ਗਉੜੀ ਚੇਤੀ ਮਹਲਾ ੧ ॥
gaurree chetee mahalaa 1 |
Sant Singh KhalsaGauree Chaytee, First Mehl:
Manmohan SinghGauri Cheti 1st Guru.
Manmohan Singh (Punjabi)ਗਊੜੀ ਚੇਤੀ ਪਹਿਲੀ ਪਾਤਸ਼ਾਹੀ।
SikhNet (Spanish)Chauri, Cheti, Mejl Guru Nanak, Primer Canal Divino.
ਅਉਖਧ ਮੰਤ੍ਰ ਮੂਲੁ. ਮਨ ਏਕੈ; ਜੇ ਕਰਿ. ਦ੍ਰਿੜੁ ਚਿਤੁ ਕੀਜੈ ਰੇ ॥
aaukhadh mantr mool. man ekai; je kar. drirr chit keejai re |
Sant Singh KhalsaO mind, there is only the One medicine, mantra and healing herb - center your consciousness firmly on the One Lord.
Manmohan SinghO man, if thou fix thy heart on the Lord, thou shalt realise that He alone is the panacea, charm and herb if every ill.
Manmohan Singh (Punjabi)ਹੇ ਬੰਦੇ! ਜੇ ਤੂੰ ਆਪਣੇ ਦਿਲ ਨੂੰ ਸੁਆਮੀ ਨਾਲ ਪੱਕੀ ਤਰ੍ਹਾਂ ਜੋੜ ਲਵੇ ਤਾਂ ਤੂੰ ਅਨੁਭਵ ਕਰ ਲਵੇਗਾ ਕਿ ਕੇਵਲ ਉਹੀ ਹਰ ਰੋਗ ਦੀ ਦਵਾਈ ਜਾਦੂ ਟੁਣਾ ਅਤੇ ਜੜੀ ਬੂਟੀ ਹੈ।
Fareedkot Teekaਜੇ ਕਰ ਦ੍ਰਿੜ ਚਿਤ ਕਰੀਏ ਤੌ ਅਗ੍ਯਾਨ ਰੋਗ ਕੀ ਨਿਵਿਰਤੀ ਕੋ ਅਉਖਧ ਔਰ ਕਾਮਾਦੀ ਸਰਪੋਂ ਕੀ ਵਿਖ ਨਿਵਿਰਤਕ ਮੰਤ੍ਰ (ਮੂਲੁ) ਸਰਬ ਕੀ ਆਦਿ ਰੂਪ ਏਕ ਵਾਹਗੁਰੂ ਮਨ ਮੇਂ ਹੀ ਹੈ॥
Prof. Sahib Singhਹੇ ਭਾਈ! ਜੇ ਤੂੰ ਜਨਮਾਂ ਜਨਮਾਂਤਰਾਂ ਦੇ ਕੀਤੇ ਮੰਦੇ ਕਰਮਾਂ ਦੇ ਸੰਸਕਾਰਾਂ ਨੂੰ ਕੱਟਣ ਵਾਲੇ ਪਰਮਾਤਮਾ ਦਾ ਨਾਮ ਲੈਂਦਾ ਰਹੇਂ, ਜੇ ਤੂੰ (ਉਸ ਨਾਮ ਦੇ ਸਿਮਰਨ ਵਿਚ) ਆਪਣੇ ਚਿੱਤ ਨੂੰ ਪੱਕਾ ਕਰ ਲਏਂ,ਪਦ ਅਰਥ ਅਉਖਧ = ਦਵਾਈ। ਅਉਖਧ ਮੂਲੁ = ਦਵਾਈਆਂ ਦਾ ਮੂਲ, ਸਭ ਤੋਂ ਵਧੀਆ ਦਵਾਈ। ਮੰਤ੍ਰ ਮੂਲੁ = ਸਭ ਤੋਂ ਵਧੀਆ ਮੰਤ੍ਰ। ਏਕੈ = ਇਕ ਹੀ, ਪਰਮਾਤਮਾ ਦਾ ਨਾਮ ਹੀ। ਦ੍ਰਿੜੁ = ਪੱਕਾ। ਰੇ = ਹੇ ਭਾਈ!
SikhNet (Spanish)Oh mi mente, hay sólo una panacea, un Mantra, una hierba para tus males.
ਜਨਮ ਜਨਮ ਕੇ. ਪਾਪ ਕਰਮ ਕੇ; ਕਾਟਨਹਾਰਾ ਲੀਜੈ ਰੇ ॥੧॥
janam janam ke. paap karam ke; kaattanahaaraa leejai re |1|
Sant Singh KhalsaTake to the Lord, the Destroyer of the sins and karma of past incarnations. ||1||
Manmohan SinghDo thou, O man, attain to the Lord, the Destroyer of the evil deed of many past birth.
Manmohan Singh (Punjabi)ਤੂੰ ਹੇ ਬੰਦੇ! ਉਸ ਠਾਕੁਰ ਨੂੰ ਪ੍ਰਾਪਤ ਹੋ, ਜੋ ਅਨੇਕਾ ਪੂਰਬਲੇ ਜਨਮਾਂ ਦੇ ਮੰਦੇ ਅਮਲਾਂ ਨੂੰ ਮੇਸਣ ਵਾਲਾ ਹੈ।
Fareedkot Teekaਜਨਮ ਜਨਮਾਂਤ੍ਰਾਂ ਕੇ ਜੋ ਸੰਚਿਤ ਪਾਪ ਕਰਮ ਹੈਂ ਤਿਨੋਂ ਕੇ ਨਿਵਿਰਤ ਕਰਨੇ ਵਾਲਾ ਜੋ ਨਾਮ ਹੈ ਤਿਸ ਕੋ ਲਈਐ॥੧॥
Prof. Sahib Singhਤਾਂ (ਤੈਨੂੰ ਯਕੀਨ ਆ ਜਾਇਗਾ ਕਿ) ਮਨ ਦੇ ਰੋਗ ਦੂਰ ਕਰਨ ਵਾਲੀ ਸਭ ਤੋਂ ਵਧੀਆ ਦਵਾਈ ਪ੍ਰਭੂ ਦਾ ਨਾਮ ਹੀ ਹੈ, ਮਨ ਨੂੰ ਵੱਸ ਵਿਚ ਕਰਨ ਵਾਲਾ ਸਭ ਤੋਂ ਵਧੀਆ ਮੰਤ੍ਰ ਪਰਮਾਤਮਾ ਦਾ ਨਾਮ ਹੀ ਹੈ ॥੧॥ਪਦ ਅਰਥ ਪਾਪ ਕਰਮ = ਮੰਦੇ ਕੰਮ, ਵਿਕਾਰ ॥੧॥
SikhNet (Spanish)Fija tu mente firme en el Señor y aférrate a Él, pues es Él, Quien lava todos los errores de tu Karma, acumulados, nacimiento tras nacimiento.(1)
ਮਨ; ਏਕੋ ਸਾਹਿਬੁ ਭਾਈ ਰੇ ॥
man; eko saahib bhaaee re |
Sant Singh KhalsaThe One Lord and Master is pleasing to my mind.
Manmohan SinghThe one lord is pleasing to my mind.
Manmohan Singh (Punjabi)ਮੇਰੇ ਚਿਤੁ ਨੂੰ ਇਕੱਲਾ ਸੁਆਮੀ ਹੀ ਚੰਗਾ ਲਗਦਾ ਹੈ।
Fareedkot Teekaਹੇ ਭਾਈ! ਏਕ ਅਦੁਤੀਯ ਸ੍ਵਾਮੀ ਕੋ ਮਨਨ ਕਰ॥☬ਕਦਾਚਿਤ ਐਸੇ ਅਸੰਕਾ ਹੋ ਕਿ ਆਪ ਉਪਦੇਸ ਕਰਤੇ ਹੋ ਔਰ ਮੈਂ ਸੁਨਤਾ ਭੀ ਹੂੰ ਫਿਰ ਭੀ ਅਲਖ ਕੋ ਲਖ ਨਹੀਂ ਸਕਤਾ? ਤਿਸ ਕਾ ਸਮਾਧਾਨੁ:
Prof. Sahib Singhਹੇ ਭਾਈ! (ਵਿਕਾਰਾਂ ਵਲੋਂ ਬਚਾ ਸਕਣ ਵਾਲਾ) ਮਨ ਦਾ ਰਾਖਾ ਇਕ ਪ੍ਰਭੂ-ਨਾਮ ਹੀ ਹੈ (ਉਸ ਦੇ ਗੁਣ ਪਛਾਣ),ਪਦ ਅਰਥ ਭਾਈ ਰੇ = ਹੇ ਭਾਈ! ਮਨ ਸਾਹਿਬੁ = ਮਨ ਦਾ ਖਸਮ, ਮਨ ਨੂੰ ਵਿਕਾਰਾਂ ਵਲੋਂ ਬਚਾ ਕੇ ਰੱਖਣ ਵਾਲਾ ਮਾਲਕ।
SikhNet (Spanish)Oh mi mente, ama sólo al Único Maestro.
ਤੇਰੇ ਤੀਨਿ ਗੁਣਾ, ਸੰਸਾਰਿ ਸਮਾਵਹਿ; ਅਲਖੁ. ਨ ਲਖਣਾ ਜਾਈ ਰੇ ॥੧॥ ਰਹਾਉ ॥
tere teen gunaa, sansaar samaaveh; alakh. na lakhanaa jaaee re |1| rahaau |
Sant Singh KhalsaIn Your three qualities, the world is engrossed; the Unknowable cannot be known. ||1||Pause||
Manmohan SinghIn thine three qualities, O Lord, the world is engrossed, and it cannot know the Unknowable. Pause.
Manmohan Singh (Punjabi)ਤੇਰੀਆਂ ਤਿੰਨ ਖਾਸੀਅਤਾ ਅੰਦਰਿ ਜਗਤ ਖਚਤ ਹੋਇਆ ਹੋਇਆ ਹੈ ਅਤੇ ਇਹ ਨਾਂ ਜਾਣੇ ਜਾਣ ਵਾਲੇ ਨੂੰ ਨਹੀਂ ਜਾਣ ਸਕਦਾ ਹੇ ਸਾਹਿਬ! ਠਹਿਰਾਉ।
Fareedkot Teekaਤ੍ਰਿਗੁਣ ਰੂਪ ਸੰਸਾਰ ਮੇਂ ਜੋ ਤੇਰੇ ਅੰਤਹਕਰਣ (ਸਮਾਵਹਿ) ਖਚਤ ਹੋ ਰਹੇ ਹੈਂ ਇਸੀ ਤੇ ਤੂੰ ਅਲਖ ਕੋ ਲਖ ਨਹੀਂ ਸਕਤਾ ॥੧॥ ਰਹਾਉ ॥
Prof. Sahib Singhਪਰ ਜਿਤਨਾ ਚਿਰ ਤੇਰੇ ਤ੍ਰਿਗੁਣੀ ਇੰਦ੍ਰੇ ਸੰਸਾਰ (ਦੇ ਮੋਹ) ਵਿਚ ਰੁੱਝੇ ਹੋਏ ਹਨ, ਉਸ ਅਲੱਖ ਪਰਮਾਤਮਾ ਨੂੰ ਸਮਝਿਆ ਨਹੀਂ ਜਾ ਸਕਦਾ ॥੧॥ ਰਹਾਉ ॥ਪਦ ਅਰਥ ਤੀਨਿ ਗੁਣਾ = ਤਿੰਨੇ ਗੁਣ, ਤਿੰਨਾਂ ਗੁਣਾਂ ਵਿਚ ਪਰਵਿਰਤ ਸਰੀਰਕ ਇੰਦ੍ਰੇ। ਸੰਸਾਰਿ ਸਮਾਵਹਿ = ਸੰਸਾਰ ਵਿਚ ਰੁੱਝੇ ਹੋਏ ਹਨ ॥੧॥ ਰਹਾਉ ॥
SikhNet (Spanish)Ponte muy alerta, la Maya con sus tres disfraces puede hacer que te apegues al mundo. Pero este sabio no conoce lo Incognoscible.(1-Pausa)
ਸਕਰ ਖੰਡੁ ਮਾਇਆ ਤਨਿ ਮੀਠੀ; ਹਮ ਤਉ ਪੰਡ ਉਚਾਈ ਰੇ ॥
sakar khandd maaeaa tan meetthee; ham tau pandd uchaaee re |
Sant Singh KhalsaMaya is so sweet to the body, like sugar or molasses. We all carry loads of it.
Manmohan SinghThe riches is sweet like molasses and sugar to the body. We are carrying the load of mammon.
Manmohan Singh (Punjabi)ਸ਼ਕਰ ਤੇ ਚੀਨੀ ਦੀ ਤਰ੍ਹਾਂ ਦੌਲਤ ਦੇਹਿ ਨੂ ਮਿੱਠੀ ਲਗਦੀ ਹੈ। ਅਸੀਂ ਮੋਹਨੀ ਦਾ ਬੋਝ ਚੁਕਿਆਂ ਹੋਇਆ ਹੈ।
Fareedkot Teeka(ਤਨਿ) ਸਰੀਰ ਮੇਂ ਸਕਰ ਔਰ ਖੰਡ ਸੇ ਮਾਯਾ ਮੀਠੀ ਲਾਗਤੀ ਹੈ, (ਹਮ ਤਉ) ਹਮ ਤੁਮ ਸਰਬ ਨੇ ਪੰਡ (ਉਚਾਈ) ਉਠਾਈ ਹੈ, ਭਾਵ ਮਾਯਾ ਅਰਥ ਕਰਤੇ ਹੈਂ॥
Prof. Sahib Singhਹੇ ਭਾਈ! ਅਸਾਂ ਜੀਵਾਂ ਨੇ ਤਾਂ ਮਾਇਆ ਦੀ ਪੰਡ (ਹਰ ਵੇਲੇ ਸਿਰ ਉਤੇ) ਚੁਕੀ ਹੋਈ ਹੈ, ਸਾਨੂੰ ਤਾਂ ਆਪਣੇ ਅੰਦਰ ਮਾਇਆ ਸ਼ੱਕਰ ਖੰਡ ਵਰਗੀ ਮਿੱਠੀ ਲੱਗ ਰਹੀ ਹੈ।ਪਦ ਅਰਥ ਤਨਿ = ਤਨ ਵਿਚ। ਪੰਡ = ਮਾਇਆ ਦੀ ਪੰਡ। ਉਚਾਈ = ਚੁੱਕੀ ਹੋਈ ਹੈ।
SikhNet (Spanish)Maya nos sabe dulce a nuestros sentidos, y así cargamos el peso de nuestro ego sobre la cabeza.
ਰਾਤਿ ਅਨੇਰੀ. ਸੂਝਸਿ ਨਾਹੀ; ਲਜੁ ਟੂਕਸਿ ਮੂਸਾ. ਭਾਈ ਰੇ ॥੨॥
raat aneree. soojhas naahee; laj ttookas moosaa. bhaaee re |2|
Sant Singh KhalsaIn the dark of the night, nothing can be seen. The mouse of death is gnawing away at the rope of life, O Siblings of Destiny! ||2||
Manmohan SinghNothing us discerned in the dark night, and the death mouse is gnawing the rope of life, O brother.
Manmohan Singh (Punjabi)ਅੰਧੇਰੀ ਰੈਛਿ ਫਿਰ ਕੁਝ ਦਿਸਦਾ ਨਹੀਂ ਅਤੇ ਮੌਤ ਦਾ ਚੂਹਾ ਜੀਵਨ ਦੇ ਰੱਸੇ ਨੂੰ ਕੁਤਰੀ ਜਾਂਦਾ ਹੈ ਹੇ ਵੀਰ!
Fareedkot Teekaਅਵਿਦਿ੍ਯਾ ਰੂਪ ਅੰਧੇਰੀ ਰਾਤ ਮੇਂ ਜੀਵ ਕੋ ਕੁਛ ਦਿਖਾਈ ਨਹੀਂ ਦੇਤਾ, ਹੇ ਭਾਈ! ਕਾਲ ਰੂਪੀ ਮੂਸਾ ਅਵਸਥਾ ਰੂਪੀ ਰਜੂ ਕੋ ਕਾਟੀ ਜਾਤਾ ਹੈ॥੨॥
Prof. Sahib Singh(ਸਾਡੇ ਭਾ ਦੀ ਤਾਂ ਮਾਇਆ ਦੇ ਮੋਹ ਦੀ) ਹਨੇਰੀ ਰਾਤ ਪਈ ਹੋਈ ਹੈ, (ਜਿਸ ਵਿਚ ਸਾਨੂੰ ਕੁਝ ਦਿੱਸਦਾ ਹੀ ਨਹੀਂ, ਤੇ (ਉਧਰੋਂ) ਜਮ-ਚੂਹਾ ਸਾਡੀ ਉਮਰ ਦੀ ਲੱਜ ਟੁੱਕਦਾ ਜਾ ਰਿਹਾ ਹੈ (ਉਮਰ ਘਟਦੀ ਜਾ ਰਹੀ ਹੈ) ॥੨॥ਪਦ ਅਰਥ ਲਜੁ = ਉਮਰ ਦੀ ਲੱਜ। ਮੂਸਾ = ਚੂਹਾ, ਜਮ, ਬੀਤ ਰਿਹਾ ਸਮਾ ॥੨॥
SikhNet (Spanish)La noche está obscura y no vemos que la cuerda de la vida está siendo roída por el ratón del tiempo. (2)
ਮਨਮੁਖਿ ਕਰਹਿ. ਤੇਤਾ ਦੁਖੁ ਲਾਗੈ; ਗੁਰਮੁਖਿ ਮਿਲੈ ਵਡਾਈ ਰੇ ॥
manamukh kareh. tetaa dukh laagai; guramukh milai vaddaaee re |
Sant Singh KhalsaAs the self-willed manmukhs act, they suffer in pain. The Gurmukh obtains honor and greatness.
Manmohan SinghThe more the perverse person acts waywardly, the more the pain he suffers. The pious person obtains honour.
Manmohan Singh (Punjabi)ਜਿੰਨਾ ਜਿਆਦਾ ਪ੍ਰਤੀਕੂਲ ਪੁਰਸ਼ ਆਪ ਮੁਹਾਰਾ ਕੰਮ ਕਰਦਾ ਹੈ ਉਨੀ ਜਿਆਦਾ ਹੀ ਉਹ ਤਕਲੀਫ ਉਠਾਉਂਦਾ ਹੈ। ਪਵਿੱਤਰ ਪੁਰਸ਼ ਨੂੰ ਇੱਜ਼ਤ ਆਬਰੂ ਮਿਲਦੀ ਹੈ।
Fareedkot Teekaਮਨਮੁਖ ਜੇਤਾ ਕਰਮ ਕਰਤੇ ਹੈਂ ਤੇਤਾ ਹੀ ਦੁਖ ਲਾਗਤਾ ਹੈ ਔਰ ਗੁਰਮੁਖੋਂ ਕੋ ਵਡਿਆਈ ਮਿਲਤੀ ਹੈ॥
Prof. Sahib Singhਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰ ਕੇ ਮਨੁੱਖ ਜਿਤਨਾ ਭੀ ਉੱਦਮ ਕਰਦੇ ਹਨ, ਉਤਨਾ ਹੀ ਦੁੱਖ ਵਾਪਰਦਾ ਹੈ। (ਲੋਕ ਪਰਲੋਕ ਵਿਚ) ਸੋਭਾ ਉਹਨਾਂ ਨੂੰ ਮਿਲਦੀ ਹੈ ਜੋ ਗੁਰੂ ਦੇ ਸਨਮੁਖ ਰਹਿੰਦੇ ਹਨ।ਪਦ ਅਰਥ ਮਨਮੁਖਿ = ਜਿਨ੍ਹਾਂ ਦਾ ਮੁਖ ਆਪਣੇ ਮਨ ਵਲ ਹੈ, ਜੋ ਆਪਣੇ ਮਨ ਦੇ ਪਿੱਛੇ ਤੁਰਦੇ ਹਨ। ਤੇਤਾ = ਉਤਨਾ ਹੀ।
SikhNet (Spanish)Si uno sigue su propia voluntad, uno sufre dolor; y si sigue la de Dios, uno obtiene la Gloria,
ਜੋ ਤਿਨਿ ਕੀਆ. ਸੋਈ ਹੋਆ; ਕਿਰਤੁ. ਨ ਮੇਟਿਆ ਜਾਈ ਰੇ ॥੩॥
jo tin keea. soee hoaa; kirat. na mettiaa jaaee re |3|
Sant Singh KhalsaWhatever He does, that alone happens; past actions cannot be erased. ||3||
Manmohan SinghWhatever he does that alone happens. The past actions cannot be effaced.
Manmohan Singh (Punjabi)ਜੋ ਕੁਛ ਉਹ ਕਰਦਾ ਹੈ, ਉਹੀ ਹੁੰਦਾ ਹੈ। ਪੂਰਬਲੇ ਕਰਮ ਮੇਸੇ ਨਹੀਂ ਜਾ ਸਕਦੇ।
Fareedkot Teekaਜੋ ਤਿਨ ਜੀਵੋਂ ਨੇ ਕਰਮ ਕੀਆ ਹੈ, ਤਿਨ ਕੋ ਸੋਈ ਫਲੁ ਪ੍ਰਾਪਤਿ ਹੋਯਾ ਹੈ, ਕੀਆ ਹੂਆ ਕਰਮ ਮੇਟਿਆ ਨਹੀਂ ਜਾਤਾ॥੩॥
Prof. Sahib Singhਜੋ (ਨਿਯਮ) ਉਸ ਪਰਮਾਤਮਾ ਨੇ ਬਣਾ ਦਿੱਤਾ ਹੈ ਉਹੀ ਵਰਤਦਾ ਹੈ (ਉਸ ਨਿਯਮ ਅਨੁਸਾਰ) ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਸਮੂਹ (ਜੋ ਸਾਡੇ ਮਨ ਵਿਚ ਟਿਕਿਆ ਪਿਆ ਹੈ, ਆਪਣੇ ਹੀ ਮਨ ਦੇ ਪਿੱਛੇ ਤੁਰਿਆਂ) ਮਿਟਾਇਆ ਨਹੀਂ ਜਾ ਸਕਦਾ ॥੩॥ਪਦ ਅਰਥ ਤਿਨਿ = ਉਸ (ਪਰਮਾਤਮਾ) ਨੇ। ਕਿਰਤੁ = ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦਾ ਸਮੂਹ ॥੩॥
SikhNet (Spanish)pues sólo ocurre lo que es Su Voluntad, y nadie puede borrar la inscripción eterna del Karma.(3)
ਸੁਭਰ ਭਰੇ. ਨ ਹੋਵਹਿ ਊਣੇ; ਜੋ ਰਾਤੇ ਰੰਗੁ ਲਾਈ ਰੇ ॥
subhar bhare. na hoveh aoone; jo raate rang laaee re |
Sant Singh KhalsaThose who are imbued with, and committed to the Lord's Love, are filled to overflowing; they never lack anything.
Manmohan SinghThey, who contract Lord's love, and are imbued with Him, remain completely filled and get not emptied.
Manmohan Singh (Punjabi)ਜੋ ਪ੍ਰਭੂ ਨਾਲ ਪ੍ਰੀਤ ਪਾਉਂਦੇ ਅਤੇ ਉਸ ਨਾਲ ਰੰਗੀਜੇ ਹਨ, ਉਹ ਪਰੀ-ਪੂਰਨ ਰਹਿੰਦੇ ਹਨ ਅਤੇ ਮਾੜੇ ਮੋਟੇ ਸੱਖਣੇ ਭੀ ਨਹੀਂ ਹੁੰਦੇ।
Fareedkot Teekaਜੋ ਗੁਣੋਂ ਕਰ ਲਬਾ ਲਬ ਭਰੇ ਹੂਏ ਹੈਂ, ਸੋ ਖਾਲੀ ਨਹੀਂ ਹੋਤੇ॥☬ਪ੍ਰਸ਼ਨ: ਭਰੇ ਕੌਨ ਹੈਂ?☬ਉਤ੍ਰ: ਜੋ ਪਰਮੇਸ੍ਵਰ ਵਿਖੇ (ਰੰਗੁ) ਪ੍ਰੇਮ ਲਗਾਇ ਕਰ (ਰਾਤੇ) ਮਸਤ ਹੂਏ ਹੈਂ॥
Prof. Sahib Singhਜੋ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਪ੍ਰੀਤ ਜੋੜ ਕੇ ਉਸ ਦੇ ਪ੍ਰੇਮ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੇ ਮਨ ਪ੍ਰੇਮ-ਰਸ ਨਾਲ ਸਦਾ ਨਕਾ-ਨਕ ਭਰੇ ਰਹਿੰਦੇ ਹਨ, ਉਹ (ਪ੍ਰੇਮ ਤੋਂ) ਖ਼ਾਲੀ ਨਹੀਂ ਹੁੰਦੇ।ਪਦ ਅਰਥ ਸੁਭਰ = ਨਕਾ-ਨਕ।
SikhNet (Spanish)Los que están llenos del Amor del Señor, nunca se ven disminuidos en Su Amor.
ਤਿਨ ਕੀ ਪੰਕ ਹੋਵੈ. ਜੇ ਨਾਨਕੁ; ਤਉ ਮੂੜਾ. ਕਿਛੁ ਪਾਈ ਰੇ ॥੪॥੪॥੧੬॥
tin kee pank hovai. je naanak; tau moorraa. kichh paaee re |4|4|16|
Sant Singh KhalsaIf Nanak could be the dust of their feet, then he, the ignorant one, might also obtain some. ||4||4||16||
Manmohan SinghIf Nanak be the dust of their feet, then, he, the ignorant one, might procure something.
Manmohan Singh (Punjabi)ਜੇਕਰ ਨਾਨਕ ਉਨ੍ਹਾਂ ਦੇ ਚਰਨਾ ਦੀ ਧੂੜ ਹੋ ਜਾਵੇ ਤਾਂ ਉਸ ਮੂਰਖ ਨੂੰ ਭੀ ਕੁਝ ਪ੍ਰਾਪਤ ਹੋ ਜਾਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਜੇ ਕਰ ਤਿਨ ਮਹਾਤਮਾ ਕੇ ਚਰਨੋਂ ਕੀ ਧੂੜੀ ਪ੍ਰਾਪਤਿ ਹੋਵੇ ਤੌ ਮੂਰਖ ਕੁਛ ਭਗਤੀ ਗ੍ਯਾਨ ਲੇਤਾ ਹੈ॥੪॥੪॥੧੬॥
Prof. Sahib Singhਜੇ (ਸਾਡਾ) ਮੂਰਖ (ਮਨ) ਉਹਨਾਂ ਦੇ ਚਰਨਾਂ ਦੀ ਧੂੜ ਬਣੇ, ਨਾਨਕ (ਆਖਦਾ ਹੈ) ਤਾਂ ਇਸ ਨੂੰ ਭੀ ਕੁਝ ਪ੍ਰਾਪਤੀ ਹੋ ਜਾਏ ॥੪॥੪॥੧੬॥ਪਦ ਅਰਥ ਪੰਕ = ਚਰਨ-ਧੂੜ। ਮੂੜਾ = ਮੂਰਖ ॥੪॥
SikhNet (Spanish)Si Nanak pudiera, de algún modo, ser el Polvo debajo de Él, entonces él, el ignorante, encontraría también la Plenitud. (4-4-16)