ੴ

ਸਿੱਖਬਾਣੀ · SikhBani

ਮੂਰਖੁ ਹੋਵੈ ਸੋ ਸੁਣੈ ਮੂਰਖ ਕਾ ਕਹਣਾ ॥

moorakh hovai so sunai moorakh kaa kahanaa
Guru Amardas Ji ਗੁਰੂ ਅਮਰਦਾਸ ਜੀ · Raag Raamkalee · Ang 953 · 9 lines
Translations

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਮੂਰਖੁ ਹੋਵੈ ਸੋ ਸੁਣੈ; ਮੂਰਖ ਕਾ ਕਹਣਾ ॥

moorakh hovai so sunai; moorakh kaa kahanaa |

Sant Singh KhalsaOnly a fool listens to the words of the fool.
Manmohan SinghIt is only the fool, who hears the words of the fool.
Manmohan Singh (Punjabi)ਕੇਵਲ ਬੇਵਕੂਫ ਹੀ ਬੇਵਕੂਫ ਦੀ ਗੱਲਬਾਤ ਸੁਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਮੂਰਖ ਹੋਤਾ ਹੈ, ਸੋ ਮੂਰਖ ਕਾ (ਕਹਣਾ) ਉਪਦੇਸੁ ਸੁਨਤਾ ਹੈ॥☬ਪ੍ਰਸ਼ਨ:
Prof. Sahib Singhਮੂਰਖ ਦਾ ਕਿਹਾ ਉਹੀ ਸੁਣਦਾ ਹੈ (ਭਾਵ, ਮੂਰਖ ਦੇ ਕਹੇ ਉਹੀ ਲੱਗਦਾ ਹੈ) ਜੋ ਆਪ ਮੂਰਖ ਹੋਵੇ।
SikhNet (Spanish)Sólo un tonto puede creerle a otro tonto.

ਮੂਰਖ ਕੇ ਕਿਆ ਲਖਣ ਹੈ; ਕਿਆ ਮੂਰਖ ਕਾ ਕਰਣਾ ॥

moorakh ke kiaa lakhan hai; kiaa moorakh kaa karanaa |

Sant Singh KhalsaWhat are the signs of the fool? What does the fool do?
Manmohan SinghWhat are the signs for a fool? What deeds fool does?
Manmohan Singh (Punjabi)ਬੇਵਕੂਫ ਦੇ ਕੀ ਚਿੰਨ੍ਹ ਹਨ? ਬੇਵਕੂਫ ਦੇ ਕੀ ਕਰਮ ਹਨ?
Fareedkot Teekaਮੂਰਖ ਕੇ ਚਿਹਨ ਕਿਆ ਹੈਂ ਪੁਨਾ ਮੂਰਖ ਕਾ ਕਰਣਾ ਕਿਆ ਹੈ?☬ਉੱਤਰ:
Prof. Sahib Singhਮੂਰਖ ਦੇ ਲੱਛਣ ਕੀਹ ਹਨ? ਮੂਰਖ ਦੀ ਕਰਤੂਤ ਕੈਸੀ ਹੁੰਦੀ ਹੈ?

ਪਦ ਅਰਥ ਲਖਣ = ਲੱਛਣ, ਇਲਾਮਤਾਂ। ਕਰਣਾ = ਕਰਤੱਬ।

SikhNet (Spanish)Di, ¿cuáles son las características de un tonto? ¿Qué es lo que hace?

ਮੂਰਖੁ ਓਹੁ ਜਿ ਮੁਗਧੁ ਹੈ; ਅਹੰਕਾਰੇ ਮਰਣਾ ॥

moorakh ohu ji mugadh hai; ahankaare maranaa |

Sant Singh KhalsaA fool is stupid; he dies of egotism.
Manmohan SinghA fool is he who is stupid and dies of self-pride,
Manmohan Singh (Punjabi)ਮੂਰਖ ਉਹ ਹੈ ਜੋ ਬੁੱਧੂ ਹੈ ਅਤੇ ਸਵੈ ਹੰਗਤਾਂ ਨਾਲ ਮਰ ਜਾਂਦਾ ਹੈ।
Fareedkot Teekaਮੂਰਖ ਓਹ ਹੈ, ਜੋ (ਮੁਗਧੁ) ਅਸਮਝ ਹੈ, ਭਾਵ ਅਗ੍ਯਾਨੀ ਦੇਹ ਅਭਿਮਾਨੀ ਔ ਹੰਕਾਰ ਮੇਂ ਹੀ ਮਰਤਾ ਹੈ, ਭਾਵ ਜੋ ਉਨ ਕਾ ਕਰਣਾ ਹੈ, ਸੋ ਹੰਕਾਰ ਮੇਂ ਹੀ ਹੈ। ਭਾਵ ਯਦਪਿ ਪੁਰਸ਼ ਸਾਸਤ੍ਰ ਭੀ ਪੜਾ ਹੋਵੇ ਅਰ ਸਿਧਾਂਤ ਨ ਸਮਝੇ, ਵਹੁ ਮੂਰਖੁ ਹੀ ਜਾਣ ਲੈਣਾ॥
Prof. Sahib Singhਜੋ ਮਨੁੱਖ ਮਾਇਆ ਦਾ ਠੱਗਿਆ ਹੋਇਆ ਹੋਵੇ ਤੇ ਜੋ ਅਹੰਕਾਰ ਵਿਚ ਆਤਮਕ ਮੌਤੇ ਮਰਿਆ ਹੋਇਆ ਹੋਵੇ, ਉਸ ਨੂੰ ਮੂਰਖ ਕਹੀਦਾ ਹੈ।

ਪਦ ਅਰਥ ਮੁਗਧੁ = ਮੋਹਿਆ ਹੋਇਆ, ਮਾਇਆ ਦਾ ਠੱਗਿਆ ਹੋਇਆ।

SikhNet (Spanish)El tonto es el que no es Sabio, pues muere por su ego,

ਏਤੁ ਕਮਾਣੈ ਸਦਾ ਦੁਖੁ; ਦੁਖ ਹੀ ਮਹਿ ਰਹਣਾ ॥

et kamaanai sadaa dukh; dukh hee meh rahanaa |

Sant Singh KhalsaHis actions always bring him pain; he lives in pain.
Manmohan Singhhe is ever in misery and in misery he abides.
Manmohan Singh (Punjabi)ਇਸ ਦੇ ਕਰਨ ਨਾਲ ਉਹ ਹਮੇਸ਼ਾਂ ਮੁਸੀਬਤ ਵਿੱਚ ਰਹਿੰਦਾ ਹੈ ਅਤੇ ਮੁਸੀਬਤ ਅੰਦਰ ਹੀ ਵੰਸਦਾ ਹੈ।
Fareedkot Teekaਹੰਕਾਰ ਪੂਰਬਕ ਕਰਮ ਕਮਾਵਣੇ ਸੇ ਸਦਾ ਦੁਖ ਹੀ ਪ੍ਰਾਪਤਿ ਹੋਤਾ ਹੈ ਔ ਦੁਖ ਮੇਂ ਹੀ ਜੀਵਨ ਪ੍ਰਯੰਤ ਰਹਣਾ ਕਰਤਾ ਹੈ॥☬ਜੇ ਕਹੇ ਕੇ ਅਪਨਾ ਕੋਈ ਸਬੰਧੀ ਮੂਰਖ ਹੋਵੇ ਤਉ ਕਿਆ ਕਰੇ? ਤਿਸ ਪਰ ਕਹਿਤੇ ਹੈਂ:
Prof. Sahib Singhਮਾਇਆ ਦੀ ਮਸਤੀ ਤੇ ਅਹੰਕਾਰ ਵਿਚ ਜੋ ਕੁਝ ਕਰੀਏ ਉਸ ਨਾਲ ਸਦਾ ਦੁੱਖ ਪ੍ਰਾਪਤ ਹੁੰਦਾ ਹੈ ਸਦਾ ਦੁਖੀ ਰਹੀਦਾ ਹੈ।

ਪਦ ਅਰਥ ਏਤੁ ਕਮਾਣੈ = ਮਾਇਆ ਦੇ ਮੋਹ ਵਿਚ ਤੇ ਅਹੰਕਾਰ ਵਿਚ ਰਹਿਣ ਨਾਲ।

SikhNet (Spanish)empieza sufriendo y acaba viviendo siempre en dolor.

ਅਤਿ ਪਿਆਰਾ ਪਵੈ ਖੂਹਿ; ਕਿਹੁ ਸੰਜਮੁ ਕਰਣਾ ॥

at piaaraa pavai khoohi; kihu sanjam karanaa |

Sant Singh KhalsaIf someone's beloved friend falls into the pit, what can be used to pull him out?
Manmohan SinghIf the very dear one falls into a well; his friend should adopt some device to take him out.
Manmohan Singh (Punjabi)ਜੇਕਰ ਪਰਮ ਪ੍ਰੀਤਵਾਨ ਖੂਹ ਵਿੱਚ ਡਿੱਗ ਪਵੇ, ਉਸ ਦੇ ਮਿੱਤ੍ਰ ਨੂੰ ਉਸ ਨੂੰ ਬਾਹਰ ਕੱਢਣ ਦੀ ਕੋਈ ਵਿਧੀ ਬਣਾਉਣੀ ਚਾਹੀਦੀ ਹੈ।
Fareedkot Teekaਅਤ੍ਯੰਤ ਜੋ ਪਿਆਰਾ ਹੈ, ਜੋ ਓਹ ਖੂਹ ਮੇਂ ਪਵੇ, ਭਾਵ ਜੋ ਮੰਦਕਰਮੋਂ ਮੇਂ ਪ੍ਰਵਿਰਤੇ ਤੋ ਉਸ ਵਾਸਤੇ (ਕਿਹੁ) ਕਛੁ ਉਪਾਇ ਕਰਨਾ ਯੋਗ ਹੈ?
Prof. Sahib Singhਮਾਇਆ ਨਾਲ ਬਹੁਤਾ ਪਿਆਰ ਕਰਨ ਵਾਲਾ ਮਨੁੱਖ (ਮਾਇਆ ਦੇ ਮੋਹ ਦੇ) ਖੂਹ ਵਿਚ ਡਿੱਗਾ ਰਹਿੰਦਾ ਹੈ। ਉਸ ਦੇ ਬਚਾਉ ਦਾ ਕੇਹੜਾ ਉੱਦਮ ਕੀਤਾ ਜਾ ਸਕਦਾ ਹੈ?

ਪਦ ਅਰਥ ਅਤਿ ਪਿਆਰਾ = ਮਾਇਆ ਨਾਲ ਬਹੁਤ ਪਿਆਰ ਕਰਨ ਵਾਲਾ। ਕਿਹੁ ਸੰਜਮ ਕਰਣਾ = ਬਚਾਉ ਦਾ ਕੇਹੜਾ ਉੱਦਮ ਕੀਤਾ ਜਾ ਸਕਦਾ ਹੈ? ਖੂਹਿ = ਮਾਇਆ ਦੇ ਖੂਹ ਵਿਚ। ਸੰਜਮੁ = ਬਚਾਉ ਦਾ ਉੱਦਮ। ਕਿਹੁ = ਕਿਛੁ, ਕੋਈ।

SikhNet (Spanish)Si algún amado cae en el pozo, ¿cómo se le puede rescatar?

ਗੁਰਮੁਖਿ ਹੋਇ ਸੁ ਕਰੇ ਵੀਚਾਰੁ; ਓਸੁ ਅਲਿਪਤੋ ਰਹਣਾ ॥

guramukh hoe su kare veechaar; os alipato rahanaa |

Sant Singh KhalsaOne who becomes Gurmukh contemplates the Lord, and remains detached.
Manmohan SinghHe, who is turned Guru-wards, embraces the Lord Meditation and he remains detached.
Manmohan Singh (Punjabi)ਜੋ ਗੁਰੂ ਅਨੁਸਾਰੀ ਹੋਇਆ ਹੋਇਆ ਹੈ, ਉਹ ਸੁਆਮੀ ਦਾ ਸਿਮਰਨ ਕਰਦਾ ਹੈ ਤੇ ਉਹ ਨਿਰਲੇਪਾਂ ਵਿਚਰਦਾ ਹੈ।
Fareedkot Teekaਜੇ ਗੁਰਮੁਖਿ ਹੋਊ ਤੌ ਵੀਚਾਰ ਕਰ ਕੇ ਬਿਕਾਰੋਂ ਸੇ ਹਟ ਜਾਏਗਾ। ਜੇ ਮਨਮੁਖ ਉਪਦੇਸ਼ ਕੋ ਨਾ ਮੰਨੇ ਤੋ ਉਸਤੇ ਅਲਪ ਹੀ ਰਹਿਨਾ ਹੱਛਾ ਹੈ। ਸਭ ਕਾ ਸਿਧਾਂਤ ਏਹ ਹੈ ਕਿ ਕੋਈ ਅਪਨਾ ਹਿਤਕਾਰੀ ਮੰਦ ਕਰਮੋਂ ਮੇਂ ਪ੍ਰਵਿਰਤਨੇ ਲਗੇ ਤਬ ਉਸ ਕੋ ਸੁਭ ਮਤੀ ਦੇ ਕਰ ਹਟਾਈਏ। ਜੇਕਰ ਵਹੁ ਹਟ ਜਾਵੇ ਤੌ ਭਲਾ ਜੇ ਨਾ ਹਟੇ ਤੋ ਉਪਦੇਸ਼ ਕਰ ਪੀਛਾ ਨਾ ਕਰੇ, ਉਸ ਕਾ ਸੰਗ ਛੋਡ ਦੇਵੇ॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਇਸ ਤੇ ਵਿਚਾਰ ਕਰਦਾ ਹੈ ਤੇ (ਇਸ ਮਾਇਆ ਦੇ ਮੋਹ-ਰੂਪ ਖੂਹ ਤੋਂ) ਵੱਖਰਾ ਰਹਿੰਦਾ ਹੈ।

ਪਦ ਅਰਥ ਅਲਿਪਤ = ਵੱਖਰਾ, ਨਿਰਾਲਾ।

SikhNet (Spanish)El Gurmukj medita en esto y él mismo permanece desapegado;

ਹਰਿ ਨਾਮੁ ਜਪੈ ਆਪਿ ਉਧਰੈ; ਓਸੁ ਪਿਛੈ ਡੁਬਦੇ ਭੀ ਤਰਣਾ ॥

har naam japai aap udharai; os pichhai ddubade bhee taranaa |

Sant Singh KhalsaChanting the Lord's Name, he saves himself, and he carries across those who are drowning as well.
Manmohan Singhuttering the Lord's Name, he saves himself, and they who are drowning are also saved through him.
Manmohan Singh (Punjabi)ਸਾਹਿਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਉਹ ਖੁਦ ਤਰ ਜਾਂਦਾ ਹੈ ਅਤੇ ਜੋ ਡੁਬ ਰਹੇ ਹਨ, ਉਹ ਭੀ ਉਸ ਦੇ ਰਾਹੀਂ ਤਰ ਜਾਂਦੇ ਹਨ।
Fareedkot Teekaਆਪ ਹਰੀ ਨਾਮ ਕੋ ਜਪ ਕੇ ਤਰੇ, ਉਸ ਕੇ ਪੀਛੇ ਡੂਬਤੇ ਕਾ ਭੀ ਤਰਨਾ ਹੋਗਾ॥
Prof. Sahib Singhਉਹ ਪ੍ਰਭੂ ਦਾ ਨਾਮ ਜਪਦਾ ਹੈ, (ਨਾਮ ਦੀ ਬਰਕਤਿ ਨਾਲ) ਉਹ ਆਪ ਬਚਦਾ ਹੈ ਤੇ ਉਸ ਦੇ ਪੂਰਨਿਆਂ ਤੇ ਤੁਰ ਕੇ ਡੁੱਬਦਾ ਸਾਥੀ ਭੀ ਬਚ ਨਿਕਲਦਾ ਹੈ।
SikhNet (Spanish)meditando en el Nombre salva su ser y salva a los demás que se están ahogando.

ਨਾਨਕ. ਜੋ ਤਿਸੁ ਭਾਵੈ ਸੋ ਕਰੇ; ਜੋ ਦੇਇ ਸੁ ਸਹਣਾ ॥੧॥

naanak. jo tis bhaavai so kare; jo dee su sahanaa |1|

Sant Singh KhalsaO Nanak, he acts in accordance with the Will of God; he endures whatever he is given. ||1||
Manmohan SinghHe does that, what He, the Lord, wills and endures what comes from Him.
Manmohan Singh (Punjabi)ਉਹ ਓਹੀ ਕੁੱਛ ਕਰਦਾ ਹੈ ਜਿਹੜਾ ਉਸ ਸੁਆਮੀ ਨੂੰ ਚੰਗਾ ਲਗਦਾ ਹੈ। ਉਸ ਨੂੰ ਸਹਾਰਦਾ ਹੈ ਜੋ ਉਸ ਵਲੋਂ ਆਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਤਿਸ ਵਾਹਿਗੁਰੂ ਕੋ ਭਾਵਤਾ ਹੈ, ਸੋ ਕਰਤਾ ਹੈ। ਜੋ ਸੁਖ ਵਾ ਦੁਖ ਕਰਮਾਨੁਸਾਰ ਦੇਤਾ ਹੈ, ਸੋ ਪਰਸੰਨ ਹੋ ਕਰ ਸਹਾਰਨਾ ਹੀ ਚਾਹੀਤਾ ਹੈ॥੧॥
Prof. Sahib Singhਹੇ ਨਾਨਕ! ਜੋ ਕੁਝ ਪ੍ਰਭੂ ਨੂੰ ਭਾਉਂਦਾ ਹੈ ਉਹੀ ਉਹ ਕਰਦਾ ਹੈ (ਮਾਇਆ ਦੇ ਮੋਹ ਵਿਚ ਪੈ ਕੇ ਦੁੱਖ ਜਾਂ ਇਸ ਤੋਂ ਅਲੋਪ ਰਹਿ ਕੇ ਸੁਖ) ਜੋ ਕੁਝ ਪ੍ਰਭੂ ਦੇਂਦਾ ਹੈ ਉਹੀ ਜੀਵ ਸਹਾਰਦਾ ਹੈ ॥੧॥
SikhNet (Spanish)Dice Nanak, uno debe vivir en la Voluntad del Señor y recibir lo que Él, por Su Misericordia, nos da. (1)
Answers quote the Granth verbatim with Ang citations. AI commentary is not Gurbani and not a religious ruling.