ੴ

ਸਿੱਖਬਾਣੀ · SikhBani

ਕਬੀਰ ਜੈਸੀ ਉਪਜੀ ਪੇਡ ਤੇ ਜਉ ਤੈਸੀ ਨਿਬਹੈ ਓੜਿ ॥

kabeer jaisee upajee pedd te jau taisee nibahai orr
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1372 · 2 lines
Translations

ਕਬੀਰ. ਜੈਸੀ ਉਪਜੀ ਪੇਡ ਤੇ; ਜਉ ਤੈਸੀ ਨਿਬਹੈ ਓੜਿ ॥

kabeer. jaisee upajee pedd te; jau taisee nibahai orr |

Sant Singh KhalsaKabeer, if the mortal continues to love the Lord in the end, as he pledged in the beginning,
Manmohan SinghKabir! If a man continues to love God to the end in the way as he pledged in the beginning,
Manmohan Singh (Punjabi)ਕਬੀਰ, ਜੇਕਰ ਬੰਦਾ ਵਾਹਿਗੁਰੂ ਨੂੰ ਅੰਤ ਤਾਂਈ ਉਸੇ ਤਰ੍ਹਾਂ ਪਿਆਰ ਕਰੀ ਚਲੇ, ਜਿਸ ਤਰ੍ਹਾਂ ਉਸਨੇ ਆਰੰਭ ਵਿੱਚ ਪ੍ਰਣ ਕੀਤਾ ਸੀ,
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜੈਸੀ ਪ੍ਰੀਤੀ ਵਈਰਾਗਵਾਨ ਕੋ (ਪੇਡ) ਆਦਿ ਸੇ ਉਪਜੀ ਹੈ ਜੇਕਰ ਤੈਸੀ (ਓੜਿ) ਅੰਤ ਪ੍ਰਯੰਤ ਨਿਭ ਜਾਵੈ॥
Prof. Sahib Singhਹੇ ਕਬੀਰ! ਜਿਹੋ ਜਿਹੀ ਕੋਮਲਤਾ ਨਵੇਂ ਉੱਗੇ ਪੌਦੇ ਦੀ ਹੁੰਦੀ ਹੈ, ਜੇ ਅਜੇਹੀ ਕੋਮਲਤਾ (ਮਨੁੱਖ ਦੇ ਹਿਰਦੇ ਵਿਚ) ਸਦਾ ਲਈ ਟਿਕੀ ਰਹੇ ('ਊਚ ਭਵਨ ਕਨਕਾਮਨੀ' ਤੇ 'ਸਿਖਰਿ ਧਜਾ' ਉਸ ਕੋਮਲਤਾ ਨੂੰ ਦੂਰ ਨ ਕਰ ਸਕਣ, ਮਨੁੱਖ 'ਸਹਜ ਸੁੰਨ ਕੇ ਘਾਟ' ਉੱਤੇ ਸਦਾ ਆਸਨ ਲਾਈ ਰੱਖੇ, ਤਾਂ ਉਸ ਮਨੁੱਖ ਦਾ ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ),

ਪਦ ਅਰਥ ਜੈਸੀ = ਜਿਹੋ ਜਿਹੀ ਕੋਮਲਤਾ। ਪੇਡ = ਨਵਾਂ ਉੱਗਿਆ ਬੂਟਾ। ਤੇ = ਤੋਂ। ਜਉ = ਜੇ। ਨਿਬਹੈ = ਬਣੀ ਰਹੇ। ਓੜਿ = ਅਖ਼ੀਰ ਤਕ, ਸਦਾ ਹੀ।

SikhNet (Spanish)Kabir, si el mortal continúa amando al Señor en el final, así como expresó en el principio,

ਹੀਰਾ ਕਿਸ ਕਾ ਬਾਪੁਰਾ; ਪੁਜਹਿ ਨ. ਰਤਨ ਕਰੋੜਿ ॥੧੫੩॥

heeraa kis kaa baapuraa; pujeh na. ratan karorr |153|

Sant Singh Khalsano poor diamond, not even millions of jewels, can equal him. ||153||
Manmohan Singhto him not equal even a millions of emeralds, what to say one poor jewel.
Manmohan Singh (Punjabi)ਇਕ ਗਰੀਬ ਜਵੇਹਰ ਦਾ ਤਾਂ ਕੀ ਕਹਿਣਾ ਹੈ, ਕ੍ਰੋੜਾ ਹੀ ਮਾਣਕ ਉਸਦੇ ਬਰਾਬਰ ਨਹੀਂ ਪੁਜਦੇ।
Fareedkot Teekaਤਬ ਏਕ ਹੀਰਾ ਤਿਸ ਕੇ ਆਗੇ (ਕਿਸ ਕਾ) ਕਿਆ (ਬਾਪੁਰਾ) ਵਿਚਾਰਾ ਹੈ। ਕਰੋੜੋਂ ਰਤਨ ਭੀ ਤਿਸ ਕੇ ਤੁਲ ਨਹੀਂ ਹੋ ਸਕਤੇ ਹੈਂ॥੧੫੩॥
Prof. Sahib Singhਇਕ ਹੀਰਾ ਕੀਹ? ਕਰੋੜਾਂ ਰਤਨ ਭੀ ਉਸ ਦੀ ਕੀਮਤ ਨਹੀਂ ਪਾ ਸਕਦੇ ॥੧੫੩॥

* ਨੋਟ: ਜਦੋਂ ਕੋਈ ਨਵਾਂ ਬੂਟਾ ਉੱਗਦਾ ਹੈ, ਉਹ ਬੜਾ ਨਰਮ ਤੇ ਕੋਮਲ ਹੁੰਦਾ ਹੈ। ਕਿਤਨੀਆਂ ਹੀ ਸਖ਼ਤ ਹਨੇਰੀਆਂ ਆਉਣ, ਉਸ ਦਾ ਕੁਝ ਵਿਗਾੜ ਨਹੀਂ ਸਕਦੀਆਂ, ਕਿਉਂਕਿ ਉਹ ਲਿਫ਼ ਜਾਂਦਾ ਹੈ, ਤੇਜ਼ ਹਵਾ ਉਸ ਨੂੰ ਭੰਨ-ਤੋੜ ਨਹੀਂ ਸਕਦੀ। ਪਰ ਜਿਉਂ ਜਿਉਂ ਬੂਟਾ ਵੱਡਾ ਹੁੰਦਾ ਹੈ ਪਹਿਲੀ ਕੋਮਲਤਾ ਤੇ ਲਚਕ ਨਹੀਂ ਰਹਿੰਦੀ। ਉਮਰ ਪਾ ਕੇ ਵੱਡੇ ਆਕਾਰ ਵਾਲਾ ਤਾਂ ਇਹ ਬਣ ਜਾਂਦਾ ਹੈ, ਪਰ ਹਨੇਰੀ ਇਸ ਨੂੰ ਸਹਜੇ ਹੀ ਜੜ੍ਹੋਂ ਪੁੱਟ ਕੇ ਬਾਹਰ ਮਾਰ ਦੇਂਦੀ ਹੈ। ਪਰਮਾਤਮਾ ਦੇ ਚਰਨਾਂ ਵਿਚ ਜੁੜਨ ਲਈ ਸਭ ਤੋਂ ਪਹਿਲਾਂ 'ਅਭਿਮਾਨ' ਦੂਰ ਕਰਨਾ ਜ਼ਰੂਰੀ ਹੈ, ਅਭਿਮਾਨ ਦੂਰ ਹੋਇਆਂ ਹਿਰਦੇ ਵਿਚ ਕੋਮਲਤਾ ਆਉਂਦੀ ਹੈ ਜਿਸ ਦੀ ਬਰਕਤਿ ਨਾਲ ਮਨੁੱਖ ਗ਼ਰੀਬਾਂ ਅਮੀਰਾਂ ਸਭਨਾਂ ਨੂੰ ਇਕ ਪਰਮਾਤਮਾ ਦੇ ਪੈਦਾ ਕੀਤੇ ਹੋਏ ਜਾਣ ਕੇ ਸਭ ਨਾਲ ਪਿਆਰ ਦੀ ਵਰਤੋਂ ਕਰਦਾ ਹੈ, ਤੇ ਆਪ ਭੀ ਸਦਾ ਸ਼ਾਂਤ-ਚਿੱਤ ਰਹਿੰਦਾ ਹੈ। ਜੇ ਮਨੁੱਖ "ਸਹਜ ਸੁੰਨ ਕੇ ਘਾਟ'' ਉਤੇ ਟਿਕਿਆ ਰਹੇ, ਤਾਂ ਇਹ ਕੋਮਲਤਾ ਭੀ ਬਣੀ ਰਹਿੰਦੀ ਹੈ। ਅਜੇਹੇ ਮਨੁੱਖ ਦੇ ਉੱਚੇ ਜੀਵਨ ਦੀ ਕੀਮਤਿ ਨਹੀਂ ਪੈ ਸਕਦੀ।

SikhNet (Spanish)ni el más puro diamante, ni millones de joyas lo pueden igualar. (153)
Answers quote the Granth verbatim with Ang citations. AI commentary is not Gurbani and not a religious ruling.