ ਅਰਜ਼ੋਈ ਤੇਰੇ ਦਰ ਤੇ ਹੀ ਹੈ।ਪਦ ਅਰਥ ਰਹਰਾਸਿ = ਅਰਦਾਸ, ਅਰਜ਼ੋਈ। ਗੁਰ = ਹੇ ਸਭ ਤੋਂ ਵੱਡੇ! ਗੋਪਾਲਾ = ਹੇ ਸ੍ਰਿਸ਼ਟੀ ਦੇ ਰੱਖਿਅਕ!
SikhNet (Spanish)él es el Guru de todos nosotros, el Soporte de la Tierra.
ਨਾਮੈ ਖਿੰਥਾ; ਨਾਮੈ ਬਸਤਰੁ ॥
naamai khinthaa; naamai basatar |
Sant Singh KhalsaOne who has the Name as his patched coat, and the Name as his robe,
Manmohan SinghHe whose patched coat is the Name and who wears the dress of the Name;
Manmohan Singh (Punjabi)ਜਿਸ ਦੀ ਖੱਫਣੀ ਨਾਮ ਹੈ ਅਤੇ ਜੋ ਨਾਮ ਦੀ ਪੁਸ਼ਾਕ ਪਹਿਨਦਾ ਹੈ,
Fareedkot Teekaਜਿਸ ਨੇ ਨਾਮ ਕੀ ਖਿੰਥਾ ਪਹਿਰੀ ਹੈ ਔ ਨਾਮ ਕਾ ਹੀ ਹੋਰੁ ਬਸਤ੍ਰ ਕੀਆ ਹੈ॥
Prof. Sahib Singhਤੇਰਾ ਨਾਮ ਹੀ ਮੇਰੀ ਗੋਦੜੀ ਹੈ, ਤੇਰਾ ਨਾਮ ਹੀ ਮੇਰਾ (ਭਗਵਾ) ਕੱਪੜਾ ਹੈ।ਪਦ ਅਰਥ ਨਾਮੈ = (ਤੇਰਾ) ਨਾਮ ਹੀ। ਖਿੰਥਾ = ਗੋਦੜੀ।
SikhNet (Spanish)Aquél que se viste con el abrigo del Nombre del Señor,
ਜਨ ਨਾਨਕ; ਜੋਗੀ ਹੋਆ ਅਸਥਿਰੁ ॥੪॥
jan naanak; jogee hoaa asathir |4|
Sant Singh KhalsaO servant Nanak, such a Yogi is steady and stable. ||4||
Manmohan Singhthat Yogi, O slave Nanak, becomes ever stable.
Manmohan Singh (Punjabi)ਉਹ ਯੋਗੀ, ਹੇ ਦਾਸ ਨਾਨਕ! ਸਦੀਵੀ ਸਥਿਰ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਵਹੁ ਜੋਗੀ ਬ੍ਰਹਮ ਮੇਂ ਇਸਥਤ ਹੂਆ ਹੈ॥੪॥
Prof. Sahib Singhਹੇ ਦਾਸ ਨਾਨਕ! (ਇਹੋ ਜਿਹਾ ਮਨੁੱਖ ਅਸਲ) ਜੋਗੀ ਹੈ, ਅਤੇ ਉਹ ਕਦੇ ਡੋਲਦਾ ਨਹੀਂ ਹੈ ॥੪॥ਪਦ ਅਰਥ ਅਸਥਿਰੁ = ਅਡੋਲ ॥੪॥
SikhNet (Spanish)ese Yogui, dice Nanak, vive eternamente y para siempre. (4)
ਇਉ ਜਪਿਆ ਨਾਥੁ; ਦਿਨੁ ਰੈਨਾਈ ॥
eiau japiaa naath; din rainaaee |
Sant Singh KhalsaOne who meditates on the Master in this way, night and day,
Manmohan SinghHe who in this life thus contemplates on the Lord day and night,
Manmohan Singh (Punjabi)ਜੋ ਇਸ ਜੀਵਨ ਅੰਦਰ ਦਿਨ ਰਾਤ ਇਸ ਤਰ੍ਹਾਂ ਸਾਈਂ ਦਾ ਆਰਾਧਨ ਕਰਦਾ ਹੈ,
Fareedkot Teekaਜਿਸ ਨੇ ਪਰਮੇਸ੍ਵਰ ਦਿਨ ਰਾਤ ਇਉਂ ਜਪਿਆ ਹੈ॥
Prof. Sahib Singhਹੇ ਜੋਗੀ! ਜਿਸ ਮਨੁੱਖ ਨੇ ਦਿਨ ਰਾਤ ਇਸ ਤਰ੍ਹਾਂ (ਜਗਤ ਦੇ) ਨਾਥ ਨੂੰ ਸਿਮਰਿਆ ਹੈ,ਪਦ ਅਰਥ ਇਉ = ਇਉਂ, ਇਸ ਤਰ੍ਹਾਂ।
SikhNet (Spanish)Aquél que contempla a su Dios noche y día,
ਹੁਣਿ ਪਾਇਆ ਗੁਰੁ ਗੋਸਾਈ ॥੧॥ ਰਹਾਉ ਦੂਜਾ ॥੨॥੧੩॥
hun paaeaa gur gosaaee |1| rahaau doojaa |2|13|
Sant Singh Khalsafinds the Guru, the Lord of the World, in this life. ||1||Second Pause||2||13||
Manmohan Singhattains to the great Master of universe now. Pause Second.
Manmohan Singh (Punjabi)ਉਹ ਹੁਣ ਵਿਸ਼ਾਲ ਆਲਮ ਦੇ ਮਾਲਕ ਨੂੰ ਪਾ ਲੈਂਦਾ ਹੈ। ਠਹਿਰਾਓ ਦੂਜਾ।
Fareedkot Teekaਤਿਸ ਨੇ ਹੁਣ, ਭਾਵ ਇਸ ਮਾਨੁਖ ਜਨਮ ਮੇਂ ਹੀ ਬਡਾ ਪਰਮੇਸ੍ਵਰ ਪਾ ਲੀਆ ਹੈ॥੧॥ ਰਹਾਉ ਦੂਜਾ॥੨॥੧੩॥
Prof. Sahib Singhਉਸ ਨੇ ਇਸੇ ਜਨਮ ਵਿਚ ਉਸ ਸਭ ਤੋਂ ਵੱਡੇ ਜਗਤ-ਨਾਥ ਦਾ ਮਿਲਾਪ ਹਾਸਲ ਕਰ ਲਿਆ ਹੈ ॥੧॥ਰਹਾਉ ਦੂਜਾ॥੨॥੧੩॥ਪਦ ਅਰਥ ਹੁਣਿ = ਇਸੇ ਜਨਮ ਵਿਚ ॥੧॥ਰਹਾਉ ਦੂਜਾ॥੨॥੧੩॥
* ਨੋਟ: ਪਹਿਲੇ 'ਰਹਾਉ' ਦੇ ਲਫ਼ਜ਼ਾਂ 'ਜਪਿ ਨਾਥੁ' ਦੀ ਵਿਆਖਿਆ ਅਗਲੇ ਸਾਰੇ ਬੰਦਾਂ ਵਿਚ ਕਰ ਕੇ 'ਦੂਜੇ ਰਹਾਉ' ਵਿਚ ਆਖਦੇ ਹਨ 'ਇਉ ਜਪਿਆ'।
SikhNet (Spanish)logra alcanzar al Guru; sí, a su Dios, el Maestro del Universo.(1-Segunda pausa-2-13)