ੴ

ਸਿੱਖਬਾਣੀ · SikhBani

ਕਿਉ ਮਰੈ ਮੰਦਾ ਕਿਉ ਜੀਵੈ ਜੁਗਤਿ ॥

kiau marai mandaa kiau jeevai jugat
Guru Nanak Dev Ji ਗੁਰੂ ਨਾਨਕ ਦੇਵ ਜੀ · Raag Raamkalee · Ang 953 · 11 lines
Translations

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਕਿਉ ਮਰੈ ਮੰਦਾ; ਕਿਉ ਜੀਵੈ ਜੁਗਤਿ ॥

kiau marai mandaa; kiau jeevai jugat |

Sant Singh KhalsaHow is evil eradicated? How can the true way of life be found?
Manmohan SinghHow is sin eradicated? How is the way to real life found?
Manmohan Singh (Punjabi)ਪਾਪ ਕਿਸ ਤਰ੍ਹਾਂ ਜੜ੍ਹੋ ਮੇਖੋਂ ਪੁੱਟਿਆ ਜਾਂਦਾ ਹੈ ਤੇ ਅਸਲੀ ਜੀਵਨ ਦੇ ਮਾਰਗ ਦਾ ਕਿਸ ਤਰ੍ਹਾਂ ਪਤਾ ਲੱਗਦਾ ਹੈ?
Fareedkot Teekaਪ੍ਰਸ਼ਨ: ਮੰਦ ਸੁਭਾਵ ਕੈਸੇ ਮਰੇ ੧, ਔ ਜੀਵਨੇ ਕੀ ਜੁਗਤਿ ਕੈਸੇ ਪ੍ਰਾਪਤਿ ਹੋਵੇ ੨ ?
Prof. Sahib Singh(ਕੰਨ ਪੜਵਾਉਣ ਦੀ) ਇਸ ਜੁਗਤਿ ਨਾਲ ਨਾਹ (ਮਨ ਵਿਚੋਂ) ਵਿਕਾਰ ਦੂਰ ਹੁੰਦਾ ਹੈ ਨਾਹ ਹੀ (ਉੱਚਾ) ਜੀਵਨ ਮਿਲਦਾ ਹੈ।

ਪਦ ਅਰਥ ਮਰੈ = ਦੂਰ ਹੋਵੇ। ਮੰਦਾ = ਬੁਰਾਈ। ਕਿਉ = ਕਿਵੇਂ? ਜੀਵੈ = ਸਹੀ ਜੀਵਨ ਜੀਵੇ। ਜੁਗਤਿ = ਇਸ ਤਰੀਕੇ ਨਾਲ।

SikhNet (Spanish)¿Cómo es que la maldad puede ser erradicada, cómo se puede encontrar el Sendero?

ਕੰਨ ਪੜਾਇ; ਕਿਆ ਖਾਜੈ ਭੁਗਤਿ ॥

kan parraae; kiaa khaajai bhugat |

Sant Singh KhalsaWhat is the use of piercing the ears, or begging for food?
Manmohan SinghWhat is the use of taking food by having the ears torn?
Manmohan Singh (Punjabi)ਕੰਨਾਂ ਨੂੰ ਪੜਵਾ ਕੇ ਟੁਕੱੜ ਖਾਣ ਦਾ ਕੀ ਲਾਭ ਹੈ?
Fareedkot Teekaਕਾਨ ਛਿਦਾਇ ਕੈ ਕਯਾ (ਭੁਗਤਿ) ਭੋਜਨ ਖਾਈਐ ੩?
Prof. Sahib Singhਕੰਨ ਪੜਵਾ ਕੇ ਚੂਰਮਾ ਖਾਣ ਦਾ ਕੋਈ (ਆਤਮਕ) ਲਾਭ ਨਹੀਂ (ਕਿਉਂਕਿ)।

ਪਦ ਅਰਥ ਕਿਆ ਖਾਜੈ = ਖਾਣ ਦਾ ਕੀਹ ਲਾਭ? ਭੁਗਤਿ = ਜੋਗੀਆਂ ਦਾ ਚੂਰਮਾ।

SikhNet (Spanish)¿Para qué mantenerse a costa de los sostenedores de hogar después de desgarrarse las orejas?

ਆਸਤਿ ਨਾਸਤਿ; ਏਕੋ ਨਾਉ ॥

aasat naasat; eko naau |

Sant Singh KhalsaThroughout existence and non-existence, there is only the Name of the One Lord.
Manmohan SinghIt is the One Name, that eternally inheres, both when the universe is in existence and non-existence.
Manmohan Singh (Punjabi)ਇਕ ਨਾਮ ਹੀ ਹੈ ਜੋ ਕੁਲ ਆਲਮ ਦੀ ਹੋਂਦ ਅਤੇ ਅਣਹੋਂਦ, ਦੋਨਾਂ ਵਿੱਚ ਸਦੀਵੀ ਸਥਿਰ ਰਹਿੰਦਾ ਹੈ।
Fareedkot Teeka(ਆ) ਸਰਬ ਓਰ ਤੇ ਸਤ ਸਰੂਪ ਏਕ ਹੀ ਹੈ ਐਸੇ ਜਾਨਣਾ ਏਹੋ ਜੀਵਨੇ ਕੀ ਜੁਗਤੀ ਹੈ॥ ਉਤ੍ਰ ਪਹਲੇ ਪ੍ਰਸ਼ਨ ਕਾ (ਨਾਉ) ਨਾਮ ਰੂਪੁ ਜਗਤ ਨਾਸ ਰੂਪ ਹੈ ਇਸ ਨਿਸਚੇ ਕਰ ਮੰਦਾ ਸੁਭਾਵ ਮਰ ਜਾਤਾ ਹੈ॥
Prof. Sahib Singhਕੇਵਲ (ਪ੍ਰਭੂ ਦਾ) ਨਾਮ ਹੀ ਹੈ ਜੋ ਸੰਸਾਰ ਦੀ ਹੋਂਦ ਤੇ ਅਣਹੋਂਦ ਦੋਹਾਂ ਵੇਲੇ ਮੌਜੂਦ ਹੈ।

ਪਦ ਅਰਥ ਆਸਤਿ = ਮੌਜੂਦ ਹੈ। ਨਾਸਤਿ = ਨਹੀਂ ਹੈ।

SikhNet (Spanish)El Nombre del Señor es y era, aun antes de que el mundo lo fuera.

ਕਉਣੁ ਸੁ ਅਖਰੁ; ਜਿਤੁ ਰਹੈ ਹਿਆਉ ॥

kaun su akhar; jit rahai hiaau |

Sant Singh KhalsaWhat is that Word, which holds the heart in its place?
Manmohan SinghWhich is the word, whereby the mind remains steady?
Manmohan Singh (Punjabi)ਉਹ ਕਿਹੜਾ ਸੰਬਦ ਹੈ ਜਿਸ ਦੁਆਰਾ ਮਨ ਸਥਿਰ ਰਹਿੰਦਾ ਹੈ?
Fareedkot Teekaਕੌਨ ਸੋ ਅਖਰ ਹੈ ਜਿਸ ਕੇ ਜਪਨੇ ਕਰ (ਹਿਆਉ) ਪਤਿ ਰਹੇ ਵਾ ਹੀਆ ਇਸਥਿਤ ਰਹੇ, ਉਤ੍ਰ ਦੂਸਰੇ ਪ੍ਰਸ਼ਨ ਕਾ॥
Prof. Sahib Singh(ਜੇ ਕੋਈ ਪੁੱਛੇ ਕਿ ਜੇ ਕੰਨ ਪੜਵਾਇਆਂ ਮਨ ਨਹੀਂ ਟਿਕਦਾ ਤਾਂ) ਉਹ ਕੇਹੜਾ ਅੱਖਰ ਹੈ ਜਿਸ ਵਿਚ ਹਿਰਦਾ ਜੁੜਿਆ ਰਹਿ ਸਕਦਾ ਹੈ (ਤੇ ਬੁਰਾਈ ਮਿਟ ਜਾਂਦੀ ਹੈ, ਤਾਂ ਇਸ ਦਾ ਉੱਤਰ ਇਹ ਹੈ ਕਿ ਉਹ ਪ੍ਰਭੂ ਦਾ ਨਾਮ ਹੀ ਹੈ)।

ਪਦ ਅਰਥ ਹਿਆਉ = ਹਿਰਦਾ।

SikhNet (Spanish)¿Cuál es la Palabra que conserva el corazón en su lugar?

ਧੂਪ ਛਾਵ; ਜੇ ਸਮ ਕਰਿ ਸਹੈ ॥

dhoop chhaav; je sam kar sahai |

Sant Singh KhalsaWhen you look alike upon sunshine and shade,
Manmohan SinghIf man endures sunshine (peace) and shade (pain) alike,
Manmohan Singh (Punjabi)ਜੇਕਰ ਇਨਸਾਨ ਧੁੱਪ (ਸੁਖ) ਅਤੇ ਛਾਂ (ਦੁਖ) ਨੂੰ ਇੱਕ ਸਮਾਨ ਸਹਾਰਦਾ ਹੈ,
Fareedkot Teekaਕਉਣੁ ਸੁ ਅਖਰ ਕਾ ਉਤਰ ਚੋਥੇ ਪ੍ਰਸ਼ਨ ਕਾ (ਧੂਪ ਛਾਵ) ਸੁਖੁ ਦੁਖ ਜੋ ਸਮ ਜਾਣਕੇ ਸਹਾਰੇ॥
Prof. Sahib Singhਜੇ ਕੋਈ ਮਨੁੱਖ (ਇਸ 'ਨਾਮ' ਦੀ ਬਰਕਤਿ ਨਾਲ) ਦੁੱਖ ਤੇ ਸੁਖ ਨੂੰ ਇਕ-ਸਮਾਨ ਸਹਾਰਦਾ ਹੈ,

ਪਦ ਅਰਥ ਧੂਪ ਛਾਵ = ਦੁੱਖ ਤੇ ਸੁਖ। ਸਮ = ਬਰਾਬਰ, ਇਕ-ਸਮਾਨ।

SikhNet (Spanish)Cuando te sientas igual bajo el sol o en la sombra,

ਤਾ ਨਾਨਕੁ ਆਖੈ; ਗੁਰੁ ਕੋ ਕਹੈ ॥

taa naanak aakhai; gur ko kahai |

Sant Singh Khalsasays Nanak, then the Guru will speak to you.
Manmohan Singhthen alone, says Nanak, he can utter the Name of the Great God.
Manmohan Singh (Punjabi)ਕੇਵਲ ਤਦ ਹੀ ਗੁਰੂ ਜੀ ਫੁਰਮਾਉਂਦੇ ਹਨ, ਉਹ ਵਿਸ਼ਾਲ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ ਸਕਦਾ ਹੈ।
Fareedkot Teekaਗੁਰ ਉਪਦੇਸ਼ ਕੋ ਕਹੇ, ਸ੍ਰੀ ਗੁਰੂ ਜੀ ਕਹਤੇ ਹੈਂ: ਤੌ ਹਿਆਉ ਰਹਤਾ ਹੈ॥
Prof. Sahib Singhਤਾਂ, ਨਾਨਕ ਆਖਦਾ ਹੈ, ਉਹ ਮਨੁੱਖ ਹੀ (ਅਸਲ ਵਿਚ) ਗੁਰੂ ਨੂੰ ਚੇਤੇ ਰੱਖਦਾ ਹੈ (ਭਾਵ, ਗੁਰੂ ਦੇ ਬਚਨ-ਅਨੁਸਾਰ ਤੁਰਦਾ ਹੈ)।

ਪਦ ਅਰਥ ਗੁਰੁ ਕਹੈ = ਗੁਰੂ ਗੁਰੂ ਆਖਦਾ ਹੈ, ਗੁਰੂ ਨੂੰ ਚੇਤੇ ਰੱਖਦਾ ਹੈ। ਕੋ = ਕੋਈ ਉਹ ਮਨੁੱਖ।

SikhNet (Spanish)dice Nanak, el Guru te hablará.

ਛਿਅ ਵਰਤਾਰੇ; ਵਰਤਹਿ ਪੂਤ ॥

chhia varataare; varateh poot |

Sant Singh KhalsaThe students follow the six systems.
Manmohan SinghBecoming disciples, people engage in the six system.
Manmohan Singh (Punjabi)ਚੇਲੇ ਹੋ ਕੇ ਲੱਕ ਦੇ ਭੇਖਾਂ ਅੰਦਰ ਪਰਵਿਰਤ ਹੁੰਦੇ ਹਨ।
Fareedkot Teekaਖਟ ਭੇਖ ਜੋ ਵਰਤ ਰਹੇ ਹੈਂ ਇਨ ਮੇਂ (ਪੂਤ) ਪਵਿਤ੍ਰ ਰਹੇ॥
Prof. Sahib Singh(ਨਾਥ ਦੇ) ਚੇਲੇ (ਭਾਵ, ਜੋਗੀ ਲੋਕ) (ਜੋ ਨਿਰੇ) ਛੇ ਭੇਖਾਂ ਵਿਚ ਹੀ ਰੁੱਝੇ ਹੋਏ ਹਨ,

ਪਦ ਅਰਥ ਛਿਅ ਵਰਤਾਰੇ = ਛੇ ਭੇਖਾਂ ਵਿਚ। ਪੂਤ = ਚੇਲੇ (ਜੋਗੀਆਂ ਦੇ)।

SikhNet (Spanish)Los alumnos siguen los seis sistemas,

ਨਾ ਸੰਸਾਰੀ; ਨਾ ਅਉਧੂਤ ॥

naa sansaaree; naa aaudhoot |

Sant Singh KhalsaThey are neither worldly people, nor detached renunciates.
Manmohan SinghThey are neither the true worldly men, nor the true forsakers of the world.
Manmohan Singh (Punjabi)ਉਹ ਨਾਂ ਸੱਚੇ ਦੁਨੀਆਦਾਰ ਬੰਦੇ ਹਨ ਨਾਂ ਹੀ ਦੁਨੀਆ ਦੇ ਸੱਚੇ ਤਿਆਗੀ।
Fareedkot Teekaਨਾ ਸੰਸਾਰੀ ਕਿਰਿਆ ਕਾ ਅਭਿਮਾਨੀ ਹੋਵੈ, ਨ ਅਵਧੂਤੀ ਕ੍ਰਿਆ ਕਾ ਅਭਿਮਾਨੀ ਹੋਵੈ, ਸਭ ਮੇਂ ਸਮ ਰਹੇ। ਇਸ ਪਰਕਾਰ ਕੰਨ ਪੜਾਇਕੈ ਸਮਤਾ ਰੂਪ ਭੁਗਤ ਖਾਵੈ॥
Prof. Sahib Singh(ਅਸਲ ਵਿਚ) ਨਾਹ ਉਹ ਗ੍ਰਿਹਸਤੀ ਹਨ ਤੇ ਨਾਹ ਵਿਰਕਤ।
SikhNet (Spanish)ellos no son gente mundana ni tampoco ascetas,

ਨਿਰੰਕਾਰਿ; ਜੋ ਰਹੈ ਸਮਾਇ ॥

nirankaar; jo rahai samaae |

Sant Singh KhalsaOne who remains absorbed in the Formless Lord
Manmohan SinghHe, who remains absorbed in the formless Lord;
Manmohan Singh (Punjabi)ਜੋ ਸਰੂਪ ਰਹਿਤ ਸੁਆਮੀ ਅੰਦਰ ਲੀਨ ਹੋਇਆ ਰਹਿੰਦਾ ਹੈ,
Fareedkot Teekaਜੋ (ਨਿਰੰਕਾਰਿ) ਪ੍ਰਮਾਤਮਾ ਮੇਂ ਸਮਾਇ ਰਹੇ॥
Prof. Sahib Singhਜੋ ਮਨੁੱਖ ਇਕ ਨਿਰੰਕਾਰ ਵਿਚ ਜੁੜਿਆ ਰਹਿੰਦਾ ਹੈ,

ਪਦ ਅਰਥ ਨਿਰੰਕਾਰਿ = ਨਿਰੰਕਾਰ ਵਿਚ।॥

SikhNet (Spanish)quien permanece absorto en el Señor sin Forma,

ਕਾਹੇ; ਭੀਖਿਆ ਮੰਗਣਿ ਜਾਇ ॥੭॥

kaahe; bheekhiaa mangan jaae |7|

Sant Singh Khalsa- why should he go out begging? ||7||
Manmohan Singhwhy goes he to beg alms?
Manmohan Singh (Punjabi)ਉਹ ਕਾਹਨੂੰ ਭੀਖ ਮੰਗਣ ਨੂੰ ਜਾਂਦਾ ਹੈ?
Fareedkot Teekaਸੋ ਕਿਸ ਵਾਸਤੇ ਭਿਖ੍ਯਾ ਕੋ ਮੰਗਣ ਜਾਵੇ, ਭਾਵ ਸਮਤ ਰੂਪ ਭੀਖ੍ਯਾ ਖਾਵੇ॥੭॥
Prof. Sahib Singhਉਹ ਕਿਉਂ ਕਿਤੇ ਖ਼ੈਰ ਮੰਗਣ ਜਾਏ? (ਭਾਵ, ਉਸ ਨੂੰ ਫ਼ਕੀਰ ਬਣਨ ਦੀ ਲੋੜ ਨਹੀਂ ਪੈਂਦੀ, ਹੱਥੀਂ ਕਿਰਤ-ਕਾਰ ਕਰਦਾ ਹੋਇਆ ਭੀ ਪ੍ਰਭੂ ਦੇ ਚਰਨਾਂ ਵਿਚ ਲੀਨ ਰਹਿੰਦਾ ਹੈ) ॥੭॥
SikhNet (Spanish)no tiene que andar pidiendo caridades. (7)
Answers quote the Granth verbatim with Ang citations. AI commentary is not Gurbani and not a religious ruling.