ੴ

ਸਿੱਖਬਾਣੀ · SikhBani

ਕਬੀਰ ਗੰਗ ਜਮੁਨ ਕੇ ਅੰਤਰੇ ਸਹਜ ਸੁੰਨ ਕੇ ਘਾਟ ॥

kabeer gang jamun ke antare sehaj sun ke ghaatt
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1372 · 2 lines
Translations

ਕਬੀਰ. ਗੰਗ ਜਮੁਨ ਕੇ ਅੰਤਰੇ; ਸਹਜ ਸੁੰਨ ਕੇ ਘਾਟ ॥

kabeer. gang jamun ke antare; sehaj sun ke ghaatt |

Sant Singh KhalsaKabeer, between the Ganges and Jamunaa Rivers, on the shore of Celestial Silence,
Manmohan SinghKabir, in between the Ganges and the Yama; at the ferry of celestial stillness,
Manmohan Singh (Punjabi)ਕਬੀਰ, ਗੰਗਾ ਅਤੇ ਯਮਨਾ ਦੇ ਵਿਚਕਾਰ ਬੈਕੁੰਠੀ ਚੁੱਪ ਜਾਪ ਦੇ ਪਤਣ ਉਤੇ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਪ੍ਰਤਖ੍ਯ ਗੰਗਾ, ਜਮਨਾ ਕੇ ਅੰਤ੍ਰੀਵ ਸੋ ਪਵਿਤ੍ਰ ਧਰਤੀ ਹੈ, ਸੋ ਸਹਿਜੇ ਹੀ ਜੋ (ਸੁੰਨ) ਰੌਲੇ ਤੇ ਰਹਿਤ ਇਕੰਤ (ਘਾਟ) ਅਸਥਾਨ ਹੈ; ਵਾ ਗੰਗਾ ਜਮਨਾ, ਇੜਾ ਪਿੰਗਲਾ ਕੇ ਬੀਚ ਜੋ ਸੁਖਮਨਾ ਹੈ, ਤਿਨ ਤੀਨੋਂ ਦ੍ਵਾਰੇ ਪ੍ਰਾਣਾਯਾਮ ਕਰ ਕੇ ਸਹਜੇ ਹੀ ਸੁੰਨ ਕਾ ਘਾਟ ਜੋ ਦਸਮਦ੍ਵਾਰ ਹੈ॥
Prof. Sahib Singhਹੇ ਕਬੀਰ! (ਜਿਉਂ ਜਿਉਂ ਮੈਂ 'ਜਪਿਆ ਪਰਵਿਦਗਾਰ', ਰੋੜੇ ਆਦਿਕ ਵਾਂਗ ਮੈਂ ਅਭਿਮਾਨ ਤਜਿਆ ਤੇ 'ਜੈਸਾ ਹਰਿ ਹੀ ਹੋਇ' ਵਾਲੀ ਮੇਰੀ ਅਵਸਥਾ ਬਣੀ, ਤਾਂ) ਮੈਂ ਕਬੀਰ ਦੇ ਮਨ ਨੇ ਉਸ ਪੱਤਣ ਤੇ ਟਿਕਾਣਾ ਕੀਤਾ ਜਿਥੇ ਸਹਜ ਅਵਸਥਾ ਮਾਇਕ ਪਦਾਰਥਾਂ ਦੇ ਫੁਰਨਿਆਂ ਵਲੋਂ ਸੁੰਞ ਹੈ, ਜਿਥੇ, ਮਾਨੋ, ਗੰਗਾ ਜਮੁਨਾ ਦੇ ਪਾਣੀਆਂ ਦਾ ਮਿਲਾਪ ਹੈ (ਵੱਖ ਵੱਖ ਨਦੀਆਂ ਦੇ ਪਾਣੀ ਦਾ ਵੇਗ ਘਟ ਕੇ ਹੁਣ ਗੰਭੀਰਤਾ ਤੇ ਸ਼ਾਂਤੀ ਹੈ)।

ਪਦ ਅਰਥ ਗੰਗ ਜਮੁਨ ਕੇ ਅੰਤਰੇ = ਗੰਗਾ ਜਮੁਨਾ (ਅਤੇ ਸਰਸ੍ਵਤੀ) ਦੇ ਮੇਲ ਵਿਚ। ਸਹਜ = ਅਡੋਲ ਅਵਸਥਾ, ਮਨ ਦੀ ਉਹ ਹਾਲਤ ਜਦੋਂ ਇਹ ਮਾਇਆ ਵਿਚ ਡੋਲਦਾ ਨਹੀਂ, ਜਦੋਂ 'ਊਚ ਭਵਨ ਕਨਕਾਮਨੀ' ਅਤੇ 'ਸਿਖਰ ਧਜਾ' ਇਸ ਨੂੰ ਮੋਹ ਨਹੀਂ ਸਕਦੇ। ਸੁੰਨ = ਸੁੰਞ, ਉਹ ਅਵਸਥਾ ਜਿਥੇ ਮਾਇਕ ਪਦਾਰਥਾਂ ਦੇ ਫੁਰਨੇ ਨਹੀਂ ਉਠਦੇ।

SikhNet (Spanish)Kabir, de entre las orillas del Ganges y el Río Ramona, Kabir ha edificado su hogar,

ਤਹਾ ਕਬੀਰੈ. ਮਟੁ ਕੀਆ; ਖੋਜਤ ਮੁਨਿ ਜਨ ਬਾਟ ॥੧੫੨॥

tahaa kabeerai. matt keea; khojat mun jan baatt |152|

Sant Singh Khalsathere, Kabeer has made his home. The silent sages and the humble servants of the Lord search for the way to get there. ||152||
Manmohan Singhthere Kabir has make his abode, wherein the silent-sages and the God's slaves seek the way.
Manmohan Singh (Punjabi)ਉਥੇ ਕਬੀਰ ਨੇ ਆਪਣਾ ਡੇਰਾ ਬਣਾਇਆ ਹੈ, ਜਿਸਦੇ ਰਾਹ ਨੂੰ ਮੁਨੀਸ਼ਰ ਤੇ ਰੱਬ ਦੇ ਗੋਲੇ ਭਾਲਦੇ ਹਨ।
Fareedkot Teeka(ਤਹਾ ਕਬੀਰੈ ਮਟੁ ਕੀਆ) ਸ੍ਰੀ ਕਬੀਰ ਜੀ ਕਹਿਤੇ ਹੈਂ: ਤਹਾਂ ਹਮਨੇ ਇਸਥਿਤੀ ਕਾ (ਮਟੁ) ਅਸਥਾਨ ਕੀਆ ਹੈ; ਵਾ ਗੰਗਾ ਭਗਤੀ ਔ (ਜਮਨਾ) ਕਰਮ ਕਾਂਡ, ਤਿਨ ਦੋਨੋਂ ਕੇ ਅੰਤ੍ਰੀਵ ਜੋ (ਸਹਜ) ਸਾਂਤ ਰੂਪ (ਸੁੰਨ) ਅਫੁਰਤਾ ਕਾ (ਘਾਟ) ਰਸਤਾ ਗਿਆਨ ਹੈ ਤਹਾਂ ਮੈਨੇ ਨਿਜ ਮਨ ਕੋ (ਮਟੁ) ਇਸਥਿਤ ਕੀਆ ਹੈ, ਜਿਸ ਰਸਤੇ ਕੋ ਸੰਪੂਰਨ ਮੁਨੀ ਜਨ ਭੀ ਖੋਜਤੇ ਹੈਂ॥੧੫੨॥
Prof. Sahib Singhਮੈਂ ਕਬੀਰ ਦਾ ਮਨ ਉਸ ਅਵਸਥਾ ਵਿਚ ਟਿਕ ਗਿਆ, ਜਿਥੇ ਅੱਪੜਨ ਦਾ ਰਸਤਾ ਸਾਰੇ ਰਿਸ਼ੀ ਲੋਕ ਭਾਲਦੇ ਰਹਿੰਦੇ ਹਨ ॥੧੫੨॥

ਪਦ ਅਰਥ ਤਹਾ = ਉਸ ਅਡੋਲਤਾ ਵਿਚ। ਘਾਟ = ਪੱਤਣ, ਟਿਕਾਣਾ। ਮਟੁ = ਨਿਵਾਸ। ਕਬੀਰੈ = ਕਬੀਰ ਨੇ, ਕਬੀਰ ਦੇ ਮਨ ਨੇ। ਬਾਟ = ਵਾਟ, ਰਸਤਾ ॥੧੫੨॥

* ਨੋਟ: ਜਿਥੇ ਦੋ ਨਦੀਆਂ ਮਿਲਦੀਆਂ ਹਨ ਉਥੇ ਪਾਣੀ ਡੂੰਘਾ ਤੇ ਗੰਭੀਰ ਹੋ ਜਾਂਦਾ ਹੈ। ਪਾਣੀ ਦੀ ਤੇਜ਼ੀ ਘਟ ਜਾਂਦੀ ਹੈ, ਪਾਣੀ ਟਿਕਿਆ ਹੋਇਆ ਜਾਪਦਾ ਹੈ। ਰੋੜੇ ਵਾਂਗ ਅਭਿਮਾਨ ਆਦਿਕ ਤਜ ਕੇ ਜਦੋਂ ਮਨੁਖ 'ਜੈਸਾ ਹਰਿ ਹੀ ਹੋਇ' ਬਣਦਾ ਹੈ, ਤਾਂ ਉਹ ਅਵਸਥਾ ਬਣਦੀ ਹੈ ਜਿਸ ਬਾਰੇ ਕਬੀਰ ਜੀ ਨੇ ਆਖਿਆ ਹੈ 'ਉਲਟੀ ਗੰਗਾ ਜਮੁਨ ਮਿਲਾਵਉ', ਭਾਵ, ਮਨ ਮਾਇਆ ਵਲੋਂ ਪਰਤ ਕੇ ਅਡੋਲ ਅਵਸਥਾ ਵਿਚ ਆ ਜਾਂਦਾ ਹੈ। * ਨੋਟ: ਪਤਾ ਨਹੀਂ ਅਸਾਡੇ ਕਈ ਟੀਕਾਕਾਰ ਸੱਜਣ ਕਬੀਰ ਜੀ ਨੂੰ ਬਦੋ-ਬਦੀ ਪ੍ਰਾਣਾਯਾਮੀ ਕਿਉਂ ਬਣਾਈ ਜਾ ਰਹੇ ਹਨ। ਇਸ ਸਲੋਕ ਦਾ ਅਰਥ ਆਮ ਤੌਰ ਤੇ ਇਉਂ ਕੀਤਾ ਜਾ ਰਿਹਾ ਹੈ; "ਖੱਬੀ ਤੇ ਸੱਜੀ ਸੁਰ ਜਿਥੇ ਮਿਲਦੀ ਹੈ ਜੋ ਥਾਂ ਅਫੁਰ ਤੁਰੀਆ ਅਵਸਥਾ ਦੀ ਹੈ, ਉਥੇ ਕਬੀਰ ਨੇ ਆਪਣਾ ਮਨ ਬਣਾਇਆ ਹੈ।" ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਈ ਸਾਰੀ ਬਾਣੀ ਗੁਰੂ-ਰੂਪ ਹੈ। ਜੇ ਇਥੇ ਪ੍ਰਾਣਾਯਾਮ ਕਰਨ ਦੀ ਹਿਦਾਇਤ ਹੈ, ਤਾਂ ਹਰੇਕ ਸਿੱਖ ਵਾਸਤੇ ਖੱਬੀ ਸੱਜੀ ਸੁਰ ਵਾਲਾ ਅੱਭਿਆਸ ਜ਼ਰੂਰੀ ਹੋ ਗਿਆ। ਕਿਤੇ ਭੀ ਇਸ ਸਲੋਕ ਨਾਲ ਕੋਈ ਅਜੇਹਾ ਹੁਕਮ ਦਰਜ ਨਹੀਂ ਹੈ ਕਿ ਇਸ ਨੂੰ ਸਿਰਫ਼ ਪੜ੍ਹਨਾ ਹੀ ਹੈ ਇਸ ਉਤੇ ਅਮਲ ਨਹੀਂ ਕਰਨਾ। ਪਰ ਅਸਲ ਗੱਲ ਇਹ ਹੈ ਕਿ ਇਸ ਸ਼ਲੋਕ ਵਿਚ ਪ੍ਰਾਣਾਯਾਮ ਦਾ ਕੋਈ ਜ਼ਿਕਰ ਨਹੀਂ ਹੈ। ਸਲੋਕ ਨੰ: ੧੪੬ ਤੋਂ ਇਹ ਸਾਰੇ ਸਲੋਕ ਰਲਾ ਕੇ ਪੜ੍ਹੋ। ਜੋ ਮਨੁੱਖ 'ਜੈਸਾ ਹਰਿ ਹੀ ਹੋਇ" ਤੈਸਾ ਬਣ ਜਾਂਦਾ ਹੈ ਉਸ ਦੀ ਆਤਮਕ ਅਵਸਥਾ ਬਿਆਨ ਕੀਤੀ ਗਈ ਹੈ। ਲਫ਼ਜ਼ 'ਗੰਗ ਜਮੁਨ' ਤੋਂ ਤੁਰਤ

SikhNet (Spanish)los silenciosos Santos y los humildes Sirvientes del Señor buscan la forma de llegar hasta ahí. (152)
Answers quote the Granth verbatim with Ang citations. AI commentary is not Gurbani and not a religious ruling.