ੴ

ਸਿੱਖਬਾਣੀ · SikhBani

ਹਰਿ ਮੰਦਰੁ ਸੋਈ ਆਖੀਐ ਜਿਥਹੁ ਹਰਿ ਜਾਤਾ ॥

har mandar soee aakheeai jithahu har jaataa
Guru Amardas Ji ਗੁਰੂ ਅਮਰਦਾਸ ਜੀ · Raag Raamkalee · Ang 953 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਹਰਿ ਮੰਦਰੁ ਸੋਈ ਆਖੀਐ; ਜਿਥਹੁ ਹਰਿ ਜਾਤਾ ॥

har mandar soee aakheeai; jithahu har jaataa |

Sant Singh KhalsaThat alone is said to be the Lord's temple, where the Lord is known.
Manmohan SinghThat alone is said to be the God's temple, wherefrom the God is realised.
Manmohan Singh (Punjabi)ਕੇਵਲ ਉਹ ਹੀ ਵਾਹਿਗੁਰੂ ਦਾ ਮੰਦਰ ਕਹਿਆ ਜਾਂਦਾ ਹੈ ਜਿੱਥੇ ਵਾਹਿਗੁਰੂ ਜਾਣਿਆ ਜਾਂਦਾ ਹੈ।
Fareedkot Teekaਹਰੀ ਕਾ ਮੰਦਰੁ ਸੋਈ ਕਹੀਤਾ ਹੈ ਜਿਥੋਂ ਹਰੀ ਜਾਤਾ ਹੈ, ਭਾਵ ਇਹ ਮਾਨੁਖ ਸਰੀਰ ਹੀ ਹਰੀ ਮੰਦਰ ਹੈ॥
Prof. Sahib Singh(ਉਂਞ ਤਾਂ ਸਾਰੇ ਸਰੀਰ "ਹਰਿ ਮੰਦਰੁ" ਭਾਵ, ਰੱਬ ਦੇ ਰਹਿਣ ਦੇ ਥਾਂ ਹਨ, ਪਰ ਅਸਲ ਵਿਚ) ਉਹੀ ਸਰੀਰ "ਹਰਿ ਮੰਦਰੁ" ਕਿਹਾ ਜਾਣਾ ਚਾਹੀਦਾ ਹੈ ਜਿਸ ਵਿਚ ਰੱਬ ਪਛਾਣਿਆ ਜਾਏ।

ਪਦ ਅਰਥ ਮੰਦਰੁ = ਘਰ, ਰਹਿਣ ਦੀ ਥਾਂ।

SikhNet (Spanish)El Templo de Dios existe solamente ahí en donde Dios es revelado;

ਮਾਨਸ ਦੇਹ. ਗੁਰ ਬਚਨੀ ਪਾਇਆ; ਸਭੁ ਆਤਮ ਰਾਮੁ ਪਛਾਤਾ ॥

maanas deh. gur bachanee paaeaa; sabh aatam raam pachhaataa |

Sant Singh KhalsaIn the human body, the Guru's Word is found, when one understands that the Lord, the Supreme Soul, is in all.
Manmohan SinghRealising the Pervading soul to be everywhere, through the Guru's instruction, one finds the Lord in the human body itself.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ, ਵਿਆਪਕ ਆਤਮਾ ਨੂੰ ਹਰ ਥਾਂ ਅਨੁਭਵ ਕਰਕੇ ਇਨਸਾਨ ਪ੍ਰਭੂ ਨੂੰ ਮਨੁੱਖੀ ਸਰੀਰ ਅੰਦਰ ਹੀ ਪਾ ਲੈਂਦਾ ਹੈ।
Fareedkot Teekaਗੁਰੋਂ ਕੇ ਬਚਨ ਧਾਰਨੇ ਕਰ ਜਬ ਸਾਰੇ ਹੀ (ਆਤਮ ਰਾਮੁ) ਜੀਵੋਂ ਮੇਂ ਆਪਣਾ ਆਪੁ ਰਮਿਆ ਹੂਆ ਪਹਿਚਾਨਾ ਹੈ ਤਬ ਮਾਨੁਖ ਸਰੀਰ ਪਾਯਾ ਸਫਲਾ ਹੂਆ ਹੈ॥
Prof. Sahib Singh(ਸੋ, ਮਨੁੱਖਾ ਸਰੀਰ 'ਹਰਿ ਮੰਦਰੁ' ਹੈ, ਕਿਉਂਕਿ) ਮਨੁੱਖਾ-ਸਰੀਰ ਵਿਚ ਗੁਰੂ ਦੇ ਹੁਕਮ ਤੇ ਤੁਰ ਕੇ ਰੱਬ ਲੱਭਦਾ ਹੈ, ਹਰ ਥਾਂ ਵਿਆਪਕ ਜੋਤਿ ਦਿੱਸਦੀ ਹੈ।

ਪਦ ਅਰਥ ਮਾਨਸ ਦੇਹ = ਮਨੁੱਖਾ ਸਰੀਰ। ਸਭੁ = ਹਰ ਥਾਂ।

SikhNet (Spanish)sí, en el cuerpo humano, y es a través de la Palabra del Guru, que uno encuentra al Señor Todo Prevaleciente.

ਬਾਹਰਿ ਮੂਲਿ. ਨ ਖੋਜੀਐ; ਘਰ ਮਾਹਿ ਬਿਧਾਤਾ ॥

baahar mool. na khojeeai; ghar maeh bidhaataa |

Sant Singh KhalsaDon't look for Him outside your self. The Creator, the Architect of Destiny, is within the home of your own heart.
Manmohan SinghSearch thou not ever the Lord without. The creator is within thy very home.
Manmohan Singh (Punjabi)ਤੂੰ ਸੁਆਮੀ ਨੂੰ ਬਾਹਰਵਾਰ ਕਦਾਚਿੱਤ ਨਾਂ ਲੱਭ। ਸਿਰਜਣਹਾਰ ਤੇਰੇ ਆਪਣੇ ਘਰ (ਹਿਰਦੇ) ਅੰਦਰ ਹੀ ਹੈ।
Fareedkot Teekaਬਾਹਰ ਕਦੇ ਭੀ ਨ ਖੋਜੀਐ (ਘਰ) ਅੰਤਸਕਰਨ ਮੇਂ ਹੀ (ਬਿਧਾਤਾ) ਕਰਮ ਫਲ ਪਰਦਾਤਾ ਹੈ॥
Prof. Sahib Singh(ਸਰੀਰ ਤੋਂ) ਬਾਹਰ ਭਾਲਣ ਦੀ ਉੱਕਾ ਲੋੜ ਨਹੀਂ, (ਇਸ ਸਰੀਰ-) ਘਰ ਵਿਚ ਹੀ ਸਿਰਜਣਹਾਰ ਵੱਸ ਰਿਹਾ ਹੈ।

ਪਦ ਅਰਥ ਬਿਧਾਤਾ = ਸਿਰਜਣਹਾਰ।

SikhNet (Spanish)No Lo busques fuera porque Él, tu Señor Creador, el Arquitecto de Tu Destino vive en el hogar de tu propio corazón.

ਮਨਮੁਖ. ਹਰਿ ਮੰਦਰ ਕੀ ਸਾਰ, ਨ ਜਾਣਨੀ; ਤਿਨੀ ਜਨਮੁ ਗਵਾਤਾ ॥

manamukh. har mandar kee saar, na jaananee; tinee janam gavaataa |

Sant Singh KhalsaThe self-willed manmukh does not appreciate the value of the Lord's temple; they waste away and lose their lives.
Manmohan SinghThe way-word know not the worth of God's temple and they loses their life.
Manmohan Singh (Punjabi)ਆਪ-ਹੁਦਰੇ ਵਾਹਿਗੁਰੂ ਦੇ ਮੰਦਰ ਦੀ ਕਦਰ ਨੂੰ ਨਹੀਂ ਜਾਣਦੇ ਅਤੇ ਉਹ ਆਪਣੇ ਜੀਵਨ ਨੂੰ ਗੁਆ ਲੈਂਦੇ ਹਨ।
Fareedkot Teekaਜੋ ਮਨਮੁਖ ਹੈਂ, ਸੋ ਸਰੀਰ ਰੂਪੁ ਹਰੀ ਮੰਦਰ ਕੀ (ਸਾਰ) ਖਬਰ ਨਹੀਂ ਜਾਨਤੇ, ਤਿਨੋਂ ਨੇ ਜਨਮੁ ਗਵਾਇ ਲੀਆ ਹੈ॥
Prof. Sahib Singhਪਰ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਇਸ ਮਨੁੱਖਾ ਸਰੀਰ) "ਹਰਿ ਮੰਦਰੁ" ਦੀ ਕਦਰ ਨਹੀਂ ਜਾਣਦੇ, ਉਹ ਮਨੁੱਖਾ ਜਨਮ (ਮਨ ਦੇ ਪਿੱਛੇ ਤੁਰ ਕੇ ਹੀ) ਗੰਵਾ ਜਾਂਦੇ ਹਨ।

ਪਦ ਅਰਥ ਹਰਿ ਮੰਦਰ = ਰੱਬ ਦੇ ਘਰ ਦੀ। ਸਾਰ = ਮੁੱਲ, ਕਦਰ।

SikhNet (Spanish)Los arrogantes Manmukjs no conocen el Templo de Dios y desperdician su vida.

ਸਭ ਮਹਿ ਇਕੁ ਵਰਤਦਾ; ਗੁਰਸਬਦੀ ਪਾਇਆ ਜਾਈ ॥੧੨॥

sabh meh ik varatadaa; gurasabadee paaeaa jaaee |12|

Sant Singh KhalsaThe One Lord is pervading in all; through the Word of the Guru's Shabad, He can be found. ||12||
Manmohan SinghThe One Lord is pervading all and is obtained through Guru's teaching.
Manmohan Singh (Punjabi)ਇਕ ਸੁਆਮੀ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ, ਅਤੇ ਗੁਰਾਂ ਦੀ ਸਿੱਖਮਤ ਰਾਹੀਂ ਪਾਇਆ ਜਾਂਦਾ ਹੈ।
Fareedkot Teekaਸਭ ਮੇਂ ਏਕ ਹੀ ਵਰਤ ਰਹਾ ਹੈ। ਗੁਰੋਂ ਕੇ ਉਪਦੇਸ਼ ਤੇ ਪਾਯਾ ਜਾਤਾ ਹੈ॥੧੨॥
Prof. Sahib Singh(ਉਂਞ ਤਾਂ) ਸਾਰਿਆਂ ਵਿਚ ਇਕ ਪ੍ਰਭੂ ਹੀ ਵਿਆਪਕ ਹੈ, ਪਰ ਲੱਭਦਾ ਹੈ ਗੁਰੂ ਦੇ ਸ਼ਬਦ ਦੀ ਰਾਹੀਂ ॥੧੨॥
SikhNet (Spanish)El Señor prevalece en todo, pero es revelado sólo a través de la Palabra del Shabd del Guru.(12)
Answers quote the Granth verbatim with Ang citations. AI commentary is not Gurbani and not a religious ruling.