ੴ

ਸਿੱਖਬਾਣੀ · SikhBani

ਕਬੀਰਾ ਏਕੁ ਅਚੰਭਉ ਦੇਖਿਓ ਹੀਰਾ ਹਾਟ ਬਿਕਾਇ ॥

kabeeraa ek achanbhau dekhio heeraa haatt bikaae
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1372 · 2 lines
Translations

ਕਬੀਰਾ. ਏਕੁ ਅਚੰਭਉ ਦੇਖਿਓ; ਹੀਰਾ ਹਾਟ ਬਿਕਾਇ ॥

kabeeraa. ek achanbhau dekhio; heeraa haatt bikaae |

Sant Singh KhalsaKabeer, I saw a strange and wonderful thing. A jewel was being sold in a store.
Manmohan SinghKabir, I saw a strange thing. A jewel was being sold at a shop.
Manmohan Singh (Punjabi)ਕਬੀਰ, ਮੈਂ ਇਕ ਅਸਚਰਜ ਗੱਲ ਦੇਖੀ। ਇਕ ਜਵੇਹਰ ਇਕ ਹੱਟੀ ਤੇ ਵਿਕ ਰਿਹਾ ਸੀ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹਮਨੇ ਏਕ ਅਸਚਰਜ ਦੇਖਿਆ ਹੈ, ਹੀਰਾ ਦੁਕਾਨੋਂ ਪਰ ਵਿਕ ਰਹਾ ਹੈ, ਭਾਵ ਯੇਹ ਗਿਆਨ ਰੂਪੀ ਹੀਰਾ ਅਨਅਧਿਕਾਰੀ ਉਪਦੇਸ਼ ਕਰਤੇ ਹੈਂ॥
Prof. Sahib Singhਹੇ ਕਬੀਰ! (ਜਗਤ ਵਿਚ) ਮੈਂ ਇਕ ਅਚਰਜ (ਮੂਰਖਤਾ ਦਾ) ਤਮਾਸ਼ਾ ਵੇਖਿਆ ਹੈ। ਹੀਰਾ ਹੱਟੀ ਹੱਟੀ ਤੇ ਵਿਕ ਰਿਹਾ ਹੈ,

ਪਦ ਅਰਥ ਅਚੰਭਉ = ਅਰਚਜ (ਮੂਰਖਤਾ ਦਾ) ਤਮਾਸ਼ਾ। ਹਾਟ = ਹੱਟੀ ਹੱਟੀ ਤੇ। ਬਿਕਾਇ = ਵਿਕ ਰਿਹਾ ਹੈ।

SikhNet (Spanish)Kabir, vi algo extraño y maravilloso, una preciosa joya estaba siendo vendida en la tienda y,

ਬਨਜਨਹਾਰੇ ਬਾਹਰਾ; ਕਉਡੀ ਬਦਲੈ ਜਾਇ ॥੧੫੪॥

banajanahaare baaharaa; kauddee badalai jaae |154|

Sant Singh KhalsaBecause there was no buyer, it was going in exchange for a shell. ||154||
Manmohan SinghIn the absence of a customer, it was going in exchange for a shell.
Manmohan Singh (Punjabi)ਗਾਹਕ ਨਾਂ ਹੋਣ ਦੇ ਕਾਰਣ ਇਹ ਇਕ ਕੌਡੀ ਦੇ ਵਟਾਦਰੇ ਵਿੱਚ ਜਾ ਰਿਹਾ ਸੀ।
Fareedkot Teekaਸੋ ਗਿਆਨ ਰੂਪੀ ਹੀਰਾ ਬਨਜਨ ਵਾਲੇ ਅਧਿਕਾਰੀ ਤੇ ਬਿਨਾਂ ਕੌਡੀ ਕੇ ਬਦਲੇ ਮੇਂ ਜਾਤਾ ਹੈ। ਭਾਵ ਯੇਹ ਤੁਛ ਪਦਾਰਥੋਂ ਕੇ ਵਾਸਤੇ ਉਪਦੇਸ਼ ਕਰਤੇ ਹੈਂ ਜਿਸ ਤੇ ਸਰਧਾ ਰੂਪੀ ਮੋਲ ਨਹੀਂ ਮਿਲਤਾ ਹੈ॥੧੫੪॥
Prof. Sahib Singhਚੂੰਕਿ ਕਿਸੇ ਨੂੰ ਇਸ ਦੀ ਕਦਰ-ਪਛਾਣ ਨਹੀਂ ਹੈ, ਇਹ ਕਉਡੀਆਂ ਦੇ ਭਾ ਜਾ ਰਿਹਾ ਹੈ (ਅਜਾਈਂ ਜਾ ਰਿਹਾ ਹੈ) ॥੧੫੪॥

ਪਦ ਅਰਥ ਬਨਜਨਰਾਹੇ ਬਾਹਰਾ = ਖ਼ਰੀਦਣ ਵਾਲਾ ਨਾਹ ਹੋਣ ਕਰਕੇ, ਕਿਸੇ ਨੂੰ ਵਣਜ ਕਰਨ ਦੀ ਜਾਚ ਨਾਹ ਹੋਣ ਕਰਕੇ ॥੧੫੪॥

* ਨੋਟ: ਮਨੁੱਖਾ ਜਨਮ ਦੁਰਲੱਭ ਹੈ, ਭਾਗਾਂ ਨਾਲ ਮਿਲਦਾ ਹੈ; ਇਹ ਮਾਨੋ, ਇਕ ਐਸਾ ਕੀਮਤੀ ਹੀਰਾ ਹੈ ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਜੀਵ ਇਹ ਮਨੁੱਖਾ ਜਨਮ ਪਾ ਕੇ ਇਥੇ ਵਣਜ ਕਰਨ ਆਇਆ ਹੈ, ਪਰਮਾਤਮਾ ਦੇ ਨਾਮ ਦਾ ਸੌਦਾ ਕਰਨ ਆਇਆ ਹੈ। ਪਰ 'ਊਚ ਭਵਨ ਕਨਕਾਮਨੀ' 'ਸਿਖਰਿ ਧਜਾ' ਆਦਿਕ ਮਾਇਕ ਪਦਾਰਥਾਂ ਵਿਚ ਰੁੱਝ ਕੇ ਅਸਲੀ ਵਣਜ ਕਰਨਾ ਇਸ ਨੂੰ ਭੁੱਲ ਹੀ ਗਿਆ ਹੈ। ਇਹ ਦੁਨੀਆ ਦੇ ਪਦਾਰਥ ਇਥੇ ਹੀ ਰਹਿ ਜਾਂਦੇ ਹਨ, ਇਥੋਂ ਖ਼ਾਲੀ-ਹੱਥ ਤੁਰਨਾ ਪੈਂਦਾ ਹੈ; ਸੋ, ਸਾਰੀ ਉਮਰ ਅਜਾਈਂ ਹੀ ਚਲੀ ਜਾਂਦੀ ਹੈ, ਇਹ ਹੀਰਾ-ਜਨਮ, ਮਾਨੋ, ਕਉਡੀਆਂ ਦੇ ਭਾਅ ਵਿਕ ਜਾਂਦਾ ਹੈ।

SikhNet (Spanish)como no había comprador, estaba siendo cambiada por una concha de caracol. (154)
Answers quote the Granth verbatim with Ang citations. AI commentary is not Gurbani and not a religious ruling.